ਗ਼ਜ਼ਲ (ਗ਼ਜ਼ਲ )

ਅਮਰਜੀਤ ਸਿੰਘ ਸਿਧੂ   

Email: amarjitsidhu55@hotmail.de
Phone: 004917664197996
Address: Ellmenreich str 26,20099
Hamburg Germany
ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਿੰਦ ਨੂੰ ਸਲੀਬਾਂ ਦੀ ਢੋਈ ਖੁਸ਼ੀ ਦਾ ਰਾਹ ਵਿਖਾਉਦੀ ਹੈ ।
ਪੱਤਝੜ ਦੀ ਰੁਤ ਲੰਘਣ ਮਗਰੋਂ ਫੇਰ ਬਹਾਰ ਆਉਂਦੀ ਹੈ ।

ਦਿੱਲ ਨੂੰ ਤੂੰ ਬਣਾ ਲੈ ਪੱਥਰ ਘਬਰਾ ਨਾਂ ਐਵੇ ਲੋੜਾਂ ਤੋ ,
ਲੋੜ ਹੀ ਤਾਂ ਜਿੰਦਗੀ ਨੂੰ ਜੀਵਨ ਦਾ ਰਾਹ ਵਿਖਾਉਦੀ ਹੈ ।

ਗੱਲ ਕਿਵੇ ਮੈਂ ਹੋਰ ਕੋਈ ਦੱਸ ਸੋਚਾਂ ਇਸ ਮਨ ਦੇ ਵਿੱਚੋਂ ,
ਇੱਕ ਰੋਟੀ ਦੀ ਸੋਚ ਸਦਾ ਹੀ ਮਨ ਤਾਈਂ ਤੜਫਾਉਦੀ ਹੈ।

ਮਹਿਲਾਂ ਵਾਲਾ ਸੁਪਨੇ ਵਿਚ ਜੇ ਬਣਾਵੇ ਮਹਿਲ ਕੁੱਲੀ ਨੂੰ,
ਤਾਂ ਸੋਚ ਉਸਦੀ ਗਰੀਬਾਂ ਨੂੰ ਲਿਤਾੜਨਾ ਹੀ ਚਾਹੁੰਦੀ ਹੈ ।

ਲੰਘਣਾ ਪੈਦਾ ਰਾਤਾਂ ਵਿੱਚ ਦੀ ਚੀਰ ਕੇ ਹਨੇਰਿਆਂ ਨੂੰ ,
ਚਾਨਣ ਦੀ ਕਿਰਨ ਸਿੱਧੂਆ ਨਜ਼ਰ ਫਿਰ ਹੀ ਆਉਦੀ ਹੈ ।