ਵਿਚਾਰ ਮੰਚ ਵੱਲੋਂ ਸਲਾਨਾ ਪੁਰਸਕਾਰਾਂ ਦਾ ਐਲਾਨ (ਖ਼ਬਰਸਾਰ)


ਲੁਧਿਆਣਾ  --  ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ ਅਤੇ ਹਰਬੰਸ ਮਾਲਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਡਾ. ਹਰਵਿੰਦਰ ਸਿਰਸਾ ਨੂੰ 'ਡਾ. ਰਵਿੰਦਰ ਰਵੀ ਯਾਦਗਾਰੀ ਪੁਰਸਕਾਰ, ਸ. ਸਵਰਨ ਸਿੰਘ ਸਨੇਹੀ ਨੂੰ 'ਮਾਈ ਖੇਮ ਕੌਰ ਅਤੇ ਬਾਬਾ ਬੇਲਾ ਸਿੰਘ ਯਾਦਗਾਰੀ ਪੁਰਸਕਾਰ ਅਤੇ ਸ. ਗੁਰਪਾਲ ਲਿੱਟ ਨੂੰ 'ਪ੍ਰੀਤਮ ਪੰਧੇਰ ਯਾਦਗਾਰੀ ਪੁਰਸਕਾਰ' ਦੇਣ ਦਾ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ। ਇਹ ਪੁਰਸਕਾਰ ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ, ਸਰਕਾਰੀ ਕਾਲਜ ਕਰਮਸਰ (ਰਾੜਾ ਸਾਹਿਬ) ਵਿਖੇ ੨੧ ਮਈ, ੨੦੧੭ ਨੂੰ ਇਕ ਭਰਮੇਂ ਸਮਾਗਮ ਦੌਰਾਨ ਦਿੱਤੇ ਜਾਣਗੇ।

ਰਚਨਾਵਾਂ ਦੇ ਦੌਰ ਵਿਚ ਇੰਜ: ਸੁਰਜਨ ਸਿੰਘ ਨੇ ਕੁਦਰਤ ਨੂੰ ਸਮਰਪਿਤ ਗੀਤ 'ਬੰਦੇ ਰੁੱਖਾਂ ਦੇ ਵੈਰੀ ਬਣ ਗਏ', ਗੁਰਮੇਜ ਸਿੰਘ ਲੰਗਿਆਣਾ ਨੇ ਗੀਤ 'ਜੱਟਾਂ ਭੰਗੜਾ ਪਾ ਲਏ ਆਈ ਵਿਸਾਖੀ', ਰਘਬੀਰ ਸਿੰਘ ਸੰਧੂ ਨੇ ਸਮਾਜ ਦੇ ਰੀਤੀ-ਰਿਵਾਜਾਂ 'ਤੇ ਹਿੰਦੀ ਕਵਿਤਾ,  ਡਾ. ਬਲਵਿੰਦਰ ਔਲਖ ਗਲੈਕਸੀ ਨੇ ਗੰਭੀਰ ਮਸਲਿਆਂ ਨੂੰ ਛੂੰਹਦੀ ਕਵਿਤਾ 'ਹਕੀਕਤ ਔਰ ਅਰਮਾਨ', ਰਵਿੰਦਰ ਦੀਵਾਨਾਂ ਨੇ ਗੀਤ 'ਸੋਹਣੀ ਕੰਢੇ ਤੇ ਖਲੋ ਕੇ', ਸੁਰਿੰਦਰ ਕੈਲੇ ਨੇ ਕਹਾਣੀ 'ਸੂਰਜ ਦਾ ਪ੍ਰਛਾਵਾਂ', ਹਰਬੰਸ ਮਾਲਵਾ ਨੇ ਗੀਤ 'ਬੁੱਤ ਨੂੰ ਰਾਜੀ ਕਰਦੇ-ਕਰਦੇ, ਖ਼ੁਦ ਹੋ ਅਸੀਂ ਬੀਮਾਰ ਗਏ', ਡਾ. ਗੁਲਜ਼ਾਰ ਪੰਧੇਰ ਨੇ ਕਵਿਤਾ 'ਟਾਈ', ਦਲਵੀਰ ਸਿੰਘ ਲੁਧਿਆਣੀ ਨੇ ਬਜ਼ੁਰਗਾਂ ਨੂੰ ਸਪਰਪਿਤ 'ਠੰਡੀਆਂ ਛਾਂਵਾਂ', ਪੰਮੀ ਹਬੀਬ ਨੇ ਮਿੰਨੀ ਕਹਾਣੀ 'ਉਸ ਨੂੰ ਅਸੀਂ ਕੀ ਕਹਾਂਗੇ?' ਡਾ. ਪਰੀਤਮ ਸਿੰਘ ਨੇ ਗ਼ਜ਼ਲ, ਬਲਕੌਰ ਸਿੰਘ ਗਿੱਲ, ਵਿਜੈ ਕੁਮਾਰ ਪੂਰੀ, ਆਦਿ ਨੇ ਰਚਨਾਵਾਂ 'ਤੇ ਹੋਈ ਚਰਚਾ ਵਿਚ ਹਿੱਸਾ ਲੈਂਦਿਆਂ ਕਈ ਨਵੇਂ ਵਿਸ਼ਿਆ ਨੂੰ ਛੂਹਿਆ।