ਸਭ ਰੰਗ

 •    ਅਧਿਆਪਕ ਜੋ ਮੇਰੇ ਦਿਲ ਵਿੱਚ ਵੱਸਦੇ ਨੇ / ਚਰਨਜੀਤ ਕੈਂਥ (ਲੇਖ )
 •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
 •    ਭੈਣ ਘਰ ਭਾਈ ਤੇ ਸਹੁਰੇ ਘਰ ਜਵਾਈ / ਰਮੇਸ਼ ਸੇਠੀ ਬਾਦਲ (ਲੇਖ )
 •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਮੇਰੀ ਸਰਦਲ ਦੇ ਦੀਵੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਖੁਸ਼ੀ ਤੋਂ ਵੱਡਾ ਕੋਈ ਗਹਿਣਾ ਨਹੀ / ਵਿਵੇਕ (ਲੇਖ )
 •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਰਾਜਪ੍ਰੀਤ / ਰਿਸ਼ੀ ਗੁਲਟੀ (ਲੇਖ )
 •    ਹੁਕਮਨਾਮਿਆਂ ਰਾਹੀਂ ਸਤਿਗੁਰ ਰਾਮ ਸਿੰਘ ਜੀ ਦਾ ਬਿੰਬ / ਲਾਭ ਸਿੰਘ ਖੀਵਾ (ਡਾ.) (ਲੇਖ )
 •    ਵੋਟ ਮੰਗਤਿਆਂ ਤੋਂ ਬਚਣ ਦਾ ਕਾਰਗਰ ਘਰੇਲੂ ਨੁਸਖਾ / ਮਿੰਟੂ ਬਰਾੜ (ਵਿਅੰਗ )
 • ਫੋਰਮ ਦੀ ਮਾਸਿਕ ਇਕੱਤਰਤਾ (ਖ਼ਬਰਸਾਰ)


  ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 4 ਫਰਵਰੀ ਦਿਨ ਸਨਿਚਰਵਾਰ ੨ ਵਜੇ ਕੋਸੋ ਦੇ ਹਾਲ ਵਿਚ ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਜਸਵੀਰ ਸਿੰਘ ਸਿਹੋਤਾ ਨੇ ਸਟੇਜ ਸਕੱਤਰ ਦੀ ਜਿੰਮੇਂਵਾਰੀ ਨਿਭਾਈ। ਪਿਛਲੇ ਕੁਝ ਅਰਸੇ ਤੋਂ ਦੁਨੀਆਂ ਭਰ ਵਿਚ ਨਸਲਵਾਦ ਦੇ ਅਧਾਰ ਤੇ ਹੋ ਰਹੀਆਂ ਅਹਿੰਸਕ ਘਟਨਾਵਾਂ ਤੇ ਚਿੰਤਾ ਪ੍ਰਗਟਾਉਂਦਿਆ  ਰਾਈਟਰਜ਼ ਫੋਰਮ ਕੈਲਗਰੀ ਨੇ ਕਿਉਬਿਕ ਦੇ ਇਕ ਇਸਲਾਮਿਕ ਸੈਂਟਰ ਵਿਚ ਹੋਈ ਸ਼ੂਟਿੰਗ ਨਾਲ ਪੀੜਤਾਂ ਦੇ ਪ੍ਰਵਾਰਾਂ ਪ੍ਰਤੀ ਹਮਦਰਦੀ ਜਤਾਉਂਦਿਆਂ ਇਸ ਨੂੰ ਦੁੱਖਦਾਈ ਘਟਨਾ ਕਿਹਾ। ੨੧ ਫਰਵਰੀ ਦਾ ਦਿਨ ਦੁਨੀਆਂ ਭਰ ਵਿਚ ਮਾਤ ਭਾਸ਼ਾ ਦਿਵਸ ਵਜੋਂ ਮਾਨਤਾ ਪ੍ਰਾਪਤ ਹੈ। ੨੦੦੮ ਵਿਚ ਯੁਨਾਈਟਿਡ ਨੇਸ਼ਨ ਦੇ ਮਤੇ ਦੁਆਰਾ ਮਾਤ ਭਸ਼ਾਵਾਂ ਨੂੰ ਮਲਟੀਲਿੰਗੁਅਲ ਸੁਸਾਇਟੀ ਵਜੋਂ ਮਾਨਤਾ ਹਾਸਲ ਹੋਈ। ਇਸ ਬਾਰੇ ਬੀਬੀ ਰਜਿੰਦਰ ਕੌਰ ਚੋਹਕਾ ਨੇ ਬੜੇ ਵਿਸਤਾਰ ਨਾਲ ਦੱਸਿਆ। ਮਾਤ ਭਸ਼ਾਵਾਂ ਦੀ ਮਹਾਨਤਾ ਤੇ ਮਾਂ ਬੋਲ਼ੀ ਲਈ ਪਿਆਰ ਦੀ ਗੱਲ ਕਰਦਿਆਂ ਉਸਤਾਦ ਦਾਮਨ ਅਤੇ ਫਿਰੋਜ਼ ਦੀਨ ਸ਼ਰਫ ਦੀਆਂ ਰਚਨਾਵਾਂ, ਇਨ੍ਹਾਂ ਦੀ ਗਵਾਹੀ ਭਰਦੀਆਂ ਹਨ। ਪੰਜਾਬ ਦੇ ਵੱਡੇ ਹਿਸੇ ਪਾਕਿਸਤਾਨ ਵਿਚ ਵੱਡੀ ਗਿਣਤੀ ਵਿਚ ਲੇਖਕ ਪੰਜਾਬੀ ਵਿਚ ਲਿਖ ਰਹੇ ਹਨ ਭਾਵੇਂ ਬਹੁਤੇ ਲਿਖਣ ਲਈ ਸ਼ਾਹਮੁਖੀ ਵਰਤਦੇ ਹਨ।          


  ਮੈਂਨੂੰ ਕਈਆਂ ਨੇ ਕਿਹਾ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ।

            ਜੀਹਦੀ ਗੋਦੀ ਪਲ਼ ਕੇ ਜਵਾਨ ਹੋਇਆ ਉਹ ਮਾਂ ਛੱਡਦੇ ਉਹ ਗਰਾਂ ਛੱਡਦੇ
            ਜੇ ਪੰਜਾਬੀ ਪੰਜਾਬੀ ਤੂੰ ਕੂਕਦਾ ਏ ਜਿੱਥੇ ਖਲਾ ਖਲੋਤਾਂ ਉਹ ਥਾਂ ਛੱਡਦੇ
            ਮੈਂਨੂੰ ਇੰਜ ਲੱਗਦਾ ਲੋਕੀਂ ਆਖਦੇ ਨੇ  ਪੁੱਤਰਾ ਤੂੰ ਆਪਣੀ  ਮਾਂ ਛੱਡਦੇ
  ਸੁਖ ਟਿਵਾਣਾ ਨੇ ਆਪਣਾ ਇਕ ਗੀਤ ਪੇਸ਼ ਕੀਤਾ-

  ਸੁੱਖ ਹੱਸ ਕੇ ਸਰਨਾ ਨਹੀਂ ਬੜੀ ਰੀਝ ਪੁਰਾਣੀ ਏਂ,
  ੲਹ ਲਗਦੇ ਲਾਰਿਅਂ ਦੀ ਬੜੀ ਝੂਠ ਕਹਾਣੀ ਏਂ,
  ਵੇਲਾ ਹੱਥ ਆਉਣਾ ਨਹੀਂ ਗੱਲ ਮਰ ਮੁੱਕ ਜਾਣੀ ਏਂ,
  ਹੁਣ ਸੱਚ ਨਾਲ ਅੜ ਜਾਇਓ ਗੱਲਾਂ ਸੱਚੀਅਂ ਛੋਹ ਲਈਆਂ ,
  ਗੰਦੀ ਖੇਡ ਸਿਆਸਤ ਦੀ ਅਸੀਂ ਕਦਰਾਂ ਖੋ ਲਈਆਂ ।।
  ਅਮਰੀਕ ਸਿੰਘ ਚੀਮਾਂ ਨੇ ਰੁੱਤਾਂ ਦੇ ਪ੍ਰਛਾਵੇ ਵਿਚੋਂ ਸ, ਉਜਾਗਰ ਸਿੰਘ ਕੰਵਲ ਦੀ ਰਚਨਾ ਨੂੰ ਤਰੱਨਮ ਵਿਚ ਪੇਸ਼ ਕੀਤਾ।

  ਬੀਬੀ ਨਿਰਮਲ ਕੰਡਾ ਨੇ ਵਿਰਹੋਂ ਅਧਾਰਤ ਅੰਗ੍ਰੇਜ਼ੀ ਵਿਚ ਦੋ ਕਵਿਤਾਵਾਂ ਸੁਣਾਈਆਂ।

  ਮਾ. ਅਜੀਤ ਸਿੰਘ ਹੋਰਾਂ ਵਿਅੰਗ-ਆਤਮਕ  ਟੋਟਕੇ ਸੁਣਾਉਂਦਿਆਂ ਪ੍ਰੇਮੀ ਪ੍ਰੇਮਿਕਾ ਦੀ ਗੱਲ ਕੀਤੀ ਕਿ ਲੜਕੀਆਂ ਏਨਾ ਫੈਸ਼ਨ ਕਿਉਂ ਕਰਦੀਆਂ ਹਨ ---- ਤੂੰ ਇਹ ਨਹੀਂ ਜਾਣਦਾ ਕਿ ਜਾਲ਼ ਜਿੰਨਾ ਖੂਬਸੂਰਤ ਹੋਵੇ ਪੰਛੀ ਉਨ੍ਹੇ ਜਿਆਦਾ ਜਾਲ਼ ਵਿਚ ਫਸਦੇ ਹਨ।

  ਪਰਮਿੰਦਰ ਰਮਨ ਨੇ ਦਸਮ ਪਿਤਾ ਦੀਆਂ ਕੁਰਬਾਨੀਆ ਤੋਂ ਬੇਮੁੱਖ ਹੋਈ ਕੌਮ ਨੂੰ ਆਪਣੀ ਕਵਿਤਾ ਵਿਚ ਲਾਹਨਤਾਂ ਪਾਈਆ।

  ਕਰਾਰ ਬੁਖਾਰੀ ਹੋਰਾਂ ਨੇ ਉਰਦੂ ਦੀ ਗਜ਼ਲ ਬੜੇ ਤਰੱਨਮ ਵਿਚ ਸੁਣਾਈ

  "ਬੇ ਵਫਾਈ ਸੀ ਬੇ ਵਫਾਈ ਹੈ

  ਹਮ ਨੇ ਅਪਨੋ ਸੇ ਮਾਰ ਖਾਈ ਹੈ"

  ਡਾ ਮਨਮੋਹਨ ਸਿੰਘ ਬਾਠ ਹੋਰਾਂ ਮੁਹੰਮਦ ਰਫੀ  ਦਾ ਗਾਇਆ ਗੀਤ ਪੇਸ਼ ਕੀਤਾ 
  'ਅਕੇਲਾ ਹੂੰ ਹਮਸਫਰ ਢੂੰਡਤਾ ਹੂੰ,

  ਮੁਹੱਬਤ ਕੀ ਰਹਿ ਗੁਜ਼ਰ ਢੂੰਡਤਾ ਹੂੰ। 
  ਸੁੱਖਵਿੰਦਰ ਸਿੰਘ ਤੂਰ ਨੇ ਹਰਮਨ ਦਾ ਲਿਖਿਆ ਗੀਤ ਸਣਾਇਆ, ਜਿਸ ਵਿਚ ਲੇਖਕ ਨੇ ਪੰਜਾਬੀ ਬੋਲੀ ਅਤੇ ਪੰਜਾਬੀਅਤ ਨੰ ਸੁੰਦਰ ਸ਼ਬਦਾਂ ਵਿਚ ਢਾਲਿਆ ਹੈ ---
  ਤੂੰ ਸ਼ੱਕਰ ਵਾਘੂੰ ਲਗਦੀ ਏ, ਜਦ ਬੁੱਲ੍ਹਾਂ ਵਿਚੋਂ ਕਿਰਦੀ ਏ।
  ਤੂੰ ਛਿੰਜਾਂ ਘੋਲ ਅਖਾੜਿਆਂ ਵਿਚ ਪਈ ਪੱਬਾਂ ਉੱਤੇ ਫਿਰਦੀ ਏ।

  ਰਵੀ ਜਨਾਗਲ ਨੇ ਮਹੰਮਦ ਰਫੀ ਦੇ ਗਾਏ ਗੀਤ ਨਾਲ ਰੰਗ ਬੱਨ੍ਹਿਆ ----

  'ਤੁੰਮ ਮੁਝੇ ਭੂੱਲਾਅ ਨਾ ਪਾਓਗੇ'।

  ਸਭਾ ਦੇ ਪ੍ਰਧਾਨ  ਸ਼ਮਸ਼ੇਰ ਸਿੰਘ ਸੰਧੂ ਹੋਰਾਂ ਦੀਅਂ ਇੰਡੋ-ਕਨੇਡੀਅਨ ਟਾਈਮਜ਼ ਦੇ ਦਸੰਬਰ ੧-੭ ਅੰਕ ਵਿਚ ਛੱਪੀਆਂ ੧੨ ਗ਼ਜ਼ਲਾਂ ਵਿਚੋਂ ਕੁਝ ਗ਼ਜ਼ਲਾਂ ਸਾਂਝੀਆਂ ਕੀਤੀਆਂ ---

  ਰਹਿੰਦਾ  ਹੈ  ਜੋ  ਸਦੀਵੀ  ਐਸਾ ਖ਼ੁਮਾਰ  ਦੇਵਾਂ

  ਪਾਣੀ ‘ਚ  ਲੀਕ  ਮਾਰਾਂ  ਪੌਣਾ  ਖਲ੍ਹਾਰ  ਦੇਵਾਂ।

  ਗ਼ਜ਼ਲਾਂ ਤੇ ਗੀਤ ਗਾਵਾਂ ਦਿਲ ਦੀ ਕਿਤਾਬ ਵਿੱਚੋਂ

  ਸ਼ਬਦਾਂ ਦੇ ਫੁੱਲ ਖਿੜਾਕੇ ਮਹਿਕਾਂ ਖਿਲਾਰ ਦੇਵਾਂ।

  ਹਰਇਕ  ਈਮਾਨ ਵਾਲਾ  ਮੇਰੇ ਲਈ  ਬਰਾਬਰ

  ਇਕ ਜੋਤ ਤੋਂ ਨੇ ਉਪਜੇ ਸਭ ਨੂੰ ਪਿਆਰ ਦੇਵਾਂ।

  ਅਤੇ

  ਅੱਖਾਂ ਦਾ  ਨੂਰ  ਜਾਵੇ  ਤੇਰਾ  ਦੀਦਾਰ  ਕਰਦੇ

  ਸਾਹਾਂ ਦੀ  ਡੋਰ ਟੁੱਟੇ  ਤੇਰਾ ਹੀ  ਨਾਂ ਉਚਰਦੇ।

  ਦੌਲਤ ਪਿਆਰ ਵਾਲੀ  ਜਿਸ ਤੋਂ ਨਾ ਸਾਂਭ ਹੋਈ

  ਚੱਟੀ  ਜਿਓਣ ਵਾਲੀ  ਐਂਵੇਂ ਰਹੇ  ਉਹ ਭਰਦੇ।