ਗ਼ਜ਼ਲ (ਗ਼ਜ਼ਲ )

ਆਰ ਬੀ ਸੋਹਲ   

Email: rbsohal@gmail.com
Cell: +91 95968 98840
Address: ਨਜਦੀਕ ਗੁਰਦਾਸਪੁਰ ਪਬਲਿਕ ਸਕੂਲ
ਬਹਿਰਾਮਪੁਰ ਰੋਡ ਗੁਰਦਾਸਪੁਰ India
ਆਰ ਬੀ ਸੋਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy amoxicillin for uti

amoxicillin 500mg pink russellcopeland.com amoxicillin rash

generic lyrica names

buy lyrica online
ਕੌਡੀਆਂ  ਦੇ ਭਾਅ  ਵਿਕਦੇ  ਅੱਜ ਇਨਸਾਨ ਮਿਲੇ I
ਮੌਸਮ   ਵਾਂਗ   ਬਦਲਦੇ   ਹੀ   ਈਮਾਨ  ਮਿਲੇ I
 
ਕੱਲ  ਤਕ   ਰੌਣਕ  ਵੇਖੀ  ਰੰਗਲੇ  ਮਹਿਲਾਂ  ਦੀ,
ਵਕਤ  ਬਦਲਦੇ   ਓਥੇ   ਹੁਣ  ਸ਼ਮਸ਼ਾਨ  ਮਿਲੇ I
 
ਸ਼ਿਅਰਾਂ  ਨੇ  ਵਲ  ਸਿੱਖਿਆ  ਦਰਦ ਹੰਡਾਵਣ ,
ਲਫਜਾਂ  ਨੂੰ  ਜੋ   ਜਖਮਾਂ  ਦੇ  ਅਹਿਸਾਨ  ਮਿਲੇ I
 
ਕੱਲ  ਤਕ  ਜਿਹੜੀ ਜਿੰਦਗੀ ਸਾਬਤ-ਸਾਬਤ ਸੀ,
ਉਹਦੇ   ਬਿਖਰਣ  ਦੇ   ਪੁਖਤਾ  ਪ੍ਰਮਾਨ   ਮਿਲੇ I
 
ਪੰਛੀਆਂ  ਦਾ ਤਾਂ  ਜੀਣਾ  ਦੁਰਲਭ  ਹੋ  ਚੱਲਿਆ,
ਰੁੱਖ  ਵਰ੍ਹਦੇ  ਨੇ ਅੱਗ ਬਲਦੇ  ਅਸਮਾਨ  ਮਿਲੇ I
 
ਨਸ਼ਿਆਂ  ਨੇ  ਜਿਸਮਾਂ  ‘ਚੋਂ  ਰੂਹਾਂ  ਖੋਹ  ਲਈਆਂ,
ਅਜ  ਕੱਲ  ਜੋਬਨ ਦੀ ਨਾ ਜਾਨ ‘ਚ ਜਾਨ ਮਿਲੇ I
 
ਕਵੀਆਂ ਲਈ ਆਗਾਜ਼ ਤਾਂ ਹੋਇਆ ਮਹਿਫਲ ਦਾ,
ਬੋਲਣ   ਲਈ   ਸਰਪੈਂਚ   ਤੇ   ਪ੍ਰਧਾਨ   ਮਿਲੇ I
 
ਜੁਲਮਾਂ   ਅੱਗੇ   ਢਾਲ    ਬਣੀ   ਮਜਲੂਮਾਂ   ਦੀ,
ਭਾਗਾਂ  ਵਾਲਿਆਂ ਨੂੰ   ਸੋਹਲ  ਕਿਰਪਾਨ  ਮਿਲੇ I