ਪਾਣੀ ਦੀ ਅਹਿਮੀਅਤ (ਬਾਲ ਕਹਾਣੀ) (ਕਹਾਣੀ)

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਵੇਰ ਦੀ ਪ੍ਰਰਾਥਨਾ ਸਮੇਂ ਪਾਣੀ ਦੇ ਵਿਸ਼ੇ ਤੇ ਵਿਚਾਰ ਚਰਚਾ ਚੱਲ ਰਹੀ ਸੀ।ਕੁਝ ਸਕੂਲੀ ਬੱਚਿਆਂ ਨੇ ਇਸ ਸੰਬੰਧੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਮਾਸਟਰ ਹਰਬੰਸ ਸਿੰਘ ਨੇ ਬੱਚਿਆਂ ਨੂੰ ਇੱਕ ਪਿੰਡ ਦੀ ਵਾਪਰੀ ਗਾਥਾ ਸੁਣਾਉਂਦਿਆਂ ਦੱਸਿਆ। ਕਿ ਬੱਚਿਉ ਇੱਕ ਬਜ਼ੁਰਗ ਔਰਤ ਬੁੜ੍ਹੀ ਦਿਆਲੀ ਕਿਆਂ ਨੇ ਆਪਣੇ ਘਰ ਵਿੱਚ ਪੀਣ ਵਾਲੇ ਪਾਣੀ ਵਾਸਤੇ ਸਰਕਾਰੀ ਟੂਟੀ ਦਾ ਨਵਾਂ ਕੁਨੈਕਸ਼ਨ ਤਾਂ ਲਗਵਾ ਲਿਆ ਸੀ। ਪ੍ਰੰਤੂ ਜਲ ਸਪਲਾਈ ਵਿਭਾਗ ਵੱਲੋਂ ਛੱਡਿਆ ਜਾਂਦਾ ਪਾਣੀ ਦਿਆਲੀ ਕਿਆਂ ਦੀ ਲੋੜ ਅਨੁਸਾਰ ਵਰਤੋਂ ਤੋਂ ਜ਼ਿਆਦਾ ਬੇਲੋੜਾ ਹੀ ਚੱਲਦਾ ਹੋਇਆ ਹਜ਼ਾਰਾਂ ਲੀਟਰ ਪਾਣੀ ਸੀਵਰੇਜ ਨਾਲੇ ਰਾਹੀਂ ਬੇਕਾਰ ਹੀ ਜਾਂਦਾ ਰਹਿੰਦਾ ਸੀ। ਦਿਆਲੀ ਦੀ ਜੇਠਾਣੀ ਤਾਈ ਨਿਹਾਲੀ ਅਤੇ ਪਿੰਡ ਦੇ ਪਤਵੰਤਿਆਂ, ਆਂਢ-ਗਵਾਂਢ, ਸਬੰਧਤ ਵਿਭਾਗ ਦੇ ਮੁਲਾਜ਼ਮਾਂ ਨੇ ਦਿਆਲੀ ਕਿਆਂ ਨੂੰ ਕਾਫੀ ਵਾਰ ਸਮਝਾਉਂਦਿਆਂ ਕਿਹਾ ਸੀ। ਕਿ ਦਿਆਲੀਏ ਪਾਣੀ ਇੱਕ ਕੁਦਰਤੀ ਅਨਮੋਲ ਖਜ਼ਾਨਾ ਹੈ। ਸਾਨੂੰ ਇਸ ਦੀਆਂ ਕਦਰਾਂ-ਕੀਮਤਾਂ ਦੀ ਪਛਾਣ ਰੱਖਣੀਂ ਅਤਿ ਜ਼ਰੂਰੀ ਹੈ। ਆaੁਣ ਵਾਲੇ ਸਮੇਂ ਵਿੱਚ ਇੱਕ ਨਾਂ ਇੱਕ ਦਿਨ ਅਜਿਹਾ ਵੀ ਆਵੇਗਾ। ਜਦੋਂ ਸਾਡੇ ਲੋਕ ਪਾਣੀ ਦੀ ਇੱਕ-ਇੱਕ ਬੂੰਦ ਨੂੰ ਵੀ ਤਰਸਣਗੇ। ਤੁਸੀਂ ਆਪਣੀ ਟੂਟੀ ਦੇ ਹਮੇਸ਼ਾ ਖੁੱਲ੍ਹੇ ਰਹਿੰਦੇ ਮੂੰਹ ਅੱਗੇ ਗੇਟਵਾਲ ਲਗਾ ਕੇ ਰੱਖੋ।ਤਾਂ ਕਿ ਪਾਣੀ ਸੰਜਮ ਨਾਲ ਵਰਤ ਕੇ ਬੇਕਾਰ ਜਾਣ ਤੋਂ ਬਚਾਇਆ ਜਾ ਸਕੇ। ਪ੍ਰੰਤੂ ਉਹਨਾਂ ਦਾ ਸਾਰਾ ਟੱਬਰ ਗੱਲ ਸਮਝਣ ਦੀ ਬਜਾਏ ਹਰੇਕ ਦੇ ਨਜ਼ਾਇਜ਼ ਹੀ ਗਲ ਪੈ ਜਾਂਦਾ ਸੀ। ਅਤੇ ਅੱਗੋਂ ਕਹਿੰਦੇ ਸਨ। ਕਿ "ਪਾਣੀ ਸਾਡੀ ਟੂਟੀ ਚੋਂ ਨਿਕਲਦੈ, ਅਸੀਂ ਪਾਣੀ ਦਾ ਬਿੱਲ ਭਰਦੇ ਐਂ"।ਸਬੰਧਤ ਵਿਭਾਗ ਨੇ ਇੱਕ-ਦੋ ਵਾਰ ਉਹਨਾਂ ਨੂੰ ਜ਼ੁਰਮਾਨਾ ਵੀ ਕਰ ਦਿੱਤਾ ਸੀ।ਅਤੇ ਇਸ ਮਸਲੇ ਤੇ ਸਭ ਆਂਢੀਆਂ-ਗਵਾਂਢੀਆਂ ਨੇ ਦਿਆਲੀ ਕਿਆਂ ਨਾਲ ਬੋਲ-ਚਾਲ ਵੀ ਬੰਦ ਕਰ ਦਿੱਤੀ ਸੀ। ਜੂਨ ਦਾ ਮਹੀਨਾ ਸੀ। ਕਿ ਇੱਕ ਦਿਨ ਬੁੜੀ ਦਿਆਲੀ ਨੂੰ ਅਚਾਨਕ ਕਿਸੇ ਰਿਸ਼ਤੇਦਾਰੀ 'ਚ ਬਾਹਰ ਜਾਣਾ ਪੈ ਗਿਆ। ਜਿਸਦੇ ਮਗਰੋਂ ਦੁਪਹਿਰੇ ੧੨ ਕੁ ਵਜੇ ਉਹਨਾਂ ਦੀ ਬੇਲੋੜੀ ਚੱਲ ਰਹੀ ਟੂਟੀ 'ਤੇ ਜਲ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਛਾਪਾ ਪੈ ਗਿਆ ਤੇ ਉਹਨਾਂ ਨੇ ਦਿਆਲੀ ਕਾ ਟੂਟੀ ਕੁਨੈਕਸ਼ਨ ਤੁਰੰਤ ਬੰਦ ਕਰ ਦਿੱਤਾ।ਉਪਰੰਤ ਘਰ ਵਿੱਚ ਭੰਡਾਰ ਕੀਤਾ ਪਾਣੀ ਮੁੱਕ ਗਿਆ ਤੇ ਦਿਆਲੀ ਕਾ ਟੱਬਰ ਪਾਣੀ ਦੀ ਪੂਰਤੀ ਲਈ ਆਂਢ-ਗੁਵਾਂਢ 'ਚ ਜਾਣ ਤੋਂ ਵੀ ਸ਼ਰਮਾ ਗਿਆ ਸੀ।
     ਚੱਲ ਉਏ ਸੁੱਖਿਆ, ਤੂੰ ਮੱਝ ਦੀ ਧਾਰ ਕੱਢ.., ਆਪਣੀ ਮੱਝ ੫ ਕਿੱਲੋ ਦੁੱਧ ਦਿੰਦੀ ਐ, ਆਪਾਂ ਅੱਜ ਦੁੱਧ ਨਹੀਂ ਪੀਵਾਂਗੇ ਅਤੇ ਦੁੱਧ ਵੇਚ ਕੇ ਪਾਣੀ ਦੁਕਾਨ ਤੋਂ ਮੁੱਲ ਲੈ ਆਵਾਂਗੇ। ਸ਼ਾਮੀ ੪ ਕੁ ਵਜੇ ਦਿਆਲੀ ਦੇ ਪਤੀ ਸੁਰੈਂਣੇ ਨੇ ਆਪਣੇ ਪੁੱਤਰ ਨੂੰ ਫੁਰਮਾਨ ਜਾਰੀ ਕੀਤਾ।
     ਦਿਆਲੀ ਦਾ ਵੱਡਾ ਮੁੰਡਾ ਜਿਉਂ ਹੀ ਇੱਕ ਲੀਟਰ ਦੁੱਧ ਦੁਕਾਨ ਤੇ ਵੇਚ ਕੇ ਪਾਣੀ ਲੈਣ ਗਿਆ। ਤਾਂ ਉਹਨੂੰ ਦੁਕਾਨ ਤੋਂ ਇੱਕ ਲੀਟਰ ਸੱਜਰੇ ਦੁੱਧ ਦੀ ਬਜਾਏ ੭੫੦ ਗ੍ਰਾਮ ਬੇਹੇ ਪਾਣੀ ਦੀ ਬੋਤਲ ਹਾਸਲ ਹੋਈ। ਤੇ ਉਹ ਮੁੰਡਾ ਘਰ ਨੂੰ ਆਉਂਦਾ-ਅਉਂਦਾ ਹੀ ਪਾਣੀ ਦੀ ਬੋਤਲ ਰਸਤੇ ਵਿੱਚ ਹੀ ਡਕਾਰ ਗਿਆ। ਜਦੋਂ ਉਹ ਘਰ ਪਹੁੰਚਿਆਂ,.. ਤਾਂ ਉਸਨੇ ਦੇਖਿਆ ਕਿ ਉਸਦਾ ਬਾਪੂ ੨ ਲੀਟਰ ਦੁੱਧ ਨੂੰ ਵੇਚ ਕੇ ੩੭੫ ਗ੍ਰਾਮ ਸ਼ਰਾਬ ਦਾ ਅਧੀਆ ਠੇਕੇ ਤੋਂ ਖਰੀਦ ਲਿਆਇਆ ਜੋ ਬਗੈਰ ਪਾਣੀ ਤੋਂ ਹੀ ਡਕਾਰ ਗਿਆ ਸੀ। ਤਕਾਲਾਂ ਹੁੰਦੀਆਂ ਤੱਕ ਸਾਰਾ ਟੱਬਰ ਪਾਣੀ ਦੀ ਪਿਆਸ ਦਾ ਸਾਹਮਣਾ ਕਰਦਾ ਹੋਇਆ ਵਿਆਕੁਲ ਹੋਣਾ ਸ਼ੁਰੂ ਹੋ ਗਿਆ। ਦੋ ਪ੍ਰੀਵਾਰਕ ਮੈਂਬਰ ਪਾਣੀ ਤੋਂ ਬਗੈਰ ਬੇਹੋਸ਼ ਹੋ ਗਏ। ਜਿਨ੍ਹਾਂ ਦੇ ਪੇਂਡੂ ਡਾਕਟਰ ਤੋਂ ਟੀਕੇ ਲਗਵਾਏ ਗਏ… ਤੇ ਬਾਕੀ ਦੋ ਲੀਟਰ ਬਚੇ ਦੁੱਧ ਨੂੰ ਵੇਚ ਡਾਕਟਰ ਨੂੰ ਫੀਸ ਦੇ ਦਿੱਤੀ ਗਈ। ਹੁਣ ਉਹਨਾਂ ਕੋਲ ਦੁਕਾਨ ਤੋਂ ਪਾਣੀ ਮੁੱਲ ਲੈ ਕੇ ਆਉਣ ਵਾਸਤੇ ਹੋਰ ਕੋਈ ਚਾਰਾ ਨਹੀ ਸੀ। ਕਿਉਂਕਿ ਪੈਸੇ ਪੱਖੋਂ ਘਰ ਵਿੱਚ ਤੰਗੀ ਚੱਲ ਰਹੀ ਸੀ। ਰਾਤ ਪੈ ਗਈ ਸੀ। ਪਾਣੀ-ਪਾਣੀ ਕਰਦਾ ਹੋਇਆ ਦਿਆਲੀ ਕਾ ਸਾਰਾ ਟੱਬਰ ਭੁੱਬਾਂ ਮਾਰਨ ਲੱਗ ਪਿਆ। ਆਂਢ-ਗੁਆਂਢ ਵੱਲੋਂ ਪਾਣੀ ਤੋਂ ਪਿਆਸਿਆਂ ਦਾ ਦੁੱਖ ਸਹਿਣ ਨਾ ਕੀਤਾ ਗਿਆ। ਤੇ ਭੁੱਬਾਂ ਸੁਣ ਸਾਰੇ ਗਵਾਂਢੀ ਪਾਣੀ ਦੇ ਭਰੇ ਬਰਤਨ ਲੈ ਕੇ ਦਿਆਲੀ ਕੇ ਘਰ ਜਾ ਪਹੁੰਚੇ। ਕਿਸੇ ਨੇ ਦਿਆਲੀ ਨੂੰ ਵੀ ਫੋਨ ਕਰ ਦਿੱਤਾ। ਅਤੇ ਦਿਆਲੀ ਵੀ ਟੈਕਸੀ ਕਿਰਾਏ ਤੇ ਕਰਵਾ ਕੇ ਦੇਰ ਰਾਤ ਤੱਕ ਘਰ ਪਹੁੰਚ ਗਈ ਸੀ। ਵਾਪਰੀ ਘਟਨਾ ਦੀ ਸਾਰੀ ਵਾਰਤਾਲਾਪ ਸੁਰੈਂਣੇ ਨੇ ਜਿਉਂ ਹੀ ਦਿਆਲੀ ਨੂੰ ਸੁਣਾਈ, ਤਾਂ ਦਿਆਲੀ ਖਚਿਆਨੇ ਜਿਹੇ ਲਹਿਜ਼ੇ ਵਿੱਚ ਸਭ ਇੱਕਤਰ ਹੋਏ ਆਂਢੀ-ਗੁਆਂਢੀਆਂ ਦੇ ਮੂਹਰੇ ਟੱਬਰ ਸਮੇਤ ਹੱਥ ਬੰਨੀ ਖੜੀ ਆਖ ਰਹੀ ਸੀ। ਕਿ ਅੱਜ ਸਾਨੂੰ ਸਰਕਾਰੀ ਟੂਟੀ ਦੇ ਪਾਣੀ ਦੀ ਪੂਰੀ ਅਹਿਮੀਅਤ ਸਮਝ ਆ ਗਈ ਹੈ। ਅੱਗੇ ਤੋਂ ਸਾਡਾ ਟੱਬਰ ਅਜਿਹੀ ਗਲਤੀ ਭੁੱਲ ਕੇ ਵੀ ਨਹੀਂ ਕਰੇਗਾ। ਦਿਨ ਚੜਦੇ ਸਾਰ ਹੀ ਉਹਨਾਂ ਨੇ ਟੂਟੀ ਮੂਹਰੇ ਗੇਟਵਾਲ ਲਗਵਾ ਕੇ ਪਾਣੀ ਦੀਆਂ ਕਦਰਾਂ-ਕੀਮਤਾਂ ਪੂਜਣੀਆਂ ਸ਼ੁਰੂ ਕਰ ਦਿੱਤੀਆਂ  ਸਨ। ਅਤੇ ਨਾਲੋ-ਨਾਲ ਹੀ ਉਹਨਾਂ ਨੇ ਪਿੰਡ ਦੀਆਂ ਸਭ ਸਾਂਝੀਆਂ ਥਾਵਾਂ ਤੇ ਪਾਣੀ ਬਾਰੇ ਅਨਮੋਲ ਸ਼ਬਦ ਵੀ ਲਿਖਵਾ ਦਿੱਤੇ ਸਨ।ਜਿਨ੍ਹਾਂ ਦੇ ਬੋਲ ਸਨ… 'ਜੇ ਨਾ ਪਾਣੀ ਦੀ ਕਦਰ ਪਛਾਣੀਂ', 'ਹੋ ਜਾਊ ਜੀਵਨ ਖਤਮ ਕਹਾਣੀ', 'ਪਵਣੁ ਗੁਰੁ ਪਾਣੀ ਪਿਤਾ ਮਾਤਾ ਧਰਤਿ ਮਹਤੁ'।