ਮੈਲਾ ਮਨ (ਮਿੰਨੀ ਕਹਾਣੀ)

ਬੇਅੰਤ ਬਾਜਵਾ   

Email: beantdhaula@gmail.com
Cell: +91 94650 00584
Address:
ਸੰਗਰੂਰ India
ਬੇਅੰਤ ਬਾਜਵਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਹਾੜੀ ਇਲਾਕੇ ਵਿਚ ਵਸੇ ਇਕ ਛੋਟੇ ਜਿਹੇ ਪਿੰਡ ਦੇ ਨੇੜੇ ਵਿਦਵਾਨ ਸਾਧੂ ਆਪਣੇ ਚੇਲਿਆਂ ਨਾਲ ਰਹਿੰਦਾ ਸੀ । ਸਾਧੂ ਦਾ ਰੰਗ ਕਾਲਾ ਅਤੇ ਮੱਧਰਾ ਜਿਹਾ ਕੱਦ ਸੀ । ਆਪਣੇ ਡੇਰੇ ਵਿਚ ਬੈਠਾ ਉਹ ਸਾਰਾ ਦਿਨ ਪਿੰਡ ਦੇ ਲੋਕਾਂ ਨੂੰ ਗਿਆਨ ਦੀਆਂ ਗੱਲ ਦੱਸਦਾ । ਇਸੇ ਪਿੰਡ ਵਿਚ ਇਕ ਧਨਾਢ ਬੰਦਾ ਰਹਿੰਦਾ ਸੀ । ਜੋ ਬਹੁਤ ਹੀ ਰੁੱਖੜੇ ਸੁਭਾਅ ਸੀ।ਪਿੰਡ ਦੇ ਲੋਕਾਂ ਉਸ ਨੂੰ ਨਫਰਤ ਕਰਦੇ ਸਨ, ਕਿਉਂਕਿ ਉਹ ਬਿਨਾਂ ਗੱਲ ਤੋਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਸੀ । ਇਕ ਸਾਧੂ ਆਪਣੇ ਚੇਲਿਆਂ ਨਾਲ ਪਿੰਡ ਵਿਚੋਂ ਦੀ ਖੇਤਾਂ ਵਾਲੇ ਰਾਹ ਨੂੰ ਜਾ ਰਹੇ ਸਨ । ਅਚਾਨਕ ਰਸਤੇ ਵਿਚ ਉਹ ਉਨ੍ਹਾਂ ਨੂੰ ਟੱਕਰ ਗਿਆ ਤੇ ਆਪਣੀ ਘੋੜੀ ਤੇ ਬੈਠਾ ਬੈਠਾ ਉਨ੍ਹਾਂ ਨੂੰ ਬੁਰਾ ਭਲਾ ਕਹਿਣ ਲੱਗ ਗਿਆ । ਉਸ ਨੇ ਸਾਧੂ ਨੂੰ ਕਾਫੀ ਅਪਸ਼ਬਦ ਵੀ ਬੋਲੇ । ਪਰ ਸਾਧੂ ਨੇ ਗੁੱਸਾ ਕਰਨ ਦੀ ਬਜਾਏ ਮੁਸਕਰਾਉਂਦੇ ਹੋਏ ਆਪਣੇ ਰਸਤੇ ਚਲੇ ਗਏ । ਉਸ ਨੇ ਦੇਖਿਆ ਕਿ ਮੇਰੀ ਗੱਲ ਦਾ ਸਾਧੂ ਤੇ ਕੋਈ ਅਸਰ ਨਹੀਂ ਹੋਇਆ ਤਾਂ ਉਸ ਨੇ ਹੋਰ ਉਚੀ ਉਚੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ । ਸਾਧੂ ਆਪਣੀ ਚਾਲ ਚਲਦਾ ਗਿਆ । ਕਾਫੀ ਅੱਗੇ ਜਾ ਕੇ ਸਾਧੂ ਨੂੰ ਉਸ ਦੇ ਚੇਲਿਆਂ ਨੇ ਪੁੱਛਿਆ ਕਿ ਤੁਸੀਂ ਉਨ੍ਹਾਂ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਅਜਿਹਾ ਕਿਉਂ ?  ਸਾਧੂ ਨੇ ਹੱਸਦਿਆ ਕਿਹਾ ਕਿ ਮੈਨੂੰ ਉਸ ਦੇ ਬੁਰਾ ਭਲਾ ਕਹਿਣ ਨਾਲ ਕੋਈ ਤਕਲ਼ੀਫ ਨਹੀਂ ਹੋਈ । ਨ੍ਹਾਂ ਕਹਿ ਕੇ ਸਾਧੂ ਨੇ ਆਪਣੇ ਚੇਲਿਆਂ ਨੂੰ ਪਿੱਛੇ ਆਉਣ ਦਾ ਇਸ਼ਾਰਾ ਕੀਤਾ । ਜਦੋਂ ਸਾਧੂ ਵਾਪਸ ਆਪਣੀ ਕੁਟੀਆ ਵਿਚ ਪਹੁੰਚਿਆ ਤਾਂ ਉਸ ਨੇ ਆਪਣੇ ਚੇਲਿਆ ਨੂੰ ਕਿਹਾ ਕਿ ਤੁਸੀਂ ਬਾਹਰ ਰੁਕੋ ਮੈਂ ਹੁਣੇ ਆਇਆ । ਸਾਧੂ ਕੁਝ ਸਮੇਂ ਬਾਅਦ ਆਪਣੀ ਕੁਟੀਆ ਵਿਚੋਂ ਬਾਹਰ ਆਇਆ । ਉਸ ਦੇ ਹੱਥਾਂ ਵਿਚ ਮੈਲੇ ਕੱਪੜੇ ਸਨ । ਉਸ ਨੇ ਕੱਪੜੇ ਆਪਣੇ ਚੇਲਿਆਂ ਨੂੰ ਦਿੰਦੇ ਹੋਏ ਕਿਹਾ ਕਿ “ਆਹ ਕੱਪੜੇ ਪਹਿਨ ਲਉ“ । ਚੇਲਿਆਂ ਨੇ ਦੇਖਿਆ ਵੀ ਕੱਪੜੇ ਮੈਲੇ ਸਨ ਅਤੇ ਉਨ੍ਹਾਂ ਵਿਚੋਂ ਬਦਬੂ ਆ ਰਹੀ ਸੀ । ਚੇਲਿਆਂ ਨੇ ਕੱਪੜਿਆਂ ਨੂੰ ਦੂਰ ਸੁੱਟ ਦਿੱਤਾ । ਸਾਧੂ ਨੇ ਕਿਹਾ ਕਿ ਹੁਣ ਸਮਝੇ ਤੁਸੀਂ । ਜਿਸ ਤਰ੍ਹਾਂ ਤੁਸੀਂ ਮੈਲੇ ਕੱਪੜੇ ਨਹੀਂ ਧਾਰਨ ਕਰ ਸਕਦੇ ਉਸੇ ਤਰ੍ਹਾਂ ਮੈਂ ਉਸ ਹੰਕਾਰੀ ਆਦਮੀ ਦੇ ਮੈਲੇ ਮਨ ਚੋਂ ਨਿਕਲੇ ਅਪਸ਼ਬਦ ਧਾਰਨ ਨਹੀਂ ਕੀਤੇ । ਜਿਸ ਕਰਕੇ ਮੈਨੂੰ ਉਸ ਦੇ ਬੁਰਾ ਭਲਾ ਕਹਿਣ ਨਾਲ ਕੋਈ ਫਰਕ ਨਹੀਂ ਪਿਆ ।