ਡਰਾਮੇਬਾਜ਼ (ਇਕਾਂਗੀ) (ਨਾਟਕ )

ਗੁਰਨਾਮ ਸਿੰਘ ਸੀਤਲ   

Email: gurnamsinghseetal@gmail.com
Cell: +91 98761 05647
Address: 582/30, St. No. 2L, Guru Harkrishan Nagar, Maler Kotla Road
Khanna India
ਗੁਰਨਾਮ ਸਿੰਘ ਸੀਤਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


pregnant coronavirus us

pregnancy covid-19 click coronavirus pregnancy
ਦ੍ਰਿਸ਼ : ਸਕਾਈ ਇਮਪੈਕਸ ਕੰਪਨੀ ਦਾ ਵਿਸ਼ਾਲ ਦਫ਼ਤਰ
ਦਫ਼ਤਰ ਦੇ ਸਾਹਮਣੇ ਫੁੱਲਾਂ ਅਤੇ ਸਜਾਵਟੀ ਬੂਟਿਆਂ ਦੀਆਂ ਕਤਾਰਾਂ।ਇਸ ਲਾਅਨ ਵਿੱਚ ੧੦-੧੫ ਮਾਲੀ ਹਮੇਸ਼ਾ ਬੂਟਿਆਂ ਦੀ ਸੰਭਾਲ ਕਰਦੇ ਨਜ਼ਰ ਆaੁਂਦੇ ਹਨ।ਇੱਕ ਪਾਸੇ ਕਰੀਬ ੧੦੦ ਕੁ ਗੱਡੀਆਂ ਹਰ ਵਕਤ ਰਹਿੰਦੀਆਂ ਹਨ।
ਜਸਵੀਰ ਸਿੰਘ  (ਦਿਨ ਭਰ ਦੇ ਕੰਮ ਤੋਂ ਵਿਹਲੇ ਹੋ ਕੇ ) : "ਹਾਂ ਤਾਂ ਨਵੀਨ !  ਧਨੰਪਤ ਰਾਏ ਜੀ ਦੇ ਤੁਸੀਂ ਬਹੁਤ ਕਰੀਬੀ ਹੋ.......ਉਸ ਨੂੰ ਕੋਈ ਪਰੇਸ਼ਾਨੀ ਹੈ- ਨਿੱਜੀ ਜਾਂ ਘਰੇਲੂ ਜਾਂ ਹੋ ਸਕਦਾ ਹੈ ਕੋਈ ਹੋਰ। ਬਗੈਰ ਕੰਮ ਤੋਂ ਵੀ ਉਹ ਬਹੁਤ ਦੇਰ ਤੱਕ ਬੈਠੇ ਰਹਿੰਦੇ ਹਨ ਇੱਥੇ, ਕਦੇ ਬਾਹਰ ਚਾਹ ਵਾਲੇ ਕੋਲ, ਕਦੇ ਗੇਟ ਮੈਨ ਨਾਲ ਸਿਗਰੇਟਾਂ ਪੀਂਦੇ ਰਹਿੰਦੇ ਹਨ। 
ਨਵੀਨ : ਜੀ......ਤੁਸੀਂ ਠੀਕ ਸਮਝਿਆ.......ਘਰ ਵਿੱਚ ਪੈਸੇ ਦੀ ਕੋਈ ਕਮੀ ਨਹੀਂ ......ਵਾਈਫ ਵੀ ਸਰਵਿਸ ਕਰਦੀ ਹੈ, ਆਪਸ ਵਿੱਚ ਅਣਬਣ ਤੇ ਟੈਂ ਟੈਂ ਰਹਿੰਦੀ ਹੈ। ਉਹ ਕਹਿੰਦੀ ਹੈ ਕਿ ਮੈਂ ਤੇਰੇ ਤੋਂ ਘੱਟ ਹਾਂ .....ਘਰ ਦੇ ਕੰਮ ਵਿੱਚ ਕੋਈ ਦਿਲਚਸਪੀ ਨਹੀਂ, ਨੌਕਰਾਂ ਜੋ ਕੁੱਝ ਕਰ ਦਿੱਤਾ, ਠੀਕ ਹੈ। ਘਰੋਂ ਦੇਰ ਤੱਕ ਬਾਹਰ ਰਹਿਣਾ ਆਮ ਗੱਲ ਐ.......ਸ਼ਾਪਿੰਗ, ਕਿੱਟੀ ਵਗੈਰਾ ਵਗੈਰਾ।
ਜਸਵੀਰ ਸਿੰਘ : ਸਮਝ ਗਿਆ। 
ਨਵੀਨ : ਮੈਂ ਤਾਂ ਆਪ ਬਹੁਤ ਦੁਖੀ ਹੁੰਦਾ ਹਾਂ ਆਪਣੇ ਦੋਸਤ ਦੀ ਅਜਿਹੀ ਹਾਲਤ ਦੇਖ ਕੇ। 
ਜਸਵੀਰ ਸਿੰਘ : ਸਮਝ ਗਿਆ, ਇਹ ਬਰਾਬਰੀ ਦੀ ਘਟੀਆ ਪ੍ਰਵਰਤੀ ਸਾਡੇ ਸਮਾਜ ਨੂੰ ਖਾ ਰਹੀ ਹੈ। ਅਜਿਹੇ ਸੌੜੀ ਸੋਚ ਵਾਲਿਆਂ ਦੀ ਅੱਖ ਵਿੱਚ ਸ਼ਰਮ ਜਾਂ ਨਿਮਰਤਾ ਨਹੀਂ ਹੁੰਦੀ ....ਦੋਹਾਂ ਦਿਲਾਂ ਵਿੱਚ ਖਲਾਅ ਵੱਧਦਾ ਜਾਂਦਾ ਹੈ।
ਨਵੀਨ: ਸਰ ਅੱਜ ਪੜ੍ਹਾਈ ਦੇ ਨਾਲ-ਨਾਲ ਹਉਮੈਂ ਅਤੇ ਅਹਿੰਕਾਰ ਵੱਧ ਗਿਆ ਹੈ।ਇਖਲਾਕੀ ਸੰਸਕਾਰ ਘੱਟ ਰਹੇ ਹਨ।ਆਪਣੀ ਜਿੰਦਗੀ ਆਪ ਹੀ ਨਰਕ ਵਿੱਚ ਧੱਕਣ ਲਈ ਕਾਹਲੀ ਹੁੰਦੀ ਹੈ।ਪੜ੍ਹ-ਲਿਖ ਕੇ ਉਚੀਆਂ ਨੌਕਰੀਆਂ ਜਾਂ ਕਾਰੋਬਾਰ ਕਰਨ ਦੇ ਬਾਵਜ਼ੂਦ ਜੇ ਕਰ ਇਨਸਾਨ ਨੂੰ ਅੰਦਰੂਨੀ ਸ਼ਾਂਤੀ ਹੀ ਨਾ ਹੋਈ ਤਾਂ ਦਫਾ ਕਰੋ ਅਜਿਹੀ ਪੜਾਈ ਨੂੰ।

ਨਵੀਨ : .....ਇਸੇ ਕਰਕੇ ਇਹਨਾਂ ਦੇ ਘਰ ਟੈਨਸ਼ਨ ਦਾ ਪਹਾੜ ਤੇ ਮਹਾਰਾਣੀ ਸਾਹਿਬਾ ਬਾਹਰ ਬੱਚਿਆਂ ਦੀਆਂ ਆਦਤਾਂ ਵਿਘਾੜ ਰਹੀ ਹੈ। 
(ਇਸੇ ਦਰਮਿਆਨ ਧਨਪਤ ਜੀ ਜਸਵੀਰ ਸਿੰਘ ਦੇ ਕੇਬਿਨ ਵਿਚ ਆਉਂਦੇ ਹਨ )
ਧਨਪਤ : ਸਰ, ਅਗਰ ਕੋਈ ਕੰਮ ਹੋਵੇ ਤਾਂ ਦੱਸੋ ਜੀ। 
ਜਸਵੀਰ ਸਿੰਘ : ਧੰਨਪਤ ਜੀ ਤੁਸੀਂ ਤਾਂ ਖੁਦ ਹੀ ਦੇਖਦੇ ਰਹਿੰਦੇ ਹੋ ਕਿ ਦਫ਼ਤਰ ਵਿਚ ਕੋਈ ਕੰਮ ਬਾਕੀ ਨਾ ਰਹਿ ਜਾਵੇ- ਮੈਨੂੰ ਤਾਂ ਖੁਦ ਪਤਾ ਨਹੀਂ ਕਿ ਕੋਈ ਕੰਮ ਕਰਨ ਵਾਲਾ ਹੈ ਵੀ ਕਿ ਨਹੀਂ।æਦਰ ਅਸਲ ਮੈਂ ਤਾਂ ਖੁੱਦ ਨਿਕੰਮਾ ਹੁੰਦਾ ਜਾ ਰਿਹਾ ਹਾਂ ਤੁਹਾਡੀ ਵਜ੍ਹਾ ਕਰਕੇ।ਘਰੋਂ ਸੋਚ ਕੇ ਆaੁਂਦਾ ਹਾਂ ਕਿ ਦਫਤਰ ਵਿੱਚ ਜਾ ਕੇ ਇਹ ਕੰਮ ਕਰਨੇ ਹਨ ਅਤੇ ਇਥੇ ਆ ਕੇ ਪੱਤਾ ਚੱਲਦਾ ਹੈ ਕਿ ਕੰਮ ਪਹਿਲਾਂ ਹੀ ਹੋਏ ਪਏ ਹਨ।ਯਾਰ ਕੁੱਝ ਮੇਰੇ ਉੱਪਰ ਤਰਸ ਕਰੋ ਤੇ ਕੋਈ ਕੰਮ ਮੈਨੂੰ ਵੀ ਕਰਨ ਦਿਆ ਕਰੋ।
(ਸਾਰੇ ਹੱਸਦੇ ਹਨ)
ਧਨਪਤ : ਨਹੀਂ ਸਰ....ਇਹ ਤਾਂ ਤੁਹਾਡੀ ਸਖਸ਼ੀਅਤ ਦਾ ਅਸਰ ਹੈ ਜੋ ਸਾਡੇ ਤੋਂ ਕੰਮ ਕਰਾਉਂਦੀ ਹੈ ਵਰਨਾ ਜਿੱਥੇ ਮੈਂ ਪਹਿਲੇ ਯੁਨਿਟ ਵਿਚ ਕੰਮ ਕਰਦਾ ਸੀ, ਹਰ ਕੰਮ ਵਿਚ ਗਲਤੀ, ਬਾਸ ਕੋਲ ਸ਼ਿਕਾਇਤਾਂ ਆਖਰ ਉਹ ਚੰਡਾਲ-ਚੋਕੜੀ ਲੈ ਡੁੱਬੀ ਕੰਪਨੀ ਨੂੰ, ਫ਼ਰਮ ਵਿਕ ਗਈ....ਬੱਸ ਪੁੱਛੋ ਕੁੱਝ ਨਾ ਜੀ।
ਜਸਵੀਰ ਸਿੰਘ : ਜਿਸ ਬੰਦੇ ਨੂੰ ਖੋਟੇ ਅਤੇ ਖਰੇ ਦੀ ਪਰਖ ਨਹੀਂ, ਸੱਚ ਅਤੇ ਝੂਠ ਦਾ ਭੇਦ ਮਾਲੂਮ ਨਹੀਂ, ਉਹ ਅੱਜ ਵੀ ਡੁੱਬਿਆ ਅਤੇ ਕੱਲ ਵੀ। ਕੰੰਪਨੀ ਵਿੱਚ ਅੱਜ ਵੀ ਕੰਮ-ਚੋਰ, ਨਿਕੰਮੇ ਅਤੇ ਸ਼ਰਾਰਤੀ ਹਨ, ਜਿਹਨਾਂ ਦਾ ਕੰਮ ਹੀ ਸ਼ਿਕਾਇਤਾਂ ਲਗਾਉਣਾ ਹੈ।ਮੈਂ ਆਪਣੇ ਮਾਲਕਾਂ ਦੀ ਬੁਰਾਈ ਨਹੀਂ ਕਰਨਾ ਚਾਹੁੰਦਾ, ਪਰ ਉਹਨਾਂ ਵਿੱਚਂੋ ਦੋ ਬੰਦੇ ਕੰਨਾਂ ਦੇ ਕੱਚੇ ਹਨ।ਖੈਰ, ਮੈਂ ਕੋਸ਼ਿਸ਼ ਕਰ ਰਿਹਾ ਹਾਂ ਅਜਿਹੇ ਸ਼ਰਾਰਤੀਆਂ ਨੂੰ ਸਬਕ ਸਿਖਾਇਆ ਜਾਵੇ । ਅੱਜ ਤਾਂ ਮੈਨੂੰ ਨਵੀਨ ਜੀ ਨਾਲ ਕੁੱਝ ਕੰਮ ਹੈ, ਤੁਸੀਂ ਅਗਰ ਬੈਠਣਾ ਚਾਹੋ ਬੈਠ ਸਕਦੇ ਹੋ, ਜਾਣਾ ਚਾਹੋ ਤਾਂ ਜਾ ਸਕਦੇ ਹੋ।
ਧਨਪਤ : + ਾਂ ਸਰ.....ਮੈਂ....ਚੱਲਦਾ ਹਾਂ। ਤੁਸੀ ਨਵੀਨ ਜੀ ਨਾਲ ਗੱਲ ਕਰੋ-ਸਤਿ ਸ੍ਰੀਅਕਾਲ ਜੀ.....।(ਕਹਿ ਕੇ ਧੰਨਪਤ ਜੀ ਚਲੇ ਗਏ ) 
ਜਸਵੀਰ ਸਿੰਘ : ਨਵੀਨ, ਆਖਰ ਤਾਂ ਤੈਨੂੰ ਪਤਾ ਹੋਵੇਗਾ ਕਿ ਕੋਈ ਨਾ ਕੋਈ ਕਸੂਰ ਧੰਨਪਤ ਵਿਚ ਵੀ ਹੋ ਸਕਦਾ ਹੈ, ਕਿਓਂ ? ਕੀ ਖਿਆਲ ਹੈ ਤੇਰਾ ?  
ਨਵੀਨ : ਜੀ ਕਹਿੰਦੇ ਹਨ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਪਰ ਫਿਰ ਵੀ ਜਿਹੜਾ ਹੱਥ ਤਕੜਾ ਹੋਵੇ, ਉਸਦੀ ਤਾਬ ਛਲਣਾ ਔਖਾ ਹੋਣ ਕਰਕੇ ਆਦਮੀ ਛਚਗਗਕਅਦਕਗ ਕਰ ਜਾਂਦਾ ਹੈ ਕਿ ਬਾਹਰ ਗੱਲ ਨਾ ਫੈਲੇ....ਲੋਕਾਂ ਨੂੰ ਤਾਂ ਗੱਲ ਚਾਹੀਦੀ ਹੈ, ਗੱਲ ਦਾ ਸੱਲ ਤਾਂ ਉਹ ਪਲ ਵਿੱਚ ਬਣਾ ਦੇਂਦੇ ਹਨ। ਇਸ ਦੀ ਪਤਨੀ ਨੇ ਸਹੁਰੇ ਘਰ ਨੂੰ ਅੱਜ ਤੱਕ ਆਪਣਾ ਨਹੀਂ ਸਮਝਿਆ। ਪਤਾ ਨਹੀਂ ਉਸ ਦੀ ਮਾਂ ਦਾ ਅਸਰ ਹੈ ਕਿ ਮਾਡਰਨ ਮੀਡੀਆ ਦਾ, ਮੀਡੀਆ ਤੋਂ ਮੇਰਾ ਭਾਵ ਟੀਵੀ, ਅਖ਼ਬਾਰ ਜਾਂ ਮੈਗਜ਼ੀਨਾਂ ਤੋਂ ਨਹੀਂ, ਵਾਸਤਵ ਵਿਚ ਇਸ ਦੀਆਂ ਫਰੈਂਡਸ ਦੇ ਘਰਾਂ ਦਾ ਵੀ ਇਹੋ ਸ਼ੁਗਲ ਹੈ..ਸ਼ੁਕਰ ਹੈ ਰੱਬ ਦਾ ਕਿ ਧਨਪਤ ਮਾੜੀ ਸੰਗਤ ਤੋਂ ਬੱਚਿਆ ਹੋਇਐ ਵਰਨਾ ਬਾਕੀਆਂ ਦਾ ਤਾਂ ਪੁੱਛੋ ਨਾ ਜੀ ਕੁੱਝ !
ਜਸਵੀਰ ਸਿੰਘ : ਇਸਦੀ ਇਹੀ ਅਛਾਈ ਮੇਰੀ ਟੈਨਸ਼ਨ ਦਾ ਕਾਰਣ ਹੈ। ਜੇਕਰ ਇਹ ਵੀ ਮਾੜੀ ਸੰਗਤ ਵਿਚ ਫਸ ਜਾਂਦਾ ਤਾਂ ਮੈਂ ਕਦੇ ਇਸ ਬਾਰੇ ਸੋਚਦਾ ਤੱਕ ਨਾ।
ਨਵੀਨ : ਜੀ ਬਿਲਕੁਲ ! ਚਿੰਤਾ ਚਿਖਾ ਸਮਾਨ ਹੈ।ਚਿੰਤਾ ਵਿੱਚ ਫਸੇ ਇਨਸਾਨ ਨੂੰ ਸੌ ਬਮਾਰੀਆਂ ਆਣ ਘੇਰਦੀਆਂ ਹਨ।
ਜਸਵੀਰ ਸਿੰਘ : ਇਸਦਾ ਕੋਈ ਐਸਾ ਆਈਡੀਆ ਜੋ ਤੁਹਾਡੇ ਦਿਮਾਗ ਵਿਚ ਆਇਆ ਹੋਵੇ ਤਾਂ ਕਿ ਅਸੀਂ ਕੁੱਝ ਇਹਨਾਂ ਦੀ ਮੱਦਤ ਕਰ ਸਕੀਏ ? 
ਨਵੀਨ : ਜੀ ਸਰ, ਤੁਸੀਂ ਇੱਕ ਦਿਨ ਕਿਹਾ ਸੀ ਕਿ ਸਵਾਲ ਵਿਚ ਹੀ ਸਵਾਲ ਦਾ ਜਵਾਬ ਹੁੰਦਾ ਹੈ, ਇੱਕ ਮਜ਼ੇਦਾਰ ਕਿੱਸਾ ਸੁਣੋ.....ਇੱਕ ਦਿਨ ਧਨਪਤ ਜੀ ਕਾਫੀ ਬਿਮਾਰ ਪੈ ਗਏ ਜੋ ਕਿ ਤੁਸੀਂ ਜਾਣਦੇ ਹੋ....।
ਜਸਵੀਰ ਸਿੰਘ : ਬਿਲਕੁਲ ਜਾਣਦਾ ਹਾਂ...ਇਸ ਸਰਦੀਆਂ ਵਿਚ।
ਨਵੀਨ : ਉਸ ਦਿਨ ਅਸੀਂ ਇਹਨਾਂ ਦੀ ਖ਼ਬਰ ਸਾਰ ਲੈਣ ਗਏ ਅਤੇ ਮੈਂ ਤੁਹਾਨੂੰ ਸੁਣਾਉਂਦਾ ਹਾਂ ਅੱਖੀ ਡਿੱਠਾ ਹਾਲ ਉਸ ਦਿਨ ਦਾ। ਹੋਇਆ ਇਸ ਤਰਾਂ ਕਿ ਅਸੀਂ ਧਨਪਤ ਜੀ ਕੋਲ ਬੈਠ ਗਏ, ਇਹਨਾਂ ਦੀ ਵਾਈਫ ਫੋਨ ਤੇ ਕਿੱਸੇ-ਕਹਾਣੀਆਂ ਲੈ ਕੇ ਬੈਠੀ ਰਹੀ: '........ਅਛਾ ਮੇਥੀ ਦੀ ਸਬਜ਼ੀ ਬਣਾਈ ਐ....ਮੱਮੀ ਵਿਚ ਆਲੂ ਵੀ ਪਾ ਲੈਣੇ ਸੀ।'
ਮੱਮੀ : ਐਂ ਤਾਂ ਪਾਏ ਐ ਪਰ ਆਲੂ ਤੇਰੇ ਪਾਪਾ ਨੂੰ ਜਰਾ ਘੱਟ ਈ ਪਸੰਦ ਨੇ...ਅੱਛਾ ਤੂੰ ਦੱਸ ਕੀ ਦਾਲ-ਸਬਜ਼ੀ ਬਣਾਈ?
ਬਿੱਲੀ : ਮੱਮੀ ਮਜ਼ਾਕ ਕਰਦੇ ਓ....ਮੈਨੂੰ ਕਿਹੜੀ ਦਾਲ-ਸਬਜ਼ੀ ਸਿਖਾਈ ਤੁਸੀਂ ? ਅੱਜ ਪਤਾ ਨੀ ਕਿਵੇਂ ਮਾੜੀ ਚੰਗੀ ਮੇਥੀ ਬਣਾ ਲਈ ਤੁਸੀਂ.....ਅਸੀਂ ਤਾਂ ਚੱਕਦੇ ਆਂ ਆਪਣਾ ਬਾਈਕ, ਪਿੱਛੇ ਰਣੀਆ ਤੇ ਜੁਗਨੀ ਤੇ ਸਿੱਧਾ ਪਿਜ਼ਾ ਹੱਟ ਜਾਂ ਕਿਸੇ ਰੇਸਤਰਾਂ ਵਿਚ ....ਖ਼ੈਰ ਭਾਬੀ ਦੀ ਸੁਣਾਓ -ਕੁੱਝ ਹੋਇਆ ਸੁਧਾਰ ? 
ਮੱਮੀ : ਕਮਜਾਤਾਂ ਤੇ ਕੁੱਚਜੇ ਘਰਾਂ ਦੀਆਂ ਵੀ ਕਿੱਧਰੇ ਸੁਧਰਦੀਆਂ ਨੇ ਪੁੱਤਰ ! ਆਪਣੀਆਂ ਕੁੜੀਆਂ ਨੂੰ ਡੰਗਰ ਬਣਾ ਛੱਡਿਐ, ਚਾਹ ਦਾ ਕੱਪ ਜੇ ਪਿਓ ਮੰਗ ਲਵੇ ਤਾਂ ਕਹਿੰਦੀ ਆ 'ਪਾਪਾ, ਤੁਹਾਨੂੰ ਪਤਾ ਤਾਂ ਹੈ ਕਿ ਸਾਨੂੰ ਗੈਸ ਦੇ ਸਾਹਮਣੇ ਖੜੇ ਹੋ ਕੇ ਟੈਨਿੰਗ ਹੋ ਜਾਂਦੀ ਹੈ....ਆਪ ਈ ਬਣਾ ਲਿਆ ਕਰੋ।'
ਬਿੱਲੀ : ਇਹ ਤਾਂ ਖੈਰ ਇਹਨਾਂ ਦੀ ਪੁਰਾਣੀ ਆਦਤ ਆ ਪਰ ਇੱਕ ਗੱਲ ਸਮਝ ਨੀ ਆਈ !
ਮੱਮੀ : ਉਹ ਕਿਹੜੀ ਪੁੱਤਰ ?
ਬਿੱਲੀ : ਕਮਜਾਤਾਂ ਤੇ ਕੁੱਚਜੇ ਘਰਾਂ ਦੀਆਂ ਕਿੱਧਰੇ ਸੁਧਰਦੀਆਂ ਵਾ .... ਇਸ ਦਾ ਕੀ ਭਾਵ ? ਕਿਉਂਕਿ ਮੈਨੂੰ ਵੀ ਇਹ ਸੁਣਨ ਨੂੰ ਮਿਲਦਾ  ਵਾ.....ਕਦੇ ਕਹਿ ਦੇਂਦੇ ਆ ਜੈਸਾ ਦੁੱਧ ....ਤੈਸੀ ਬੁੱਧ । ਉਸ ਤੋਂ ਬਾਅਦ ਡੈੱਕ ਲਗਾਇਆ ਅਤੇ ਕੰਨ ਪਾੜਵੀਂ ਅਵਾਜ ਦੇ ਨਾਲ ਮੈਡਮ ਸਾਹਿਬਾ ਦਾ ਸ਼ੁਰੂ ਹੋ ਗਿਆ ਡਾਂਸ ਜਿਸ ਦੀ ਧਮਕ ਸਮੁੱਚੇ ਘਰ ਵਿੱਚ ਆ ਰਹੀ ਸੀ। ਧਰਮ ਨਾਲ ਏਨੀ ਬੇ-ਸ਼ਰਮੀ! ਦਿਲ ਵਿੱਚ ਆਇਆ ਕਿ ਇਹ ਬੰਦੇ ਦੀ ਧੀ ਨਹੀਂ ਹੋ ਸਕਦੀ ਜਿਸ ਨੂੰ ਇਹ ਨਹੀਂ ਪਤਾ ਕਿ ਘਰ ਵਿੱਚ ਉਸ ਦਾ ਘਰ-ਵਾਲਾ ਬੀਮਾਰ ਪਿਆ ਹੈ ਅਤੇ ਆਪ ਸ਼ੁਦੈਣਾ ਵਾਂਗੂੰ ਡਾਂਸ ਕਰਕੇ ਉਸ ਨੂੰ ਹੋਰ ਵੀ ਤਪਾਅ ਰਹੀ ਹੈ ਅਜਿਹੀਆਂ ਔਰਤਾਂ ਨੂੰ ਫਿਟਕਾਰ ਤਾਂ ਪੈਣੀ ਹੀ ਹੋਈ ਕਿ ਨਾ ਜੀ?
ਅੱਛਾ ਸਰ ਇਕ ਘੰਟੇ.....ਬਾਅਦ ਜਦ ਅਸੀਂ ਚੱਲਣ ਲੱਗੇ ਤਾਂ ਮਹਾਰਾਣੀ ਜੀ ਅਚਾਨਕ ਹਾਜ਼ਰ ਹੋਏ ਅਤੇ ਬੜੇ ਸਟਾਇਲ ਨਾਲ : 'ਓ ਨਵੀਨ ਸਾਹਬ ! ਕਦੋ ਆਏ ਜੇ ? ਬੱਚੇ ਕਿੱਥੇ ਆ ?'
ਮੈਂ : ਜੀ ਬੱਸ ਹੁਣੇ ਆਏ ਸੀ ਅਤੇ ਹੁਣੇ ਚੱਲੇ ਸੀ- ਨੀਲਮ ਦੀ ਤਬੀਅਤ ਜਰਾ ਠੀਕ ਨਹੀਂ।
ਬਿੱਲੀ : +ਾਂææਖਖ@ +ਾਂææਖ ਫਿਰ ਆਣਾ ਕਦੇ । ਨੀਲਮ ਭਾਬੀ ਨੂੰ ਵੀ ਲੈ ਕੇ ਆਉਣਾ.....ਮੈਂ ਚਲੀ ਸਾਂ ਕਿੱਟੀ ......ਮੇਰੀਆਂ ਫਰੈਂਡਜ਼ ਇੰਤਜਾਰ ਕਰ ਰਹੀਆਂ ਹੋਣਗੀਆਂ ਬਾਇ....।"
ਨਵੀਨ : ਸੋ ਇਹ ਹੈ ਇਹਨਾਂ ਦੀ ਘਰ ਵਾਲੀ ਦੇ ਨਿੱਤ-ਪ੍ਰਤੀਦਿਨ ਦੀ ਕਾਰਵਾਹੀ।
ਜਸਵੀਰ ਸਿੰਘ : ਫਿਰ ਕਸੂਰ ਤਾਂ ਦੋਹਾਂ ਦਾ ਈ ਹੋਇਆ ਨਾ, ਕਮਜਾਤਾਂ ....ਜਾਂ ਇਹੋ ਜਿਹੇ ਟੁੱਟੇ-ਭੱਜੇ ਅਲਫਾਜ਼ ਤਾਂ ਨਹੀਂ ਵਰਤਣੇ ਚਾਹੀਦੇ ਨਾ ! ਪੜ੍ਹਿਆਂ ਲਿਖਿਆਂ ਵਾਲੀ ਗੱਲ ਤਾਂ ਨਾ ਹੋਈ ਨਾ ਦੋਹਾਂ ਵਿੱਚ ! ਜਿੱਥੇ ਬਹੁਤੇ ਜੋੜਿਆਂ ਵਿੱਚ ਸਹੁੱਪਣ ਦੇ ਗ਼ਰੂਰ ਨੇ ਬੇੜਾ ਡੋਬਿਆ ਹੈ, ਉਥੇ ਨਾਂ-ਸਮਝੀ ਵਾਲੀ ਸਮਝ ਅਤੇ ਸ਼ੇਖੀ ਨੇ ਵੀ ਰਿਸ਼ਤਿਆਂ ਦੀ ਪਵਿੱਤਰ ਸ਼ੁਹਿਰਦਤਾ ਵਿੱਚ ਠਾਹ ਸੋਟਾ ਮਾਰਿਆ ਹੈ! ਨਵੀਨ, ਗਰਮਾ-ਗਰਮੀ ਵਿੱਚ ਕਦੇ ਵੀ ਕੋਈ ਪੁਖ਼ਤਾ ਜਾਂ ਦਿਲ ਨੂੰ ਭਾਹ ਜਾਣ ਵਾਲਾ ਹੱਲ ਨਹੀਂ ਨਿਕਲਦਾ।ਸਹਿਜ਼ ਭਾਹ ਅਤੇ ਠੰਡੇ ਦਿਮਾਗ ਨਾਲ ਮੁਸ਼ਕਿਲਾਂ ਦੇ ਹੱਲ ਨਸੀਬ ਹੋਏ ਹਨ ਨਾਂ ਕਿ ਡੰਕੇ ਦੀ ਚੋਟ ਅਤੇ ਕਾਂਟੇ ਦੀ ਨੋਕ ਉੱਪਰ।
ਜਸਵੀਰ ਸਿੰਘ : ਖ਼ੈਰ ਹੁਣ ਤੂੰ ਇੰਝ ਕਰ ਜਿਵੇਂ ਮੈਂ ਕਹਿੰਦਾ ਹਾਂ ।  
æਨਵੀਨæ:ਜੀ ਸਰ।
¿¿¿¿¿
ਟੈਲੀਫੋਨ ਦੀ ਘੰਟੀ, "ਹੈਲੋ!"
ਨਵੀਨ : ਹੈਲੋ....ਨਮਸਤੇ ਭਾਬੀ ਜੀ, ਮੈਂ ਨਵੀਨ ਬੋਲ ਰਿਹਾ ਹਾਂ !
ਬਿੱਲੀ : ਜੀ ਨਮਸਤੇ, ਕਿਵੇਂ ਯਾਦ ਕੀਤਾ ?
ਨਵੀਨ : ਜੀ ਮੈਂ ਐਵੇਂ ਤੁਹਾਡੇ ਘਰ ਵਿਚ ਦਖ਼ਲ ਦੇ ਰਿਹਾ ਹਾਂ -ਦੋਸਤੀ ਦੇ ਨਾਤੇ.....ਧਨਪਤ ਜੀ ਅੱਜ ਬੜੇ ਭਾਵੁਕ ਹੋ ਰਹੇ ਸਨ ਅਤੇ ਉਹਨਾਂ ਦੀਆਂ ਅੱਖਾਂ ਵਿਚ ਹੰਝੂ ਵਹਿ ਰਹੇ ਸਨ।
ਬਿੱਲੀ : ਭਾਵੁਕ! ਹੰਝੂ ! ਕੀ ਗੱਲਾਂ ਕਰਦੇ ਓ ਜੀ ! ਪੱਥਰ ਦਿਲ ਵੀ ਕਦੇ ਪਿਘਲਦੇ ਆ ?
ਨਵੀਨ : ਭਾਬੀ ਜੀ ਦਿਲ ਤਾਂ ਦਿਲ ਹੀ ਹੁੰਦਾ ਹੈ, ਪੱਥਰ ਨਹੀਂ। ਤੁਸੀਂ ਪੜ੍ਹਿਆ ਹੋਣੈ ਕਿ ਪੱਥਰ ਯੁੱਗ ਭਾਵ ਆਦਿ ਕਾਲ ਵਿਚ ਵੀ ਇਨਸਾਨਾਂ ਦੇ ਦਿਲ ਪੱਥਰ ਦੇ ਨਹੀਂ ਸਨ ਅਤੇ ਉਹ ਲੜਾਕੇ ਹੋਣ ਦੇ ਬਾਵਜੂਦ ਆਪਣੇ ਕਬੀਲਿਆਂ ਦੀ ਰਾਖੀ ਕਰਦੇ ਸਨ, ਉਹਨਾਂ ਦੇ ਦੁੱਖ ਦਰਦ ਸਾਂਝੇ ਹੁੰਦੇ ਸਨ।ਬੱਚਿਆਂ ਅਤੇ ਪਤੀ-ਪਤਨੀ ਦਾ ਰਿਸ਼ਤਾ ਇੱਕ ਬੇ-ਜੋੜ ਰਿਸ਼ਤਾ ਸੀ ਅਤੇ ਕਿਸੇ ਪਤੀ ਜਾਂ ਪਤਨੀਂ ਉੱਪਰ ਆਣ-ਬਣੀ ਹੋਵੇ ਤਾਂ ਮਰ ਮਿਟਦੇ ਸਨ, ਸਿਰ-ਧੜ੍ਹ ਦੀ ਬਾਜੀ ਲਗਾ ਦਿੰਦੇ ਸਨ ਬਾਵਜੂਦ ਇਸ ਦੇ ਕੇ ਉਹ ਅਨਪੜ੍ਹ ਸਨ, ਜਾਹਲ ਸਨ ਪਰ ਲਿਆਕਤ ਦੀ ਬਲਾਅ ਤੋਂ ਬਚੇ ਹੋਏ ਸਨ ਜੱਦ ਕਿ ਅੱਜ ਬਿਲਕੁਲ ਉਲਟ ਹੈ। 
ਬਿੱਲੀ : ਪਰ ਉਹਨਾਂ ਨੂੰ ਹੋਇਆ ਕੀ ? ਕਿਸੇ ਨਾਲ ਮੁਫ਼ਤ ਦੀ ਲੜਾਈ ਲੈ ਲਈ ਹੋਣੀ ਸੂ...ਐਂਵੇ ਖਿਝੇ-ਖਿਝੇ ਰਹਿੰਦੇ ਆ। ਬਿਲਕੁਲ ਕਲਾਸੀਕਲ ਵਿਚਾਰਾਂ ਦੇ। 
ਨਵੀਨ : ਨਹੀਂ .... ਨਹੀਂ ! ਅੱਜ ਉਹ ਪਛਤਾਅ ਰਹੇ ਸਨ ਕਿ ਮੈਂ ਬਿੱਲੀ ਨੂੰ ਐਵਂੇ ਬੁਰਾ-ਭਲਾ ਕਹਿੰਦਾ ਰਿਹਾ.... ਵੈਸੇ ਉਹ ਦਿਲ ਦੀ ਮਾੜੀ ਨਹੀਂ.....ਇਹ ਕਹਿ ਕੇ  ਫਿਸ ਪਏ ਤੇ ਸਾਨੂੰ ਚੁੱਪ ਕਰਾਉੁਣਾ ਔਖਾ ਹੋ ਗਿਆ। ਸਰ ਨੇ ਮੁਸ਼ਕਿਲ ਨਾਲ ਚੁੱਪ ਕਰਾਇਆ।
ਬਿੱਲੀ : ਨਵੀਨ ਜੀ, ਇਸ ਗੱਲ ਨਾਲ ਤਾਂ ਤੁਸੀਂ ਮੇਰੀਆਂ ਅੱਖਾਂ ਵਿੱਚ ਵੀ ਪਾਣੀ ਲਿਆ ਦਿੱਤਾ।ਵੈਸੇ ਹੈ ਉਹ ਛਕਅਤਜਵਜਡਕ ਹੀ ਨੇ ....ਦਰਅਸਲ ਮੈਥੋਂ ਹੀ ਗਲਤੀ ਹੋ ਜਾਂਦੀ ਐ ਅਤੇ ਫਿਰ ਮੈਂ ਉਸ ਗਲਤੀ ਤੇ ਪਰਦਾ ਪਾਉਣ ਲਈ ਬੇਕਾਰ ਵਿਚ ਬੋਲ ਜਾਂਦੀ ਹਾਂ। ਕੁਝ ਮੇਰੀਆਂ ਫਰੈਂਡਜ਼ ਵੀ ਇਹੋ ਜਿਹੀ ਤਬੀਅਤ ਦੀਆਂ ਮਿਲ ਗਈਆਂ ਕਿ ਔਰਤ ਕਿਸ ਗੱਲੋਂ ਘੱਟ ਆ ?  ਇਸ ਗੱਲੋਂ ਅਸੀਂ ਸਾਰੀਆਂ ਮਾਰ ਖਾ ਗਈਆਂ ਕਿ ਔਰਤ ਘੱਟ ਵੀ ਕਿਹੜੀ ਗੱਲੋਂ ਆ? ਜੇ  ਘੱਟ ਵਾਲਾ ਫਤੂਰ ਇਹਨਾਂ ਦੇ ਸਿਰ ਚੜ੍ਹਕੇ ਨਾਂ ਬੋਲੇ ਤਾਂ ਸੁੱਖੀ-ਸਾਂਦੀ ਘਰ ਨਾਂ ਵਸਾਉਣ ਅਤੇ ਬੱਚਿਆਂ ਨੂੰ ਸਹੀ ਦਿਸ਼ਾ ਨਾਂ ਦੇਣ !

ਨਵੀਨ : ਬੱਸ ਇੱਥੇ ਹੀ ਮਾਰ ਖਾ ਗਏ। ਇਨਸਾਨ ਕਿੰਨਾ ਹੀ ਤਰੱਕੀ ਕਰ ਜਾਵੇ, ਝੋਲੀ ਇਨਸਾਨੀਅਤ ਦੀ ਵਿੱਚ ਘਾਟਾ ਈ ਪੈਣੇ। ਜਿਸ ਵਿਗਿਆਨ ਉਪਰ ਅੱਜ ਇਨਸਾਨ ਰਸ਼ਕ ਕਰ ਰਿਹਾ ਹੈ, ਇਸੇ ਨੇ ਲੈ ਡੁੱਬਣੈ ਇਸ ਨੂੰ ਇੱਕ ਦਿਨ ਤੇ ਇਹਦੇ ਕੋਲ ਰਹਿ ਜਾਣਾ ਹੈ ਸਿਰਫ ਅਤੇ ਸਿਰਫ ਪਛਤਾਵਾ ਅਤੇ ਮੱਥੇ ਕਾਲਖ ਦਾ ਟਿੱਕਾ ਅਲੱਗ। ਪੂਰੀ ਦੁਨੀਆ ਹੀਰੋਸ਼ਿਮਾ ਤੇ ਨਾਗਾਸ਼ਾਕੀ ਬਣਨ ਦੀ ਕਾਹਲ ਵਿੱਚ ਹੈ।ਕੀ ਮੈਂ ਠੀਕ ਆਖਿਐ ਭਾਬੀ ਜੀ ?
ਬਿੱਲੀ : ਗੱਲ ਤਾਂ ਭਾਅ ਜੀ ਤੁਹਾਡੀ ਬਿਲਕੁਲ ਆ ਸੋਲਾਂ ਆਨੇ ਤੇ ਚਾਲੀ ਸੇਰੀ। ਅਸੀਂ ਲੋਕ ਐਵੇ ਲਾਈ ਲੱਗ ਤੇ ਸ਼ੁਦਾਈ ਬਣ ਕੇ ਆਪਣੇ ਘਰਾਂ ਨੂੰ ਕੁੰਭੀ ਨਰਕ ਬਣਾਇਆ ਹੋਇਆ ਵਾ। ਅੱਜ ਪਾਪਾ ਦੀਆਂ ਗੱਲਾਂ ਦੀ ਵੀ ਯਾਦ ਆ ਰਹੀ ਆ ਕਿ ਐ ਮਨੁੱਖ ਤੂੰ ਆਪਣਾ ਬੁਰਾ ਭਲਾ ਪਹਿਚਾਣਨ ਦੀ ਕੋਸ਼ਿਸ਼ ਤਾਂ ਕਰ ਪਰ ਕਿੱਥੇ ! ਈਗੋ ਨੇ ਕਬਜ਼ਾ ਕਰ ਰੱਖਿਆ। ਅੱਛਾ ਹੁਣ ਇੰਝ ਕਰ ਕਿ ਤੁਸੀਂ ਦੋਸਤ ਦੇ ਨਾਤੇ ਉਹਨਾਂ ਨੂੰ ਸਮਝਾਓ ਅਤੇ ਮੇਰੇ ਵੱਲੋਂ ਕਹੋ ਕਿ ਭਾਬੀ ਦਾ ਫੋਨ ਆਇਆ ਸੀ...ਜੋ ਕੁੱਝ ਰਾਤ ਹੋਇਆ, ਉਸ ਦੀ ਮੁਆਫੀ ਮੰਗਦੀ ਜੇ। ਕਿਉਂਕਿ ਜੇ ਮੈਂ ਸਿੱਧਾ ਫੋਨ ਕੀਤਾ ਤਾਂ ਹੋ ਸਕਦੈ ਉਹ ਮੇਰਾ ਫੋਨ ਈ ਕੱਟ ਦੇਣ....ਅਤੇ ਜੇ ਹੋ ਸਕੇ ਤਾਂ ਅੱਜ ਆਪਾਂ ਸਾਰੇ ਡਿਨਰ ਬਾਹਰ ਕਰੀਏ ?
ਨਵੀਨ : ਕੋਸ਼ਿਸ਼ ਤਾਂ ਮੈਂ ਜਰੂਰ ਕਰਾਂਗਾ ਪਰ ਮੇਰੇ ਤੋਂ ਵੱਧ ਸਰ ਵੀ ਗੱਲ ਵੱਲ ਜਿਆਦਾ ਧਿਆਨ ਦੇਦੇਂ ਐ।ਸਰ ਵੀ ਬਹੁਤ ਫਿਮਰਮੰਦ ਨੇ ਕਿਧਰੇ ਅਜਿਹਾ ਨਾਂ ਹੋਵੇ ਕਿ ਧੰਨਪਤ ਜੀ ਮੰਜਾ ਹੀ ਫੜ ਲੈਣ ਜਿਵੇਂ ਕਿ ਦਿਖਾਈ ਦੇ ਹੀ ਰਿਹਾ ਹੈ।ਅਤੇ ਦੂਸਰੀ ਗੱਲ ਡਿਨਰ ਤਾਂ ਕਰਾਂਗੇ ਪਰ ਕਰਾਂਗੇ ਘਰ ...ਹੋਟਲਾਂ ਦਾ ਬਕਵਾਸ ਖਾਣਾ ਮੈਨੂੰ ਨਹੀਂ ਪਸੰਦ।
ਬਿੱਲੀ : ਪਰ ਭਾਅ ਜੀ ਮੈਨੂੰ ਤਾਂ ਕੁਝ ਬਣਾਉਣਾ ਨਹੀਂ ਆਉਂਦਾ !
ਨਵੀਨ : ਕੋਈ ਗੱਲ ਨਹੀਂ....ਇਸੇ ਵਿਚ ਹੀ ਤਾਂ ਲੁਤਫ਼ ਆਏਗਾ ।ਵੱਖਰੇ-ਵੱਖਰੇ ਡਿਜ਼ਾਇਨ ਦੇ ਫੁਲਕੇ ਅਤੇ ਪਣਡੁੱਬੀ ਵਾਂਗ ਚੁੱਭੀ ਮਾਰਦੇ ਪਨੀਰ ਦੇ ਟੁੱਕੜੇ ਖਾ ਕੇ ਆਨੰਦ ਹੀ ਆ ਜਾਵੇਗਾ ਇੱਕ ਵਾਰ ਹਾ!ਹਾ! ਅਸੀਂ ਜਰੂਰ ਅਵਾਂਗੇ। 
¿¿¿¿¿
ਨਵੀਨ : ਧਨਪਤ ਜੀ ਭਾਬੀ ਦਾ ਫੋਨ ਆਇਆ ਸੀ। ਯਾਰ ਮੈਂ ਤੁਹਾਡੀ ਸਾਰੀ ਪਰੋਬਲਮ ਸਮਝ ਗਿਆ- ਤੁਸੀਂ ਐਂਵੇ ਇਕ ਦੂਸਰੇ ਤੇ ਸ਼ੱਕ ਕਰਦੇ ਓ....ਇਹ ਕੋਈ ਪੜ੍ਹਿਆਂ ਲਿਖਿਆਂ ਵਾਲੀ ਗੱਲ ਤਾਂ ਨਹੀਂ ! ਯਾਰ, ਅਸੀ ਜਿੰæਮੇਵਾਰ ਸ਼ਹਿਰੀ ਹਾਂ ਮਤਲਬ ਸਾਡੀਆਂ ਮੁਸ਼ਿਕਲਾਂ ਜੇ ਸਾਡੀ ਜ਼ਿੰਮੇਵਾਰੀ ਨੂੰ ਹੀ ਨਿਗਲ ਗਈਆਂ ਤਾਂ ਫਿੱਟੇ ਮੂੰਹ ਸਾਡੀ ਪੜ੍ਹਾਈ ਅਤੇ ਸ਼ਿਸ਼ਟਾਚਾਰ ਦੇ !
ਧਨਪਤ ਰਾਏ : ਅੱਛਾ .....ਤੁਸੀਂ ਕੁਝ ਜਿਆਦਾ ਈ ਪੜ੍ਹ ਗਏ ਲਗਦੇ ਓ...ਦੱਸੋ ਕੀ ਗੱਲ ਆ ? 
ਨਵੀਨ : ਡੁਸੰਕੂ...ਡੁਸੰਕੂ ਯਾਰ ...ਬੜੀ ਮੁਸ਼ਕਿਲ ਨਾਲ ਚੁੱਪ ਕਰਾਇਆ। ਮੈਂ ਤਾਂ ਯਾਰ ਫਸ ਗਿਆ ਫੋਨ ਆਨ ਕਰਕੇ।ਉੱਧਰ ਤੇਰੀ ਭਾਬੀ ਦਾ ਡਰ, ਜੇ ਪੁੱਛ ਲਿਆ ਕਿ ਚੁੜੇਲ ਦਾ ਫੋਨ ਆ ਤਾਂ ਕੀ ਜਵਾਬ ਦਿਆਂਗਾ ਕਿਉਂਕਿ ਬਿੱਲੀ ਨੂੰ ਉਹ ਚੁੜੇਲ ਹੀ ਸਮਝਦੀ ਆ।
ਧਨਪਤ  : ( ਗੁੱਸੇ ਵਿੱਚ ਬੋਲਦਾ ਹੋਇਆ ) ਪਰ ਇਸ ਵਿੱਚ ਸ਼ੱਕ ਵੀ ਕੀ ਹੈ।ਭਾਬੀ ਜੀ ਠੀਕ ਸਮਝਦੇ ਐ।ਉਹਨਾਂ ਨੇ ਬਿੱਲੀ ਦਾ ਮਤਲਬ ਚੁੜੇਲ ਦਾ ਡਰਾਮਾ ਕਈ ਵਾਰ ਦੇਖਿਆ ਹੋਇਐ æ æææਖੈਰ, ਹੋਇਆ ਕੀ ? ਨਿਕਲ ਚੱਲਿਆ ਸੀ ਮੇਰੇ ਮੂੰਹੋ ਕੁੱਝ ....ਢੀਠ ਅਤੇ ਅਵੱਲ ਦਰਜੇ ਦੀ ਨਾਨ ਸੈਂਸ ਔਰਤ ਡੁੰਸਕੂੰ...ਡੁੰਸਕੂੰ ਵੀ ਕਰ ਸਕਦੀ ਐ, ਕੋਈ ਸੋਚ ਵੀ ਨਹੀਂ ਸਕਦਾ।
ਨਵੀਨ : ਚੱਲੋ ਠੀਕ ਐ...ਆਉ ਲੰਚ ਹੋ ਗਿਆ ਤੇ ਸੀਟ ਤੇ ਚੱਲੀਏ।
ਧਨਪਤ : ਅਜੇ ਹੈਗੇ ਨੇ ੧੦ ਮਿੰਟ... ਦਸ ਮਰ ਤਾਂ ਸਹੀ ਕੀ ਗੱਲ ਹੋਈ ?
ਨਵੀਨ : ਜਦ aਗਚਤਵ Øæਫਵਰਗ ਹੈ ਨਹੀ ਤਾਂ ਫਿਰ ਗੱਲ ਕਾਹਦੀ ? ਕਾਲਜ  ਵਿਚ ਬਹੁਤ ਲੈਕਚਰ ਦੇਂਦਾ ਸੀ ਕਿ ਆਦਮੀ ਨੂੰ ਬਿਨਾ ਸੋਚੇ ਸਮਝੇ ਗੁੱਸੇ ਵਿਚ ਨਹੀਂ ਆਉਣਾ ਚਾਹੀਦਾ, ਇਸ ਨਾਲ ਸ਼ਹਿਨਸ਼ੀਲਤਾ ਅਤੇ ਸੋਚ ਸ਼ਕਤੀ ਦਾ ਘਾਣ ਹੁੰਦਾ ਹੈ....ਵਗੈਰਾ....ਵਗੈਰਾ। ਇਨਸਾਨ ਆਪਣੇ ਦਿਮਾਗ ਦਾ ਸੰਤੁਲਨ ਖੋ ਬੈਠਦਾ ਹੈ, ਉਸ ਵਕਤ ਉਸ ਦਾ ਗਿਆਨ ਨਹੀਂ ਬਲਕਿ ਗੂੜ੍ਹ ਗਿਆਨ ਕੰਮ ਕਰ ਰਿਹਾ ਹੁੰਦਾ ਹੈ।ਤਰਕ ਵਿਤਰਕ ਅਤੇ ਞਕæਤਰਅਜਅਪ ਉਸ ਲਈ ਮਦਦਗਾਰ ਸਾਬਤ ਨਹੀਂ ਹੁੰਦੀ æ æææਅਖੀਰ ਨਤੀਜਾ ਮਨਫੀ ਭਾਵ ਪਛਤਾਵਾ ਤੇ ਫਿਰ ਜਦ ਚਿੜੀਆਂ ਨੇ ਖੇਤ ਹੀ ਚੁੱਗ ਕੇ ਖਾ ਲਿਆ ਤੇ ਪਛਤਾਵੇ ਦਾ ਲਾਭ ਕੀ ? ਕੀ ਮੈਂ ਠੀਕ ਆਖਿਐ ? 
ਧਨਪਤ : ਚੱਲ ਯਾਰ ਮੈਂ ਹਾਰਿਆ ਤੇ ਤੂੰੁ ਜਿੱਤਿਆ। ਹੁਣ ਐਂਵੇ ਸਸਪੈਂਸ ਪੈਦਾ ਕਰ ਦਿੱਤਾ। ਡਰਾਮੇਬਾਜ਼ ਐ ਪੱਕਾ।
ਨਵੀਨ : ਯਾਰ ਡਰਾਮੇਬਾਜੀ ਕਾਹਦੀ ? ਫੋਨ ਆਇਆ ਸੀ, ਤੇ ਮੈਂ ਸੋਚਿਆ ਦੱਸ ਦੇਵਾਂ ...ਜੇ ਡਰਾਮੇਬਾਜ਼ ਹੁੰਦਾ ਤਾਂ ਕੁੱਝ ਐਧਰ ਉਧਰ ਦੀਆਂ ਲਾ ਕੇ ਨਾ ਸੁਣਾਂਦਾ। ਭਾਬੀ ਦੀਆਂ ਹਰਕਤਾਂ ਕੌਣ ਨੀ ਜਾਣਦਾ ਤੇ ਤੁਹਾਡੀ ਆਪਸ ਵਿੱਚ ਕਿੰਨੀ ਕੁ ਬਣਦੀ ਹੈ, ਕਿਸ ਨੂੰ ਨਹੀਂ ਪਤਾ ? ਮੈਂ ਵੀ ਬਲਦੀ ਉੱਪਰ ਤੇਲ ਪਾ ਦਂੇਦਾ। ਸੱਭ ਨੂੰ ਇਹ ਸੱਭ ਸੱਚ ਹੀ ਲੱਗਣਾ ਸੀ।ਵੈਸੇ ਤੁਹਾਡੀਆਂ ਬਚਕਾਨੀਆਂ ਹਰਕਤਾਂ ਤੋਂ ਕਈ ਲੋਕ ਤਾਂ ਸਬਕ ਸਿੱਖ ਗਏ ਕਿ ਯਾਰ ਘਰ ਦੀ ਘਰ ਵਿੱਚ ਹੀ ਰਹਿ ਜਾਵੇ ਅਤੇ ਸਮਝੌਤੇ ਤੋਂ ਵੱਡੀ ਪ੍ਰਾਪਤੀ ਕੋਈ ਨਹੀ æ ææææਵਰਨਾ ਲੋਕ ਤਾਂ ਤਮਾਸ਼ਾ ਹੀ ਦੇਖ ਕੇ ਖੁਸ਼ ਹੁੰਦੇ ਹਨ ਪਰ ਮੇਰੀ ਆਦਤ ਦਾ ਪਤਾ ਤਾਂ ਹੈ।
ਧਨਪਤ :ਬਿਲਕੁਲ ਪਤਾ ਹੈ, ਬਿਲਕੁਲ ਪਤਾ ਹੈ ..... ਉਸ ਦਿਨ ਕੀ ਹੋਇਆ ? ਸਰ ਦਾ ਅਪ੍ਰੈਲਫੂਲ ਬਣਾ ਦਿਤਾ ਇਹ ਕਹਿ ਕੇ ਕਿ ਐਮ ਡੀ ਸਾਹਿਬ ਨੇ ਹੁਣੇ ਇੰਟਰਕਾਮ ਤੇ ਤੁਹਾਨੂੰ ਯਾਦ ਕੀਤਾ ਸੀ।ਨਾਲ ਹੀ ਮੇਰੀ ਵੀ ਛਿਤਰਾਈ ਕਰਵਾ ਦਿੱਤੀ। ਮੁਫਤ ਵਿਚ ਪ੍ਰਸ਼ਾਦ ਲੈ ਕੇ ਮੁੜ ਆਏ ਐਮ.ਡੀ.ਸਾਹਿਬ ਤੋਂ।
ਨਵੀਨ : ਯਾਰ ਉਹ ਤਾਂ ਐਂਵੇ ....ਖੈਰ...ਭਾਬੀ ਜੀ ਤੁਹਾਡੀ ਕੱਲ ਦੇ ਥਬਜਤਰਦਕ ਦੀ ਮੁਆਫੀ ਮੰਗਦੇ ਆ ਤੇ ਕਹਿੰਦੇ ਆ ਅੱਗੋਂ ਤੋਂ ਲਾਏ ਕੰਨਾਂ ਨੂੰ ਹੱਥ ...ਮਾਂ ਨਾਲ ਫੋਨ ਲਗਭਗ ਬੰਦ...ਕਿੱਟੀ ਪਾਰਟੀਆਂ ਵਗੈਰਾ.....ਵਗੈਰਾ....ਖ਼ਤਮ।
ਧਨਪਤ : ਵਿਸ਼ਵਾਸ ਤਾਂ ਹੋ ਨਹੀਂ ਰਿਹਾ ਪਰ ਹੁਣ ਦੱਸ ਅੱਗੋਂ ਕੀ ਕਰਾਂ ?
ਨਵੀਨ : ਅੱਗੋਂ ਭੰਗੜਾ ਪਾ ..ਸਹੁਰੀ ਦਾ ....ਸਮਝਦੈ ਘਰ ਵਾਲੀ ਨੇ ਮੁਆਫੀ ਕੀ ਮੰਗ ਲਈ ਅਸੀਂ ਤਾਂ ਕਿਲਾ ਕਰ ਲਿਆ ਫਤਿਹ ਤੇ ਸਾਡੀ ਹੁਣ ਬੱਲੇ-ਬੱਲੇ ਭਾਂਵੇ ਅਦਾਲਤ ਨੇ ਛੱਡੀ ਨਹੀ ਕੱਚੀ ਕੌਡੀ ਪੱਲੇ।ਯਾਰ ਕੁਝ ਸਮਝਦਾਰੀ ਤੋਂ ਕੰਮ ਲੈ ਤੇ ਸਿਆਣੀ ਗੱਲ ਕਰ, ਸਿਆਣਾ ਬਣ ਕੇ।
ਧਨਪਤ : ਅੱਜ ਮੈਨੂੰ ਲਗਦੈ ਤੇਰੇ ਨਾਲ ਹੀ ਨਾ ਹੋ ਜਾਵੇ, ਮੁਰਖਾ ਮੈਂ ਪੁੱਛਦਾਂ ਹੁਣ ਤੇਰੀ ਭਾਬੀ ਨੂੰ ਕੋਈ ਗਿਫਟ -ਸ਼ਿਫਟ ਲੈ ਕੇ ਦੇਈਏ ? ਔਰਤਾਂ ਨੂੰ ਗਿਫਟ ਨਾਲ ਕੁੱਝ ਜਿਆਦਾ ਹੀ ਲਗਾਓ ਹੁੰਦਾ ਹੈ। 
ਨਵੀਨ : ਚੱਲ ਹਾਅ ਤਾਂ ਹੋਈ ਨਾਂ ਗੱਲ ਸਮਝਦਾਰੀ ਅਤੇ ਦੁਨੀਆਂਦਾਰੀ ਵਾਲੀ।ਮੈਂ ਤਾਂ ਸੋਚਣ ਡਿਆ ਸਾਂ ਕਿ ਅਮਲੀਆਂ ਵਾਂਗੂ ਦਿਮਾਗ ਜਮਾਂ ਈ ਖ਼ਤਮ  æ ææææਹਾ! ਹਾ!
ਧੰਨਪੱਤ: ਮੈਨੂੰ ਤਾਂ ਲੱਗਦੈ ਅਜੇ ਵੀ ਚਸਕੇ ਲੈ ਰਿਹਂੈ ਅਤੇ ਇਸ ਦੇ ਪਿੱਛੇ ਕਿਸੇ ਹੋਰ ਆਦਮੀ ਜਾਂ ਸਖ਼ਸ਼ੀਅਤ ਦਾ ਵੀ ਹੱਥ ਹੈ।ਤੁਸੀ ਰਲ-ਮਿਲ ਕੇ ਮੇਰਾ ਫੂਲ ਬਣਾਉਣ ਦੀ ਕੋਸ਼ਿਸ਼ ਰਹੇ ਜੇ ਕਰ ਅਤੇ ਜੇ ਇਸ ਤਰਾਂ ਹੋਇਆ ਤਾਂ ਫਿਰ ਦੇਖਣਾ ਬੱਚੂ ਮੈਂ ਕੀ ਕਰਦਾਂ।
ਨਵੀਨ : ਢਾਹ ਲੈਣਾ ਕੰਧ ਜਿਹੜੀ ਢਹਿੰਦੀ ਜੇ।ਇੱਕ ਜਨਾਨੀ ਕਾਬੂ ਨਹੀਂ ਆਉਂਦੀ ਤੇ ਧਮਕੀਆਂ ਪਾਕਿਸਤਾਨ ਤੋਂ ਵੀ ਵੱਡੀਆਂ। ਖੈਰ, ਛੱਡੋ। ਜੇ ਮੇਰੀ ਮੰਨੇ ਤਾਂ ਭਾਬੀ ਨੂੰ ਕੂੰਕਿੰਗ ਕਲਾਸ ਲਗਵਾ ਦੇ, ਇਹ ਸੱਭ ਤੋਂ ਵਧੀਆ ਗਿਫਟ ਹੋਵੇਗਾ। ਹੁਣ ਟੈਲੀਫੋਨ ਤੇ ਕਿੱਟੀਆਂ ਤੋਂ ਤਾਂ ਵਿਹਲ ਮਿਲ ਹੀ ਜਾਣੀ ਹੈ।
ਧਨਪਤ : ਬਿਲਕੁਲ ਦਰਸੁਤ। ਮੈਂ ਜਿੰਦਗੀ ਵਿੱਚ ਇੱਕ ਵਾਰ ਮਾਂ-ਪਿਓ ਦੇ ਸਾਹਮਣੇ ਹਾਰ ਮੰਨ ਕੇ ਵਿਆਹ ਕਰਵਾਇਆ ਸੀ ਕਿ ਤੁਸੀ ਜੇਕਰ ਨਹੀਂ ਮੰਨਦੇ ਤਾਂ ਜੋ ਜੀਅ ਆਉਂਦੈ ਕਰੋ।ਫਿਰ ਬਿੱਲੀ ਅੱਗੇ ਹਾਰ ਮੰਨੀ ਕਿ ਮਾਂ ਦੀਏ ਬੱਚੀਏ ਜੋ ਜੀਅ ਆਉਂਦੈ ਕਰ ਤੇ ਹੁਣ ਤੀਜੀ ਵਾਰ ਮਤਲਬ ਆਖਰੀ ਵਾਰ ਹੈ, ਆਪਣੇ ਆਪ ਨੂੰ ਦਾਅ ਉੱਪਰ ਲਗਾ ਰਿਹਾ ਹਾਂ ਕਿ ਨਵੀਨ ਸਹਿਗਲ ਜੀ, ਜੋ ਜੀਅ ਆਉਂਦੈ ਕਰੋ-ਇਸ ਤੋਂ ਬਾਅਦ ਬੰਦਾ ਤੁਹਾਨੂੰ ਢੂੰਡਿਆਂ ਵੀ ਲੱਭਣਾ ਨਹੀਂ।
(ਰਾਤ ੮ ਵਜੇ ਦੇ ਕਰੀਬ ਨਵੀਨ ਹੱਸਦੇ ਹੱਸਦੇ ਆਪਣੇ ਬੱਚਿਆਂ ਸਮੇਤ ਧੰਨਪਤ ਰਾਏ ਜੀ ਦੇ ਘਰ ਆ ਪਹੁੰਚੇ। ਅੱਗੋ ਧਨਪੱਤ ਜੀ ਤੇ ਉਸਦੀ ਪਤਨੀ ਦੇਖ ਦੇਖ ਕੇ ਸਿਰ ਹਿਲਾ ਕੇ ਅਤੇ ਅੱਖਾਂ ਦੇ ਇਸ਼ਾਰਿਆਂ ਨਾਲ ਵਿਅੰਗ ਭਰਿਆ ਹਾਸਾ ਹੱਸਣ ਲੱਗੇ ਕਿ ਕਿਵੇਂ ਉਹਨਾਂ ਦਾ ਫੂਲ ਬਣਾਇਆ ਗਿਆ ਹੈ) 
ਨਵੀਨ ਨੇ ਛੇੜਿਆ : ਯਾਰ, ਧਰਮ ਨਾਲ ਬੜੇ ਸੁਹਣੇ ਲੱਗਦੇ ਜੇ ਦੋਵੇਂ ਇੱਕਠੇ ਖੜੇ ਹੋਏ।ਇਸੇ ਤਰ੍ਹਾਂ ਸੱਭ ਤੋਂ ਪਹਿਲਾਂ ਤੁਹਾਨੂੰ ਸ਼ਾਦੀ ਦੇ ਜੋੜੇ ਵਿੱਚ ਹੱਸਦੇ-ਹੱਸਦੇ ਵੇਖਿਆ ਸੀ ਪਰ ਫਿਰ ਹਨੇਰੀ ਐਸੀ ਆਈ ਕਿ ਸਭ ਕੁੱਝ ਤਹਿਸ਼-ਨਹਿਸ਼! ਅੱਜ ਪ੍ਰਮਾਤਮਾ ਨੇ ਸਾਡੀ ਆਰਜੂ ਪ੍ਰਵਾਨ ਕਰ ਲਈ ।
ਬਿੱਲੀ : ਹੁੰਅਅਅ!  ਡਰਾਮੇਬਾਜ਼। 
ਨਵੀਨ :  ਨੋ-ਨੋ-ਨੋ-ਨੋ ! ਡਰਾਮੇਬਾਜ਼ ਮੈਂ ਨਹੀਂ -ਕੋਈ ਹੋਰ ਹੈ....( ਦਰਵਾਜੇ ਤੇ ਘੰਟੀ ਵੱਜੀ ) ਲਓ ਆ ਗਏ  ਆ ਡਰਾਮੇਬਾਜ਼ । 
(ਜਸਵੀਰ ਸਿੰਘ ਵੀ ਆਪਣੀ ਪਤਨੀ ਅਤੇ ਬੱਚਿਆਂ ਨੂੰ ਲੈ ਕੇ ਆ ਗਏ)
ਨਵੀਨ : ਇਹ ਹਨ ਅੱਜ ਦੇ ਇਸ ਡਰਾਮੇ ਦੇ ਰਾਈਟਰ ਅਤੇ ਨਿਰਦੇਸ਼ਕ ...ਹਾ...ਹਾ... ਹਾ ! ਹਾ! ਹਾ! ਹਾ! ਹਾ!
ਹਾ! ਹਾ! ਹਾ! ਹਾ! ....ਸਾਰੇ ਹੱਸਣ ਲੱਗੇ। 
ਜਸਵੀਰਸਿੰਘ: ਧੰਨਪੱਤ, ਬਿੱਲੀ, ਬੇਟਾ ਤੁਸੀਂ ਸਾਡੇ ਤੋਂ ਉਮਰ ਵਿੱਚ ਕਾਫੀ ਛੋਟੇ ਹੋ।ਸਾਡੀ ਜਿੰਦਗੀ ਦੇ ਤਜ਼ਰਬੇ ਅਤੇ ਵਾਕਫ਼ੀਅਤ ਸਾਡੀ ਹੀ ਨਹੀਂ, ਹੋਰਨਾ ਵਾਸਤੇ ਵੀ ਹਮਸਫਰ ਅਤੇ ਦਿਸ਼ਾ-ਨਿਰਦੇਸ਼ ਦੇਣ ਵਿੱਚ ਸਹਾਈ ਹੋਈ ਹੈ।ਅਸੀਂ ਜਿੰਦਗੀ ਨੂੰ ਹਰ ਪੱਖ ਤੋਂ ਵਾਚਿਆ, ਘੋਖਿਆ ਅਤੇ ਅਜ਼ਮਾਇਆ ਹੈ।ਜਿੰਦਗੀ ਨਾਮ ਹੈ ਜਿਉਂਣ ਦਾ ਅਤੇ ਜਿਵਾਉਣ ਦਾ, ਨਾ ਕੇ ਰੋਣ ਅਤੇ ਰਵਾਉਣ ਦਾ।ਸਾਡੀਆਂ ਜਿੰਮੇਵਾਰੀਆਂ ਸਾਡੇ ਵੱਲ ਵੇਖ ਰਹੀਆਂ ਹਨ, ਉਹਨਾਂ ਤੋਂ ਮੂੰਹ ਮੋੜ ਕੇ ਡਰਪੋਕ ਨਹੀ ਬਣਨਾ ਸਗੋਂ ਲੜ੍ਹ ਕੇ ਅੱਗੇ ਵਧਣਾ ਹੈ-ਸਮਾਜ਼ ਅਤੇ ਤੁਹਾਡੇ ਬੱਚਿਆਂ ਨੂੰ ਇਹੋ ਤੁਹਾਡੀ ਦੇਣ ਹੋਵੇਗੀ- ਇਹੋ ਤੋਹਫ਼ਾ ਹੋਵੇਗਾ।

samsun escort canakkale escort erzurum escort Isparta escort cesme escort duzce escort kusadasi escort osmaniye escort