ਹਰਭਜਨ ਸਿੰਘ ਖੇਮਕਰਨੀ ਨੂੰ ਪੁਰਸਕਾਰ (ਖ਼ਬਰਸਾਰ)


ਅੱਜ ਇੱਥੇ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵਿਖੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੀ ਮਾਰਫ਼ਤ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ 17ਵਾਂ ਮਾਤਾ ਮਾਨ ਕੌਰ ਮਿੰਨੀ ਕਹਾਣੀ ਪੁਰਸਕਾਰ ਉਘੇ ਮਿੰਨੀ ਕਹਾਣੀ ਅੰਮ੍ਰਿਤਸਰ ਤੋਂ ਪੁੱਜੇ ਸ. ਹਰਭਜਨ ਸਿੰਘ ਖੇਮਕਰਨੀ ਨੂੰ ਪ੍ਰਦਾਨ ਕੀਤਾ ਗਿਆ।ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਨੇ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਪੰਜਾਬੀ ਸਾਹਿਤ ਸਭਾ ਦੀਆਂ ਵਿਉਂਤਾਂ ਸੰਬੰਧੀ ਚਾਨਣਾ ਪਾਇਆ। ਡਾ. ‘ਆਸ਼ਟ` ਨੇ ਕਿਹਾ ਕਿ ਸਭਾ ਹਰ ਸਾਹਿਤਕ ਨੂੰ ਵਿਕਸਿਤ ਕਰਨ ਲਈ ਸਮਾਗਮ ਕਰੇਗੀ। ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਨੇ ਭਾਸ਼ਾ ਵਿਭਾਗ ਅਤੇ ਸਾਹਿਤ ਸਭਾਵਾਂ ਦੀ ਆਪਸੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਂ ਬੋਲੀ ਅਤੇ ਸਾਹਿਤ ਲਈ ਕੀਤੇ ਕੰਮ ਕੌਮ ਦੀ ਉਸਾਰੀ ਵਿਚ ਹਿੱਸਾ ਪਾਉਂਦੇ ਹਨ। ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਦੇ ਪ੍ਰਧਾਨ ਸ. ਹਰਪ੍ਰੀਤ ਸਿੰਘ ਰਾਣਾ ਨੇ ਕਿਹਾ ਕਿ ਉਹ ਸਾਹਿਤ ਸਭਾ ਦੇ ਸਹਿਯੋਗ ਨਾਲ ਆਪਣੇ ਸਤਿਕਾਰਿਤ ਮਾਤਾ ਮਾਨ ਕੌਰ ਦੀ ਯਾਦ ਵਿਚ ਹਰ ਸਾਲ ਸਮਾਗਮ ਦੇਣ ਦਾ ਸਿਲਸਿਲਾ ਜਾਰੀ ਰੱਖਣਗੇ ਤਾਂ ਜੋ ਮਿੰਨੀ ਕਹਾਣੀ ਨੂੰ ਇਕ ਸ਼ਕਤੀਸ਼ਾਲੀ ਵਿਧਾ ਵਜੋਂ ਮਾਣਤਾ ਪ੍ਰਾਪਤ ਹੋ ਸਕੇ। ਸ. ਕੁਲਵੰਤ ਸਿੰਘ ਨੇ ਆਪਣੀ ਵਿਸ਼ੇਸ਼ ਕਵਿਤਾ ਸਾਂਝੀ ਕੀਤੀ। ਹਰਭਜਨ ਸਿੰਘ ਖੇਮਕਰਨੀ ਨੇ ਪੁਰਸਕਾਰ ਪ੍ਰਾਪਤ ਕਰਦਿਆਂ ਕਿਹਾ ਕਿ ਮਾਤਾ ਮਾਨ ਕੌਰ ਮਿੰਨੀ ਕਹਾਣੀ ਸਾਹਿਤਕ ਪੁਰਸਕਾਰ ਦੀ ਪ੍ਰਾਪਤੀ ਨਾਲ ਉਸ ਦੀ ਜ਼ਿੰਮੇਵਾਰੀ ਵਿਚ ਵਾਧਾ ਹੋਇਆ ਹੈ।ਇਸ ਤੋਂ ਪਹਿਲਾਂ ਸੁਖਦੇਵ ਸਿੰਘ ਸ਼ਾਂਤ ਵੱਲੋਂ ਖੇਮਕਰਨੀ ਸੰਬੰਧੀ ਲਿਖਿਆ ਸਨਮਾਨ ਪੱਤਰ ਦਵਿੰਦਰ ਪਟਿਆਲਵੀ ਵੱਲੋਂ ਪੜ੍ਹਿਆ ਗਿਆ। ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਕਰਮ ਸਿੰਘ ਜ਼ਖ਼ਮੀ, ਰਣਜੀਤ ਆਜ਼ਾਦ ਨੇ ਕਾਂਝਲਾ ਨੇ ਵੀ ਮਿੰਨੀ ਕਹਾਣੀ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਦੌਰਾਨ ਹਰਪ੍ਰੀਤ ਸਿੰਘ ਰਾਣਾ ਦਾ ਮਿੰਨੀ ਕਹਾਣੀ ਸੰਗ੍ਰਹਿ ‘ਤਤਕਾਲ` ਦਾ ਲੋਕ ਅਰਪਣ ਕੀਤਾ ਗਿਆ ਜਿਸ ਉਪਰ ਉਘੇ ਆਲੋਚਕ ਡਾ. ਹਰਜੀਤ ਸਿੰਘ ਸੱਧਰ (ਰਾਜਪੁਰਾ) ਨੇ ਵਿਸਤ੍ਰਿਤ ਪੇਪਰ ਪ੍ਰਸਤੁੱਤ ਕੀਤਾ। ਉਪਰੰਤ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਲੇਖਕ ਅਤਿੰਦਰਪਾਲ ਸਿੰਘ, ਕਹਾਣੀਕਾਰ ਬਾਬੂ ਸਿੰਘ ਰੈਹਲ,ਮਿੰਨੀ ਕਹਾਣੀ ਲੇਖਕ ਜਗਦੀਸ਼ ਰਾਏ ਕੁਲਰੀਆਂ,ਕੁਲਵਿੰਦਰ ਕੌਸ਼ਲ, ਡਾ. ਗੁਰਵਿੰਦਰ ਅਮਨ ਅਤੇ ਰਘਬੀਰ ਸਿੰਘ ਮਹਿਮੀ ਨੇ ਪੁਸਤਕ ‘ਤਤਕਾਲ` ਦੇ ਵੱਖ ਵੱਖ ਪੱਖਾਂ ਉਪਰ ਚਰਚਾ ਕੀਤੀ।  

 ਸਮਾਗਮ ਦੇ ਦੂਜੇ ਦੌਰ ਵਿਚ ਅਮਰ ਗਰਗ ਕਲਮਦਾਨ, ਰਾਜਿੰਦਰ ਰਾਜਨ ਸੰਗਰੂਰ, ਹਰਵਿੰਦਰ ਸਿੰਘ ਵਿੰਦਰ,ਮਨਜੀਤ ਕੌਰ ਅੰਬਾਲਵੀ, ਸੁਰਿੰਦਰ ਕੌਰ ਬਾੜਾ, ਰਣਜੀਤ ਕੌਰ ਸਵੀ, ਗੁਰਚਰਨ ਸਿੰਘ ਪੱਬਾਰਾਲੀ, ਸੰਦੀਪ ਕੌਰ, ਡਾ. ਪੂਨਮ ਗੁਪਤਾ, ਮਾਸਟਰ ਰਾਜ ਸਿੰਘ ਬਧੌਛੀ, ਸ਼ੁਭਮ ਸਿੰਗਲਾ,ਰਾਕਿੰਦਰ ਕੌਰ (ਯੂ.ਐਸ.ਏ.), ਵਿਕਰਮਜੀਤ ਸਿੰਘ ਇਨਸਾਨ, ਹਰਭਜਨ ਸਿੰਘ (ਹੌਬੀ ਸਿੰਘ),ਰਵੀ ਪ੍ਰਭਾਕਰ,ਬਲਬੀਰ ਸਿੰਘ ਦਿਲਦਾਰ,ਕੁਲਦੀਪ ਪਟਿਆਲਵੀ, ਸ਼ੀਸ਼ਪਾਲ ਸਿੰਘ ਮਾਣਕਪੁਰੀ, ਯੂ.ਐਸ.ਆਤਿਸ਼, ਸਰਦੂਲ ਸਿੰਘ ਭੱਲਾ, ਲਛਮਣ ਸਿੰਘ ਤਰੌੜਾ, ਹਰੀ ਸਿੰਘ ਚਮਕ, ਦੀਦਾਰ ਖ਼ਾਨ ਧਬਲਾਨ, ਅਮਰਿੰਦਰ ਸਿੰਘ ਸੋਹਲ, ਮੰਗਤ ਖ਼ਾਨ, ਕਰਨ ਪਰਵਾਜ਼, ਸ਼ਰਵਣ ਕੁਮਾਰ ਵਰਮਾ, ਗੁਰਪ੍ਰੀਤ ਸਿੰਘ ਜਖਵਾਲੀ  ਆਦਿ ਨੇ ਵੰਨ ਸੁਵੰਨੇ ਵਿਸ਼ਿਆਂ ਵਾਲੀਆਂ ਰਚਨਾਵਾਂ ਸੁਣਾਈਆਂ। ਇਸ ਸਮਾਗਮ ਵਿਚ ਦਲੀਪ ਸਿੰਘ ਉਪਲ, ਡਾ. ਕਮਲੇਸ਼ ਉਪਲ, ਚਹਿਲ ਜਗਪਾਲ, ਗੁਰਦਰਸ਼ਨ ਸਿੰਘ ਗੁਸੀਲ, ਕਰਮਵੀਰ ਸਿੰਘ ਸੂਰੀ,ਗੁਰਚਰਨ ਸਿੰਘ ਚੌਹਾਨ, ਜੋਗਾ ਸਿੰਘ ਧਨੌਲਾ, ਡਾ. ਕੰਵਰ ਜਸਮਿੰਦਰਪਾਲ ਸਿੰਘ, ਜਸਵਿੰਦਰ ਸਿੰਘ ਰਾਜਪੁਰਾ, ਜਸਵੰਤ ਸਿੰਘ ਸਿੱਧੂ, ਸੁਖਦੀਪ ਸਿੰਘ ਮੁਲਤਾਨੀ, ਐਡਵੋਟ ਗਗਨਦੀਪ ਸਿੰਘ ਸਿੱਧੂ, ਸਜਨੀ ਬੱਤਾ, ਕਮਲਜੀਤ ਕੌਰ, ਜਸਪ੍ਰੀਤ ਕੌਰ,ਜਸਵੰਤ ਸਿੰਘ ਸਿੱਧੂ, ਨਰਿੰਦਰਜੀਤ ਸਿੰਘ ਸੋਮਾ, ਛੱਜੂ ਰਾਮ ਮਿੱਤਲ, ਭੁਪਿੰਦਰ ਸਿੰਘ ਉਪਰਾਮ,  ਹਰਿੰਦਰਪਾਲ ਸਿੰਘ ਅੰਮ੍ਰਿਤਸਰ, ਜੈਦੀਪ ਸਿੰਘ, ਕਵਲਜੀਤ ਕੌਰ, ਇਸ਼ਵਿੰਦਰ ਕੌਰ, ਗੁਰਸ਼ਰਨ ਕੌਰ ਲੇਖਕ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।