ਸਭ ਰੰਗ

 •    ਅਧਿਆਪਕ ਜੋ ਮੇਰੇ ਦਿਲ ਵਿੱਚ ਵੱਸਦੇ ਨੇ / ਚਰਨਜੀਤ ਕੈਂਥ (ਲੇਖ )
 •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
 •    ਭੈਣ ਘਰ ਭਾਈ ਤੇ ਸਹੁਰੇ ਘਰ ਜਵਾਈ / ਰਮੇਸ਼ ਸੇਠੀ ਬਾਦਲ (ਲੇਖ )
 •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਮੇਰੀ ਸਰਦਲ ਦੇ ਦੀਵੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਖੁਸ਼ੀ ਤੋਂ ਵੱਡਾ ਕੋਈ ਗਹਿਣਾ ਨਹੀ / ਵਿਵੇਕ (ਲੇਖ )
 •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਰਾਜਪ੍ਰੀਤ / ਰਿਸ਼ੀ ਗੁਲਟੀ (ਲੇਖ )
 •    ਹੁਕਮਨਾਮਿਆਂ ਰਾਹੀਂ ਸਤਿਗੁਰ ਰਾਮ ਸਿੰਘ ਜੀ ਦਾ ਬਿੰਬ / ਲਾਭ ਸਿੰਘ ਖੀਵਾ (ਡਾ.) (ਲੇਖ )
 •    ਵੋਟ ਮੰਗਤਿਆਂ ਤੋਂ ਬਚਣ ਦਾ ਕਾਰਗਰ ਘਰੇਲੂ ਨੁਸਖਾ / ਮਿੰਟੂ ਬਰਾੜ (ਵਿਅੰਗ )
 • ਸ਼ਹੀਦੀ ਸਮਾਗਮ (ਮਿੰਨੀ ਕਹਾਣੀ)

  ਨੀਲ ਕਮਲ ਰਾਣਾ   

  Email: nkranadirba@gmail.com
  Cell: +91 98151 71874
  Address: ਦਿੜ੍ਹਬਾ
  ਸੰਗਰੂਰ India 148035
  ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਹਰ ਪੱਖੋ ਂਪਛੜੇ ਪਿੰਡ ਦੀ ਅੱਜ ਸਾਫ ਸਫਾਈ ਕਰਕੇ ਨੁਹਾਰ ਬਦਲੀ ਪਈ ਸੀ। ਟੋਇਆਂ ਨਾਲ ਭਰਪੂਰ ਖ਼ਸਤਾ ਹਾਲਤ ਸੜਕਾਂ ਵੀ ਮਿੰਟਾਂ ਵਿੱਚ ਇੱਕਸਾਰ ਕਰ ਦਿੱਤੀਆਂ ਗਈਆਂ। ਵੱਡੇ@ਵੱਡੇ ਅਫ਼ਸਰ ਲਾਲ, ਨੀਲੀਆਂ ਬੱਤੀਆਂ ਵਾਲੀਆਂ ਗੱਡੀਆਂ 'ਚ ਵਾਰੀ ਵਾਰੀ ਗੇੜੇ ਮਾਰਕੇ ਜਾਇਜਾ ਲੈ ਰਹੇ ਸਨ। ਪਿੰਡ ਵਾਸੀ ਪਿੰਡ ਦੀ ਅਚਾਨਕ ਹੋਈ ਇਸ ਕਾਇਆਕਲਪ ਨੂੰ ਦੇਖਕੇ ਮੂੰਹ ਅੱਡੀ ਇੱਕ ਦੂਸਰੇ ਵੱਲ ਦੇਖਦੇ ਭਮੂਤਰੇ ਫਿਰਦੇ ਸਨ। ਪਿੰਡ ਦੇ ਜਿਸ ਸ਼ਹੀਦ ਹੋਏ ਫੌਜੀ ਦੇ ਸ਼ਹੀਦੀ ਦਿਨ ਤੇ ਪਹਿਲਾ ਕੁੱਝ ਨੌਜ਼ਵਾਨ ਆਪਣੇ ਤੌਰ ਤੇ ਸਾਦੇ ਢੰਗ ਨਾਲ ਉਸਦੀ ਦੇਸ਼ ਪ੍ਰਤੀ ਦਿੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਪਿੰਡ ਪੱਧਰ ਤੇ ਹੀ ਛੋਟਾ ਜਿਹਾ ਸ਼ਹੀਦੀ ਸਮਾਗਮ ਕਰਦੇ ਸਨ। ਅੱਜ ਉਸ ਸ਼ਹੀਦ ਦੇ ਸ਼ਹੀਦੀ ਦਿਨ ਤੇ ਸ਼ਹੀਦੀ ਸਮਾਗਮ ਸਰਕਾਰ ਵੱਲੋ ਂਮਨਾਇਆ ਜਾ ਰਿਹਾ ਸੀ। ਜਿਸਦੀਆਂ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਸਨ। ਸ਼ਹੀਦ ਦੀ ਯਾਦ ਵਿੱਚ ਬਣਾਈ ਸਮਾਰਕ ਫੁੱਲਾਂ ਦੀਆਂ ਮਾਲ੍ਹਾਂ ਨਾਲ ਸਜਾ ਰੱਖੀ ਸੀ ਤੇ ਸ਼ਹੀਦ ਦੇ ਆਦਮ ਕੱਦ ਬੁੱਤ ਨੂੰ ਦੁੱਧ ਨਾਲ ਨਹਾਇਆ ਗਿਆ ਸੀ। ਅੱਜ ਸ਼ਹੀਦ ਨੂੰ ਮੰਤਰੀ ਜੀ ਨੇ ਸਰਧਾਂਜਲੀ ਦੇਣੀ ਸੀ, ਤੇ ਸ਼ਹੀਦ ਦੇ ਵਾਰਸਾਂ ਨੂੰ ਸਨਮਾਨਤ ਕਰਨਾ ਸੀ। ਪਿੰਡ ਦੇ ਹਰ ਪਾਸੇ ਚਹਿਲ ਪਹਿਲ ਸੀ। ਸਾਰੀਆਂ ਤਿਆਰੀਆਂ ਅੰਤਿਮ ਛੋਹਾਂ ਤੇ ਸਨ। ਸਟੇਜ਼ ਖਚਾਖਚ ਭਰੀ ਪਈ ਸੀ, ਹੁਣ ਸਭ ਨੂੰ ਬੱਸ ਮੰਤਰੀ ਜੀ ਦੇ ਆਉਣ ਦਾ ਹੀ ਇੰਤਜਾਰ ਸੀ। ਅਚਾਨਕ ਮੰਤਰੀ ਦੀ ਗੱਡੀ ਦਾ ਹੂਟਰ ਸੁਣਦਿਆਂ ਹੀ ਸਭ ਚੌਕੰਂਨੇ ਹੋ ਗਏ। ਜਲਦਬਾਜ਼ੀ ਵਿੱਚ ਰਹਿੰਦੀਆਂ ਸਭ ਤਿਆਰੀਆਂ ਮੁਕਮਲ ਕਰ ਦਿੱਤੀਆਂ। ਪ੍ਰਸ਼ਾਸ਼ਨ ਨੂੰ ਤਾਂ ਉਦੋ ਂਹੱਥਾਂ ਪੈਰਾਂ ਦੀ ਪੈ ਗਈ ਜਦੋ ਂਉਸਦਾ ਧਿਆਨ ਗਿਆ ਕਿ ਸ਼ਹੀਦ ਦੇ ਵਾਰਸ ਤਾਂ ਅਜੇ ਪਹੁੰਚੇ ਹੀ ਨਹੀ ਂ।ਉਧਰੋ ਂਮੰਤਰੀ ਜੀ ਨੇ ਵੀ ਸਖ਼ਤ ਹਦਾਇਤ ਕੀਤੀ ਹੋਈ ਸੀ ਕਿ ਉਨਾਂ ਆਪਣੇ ਕੀਮਤੀ ਸਮੇ ਂਚੋ ਂਇਸ ਸਮਾਗਮ ਲਈ ਬੜੀ ਮੁਸ਼ਕਿਲ ਨਾਲ ਸਮਾਂ ਕੱਢਿਆ ਹੈ। ਉਨਾਂ ਬੱਸ ਪੰਜ ਸੱਤ ਮਿੰਟਾਂ ਲਾਕੇ ਹੀ ਵਾਪਸ ਜਾਣਾ ਹੈ। ਅੰਤ ਲੀਲੇ ਚੌਕਂੀਦਾਰ ਨੂੰ ਇੱਕ ਗੱਡੀ ਵਿੱਚ ਸ਼ਹੀਦ ਦੇ ਵਾਰਸਾਂ ਨੂੰ ਲੈਣ ਲਈ ਭੇਜਿਆ ਗਿਆ। ਉਹ ਅਜੇ ਥੋੜ੍ਹੀ ਦੂਰ ਹੀ ਗਿਆ ਸੀ ਰਸਤੇ 'ਚ ਹੀ ਉਸਨੂੰ ਸ਼ਹੀਦ ਦੇ ਬਿਰਧ ਮਾਤਾ@ਪਿਤਾ ਉਸਦੀ ਵਿੱਧਵਾ, ਤੇ ਛੋਟਾ ਬੱਚਾ ਤੁਰੇ ਆਉਦਂੇ ਦਿਖਾਈ ਦਿੱਤੇ। ਲੀਲੇ ਚੌਕੀਦਾਰ ਨੇ ਉਨ੍ਹਾਂ ਨੂੰ ਜਲਦੀ ਜਲਦੀ ਗੱਡੀ ਵਿੱਚ ਬਿਠਾਇਆ 'ਤੇ ਸਮਾਗਮ ਵਾਲੀ ਥਾਂ 'ਤੇ ਲੱਗੀ ਸਟੇਜ 'ਤੇ ਲੈ ਆਇਆ। ਮੰਤਰੀ ਜੀ ਨੇ ਸ਼ਹੀਦ ਦੇ ਬੁੱਤ ਤੇ ਫੁੱਲਾਂ ਦਾ ਹਾਰ ਪਾਕੇ ਸਰਧਾਜ਼ਲੀ ਦਿੱਤੀ। ਫਿਰ ਸ਼ਹੀਦ ਦੇ ਵਾਰਸਾਂ ਨੂੰ ਇੱਕ ਸਨਮਾਨ ਚਿੰਨ ਭੇਟ ਕੀਤਾ। ਸ਼ਹੀਦ ਦੀ ਆਪਣੇ ਦੇਸ਼ ਲਈ ਕੀਤੀ ਕੁਰਬਾਨੀ ਬਾਰੇ ਦੋ ਚਾਰ ਰਟੇ ਰਟਾਏ ਸ਼ਬਦ ਬੋਲਦਿਆਂ ਮੰਤਰੀ ਨੇ ਬਾਂਹ ਘੁਮਾ ਕੇ ਘੜੀ ਦੇਖੀ 'ਤੇ ਰਸਮੀ ਇਜਾਜ਼ਤ ਲੈਕੇ ਆਪਣੀ ਗੱਡੀ ਵਿੱਚ ਬੈਠ ਗਏ। ਗੱਡੀਆਂ ਦਾ ਕਾਫਲਾ ਹੂਟਰ ਵਜ਼ਾਉਦਾ, ਧੂੜ ਉਡਾਉਦਾਂ ਸੈਕਿੰਡਾਂ ਵਿੱਚ ਹੀ ਅੱਖੋ ਂਂਓਹਲੇ ਹੋ ਗਿਆ। ਸਮਾਰੋਹ ਦੇਖਣ ਆਏ ਸਾਰੇ ਲੋਕ ਘਰਾਂ ਨੂੰ ਚਲੇ ਗਏ। ਪੰਜਾਂ ਮਿੰਟਾਂ ਵਿੱਚ ਹੀ ਪ੍ਰਸ਼ਾਸਨ ਵੀ ਖਿਸਕ ਗਿਆ। ਟੈਟਂ ਵਾਲੇ ਆਪਣੇ ਟੈਟਂ ਉਤਾਰ ਕੇ ਲੈ ਗਏ। ਹੁਣ ਸ਼ਹੀਦ ਦੇ ਬੁੱਤ ਕੋਲ ਸਿਰਫ ਉਸਦੇ ਵਾਰਸ ਸਨਮਾਨ ਚਿੰਨ ਹੱਥ ਵਿੱਚ ਫੜ੍ਹੀ ਖੜ੍ਹੇ ਸਨ।