ਮਾਂ (ਕਵਿਤਾ)

ਬਲਜਿੰਦਰ ਸਿੰਘ   

Email: baljinderbali68@gmail.com
Address:
India
ਬਲਜਿੰਦਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਵਿਤਾ ਲਿਖਣੀ ਮਾਂ ਸਿਖਾਦੇ
ਅਾਪਣੇ ਹੱਥੀਂ ਕਲਮ ਲਿਅਾਦੇ

ਕਵਿਤਾ ਪਹਿਲੀ ਮਾਂ ਦੇ ਨਾਂ
ਠੰਡੀ ਜਿਸਦੀ ਸਿਰ ਤੇ ਛਾਂ 
         
ਮਮਤਾ ਮੋਹ ਦੇ ਲਾਡ ਲਡਾਵੇ
ਫਰਸ਼ੋਂ ਅਰਸ਼ੀ ਮਾਂ ਚੜਾਵੇ

ਸੋਹਣੀ ਲੱਗੇ ਪਿਅਾਰੀ-ਪਿਅਾਰੀ
ਹੋਵੇ ਮਾਂ ਤਾਂ ਸਭ ਤੋਂ ਨਿਅਾਰੀ

ਮਿੱਟੀ ਹਵਾ ਅੱਗ ਤੇ ਪਾਣੀ
ਕਹਿੰਦੇ ਭਰਦੇ ਮਾਂ ਦਾ ਪਾਣੀ

ਦੁੱਧ ਚੁੰਗਾਕੇ ਕਰਦੀ ਤਕੜੇ
ਹਰ ਬਿਪਤਾ ਵਿੱਚ ੳੁਂਗਲੀ ਪਕੜੇ

ਨਹਾਵੇ ਧੋਵੇ ਕਰੇ ਕੇਸੀਂ ਕੰਘਾਂ
ਮੈਂ ਮਾਂ ਦੀਅਾਂ ਸੁੱਖਾਂ ਮੰਗਾਂ

ਮਾਂ "ਬਾਲੀ" ਨੂੰ ਸ਼ਬਦ ਸਿਖਾਦੇ
"ਰੇਤਗੜ੍ਹ "ਨੂੰ ਕਲਮ ਲਿਅਾਦੇ