ਗ਼ਜ਼ਲ (ਗ਼ਜ਼ਲ )

ਠਾਕੁਰ ਪ੍ਰੀਤ ਰਾਊਕੇ   

Email: preetrauke@gmail.com
Cell: +1519 488 0339
Address: 329 ਸਕਾਈ ਲਾਈਨ ਐਵੀਨਿਊ
ਲੰਡਨ Ontario Canada
ਠਾਕੁਰ ਪ੍ਰੀਤ ਰਾਊਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੱਢ ਮਨ ਚੋਂ ਟੰਗ ਛਿੱਕੇ ਪਦਵੀਆਂ ਤੇ ਸੁਹਰਤਾਂ ਨੰੂ।
  ਜਿੰਦਗੀ ਸੰਵਾਰ ਅਪਣੀ ਪਾਲ ਭਲੀਆਂ ਆਦਤਾਂ ਨੰੂ।
  ਔਰਤਾਂ ਬਿਨ ਜਿੰਦਗੀ ਕਿੰਨੀ ਕੁ ਸੁੰਦਰ ਹੈ ਤਿਰੀ ਇਹ,
  ਦੇਖ ਤਜ ਕੇ ਮਾਂ, ਧੀਆਂ ਤੇ ਹੋਰ ਬਾਕੀ  ਔਰਤਾਂ ਨੰੂ।
  ਪੁੰਨ ਨਈ ਇਹ ਪਾਪ ਹੀਹੈ ਜੋ ਕਰੀ ਤੰੂ ਜਾ ਰਿਹਾ ਹੈਂ,
  ਬਾਲ ਬੱਚੇ ਵਿਲਕਦੇ ਛੱਡ ਖੀਰ ਵਰਜੇਂ ਪੰਡਤਾਂ ਨੰੂ ।
  ਯਾਦ ਰੱਖੋ ਬਣ ਰਹੇ ਹੋ ਇਕ ਬਦੀ ਦੇ ਮੋਹਰੇ ਤੁਸੀਂ,
  ਦੇ ਰਹੇ ਹੋ ਸਾਥੀਓ ਜੋ ਸਾਥ  ਬੁਰੀਆਂ ਤਾਕਤਾਂ ਨੰੂ ।
  ਚਾਲ ਸੀ ਹਥਿਆਰ ਸੀ ਤੇ ਰਾਜਨੀਤਕ ਖੇਡਸੀਇਹ,
  ਜੋ ਕਰਾਏ ਦੇ ਬਿਨਾ ਦਰਸ਼ਨ ਕਰਾਏ  ਸੰਗਤਾਂ ਨੰੂ ।
  ਚਾਦਰੋਂ ਵੱਧ ਪੈਰ ਲੰਮੇ   ਜੇ ਕਰੋਗੇ   ਤਾਂ ਮਰੋਗੇ  ,
  ਫੋਕੀਆੰ ਇਹ ਸੁਹਰਤਾਂ ਨੇ ਦਾਅਵਤਾਂ ਨੇ ਆਫਤਾਂ ਨੰੂ।
  ਦੌਲਤਾਂ ਤੇ ਸੁਹਰਤਾਂ ਤਾਂ ਆਉਦੀਆਂ ਤੇ ਜਾਂਦੀਆਂ ਨੇ,
  ਇਹ ਖ਼ਜਾਨਾ  ਕੀਮਤੀ ਹੈ   ਸਾਂਭ ਰੱਖੀਂ ਦੋਸਤਾਂ ਨੰੂ ।
  ਤੋੜ ਕੇ ਦਿਲ ਤੋਰ ਦਿੱਤਾ ਸੀ ਘਰੋਂ ਮਹਿਬੂਬ ਨੰੂ ਤੰੂ,
  ਕਿਉ ਉਡੀਕੇਂ ਬੈਠ ਬੂਹੇ 'ਪੀ੍ਤ' ਹੁਣ ਉਸ ਦੇ ਖਤਾਂ ਨੰੂ।