ਕਹਾਣੀ ਸੰਗ੍ਰਹਿ ਕੋਡ ਬਲੂ ਲੋਕ ਅਰਪਣ (ਖ਼ਬਰਸਾਰ)


30 ਮਈ ਨੂੰ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਅਮਰੀਕਾ ਵੱਸਦੀ ਕਹਾਣੀਕਾਰ ਪਰਵੇਜ਼ ਸੰਧੂ ਦੇ ਨਵ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ  ਕੋਡ ਬਲੂ ਨੂੰ ਲੋਕ ਅਰਪਣ ਕੀਤਾ ਗਿਆ।
 
ਸਮਾਗਮ ਦੇ ਪ੍ਰਧਾਨ ਤੇ ਗੁਰੂ ਨਾਨਕ ਦੇਵ ਯੂਨੀ: ਦੇ ਸਾਬਕਾ ਵੀ ਸੀ ਡਾ: ਐੱਸ ਪੀ ਸਿੰਘ, ਪੰਜਾਬ ਭਵਨ ਸੱਰੀ(ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ, ਗੁਰੂ ਕਾਸ਼ੀ ਯੂਨੀ: ਤਲਵੰਡੀ ਸਾਬੋ ਦੇ ਸਾਬਕਾ ਵੀ ਸੀ ਡਾ: ਨ ਸ ਮੱਲ੍ਹੀ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਪ੍ਰੋ: ਰਵਿੰਦਰ ਭੱਠਲ, ਸਵਰਨਜੀਤ ਸਵੀ, ਕਵਿੰਦਰ ਚਾਂਦ, ਡਾ: ਗੁਰਪ੍ਰੀਤ ਸਿੰਘ,ਡਾ: ਗੁਰਇਕਬਾਲ ਸਿੰਘ, ਡਾ: ਅਰਵਿੰਦਰ ਸਿੰਘ ਪ੍ਰਿੰਸੀਪਲ ਜੀ ਜੀ ਐੱਨ ਖਾਲਸਾ ਕਾਲਿਜ, ਡਾ: ਮਨਜੀਤ ਸਿੰਘ ਛਾਬੜਾਡਾਇਰੈਕਟਰ, ਜੀ ਜੀ ਐੱਨ ਆਈ ਐੱਮ ਟੀ ਤੇ ਹਰਜੀਤ ਕੌਰ ਨੇ ਲੋਕ ਅਰਪਨ ਕੀਤਾ।