ਸਭ ਰੰਗ

 •    ਅਧਿਆਪਕ ਜੋ ਮੇਰੇ ਦਿਲ ਵਿੱਚ ਵੱਸਦੇ ਨੇ / ਚਰਨਜੀਤ ਕੈਂਥ (ਲੇਖ )
 •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
 •    ਭੈਣ ਘਰ ਭਾਈ ਤੇ ਸਹੁਰੇ ਘਰ ਜਵਾਈ / ਰਮੇਸ਼ ਸੇਠੀ ਬਾਦਲ (ਲੇਖ )
 •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਮੇਰੀ ਸਰਦਲ ਦੇ ਦੀਵੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਖੁਸ਼ੀ ਤੋਂ ਵੱਡਾ ਕੋਈ ਗਹਿਣਾ ਨਹੀ / ਵਿਵੇਕ (ਲੇਖ )
 •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਰਾਜਪ੍ਰੀਤ / ਰਿਸ਼ੀ ਗੁਲਟੀ (ਲੇਖ )
 •    ਹੁਕਮਨਾਮਿਆਂ ਰਾਹੀਂ ਸਤਿਗੁਰ ਰਾਮ ਸਿੰਘ ਜੀ ਦਾ ਬਿੰਬ / ਲਾਭ ਸਿੰਘ ਖੀਵਾ (ਡਾ.) (ਲੇਖ )
 •    ਵੋਟ ਮੰਗਤਿਆਂ ਤੋਂ ਬਚਣ ਦਾ ਕਾਰਗਰ ਘਰੇਲੂ ਨੁਸਖਾ / ਮਿੰਟੂ ਬਰਾੜ (ਵਿਅੰਗ )
 • ਖੁਦਕੁਸ਼ੀ ਨੋਟ (ਕਵਿਤਾ)

  ਸਤੀਸ਼ ਠੁਕਰਾਲ ਸੋਨੀ   

  Email: thukral.satish@yahoo.in
  Phone: +91 1682 270599
  Cell: +91 94173 58393
  Address: ਮਖੂ
  ਫਿਰੋਜ਼ਪੁਰ India
  ਸਤੀਸ਼ ਠੁਕਰਾਲ ਸੋਨੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਮੈਂ ਤਾਅ ਉਮਰ 
  ਮਿੱਟੀ  'ਚ' ਰੁਲਦਾ
  ਮਿੱਟੀ ਦੇ ਮਹਿਲ ਸਜਾਉਂਦਾ ਰਿਹਾ 

  ਪਿੰਡੇ ' ਚੌ' ਕਿਰਦੇ ਮੁੜਕੇ  ਨੂੰ
  ਨਹਾਉਂਣ ਦਾ ਜਰੀਆ ਬਣਾਉਂਦਾ ਰਿਹਾ 

  ਕਿਰਤੀ ਬਾਪ ਦੀਆਂ ਦੇਣਦਾਰੀਆਂ ਦੇ 
  ਗਿਣ ਗਿਣ ਧੌਣੇ ਧੌਦਾ ਰਿਹਾ

  ਅੰਨ ਦਾਤਾ ਹੋ ਕੇ 
  ਸ਼ਾਹੂਕਾਰਾਂ ਮੂਹਰੇ  ਗਿੜਗਿੜਾਉਂਦਾ ਰਿਹਾ

  ਮੈਂ ਜੋ ਟਿੱਕੀ ਚੜੀ ਤੋ ਆਥਣ ਤੱਕ 
  ਟਰੈਕਟਰਾਂ 'ਚ' ਡੀਜ਼ਲ ਮਚਾਉਂਦਾ ਰਿਹਾ 
  ਰਾਤਾਂ ਜਾਗ  ਜਾਗ ਪਾਲੀਆਂ 
  ਫ਼ਸਲਾਂ ਮੰਡੀਆਂ 'ਚ' ਪਹੁੰਚਾਉਂਦਾ ਰਿਹਾ

  ਜਿਣਸ ਵਿਕਣ ਤੱਕ 
  ਬੋਰੀਆਂ  ਤੇ ਹੇ ਵਿਛਿਆ 
  ਰਾਤਾਂ ਜਾਗ ਜਾਗ ਲੰਘਾਉਂਦਾ ਰਿਹਾ 

  ਲੂਣੀ ਰੋਟੀ ਤੇ ਗੰਡਾ ਰੱਖ 
  ਢਿੱਡ ਦੀ ਭੁੱਖ ਮਿਟਾਉਂਦਾ ਰਿਹਾ 

  ਖੁਦ ਮਾਲਕ ਹੋ ਕੇ 
  ਬੰਧੂਆ ਮਜ਼ਦੂਰ ਜਿਹਾ ਜੀਵਨ ਜਿਉਂਦਾ ਰਿਹਾ 
  ਤੇ ਆਪਣੀ ਕਿਰਤ ਦਾ ਕੱਲਾ ਕੱਲਾ ਦਾਣਾ 
  ਤੁਹਾਡੇ ਢਿੱਡਾਂ ਵਿੱਚ ਪਾਉਂਦਾ ਰਿਹਾ 

  ਅੱਜ ਰੋਟੀ ਤੋ ਮੁਹਤਾਜ ਹੋ ਗਿਆ ਹਾਂ
  ਕਰਜੇ ਦਾ ਝੰਬਿਆ ਜੀਵਨ ਤੋ ਨਿਰਾਸ਼ ਹੋ ਗਿਆ ਹਾਂ 

  ਿਹ ਹਰੀ ਕ੍ਰਾਂਤੀ ਮੇਰਾ ਮੂਹ ਚਿੜਾ ਰਹੀ  ਹੈ
  ਮੇਰੀ ਔਲਾਦ ਦੀਆਂ ਸੱਧਰਾਂ ਦਾ ਮਖੌਲ ਉਡਾ ਰਹੀ ਹੈ

  ਮੈ  ਲਾਹਨਤ ਜਿਹੇ ਜੀਵਨ ਤੋ ਮੁਕਤੀ ਪਾ ਰਿਹਾਂ ਹਾਂ 
  ਹਕੂਮਤੀ ਕਿਸਾਨ ਹਿਤੈਸ਼ੀ ਸਕੀਮਾਂ ਦਾ  ਸੱਚ ਦਰਸ਼ਾ ਰਿਹਾਂ ਹਾਂ 

  ਮੈ ਖੇਤਾਂ ਦਾ ਪੁੱਤ 
  ਅੱਜ ਮੌਤ ਨੂੰ ਗਲ ਲਾ ਰਿਹਾ ਹਾਂ 
  ਮੈ ਖੇਤਾਂ ਦਾ ਪੁੱਤ 
  ਅੱਜ ਮੌਤ ਨੂੰ ਗਲ ਲਾ ਰਿਹਾ ਹਾਂ