ਕੌੜੀਆਂ ਪਰ ਸੱਚੀਆਂ (ਕਵਿਤਾ)

ਲੱਕੀ ਚਾਵਲਾ   

Email: luckychawlamuktsar@gmail.com
Cell: +91 94647 04852
Address:
ਸ੍ਰੀ ਮੁਕਤਸਰ ਸਾਹਿਬ India
ਲੱਕੀ ਚਾਵਲਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭੇਦ ਗੱਲੀਂ ਬਾਤੀ ਖੁੱਲ ਜਾਂਦੈ,
ਬੰਦੇ ਦੀ ਖਾਨਦਾਨੀ ਦਾ।
ਕੀ ਬੰਦੇ ਪੱਲ੍ਹੇ ਰਹਿ ਜਾਂਦੈ,
ਜੇ ਗੱਲ ਕਹਿਜੇ ਬੰਦਾ ਦਵਾਨੀ ਦਾ£
ਉਹ ਬੰਦਿਆਂ ਵਿੱਚ ਨਹੀਂ ਆਉਂਦਾ,
ਮੁੱਲ ਵੱਟਦਾ ਜੋ ਜਨਾਨੀ ਦਾ।
ਪੇਕੇ ਛੱਡ ਕੇ ਧੀ ਤੋਂ ਨੂੰਹ ਬਣਦੀ,
ਸਤਿਕਾਰ ਕਰੋ ਧੀ ਬਿਗਾਨੀ ਦਾ£
ਿਹਨੇ ਵਾਂਗ ਬਰਫ਼ ਦੇ ਖੁਰ ਜਾਣਾ,
ਬਹੁਤਾ ਮਾਣ ਨਾ ਕਰੀਂ ਜਵਾਨੀ ਦਾ।
ਮਾਵਾਂ ਚੇਤੇ ਨਹੀਂ ਅੱਜ ਪੁੱਤਾਂ ਨੂੰ,
ਕਿੱਥੋਂ ਚੇਤਾ ਰਹਿਣਾ ਨਾਨੀ ਦਾ£
ਸਾਂਭ ਲੈ ਜਿੰਦਗੀ ਮੁੱਲ ਨਹੀਂ ਮਿਲਣੀ,
ਭਾਂਵੇ ਪੁੱਤ ਹੈਂ ਤੂੰ ਅੰਬਾਨੀ ਦਾ।