ਹੀਰ (ਭਾਗ15) (ਕਿੱਸਾ ਕਾਵਿ)

ਵਾਰਿਸ ਸ਼ਾਹ   

Address:
ਸ਼ੇਖੂਪੁਰਾ Pakistan
ਵਾਰਿਸ ਸ਼ਾਹ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


435. ਉੱਤਰ ਸਹਿਤੀ
ਘੋਲ ਘਤਿਉ ਯਾਰ ਦੇ ਨਾਂਉਂ ਉਤੋ ਮੂੰਹੋਂ ਸੰਭਲੀਂ ਜੋਗੀਆਂ ਵਾਰਿਆ ਵੇ
ਤੇਰੇ ਨਾਲ ਮੈਂ ਆਖ ਕੀ ਬੁਰਾ ਕੀਤਾ ਹੱਥ ਲਾ ਨਾਹੀਂ ਤੈਨੂੰ ਮਾਰਿਆ ਵੇ
ਮਾਉਂ ਸੁੰਦਿਆਂ ਪੁਣੇ ਨੂੰ ਯਾਰ ਮੇਰਾ ਵੱਡਾ ਕਹਿਰ ਕੀਤੋ ਲੋੜ੍ਹੇ ਮਾਰਿਆ ਵੇ
ਰੁਗ ਆਟੇ ਦਾ ਹੋਰ ਲੈ ਜਾ ਸਾਥੋਂ ਕਿਵੇਂ ਵੱਢ ਫਸਾਦ ਹਰਹਾਰਿਆ ਵੇ
ਤੇਥੇ ਆਦਮੀਗਰੀ ਦੀ ਗੱਲ ਨਾਹੀਂ ਰੱਬ ਚਾਇ ਬੁੱਥਣ ਉਸਾਰਿਆ ਵੇ
ਵਾਰਸ ਕਿਸੇ ਅਸਾਡੇ ਨੂੰ ਖਬਰ ਹੋਵੇ ਐਵੇਂ ਮੁਫਤ ਵਿਚ ਜਾਏਂਗਾ ਮਾਰਿਆ ਵੇ
436. ਉੱਤਰ ਰਾਂਝਾ
ਜੇ ਤੈਂ ਪੋਲ ਕਢਾਵਣਾ ਨਾ ਆਹਾ ਠੂਠਾ ਫਕਰ ਦਾ ਚਾ ਭਨਾਈਏ ਕਿਉਂ
ਜੇ ਤੈਂ ਕਵਾਰੀਆਂ ਯਾਰ ਹੰਢਾਵਣੇ ਸਨ ਤਾਂ ਫਿਰ ਮਾਂਉਂ ਦੇ ਕੋਲੋਂ ਛੁਪਾਈਏ ਕਿਉਂ
ਖੈਰ ਮੰਗੀਏ ਤਾਂ ਭੰਨ ਦਏਂ ਕਾਸਾ ਅਸੀਂ ਆਖਦੇ ਮੂੰਹੋਂ ਸ਼ਰਮਾਈਏ ਕਿਉਂ
ਭਰਜਾਈ ਨੂੰ ਮਿਹਣਾ ਚਾਕ ਦਾ ਸੀ ਯਾਰੀ ਨਾਲ ਬਲੋਚ ਦੇ ਲਾਈਏ ਕਿਉਂ
ਬੋਤੀ ਹੋ ਬਲੋਚ ਦੇ ਹੱਥ ਆਈਏਂ ਜੜ੍ਹ ਕਵਾਰ ਦੀ ਚਾ ਭਨਾਈਏ ਕਿਉਂ
ਵਾਰਸ ਸ਼ਾਹ ਜਾਂ ਆਕਬਤ ਖਾਕ ਹੋਣਾ ਏਥੇ ਆਪਣੀ ਸ਼ਾਨ ਵਧਾਈਏ ਕਿਉਂ
437. ਉੱਤਰ ਸਹਿਤੀ
ਜੋ ਕੋ ਜੰਮਿਆ ਮਰੇਗਾ ਸਭ ਕੋਈ ਘੜ੍ਹਿਆ ਭਜਸੀ ਵਾਹ ਸਭ ਵਹਿਣਗੋ ਵੇ
ਮੀਰ ਪੀਰ ਵਲੀ ਗ਼ੌਸ ਜਾਸਨ ਇਹ ਸਭ ਪਸਾਰੜੇ ਢਹਿਣ ਗੇ ਵੇ
ਜਦੋਂ ਰਬ ਆਮਾਲ ਦੀ ਖਬਰ ਪੁੱਛੇ ਹਥ ਪੈਰ ਗਵਾਹੀਆਂ ਕਹਿਣ ਗੇ ਵੇ
ਭੰਨੇ ਠੂਠੇ ਤੋਂ ਐਡ ਵਧਾ ਕੀਤੋ ਬੁਰਾ ਤੁਧ ਨੂੰ ਲੋਕ ਸਬ ਕਹਿਣਗੇ ਵੇ
ਜੀਭ ਬੁਰਾ ਬੋਲੇਸਿਆ ਰਾਵਲਾ ਵੇ ਹਡ ਪੈਰ ਸਜ਼ਾਈਟਾਂ ਲੈਣ ਗੇ ਵੇ
ਕੁਲ ਚੀਜ਼ ਫਨਾ ਹੋ ਖਾਕ ਰਲਸੀ ਸਾਬਤ ਵਲੀ ਅੱਲਾ ਦੇ ਰਹਿਣ ਗੇ ਵੇ
ਠੂਠਾ ਨਾਲ ਤਕਦੀਰ ਦੇ ਭਜ ਪਿਆ ਵਾਰਸ ਸ਼ਾਹ ਹੋਰੀਂ ਤੈਨੂੰ ਕਹਿਣ ਗੇ ਵੇ
438. ਉੱਤਰ ਰਾਂਝਾ
ਸ਼ਾ ਅੱਲਾਹ ਕਹਿਰ ਪੌਸੀ ਛੁਟ ਬਾਜ਼ ਪੈਣੀ ਠੂਠਾ ਭੰਨ ਕੇ ਲਾਡ ਭੰਗਾਰਨੀ ਹੈਂ
ਲੱਕ ਬੰਨ੍ਹ ਕੇ ਰੰਨੇ ਖੁਲ੍ਹੱਕੜੇ ਨੀ ਮਾੜਾ ਦੇਖ ਫਕੀਰ ਨੂੰ ਮਾਰਨੀ ਹੈਂ
ਨਾਲੇ ਮਾਰਨੀ ਹੈਂ ਜੀਊ ਸਾੜਨੀ ਹੈਂ ਨਾਲੇ ਹਾਲ ਹੀ ਹਾਲ ਪੁਕਾਰਨੀ ਹੈਂ
ਮਰੇ ਹੁਕਮ ਦੇ ਨਾਲ ਤਾਂ ਸਭ ਕੋਈ ਬਿਨਾ ਹੁਕਮ ਦੇ ਖੂਨ ਗੁਜ਼ਾਰਨੀ ਹੈਂ
ਬੁਰੇ ਨਾਲ ਜੇ ਬੋਲੀਏ ਬੁਰਾ ਹੋਈਏ ਅਸੀਂ ਬੋਦਲੇਹਾਂ ਤੇ ਤੂੰ ਯਾਰਲੀ ਹੈਂ
ਠੂਠਾ ਫੇਰ ਦਰੁਸਤ ਕਰ ਦੇ ਮੇਰਾ ਹੋਰ ਆਖ ਕੀ ਸੱਚ ਨਤਾਰਨੀ ਹੈਂ
ਲੋਕ ਆਖਦੇ ਹਨ ਇਹ ਕੁੜੀ ਕਵਾਰੀ ਸਾਡੇ ਬਾਬਾ ਦੀ ਧਾੜਵੀ ਧਾਰਨੀ ਹੈਂ
ਐਡੇ ਫਨ ਫਰੇਬ ਹੈਨ ਯਾਦ ਤੈਨੂੰ ਮੁਰਦਾਰਾਂ ਦੀ ਸਿਰ ਸਰਦਾਰਨੀ ਹੈਂ
ਇੱਕ ਚੋਰ ਤੇ ਦੂਸਰੇ ਚਤਰ ਬਣਿਉਂ ਵਾਰਸ ਸ਼ਾਹ ਹੁਣ ਢਾਇਕੇ ਮਾਰਨੀ ਹੈਂ
ਘਰ ਵਾਲੀਏ ਵੌਹਟੀਏ ਬੋਲ ਤੂੰ ਵੀ ਕਹੀ ਜਿਉ ਵਿੱਚ ਸੋਚ ਵਚਾਰਨੀ ਹੈਂ
ਸਵਾ ਮਣੀ ਮਤਹਿਰ ਪਈ ਫਰਕਦੀ ਹੈ ਕਿਸੇ ਯਾਰਨੀ ਦੇ ਸਿਰ ਮਾਰਨੀ ਹੈ
439. ਉੱਤਰ ਹੀਰ
ਹੀਰ ਆਖਦੀ ਇਹ ਚਵਾ ਕੇਹਾ ਠੂਠਾ ਭੰਨ ਫਕੀਰਾਂ ਨੂੰ ਮਾਰਨਾ ਕੀ
ਜਿਨ੍ਹਾਂ ਹਿਕ ਅੱਲਾਹ ਦਾ ਆਸਰਾ ਹੈ ਓਨ੍ਹਾਂ ਪੰਖੀਆਂ ਨਾਲ ਖਹਾੜਨਾ ਕੀ
ਜਿਹੜੇ ਕੰਨ ਪੜਾ ਫਕੀਰ ਹੋਏ ਭਲਾ ਉਨ੍ਹਾਂ ਦਾ ਪੜਤਨਾ ਪਾੜਨਾ ਕੀ
ਥੋੜ੍ਹੀ ਗੱਲ ਦਾ ਵਢਾ ਵਧਾ ਕਰਕੇ ਸੌਰੇ ਕੰਮ ਨੂੰ ਚਾ ਵਿਗਾੜਨਾ ਕੀ
ਜਿਹੜੇ ਘਰਾਂ ਦੀਆਂ ਚਾਵੜਾਂ ਨਾਲ ਮਾਰੇ ਘਰ ਚੱਕ ਕੇ ਏਸ ਲੈ ਜਾਵਨਾ ਕੀ
ਮੇਰੇ ਬੂਹਿਉਂ ਫਕਰ ਕੀ ਮਾਰਿਉ ਈ ਵਸਦੇ ਘਰਾਂ ਤੋਂ ਫਕਰ ਮੋੜਾਵਨਾ ਕੀ
ਘਰ ਮੇਰਾ ਤੇ ਮੈਂ ਨਾਲ ਖੁਣਸ ਚਾਇਉ ਏਥੋਂ ਕਵਾਰੀਏ ਤੁਧ ਲੈ ਜਾਵਨਾ ਕੀ
ਬੋਲ੍ਹ ਰਾਹਕਾਂ ਦਾ ਹੋਸ ਚੂਹੜੇ ਦੀ ਮੁਰਸ਼ੋ ਮੁਰਸ਼ ਦਿਨ ਰਾਤ ਕਰਾਵਨਾ ਕੀ
ਵਾਰਸ ਸ਼ਾਹ ਇਹ ਹਿਰਸ ਬੇਫਾਇਦਾ ਈ ਓੜਕ ਏਸ ਜਹਾਨ ਤੋਂ ਜਾਵਨਾ ਕੀ
440. ਉੁੱੱਤੱਤਰ ਸਹਿਤੀ, ਹੀਰ ਨੂੰ
ਭਲਾ ਆਖ ਕੀ ਆਹਦੀ ਏ ਨੇਕ ਪਾਕੇ ਜਿਸ ਦੇ ਪੱਲੂ ਤੇ ਪੜ੍ਹਨ ਨਮਾਜ਼ ਆਈ
ਘਰ ਵਾਰ ਤੇਰਾ ਅਸੀਂ ਕੋਈ ਹੋਈਆਂ ਜਾਪੇ ਲਦ ਕੇ ਘਰੋਂ ਜਹਾਜ਼ ਆਈ
ਨੱਢੇ ਮੋਹਣੀ ਨੀ ਝੋਟੇ ਦੋਹਨੀ ਨੀ ਅਜੇ ਤੀਕ ਨਾ ਇਸ਼ਕ ਤੋਂ ਬਾਜ਼ ਆਈ
ਵਾਰਸ ਸ਼ਾਹ ਜਵਾਨੀ ਦੀ ਉਮਰ ਗੁਜ਼ਰੀ ਅਜੇ ਤੀਕ ਨਾ ਯਾਦ ਹਜਾਜ਼ ਆਈ
441. ਉੱਤਰ ਹੀਰ
ਇਹ ਮਸਤ ਫਕੀਰ ਨਾ ਛੇਡ ਲੀਕੇ ਕੋਈ ਵੱਡਾ ਫਸਾਦ ਗਲ ਪਾਸਿਆ ਨੀ
ਮਾਰੇ ਜਾਣ ਖੇੜੇ ਉਜੜ ਜਾਣ ਮਾਪੇ ਤੁਧ ਲੰਡੀ ਦਾ ਕੁਝ ਨਾ ਜਾਸਿਆ ਨੀ
ਪੈਰ ਪਕੜ ਫਕੀਰ ਦੇ ਕਰਸ ਰਾਜ਼ੀ ਨਹੀਂ ਏਸ ਦੀ ਆਹ ਪੈ ਜਾਸਿਆ ਨੀ
ਵਾਰਸ ਸ਼ਾਹ ਜਿਸ ਕਿਸੇ ਦਾ ਬੁਰਾ ਕੀਤਾ ਜਾ ਗੋਰ ਅੰਦਰ ਪਛੋਤਾਸਿਆ ਨੀ
444. ਉੱਤਰ ਸਹਿਤੀ
ਇੱਕੇ ਮਰਾਂਗੀ ਮੈਂ ਇੱਕੇ ਏਸ ਮਾਰਾਂ ਇੱਕੇ ਭਾਬੀਏ ਤੁਧ ਮਰਾਇਸ਼ਾਂ ਨੀ
ਰੋਵਾਂ ਮਾਰ ਭੁੱਬਾਂ ਭਾਈ ਆਵਦੇ ਬੇ ਤੈਨੂੰ ਖਾਹ ਮਖਾਹ ਕੁਟਾਇਸਾਂ ਨੀ
ਚਾਕ ਲੀਕ ਲਾਈ ਤੈਨੂੰ ਮਿਲੇ ਭਾਬੀ ਗੱਲਾਂ ਪਿਛਲੀਆਂ ਕੱਢ ਸੁਣਇਸਾਂ ਨੀ
ਇੱਕੇ ਮਾਰਏਂ ਤੂੰ ਇੱਕੇ ਹੇਠ ਜੋਗੀ ਇਹੋ ਘਗਰਰੀ ਚਾ ਵਛਾਇਸਾਂ ਨੀ
ਸੀਤਾ ਦਹਸਰੇ ਨਾਲ ਜੋ ਗਾਹ ਕੀਤਾ ਕੋਈ ਵੱਡਾ ਕਮੰਦ ਪਵਾਇਸਾਂ ਨੀ
ਰੰਨ ਤਾ ਨਹੀਂ ਜੇ ਘਰੋਂ ਕਢਾ ਤੈਨੂੰ ਮੈਂ ਬਲੋਚ ਹੰਢਾਇਸਾਂ ਨੀ
ਸਿਰ ਏਸ ਦਾ ਵਢ ਕੇ ਅਤੇ ਤੇਰਾ ਏਸ ਠੂਠੇ ਦੇ ਨਾਲ ਰਲਾਇਸਾਂ ਨੀ
ਰਖ ਹੀਰੇ ਤੂੰ ਏਤਨੀ ਜਮ੍ਹਾਂ ਖਾਤਰ ਤੇਰੀ ਰਾਤ ਨੂੰ ਭੰਗ ਝੜਾਇਸ਼ਾਂ ਨੀ
ਕੁਟਾਇਸਾਂ ਅਤੇ ਮਰਾਇਸਾਂ ਨੀ ਗੁੱਤੋਂ ਧਰੂਹ ਕੇ ਘਰੋਂ ਕਢਾਇਸਾਂ ਨੀ
ਵਾਰਸ ਸ਼ਾਹ ਕੋਲੋਂ ਬਨ੍ਹਾ ਟੰਗਾਂਇਸਾਂ ਨੀ ਤੇਰੇ ਸਭ ਚੂਰ ਕਰਾਇਸਾਂ ਨੀ
445. ਉੱਤਰ ਹੀਰ
ਖੂਨ ਭੇਡ ਦੇ ਜੇ ਪਿੰਡ ਮਾਰ ਲੈਇਨ ਉਜੜ ਜਾਏ ਜਹਾਨ ਤੇ ਜਗ ਸਾਰਾ
ਹੱਥੋਂ ਜੂਆ ਦੇ ਜੁਲ ਜੇ ਸੁਟ ਵੇਚਣ ਕੀਕੂੰ ਕੱਟੀਏ ਪੋਹ ਤੇ ਮਾਂਘ ਸਾਰਾ
ਤੇਰੇ ਭਾਈ ਦੀ ਭੈਣ ਨੂੰ ਖੜਨ ਜੋਗੀ ਹੱਥ ਲਾਏ ਮੈਨੂੰ ਕਈ ਹਊਸ ਕਾਰਾ
ਮੇਰੀ ਭੰਗ ਝਾੜੇ ਉਹਦੀ ਟੰਗ ਭੰਨਾਂ ਸਿਆਲ ਸਾੜ ਸੁੱਟਣ ਉਹਦਾ ਦੇਸ ਸਾਰਾ
ਮੈਨੂੰ ਛੱਡ ਕੇ ਤੁਧ ਨੂੰ ਕਰੇ ਸੈਦਾ ਆਖ ਕਵਾਰੀਏ ਪਾਇਉ ਕੇਹਾ ਝੇੜਾ
ਵਾਰਸ ਖੋਹ ਕੇ ਚੁੰਡੀਆਂ ਤੇਰੀਆਂ ਨੂੰ ਕਰਾਂ ਖੂਬ ਪੈਜ਼ਾਰ ਦੇ ਨਾਲ ਝਾੜਾ
446. ਉੱਤਰ ਸਹਿਤੀ
ਕੱਜਲ ਪੂਛਲਿਆਲੜਾ ਘਤ ਨੈਣੀ ਜ਼ੁਲਫਾਂ ਕੁੰਡਲਾਂ ਦਾਰ ਬਣਾਵਨੀ ਹੈਂ
ਨੀਵੀਆਂ ਪੱਟੀਆਂ ਹਿਕ ਪਲਮਾ ਜ਼ੁਲਫਾਂ ਛੱਲੇ ਘਤ ਕੇ ਰੰਗ ਵਟਾਵਨੀ ਹੈਂ
ਰੱਤੀ ਆਸ਼ਕਾਂ ਨੂੰ ਦਖਲਾਵਨੀ ਹੈਂ ਨਥ ਵਿਹੜੇ ਦੇ ਵਿੱਚ ਛਣਕਾਵਨੀ ਹੈਂ
ਬਾਂਕੀ ਭਖ ਰਹੀ ਚੋਲੀ ਬਾਫਤੇ ਦੀ ਉਤੇ ਕਹਿਰ ਦੀਆਂ ਅੱਲੀਆਂ ਲਾਵਨੀ ਹੈਂ
ਠੋਡੀ ਗੱਲ੍ਹ ਤੇ ਪਾਇਕੇ ਖਾਲ ਖੂਨੀ ਰਾਹ ਜਾਂਦੜੇ ਮਿਰਗ ਫਹਾਵਨੀ ਹੈਂ
ਕਿਨ੍ਹਾਂ ਨਖਰਿਆਂ ਨਾਲ ਭਰਮਾਵਨੀ ਹੈਂ ਅਖੀਂ ਪਾ ਸੁਰਮਾ ਮਟਕਾਵਨੀ ਹੈLਂ
ਮਲ ਵਟਨਾਂ ਲੋੜ੍ਹ ਦੰਦਾਸੜੇ ਦਾ ਜ਼ਰੀ ਬਾਦਲਾ ਪਟ ਹੰਢਾਵਨੀ ਹੈਂ
ਤੇੜ ਚੂੜੀਆਂ ਪਾ ਕੇ ਕਹਿਰ ਵਾਲਾ ਕੂੰਜਾਂ ਘਤ ਕੇ ਲਾਵਨਾ ਲਾਵਨੀ ਹੈਂ
ਨਵਾਂ ਵੇਸ ਤੇ ਵੇਸ ਬਣਾਵਲੀ ਹੈ ਲਏਂ ਫੇਰੀਆਂ ਤੇ ਘਮਕਾਵਨੀ ਹੈਂ
ਨਾਲ ਹੁਸਨ ਗੁਮਾਨ ਦੇ ਪਲੰਗ ਬਹਿ ਕੇ ਹੂਰ ਪਰੀ ਦੀ ਭੈਣ ਸਦਾਵਨੀ ਹੈਂ
ਪੈਰ ਨਾਲ ਚਵਾ ਦੇ ਚਾਵਨੀ ਹੈਂ ਲਾਡ ਨਾਲ ਗਹਿਣੇ ਛਨਕਾਵਨੀ ਹੈਂ
ਸਰਦਾਰ ਹੈਂ ਖ਼ੂਬਾਂ ਦੇ ਤ੍ਰਿੰਜਨਾਂ ਦੀ ਖਾਤਰ ਤਲੇ ਨਾ ਕਿਸੇ ਲਿਆਵਨੀ ਹੈਂ
ਦੋਖ ਹੋਰਨਾਂ ਨੱਕ ਚੜ੍ਹਾਵਨੀ ਹੈ ਬੈਠੀ ਪਲੰਘ ਤੇ ਤੂਤੀਏ ਲਾਵਲੀ ਹੈਂ
ਪਰ ਅਸੀL ਭੀ ਨਹੀL ਹਾਂ ਘਟ ਤੈਥੋਂ ਜੇ ਤੂੰ ਆਪ ਨੂੰ ਛੈਲ ਸਦਾਵਨੀ ਹੈਂ
ਸਾਡੇ ਚਣਨ ਸਰੀਰ ਮਥੇਲੀਆਂ ਦੇ ਸਾਨੂੰ ਚੂਹੜੀ ਹੀ ਨਜ਼ਰ ਆਵਲੀ ਹੈਂ
ਨਾਢੂ ਸ਼ਾਹ ਰੰਨ ਹੋ ਪਲੰਘ ਬਹਿ ਕੇ ਸਾਡੇ ਜਿਉ ਨੂੰ ਜ਼ਰਾ ਨਾ ਭਾਵਨੀ ਹੈਂ
ਤੇਰਾ ਕੰਮ ਨਾ ਕੋਈ ਵਗਾੜਿਆ ਮੈਂ ਐਵੇਂ ਜੋਗੀ ਦੀ ਟੰਗ ਭਨਾਵਨੀ ਹੈਂ
ਸਣੇ ਜੋਗੀ ਦੇ ਮਾਰ ਕੇ ਮਿਝ ਕੱਢੂੰ ਜੈਂਦੀ ਚਾਵੜਾਂ ਪਈ ਦਖਾਵਨੀ ਹੈਂ
ਤੇਰਾ ਯਾਰ ਜਾਨੀ ਅਸਾਂ ਨਾਂ ਭਾਵੇ ਹੁਣੇ ਹੋਰ ਕੀ ਮੂੰਹੋਂ ਅਖਵਾਨੀ ਹੈਂ
ਸੱਭਾ ਅੜਤਨੇ ਪੜਤਨੇ ਪਾੜ ਸੁੱਟੂੱ ਐਵੇਂ ਸ਼ੇਖੀਆਂ ਪਈ ਜਗਾਵਨੀ ਹੈਂ
ਦੇਖ ਜੋਗੀ ਨੂੰ ਮਾਰ ਖਦੇੜ ਕੱਢਾਂ ਦੇਖਾਂ ਓਸਨੂੰ ਆ ਛਡਾਵਨੀ ਹੈਂ
ਤੇਰੇ ਨਾਲ ਜੋ ਕਰਾਂਗੀ ਮੁਲਕ ਦੋਖੇ ਜੇਹੇ ਮਿਹਣੇ ਲੂਤੀਆਂ ਲਾਵਨੀ ਹੈਂ
ਤੁਧ ਚਾਹਦਾ ਕੀ ਏਸ ਗੱਲ ਵਿੱਚੋਂ ਵਾਰਸ ਸ਼ਾਹ ਥੇ ਚੁਗ਼ਲੀਆਂ ਲਾਵਨੀ ਹੈਂ
447. ਉੱਤਰ ਹੀਰ
ਭਲਾ ਕਵਾਰੀਏ ਸਾਂਗ ਕਿਊ ਲਾਵਨੀ ਹੈਂ ਜਿੱਬੇ ਹੋਠ ਕਿੰਊ ਪਈ ਬਣਾਵਨੀ ਹੈਂ
ਭਲਾ ਜਿਉ ਕਿਊ ਭਰਮਾਵਨੀ ਹੈ ਅਤੇ ਜੀਭ ਕਿਉਂ ਪਈ ਪਕਾਵਨੀ ਹੈਂ
ਲੱਗੀ ਵਸ ਖਣੇ ਖੂਹ ਪਾਵਨੀ ਹੈਂ ਸੜੇ ਕਾਂਦ ਕਿਊਂ ਲੂਤੀਆਂ ਲਾਵਨੀ ਹੈਂ
ਐਡੀ ਲਟਕਣੀ ਨਾਲ ਕਿਊਂ ਕਰੇਂ ਗੱਲਾਂ ਸੈਦੇ ਨਾਲ ਨਕਾਹ ਪੜ੍ਹਾਵਨੀ ਹੈਂ
ਵਾਰਸ ਨਾਲ ਉਠ ਜਾ ਤੂੰ ਉਧਲੇ ਨੀ ਕੇਹੀਆਂ ਪਈ ਬੁਝਾਰਤਾਂ ਪਾਵਨੀ ਹੈਂ
448. ਸਹਿਤੀ ਰਾਂਝੇ ਨਾਲ ਜੰਗੰਗ ਲਈ ਤਿਆਰ
ਸਹਿਤੀ ਨਾਲ ਲੌਂਡੀ ਹਥੀਂ ਪਕੜ ਮੋਲ੍ਹੇ ਜੈਂਦੇ ਨਾਲ ਛੜੇਂਦੀਆਂ ਚਾਵਲੇ ਨੀ
ਗਿਰਦ ਆ ਭੰਵੀਆਂ ਵਾਂਗ ਜੋਗਣਾਂ ਦੇ ਤਾਉ ਘਤਿਉ ਨੇ ਓਸ ਰਾਵਲੇ ਨੂੰ
ਖਪਰ ਸੇਲ੍ਹੀਆਂ ਤੋੜ ਕੇ ਗੁਥ ਹੋਈਆਂ ਢਾਹ ਲਿਉ ਨੇ ਲਡ ਸੋਹਣੇ ਸਾਂਵਲੇ ਨੂੰ
ਅੰਦਰ ਹੀਰ ਨੂੰ ਵਾੜ ਕੇ ਮਾਰ ਕੁੰਡਾ ਬਾਹਰ ਕੁਟਿਉ ਨੇ ਬਾਵਲੇ ਨੂੰ
ਘੜੀ ਘੜੀ ਵਲਾਇ ਕੇ ਵਾਰ ਕੀਤਾ ਓਹਨਾਂ ਟਕਿਆ ਸੀ ਏਸ ਲਾਵਨੇ ਨੂੰ
ਵਾਰਸ ਸ਼ਾਹ ਮੀਆਂ ਨਾਲ ਮੋਲ੍ਹਿਆਂ ਦੇ ਠੰਡਾ ਕੀਤੋ ਲੇ ਓਸ ਉਤਾਵਲੇ ਨੂੰ
449. ਉਹੀ
ਦੋਹਾਂ ਵਟ ਲੰਗੋਟੜੇ ਲਏ ਮੋਲ੍ਹੇ ਕਾਰੇ ਦੇਖ ਲੈ ਮੁੰਡੀਆਂ ਮੋਹਣੀਆਂ ਦੇ
ਨਿਕਲ ਝੁਟ ਕੀਤਾ ਸਹਿਤੀ ਰਾਵਲੇ ਤੇ ਪਾਸੇ ਭਨ੍ਹਿਉ ਨੇ ਨਾਲ ਕੂਹਣੀਆਂ ਦੇ
ਜਟ ਮਾਰ ਮਧਾਣੀਆਂ ਫੇਂਹ ਸੁਟਿਆ ਸਿਰ ਭੰਨਿਆਂ ਮਾਰ ਦਧੂਨਿਆਂ ਦੇ
ਢੋ ਕਟਕ ਹੁਸੈਨ ਖਾਨ ਨਾਲ ਲੜਿਆ ਜਿਵੇਂ ਅਬੂ ਸਮੁੰਦ ਵਿੱਚ ਚੂਹਣੀਆਂ ਵੇ
450. ਰਾਂਝੇ ਨਾਲ ਲੜਾਈ
ਰਾਂਝਾ ਖਾਇਕੇ ਮਾਰ ਫਿਰ ਗਰਮ ਹੋਇਆ ਮਾਰੂ ਮਾਰਿਆ ਭੂਤ ਫਤੂਰ ਦੇ ਨੇ
ਦੇਖ ਪਰੀ ਦੇ ਨਾਲ ਖੁਮ ਮਾਰਿਆਈ ਏਸ ਫਰੇਸ਼ਤੇ ਬੈਤ ਮਾਅਮੂਰ ਦੇ ਨੇ
ਕਮਰ ਬੰਨ੍ਹ ਕੇ ਪੀਰ ਨੂੰ ਯਾਦ ਕੀਤਾ ਲਾਈ ਥਾਪਨਾ ਮਲਕ ਹਜ਼ੂਰ ਦੇ ਨੇ
ਡੇਰਾ ਬਖਸ਼ੀ ਦਾ ਮਾਰ ਕੇ ਲੁਟ ਲੀਤਾ ਪਾਈ ਫਤਹਿ ਪਠਾਨ ਕਸੂਰ ਦੇ ਨੇ
ਜਦੋ ਨਾਲ ਟਕੋਰ ਦੇ ਗਰਮ ਹੋਇਆ ਦਿੱਤਾ ਦੁਖੜਾ ਘਾਉ ਨਾਸੁਰ ਦੇ ਨੇ
ਵਾਰਸ ਸ਼ਾਹ ਜਾਂ ਅੰਦਰੋਂ ਗਰਮ ਹੋਇਆ ਲਾਟਾਂ ਕੱਢੀਆਂ ਤਾਉ ਤਨੂਰ ਦੇ ਨੇ
451. ਰਾਂਝੇ ਦੇ ਸੱਟੱਟਾਂ ਮਾਰਨੀਆਂ
ਦੋਵੇਂ ਮਾਰ ਸਵਾਰੀਆਂ ਰਾਵਲੇ ਨੇ ਪੰਜ ਸਤ ਫਾਹੁੜੀਆਂ ਲਾਈਆਂ ਸੂ
ਗੱਲ੍ਹਾ ਪੁਟ ਕੇ ਚੋਲੀਆਂ ਕਰੇ ਲੀਰਾਂ ਹਿੱਕਾਂ ਭੰਨ ਕੇ ਲਾਲ ਕਰਈਆਂ ਸੂ
ਨਾਲੇ ਤੋੜ ਝੰਝੋੜ ਕੇ ਪਕੜ ਗੁੱਤੋਂ ਦੋਵੇਂ ਵਿਹੜੇ ਦੇ ਵਿੱਚ ਭਵਾਈਆਂ ਸੂ
ਖੋਹ ਚੁੰਡੀਆਂ ਗੱਲ੍ਹਾ ਤੇ ਮਾਰ ਹੁੰਝਾਂ ਦੋ ਦੋ ਧੌਣ ਤੇ ਮੁਢ ਟਿਕਾਈਆਂ ਸੂ
ਜੇਹਾ ਰਿਛ ਕਲੰਦਰਾਂ ਘੋਲ ਪੌਂਦਾ ਸੋਟੇ ਚੁਤੜੀਂ ਲਾ ਨਚਾਈਆਂ ਸੂ
ਗਿੱਟੇ ਲਕ ਠਕੋਰ ਕੇ ਪਕੜ ਤ੍ਰਿਗੋਂ ਦੋਵੇਂ ਬਾਂਦਰੀ ਵਾਂਗ ਟਪਾਈਆਂ ਸੂ
ਜੋਗੀ ਵਾਸਤੇ ਰਬ ਦੇ ਬਸ ਕਰ ਜਾ ਹੀਰ ਅੰਦਰੋਂ ਆਖ ਛੁਡਾਈਆਂ ਸੂ
452. ਹੋਰੋਰ ਕੁੜੁੜੀਆਂ ਦਾ ਸਹਿਤੀ ਕੋਲੋਲ ਆਉਣੁਣਾ
ਓਹਨਾਂ ਛੁਟਦੀਆਂ ਹਾਲ ਪੁਕਾਰ ਕੀਤੀ ਪੰਜ ਸੱਤ ਮੁਸ਼ਟੱਡੀਆਂ ਆ ਘਈਆਂ
ਵਾਂਗ ਕਾਬਲੀ ਕੁੱਤਿਆਂ ਗਿਰਦ ਹੋਈਆਂ ਦੋ ਦੋ ਅਲੀ ਉਲਹਿਸਾਬ ਟਿਕਾ ਗਈਆਂ
ਉਹਨੂੰ ਇੱਕ ਨੇ ਧੱਕ ਕੇ ਰੱਖ ਅੱਗੇ ਘਰੋਂ ਕੱਢ ਕੇ ਤਾਕ ਚੜ੍ਹਾ ਗਈਆਂ
ਬਾਜ਼ ਤੋੜ ਕੇ ਤੁਅਮਿਉਂ ਲਾਹਿਉ ਨੇ ਮਾਅਸ਼ੂਕ ਦੀ ਦੀਦ ਹਟਾ ਗਈਆਂ
ਧੱਕਾ ਦੇ ਕੇ ਸੱਟ ਪੱਲਟ ਉਸ ਨੂੰ ਹੋੜਾ ਵੱਡਾ ਮਜ਼ਬੂਤ ਫਹਾ ਗਈਆਂ
ਸੂਬਾਦਾਰ ਤਗ਼ੀਅਰ ਕਰ ਕੱਢਿਉ ਨੇ ਵੱਡਾ ਜੋਗੀ ਨੂੰ ਵਾਇਦਾ ਪਾ ਗਈਆਂ
ਘਰੋਂ ਕੱਢ ਅਰੂੜੀ ਤੇ ਸੱਟਿਉ ਨੇ ਬਹਿਸ਼ਤੋਂ ਕੱਢ ਕੇ ਦੋਜ਼ਖੇ ਪਾ ਗਈਆਂ
ਜੋਗੀ ਮਸਤ ਹੈਰਾਨ ਹੋ ਦੰਗ ਰਹਿਆ ਕੋਈ ਜਾਦੁੜਾ ਘੋਲ ਪਵਾ ਗਈਆਂ
ਅੱਗੇ ਠੂਠੇ ਨੂੰ ਝੂਰਦਾ ਖਫਾ ਹੁੰਦਾ ਉਤੋਂ ਨਵਾਂ ਪਸਾਰ ਬਣਾ ਗਈਆਂ
ਵਾਰਸ ਸ਼ਾਹ ਮੀਆਂ ਨਵਾਂ ਸLਿਹਰ ਹੋਇਆ ਪਰੀਆਂ ਜਿੰਨ ਫਰਿਸ਼ਤੇ ਨੂੰ ਲਾ ਗਈਆਂ
452-2. ਸ਼ਾਇਰ ਦਾ ਕਥਨ
ਘਰੋਂ ਕੱਢਿਆ ਅਕਲ ਸ਼ਊਰ ਗਇਆ ਆਦਮ ਜੰਨਤੋ ਕੱਢ ਹੈਰਾਨ ਕੀਤਾ
ਸਿਜਦੇ ਵਾਸਤੇ ਅਰਸ਼ ਤੋਂ ਦੇ ਧੱਕੇ ਜਿਵੇਂ ਰਬ ਨੇ ਰੱਦ ਸ਼ੈਤਾਨ ਕੀਤਾ
ਸ਼ੱਦਾਦ ਬਹਿਸ਼ਤ ਥੀਂ ਰਹਿਆ ਬਾਹਰ ਨਮਰੂਦ ਮੱਛਰ ਪਰੇਸ਼ਾਨ ਕੀਤਾ
ਵਾਰਸ ਸ਼ਾਹ ਹੈਰਾਨ ਹੋ ਰਹਿਆ ਜੋਗੀ ਜਿਵੇਂ ਨੂਹ ਹੈਰਾਨ ਤੂਫਾਨ ਕੀਤਾ
453. ਰਾਂਝਾ ਆਪਣੇ ਆਪ ਨਾਲ
ਹੀਰ ਚੁਪ ਬੈਠੀ ਅਸੀਂ ਕੁਟ ਕੱਢੇ ਸਾਡਾ ਵਾਹ ਪਿਆ ਨਾਲ ਡੌਰਿਆਂ ਦੇ
ਉਹ ਵੇਲੜਾ ਹੱਥ ਨਾ ਆਂਵਦਾ ਹੈ ਲੋਕ ਦੇ ਰਹੇ ਲਖ ਢੰਡੋਰਿਆਂ ਦੇ
ਇੱਕ ਰੰਨ ਗਈ ਦੂਆ ਵਨ ਗਿਆ ਲੋਕ ਸਾੜਦੇ ਨਾਲ ਨਹੋਰਿਆਂ ਦੇ
ਨਿਉਂਹ ਰਾਚਿਆਂ ਤੇ ਰੰਨਾਂ ਡਾਢੀਆਂ ਦੇ ਕੀਕੂੰ ਹੱਥ ਆਵਨ ਨਾਲ ਜ਼ੋਰਿਆਂ ਦੇ
ਅਸਾਂ ਮੰਗਿਆ ਉਨ੍ਹਾਂ ਨਾਂ ਖੈਰ ਕੀਤਾ ਮੈਨੂੰ ਮਾਰਿਆ ਨਾਲ ਫਹੌੜਿਆਂ ਦੇ
454. ਰਾਂਝਾ ਦੁਖੀ ਹੋਕੇ
ਧੂਆਂ ਹੂੰਝਦਾ ਰੋਇਕੇ ਢਾਹ ਮਾਰੇ ਰੱਬਾ ਮੇਲ ਕੇ ਯਾਰ ਵਿਛੋੜਿਉ ਕਿਊਂ
ਮੇਰਾ ਰੜੇ ਜਹਾਜ਼ ਸੀ ਆਣ ਲੱਗਾ ਬੰਨੇ ਲਾਇਕੇ ਫੇਰ ਮੁੜ ਬੋੜਿਉ ਕਿਉਂ
ਕੋਈ ਅਸਾਂ ਥੀਂ ਵੱਡਾ ਗੁਨਾਹ ਹੋਇਆ ਸਾਥ ਫਜ਼ਲ ਦਾ ਲੱਦ ਕੇ ਮੋੜਿਉ ਕਿਉਂ
ਵਾਰਸ ਸ਼ਾਹ ਇਬਾਦਤਾਂ ਛਡ ਕੇ ਤੇ ਦਿਲ ਨਾਲ ਸ਼ੈਤਾਨ ਦੇ ਜੋੜਿਉ ਕਿਉਂ
455. ਉਹੀ
ਮੈਨੂੰ ਰਬ ਬਾਝੋਂ ਨਹੀਂ ਤਾਂਘ ਕਾਈ ਸਭ ਡੰਡੀਆਂ ਗ਼ਮਾਂ ਨੇ ਮੱਲੀਆਂ ਨੇ
ਸਾਰੇ ਦੇਸ਼ ਤੇ ਮੁਲਕ ਦੀ ਸਾਂਝ ਚੁੱਕੀ ਸਾਡੀਆਂ ਕਿਸਮਤਾਂ ਜੰਗਲੀਂ ਚੱਲੀਆਂ ਨੇ
ਜਿੱਥੇ ਸ਼ੀਂਹ ਬੁੱਕਣ ਫੂਕਣ ਨਾਗ ਕਾਲੇ ਬਘਿਆੜ ਘੱਤਨ ਨਿਤ ਜੱਲੀਆਂ ਨੇ
ਚਿੱਲਾ ਕਟ ਕੇ ਪੜ੍ਹਾਂ ਕਲਾਮ ਡਾਹਡੀ ਭੀੜਾਂ ਵੱਜੀਆਂ ਆਣ ਅਵੱਲੀਆਂ ਨੇ
ਕੀਤੀਆਂ ਮਿਹਨਤਾਂ ਵਾਰਸਾਂ ਦੁਖ ਝਾਕੇ ਰਾਤਾਂ ਜਾਂਦੀਆਂ ਨਹੀਂ ਨਿਫਲੀਆਂ ਨੇ
456. ਰਾਂਝੇ ਨੂੰ ਪੀਰ ਯਾਦ ਆਏ
ਰੋਂਦਾ ਕਾਸਨੂੰ ਬੀਰ ਬੇਤਾਲਿਆ ਵੇ ਪੰਜਾਂ ਪੀਰਾਂ ਦਾ ਤੁਧ ਮਿਲਾਪ ਮੀਆਂ
ਲਾ ਜ਼ੋਰ ਲਲਕਾਰ ਤੂੰ ਪੀਰ ਪੰਜੇ ਤੇਰਾ ਦੂਰ ਹੋਵੇ ਦੁਖ ਤਾਪ ਮੀਆਂ
ਜਿਨ੍ਹਾਂ ਪੀਰਾਂ ਦਾ ਜ਼ੋਰ ਹੈ ਤੁਧ ਨੂੰ ਵੇ ਕਰ ਰਾਤ ਦਿੰਹ ਓਹਨਾਂ ਦਾ ਜਾਪ ਮੀਆਂ
ਜ਼ੋਰ ਆਪਣਾ ਫਕਰ ਨੂੰ ਯਾਦ ਆਇਆ ਬਾਲਨਾਥ ਮੇਰਾ ਗੁਰੂ ਬਾਪ ਮੀਆਂ
ਵਾਰਸ ਸ਼ਾਹ ਭੁਖਾ ਬੂਹੇ ਰੋਏ ਬੈਠਾ ਦੇ ਉਨ੍ਹਾਂ ਨੂੰ ਵੱਡਾ ਸਰਾਪ ਮੀਆਂ
457. ਰਾਂਝਾ ਆਪਣੇ ਆਪ ਨੂੰ ਕਹਿੰਦੰਦਾ
ਕਰਾਮਾਤ ਲਖਾਇ ਕੇ ਸ਼ਹਿਰ ਫੂਕਾਂ ਜੜ ਖੇੜਿਆਂ ਦੀ ਮੁਢੋਂ ਪੁਟ ਸੁੱਟਾਂ
ਫੌਜੀਰ ਨਾਹੀਂ ਪਕੜ ਕਵਾਰੜੀ ਨੂੰ ਹੱਥ ਪੈਰ ਤੇ ਨਕ ਕੰਨ ਕਟ ਸੁੱਟਾਂ
ਅਲਮ ਤਰ ਕੈਫ ਬਦੂਹ ਕਹਾਰ ਪੜ੍ਹ ਕੇ ਨਏ ਵਹਿੰਦੀਆਂ ਪਲਕ ਵਿੱਚ ਅੱਟ ਸੁਟਾਂ
ਸਹਿਤੀ ਹੱਥ ਆਵੇ ਪਕੜ ਚੂੜੀਆਂ ਥੋਂ ਵਾਂਗ ਟਾਟ ਦੀ ਤਪੜੀ ਛਟ ਸੁਟਾਂ
ਪੰਜ ਪੀਰ ਜੇ ਬਾਹੁੜਨ ਆਨ ਮੈਨੂੰ ਦੁਖ ਦਰਦ ਕਜ਼ੀੜੇ ਕਟ ਸੱਟਾਂ
ਹੁਕਮ ਰਬ ਦੇ ਨਾਲ ਮੈਂ ਕਾਲ ਜੀਭਾ ਮਗਰ ਲੱਗ ਕੇ ਦੂਤ ਨੂੰ ਚਟ ਸੁੱਟਾਂ
ਜਟ ਵਟ ਤੇ ਪਟ ਤੇ ਫਟ ਬੱਧੇ ਵਰ ਦੇਣ ਸਿਆਣਿਆਂ ਸੱਤ ਸੁਟਾਂ
ਵਟ ਸਟ ਤੇ ਪਟ ਤੇ ਫਟ ਬੱਧੇ ਵਰ ਦੇਣ ਸਿਆਣਿਆਂ ਸੱਤ ਸੁਟਾਂ
ਵਾਰਸ ਸ਼ਾਹ ਮਾਅਸ਼ੂਕ ਜੇ ਮਿਲੇ ਖਿਲਵਤ ਸਭ ਜਿਉ ਦੇ ਦੁਖ ਉੱਲਟ ਸੁੱਟਾਂ
458. ਰਾਂਝੇ ਦੀ ਹਾਲਤ
ਦਿਲ ਫਿਕਰ ਨੇ ਘਿਰਿਆ ਬੰਦ ਹੋਇਆ ਰਾਂਝਾ ਜਿਉ ਗ਼ੋਤੇ ਲਖ ਖਾਇ ਬੈਠਾ
ਸੱਥੋਂ ਹੂੰਝ ਧੂਆਂ ਸਿਰ ਚਾ ਟੁਰਿਆ ਕਾਲੇ ਬਾਗ਼ ਵਹੀਰ ਮਚਾਇ ਬੈਠਾ
ਅਖੀਂ ਮੀਟ ਕੇ ਰਬ ਧਿਆਨ ਧਰ ਕੇ ਚਾਰੋਂ ਤਰਫ ਹੈ ਧੂੰਨੜਾ ਲਾਇ ਬੈਠਾ
ਵਟ ਮਾਰ ਕੇ ਚਾਰੋਂ ਹੀ ਤਰਫ ਉੱਚੀ ਉੱਥੇ ਵਲਗਣਾਂ ਖੂਬ ਬਣਾਇ ਬੈਠਾ
ਅਸਾਂ ਕੱਚ ਕੀਤਾ ਰੱਬ ਸਚ ਕਰਸੀ ਇਹ ਆਖ ਕੇ ਵੇਲ ਜਗਾ ਬੈਠਾ
ਭੜਕੀ ਅੱਗ ਜਾਂ ਤਾਵਨੀ ਤਾ ਕੀਤਾ ਇਸ਼ਕ ਮੁਸ਼ਕ ਵਸਾਰ ਕੇ ਜਾਇ ਬੈਠਾ
ਵਿੱਚ ਸੰਘਣੀ ਛਾਉਂ ਦੇ ਘਤ ਭੂਰਾ ਵਾਂਗ ਅਹਿਦੀਆਂ ਢਾਸਣਾ ਲਾਇ ਬੈਠਾ
ਵਾਰਸ ਸ਼ਾਹ ਇਸ ਵਕਤ ਨੂੰ ਝੂਰਦਾ ਈ ਜਿਸ ਵੇਲੜੇ ਅੱਖੀਆਂ ਲਾਇ ਬੈਠਾ
459. ਉਹੀ ਚਲਦਾ
ਮੀਟ ਅੱਖੀਆਂ ਰੱਖੀਆਂ ਬੰਦਗੀ ਤੇ ਘੱਤੇ ਜੱਲਿਆਂ ਚਿੱਲੇ ਵਿੱਚ ਹੋ ਰਹਿਆ
ਕਰੇ ਆਜਜ਼ੀ ਵਿੱਚ ਮੁਰਾਕਬੇ ਦੇ ਦਿਨੇ ਰਾਤ ਖੁਦਾਏ ਥੇ ਰੋ ਰਹਿਆ
ਵਿੱਚ ਯਾਦ ਖੁਦਾਏ ਦੀ ਮਹਿਵ ਰਹਿੰਦਾ ਕਦੀ ਬੈਠ ਰਹਿਆ ਕਦੀ ਸੋ ਰਹਿਆ
ਵਾਰਸ ਸ਼ਾਹ ਨਾ ਫਿਕਰ ਕਰ ਮੁਸ਼ਕਲਾਂ ਦਾ ਜੋ ਕੁਛ ਹੋਵਨਾ ਸੀ ਸੋਈ ਹੋ ਰਹਿਆ
ਨਿਉਲੀ ਕਰਮ ਕਰਦਾ ਕਦੀ ਉਰਧ ਤਪ ਵਿੱਚ ਕਦੀ ਹੋਮ ਸਰੀਰ ਵਿੱਚ ਝੋ ਰਹਿਆ
460. ਉਹੀ
ਕਦੀ ਨਖ ਤਪ ਸ਼ਾਮ ਤਪ ਪਵਨ ਭਖੀ ਸਦਾ ਬਰਤ ਨੇਮੇ ਚਿਤ ਲਾ ਰਹਿਆ
ਕਦੀ ਉਰਧ ਤਪ ਸਾਸ ਤਪ ਗਰਾਸ ਤਪ ਨੂੰ ਕਦੀ ਜੋਗ ਜਤੀ ਚਿਤ ਲਾ ਰਹਿਆ
ਕਦੀ ਮਸਤ ਮਜਜ਼ੂਬ ਲਟ ਹੋ ਸੁਥਰਾ ਅਲਫ ਸਿਆਹ ਮੱਥੇ ਉਤੇ ਲਾ ਰਹਿਆ
ਆਵਾਜ਼ ਆਇਆ ਬੱਚਾ ਰਾਂਝਣਾ ਵੋ ਤੇਰਾ ਸੁਬਾਹ ਮੁਕਾਬਲਾ ਆ ਰਹਿਆ
461. ਕੁੜੁੜੀਆਂ ਇਕੱਠੱਠੀਆਂ ਹੋਕੋਕੇ ਜੋਗੋਗੀ ਕੋਲੋਲ
ਰੋਜ਼ ਜੁਮਾਂ ਯਯਯਦੇ ਤ੍ਰਿੰਜਨਾਂ ਧੂੜ ਘੱਤੀ ਤੁਰ ਨਿਕਲੇ ਕਟਕ ਅਰਬੇਲੀਆਂ ਦੇ
ਜਿਵੇਂ ਕੂੰਜਾਂ ਦੀ ਡਾਰ ਆ ਲਹੇ ਬਾਗੀਂ ਫਿਰਨ ਘੋਰੜੇ ਅਰਥ ਮਹੇਲੀਆਂ ਦੇ
ਵਾਂਗ ਸ਼ਾਹ ਪਰੀਆਂ ਛਨਾਂ ਛਨ ਛਣਕਨ ਵੱਡੇ ਤ੍ਰਿੰਜਨਾ ਨਾਲ ਸਹੇਲੀਆਂ ਦੇ
ਧਮਕਾਰ ਪੈ ਗਈ ਤੇ ਧਰਤ ਕੰਬੀ ਛੁੱਟੇ ਪਾਸਨੇ ਗਰਬ ਗਹੇਲੀਆਂ ਦੇ
ਦੇਖ ਜੋਗੀ ਦਾ ਥਾਂਉਂ ਵਿੱਚ ਆ ਵੜੀਆਂ ਮਹਿਕਾਰ ਪੈ ਗਏ ਚੰਬੇਲੀਆਂ ਦੇ
ਵਾਰਸ ਸ਼ਾਹ ਅਸ਼ਨਾਕ ਜਿਉਂ ਢੂੰਡ ਲੈਂਦੇ ਇਤਰ ਵਾਸਤੇ ਹਟ ਫੁਲੇਲੀਆਂ ਦੇ
462. ਕੁੜੁੜੀਆਂ ਨੇ ਰਾਂਝੇ ਦਾ ਡੇਰੇਰਾ ਬਰਬਾਦ ਕਰਨਾ
ਧੂੰਆਂ ਫੋਲ ਕੇ ਰੋਲ ਕੇ ਸਟ ਖੱਪਰ ਤੋੜ ਸੇਲ੍ਹੀਆਂ ਭੰਗ ਖਲਾਰਿਆ ਨੇ
ਡੰਡਾ ਕੂੰਡਾ ਭੰਗ ਅਫੀਮ ਕੋਹੀ ਫੋਲ ਫਾਲ ਕੇ ਪੱਟੀਆਂ ਡਾਰੀਆਂ ਨੇ
ਧੂੰਆਂ ਸਵਾਰ ਖਲਾਰ ਕੇ ਭੰਨ ਹੁੱਕਾ ਗਾਹ ਘੱਤ ਕੇ ਲੁੱਡੀਆਂ ਮਾਰੀਆਂ ਨੇ
ਸਾਫਾ ਸਿੰਗਲੀ ਚਿਮਟਾ ਭੰਗ ਕੱਕੜ ਨਾਦ ਸਿਮਰਨਾ ਧੂਪ ਖਲਾਰੀਆਂ ਨੇ
ਜੇਹਾ ਹੂੰਝ ਬੁਹਾਰ ਤੇ ਫੋਲ ਕੂੜਾ ਬਾਹਰ ਸੁੱਟੀਆਂ ਕੱਢ ਪਸਾਰੀਆ ਨੇ
ਕਰਨ ਹੇਲੋ ਬੁਹਾਰ ਮਾਰ ਬੁਹਗਾਂ ਦੇਣ ਧੀਰੀਆਂ ਤੇ ਖਿੱਲੀ ਮਾਰਿਆ ਨੇ
ਵਾਰਸ ਸ਼ਾਹ ਜਿਉਂ ਦਲਾਂ ਪੰਜਾਬ ਲੁੱਟੀ ਤਿਵੇਂ ਜੋਗੀ ਲੁਟ ਉਜਾੜਿਆ ਨੇ
463. ਉਹੀ
ਕਿਲਾਅਦਾਰ ਨੂੰ ਮੋਰਚੇ ਤੰਗ ਢੁੱਕੇ ਸ਼ਬਖੂਨ ਤੇ ਤਿਆਰ ਹੋ ਸਜਿਆ ਈ
ਥੜਾ ਪਵੇ ਜਿਉਂ ਧਾੜ ਨੂੰ ਸ਼ੀਂਹ ਛੁੱਟੇ ਉਠ ਬੋਤੀਆਂ ਦੇਮਨੇ ਗਜਿਆ ਈ
ਸਭਾ ਨਸ ਗਈਆਂ ਇੱਕਾ ਰਹੀ ਪਿੱਛੇ ਆ ਸੋਇਨ ਚਿੜੀ ਉਤੇ ਵੱਜਿਆ ਈ
ਹਾਉ ਹਾਇ ਮਾਹੀ ਮੁੰਡੀ ਜਾ ਨਾਹੀਂ ਪਰੀ ਦੇਖ ਅਘੂਤ ਨਾ ਲਜਿਆ ਈ
ਨੰਗੀ ਹੋ ਨੱਠੀ ਸਟ ਸਤਰ ਜ਼ੇਵਰ ਸੱਭਾ ਜਾਣ ਭਿਆਣੀਆਂ ਤੱਜਿਆ ਈ
ਮਲਕੁਲਮੌਤ ਅਜ਼ਾਬ ਦੀ ਕਰੇ ਤੰਗੀ ਪਰਦਾ ਕਿਸੇ ਦਾ ਕਦੀ ਨਾ ਕਜਿਆ ਈ
ਉਤੋਂ ਨਾਦ ਵਜਾਇਕੇ ਕਰੇ ਨਾਹਰਾ ਅਖੀਂ ਲਾਲ ਕਰਕੇ ਮੂੰਹ ਟੱਡਿਆ ਈ
ਵਾਰਸ ਸ਼ਾਹ ਹਸਾਬ ਨੂੰ ਪਰੀ ਪਕੜੀ ਸੂਰ ਹਸ਼ਰ ਦਾ ਵੇਖ ਲਏ ਵੱਜਿਆ ਈ
464. ਕੁੜੁੜੀ ਦਾ ਰਾਂਝੇ ਨੂੰ ਕਹਿਣਾ
ਕੁੜੀ ਆਖਿਆ ਮਾਰ ਨਾ ਫਾਵੜੀ ਵੇ ਮਰ ਜਾਊਂਗੀ ਮਸਤ ਦੀਵਾਨਿਆ ਵੇ
ਲੱਗੇ ਫਾਵੜੀ ਬਾਹੁੜੀ ਮਰਾਂ ਜਾਨੋਂ ਰੱਖ ਲਈ ਮੀਆਂ ਮਸਤਾਨਿਆ ਵੇ
ਅਜ਼ਰਾਈਲ ਜੰਮ ਆਣ ਕੇ ਬਹੇ ਬੂਹੇ ਨਹੀਂ ਛਟੀਂਦਾ ਨਾਲ ਬਹਾਨਿਆਂ ਵੇ
ਤੇਰੀ ਡੀਲ ਹੈ ਦਿਉ ਦੀ ਅਸੀਂ ਪਰੀਆਂ ਇੱਕਸ ਲਤ ਲੱਗੇ ਮਰ ਜਾਨੀਆਂ ਵੇ
ਗੱਲ ਦੱਸਣੀ ਹੈ ਸੋ ਤੂੰ ਦੱਸ ਮੈਨੂੰ ਤੇਰਾ ਲੈ ਸੁਨੇਹੜਾ ਜਾਨੀਆਂ ਵੇ
ਮੇਰੀ ਤਾਈ ਹੈ ਜਿਹੜੀ ਤੁਧ ਵੇਲਨ ਅਸੀਂ ਹਾਲ ਥੀਂ ਨਹੀਂ ਬੇਗਾਨੀਆਂ ਵੇ
ਤੇਰੇ ਵਾਸਤੇ ਓਸਦੀ ਕਰਾਂ ਮਿੰਨਤ ਜਾ ਹੀਰ ਅੱਗੇ ਟੇਆਟਨੀਆਂ ਵੇ
ਵਾਰਸ ਆਖ ਕੀਕੂੰ ਆਖਾਂ ਜਾ ਓਸ ਨੂੰ ਆਵੇ ਇਸ਼ਕ ਦੇ ਕੰਮ ਦਿਆਂ ਬਾਨੀਆਂ ਵੇ
465. ਉੱਤਰ ਰਾਂਝਾ
ਜਾ ਹੀਰ ਨੂੰ ਆਖਣਾ ਭਲਾ ਕੀਤੋ ਸਾਨੂੰ ਹਾਲ ਥੀਂ ਚਾ ਬੇਹਾਲ ਕੀਤੋ
‘ਵਜ਼ਾਜ਼ੇ ਆਤੇ ਗ਼ਰਕਨ’ ਪੜ੍ਹੇ ਬਾਬ ਸਾਡੇ ‘ਇਜ਼ਾ ਜ਼ੁਲ ਜ਼ੇ ਲਾਤੇ’ ਚਾਕ ਦੀ ਫਾਲ ਕੀਤੋ
ਝੰਡਾ ਸਿਆਹ ਸਫੈਦ ਸੀ ਇਸ਼ਕ ਵਾਲਾ ਉਹ ਘਤ ਮਜੀਠ ਗ਼ਮ ਲਾਲ ਕੀਤੋ
ਦਾਨਾ ਬੇਗ ਦੇ ਮਗਰ ਜਿਉ ਪਏ ਗ਼ਜ਼ਲਈ ਡੇਰਾ ਲੁੱਟ ਕੇ ਚਾ ਕੰਗਾਲ ਕੀਤੋ
ਤਿਲਾ ਕੁੰਦ ਨੂੰ ਅੱਗ ਦਾ ਤਾਉ ਦੇ ਕੇ ਚਾ ਅੰਦਰੋਂ ਬਾਹਰੋਂ ਲਾਲ ਕੀਤੋ
ਅਹਿਮਦ ਸ਼ਾਹ ਵਾਂਗੂੰ ਮੇਰੇ ਮਗਰ ਪੈ ਕੇ ਪਟ ਠੁਡ ਕੇ ਚੱਕ ਦਾ ਤਾਲ ਕੀਤੋ
ਚਿਹਰੀਂ ਸਾਦ ਬਹਾਲਿਆਂ ਖੇੜਿਆਂ ਨੂੰ ਬਰਤਰਫੀਆਂ ਤੇ ਮਹੀਂਵਾਲ ਕੀਤੋ
ਫਤਹਿ ਬਾਦ ਚਾ ਦਿਤਿਆ ਖੇੜਿਆਂ ਨੂੰ ਭਾਰਾ ਰਾਝਨੇ ਦੇ ਵੀਰੋਵਾਲ ਕੀਤੋ
ਛਡ ਨਠਿਏ ਸਿਆਲ ਤੇ ਮਹੀਂ ਮਾਹੀ ਵਿੱਚ ਖੇੜਿਆਂ ਦੇ ਆਇ ਜਾਲ ਕੀਤੋ
ਜਾਂ ਮੈਂ ਗਿਆਂ ਵਿਹੜੇ ਸਹਿਤੀ ਨਾਲ ਰਲ ਕੇ ਫੜੇ ਚੋਰ ਵਾਂਗੂੰ ਮੇਰਾ ਹਾਲ ਕੀਤੋ
ਨਾਦਰ ਸ਼ਾਹ ਥੋਂ ਹਿੰਦ ਪੰਜਾਬ ਥਰਕੇ ਮੇਰੇ ਬਾਬ ਦਾ ਤੁਧ ਭੂੰਚਾਲ ਕੀਤੋ
ਭਲੇ ਚੌਧਰੀ ਦਾ ਪੁਤ ਚਾਕ ਹੋਇਆ ਚਾਇ ਜਗ ਉਤੇ ਮਹੀਂਵਾਲ ਕੀਤੋ
ਤੇਰੇ ਬਾਬ ਦਰਗਾਹ ਥੀਂ ਮਿਲੇ ਬਦਲਾ ਜੇਹਾ ਜ਼ਾਲਮੇ ਤੈਂ ਮੇਰੇ ਨਾਲ ਕੀਤੋ
ਦਿੱਤੇ ਆਪਣਾ ਸ਼ੌਕ ਤੇ ਸੋਜ਼ ਮਸਤੀ ਵਾਰਸ ਸ਼ਾਹ ਫਕੀਰ ਨਿਹਾਲ ਕੀਤ