ਜਦੋ ਮੈ ਨਵੀਂ ਜੁੱਤੀ ਬਣਵਾਈ (ਪਿਛਲ ਝਾਤ )

ਰਮੇਸ਼ ਸੇਠੀ ਬਾਦਲ   

Email: rameshsethibadal@gmail.com
Cell: +9198766 27233
Address: Opp. Santoshi Mata Mandir, Shah Satnam Ji Street
Mandi Dabwali, Sirsa Haryana India 125104
ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਕੱਲ ਦੇ ਫੈਸ਼ਨ ਦੇ ਦੌਰ ਵਿੱਚ ਜਦੋ ਹਰ ਕੋਈ ਬਰਾਂਡਡ ਕਪੜੇ  ਤੇ ਬੂਟ ਪਹਿਣਦਾ ਹੈ ਤਾਂ ਲੋਕਲ ਬਣੇ ਜੁੱਤੇ ਜ਼ੌੜਿਆਂ ਦੀ ਗੱਲ ਕੋਈ ਸੁਨਣ ਨੂੰ ਹੀ ਤਿਆਰ ਨਹੀ ਹੁੰਦਾ। ਮੇਰਾ ਬਚਪਣ ਪਿੰਡ ਘੁਮਿਆਰੇ ਦੀਆਂ ਗਲੀਆਂ ਵਿੱਚ ਬੀਤਿਆ ।  ਮੇਰੇ ਨਾਲਦੇ ਬਹੁਤੇ ਜੁਆਕ ਨੰਗੇ ਪੈਰੀ ਹੁੰਦੇ ਸਨ। ਤੇ ਕਈਆਂ ਦੇ ਠਿੱਬੇ ਜ਼ੋੜੇ ਪਾਏ ਹੁੰਦੇ ਸੀ। ਰੱਬੜ ਦੀਆਂ ਚਪਲੀਆਂ ਜਿਹੀਆਂ ਤਾਂ ਮੇਰੇ ਵਰਗੇ ਕਈ ਪਹਿਣਦੇ ਸਨ। ਰੱਬੜ ਦੀ ਚੱਪਲ ਜੁੱਤੀ ਜ਼ੋੜੇ ਨੂੰ ਟਾਂਕਾ ਜਾ  ਟਾਕੀ ਲਗਵਾਉਣਾ ਤਾਂ ਆਮ ਹੀ ਗੱਲ ਸੀ।ਇਸ ਦੀ ਕੋਈ ਸ਼ਰਮ ਵੀ ਨਹੀ ਸੀ ਮੰਨਦਾ । ਸਰਦੇ ਪੁੱਜਦੇ ਲੋਕ ਟਾਕੀ ਵਾਲੀ ਜੁੱਤੀ ਪਾ ਲੈੱਦੇ ਸਨ। ਮੈ ਬਹੁਤਾ ਕਰਕੇ ਬਾਟਾ ਦੇ ਬੂਟ ਜਾ ਗਿਆਰਾਂ ਰੁਪਏ ਪੰਚਾਨਵੇ ਪੈਸਿਆਂ ਵਾਲੇ ਖਾਕੀ ਰੰਗ ਫਲੀਟ ਹੀ ਪਹਿਨਦਾ ਸੀ। ਪਰ Lਿੰeੱਕ ਦਿਨ ਮੈ ਕਿਸੇ ਵੱਡੀ ਉਮਰ ਦੇ ਬੰਦੇ ਨੂੰ ਚਾਦਰੇ ਨਾਲ ਖੋਸੇ ਜ਼ੌੜੇ ਪਾਈ ਵੇਖਿਆ। ਉਹ ਵਾਰੀ ਵਾਰੀ ਆਪਣੀ ਨੋਕ ਦਾਰ ਜੁੱਤੀ ਦੀ ਤਾਰੀਫ ਕਰ ਰਿਹਾ ਸੀ। ਕਾਲੇ ਰੰਗ ਦੇ ਚਮੜੇ ਤੇ ਸੋਨੇ ਰੰਗੇ ਤਿੱਲੇ ਦੀ ਕਢਾਈ ਵਾਲੀ  ਜੁੱਤੀ ਉਸਦੇ ਫੱਬਦੀ ਵੀ ਬਹੁਤ ਸੀ। ਮੇਰੀ  ਨਵੀ ਜੁੱਤੀ ਖੋਸੇ ਜ਼ੋੜੇ ਬਨਾਉਣ ਦੀ ਰੀਝ ਜਾਗ ਪਈ। ਮੈ ਮੇਰੀ ਮਾਂ ਕੋਲੇ ਆਪਣੀ ਦਿਲੀ ਇੱਛਾ ਜਾਹਿਰ ਕੀਤੀ। ਮੇਰੀ ਮਾਂ ਨੇ ਮੈਨੂੰ ਮੇਰੇ ਦਾਦਾ ਜੀ ਨਾਲ ਗੱਲ ਕਰਨ ਦਾ ਕਹਿਕੇ ਆਪਣੇ ਵਲੌ ਟਰਕਾ ਦਿੱਤਾ । 
ਹੁਣ ਮੇਰੀ ਜੁੱਤੀ ਦੀ ਫਰਮਾਇਸ ਦਾ ਮਸਲਾ ਮੇਰੇ ਦਾਦਾ ਜੀ ਕੋਲ ਸੀ।ਉਹਨਾ ਨੇ ਕਈ ਦਿਨ ਅੱਜ ਕੱਲ ਕਰਦਿਆਂ ਨੇ ਲੰਘਾ ਦਿੱਤੇ। ਮੇਰੀ ਜਿਦ ਨੂੰ ਵੇਖਦੇ ਹੋਏ Lਿੰeਕ ਦਿਨ ਉਹ ਮੇਰੇ ਨਾਲ ਪਿੰਡ ਦੇ ਬਾਹਰ ਬਾਹਰ, ਬਰਾਨੀ ਛੱਪੜ ਦੇ ਨੇੜੇ ਰਹਿੰਦੇ ਚੋਲੂ ਨਾਮ ਦੇ ਬੰਦੇ ਦੇ ਘਰੇ ਚਲੇ ਗਏ। ਵਡੇਰੀ ਉਮਰ ਦਾ ਇਹ ਬਾਬਾ ਘਰੇ ਬੈਠਕੇ ਹੀ ਜੁੱਤੀਆਂ ਬਨਾਉਂਦਾ ਸੀ। ਤੇ ਸਾਰੇ ਪਿੰਡ ਵਿੱਚ ਮਸਹੂਰ ਸੀ।  ਉਸ ਸਮੇ ਪਿੰਡਾਂ ਵਿੱਚ ਜਾਤੀ ਸੂਚਕ ਸਬਦ ਆਮ ਹੀ ਵਰਤੇ ਜ਼ਾਦੇ ਸਨ। ਤੇ ਕੋਈ ਇਤਰਾਜ ਨਹੀ ਸੀ ਕਰਦਾ ਤੇ ਨਾ ਹੀ ਕੋਈ ਗੁੱਸਾ ਕਰਦਾ ਸੀ। ਇਸ ਲਈ  ਉਸਨੂੰ ਸਾਰੇ  ਚੋਲੂ ਚਮਾਰ ਆਖਦੇ ਸਨ। ਪਰ ਮੈ ਉਸ ਨੂੰ ਬਾਬਾ ਜੀ ਹੀ ਆਖਿਆ ਕਿਉਕਿ ਉਹ ਮੇਰੇ ਦਾਦਾ ਜੀ ਦੀ ਉਮਰ ਦਾ ਸੀ। ਮੇਰੇ ਦਾਦਾ ਜੀ ਨੇ ਉਸ ਨੂੰ ਮੇਰੇ ਲਈ ਖੋਸਾ ਜ਼ੋੜਾ ਬਨਾਉਣ ਲਈ ਆਖਿਆ। ਤੇ ਨਾਲ ਇਹ ਵੀ ਕਿਹਾ ਕਿ ਜਵਾਕ ਨੇ ਪਹਿਲੀ ਵਾਰੀ ਜੁੱਤੀ ਪਾਉਣੀ ਹੈ ਇਸ ਲਈ ਜੱਤੀ ਨਰਮ ਤੇ ਨਾ ਲੱਗਣ ਵਾਲੀ ਹੀ ਹੋਵੇ। ਬਹੁਤਾ ਜ਼ੋਰ ਪਾਉਣ ਤੇ ਉਸਨੇ ਜੁੱਤੀ ਦੀ ਕੀਮਤ ਅੱਠ ਰੁਪਏ ਦੱਸੀ। ਵਾਜਿਬ ਤੇ ਰਿਆeਤੀ ਕੀਮਤ ਹੋਣ ਕਰਕੇ ਮੇਰੇ ਦਾਦਾ ਜੀ ਨੇ ਬਹੁਤੀ ਸੋਦੇਬਾਜੀ ਨਹੀ ਕੀਤੀ। ਵੈਸੇ ਪਿੰਡ ਦੇ ਸੇਠ ਹੋਣ ਕਰਕੇ ਹਰ ਗਰੀਬ ਅਮੀਰ ਮੇਰੇ ਦਾਦਾ ਜੀ ਦਾ ਪੂਰਾ ਮਾਣ ਸਨਮਾਨ  ਕਰਦਾ ਸੀ। ਇਹ ਹੀ ਪੰਜਾਬ ਦੀ ਸਾਹੀ ਪ੍ਰੰਪਰਾ ਸੀ।ਫਿਰ ਉਸ ਨੇ ਮੇਰੇ ਦੋਹਾਂ ਪੈਰਾਂ ਨੂੰ ਕਾਗਜ ਤੇ ਰਖਵਾ ਕੇ ਪੈਨਸਿਲ ਨਾਲ ਨਾਪ ਲੈ ਲਿਆ। ਅਤੇ ਫਿਰ   ਉਸ ਨੇ ਪਰਸੋ ਯਾਨਿ ਦੋ ਦਿਨਾਂ ਬਾਦ ਜੁੱਤੀ ਤਿਆਰ ਕਰਕੇ ਦੇਣ ਦਾ ਵਾਇਦਾ ਕਰ ਲਿਆ।
ਮੈ ਸਵੇਰੇ ਸ਼ਾਮੀ ਬਾਬੇ ਘਰੇ ਆਪਣੇ ਸਾਈਕਲ ਤੇ ਜੁੱਤੀ ਬਾਰੇ ਪੁੱਛਣ ਲਈ ਗੇੜਾ ਮਾਰਦਾ। ਪਰ ਜਵਾਬ ਅਜੇ ਨਹੀ ਬਣੀ ਹੀ ਮਿਲਦਾ। ਕਈ ਦਿਨ ਘੇਸਲ ਵੱਟੀ  ਤੌ ਬਾਦ ਬਾਬੇ ਨੇ ਮੇਰੀ ਜੁੱਤੀ ਬਣਾਉਣੀ ਸੁਰੂ ਕੀਤੀ। ਇਹ ਬਹੁਤ ਹੀ ਬਰੀਕੀ ਵਾਲਾ  ਕੰਮ ਸੀ। ਆਖਿਰ Lਿੰeਕ ਦਿਨ ਜੁੱਤੀ ਬਣਕੇ ਤਿਆਰ ਹੋ ਗਈ। ਪਰ ਉਸ ਦੀ ਸਪੁਰਗੀ ਮੈਨੂੰ ਨਾ ਮਿਲੀ। ਬਾਬੇ ਨੇ ਆਖਿਆ ਕਿ ਜੁੱਤੀ ਨੂੰ ਕਲਬੂਤ ਲਾਏ ਗਏ ਹਨ। ਮੈਨੂੰ ਇਸ ਬਾਰੇ ਕੋਈ ਗਿਆਨ ਨਹੀ ਸੀ। ਫਿਰ ਮੈ ਵੇਖਿਆ ਕਿ ਜੁੱਤੀ ਨੂੰ ਖੁੱਲਾ ਤੇ ਸਿੱਧਾ ਕਰਨ ਲਈ ਉਸ ਵਿੱਚ ਲੱਕੜ ਦੇ ਬਣੇ ਜੁੱਤੀ ਦੇ ਆਕਾਰ ਦੇ ਖਾਂਚੇ ਜਿੰਨਾਂ ਨੂੰ ਕਲਬੂਤ ਕਹਿੰਦੇ ਸਨ ਜੁੱਤੀ ਵਿੱਚ  ਪਾਏ ਹੋਏ  ਸਨ। ਅਗਲੇ ਦਿਨ  ਮੈ ਮੇਰੇ ਦਾਦਾ ਜੀ ਨਾਲ ਜਾਕੇ ਜੁੱਤੀ ਲੈ ਹੀ ਆਇਆ। ਮੈ ਅਜੇ ਜੁੱਤੀ ਦੋ ਦਿਨ ਹੀ ਪਾਈ ਸੀ ਕਿ ਜੁੱਤੀ ਤੰਗ ਤੇ ਜਵਾਈ ਨੰਗ ਵਾਲੀ ਕਹਾਵਤ ਸੱਚ ਹੋਣੀ ਸੁਰੂ ਹੋ ਗਈ। ਮੇਰੇ ਜੁੱਤੀ ਲੱਗ ਗਈ। ਦੋਹਾਂ ਅੱਡੀਆਂ ਤੇ ਛਾਲੇ ਹੋ ਗਏ। ਬਹੁਤ ਦਵਾਈਆਂ ਤੇ ਔੜ ਪੌੜ ਕੀਤੇ । ਜਿਉ ਜਿਉ ਦਵਾ ਕੀ ਮਰਜ ਬੜਤਾ ਹੀ ਗਿਆ। ਫਿਰ ਕਿਸੇ ਸਿਆਣੀ ਅੋਰਤ ਦੇ ਦੱਸਣ ਤੇ ਮੇਰੀ ਮਾਂ ਨੇ ਪੁਰਾਣੀ ਜੁੱਤੀ ਸਾੜਕੇ ਉਸ ਦਾ ਸੁਰਮਾ ਬਣਾਕੇ ਜਖਮਾਂ ਤੇ ਬੰੰਨਿਆਂ। ਤਿੰਨ ਕੁ ਦਿਨਾਂ ਚ ਰਮਾਣ ਆ ਗਿਆ। Lਿੰeਕ ਦਿਨ  ਮੈ ਜੁੱਤੀ ਪਾਕੇ ਸਹਿਰ ਤੇ ਫਿਰ ਮੇਰੇ ਨਾਨਕੇ ਪਿੰਡ ਬਾਦੀਆਂ ਵੀ ਗਿਆ। ਮੁੜੀਆਂ ਹੋਈਆਂ ਨੋਕਾਂ ਵਾਲੀ ਜੁੱਤੀ ਮੈਨੂੰ ਬਹੁਤ ਸੋਹਣੀ ਲੱਗਦੀ  ਸੀ। ਹੁਣ ਉਹ ਲੱਗਦੀ ਵੀ ਨਹੀ ਸੀ। ਉਸਦਾ ਬਹੁਤਾ ਸਿੱਧ ਪੁਠ ਦਾ ਚੱਕਰ ਵੀ ਨਹੀ ਸੀ। 
ਕਈ ਦਿਨਾ ਬਾਦ ਸਵੇਰੇ ਸਵੇਰੇ ਪਤਾ ਲੱਗਿਆ ਮੇਰੀ ਜੁੱਤੀ ਨੂੰ ਸਾਡਾ ਲੂਚਾ ਚੱਬ ਗਿਆ । ਲੂਚਾ ਸਾਡਾ ਪਾਲਤੂ ਕੁੱਤਾ ਸੀ । ਤੇ ਕਈ ਦਿਨਾਂ ਤੌ ਉਸਨੂੰ ਚੱਪਲਾਂ, ਬੂਟ, ਜੁੱਤੀਆਂ ਖਾਣ ਦੀ ਗੰਦੀ ਆਦਤ ਪੈ ਗਈ ਸੀ। ਅਸੀ ਉਸਨੂੰ ਕੁੱਟਦੇ ਪਰ ਉਸ ਦੀ ਇਹ ਲੱਤ ਛਡਾਉਣੀ ਮੁਸਕਿਲ ਸੀ।  ਅਸੀ ਰਾਤ ਨੂੰ ਚੱਪਲਾਂ ਜੁੱਤੀਆਂ ਲਕੋ ਕੇ ਰੱਖਦੇ। ਪਰ ਫਿਰ ਵੀ ਜਿਸ ਦਿਨ ਅਣਗਹਿਲੀ ਹੋ ਜਾਂਦੀ ਅਗਲੇ ਦਿਨ ਹੀ ਪਤਾ ਲੱਗਦਾ।ਕਿ ਲੂਚੇ ਨੇ ਆਪਣੀ ਕਾਰਵਾਈ ਦਿੱਤੀ ਹੈ। ਉਸ ਦਿਨ ਜਦੋ ਮੇਰੀ ਮਾਂ ਨੇ ਸਵੇਰੇ ਸਵੇਰੇ ਜੁੱਤੀ ਦੇ ਟੁਕੜੇ ਵੇਖੇ ਤਾਂ ਮੈਨੂੰ ਸੁੱਤੇ ਪਏ ਨੂੰ  ਹੀ ਗਾਲਾਂ ਦਾ ਪ੍ਰਸਾਦ ਦੇਣਾ ਸੁਰੂ ਕਰ ਦਿੱਤਾ। ਗਲਤੀ ਮੇਰੀ ਹੀ ਸੀ। ਪਰ ਹੁਣ ਕੀ ਕੀਤਾ ਜਾ ਸਕਦਾ ਸੀ। ਮੈ ਵੀ ਆਪਣਾ ਗੁੱਸਾ ਬੇਜੁਬਾਨ ਲੂਚੇ ਤੇ ਹੀ ਲਾਹਿਆਂ। ਉਹ ਚਊਂ ਚਊਂ ਤੋ ਬਿਨਾ ਕੀ ਕਰ ਸਕਦਾ ਸੀ। ਫਿਰ ਮੈਨੂੰ ਘਰਦਿਆਂ ਨੇ  ਹੋਰ ਜੁੱਤੀ ਬਣਾਕੇ ਨਾ ਦਿੱਤੀ। ਮੈ ਆਮ ਬੂਟ ਅਤੇ ਚੱਪਲਾਂ ਹੀ ਪਾਉਂਦਾ। ਹੁਣ ਕਈ ਸਾਲਾਂ ਤੌ ਮੈ ਗਰਮੀ ਸੁਰੂ ਹੁੰਦੇ ਹੀ ਤਿੱਲੇ ਦੀ ਕਢਾਈ ਵਾਲੀ ਸੁਨਿਹਰੀ ਜੁੱਤੀ ਖਰੀਦ ਲੈੱਦਾਂ ਹਾਂ ਤੇ ਸਾਰੀ ਗਰਮੀ ਜ਼ੁੱਤੀ ਹੀ ਪਾਉਂਦਾ ਹਾਂ। ਇਹ ਬਹੁਤ ਆਰਾਮਦਾਇਕ ਹੁੰਦੀ ਹੈ। ਹੁਣ ਮੈ ਕਈ ਜੁੱਤੀਆਂ ਹੰਡਾ ਚੁੱਕਿਆ ਹਾਂ ਪਰ ਪਹਿਲੀ ਜੁੱਤੀ ਜ਼ੋ ਖੋਸੇ ਜ਼ੋੜੇ ਸਨ ਦੀ ਰਾਮ ਕਹਾਣੀ ਅਜੇ ਵੀ ਯਾਦ ਹੈ।