ਸਭ ਰੰਗ

 •    ਅਧਿਆਪਕ ਜੋ ਮੇਰੇ ਦਿਲ ਵਿੱਚ ਵੱਸਦੇ ਨੇ / ਚਰਨਜੀਤ ਕੈਂਥ (ਲੇਖ )
 •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
 •    ਭੈਣ ਘਰ ਭਾਈ ਤੇ ਸਹੁਰੇ ਘਰ ਜਵਾਈ / ਰਮੇਸ਼ ਸੇਠੀ ਬਾਦਲ (ਲੇਖ )
 •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਮੇਰੀ ਸਰਦਲ ਦੇ ਦੀਵੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਖੁਸ਼ੀ ਤੋਂ ਵੱਡਾ ਕੋਈ ਗਹਿਣਾ ਨਹੀ / ਵਿਵੇਕ (ਲੇਖ )
 •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਰਾਜਪ੍ਰੀਤ / ਰਿਸ਼ੀ ਗੁਲਟੀ (ਲੇਖ )
 •    ਹੁਕਮਨਾਮਿਆਂ ਰਾਹੀਂ ਸਤਿਗੁਰ ਰਾਮ ਸਿੰਘ ਜੀ ਦਾ ਬਿੰਬ / ਲਾਭ ਸਿੰਘ ਖੀਵਾ (ਡਾ.) (ਲੇਖ )
 •    ਵੋਟ ਮੰਗਤਿਆਂ ਤੋਂ ਬਚਣ ਦਾ ਕਾਰਗਰ ਘਰੇਲੂ ਨੁਸਖਾ / ਮਿੰਟੂ ਬਰਾੜ (ਵਿਅੰਗ )
 • ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ (ਲੇਖ )

  ਇਕਵਾਕ ਸਿੰਘ ਪੱਟੀ    

  Email: ispatti@gmail.com
  Address: ਸੁਲਤਾਨਵਿੰਡ ਰੋਡ
  ਅੰਮ੍ਰਿਤਸਰ India
  ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਪੰਜਾਬ ਵਿੱਚ ਕਿਹੜੀ ਧਿਰ ਸੱਤਾ ਉੱਤੇ ਕਾਬਜ਼ ਰਹੇਗੀ ਇਹ ਤਾਂ ੧੧ ਮਾਰਚ ਦਾ ਨਤੀਜਾ ਹੀ ਦੱਸੇਗਾ, ਬਾਕੀ ਪੰਜਾਬ ਵਾਸੀਆਂ ਨੇ ਆਪਣਾ ਫੈਸਲਾ ਵੋਟਿੰਗ ਮਸ਼ੀਨਾਂ ਵਿੱਚ ਬੰਦ ਕਰ ਦਿੱਤਾ ਹੈ। ਭਾਵੇਂ ਕਿ ਹਰ ਸਿਆਸੀ ਧਿਰ ਨੇ ਦਿਲਚਸਪ ਚੋਣ ਵਾਅਦਿਆਂ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕੀਤੀ ਅਤੇ ਕਈ ਭਖਦੇ ਮਸਲਿਆਂ ਨੂੰ ਵੀ ਚੋਣ ਮਨੋਰਥ ਪੱਤਰਾਂ ਵਿੱਚ ਸ਼ਾਮਲ ਕੀਤਾ। ਬਾਵਜੂਦ ਇਸ ਸੱਭ ਤੇ ਪੰਜਾਬੀ ਮਾਂ ਬੋਲੀ ਦੇ ਵਿਕਾਸ, ਪ੍ਰਚਾਰ-ਪ੍ਰਸਾਰ ਲਈ ਕਿਸੇ ਵੀ ਪਾਰਟੀ ਨੇ ਕੋਈ ਠੋਸ ਰੂਪ ਵਿੱਚ ਪੰਜਾਬੀ ਮਾਂ ਬੋਲੀ ਦਾ ਪੱਧਰ ਉੱਚਾ ਚੁੱਕਣ ਬਾਰੇ ਸਪੱਸ਼ਟ ਲਫਜ਼ਾਂ ਵਿੱਚ ਕੁੱਝ ਨਾ ਕਿਹਾ। ਜਿਸਨੇ ਪੰਜਾਬੀ ਮਾਂ ਬੋਲੀ ਦੇ ਸੁਹਿਰਦ ਬੁੱਧੀਜੀਵੀਆਂ ਅਤੇ ਪਾਠਕਾਂ ਲਈ ਚਿੰਤਾ ਪੈਦਾ ਕੀਤੀ ਹੈ।
  ਇਥੋਂ ਤੱਕ ਕਿ ਪ੍ਰਾਪਤ ਖ਼ਬਰਾਂ ਅਨੁਸਾਰ ਸਿਆਸੀ ਰੈਲੀਆਂ, ਨੁੱਕੜ ਮੀਟਿੰਗਾਂ ਜਾਂ ਸਿਆਸੀ ਪ੍ਰਚਾਰ ਵਹੀਰਾਂ ਦੌਰਾਨ ਵੀ ਕਿਸੇ ਖਿੱਤੇ ਜਾਂ ਕਸਬੇ ਵਿੱਚ ਕਿਸੇ ਪਾਰਟੀ ਨੇ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ ਦੀ ਗੱਲ ਨਹੀਂ ਕੀਤੀ। ਜਦਕਿ ਇਸ ਦੌਰਾਨ ਪੰਜਾਬ ਵਿੱਚ ਨਿੱਜੀ ਮੁਫਾਦਾਂ ਲਈ ਵੱਡੀ ਗਿਣਤੀ ਵਿੱਚ ਖੁੱਲ੍ਹ ਰਹੇ ਨਿੱਜੀ ਸਕੂਲਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਵੱਡੇ ਪੱਧਰ ਤੇ ਦਰਕਿਨਾਰ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਵਾਸੀਆਂ ਦੀਆਂ ਕਮਾਈਆਂ ਤੋਂ ਚੱਲਣ ਵਾਲੇ ਉਕਤ ਸਕੂਲਾਂ ਵਿੱਚ ਪੰਜਾਬੀਆਂ ਦੇ ਬੱਚਿਆਂ ਨੂੰ ਹੀ ਪੰਜਾਬੀ ਬੋਲਣ ਤੇ ਜ਼ੁਰਮਾਨੇ ਲਗਾਉਣ ਦੀਆਂ ਖ਼ਬਰਾਂ ਵੀ ਮੀਡੀਆ ਵਿੱਚ ਪ੍ਰਕਾਸ਼ਿਤ ਹੋ ਰਹੀਆਂ ਹਨ। ਸੋ ਅਜਿਹੇ ਮੌਕੇ ਤੇ ਪੰਜਾਬ ਦੀ ਰੂਹ, ਪੰਜਾਬੀ ਬੋਲੀ (ਭਾਸ਼ਾ) ਬਾਰੇ ਕਿਸੇ ਵੀ ਧਿਰ ਵੱਲੋਂ ਠੋਸ ਪ੍ਰੋਗਰਾਮ ਨਾ ਦੇਣਾ ਅਤਿ ਮੰਦਭਾਗਾ ਕਿਹਾ ਜਾ ਸਕਦਾ ਹੈ।
  ਲੇਖ ਦੇ ਸਿਰਲੇਖ ਵੱਲ ਮੁੜੀਏ ਤਾਂ ਹੋਰ ਵੀ ਦੁੱਖਦਾਇਕ ਪਹਿਲੂ ਸਾਹਮਣੇ ਆਉਂਦਾ ਹੈ ਕਿ ਚੋਣਾਂ ਦੌਰਾਨ ਆਪੋ-ਆਪਣੀ ਸਿਆਸੀ ਪਾਰਟੀ ਦੇ ਪ੍ਰਚਾਰ-ਪ੍ਰਸਾਰ ਵਾਸਤੇ ਮੁਫਤ ਵਿੱਚ ਵੰਡੀ ਗਈ ਪ੍ਰਚਾਰ ਸਮੱਗਰੀ ਦੀ ਗੱਲ ਕਰਦੇ ਹਾਂ ਤਾਂ ਮੱਤ ਹੈਰਾਨ ਹੋ ਜਾਂਦੀ ਹੈ ਕਿ ਇਸ ਸਬੰਧੀ ਛਾਪੇ ਜਾਂ ਛਪਵਾਏ ਗਏ ਇਸ਼ਤਿਹਾਰਾਂ ਵਿੱਚ ਜੋ ਗਲੀਆਂ-ਬਾਜ਼ਾਰਾਂ ਵਿੱਚ ਜਾਂ ਅਖਬਾਰਾਂ ਰਾਹੀਂ ਆਪੋ ਆਪਣੇ ਇਲਾਕੇ ਵਿੱਚ ਵੰਡੇ ਗਏ ਸੰਦੇਸ਼ ਜਾਂ ਅਪੀਲਾਂ ਵਿੱਚ ਪੰਜਾਬੀ ਦੀ ਥਾਂ ਹਿੰਦੀ ਦੇ ਲਫਜ਼ ਵਰਤੇ ਗਏ ਉੱਥੇ ਪੰਜਾਬੀ ਦੇ ਸ਼ਬਦ ਜੋੜਾਂ ਵਿੱਚ ਗਲਤੀਆਂ ਦੀ ਬਹੁਤਾਤ ਰਹੀ। ਮੈਂ ਆਪਣੀ ਨਜ਼ਰ ਵਿੱਚ ਕੋਈ ਅਜਿਹਾ ਇਸ਼ਤਿਹਾਰ ਨਹੀਂ ਦੇਖਿਆ ਜਿਸ ਵਿੱਚ ਪੰਜਾਬੀ ਸ਼ਬਦ ਜੋੜ ਸਮੇਤ ਕੰਪਿਉਟਰ ਟਾਈਪ ਸੈਟਿੰਗ ਵਿੱਚ ਗਲਤੀ ਨਾ ਕੀਤੀ ਗਈ ਹੋਵੇ। ਆਪਣੀਆਂ ਫ਼ੋਟੋਆਂ, ਆਪਣੀ ਪਾਰਟੀ ਦੇ ਨਾਅਰੇ, ਆਪਣੀ ਪਾਰਟੀ ਦਾ ਚਿੰਨ੍ਹ ਰੰਗ ਬਿਰੰਗੇ ਇਸ਼ਤਿਹਾਰਾਂ ਵਿੱਚ ਚਮਕਾ ਕੇ ਛਪਵਾਉਣ ਵੇਲੇ ਜੇਕਰ ਪੰਜਾਬੀ ਮਾਂ ਬੋਲੀ ਨੂੰ ਵੀ ਚਮਕਾ ਕੇ ਰੱਖਦੇ ਤਾਂ ਸ਼ਾਇਦ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਇੰਨੀ ਨਿਰਾਸ਼ਾ ਨਾ ਹੁੰਦੀ ਜਿੰਨੀ ਹੁਣ ਇਹ ਸੱਭ ਕੁੱਝ ਦੇਖ ਕੇ ਹੋਈ ਹੈ।
  ਪੰਜਾਬ ਵਿੱਚ ਸੱਤਾ ਲਈ ਜ਼ੋਰ-ਅਜਮਾਇਸ਼ ਕਰ ਰਹੇ ਹਰ ਛੋਟੀ ਅਤੇ ਵੱਡੀ ਰਾਜਸੀ ਪਾਰਟੀ ਸਮੇਤ ਦੇ ਉਮੀਦਵਾਰ ਅਤੇ ਹੋਰ ਅਜ਼ਾਦ ਉਮੀਦਵਾਰਾਂ ਵੱਲੋਂ ਵਰਤੀ ਗਈ ਇਸ ਅਣਗਹਿਲੀ ਨੇ ਮਨ ਬਹੁਤ ਖੱਟਾ ਕੀਤਾ। ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਹਰ ਵਿਅਕਤੀ ਉਮੀਦ ਕਰਦਾ ਹਾਂ ਕਿ ਭਵਿੱਖ ਵਿੱਚ ਹਰ ਉਮੀਦਵਾਰ ਸਮੇਤ ਹਰ ਰਾਜਸੀ ਪਾਰਟੀ ਇਸ ਨੁਕਤੇ ਵੱਲ ਖ਼ਾਸ ਤਵੱਜੋਂ ਦੇਵੇਗੀ ਤਾਂ ਕਿ ਪੰਜਾਬ ਦੀ ਪਹਿਚਾਣ, ਪੰਜਾਬੀ ਬੋਲੀ ਪ੍ਰਤੀ ਇਸ ਵਾਰ ਵਰਤਿਆ ਗਿਆ ਵਤੀਰਾ ਭਵਿੱਖ ਵਿੱਚ ਨਹੀਂ ਦੁਹਰਾਇਆ ਜਾਵੇਗਾ। ਆਮੀਨ!