ਮਿਲਾਪੜੇ (ਮਿੰਨੀ ਕਹਾਣੀ)

ਰਮਿੰਦਰ ਫਰੀਦਕੋਟੀਆ   

Cell: +91 98159 53929
Address:
ਫਰੀਦਕੋਟ India
ਰਮਿੰਦਰ ਫਰੀਦਕੋਟੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਟਹਿਲੇ ਦਾ ਛਿੰਦਾ ਕਾਫ਼ੀ ਸਮੇਂ ਬਾਅਦ ਵਿਦੇਸ਼ੋਂ ਪਿੰਡ ਪਰਤਿਆ ਤੇ ਬੜਾ ਚਾਅ ਸੀ ਆਪਣਾ ਪਿੰਡ ਦੇਖਣ ਦਾ। ਪਿੰਡ ਵਾਲੇ ਵੀ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਉਂਦੇ ਸਨ ਕਿ ਪੜ੍ਹਿਆ ਲਿਖਿਆ ਜਵਾਕ ਆਇਆ ਹੈ ਵਿਦੇਸ਼ੋਂ 10 ਸਾਲਾਂ ਬਾਅਦ ਤਰੱਕੀ ਕਰਕੇ। ਵੱਡੀ ਲਾਰੀ ਤੋਂ ਉਤਰਿਆ ਆਪਣੇ ਵਿਹੜੇ ਵਿੱਚ ਤੇ ਸਾਰਾ ਆਂਢ-ਗੁਆਂਢ ਇਕੱਠਾ ਸੀ ਤੇ ਮਹੌਲ ਸੀ ਵਿਆਹ ਵਰਗਾ। ਗੱਲਾਂ ਬਾਤਾਂ ਸ਼ੁਰੂ ਹੋਈਆਂ, ਨੱਥੂ ਕਾ ਜੱਗਾ ਬੋਲਿਆ 'ਸੁਣਾ ਵਲੈਤੀਆ ਆਪਣੇ ਵਿਦੇਸ਼ ਬਾਰੇ।' ਅੱਗੋਂ ਛਿੰਦਾ ਬੋਲਿਆ ਭਰਾਵਾ ਮੈਂ ਤਾਂ ਤੁਹਾਡੀਆਂ ਸੁਨਣ ਆਇਆ ਹਾਂ ਐਨੀ ਵਾਟੋਂ। ਤਾਈ ਜਸਮੇਲੋ ਭੱਜੀ-ਭੱਜੀ ਆਈ, ਸਿਰ ਪਲੋਸਿਆ ਤੇ ਚਾਹ ਦੀ ਗੜ੍ਹਵੀ ਭਰ ਲਿਆਈ ਕਹਿੰਦੀ 'ਪੀ-ਲੋ ਤੱਤੀ ਤੱਤੀ ਭਾਈ ਕਿਤੇ ਠਰ ਨਾ ਜਾਵੇ। ਸਾਰੇ ਅਸੀਸਾਂ ਦੇਈ ਜਾਣ ਤੇ ਬੜਾ ਸਕੂਨ ਮਿਲਿਆ ਛਿੰਦੇ ਨੂੰ ਆਪਣਿਆਂ 'ਚ ਬੈਠ ਕੇ। 
ਸ਼ਾਮ ਦਾ ਪ੍ਰੋਗਰਾਮ ਸਰਪੰਚ ਸਾਹਿਬ ਨੇ ਉਲੀਕਿਆ, 'ਬਈ ਸਾਡੇ ਘਰੇ ਪਾਰਟੀ ਐ ਅੱਜ। ਚੱਲ ਪਈ ਸੰਗਤ ਰੌਣਕ ਮੇਲਾ ਦੇਖਣ ਮੀਤੇ ਤੇ ਘਰ ਨੂੰ। ਗਰਮੀ ਜ਼ਿਆਦਾ ਹੋਣ ਕਾਰਨ ਛਿੰਦੇ ਨੇ ਕਿਹਾ 'ਸਰਪੰਚਾ ਚਲਵਾ ਕੋਈ ਪੱਖਾ ਕੂਲਰ।'' ਸਰਪੰਚ ਕਹਿਣ ਲੱਗਾ ''ਯਾਰ ਕੂਲਰ ਖ਼ਰਾਬ ਐ ਤੇ ਪੱਖਾ ਡੰਗਰਾਂ ਤੇ ਲਾਇਆ ਹੋਇਆ।'' ਛਿੰਦਾ ਗੱਲੀਂ-ਬਾਤੀਂ ਪੁੱਛਣ ਲੱਗਾ ''ਦੱਸ ਯਾਰ ! ਆਪਣੀ ਸਰਪੰਚੀ ਤੇ ਘਰ ਦੀ ਤਰੱਕੀ ਬਾਰੇ ਅਤੇ ਆਪਣੀਆਂ ਮਿਹਨਤਾਂ ਬਾਰੇ। ਤਰੱਕੀ ਕਾਹਦੀ ਬਾਈ ਟੌਹਰ ਨਾਲ ਰਹੀਦਾ ਨਾ ਕੋਈ ਫਿਕਰ-ਫਾਕਾ। ਘਰੋਂ ਖੇਤ 'ਤੇ ਖੇਤੋਂ ਘਰੇ। ਸਮਾਂ ਲੰਘੀ ਜਾਂਦਾ  ੇ ਰੱਬ ਦੀ ਕਿਰਪਾ ਨਾਲ। ਛਿੰਦਾ ਹੈਰਾਨ ਸੀ ਕਿ ਕਿਹੜੀ ਟੌਹਰ ਦੀ ਗੱਲ ਕਰਦਾ ਬਾਈ। ਸਰਪੰਚ ਕਹਿਣ ਲੱਗਾ ''ਭਾਈਚਾਰਕ ਸਾਂਝ ਐ ਥੇ, ਇਕ ਵਾਜ ਤੇ ਸਾਰਾ ਪਿੰਡ ਕੱਠਾ ਹੋ ਜਾਂਦੈ ਭਰਿੰਡਾਂ ਵਾਂਗ। ਕੋਈ ਦਾਲ ਮੰਗਵੀਂ ਲੈ ਗਿਆ ਤੇ ਕੋਈ ਸਬਜ਼ੀ ਦੇ ਗਿਆ।''  ੇਨੇ ਨੂੰ ਬਾਹਰੋਂ ਹੱਥ 'ਚ ਪਤੀਲਾ ਫੜੀ ਭੋਲਾ ਆਇਆ, ''ਆਹ ਲਓ ਸਬਜ਼ੀ ਅੱਜ ਦੇਸੀ ਮੁਰਗਾ ਧਰਿਆ, ਸੋਚਿਆ ਕੱਠੇ ਬੈਠ ਕੇ ਛਕਾਂਗੇ।'' ਛਿੰਦਾ ਭਮੱਤਰ ਗਿਆ ਤੇ ਸੋਚਣ ਲੱਗਾ ਬਈ ਮੈਂ ਤਾਂ ਐਵੇਂ ਦੌੜ ਭੱਜ ਕਰੀ ਗਿਆ ਵਿਦੇਸ਼ਾਂ 'ਚ ਪੈਸੇ ਪਿੱਛੇ। ਸਰਦਾਰੀ ਤਾਂ ਆ ਕਰਦੇ ਐ ਅਤੇ ਰਿਸ਼ਤਿਆਂ ਦਾ ਨਿੱਘ ਮਾਣਦੇ ਹੈ ਇਹ ਲੋਕ। ਘਰਵਾਲੀ ਨੂੰ ਕਹਿਣ ਲੱਗਾ ''ਭਾਗਵਾਨੇ ਬਥੇਰਾ ਚਿਰ ਲੰਘਾ ਆ ੇ ਕਬੂਤਰ ਖਾਨਿਆਂ 'ਚ ਹੁਣ ਜੱਟ ਖੁੱਲ੍ਹੀ ਹਵਾ 'ਚ ਸਾਹ ਲਊ। ਆਪਣੀ ਜਿੰਦਗੀ ਜੀਵਾਂਗੇ ਆਪਣੇ ਮਿਲਾਪੜੇ ਪਿੰਡ 'ਚ।''