ਰੁੱਤਾਂ (ਕਵਿਤਾ)

ਰਮਿੰਦਰ ਫਰੀਦਕੋਟੀਆ   

Cell: +91 98159 53929
Address:
ਫਰੀਦਕੋਟ India
ਰਮਿੰਦਰ ਫਰੀਦਕੋਟੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਿੱਘੇ ਰਿਸ਼ਤੇ ਸਾਰੇ ਤੋੜ ਦਿੱਤੇ,
ਕੁਝ ਗੁੱਝੇ ਭੇਦ ਫਰੋਲ ਦਿੱਤੇ।
ਮਾਪਿਆਂ ਤੋਂ ਮੁਖੜੇ ਮੋੜ ਦਿੱਤੇ,
ਵੱਲ ਆਸ਼ਰਮਾਂ ਦੇ ਤੋਰ ਦਿੱਤੇ।
ਪੈਸੇ ਨੇ ਦੁਨੀਆਂ ਕੀਲੀ ,
ਇਹ ਮੌਸਮ ਦੀ ਤਬਦੀਲੀ ।
ਹਵਾ ਬੜੀ ਜ਼ਹਿਰੀਲੀ ...
ਨਾ ਰੁੱਤ ਰਹੀ ਬਹਾਰਾਂ ਦੀ,
ਨਾ ਟੋਲੀ ਮਿੱਠੜੇ ਯਾਰਾਂ ਦੀ।
ਨਾ ਛਣਕਾਰ ਕਿਤੇ ਹੈ ਝਾਂਜਰ ਦੀ,
ਨਾ ਟਹਿਕ ਰਹੀ ਹੈ ਨਾਰਾਂ ਦੀ।
ਨਾ ਦੁਨੀਆਂ ਰੰਗ ਰੰਗੀਲੀ ,
ਇਹ ਮੌਸਮ ਦੀ ....
ਨਾ ਬਲਦਾਂ ਦੇ ਗਲ ਟੱਲੀਆਂ ਨੇ,
ਨਾ ਖੇਤਾਂ ਦੇ ਵਿੱਚ ਛੱਲੀਆਂ ਨੇ।
ਨਾ ਅਖਾੜੇ ਤੇ ਨਾ ਛਿੰਝਾਂ ਨੇ,
ਨਾ ਖੂਹ ਤੇ ਨਾ ਹੀ ਟਿੰਡਾ ਨੇ।
ਨਾ ਫਸਲ ਹੀ ਹੁਣ ਰਸੀਲੀ ,
ਇਹ ਮੌਸਮ ਦੀ ....
ਨਾ ਦਾਦੀ ਮਾਂ ਦੀਆਂ ਬਾਤਾਂ ਨੇ,
ਨਾ ਪਹਿਲਾਂ ਵਾਂਗ ਬਰਾਤਾਂ ਨੇ।
ਨਾ ਮਹਿਲਾਂ ਵਾਂਗ ਸਵਾਤਾਂ ਨੇ,
ਹੁਣ ਲੱਗੀਆਂ ਰਹਿੰਦੀਆਂ ਤਾਂਕਾਂ ਨੇ।
ਰੰਮੀ ਸਰਹੱਦ ਤਾਂ ਸਾਰੀ ਸੀਲੀ ,
ਇਹ ਮੌਸਮ ਦੀ ....