ਕਵਿਤਾਵਾਂ

  •    ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਲੋਕ ਤੱਥ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜੀਵਨ ਦੀ ਅਟੱਲ ਸਚਾਈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਭਗਤ ਸਿੰਘ ਜਿਹਾ ਸੂਰਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਹਕੀਕੀ ਗੱਲਾਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਕੁਦਰਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜ਼ਿੰਦਗੀ ਚਲਦੀ ਸਾਹ ਦੇ ਨਾਲ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਬੋਲੀਅਾਂ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਵੋਟ ਲੋਕਾਂ ਦਾ ਹਥਿਅਾਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਤਿਗੁਰ ਨਾਨਕ ਪ੍ਰਗਟਿਅਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਵੋਟਾਂ ਵਾਲੀ ਖੇਡ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਪੁਰਾਤਨ ਪੰਜਾਬ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਸ਼ੌਕ ਹੈ ਪੋਨੀ ਦਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਪਾਖੰਡਵਾਦ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਤੇਰੀ ਜਿੰਦ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਜੇ ਸਾਂਭਿਆ ਨਾ ਗਿਆ ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪਿਆਰ ਵਧਾਈਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਦਾ ਹੀ ਭੁਗਤਦਾ ਹੋਰ ਕੋਈ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਦਮ ਘੁਟਦਾ ਜਾਂਦਾ ਹੈ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਕਸਮ ਕਲਮ ਤੇ ਕਦਮ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਇਸ ਨੂੰ ਕਹਿੰਦੇ ਨੇ ਤਰੱਕੀ? / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੰਜਾਬੀ ਬੋਲੋ ਲਿਖੋ ਤੇ ਪੜ੍ਹੋ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਅਰਜੋਈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸੰਦੇਸ਼ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਵਰਗੀ ਘਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਵਰਗੀ ਘਰ ਦੋਸਤੋ ਤਾਂ ਬਣਦਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਗੱਲ ਇਹੇ ਲੋਕਾਂ ਨੇ ਸਲਾਹੀ ਹੈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੰਜਾਬੀ ਪੈਂਤੀ ਅੱਖਰੀ (ਦੋਹੇ) / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਮਾਜ ਸੁਧਾਰ ਦੀ ਗੱਲ ਲਿਖੀਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਕੀ ਇਹ ਸਚਾਈ ਨਹੀਂ? / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਗੁਲਾਮੀ ਨਾਰੀ ਦੀ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਬਾਬਾ ਜੀ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੈਂਤੀ ਅੱਖਰੀ ਚੌਕੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੰਜਾਬੀ ਪੈਂਤੀ ਅੱਖਰੀ ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਹਕੀਕੀ (ਕਾਵਿ-ਵਿਅੰਗ) / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਦਾਸ ਵਿਰਸੇ ਨੂੰ ਪ੍ਰਣਾਇਆ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੰਜਾਬੀ ਪੈਂਤੀ ਅਧਿਆਤਮਕ ਚੌਕੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਬੰਦੀ ਸਿੰਘਾਂ ਨੂੰ ਕਰੋ ਰਿਹਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਇਨਸਾਨ ਦੀ ਹੈਸੀਅਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਭਰੋਸੇ ਦੇ ਵਿੱਚ ਲੈ ਓਸਨੂੰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜੇ ਵਿੱਚ ਮਹਿਫ਼ਲ ਬੱਝੇ ਠਾਠ ਬੜੀ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਚਾਰ ਦਿਨਾਂ ਦਾ ਮੇਲਾ ਦੁਨੀਆਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਦਰੱਖਤ ਲਾਈਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਲੇਖਕ ਦੀ ਪਹਿਚਾਣ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਟੱਪੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੁਰਾਤਨ ਸਮੇਂ ਦੀਆਂ ਯਾਦਾਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਅਸਲੀ ਹੱਕਦਾਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਨਿਰਖੀਆਂ ਪਰਖੀਆਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜਾਣ ਪਹਿਚਾਣ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜ਼ਿੰਦਗੀ ਦੀ ਤਲਖ਼ ਹਕੀਕਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਨਸੀਹਤ ਭਰੀ ਵੰਗਾਰ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਮਿੱਠਾ ਬੋਲੋ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਜੀਭ ਦੇ ਗੁਣ ਤੇ ਔਗੁਣ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  • ਸਭ ਰੰਗ

  •    ਕਲੀਆਂ ਤੇ ਗੀਤਾਂ ਦਾ ਰਚੇਤਾ 'ਦੇਵ ਥਰੀਕੇ ਵਾਲਾ' / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਆਤਮ ਵਿਸ਼ਵਾਸ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਕੰਜੂਸ ਧੰਨ ਧੰਨ ਕਹਿਣ ਦੇ ਕਾਬਿਲ ਹਨ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
  •    ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ ਕੀਮਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਤੇਰੇ ਭਰੋਸੇ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਰਾਜੂ ਦੱਦਾਹੂਰ ਨੂੰ ਯਾਦ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇਨਸਾਨ ਇਨਸਾਨੀਅਤ ਨੂੰ ਭੁਲਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਆਤਮ ਬਲ ਨਾਲ ਬੁਲੰਦੀਆਂ ਨੂੰ ਛੋਹਿਆ ਜਾ ਸਕਦਾ ਹੈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਸਮੇਂ ਦੇ ਵੇਗ 'ਚ ਰੁੜ ਗਿਆ ਸਤਿਕਾਰ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਦੋਂ ਜੱਦੀ ਪਿੰਡ ਦੀ ਯੂਥ ਕਲੱਬ ਨੇ ਮਾਨ ਬਖ਼ਸ਼ਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇਕ ਚੰਗੀ ਆਦਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਸਮਾਂ ਸਮਾਂ ਸਮਰੱਥ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਮੇਰੀ ਮੌਤ ਤੇ ਨਾ ਰੋਇਓ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਘਰ ਨੂੰ ਅਬਾਦ ਰੱਖਣ ਲਈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਪੁਰਾਤਨ ਖੇਡਾਂ ਤੋਂ ਅਨਜਾਣ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
  •    ਜਿੰਦਗੀ ਜਿਉਣ ਲਈ ਹੱਥੀ ਕਿਰਤ ਕਰਨਾ ਜਰੂਰੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਦ੍ਰਿੜ ਇਰਾਦੇ ਤੇ ਵਿਸਵਾਸ਼ ਵਿੱਚ ਹੀ ਛੁਪੀ ਹੈ ਰਹਿਮਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਬਾਬਾ ਸ਼ੇਖ ਫ਼ਰੀਦ ਜੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਚੇਤਿਆਂ ਵਿੱਚ ਵਸੀਆਂ ਪੁਰਾਤਨ ਖੇਡਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਦੇਖਣਾ ਹੈ ਚੰਨ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਛੰਦ ਬਗੀਚਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਗ਼ਦਰ ਲਹਿਰ ਦੇ ਸ਼ਹੀਦ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਰੰਗ ਬਰੰਗੇ ਫੁੱਲ (ਬਾਲ ਗੀਤ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਚੋਣ ਨਿਸ਼ਾਨ ਗੁੱਲੀ ਡੰਡਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਸਾਉਣ ਮਹੀਨੇ ਦਾ ਤੋਹਫ਼ਾ - ਬਿਸਕੁਟ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਨਹੀਂ ਭੁੱਲਦਾ ਚੇਤਿਆਂ ਚੋਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਮੰਜਾ ਬੁਨਣਾ ਵੀ ਇਕ ਕਲਾ ਸੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਨਹੀਂ ਰੀਸਾਂ ਘਰ ਦੇ ਬਣੇ ਗੁੜ ਦੀਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਅਣਗੌਲਿਆ ਗੀਤਕਾਰ“ਮਨੋਹਰ ਸਿੰਘ ਸਿੱਧੂ“ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਅੱਜ ਲੋੜ ਹੈ ਤੁਹਾਡੀ ਇਨਸਾਨੀਅਤ ਨੂੰ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਪਿੰਡਾਂ ਵਿੱਚ ਰੱਬ ਵਸਦਾ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਬੰਦੇ ਦਾ ਬੰਦਾ ਹੀ ਦਾਰੂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਹਕ਼ੀਕ਼ਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਿੰਦਗੀ ਦਾ ਮਸੀਹਾ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  • ਜਿੰਦਗੀ ਜਿਉਣ ਲਈ ਹੱਥੀ ਕਿਰਤ ਕਰਨਾ ਜਰੂਰੀ (ਲੇਖ )

    ਜਸਵੀਰ ਸ਼ਰਮਾ ਦੱਦਾਹੂਰ   

    Email: jasveer.sharma123@gmail.com
    Cell: +91 94176 22046
    Address:
    ਸ੍ਰੀ ਮੁਕਤਸਰ ਸਾਹਿਬ India
    ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    prednisolone without prescription

    buy prednisolone
    ਪੰਜ ਦਰਿਆਵਾਂ ਦੀ ਧਰਤੀ ਪੰਜਾਬ ਕਿਸੇ ਸਮੇਂ ਖੁਸ਼ਹਾਲੀ ਦਾ ਪ੍ਰਤੀਕ ਰਿਹਾ ਹੈ,ਬੇਸ਼ਕ ਅੱਜ ਇਸਨੂੰ ਮਾੜੀਆਂ ਨਜ਼ਰਾਂ ਨੇ ਖਾਲਿਆ ਹੈ ਭਾਵ ਛੇਵਾਂ ਦਰਿਆ ਨਸ਼ਿਆ ਦਾ ਪੂਰੇ ਜੋਬਨ ਤੇ ਵੱਗ ਰਿਹਾ ਹੈ ਜਦੋਂ ਕਿ ਪਹਿਲੇ ਪੰਜ ਦਰਿਆ ਪੂਰੀ ਤਰ੍ਹਾਂ ਪਾਣੀ ਖੁਣੋਂ ਸੁੱਕ ਚੁੱਕੇ ਹਨ ਜਾਂ ਸੁੱਕਣ ਕੰਢੇ ਹਨ। ਜੇਕਰ ਅੱਜ ਤੋਂ ਚਾਰ ਕੁ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੀ ਨੁਹਾਰ ਪੂਰੇ ਜੋਬਨ ਤੇ ਸੀ , ਚਾਰੇ ਪਾਸੇ ਹਰਿਆਲੀ, ਵਧੀਆ ਫਸਲਾਂ, ਹੱਥੀ ਕੰਮ (ਕਿਰਤ) ਕਰਨ ਦੀ ਰਹੁ ਰੀਤੀ ਪੂਰੀ ਜੋਬਨ ਤੇ ਰਹੀ ਹੈ। ਹੱਥੀ ਕੰਮ ਕਰਨ ਨੂੰ ਤਰਜੀਹ ਦੇਣੀ ਮਾਨਸਿਕਤਾ ਦੀ ਸਹੀ ਨਿਸਾਨੀ ਸੀ ਕੋਈ ਵੀ (ਭਾਵੇਂ ਉਸ ਸਮੇਂ ਦੇ ਸਾਡੇ ਵੱਡੇ ਵਡੇਰੇ) ਆਪਣੇ ਆਪ ਹੀ ਆਪਣਾ ਕੰਮ ਕਰਨ ਨੂੰ ਪਹਿਲ ਦਿੰਦੇ ਸਨ। ਫਸਲਾਂ ਭਰਪੂਰ ਹੁੰਦੀਆਂ ਸਨ ਆਰਗੈਨਿਕ ਖੇਤੀ (ਭਾਵ ਅੰਗਰੇਜੀ ਖਾਦਾਂ ਤੇ ਅੰਗਰੇਜੀ ਦਵਾਈਆਂ ਦਾ) ਕੋਈ ਜ਼ਿਆਦਾ ਬੋਲ ਬਾਲਾ ਨਹੀਂ ਸੀ। ਬੇਸਕ ਫਸਲਾਂ ਦੇ ਝਾੜ ਅਜੋਕੇ ਦੌਰ ਨਾਲੋਂ ਕਾਫੀ ਘੱਟ ਸਨ, ਪਰ ਉਹ ਸਾਰੀਆਂ ਹੀ ਫਸਲਾਂ ਸਿਹਤ ਲਈ ਵਧੀਆ ਤੇ ਮਿਲਾਵਟ ਤੋਂ ਰਹਿਤ ਸਨ। ਮਹਿੰਗਾਈ ਦੀ ਜਿਆਦਾ ਮਾਰ ਨਹੀਂ ਸੀ ਪਰ ਫਿਰ ਵੀ ਲੋਕ ਖੁਸ਼ਹਾਲ ਸਨ ਤੇ ਪਿੰਡਾਂ ਦਾ ਨਜਾਰਾ ਵੇਖਿਆ ਹੀ ਬਣਦਾ ਸੀ। ਉਨ੍ਹਾਂ ਸਮਿਆਂ ਵਿਚ ਜੇਕਰ ਕਹਿ ਲਿਆ ਜਾਵੇ ਕਿ ਸ਼ਹਿਰਾਂ ਵੱਲ ਲੋਕਾਂ ਦਾ ਬਹੁਤ ਘੱਟ ਰੁਝਾਨ ਸੀ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। 
    ਸਮੇਂ ਨੇ ਕਰਵਟ ਬਦਲੀ ਮਸ਼ੀਨੀਯੁਗ ਤੇ ਅਤਿ ਆਧੁਨਿਕ ਖੇਤੀ ਦੇ ਸੰਦਾਂ ਰੇਹਾਂ ਸਪਰੇਆਂ ਨੇ ਸਾਡਾ ਅਤੀਤ ਸਾਥੋਂ ਖੋ ਲਿਆ ਤੇ ਅਸੀਂ ਅਗਾਂਹ ਵਧੂ ਸੋਚ ਦੇ ਧਾਰਨੀ ਬਣਕੇ ਅਮੀਰੀ ਦੀ ਲਾਲਸਾ ਵਿਚ ਐਸੇ ਜਕੜੇ ਕਿ ਹੱਥੀਂ ਕੰਮ ਕਰਨਾ ਬਿਲਕੁਲ ਹੀ ਵਿਸਾਰ ਦਿੱਤਾ । ਬੇਸੱਕ ਅਸੀਂ ਅੱਜ ਅਮੀਰੀ ਦੀ ਝਲਕ ਵਿਚ ਜੀਅ ਰਹੇ ਹਾਂ, ਪਰ ਕਿਰਤ (ਹੱਥੀ ਕੰਮ ਨਾ ਕਰਨ ਕਰਕੇ) ਅਸੀਂ ਅਤਿ ਦਰਜੇ ਦੇ ਗਰੀਬ ਹੋ ਕੇ ਰਹਿ ਗਏ ਹਾਂ। ਨਸ਼ਿਆ ਨੇ ਕੀ ਜਵਾਨ ਤੇ ਕੀ ਬੁੱਢੇ ਨੂੰ ਆਪਣੇ ਕਲਾਵੇ ਵਿਚ ਐਸਾ ਜਕੜਿਆ ਹੈ ਕਿ ਸਾਡੀ ਇਜ਼ਤ ਮਾਨ ਤੇ ਸਨਮਾਨ ਸਾਡੀਆਂ ਧੀਆਂ ਭੈਣਾਂ ਵੀ ਇਸਦੀ ਲਪੇਟ ਵਿਚ ਆ ਚੁੱਕੀਆਂ ਹਨ। ਬੜੀ ਸ਼ਰਮ ਤੇ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਅਸੀਂ ਹੋਰ ਕੰਮ ਹੱਥੀ ਕਰਨਾ ਤਾਂ ਬਹੁਤ ਦੂਰ ਦੀ ਗੱਲ ਇਕ ਗਲਾਸ ਪਾਣੀ ਵੀ ਖੁਦ ਉਠ ਕੇ ਨਹੀਂ ਪੀ ਸਕਦੇ ਤੇ ਕਿਸੇ ਤੇ ਹੁਕਮ ਚਲਾਉਣ ਨੂੰ ਆਪਣੀ ਸ਼ਾਨ ਸਮਝਦੇ ਹਾਂ ਤੇ ਆਪ ਹੱਥੀਂ ਕੋਈ ਵੀ ਕੰਮ ਕਰਨ ਨੂੰ ਆਪਣੀ ਹੱਤਕ ਸਮਝਦੇ ਹਾਂ।
    ਜਦੋਂ ਕਿ ਗੁਰਬਾਨੀ ਦੇ ਅਨੁਸਾਰ ਵੀ ਹੱਥੀ ਕਿਰਤ ਨੂੰ ਤਰਜੀਹ ਦਿੱਤੀ ਗਈ ਹੈ ਲਿਖਿਆ ਹੈ ' ਹੱਥੀ ਵਣਜ ਸੁਨੇਹੀ ਖੇਤੀ, ਕਦੇ ਨਾ ਹੁੰਦੇ ਬਤਿਤੀਆਂ ਤੋਂ ਤੇਤੀ' ਭਾਵ ਅਰਥ ਸਪੱਸ਼ਟ ਹਨ ਕਿ ਹੱਥੀ ਕੰਮ ਕਰਨ ਨਾਲ ਹੀ ਸਹੀ ਇਨਸਾਨੀਅਤ ਦਾ ਫਰਜ ਨਿਭਾਇਆ ਜਾ ਸਕਦਾ ਹੈ। ਵਿਹਲੇ ਬੈਠ ਕੇ ਹੀ ਅਸੀਂ ਨਕਾਰੇ ਭਾਵ ਅਨੇਕਾਂ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਾਂ। ਅਜੋਕੀ ਜਵਾਨੀ ਨੂੰ ਨਸਿਆਂ ਨੇ ਘੁਣ ਵਾਂਗ ਖਾ ਲਿਆ ਹੈ। ਜਦੋਂ ਕਿ ਸਾਡੇ ਪੂਰਾਤਨ ਕਿਰਤ ਸੱਭਿਆਚਾਰ ਦੇ ਜਿਉਂਦੇ ਜਾਗਦੇ ਸਬੂਤ ਜੋ ਪਿੰਡ ਸਨ ਉਨ੍ਹਾਂ ਵਲੋਂ ਮੁੱਖ ਮੋੜ ਕੇ ਸ਼ਹਿਰਾਂ ਵੱਲ ਸੱਭ ਦੀਆਂ ਮੁਹਾਰਾ ਮੁੜ ਚੁੱਕੀਆਂ ਹਨ। ਅੰਤਾਂ ਦੀ ਮਹਿੰਗਾਈ ਨੇ ਸਾਨੂੰ ਸਭ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਦਿੱਤਾ ਹੈ ਤੇ ਪੂਰਾ ਪੰਜਾਬ ਕਰਜੇ ਵਿਚ ਜਕੜਿਆ ਗਿਆ ਹੈ। ਇਸ ਦੇ ਜਿੰਮੇਵਾਰ ਅਸੀਂ ਖੁਦ ਹਾਂ ਹੋਰ ਕੋਈ ਨਹੀਂ। ਬਾਹਰਲੇ ਸੂਬਿਚਆਂ (ਯੂ.ਪੀ ਤੇ ਬਹਾਰ ਤੋਂ ਭਈਆਂ ਨੇ) ਪੂਰੇ ਪੰਜਾਬ ਦਾ ਕਾਰੋਬਾਰ ਆਪਣੇ ਹੱਥਾਂ ਵਿਚ ਕਰ ਲਿਆ ਹੈ ਤੇ ਰਹਿੰਦੇ ਖੂੰਹਦੇ ਨਿਪਾਲੀਆਂ ਨੇ ਵੀ। ਅਸੀਂ ਬੜੇ ਫਖਰ ਨਾਲ ਉਨ੍ਹਾਂ ਨੂੰ ਅਪਣੇ ਸਾਰੇ ਘਰਾਂ ਬਾਰਾਂ ਦਾ ਕਾਰੋਬਾਰ ਸਾਂਭਣ ਵਿਚ ਫਖਰ ਮਹਿਸੂਸ ਕਰਦੇ ਹਾਂ ਤੇ ਬੈਠੇ ਬੈਠੇ ਹੁਕਮ ਚਲਾ ਕੇ ਉਨ੍ਹਾਂ ਤੋਂ ਹੀ ਸੱਭ ਕੁੱਝ ਕਰਵਾ ਰਹੇ ਹਾਂ। ਆਪ ਹੱਦ ਦਰਜੇ ਦੇ ਆਲਸੀ ਹੋ ਰਹੇ ਹਾਂ। ਜੋ ਕਿ ਅਤਿ ਅੰਤ ਨਿੰਦਣਯੋਗ ਗੱਲ ਹੈ। ਅਜੋਕੇ ਦੌਰ ਵਿਚ ਬਾਹਰਲੇ ਦੇਸਾਂ ਵਿਚ ਜਾਣ ਦਾ ਰੁਝਾਨ ਵੀ ਸਿਖਰਾਂ ਤੇ ਹੈ, ਜਿਥੇ ਜਾਕੇ ਹਰ ਇਕ ਨੂੰ ਪਤਾ ਹੈ ਕਿ ਹੱਥੀ ਕੰਮ ਕਰਨਾ ਪੈਂਣਾ ਹੈ, ਪਰ ਆਪਣੇ ਘਰ ਭਾਵ ਆਪਣੇ ਦੇਸ਼ ਵਿਚ ਹੱਥੀ ਕਿਰਤ (ਕੰਮ ਕਰਨ)ਨੂੰ ਅਸੀਂ ਵਿਸਾਰ ਦਿੱਤਾ ਹੈ। ਉਥੇ ਜਾਕੇ ਹੱਥੀ ਕੰਮ ਕਰਨਾ ਸਾਨੂੰ ਖਿੜੇ ਮੱਥੇ ਮਨਜੂਰ ਹੈ, ਪਰ ਇਥੇ ਰਹਿਕੇ ਹੱਥੀ ਪਾਣੀ ਭਰਕੇ ਪੀਣਾ ਵੀ ਅਸੀਂ ਹੇਠੀ ਸਮਝਦੇ ਹਾਂ।
    ਸਾਡੇ 80/90 ਸਾਲੇ ਬਜੁਰਗ ਜੋ ਅੱਜ ਸਾਡੇ ਵਿਚ ਜਿਉਂਦੇ ਜਾਗਦੇ ਬੈਠੇ ਹਨ ਉਹ ਪੇਂਡੂ ਹੱਥੀ ਕਿਰਤ ਕਰਨ ਦੀ ਜਿਉਂਦੀ ਜਾਗਦੀ ਮਿਸਾਲ ਹਨ, ਜੇਕਰ ਉਹ ਕਿਸੇ ਐਸੀ ਨਾ ਮੁਰਾਦ ਬੀਮਾਰੀ ਨਾਲ ਗ੍ਰਿਸਤ ਹਨ ਤਾਂ ਗੱਲ ਵੱਖਰੀ ਹੈ ਤੇ ਜੇਕਰ ਉਹ ਸਹੀ ਤੰਦਰੁਸਤ ਹਨ ਤਾਂ ਅੱਜ ਵੀ ਉਹ ਆਪਣਾ ਕੰਮ ਹੱਥੀ ਕਰਨ ਨੂੰ ਲੋਚਦੇ ਹਨ। ਕਈਆਂ ਪਿੰਡਾਂ ਵਿਚ ਐਸੀਆਂ ਹਸਤੀਆਂ ਅੱਜ ਵੀ ਮੌਜੂਦ ਹਨ ਜਿਨ੍ਹਾਂ ਨੇ ਸਾਨੂੰ ਫਖਰ ਤੇ ਮਾਨ ਮਹਿਸੂਸ ਕਰਨਾ ਚਾਹੀਦਾ ਹੈ ਤੈ ਉਨ੍ਹਾਂ ਤੋਂ ਸਾਡੀ ਅਜੋਕੀ ਜਵਾਨੀ ਨੂੰ ਸੇਧ ਵੀ ਲੈਣੀ ਚਾਹੀਦੀ ਹੈ ਕਿ ਕਿਤੇ ਜਿਆਦਾ ਦੇਰ ਨਾ ਹੋ ਜਾਵੇ, ਆਪਣੇ ਕੰਮ ਨੂੰ ਆਪਣੇ ਹੱਥੀ ਕਰਨ ਨੂੰ ਤਰਜੀਹ ਦੇਈ,  ਤਾਂ ਪਛਤਾਵੇ ਤੋਂ ਬਿਨ੍ਹਾਂ ਕੁਝ ਵੀ ਪੱਲੇ ਨਹੀਂ ਪੈਣਾ ਸਮਾਂ ਆਪਣੀ ਚਾਲ ਚੱਲਦਾ ਰਹਿਣਾ ਹੈ ਦੋਸਤੋ ਪੰਜਾਬ ਨੂੰ ਦੁਬਾਰਾ ਜੇਕਰ ਬੁਲੰਦੀਆਂ ਤੇ ਵੇਖਣਾ ਚਾਹੁੰਦੇ ਹੋ ਤਾਂ ਆਪਣਾ ਕੰਮ ਆਪਣੇ ਹੀ ਹੱਥੀ ਕਰਨਾਂ ਸਿੱਖੀਏ ਤੇ ਇਹੀ ਸਿਖਿਆ ਦੂਜਿਆਂ ਨੂੰ ਦੇਈਏ।