ਗ਼ਜ਼ਲ (ਗ਼ਜ਼ਲ )

ਆਰ ਬੀ ਸੋਹਲ   

Email: rbsohal@gmail.com
Cell: +91 95968 98840
Address: ਨਜਦੀਕ ਗੁਰਦਾਸਪੁਰ ਪਬਲਿਕ ਸਕੂਲ
ਬਹਿਰਾਮਪੁਰ ਰੋਡ ਗੁਰਦਾਸਪੁਰ India
ਆਰ ਬੀ ਸੋਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੋਰ ਇਕ ਚੰਨ ਦੀ ਹੈ ਸੰਸਦ ਵਿਚ ਸ਼ਨਾਖਤ ਹੋ ਰਹੀ I
ਬਾਹਰ  ਪਰ  ਲੋਕਾਂ  ਨੂੰ  ਨਾ  ਰੋਟੀ  ਪ੍ਰਾਪਤ ਹੋ ਰਹੀ I
 
ਬਿਨ  ਤਬਾਹੀ  ਕੁਝ  ਨਾ  ਦੇਣਾ  ਏਸ  ਨੇ  ਸੰਸਾਰ ਨੂੰ,
ਐਟਮੀ  ਬੰਬਾਂ  ਨੂੰ ਪਰਖਣ  ਦੀ  ਹਿਮਾਕਤ  ਹੋ ਰਹੀ I
 
ਖੋਖਲੇ  ਇਕਰਾਰ  ਇਸਦੇ  ਝੂਠ  ਦੀ   ਬੁਨਿਆਦ  ਹੈ,
ਅਜ  ਹਕੂਮਤ ਦੀ  ਇਦ੍ਹੇ ਵਿਚ ਹੀ ਮੁਹਾਰਤ ਹੋ ਰਹੀ I
 
ਗੁਲਸ਼ਨਾਂ ਵਿਚ ਮਹਿਕਦੇ  ਫੁੱਲ ਹੋ ਰਹੇ ਬਰਬਾਦ ਪਰ,
ਕਾਗਜੀ ਫੁੱਲਾਂ ਦੀ  ਮੰਡੀਆਂ ਵਿਚ ਤਜਾਰਤ  ਹੋ ਰਹੀ I
 
ਮਾਈ  ਭਾਗੋ, ਕਲਪਨਾ, ਝਾਂਸੀ  ਦੀ  ਰਾਣੀ ਇਹ ਬਣੇ,
ਫਿਰ  ਕਿਓਂ ਧੀਆਂ ਦੀ ਕੁੱਖਾਂ ਵਿਚ ਅਦਾਵਤ ਹੋ ਰਹੀ I
 
ਸਧਰਾਂ  ਨੂੰ  ਕਤਲ   ਕੀਤਾ  ਹੈ  ਇਨ੍ਹਾਂ  ਦੁਸ਼ਵਾਰੀਆਂ,
ਬਚ  ਗਏ ਪਰ ਸੁਪਨਿਆਂ  ਦੀ ਵੀ ਸ਼ਨਾਖਤ ਹੋ ਰਹੀ I
 
ਰਹਿਬਰਾਂ    ਨੇ   ਕੈਦ   ਕੀਤੇ    ਰੌਸ਼ਨੀ   ਦੇ  ਹੇਜਲੇ,
ਨ੍ਹੇਰ   ਦੇ  ਪੁਜਾਰੀਆਂ  ਦੀ  ਪਰ  ਖੁਸ਼ਾਮਤ ਹੋ  ਰਹੀ I
 
ਜਿੰਦਗੀ   ਐ  ਹਾਰਨਾ   ਨਈ   ਔਕੜਾਂ  ਨੂੰ  ਵੇਖ  ਕੇ,
ਬਿਜਲੀਆਂ ਦੇ  ਗਿਰਨ  ਦੀ ਭਾਵੇਂ ਕਿਆਮਤ ਹੋ ਰਹੀ I