ਬਿਖਰਦੇ ਰਿਸ਼ਤੇ (ਇਕਾਂਗੀ) (ਨਾਟਕ )

ਗੁਰਨਾਮ ਸਿੰਘ ਸੀਤਲ   

Email: gurnamsinghseetal@gmail.com
Cell: +91 98761 05647
Address: 582/30, St. No. 2L, Guru Harkrishan Nagar, Maler Kotla Road
Khanna India
ਗੁਰਨਾਮ ਸਿੰਘ ਸੀਤਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦ੍ਰਿਸ਼:- ਇੱਕ ਵਧੀਆ ਘਰ, ਲਆਨ, 2 ਕਾਰਾਂ

ਸਵੇਰ ਦਾ ਸਮਾਂ ਅਤੇ ਇੱਕ ਵਧੀਆ ਘਰ, ਬੱਚੇ ਕਾਲਜ ਜਾ ਚੁੱਕੇ ਹਨ। ਪਤੀ ਪਤਨੀ ਦੀ ਆਪਸ ਵਿੱਚ ਟੈਂਅ- ਟੈਂਅ ਚੱਲ ਰਹੀ ਹੈ।
ਪਤਨੀ (ਪ੍ਰਿਅੰਕਾ)…… (ਪੂਰੇ ਜਲਾਲ ਵਿਚ), ਓ ਸ਼ਟ…..ਓ ਸ਼ਟ । ਮੈਨੂੰ ਇਹ ਘਰ ਖਾਣ ਨੂੰ ਆਂਉਦਾ ਹੈ। ਮੇਰੇ ਕੰਮ ਵਿਚ ਜਾਂ ਮੇਰੇ ਅੰਦਰ-ਬਾਹਰ ਜਾਣ ਵਿਚ ਦਖ਼ਲ ਦੇਣ ਦਾ ਅਧਿਕਾਰ ਕਿਵੇਂ ਮਿਲ ਗਿਆ ਹਰ ਕਿਸੇ ਨੂੰ?
ਪਤੀ (ਮਿੰਦਰ) ਤੂੰ ਪੈ ਢੱਠੇ ਖੂਹ ਵਿਚ ੀ ਸaੇ ਗੋ ਟੋ ਹeਲਲ ਸਾਨੂੰ ਤੇਰੇ ਅੰਦਰ ਬਾਹਰ ਜਾਣ ਨਾਲ ਮਤਲਬ ਸੀ ਪਰ ਲੀਹ ਤੋਂ ਉਤਰੀਆਂ ਔਰਤਾਂ ਨੂੰ ਜੇ ਕੰਨੋ ਫੜ੍ਹ ਕੇ ਲੀਹ ਉੱਪਰ ਚੜਾਉਣਾ ਹੋਵੇ ਤਾਂ ਬਦਨਾਮੀ ਆਪਣੀ-ਇਸ ਕਰਕੇ ਅਸੀਂ ਇਹ ਅਧਿਕਾਰ ਕਦੋਂ ਦਾ ਛੱਡ ਚੁੱਕੇ ਹਾਂ ਪਰ ਜਿੱਥੇ ਸਾਡੀ ਹੀ ਇੱਜ਼ਤ ਮਿੱਟੀ ਵਿਚ ਰੋਲ ਰਹੀ ਹੋਵੇਂ, ਤੇਰਾ ਇਲਾਜ ਕਰਨਾ ਨਿਹਾਇਤ ਜਰੂਰੀ ਹੈ।
ਪਤਨੀ : ਤੁਹਾਡੀ ਇੱਜਤ ਮਿੱਟੀ ਵਿਚ ਰੋਲ ਰਹੀ ਹਾਂ! ਮੇਰਾ ਮਤਲਬ ਜਨਾਬ ਦੀ – ਮਤਲਬ ਨਵਾਬ ਦੀ ਇੱਜਤ ਰੋਲ ਰਹੀ ਹੈ ਮਿੱਟੀ ਵਿਚ ਅਤੇ ਉਹ ਵੀ ਉਸ ਦੀ ਪਤਨੀ ਪ੍ਰਿਅੰਕਾ ? ਬੜੀ ਹੈਰਾਨੀ ਅਤੇ ਅਫਸੋਸ ਵਾਲ਼ੀ ਹੈ ਇਹ ਗੱਲ। ਕੀ ਪ੍ਰਿਅੰਕਾ ਨੂੰ ਐਨੀ ਵੀ ਸਮਝ ਨਹੀਂ ਜਾਂ ਐਨੀ ਵੀ ਅਕਲ ਨਹੀਂ ਸਿੱਖੀ ਕਿ ਉਹ ਆਪਣੇ ਸ੍ਰੀਮਾਨ ਗਜ਼ਟਡ ਅਫ਼ਸਰ ਦੀ ਇੱਜਤ ਦਾ ਖਿਆਲ ਕਰੇ? ਹੈਂਅਅ! ਇਹ ਤਾਂ ਅਚੰਭੇ ਵਾਲੀ ਗੱਲ ਹੋਈ। 
ਮਿੰਦਰ: ਸਾਡੀ ਇੱਜਤ ਦਾ ਖਿਆਲ ਕਰਨ ਦੀ ਅਕਲ ਜੇ ਕਰ ਨਾ ਸਿੱਖੀ ਹੁੰਦੀ ਤਾਂ ਬਹੁਤ ਬੇਹਤਰ ਸੀ – ਸਿਖਾ ਲੈਂਦੇ ਪਰ ਬਦ-ਤਹਿਜ਼ੀਬੀ ਜੇ ਕਰ ਨਾ ਸਿੱਖੀ ਹੁੰਦੀ ਤਾਂ ਬਹੁਤ ਸ਼ੁਕਰਗੁਜ਼ਾਰ ਹੁੰਦੇ ਤੇਰੇ ਅਤੇ ਤੇਰੇ ਮਾਪਿਆਂ ਦਾ ।
ਪ੍ਰਿਅੰਕਾ : ਨੌਬਤ ਹੁਣ ਮਾਪਿਆਂ ਤੱਕ ਆ ਗਈ ਹੈ ਤਾਂ ਗੱਲ ਨਿਬੜਨੀ ਮੁਸ਼ਕਿਲ । ਮੈਨੂੰ ਪੜਾ੍ਹ - ਲਿਖਾ ਕੇ ਆਪਣੇ ਪੈਰਾਂ ਤੇ ਖੜ੍ਹਾ ਕੀਤਾ ਹੈ, ਮੈਂ ਕਿਸੇ ਦੇ ਅਧੀਨ ਨਹੀਂ। ਪੜ੍ਹ ਲਿਖ ਜਾਣਾ ਅਤੇ ਨੌਕਰੀ ਕਰਨਾ ਕੀ ਲੀਹੋਂ ਉਤਰਨਾ ਹੈ?
ਮਿੰਦਰ: ਪੜ੍ਹਾਅ ਲਿਖਾ ਕੇ ਜੇ ਕਰ ਬਰਾਬਰੀ ਕਰਨ ਦੀ ਕੁੱਚਜੀ ਨਸੀਹਤ ਨਾ ਦਿੱਤੀ ਹੁੰਦੀ ਅਤੇ ਆਪਣਾ ਬੁਰਾ ਭਲਾ ਸੋਚਣ ਦੀ ਮੱਤ ਦਿੱਤੀ ਹੁੰਦੀ ਤਾਂ ਅਸੀਂ ਉਹਨਾ ਦੇ ਵੀ ਧੰਨਵਾਦੀ ਹੁੰਦੇ ਅਤੇ ਜਿੰਨਾਂ-ਜਿਨ੍ਹਾਂ ਨਾਲ ਤੇਰਾ ਵਾਹ ਵਾਸਤਾ ਹੈ - ਉਹ ਵੀ ਤਾਰੀਫ਼ ਕਰਦੇ। ਅੱਜ ਦੁਨੀਆਂ ਪੜ੍ਹੀ-ਲਿਖੀ ਹੈ, ਨੌਕਰੀ ਜਾਂ ਕਾਰੋਬਾਰ ਕਰਦੀ ਹੈ ਪਰ ਕੁਚੱਜੀ ਜਾਂ ਗੈਰ ਜਿੰਮੇਵਾਰ ਨਹੀਂ ਜਿਵੇਂ ਕਿ ਨਵਾਬਜ਼ਾਦੀ ਪ੍ਰਿਅੰਕਾ ਪੁੱਤਰੀ ਸ੍ਰੀਮਤੀ ਵਿਮਲ ਰਾਏ।
ਪ੍ਰਿਅੰਕਾ: aਹ ਮਾਈ ਗਾਡ! ਇਹ ਤਾਂ ਹੱਦ ਹੋ ਗਈ ਯਾਰ। ਪਾਣੀ ਸਿਰ ਨੂੰ ਆਣ ਚੜ੍ਹਿਆ ਹੈ। ਚੱਜ-ਅਚਾਰ, ਪਿਆਰ-ਵਿਆਰ ਮਹਿਜ਼ ਦਿਖਾਵਾ ਹੈ। ਅੱਜ ਇਨਸਾਨ ਕੋਲ ਐਨਾ ਸਮਾਂ ਜਾਂ ਵਿਹਲ ਨਹੀਂ ਕਿ ਉਹ ਇਹਨਾਂ ਰੂੜੀ-ਵਾਦੀ ਗੱਲਾਂ ਵੱਲ ਧਿਆਨ ਦੇਵੇ।
ਮਿੰਦਰ: ਰੂੜੀ-ਵਾਦੀ!ਮਤਲਬ ਰਿਸ਼ਟ-ਪੁਸ਼ਟ ਦੈਵੀ ਗੁਣਾਂ ਨੂੰ ਰੂੜੀ-ਵਾਦੀ ਕਹਿ ਰਹੀ ਹੈਂ? ਦਿਮਾਗ ਵਿਚ ਰੂੜੀ ਭਰੀ ਪਈ ਹੈ। ਪੜ੍ਹੀ ਲਿਖੀ ਹੋ ਕੇ ਵੀ ਅਗਿਆਨਤਾ ਦਾ ਹਨੇਰਾ ਅਤੇ ਆਕੜ ਦਾ ਕੂੜਾ ਭਰਿਆ ਪਿਆ ਹੈ। ਸ਼ਰਾਬ ਪੀਣ ਵਾਲੀਆਂ ਔਰਤਾਂ ਦੇ ਮੂੰਹੋਂ ਹੋਰ ਸ਼ੋਭਾ ਵੀ ਕੀ ਦਿੰਦਾ ਹੈ? 
ਪ੍ਰਿਅੰਕਾ : (ਥੌੜੀ ਥੱਲੇ ਆ ਕੇ! ਓੁਹਹ ਮਾਈ ਗਾਡ! ਤਾਂ ਹਾਅ ਗੱਲ ਆ!) ਮੈਂ ਵੀ ਸੋਚਿਆ ਕਿ ਆਖਰ ਗੋਲੀ ਕਿਹੜੀ ਮਾਰੀ ਮੈਂ ਕਿਸੇ ਨੂੰ ਜਿਹੜੀ ਸਿੱਧੇ-ਮੂੰਹ ਗੱਲ ਨੀ ਕਰਦੇ, ਆਖਰ ਫੈਮਿਲੀ ਬੈਕਗਰਾaਂਡ ਦਾ ਅਸਰ ਤਾਂ ਰਹਿੰਦਾ ਹੀ ਹੈ ਨਾ- ਇਨਸਾਨ ਭਾਂਵੇ ਕਿੰਨਾ ਹੀ ਕਿਉਂ ਨਾ ਪੜ੍ਹ-ਲਿਖ ਜਾਵੇ।
ਮਿੰਦਰ: ਬਿਲਕੁਲ ਉਹੀ ਤਾਂ ਦੇਖ ਰਹੇ ਹਾਂ। ਮੇਰੀ ਗੱਲ ਬੁਰੀ ਲੱਗਦੀ ਹੈ ਜਦੋਂ ਕਹਿੰਦਾ ਹਾਂ ਕਿ ਚੱਜ-ਆਚਾਰ ਸਿਖ ਕੇ ਆਈ ਹੁੰਦੀ ਤਾਂ ਇਸ ਘਰ ਦਾ ਹੁਲੀਆ ਹੀ ਹੋਰ ਹੋਣਾ ਸੀ – ਹੁਣ ਆਪਣੇ ਮੂੰਹੋਂ ਕਬੂਲਿਆ ਹੈ ਕਿ ਫੈਮਿਲੀ ਭaਚਕਗਰੁਨਦ ਦਾ ਅਸਰ ਤਾਂ ਰਹਿੰਦਾ ਹੀ ਹੈ।
ਪ੍ਰਿਅੰਕਾ: (ਮੰਨ ਵਿਚ, ਓ ਮਾਈ ਗਾਡ! ਇਹ ਤਾਂ ਉਲਟਾ ਈ ਸਮਝ ਗਏ) ਮਿਸ ਪ੍ਰਿਅੰਕਾ ਮਿ. ਵਿਮਲ ਰਾਏ ਦੀ ਧੀਅ ਹੈ ।ਮੇਰਾ ਮਤਲਬ ਹੈ ਤੁਹਾਡੇ aੁਪਰ ਤੁਹਾਡੇ  ਪੁਰਾਣੇ ਅਤੇ ਘਿਸੇ ਪਿਟੇ ਅਸੂਲਾਂ ਦਾ ਅਸਰ ਹੈ। ਅੱਜ ਜਮਾਨਾ ਦੇਖੋ ਕਿੱਥੇ ਜਾ ਰਿਹਾ ਹੈ ।
ਮਿੰਦਰ: ਢਹਿੰਦੀਆਂ ਕਲਾਂ ਵਿਚ। ਮਿਸ ਪ੍ਰਿਅੰਕਾ ਇਕ ਅੋਰਤ ਜਿਸ ਨੂੰ ਘਰ ਦੀ ਸ਼ੋਭਾ ਕਿਹਾ ਜਾਦਾ ਹੈ, ਕਲੱਬਾਂ ਵਿਚ ਧੱਕੇ ਖਾ ਰਹੀ ਹੈ, ਸ਼ਿਸ਼ਟਾਚਾਰ ਅਤੇ ਸੰਸਕ੍ਰਿਤੀ ਨੂੰ ਛਿੱਕੇ ਟੰਗ ਕੇ ਅੱਧੇ ਨੰਗੇ ਹੋ ਕੇ ਸ਼ਰਾਬਾਂ ਪੀ ਕੇ ਗੈਰਾਂ ਦੇ ਸਾਹਮਣੇ ਨੱਚ ਰਹੀ ਹੈ। ਇਸ ਜਮਾਨੇ ਦੀ ਗੱਲ ਕਰਦੀ ਹੈਂ ਕਿ ਇਸ ਤੋਂ ਵੀ ਅਗਾਂਹ ਦੱਸਾਂ ਕੁੱਝ?
ਪ੍ਰਿਅੰਕਾ: ਓੁਹਹ, ਬਹੁਤ ਹੋ ਗਿਆ …………. Enough is enough……….enough is enough. ਜਿੰਦਗੀ ਜਿਉਣ ਲਈ ਹੈ, ਮਜ਼ੇ ਲੈਣ ਲਈ ਹੈ ਨਾ ਕਿ ਘਰ ਦੀ ਚਾਰ ਦੀਵਾਰੀ ਵਿਚ ਕੈਦ ਹੋ ਕੇ ਨੋਕਰਾਣੀਆਂ ਵਾਂਗ ਲੱਗੇ ਰਹੋ ਤੁਹਾਡੀ ਰੋਟੀ ਟੁੱਕ ਨੂੰ ?
ਮਿੰਦਰ: ਸ਼ਾਬਾਸ਼ੇ! ਸ਼ਾਬਾਸ਼ੇ! ਮੈਨੂੰ ਤਾਂ ਤੇਰੇ ਤੋਂ ਬੜੀ ਦੇਰ ਦੀ ਇਹੋ ਉਮੀਦ ਸੀ ਮਤਲਬ ਕਿ ਇੱਕ ਤੋਂ ਨੱਸੀ, ਕਿਆ ਸੱਤਰ ਕਿਆ ਅੱਸੀ। ਤੇਰੇ ਵਰਗੀਆਂ ਔਰਤਾਂ ਜਿਸ ਕੁੰਭੀ ਨਰਕ ਵਿਚ ਡਿੱਗ ਪੈਣ, ਸ਼ਾਇਦ ਜਨਕ ਜੀ ਵੀ ਦੋਬਾਰਾ ਆ ਜਾਣ ਤਾਂ ਨਾ ਕੱਢ ਸੱਕਣ । ਬਸ ਆਖਰੀ ਚੇਤਾਵਨੀ ਹੈ ਕਿ ਸਾਡੀ ਬੇਟੀ ਨੂੰ ਅਗਰ ਅੱਜ ਤੋਂ ਬਾਅਦ ਕਲੱਬ ਵਿਚ ਲੈ ਗਈ ਤਾਂ ….ਬੱਸ…. ਸਮਝ ਲੈ…… (ਦੰਦ ਪੀਸ ਕੇ, ਕਮਰੇ ਵਿਚੋਂ ਚਲਾ ਜਾਂਦਾ ਹੈ ਅਤੇ ਪਾਣੀ ਦਾ ਗਿਲਾਸ ਪੀਂਦਾ ਹੈ) 
ਪ੍ਰਿਅੰਕਾ: ਉਹਹ! ਤਾਂ ਮਰੋੜਾ ਇਸ ਦੁੱਖ ਦਾ ਹੈ। ਸਾਡੀ ਬੇਟੀ! ਅਸੀਂ ਤਾਂ ਫਿਰ ਕੁੱਝ ਨਾ ਹੋਏ ਨਾ ! ਬੇਟੀ ਖਾਤਰ ਇੰਨਾ ਕੋਹਰਾਮ ਮਚਾਇਆ। ਸਾਡੇ ਪਿਓ ਜਾਂ ਮਾਂ ਨੇ ਕਦੇ ਇੰਨਾ ਬੁਰਾ ਨਹੀਂ ਮਨਾਇਆ।ਇੱਕ ਦਿਨ ਸ਼ਸ਼ੀ ਬਾਲਾ ਵੀ ਦੱਸ ਰਹੀ ਸੀ ਕਿ ਉਹਨਾਂ ਦੇ ਘਰ ਵੀ ਇਸੇ ਗੱਲ ਉਪਰ ਤਲਖ਼ੀ ਰਹਿੰਦੀ ਹੈ। ਇਹ ਮਰਦ ਲੋਕ ਕਿੱਧਰੇ ਵੀ ਆ ਜਾ ਸਕਦੇ ਹਨ, ਸ਼ਰਾਬ ਪੀ ਸਕਦੇ ਹਨ – ਸ਼ਰੇਆਮ, ਜੂਆ ਖੇਡ ਸਕਦੇ ਹਨ ਅਤੇ ਪਰਾਈਆਂ ਅੋਰਤਾਂ ਨਾਲ ਧੱਕਾ ਖੁੱਲੇ ਆਮ ਪਰ ਔਰਤਾਂ ਦੇ ਹਰ ਕਦਮ ਉੱਪਰ ਰੋਕ ਟੋਕ ਕਿਉਂ? ਮੇਰੀ ਸਮਝ ਵਿਚ ਇਹ ਵੀ ਨਹੀਂ ਅਇਆ ਕਿ ਸੁੱਚਜੇ-ਕੁੱਚਜੇ ਦਾ ਕੀ ਭਾਵ ਹੈ? ਇਕ ਦਿਨ ਸੱਸ ਨੇ ਕਿਹਾ ਕਿ ਪੁੱਤਰ ਕੁੱਚਜੇ ਕੰਮ ਨਾਲੋਂ ਕੰਮ ਨਾ ਕਰਨਾ ਬੇਹਤਰ, ਮੈਂ ਬੜੀ ਖ਼ੁਸ਼ ਹੋਈ ਪਰ ਅਗਲੇ ਹੀ ਪਲ ਜਦੋਂ ਉਸ ਨੇ ਕਿਹਾ ਕਿ ਕੰਮ ਨਾ ਕਰਨ ਵਾਲੀ ਕੁੱਚਜੇਪਣ ਦੀ ਨਾਨੀ ਕਹਾਂਉਦੀ ਹੈ, ਮੈਨੂੰ ਕੁੱਝ ਸਮਝ ਆਇਆ ਕੁੱਝ ਨਾ। ਜਦੋਂ ਸਿੰਮੀ ਨੇ ਇਸ ਦੇ ਅਰਥ ਸਮਝਾਏ ਤਾਂ ਪਤਾ ਲੱਗਾ ਕਿ ਕੁੱਚਜੀ ਔਰਤ ਦੀ ਕੋਈ ਵੁੱਕਤ ਨਹੀਂ ਹੁੰਦੀ – ਘਰ ਭਾਂਵੇ ਬਾਹਰ, ਅਹਿਸਾਸ ਹੋਇਆ ਕਿ ਮੇਰੀ ਘਰ ਵਿਚ ਕੋਈ ਪੁੱਛ ਕਿaਂ ਨਹੀਂ। ਬਹੁਤ ਹੀ ਬੁਰਾ ਲੱਗਾ ਜਿਸ ਦਿਨ ਮੈਂ ਸੁਣਿਆ ਦੋਵੇ ਨੋਕਰਾਣੀਆਂ ਆਪਸ ਵਿਚ ਹਾਸਾ-ਠੱਠਾ ਕਰ ਰਹੀਆਂ ਸਨ ਕਿ ਮੇਮ ਸਾਹਬ ਕੁੱਚਜੇ ਹੈਂ….. ਇਨ੍ਹੇ ਕੁੱਛ ਆਤਾ ਜਾਤਾ ਨਹੀਂ ..ਆਪਣਾ ਕਮਰਾ ਤੱਕ ਸਾਫ਼ ਨਹੀ ਰੱਖ ਸਕਤੀ ….ਮੈਂ ਚੁੱਪ ਕਰਕੇ ਰਹਿ ਗਈ ਤਾਂ ਕਿ ਇਹ ਨੋਕਰਾਣੀਆਂ ਭੱਜ ਨਾ ਜਾਣ ….. ਪਰ ਹੁਣ ਕੀ ਕੀਤਾ ਜਾਵੇ…. ਕਸੂਰ ਨਿਕਲਨਾ ਹੈ ਮੇਰਾ ਜਾ ਮੇਰੇ ਮਾਪਿਆਂ ਦਾ …….
ਪਰਮਿੰਦਰ ਸਿੰਘ ਦਫ਼ਤਰ ਜਾਣ ਲਈ ਕਾਹਲੀ-ਕਾਹਲੀ ਤਿਆਰ ਹੋ ਰਿਹਾ ਹੈ ਅਤੇ ਮੰਨ ਹੀ ਮੰਨ ਵਿਚ ਸੋਚ ਰਿਹਾ ਹੈ, ਇਹ ਢੀਠ ਕੁੱਤੇ ਦੀ ਹੱਡੀ ਹੈ, ਇਸ ਨੂੰ ਅਕਲ ਨੀ ਆਉਣੀ, ਹੁਣ ਤੱਕ ਦੀ ਅਯਾਸ਼ੀ ਤੋਂ ਤਾਂ ਇਹੀ ਸਿੱਧ ਹੁੰਦਾ ਹੈ। ਪਰ ਦੇਖਿਆ ਜਾਵੇ ਤਾਂ ਜਿਸ ਸਮਾਜ ਦੇ ਮਾਪਿਆਂ ਨੇ ਇਸ ਨੂੰ ਪਾਲ ਪੋਸ ਕੇ ਖੁੱਲੇ ਆਮ ਛੱਡ ਦਿੱਤਾ, ਕਸੂਰ ਉਹਨਾ ਦਾ ਵੀ ਹੈ ।ਦੋ ਨੰਬਰ ਦੀ ਹਰਾਮ ਦੀ ਕਮਾਈ ਨੇ ਲੈ ਲਿਆ ਸਾਰਾ ਟੱਬਰ ਈ ! ਬਿਮਾਰਾਂ ਦਾ ਹਸਪਤਾਲ ਬਣਿਆ ਪਿਐ ਬੇਵਕੁਫਾਂ ਦਾ ਘਰ। ਪਰ ਸਮਝ ਅਜੇ ਵੀ ਨਹੀਂ। ਜਿਸ ਸਮਾਜ ਵਿਚ ਰਹਿ ਰਹੇ ਹਨ ਉਹ ਇਹਨਾਂ ਨੂੰ ਇੱਕ ਅਜੀਬੋ-ਗਰੀਬ ਪਿੰਡ ਲੱਗਦਾ ਹੈ ਜਿੱਥੇ ਕੰਮ ਕਰਨ ਵਾਲੇ, ਮੁਸ਼ੱਕਤ ਕਰਨ ਵਾਲੇ ਸੱਭ ਹਨ ਬੇਵਾਕੂੱਫ ਅਤੇ ਨੌਕਰ । ਜਿਸ ਸਮਾਜ ਦੀ ਬਦੌਲਤ ਇਹ ਐਸ਼ ਕਰਦੇ ਹਨ, ਉਸੇ ਸਮਾਜ ਨੂੰ ਨਫ਼ਰਤ ਕਰਦੇ ਹਨ ਅਤੇ ਹੀਣ ਸਮਝਦੇ ਹਨ। ਪਿਉ ਦੀਆਂ ਵਾਹਯਾਤ ਹਰਕਤਾਂ ਅਤੇ ਸ਼ੁਦੈਣ ਮਾਂ ਨੇ ਬੱਚਿਆਂ ਦੇ ਪੈਰਾਂ ਵਿਚ ਵਿੱਛਾਅ ਦਿੱਤੇ ਕੰਡੇ ਜਿਸ ਦਾ ਪ੍ਰ੍ਰਤੱਖ ਪ੍ਰਮਾਣ ਹੈ ਕਿ ਭਰਾ ਨੂੰ ਕੱਢ ਦਿੱਤਾ ਗਿਆ ਕਾਲਜ ਵਿਚੋਂ, ਕੰਮ ਕਰ ਨਹੀਂ ਸਕਦਾ ਅਤੇ ਨਸ਼ਿਆਂ ਨੇ ਬਣਾ ਛੱਡਿਆ ਹੈ ਪਿਗੰਲਾ ਪਰ ਆਕੜ ਅਜੇ ਤੱਕ ਗਈ ਨੀ, ਨਾ ਮਾਪਿਆਂ ਦੀ ਅਤੇ ਨਾ ਹੀ ਇਸ ਮਹਾਰਾਣੀ ਸਾਹਿਬਾ ਦੀ ਜੋ ਹੁਣ ਆਪਣੀ ਬੱਚੀ ਦਾ ਭਵਿੱਖ ਵੀ ਦਾਅ ਉੱਪਰ ਲਗਾ ਰਹੀ ਹੈ ……ਪਰ ਸਾਡੀ ਤਾਂ ਧੀ ਹੈ…… ਇਸ ਬੱਚੀ ਨੂੰ ਜੇਕਰ ਅਸੀਂ ਮਲੀਨ ਹੋਣ ਤੋਂ ਨਾ ਬਚਾਇਆ, ਕਿਸੇ ਥਾਂ ਜੋਗੇ ਨਹੀਂ ਰਹਾਂਗੇ। ਸ਼ਰਾਬ ਅਤੇ ਨਸ਼ੇ ਹੈ ਤਾਂ ਸੱਭ ਲਈ ਘਾਤਕ ਪਰ ਔਰਤਾਂ ਦਾ ਸਰੀਰ ਇਹਨਾਂ ਨਸ਼ਿਆ ਨੂੰ ਸਹਾਰਨ ਤੋਂ ਅੱਸਮਰੱਥ ਹੈ। ਕੁਦਰਤ ਨੇ ਇਸ ਔਰਤ ਦੇ ਸਰੀਰ ਦੀ ਰਚਨਾ ਹੀ ਅਜਿਹੀ ਕੀਤੀ ਹੈ ਕਿ ਇਹ ਨਸ਼ਿਆ ਦੀ ਤਾਬ ਨਹੀਂ ਝੱਲ ਸਕਦਾ-ਇਹ ਮੈਂ ਕਿੱਧਰੇ ਪੜ੍ਹਿਆਂ ਜਰੂਰ ਹੈ ਪਰ ਹੁਣ ਗੂਗਲ ਤੇ ਵਿਸਥਾਰ ਨਾਲ ਦੇਖ ਕੇ ਇਸ ਨੂੰ ਸਮਝਾਉਣਾ ਪੈਣਾ, ਸ਼ਾਇਦ ਸੁਮੱਤ ਆ ਹੀ ਜਾਵੇ…… (ਕੰਪਿਊਟਰ ਆਨ ਕਰਕੇ ਗੂਗਲ ਖੋਲਦਾ ਹੈ ਅਤੇ ਸ਼ਰਾਬ ਦਾ ਅੋਰਤਾਂ ਦੇ ਸਰੀਰ ਤੇ ਪ੍ਰਭਾਵ, ਲਿਖ ਕੇ ਖੋਜ ਕਰਦਾ ਹੈ) ……ਲਉ ਜੀ ਆ ਗਿਆ……… ਇਸ ਨੂੰ ਪੜ੍ਹ ਕੇ ਇਹ ਪ੍ਰਿੰਟ ਆਊਟ ਹੀ ਇਸ ਨੂੰ ਦੇ ਦੇਂਦੇ ਹਾਂ ਅਤੇ ਜੇ ਕਰ ਹੋਈ ਪਿਓੁ ਦੀ ਧੀ ਤਾਂ ਜਾਏਗੀ ਬਚ ਪਰ ਜੇ ਕਿਸੇ ਦੁਰਾਚਾਰੀ ਵਿਭਾਚਾਰੀ ਦੀ ਹੋਈ ਤਾ ਰੱਬ ਆਸਰੇ……… ਡਾ. ਛਹਰਸਿ ਲ਼ਲaਦaਸ ੰ.ਧ ਦਾ ਲਿਖਿਆ ਹੋਇਆ ਲੇਖ ਲੱਭ ਪਿਆ ਅਤੇ ਕਰਦੇ ਹਾਂ ਹਵਾਲੇ ਇਸ ਸ਼ੂਦੈਣ ਦੇ …… ਜੇ ਕਰ ਇਹ ਸਮਝ ਗਈ ਤਾ ਬਚ ਜਾਣਗੀਆਂ ਬਹੁਤ ਸਾਰੀਆਂ ਨਾ-ਮੁਰਾਦ ਬਿਮਾਰੀਆਂ ਤੋਂ ਲਓੁ ਜੀ ਪਿੰ੍ਰਟ ਗਿਆ ਆ ਤੇ ਆਪਾਂ ਇਸ ਦੇ ਕਮਰੇ ਵਿਚ ਦੇਂਦੇ ਹਾਂ ਰੱਖ…ਮੇਰੇ ਕਹਿਣ ਤੇ ਤਾਂ ਇਹ ਹੇਠੀ ਮਹਿਸੂਸ ਕਰਦੀ ਹੈ……..(ਕਮਰੇ ਵਿਚ ਮੇਜ਼ ਉਪਰ ਇਹ ਪੰਨੇ ਰੱਖ ਦਿੰਦਾ ਹੈ ਤੇ ਸਾਹਮਣੇ ਲੱਗੀ ਗੁਰੂ ਸਾਹਿਬ ਦੀ ਮੂਰਤ ਅੱਗੇ ਹੱਥ ਜੋੜਦਾ ਹੈ ਕਿ ਹੇ ਵਾਹਿਗੁਰੂ ਇਸ ਪਾਗਲ ਔਰਤ ਨੂੰ ਸੁਮੱਤ ਦੇਣਾ ਜੀ ) ਰੱਖ ਕੇ ਬਾਹਰ ਆ ਜਾਂਦਾ ਹੈ ਥੋੜੀ ਦੇਰ ਬਾਅਦ ਪ੍ਰਿਅੰਕਾ ਜੀ ਮੋਬਾਇਲ ਕੰਨਾ ਨਾਲ ਲਗਾ ਕੇ ਗੁਣ-ਗਣਾaੁਂਦੇ ਹੋਏ ਕਮਰੇ ਵਿਚ ਵੜ੍ਹਦੀ ਹੈ 
  ਜਿੰਦਗੀ, ਕਿਆ ਹੁਸ਼ੀਨ ਹੈ 
   ਕਾਇਨਾਤ, ਸਰਜ਼ਮੀਨ ਹੈ
  ਪਲ ਦੋ ਪਲ, ਅੱਜ ਜਾਂ ਕਿ ਕੱਲ 
  ਜਿੰਦਗੀ ਦਾ ਤੌਹਫਾ ਯਾਰ, ਬੜਾ ਨਾਜ਼ਨੀਨ ਹੈ। ਜ਼ਿੰਦਗੀ………….
ਪਿਅੰਕਾ ਮੇਜ aੁੱਪਰ ਪਏ ਲੇਖ ਨੂੰ ਪੜ੍ਹਨ ਲੱਗਦੀ ਹੈ :
ਪ੍ਰਿਅੰਕਾ : ਹੈਂਅਅ ਡਾ. Chri Lladas, M.D ਸੁਣਿਆ ਅਤੇ ਜਾਣਿਆ ਪਹਚਾਣਿਆ ਲੱਗਦਾ ਹੈ ………….. ਕੀ ਲਿਖਦੇ ਹਨ ਜਨਾਬ, ਸ਼ਰਾਬ ਅਤੇ ਕਿਸੇ ਵੀ ਕਿਸਮ ਦਾ ਨਸ਼ਾ ਇਨਸਾਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਪਰ ਵਿਸ਼ੇਸ਼ ਤੋਰ ਤੇ ਔਰਤਾਂ ਲਈ ਤਾਂ ਇਹ ਬਹੁਤ ਹੀ ਮਾਰੂ ਅਤੇ ਘਾਤਕ ਹੈ ਕਿਉਕਿ ਅੋਰਤਾਂ ਦੇ ਸਰੀਰ ਦੀ ਬਣਤਰ ਹੀ ਇਸ ਪ੍ਰਕਾਰ ਦੇ ਨਸ਼ਿਆਂ ਦੀ ਤਾਬ ਝੱਲਣ ਲਈ ਨਹੀਂ ਬਣੀ। ਦਾਰੂ ਨਾਲ ਛਾਤੀ ਦਾ ਕੈਂਸਰ ਅਤੇ ਸਿਰ ਅਤੇ ਗਰਦਨ ਦਾ ਕੈਂਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਨਸ਼ਾ ਦਿਮਾਗ ਦੇ ਸੈੱਲਾਂ ਨੂੰ ਮਾਰ ਦੇਂਦਾ ਹੈ ਅੋਰਤਾਂ ਨੂੰ ਆਦਮੀਆਂ ਦੇ ਮੁਕਾਬਲੇ ਇਸ ਪ੍ਰਕੋਪ ਦੀ ਸਭੰਵਾਨਾ ਬਹੁਤ ਜਿਆਦਾ ਹੈ। ਸ਼ਰਾਬ ਔਰਤਾਂ ਦੇ ਗਰਭ ਧਾਰਣ ਦੀ ਸ਼ਕਤੀ ਵੀ ਕਮਜ਼ੋਰ ਕਰਦੀ ਹੈ। ਇੱਥੇ ਹੀ ਬਸ ਨਹੀਂ ਗਰਭਧਾਰਨ ਦੇ  ਦੋਰਾਨ ਅਣਜੰਮੇ ਬੱਚੇ ਦੀ ਸੇਹਤ aੁੱਪਰ ਵੀ ਮਾਰੂ ਅਸਰ ਪੈਂਦਾ ਹੈ। ਉਪਰੰਤ ਸ਼ਰਾਬ ਅਤੇ ਨਸ਼ੇ ਕਰਨ ਵਾਲੀਆਂ ਔਰਤਾਂ ਜਬਰ –ਜਨਾਹ ਦਾ ਸਿਕਾਰ ਵੱਧ ਹੁੰਦੀਆਂ ਹਨ, ਘਰੇਲੂ ਕਲੇਸ਼ ਦੇ ਨਾਲ ਨਾਲ ਦਿਮਾਗੀ ਪ੍ਰੇਸ਼ਾਨੀ, ਨੀਂਦ ਨਾ ਆਉਣੀ, ਦਿਲ ਦਾ ਫੇਲ ਹੋ ਜਾਣਾ, ਅਤੇ ਘਟੀਆ ਖੁਰਾਕ ਖਾਣਾ ਵੀ ਨਿੱਤ-ਪ੍ਰਤੀ ਦਿਨ ਦੀ ਪ੍ਰਵਰਤੀ ਬਣ ਜਾਂਦੀ ਹੈ। ਸ਼ਰਾਬ ਦੇ ਮਾਰੂ ਪ੍ਰਭਾਵ ਔਰਤਾਂ ਵਿਚ ਆਦਮੀਆਂ ਦੇ ਮੁਕਾਬਲੇ ਵੱਧ ਹਨ। ਜੋ ਔਰਤਾਂ ਜਿਆਦਾ ਸ਼ਰਾਬ ਪੀਂਦੀਆਂ ਹਨ ਉਹਨਾਂ ਦੀਆਂ ਸਮੱਸਿਆਵਾਂ ਆਦਮੀਆਂ ਦੇ ਮੁਕਾਬਲੇ ਹੋਰ ਵੀ ਘਾਤਕ ਹੁੰਦੀਆਂ ਹਨ, ਹੁਣ ਤੱਕ ਦੀ ਖੋਜ ਇਹੋ ਸਿੱਧ ਕਰਦੀ ਹੈ ।ਇਸ ਤੋਂ ਇਲਾਵਾ ਸ਼ਰਾਬ ਦੇ ਇਸੇ ਸੰਤਾਪ ਕਾਰਨ ਅੋਰਤਾਂ ਦੇ ਐਕਸੀਡੇਂਟ ਕਰਨ, ਆਤਮ-ਹੱਤਿਆ ਅਤੇ ਸੇਹਤ ਸਬੰਧੀ ਹੋਰ ਸਮੱਸਿਆਵਾਂ ਆਦਮੀ ਤੋਂ ਦੁਗਣੀਆਂ ਹੁੰਦੀਆਂ ਹਨ।ਇਥੇ ਹੀ ਬਸ ਨਹੀਂ, ਸ਼ਰਾਬ ਔਰਤਾਂ ਦੇ ਜਿਸਮ ਨੂੰ ਪੁਰਸ਼ਾਂ ਦੇ ਮੁਕਾਬਲੇ ਦੂਸਰੇ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ। ਇਹ ਇਸ ਪ੍ਰਕਾਰ ਹੈ: ਅੋਰਤਾਂ ਦੇ ਬਲੱਡ ਅਲਕੋਹਲ ਦਾ ਸਤਰ ਉਸ ਪੁਰਸ਼ ਨਾਲੋ ਵਧੇਰੇ ਹੋਵੇਗਾ ਜਿਸ ਪੁਰਸ਼ ਨੇ ਸ਼ਰਾਬ ਦੀ ਬਰਾਬਰ ਮਾਤਰਾ ਸੇਵਨ ਕੀਤੀ ਹੋਵੇਗੀ ਕਿਉਂਕਿ ਅੋਰਤਾਂ ਆਮ ਤੋਰ ਤੇ ਪੁਰਸ਼ਾਂ ਤੋਂ ਛੋਟੀਆਂ ਹੁੰਦੀਆਂ ਹਨ ਫਲਸਰੂਪ ਉਹਨਾਂ ਦੇ ਸਰੀਰ ਵਿਚ ਪਾਣੀ ਦੀ  ਮਾਤਰਾ ਘੱਟ ਹੁੰਦੀ ਹੈ। ਅੋਰਤ ਜੇਕਰ ਪੁਰਸ਼ ਦੇ ਮੁਕਾਬਲੇ ਸ਼ਰਾਬ ਦੀ ਮਾਤਰਾ ਘੱਟ ਵੀ ਲੈ ਰਹੀ ਹੋਵੇ, ਸਰੀਰ ਦੇ ਅੰਗਾਂ ਜਿਵੇਂ ਕਿ ਜਿਗਰ ਅਤੇ ਦਿਮਾਗ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਵੱਧ ਹੁੰਦਾ ਹੈ ਅਤੇ ਜਲਦੀ ਵੀ……..ਉਹਹ ਸੱਭ ਬਕਵਾਸ ਹੈ ਝੂਠ ਹੈ…… ਪੱਛਮੀ ਦੇਸਾਂ ਦੀ ਤਾਂ ਗੱਲ ਹੀ ਛੱਡੋ…..ਸਾਡੇ ਆਪਣੇ ਮੁਲਕ ਵਿਚ ਇਹ ਆਮ ਗੱਲ ਬਣ ਗਈ ਹੈ…. ਮੈਂ ਤਾਂ ਕਦੇ ਅਜਿਹਾ ਸੁਣਿਆ ਜਾਂ ਪੜ੍ਹਿਆ ਨਹੀ ਕੀ….. ਸਭ ਬੇਵਾਕੂਫ ਹਨ ਤੇ  ਇਹ ਇਕ ਡਾਕਟਰ ਸਿਆਣਾ! ਟ੍ਰਿਨ….ਟ੍ਰਿਨ….. (ਮੋਬਾਇਲ ਫੋਨ ਦੀ ਘੰਟੀ ਵੱਜਦੀ ਹੈ) ……ਹੈਲੋ ਪ੍ਰਿਅੰਕਾ ਡੀਅਰ।
ਪ੍ਰਿਅੰਕਾ: ਹੈਲੋ ਸਿੰਮੀ! 
ਟ੍ਰਿਨ….. ਟ੍ਰਿਨ……. (ਲੈਂਡ  ਲਾਈਨ ਫੋਨ ਦੀ ਘੰਟੀ ਵੱਜਦੀ ਹੈ) 
ਲੈਂਡ  ਲਾਈਨ : ਹੈਲੋ ਮੈਮ, ਤੁਸੀਂ ਫੋਨ ਕਿਹੜਾ ਇਸਤੇਮਾਲ ਕਰ ਰਹੇ ਹੋ ਜੀ?
ਪ੍ਰਿਅੰਕਾ: ਕਿਓੁਂ- ਤੇਰਾ ਫੋਨ ਗੁਆਚ ਗਿਐ ਕੀ ?
ਫੋਨ: ਜੀ …ਜੀ….. ਮੇਰਾ ਮਤਲਬ, ਨਹੀਂ ਜੀ …. ਅਜਿਹੀ ਗੱਲ ਨਹੀਂ।ਅਸੀਂ ਬੀ.ਐਸ.ਐਨ.ਐਲ ਤੋਂ ਬੋਲ ਰਹੇ ਹਾਂ ਜੀ ਅਤੇ ਤੁਹਾਡੇ ਲਈ ਇੱਕ ਬਹੁਤ ਵਧੀਆ ਸਕੀਮ ਹੈ ਜੀ ਸਿਰਫ 30 ਰੁਪਏ ਵਿਚ ਤੁਸੀ ਮੰਨ ਭਾਉਂਦੀ ਮੂਵੀ ਦੇਖ ਸਕਦੇ ਹੋ ਆਪਣੇ ਟੀ.ਵੀ ਉਪਰ ਜੀ……
ਪ੍ਰਿਅੰਕਾ: ਸਿਰ ਸੁਆਹ ਤੇਰੇ ਬੁੱਕ ਭਰਕੇ…… ਰਾਤ ਮਸਾਂ ਈ ਨਿਬੜੀ ਹੋਣੀ ਏ ਜੁ ਤੜਕ ਸਾਰ ਮੂੰਹ ਲੱਗ ਗੀ।
ਮੋ. ਫੋਨ:- ਲੈ ਕਰ ਲੈ ਇਹਦੀ ਗੱਲ …..ਰਾਤ ਡਿੱਗਦੀ ਸੀ ਕਿਵੇਂ ਇਹਨਾਂ ਦੇ ਮੋਢਿਆਂ ਤੇ, ਨਾ ਆਪ ਨੂੰ ਹੋਸ਼ ਨਾ ਧੀਅ ਨੂੰ ਤੇ ਮੇਰੇ ਮੂੰਹ ਲੱਗਣ ਲੱਗੀ ਏ ….. ਨਾ ਰਾਮ…..ਨਾ ਸਲਾਮ……..
ਲੈਂਡ  ਲਾਈਨ :  ….ਉਹ ਅੰਟੀ ਜੀ ਤੁਸੀਂ ਇੰਨਾ ਰੁੱਖਾ ਕਿਉਂ ਬੋਲਦੇ ਜੇ…… ਅਸੀ ਤਾਂ ਤੁਹਾਡਾ ਫ਼ਾਇਦਾ ਈ ਕਰ ਰਹੇ ਹਾਂ…।
ਪ੍ਰਿਅੰਕਾ: a ਸਿੰਮੀ ! ਸੋਮੇ ਯਾਰ….ਵਿਚ ਕੋਈ ਹੋਰ ਫਸਿਆ ਮਤਲਬ ਫਸੀ ਬੈਠੀ ਹੈ।
(ਸਬੱਬ ਨਾਲ ਲੈਂਡ  ਲਾਈਨ ਤੋਂ ਫੌਨ ਕਰਨ ਵਾਲੀ ਦਾ ਨਾਮ ਵੀ ਸਿੰਮੀ ਸੀ)
ਉਹ ਥੈਂਕਸ ਅੰਟੀ ……ਮੈਂ ਤਾਂ ਘਬਰਾਅ ਈ ਗਈ ਕਿ ਆਖਰ ਮੈਂ ਕੀ ਕਹਿ ਬੈਠੀ ਜੋ ਅੰਟੀ ਮੇਰੀਆਂ ਜੁਲਫ਼ਾਂ ਪੁੱਟਣ ਲਈ ਤਿਆਰ ਬੈਠੇ ਆ…… 
ਪ੍ਰਿਅੰਕਾ: a ਤੂੰ ਮਰ ਪਰਾਂ ਦਫ਼ਾ ਹੋ …. ਸਿੰਮੀ ਹੈ ਕਿ ਸਿੰਮੋ ਹੈਂ…..( ਕਹਿੰਦਿਆਂ ਫੋਨ ਠੱਕ ਕਰ ਕੇ ਰੱਖ ਦਿੱਤਾ)
ਮੋ.   : ਤੂੰ ਨਵਾਬਜ਼ਾਦੀ ਆਪਣੇ ਆਪ ਨੂੰ ਸਮਝਦੀ ਕੀ ਹੈ ? ਕਲੱਬ ਵਿਚ ਕੋਣ ਨਹੀਂ ਜਾਣਦਾ ਤੁਹਾਡੀਆਂ ਹਰਕਤਾਂ ਨੂੰ ……?
ਪ੍ਰਿਅੰਕਾ: ਹਾਂ ਹੁਣ ਦੱਸ ਮਰ….ਕੀ ਬਕੱੜਵਾਹ ਕਰਨ ਡਈ ਸੈਂ…….. ਉਹ ਕਾਲ ਸੈਂਟਰ ਵਾਲੀ ਸ਼ੁਦੈਣ ਫਸ ਗਈ ਸੀ ਵਿਚ ਤੇ ਉਸਦੀ  ਭੁਗਤ ਸਵਾਰ ਰਹੀ ਸਾਂ…..
ਸਿੰਮੀ:- ਉਹ ਸੋਰੀ ਯਾਰ। ਮੈਂ ਸਮਝਿਆ ਕਿ ਤੁੰ ਮੇਰੇ ਉਪਰ ਵਰ੍ਹ ਪਈ ਹੈਂ……. ਮੈਂ ਮਤਲਬ ਅਸੀਂ ਸਾਰੇ ਤਾਂ ਪਹਿਲਾਂ ਈ ਬਹੁਤ ਪਰੇਸ਼ਾਨ ਹਾਂ….. ਚਿੰਕੀ ਦੀ ਗੱਡੀ ਅਗਵਾਹ ਹੋ ਗਈ ….ਮਤਲਬ ਚਿੰਕੀ ਨੂੰ ਕਿਡਨੈਪ ਕਰ ਲਿਆ ਕਿਸੇ ਨੇ……… 
ਪ੍ਰਿਅੰਕਾ: ਚਿੰਕੀ ਨੂੰ ਕਿਡਨੈਪ ਕਰ ਲਿਆ? ਯਾਰ ਇਹ ਤਾਂ ਬਹੁਤੀ ਮਾੜੀ ਗੱਲ ਆ ?
        ਰਾਤ ਕੁੱਝ ਪੀ ਵੀ ਜਿਆਦਾ ਈ ਲਈ ਸੂ ਤੇ ਡਾਂਸ ਕਰਦਿਆ ਵੀ ਆਪਣੇ ਆਪ ਵਿਚ   
        ਨਹੀਂ ਸੀ ਲੱਗ ਰਹੀ।
ਪ੍ਰਿਅੰਕਾ: ਹਾਂ ਡਾਂਸ ਕਰਦਿਆਂ ਇੱਕ ਦੂਸਰੇ ਉੱਪਰ ਡਿੱਗ ਤਾਂ ਰਹੀ ਸੀ, ਪੈੱਗ ਵੀ ਇਕ ਦੋ ਵੱਧ ਹੀ ਲਾਏ ਹੋਣਗੇ….. ਉਸ ਵਕਤ ਤਾਂ ਪਤਾ ਹੀ ਨਹੀ ਲੱਗਦਾ…. ਮੇਰੀ ਨੰਨ੍ਹੀ ਵੀ ਕਦੇ… ਕਦੇ ਇਂਵੇ ਕਰਨ ਲੱਗਦੀ ਹੈ…. ਪਰ ਹੁਣ ਕੀ ਕੀਤਾ ਜਾਵੇ?
ਸਿੰਮੀ: ਮੱਮੀ ਪਾਪਾ ਤਾਂ ਬਹੁਤ ਪਰੇਸ਼ਾਨ ਹਨ ਤੇ ਇਹਨਾ ਦਾ ਪਾਰਾ ਮੇਰੇ ਤੇ ਵੱਖ ਚੜ੍ਹਿਆ  ਹੋਇਐ।
ਪ੍ਰਿਅੰਕਾ: ਪਰੇਸ਼ਾਨ ਤਾਂ ਹੋਣਗੇ ਹੀ ਸਾਰੇ। ਪਾਰਾ ਇਹਨਾ ਦਾ ਵੀ ਮੇਰੇ ਉਪਰ ਬਹੁਤ ਚੜ੍ਹਿਆ ਹੋਇਆ ਜਿਵੇ ਇਹਨਾਂ ਨੂੰ ਵੀ ਸੁੱਝ ਗਈ ਹੋਵੇ….. ਕਲ੍ਹਾ-ਕਲੇਸ਼ ਇੰਨਾ ਵੱਧ ਗਿਆ ਕਿ ਬਸ ਪੁੱਛੋ ਕੁੱਝ ਨਾ ਯਾਰ…….. 
ਸਿੰਮੀ: ਅੱਛਾ…ਪੁਲਿਸ ਵਿਚ ਰਿਪੋਰਟ ਲਿਖਾਈ ਸੂ…… ਉਹ ਕੁੱਝ ਬੰਦੇ ਆਏ ਆ ਪੁੱਛ-ਗਿੱਛ ਕਰਨ ….ਮੈਂ ਫਿਰ ਫੋਨ ਕਰੂੰਗੀ…….
ਪ੍ਰਿਅੰਕਾ: ਠੀਕ ਐ…..ਠੀਕ ਐ…….(ਫੋਨ ਬੰਦ ਕਰ ਦੇਂਦੀ ਹੈ) ਹੈਂਅਅ! ਪੁਲਿਸ! ਪੁਲਿਸ ਨੇ ਕੀ ਕਰਨੈ…ਪੁਲਿਸ ਨੂੰ ਸੱਭ ਪਤਾ ਹੈ ਕਿ ਇਹ ਸ਼ਰਾਰਤ ਕਿਸ ਗੈਂਗ ਦੀ ਹੈ ……ਇਸ ਦੇਸ ਵਿਚ ਅਮਨ-ਚੈਨ ਖ਼ਤਮ ਹੋ ਚੁੱਕਾ ਹੈ …….(ਫਿਰ ਲੈਂਡ ਲਾਈਨ ਫੋਨ ਦੀ ਘੰਟੀ ਵੱਜਦੀ ਹੈ)……ਹੈਲੋ ………ਹੈਲੋ! ਪ੍ਰਿਅੰਕਾ ਹਾਜ਼ਰ ਹੈ ਮੱਮਾ ਦੀ ਅਦਾਲਤ ਵਿਚ। ਸੁਣਾਓ ਕਿਵੇਂ ਫੋਨ ਹੋਇਆ ਅੱਜ ਇੰਨੀ ਜਲਦੀ……ਸੱਭ  ਠੀਕ ਤਾਂ ਹੈ?
ਫੋਨ: ਸੱਭ ਠੀਕ ਹੁੰਦਾ ਤਾਂ ਐਨੀ ਜਲਦੀ ਫੋਨ ਕਾਹਨੂੰ ਕਰਨਾ ਸੀ?
ਪ੍ਰਿਅੰਕਾ: ਸੱਭ ਠੀਕ ਹੁੰਦਾ ਤਾਂ ਐਨੀ ਜਲਦੀ ਫੋਨ ਕਾਹਨੂੰ ਕਰਨਾ ਸੀ–ਮਤਲਬ ਕੀ ਵਾਪਰਿਆ –ਪਾਪਾ ਤਾਂ ਠੀਕ ਨੇ ? ਟੀਟੇ ਨੇ ਹੀ ਕੁੱਝ ਕੀਤਾ ਹੋਣਾ ਜਾਂ ਹੈ ਇੱਕ ਤੁਹਾਡੇ ਘਰ ਡਾਇਣ ਉਸ ਦਾ ਕਾਰਾ ਹੋਏਗਾ।
ਫੌਨ: ਹੁਣ ਕੀ ਦੱਸਾਂ ! ਮੂੰਹ ਖੋਲਣ ਨਾਲ ਮੱਖੀਆਂ ਈ ਪੈਣੀਆ ਸੂ!
ਪ੍ਰਿਅੰਕਾ: ਚਲੋ ਥੋੜੀਆਂ ਬਹੁਤ ਮੱਖੀਆਂ ਪੈ ਵੀ ਜਾਣ ਪਰ ਪਤਾ ਤਾਂ ਲੱਗੇ ਹੋਇਆ ਕੀ ਸੂ?
ਫੋਨ: ਤੇਰੇ ਭਾਬੀ ਦੇ ਮਸਾਂ-ਮਸਾਂ ਬੱਚਾ ਠਹਿਰਿਆ ਸੀ……
ਪ੍ਰਿਅੰਕਾ: ਹਾਂ…….ਹਾਂ……. ਬੜੀ ਮੁਸ਼ਕਿਲ ਪਰੈਗਨੇਂਟ ਹੋਈ ਸੀ ਭਾਬੀ…ਫਿਰ? 
ਫੌਨ: ਫਿਰ ਕੀ ਮਸਿ ਚaਰਰaਿਗe ਹੋ ਗਿਆ।
ਪ੍ਰਿਅੰਕਾ: ਾਂਹaਟ! ੰਸਿਚaਰਰaਿਗe! ਮਤਲਬ ਗਰਭ ਫਿਰ ਡਿੱਗ ਗਿਆ ! ਵੀਰਾ ਤਾਂ ਬਹੁਤ ਪਰੇਸ਼ਾਨ  ਹੋਏਗਾ।
ਫੋਨ:    ਪਰੇਸ਼ਾਨ ਤਾਂ ਉਸ ਵੱਕਤ ਹੋਏਗਾ ਜਦੋਂ ਹੋਸ਼ ਵਿਚ ਹੋਏਗਾ……. 
ਪ੍ਰਿਅੰਕਾ:ਇਸ ਦਾ ਕੀ ਮਤਲਬ ਮੱਮਾ?
ਫੋਨ:    ਇਸ ਦਾ ਮਤਲਬ ਤੈਨੂੰ ਵੀ ਤਾਂ ਪਤਾ ਲੱਗੇਗਾ ਜਦੋਂ ਤੈਨੂੰ ਨੰਨ੍ਹੀ ਦਾ ਖਿਆਲ ਆਏਗਾ।
ਪ੍ਰਿਅੰਕਾ: ਮੈਨੂੰ ਵੀ ਇਸ ਦਾ ਪਤਾ ਉਦੋ ਲੱਗੇਗਾ ਜਦੋ ਨੰਨ੍ਹੀ ਦਾ ਖਿਆਲ ਆਏਗਾ…..ਮੱਮਾ ਇਕ ਤਾਂ ਅੱਜ ਦਾ ਦਿਨ ਹੀ ਐਸਾ ਚੜਿਆ ਕਿ ਸਵੇਰ ਤੋ ਡਰਾਉਣੀ ਫਿਲਮ ਚੱਲ ਰਹੀ ਹੈ ਤੇ ਦੂਸਰਾ ਤੁਸੀਂ ਉੱਪਰੋਂ ਬੁਝਾਰਤਾਂ ਪਾਉਣ ਡਏ ਜੇ……ਮੈਨੂੰ ਕਾਹਦਾ ਦੋਸ਼? ਮੈਂ ਤੁਹਾਡੇ ਘਰ ਕਦੇ ਦਖ਼ਲ ਅੰਦਾਜੀ ਕੀਤੀ?
ਫੋਨ:  ਤੈਨੂੰ ਕਾਹਦਾ ਦੋਸ਼ ਬੇਟਾ…… ਦੋਸ਼ ਤਾਂ ਸਾਡਾ ਹੈ ਜਿਨ੍ਹਾ ਬੱਚਿਆਂ ਨੂੰ ਛੱਡ ਦਿੱਤਾ ਖੁੱਲਾ, ਖੁੱਲਾ ਪੈਸਾ, ਬੇ-ਰੋਕ-ਟੋਕ ਆਣਾ-ਜਾਣਾ।
ਪ੍ਰਿਅੰਕਾ: ਹਾਂ, ਇਹ ਗੱਲ ਤਾਂ ਮੰਨਣੀ ਪਏਗੀ…ਸਾਨੂੰ ਖੁੱਲਾ ਪੈਸਾ, ਬੇ-ਟੋਕ……  ਹੁਣ ਮੇਰੀ ਨੰਨ੍ਹੀ  ਇਹੋ ਸਵਾਲ ਮੇਰੇ ਅੱਗੇ ਕਰਨ ਲੱਗ ਪਈ ਹੈ। ਪਿਓ ਨੇ ਥੋੜਾ ਰੁਹਬ ਰੱਖਿਆ ਤਾਂ ਹੋਇਐ ਪਰ ਮੇਥੋਂ ਉਸ ਦਾ ਰੋਣਾ ਡੁਸਕਣਾ ਦੇਖਿਆ ਨੀ ਜਾਂਦਾ ।
ਫੋਨ: ਬਸ ਠੀਕ ਹੈ ਜਿੱਥੇ ਪਿਓ ਦਾ ਰੁਅਬ ਖ਼ਤਮ ਅਤੇ ਮਾਂ ਦੀ ਚੁੱਪ ਜਾਂ ਹੱਲਾ ਸ਼ੇਰੀ, ਬੱਚਿਆਂ  ਦਾ ਕਰੀਅਰ ਖ਼ਤਮ ਅਤੇ ਮਾਪਿਆਂ ਦਾ ਜੀਣਾ ਹਰਾਮ ….ਜੇ ਤੂੰ ਵੀ ਆਪਣਾ ਆਪ ਬਚਾਅ ਲਵੇਂ ਤਾਂ ਸਮਝੀਂ   ਲੱਖ ਵੱਟਿਆ…..ਵਰਨਾ ਤੈਨੂੰ ਵੀ ਇਸ ਭੱਠੀ ਵਿਚ ਸੜਨਾ ਪੈਣਾ……. ਅੱਛਾ ਵਹੁਟੀ ਦੀ ਮਾਂ ਆਈ ਸੂ…ਫੇਰ  ਫੋਨ ਕਰਾਂਗੀ……।
ਪ੍ਰਿਅੰਕਾ:ਉਹਹ,ਮਾਈ ਗਾਡ ……ਅੱਜ ਕਿਹੋ ਜਿਹਾ ਦਿਨ ਚੜ੍ਹਿਆ ……….ਅਖ਼ਬਾਰ ਵਿਚੋਂ ਪੜੀਆਂ ਤਾਂ ਹੋਣਗੀਆਂ ਇਹੋ ਜਿਹੀਆਂ ਖ਼ਬਰਾਂ ਪਰ ਅੱਜ ਤਾਂ ਬਿਲਕੁਲ ਘਰ ਵਿਚ ਹੀ ਵਰਤ ਗਿਆ ਸੱਭ ਕੁੱਝ (ਨੰਨ੍ਹੀ ਕਾਲਜ ਵਿਚੋਂ ਆaੁਂਦੀ ਹੈ ਅਤੇ ਨਾਲ ਇੱਕ ਲੜਕਾ ਹੈ )
ਨੰਨ੍ਹੀ : ਮੱਮਾ….ਮੱਮਾ …ਇਹ ਹੈ ਆਸ਼ੂ ……ਮਤਲਬ ਮੇਰਾ ਬੁਆਏ ਫਰੈਂਡ ਅਤੇ ਅਸੀਂ ਸਵਿੰਮਿੰਗ ਤੇ ਜਾ ਰਹੇ ਹਾਂ। ਮੇਰੀ ਬਿਕਨੀ ਮਤਲਬ ਸਵਿੰਮਿੰਗ ਡਰੈਸ ਜੇ ਲੱਭ ਦਿਉ ਤਾਂ ਨੰਨ੍ਹੀ ਤੁਹਾਡੀ ਬਹੁਤ ਧੰਨਵਾਦੀ ਹੋਏਗੀ ਤੱਦ ਤੱਕ ਅਸੀਂ ਕੁਝ ਸਨੈਕਸ ਅਤੇ ਡਰਿੰਕਸ ਲੈ ਲੈਂਦੇ ਹਾਂ।
ਪ੍ਰਿਅੰਕਾ: ਆਸ਼ੂ! ਬੁਆਏ ਫਰੈਂਡ! ਤੇ ਬੇਟਾ ਰਿੰਕੂ ? ਤੇਰਾ ਬੁਆਏ ਫਰੈਂਡ ਤਾਂ ਰਿੰਕੂ ਸੀ ਨਾ?
ਨੰਨ੍ਹੀ : ਉਹਹ ਨੋ ਮੱਮਾ ….ਰਿਕੂੰ ਈਡੀਅਟ…. ਬਹੁਤ ਕਜੂੰਸ ਮੱਖੀ ਚੂਸ ਹੈ ਤੇ ਕੁੱਝ ਕੁੱਝ ਪੁਰਾਤਨ ਖਿਆਲਾਂ ਦਾ …..
ਪ੍ਰਿਅੰਕਾ:ਮਸਲਨ?
ਨੰਨ੍ਹੀ : ਮਸਲਨ….. ਕਹਿੰਦਾ ਕੱਛਾ ਜਾਂ ਨਿੱਕਰ ਪਾ ਕੇ ਸਾਡੇ ਘਰੇ ਨਹੀਂ ਆਉਣਾ, ਘਰ ਆ ਕੇ ਜਿਆਦਾ ਟਰ….. ਟਰ…. ਨਹੀ ਕਰਨੀ, ਪੜਾਈ ਦੇ ਦਿਨ ਹਨ ਜਿਆਦਾ ਘੁਮੰਣਾ ਨਹੀਂ …..ਨੋ ਮੂਵੀ ਨੋ ਨੈੱਟ ਕੈਫੇ…….ਨੋ ਕਲੱਬ 
ਪ੍ਰਿਅੰਕਾ: ਫਿਰ ਤੂੰ ਕੀ ਕਿਹਾ ? 
ਨੰਨ੍ਹੀ : ਮੱਮਾ ਮੈ ਕੀ ਕਹਿਣਾ ਸੀ – ਮੈਂ ਕਿਹਾ …..ਖਲਾਸ!
ਪ੍ਰਿਅੰਕਾ: ਬੇਟੇ ਇਹ ਤੂੰ ਠੀਕ ਨਹੀ ਕੀਤਾ। ਰਿਸ਼ਤੇ ਚਾਹੇ ਉਹ ਦੋਸਤਾਨਾ  ਹੋਣ ਜਾਂ ਖੂਨ ਦੇ, ਐਂਵੇਂ ਨੀ ਬਣਦੇ ਅਤੇ ਜੇ ਕਰ ਅਂੈਵੇ ਬਣਦੇ ਨੀ ਤਾਂ ਅਂੈਵੇਂ ਟੁੱਟਦੇ ਵੀ ਨਹੀਂ। ਮੇਰੀ ਸਮਝ ਵਿਚ ਰਿਕੂੰ ਨੂੰ ਸੋਰੀ ਕਹਿਣਾ ਪੈਣਾ।
ਨੰਨ੍ਹੀ : ਨੋ…. ਨੈਵਰ……ਮਿਸ ਚਿੰਕੀ, ਮਿਸ ਪ੍ਰਿਅੰਕਾ ਦੀ ਧੀਅ ਹੈ । a….ਕੇ ਮਾਮ ਅਸੀਂ ਲੇਟ ਹੋ ਰਹੇ ਹਾਂ । ਸਾਡੇ ਬਿਊਟੀ ਕੰਨਟੈਸਟ ਦੀ ਇਹ ਇਕ ਅਹਿਮ ਅਇਟਮ ਹੈ ਅਤੇ ਆਸ਼ੂ ਮੈਨੂੰ ਤੇਰਾਕੀ ਪੂਰੀ ਤਰ੍ਹਾਂ ਸਿੱਖਾਅ ਦੇਵੇਗਾ……. ਬਾਏ ਮਾਮਾ!
(ਪ੍ਰਿਅੰਕਾ ਆਪਣੇ ਆਪ ਨਾਲ ਜੂਝ ਰਹੀ ਹੈ: ਅੱਜ ਕਿਹੋ ਜਿਹਾ ਦਿਨ ਚੜ੍ਹਿਆ ਹੈ ਜਾਂ ਇੰਝ ਕਹਿ ਲਉ ਕਿ ਮੇਰੀਆਂ ਹੀ ਗਲਤੀਆਂ ਮੇਰਾ ਮਜ਼ਾਕ ਉਡਾ ਰਹੀਆਂ ਹੋਣ ਜਾਂ ਇੰਝ ਕਹਿ ਲਓੁ ਕਿ ਮਾਰਗ ਦਰਸ਼ਨ ਕਰ ਰਹੀਆਂ ਹੋਣ। ਪਰ ਚਪੇੜ ਤਾਂ ਪੈ ਹੀ ਗਈ ਨਾ ਮੇਰੇ ਮੂੰਹ ਉਪਰ । ਅੱਜ ਮੈਨੂੰ ਇਸ ਲੇਖ ਉਪਰ ਇਹ ਗੱਲ ਤਾਂ ਠੀਕ ਜਾਪ ਰਹੀ ਹੈ ਕਿ ਸਾਡਾ ਦੁਸਰਾ ਬੱਚਾ ਕਿਉ ਨਹੀ ਹੋਇਆ ਅਤੇ ਸ਼ੁਦੈਣ ਭਾਬੀ ਦਾ ਗਰਭ ਕਿਉ ਡਿੱਗਾ…..ਇਹ ਵੀ ਸੱਚ ਲੱਗ ਰਿਹਾ ਹੈ ਕਿ ਨੰਨ੍ਹੀ ਅਗਵਾਅ ਕਿਉ ਹੋਈ। ਨੰਨ੍ਹੀ ਦਾ ਭਵਿਸ਼ ਵੀ ਮੈਨੂੰ ਇਹੋ ਜਿਹਾ ਲੱਗ ਰਿਹਾ ਹੈ ਜੇ ਕਰ ਕੁੱਝ ਨਾ ਕੀਤਾ ਗਿਆ ਪਰ ਉਸ ਦੀਆਂ ਆਦਤਾਂ ਤਾਂ ਬੇ- ਹੱਦ ਪੱਕ ਚੁੱਕੀਆਂ ਹਨ … ਅੱਜ ਦਾਦਾ ਜੀ ਦੀਆਂ ਗੱਲਾਂ ਦਾ ਮੁੱਲ ਪੈ ਰਿਹੈ ਜੋ ਕਿਹਾ ਕਰਦੇ ਸੀ ਪੁੱਤਰ ਨੈਤਿਕ ਕਦਰਾਂ-ਕੀਮਤਾਂ ਹੀ ਸਾਡਾ ਬੇਸ਼ਕੀਮਤੀ ਵਿਰਸਾ ਹੈ ਅਤੇ ਅਣਮੁੱਲਾ ਖ਼ਜਾਨਾ ਹੈ, ਇਹਨਾਂ ਤੋ ਬਗੈਰ ਇਨਸਾਨ ਲੱਖ ਦਾ ਹੋ ਕੇ ਵੀ ਕੱਖ ਦਾ ਨਹੀਂ । ਅੱਜ ਮਹਿਸੂਸ ਹੋ ਰਿਹਾ ਹੈ ਕਿ ਦਾਦਾ ਜੀ ਦੀਆਂ ਉਹ ਗੱਲਾਂ ਨਸੀਹਤ ਮਾਤਰ ਨਾ ਹੋ ਕੇ ਵਸੀਅਤ ਸੀ ਜਿਸ ਨੂੰ ਅਸੀਂ ਪੈਰਾਂ ਵਿਚ ਰੋਲਦੇ ਰਹੇ ਅਤੇ ਜਿਸ ਨੂੰ ਜੇ ਕਰ ਅੱਜ ਵੀ ਚੁੱਕ ਲਈਏ ਤਾਂ ਮੱਮਾ ਵਾਲੀ ਗੱਲ, ਲੱਖ ਵੱਟਿਆ ਪਰ ਹੁਣ ਸੁਰੂ ਕਿੱਥੋਂ ਕਰਾਂ? ਕਹਿੰਦੇ ਹਨ ਕਿਸੇ ਕੰਮ ਦਾ ਧਹੀਆ ਕਰੋ, ਸੱਭ ਸੰਭਵ ਹੈ। ਸੱਭ ਤੋ ਪਹਿਲਾਂ ਅੱਜ ਸਾਹਬ ਤੋ ਮੁਆਫੀ ਮੰਗਣੀ ਪੈਣੀ ਹੈ ….. ਕਹਿੰਦੇ ਹਨ, ਮੁਆਫੀ ਮੰਗਣ ਵਾਲਾ ਛੋਟਾ ਨਹੀਂ ਹੁੰਦਾ, ਫਿਰ ਆਪਣੇ ਪਤੀ ਤੋ ਮੁਆਫੀ ਮੰਗਣ ਨਾਲ ਕੀ ਛੋਟਾ ਤੇ ਕਿ ਵੱਡਾ …. ਕੰਮ ਸਿਰੇ ਤਾਂ ਹੀ ਚੜੇਗਾ ਜੇ ਦੋ ਦਿਮਾਗ ਇਕ ਸੁਰ ਕੰਮ ਕਰਨਗੇ। ਬੱਚਿਆਂ ਖ਼ਾਤਰ ਕੁਰਬਾਨੀ ਦਿਤੀ ਦਾ ਮੁੱਲ ਪਏਗਾ ਤੇ ਸਾਡੇ ਬਿਖ਼ਰਦੇ ਰਿਸ਼ਤੇ ਵੀ ਨਿਖ਼ਰਦੇ  ਰਿਸ਼ਤੇ ਬਣ ਜਾਣਗੇ।