ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ 'ਚ ਸਮਾਗਮ (ਖ਼ਬਰਸਾਰ)


ਲੁਧਿਆਣਾ - ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਪ੍ਰਵਾਸੀ ਪੰਜਾਬੀ ਸਾਹਿਤ ਅਧਿਐਨ ਕੇਂਦਰ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਰੂ-ਬਰੂ ਪ੍ਰੋਗਰਾਮ ਕਰਵਾਇਆ ਗਿਆ | ਇਹ ਸਮਾਗਮ ਪੰਜਾਬੀ ਸਾਹਿਤ ਦੇ ਪ੍ਰਮੁੱਖ ਹਸਤਾਖ਼ਰ ਪਿ੍ੰਸੀਪਲ ਸੰਤ ਸਿੰਘ ਸੇਖੋਂ ਦੇ ਜਨਮ ਦਿਨ ਨੂੰ ਸਮਰਪਿਤ ਸੀ | ਸਮਾਗਮ ਵਿਚ ਕੈਨੇਡਾ ਵਾਸੀ ਸੁਖੀ ਬਾਠ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਐਜ਼ੂਕੇਸ਼ਨਲ ਕੌਾਸਲ ਦੇ ਪ੍ਰਧਾਨ ਗੁਰਸ਼ਰਨ ਸਿੰਘ ਨਰੂਲਾ, ਆਨਰੇਰੀ ਸਕੱਤਰ ਡਾ. ਸ. ਪ. ਸਿੰਘ, ਸਾਬਕਾ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਤੇ ਸ. ਭਗਵੰਤ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਸੁਖੀ ਬਾਠ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਤੇ ਪਸਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ | ਕੈਨੇਡਾ ਤੋਂ ਆਏ ਪ੍ਰਵਾਸੀ ਸ਼ਾਇਰ ਕਵਿੰਦਰ ਚਾਂਦ ਨੇ ਪੰਜਾਬ ਭਵਨ ਦੀ ਸਾਰਥਕਤਾ ਅਤੇ ਮਹੱਤਵ ਬਾਰੇ ਚਾਨਣਾ ਪਾਇਆ | ਪ੍ਰੋ. ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ, ਪੰਜਾਬੀ ਅਕਾਡਮੀ ਲੁਧਿਆਣਾ ਨੇ ਆਪਣੇ ਵਿਚਾਰ ਸਾਂਝੇ ਕੀਤੇ | ਡਾ: ਸ. ਪ. ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸੁਖੀ ਬਾਠ ਅਤੇ ਉਨ੍ਹਾਂ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਨਿਰਸੁਆਰਥ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ | ਸਮਾਗਮ ਵਿਚ ਪੰਜਾਬ ਭਵਨ ਸਰੀ ਤੋਂ ਪ੍ਰਕਾਸ਼ਤ ਸੱਜਰਾ ਮੈਗਜੀਨ 'ਸੁਗੰਧੀਆਂ' ਰਲੀਜ਼ ਕੀਤਾ ਗਿਆ | ਇਸ ਮੌਕੇ ਪੰਜਾਬੀ ਕਹਾਣੀਕਾਰਾ ਪਰਵੇਜ਼ ਸੰਧੂ ਦੀ ਕਥਾ ਪੁਸਤਕ 'ਕੋਡ ਬਲੂ' ਤੇ ਮੋਹਣ ਗਿੱਲ ਦੀਆਂ ਦੋ ਹਾਸ ਵਿਅੰਗ ਪੁਸਤਕਾਂ 'ਰੱਬ ਦੌਰੇ ਤੇ ਗਿਆ' ਅਤੇ 'ਕੁੱਤੇ ਦੀ ਤੀਰਥ ਯਾਤਰਾ' ਨੂੰ ਰਲੀਜ ਕੀਤਾ ਗਿਆ | ਸਮਾਗਮ ਵਿਚ ਪੰਜਾਬੀ ਦੇ ਨਾਮਵਰ ਸ਼ਾਇਰਾਂ ਤਰਲੋਚਨ ਲੋਚੀ, ਸਤੀਸ਼ ਗੁਲਾਟੀ, ਕਵਿੰਦਰ ਚਾਂਦ, ਮਨਜਿੰਦਰ ਧਨੋਆ, ਸਵਰਨਜੀਤ ਸਵੀ, ਪ੍ਰੋ. ਰਵਿੰਦਰ ਭੱਠਲ ਆਦਿ ਨੇ ਸ਼ਿਰਕਤ ਕੀਤੀ ਤੇ ਆਪਣੀਆਂ ਰਚਨਾਵਾਂ ਰਾਹੀਂ ਸ਼ਰੋਤਿਆਂ ਨੂੰ ਨਿਵਾਜਿਆ | ਸਮਾਗਮ ਵਿਚ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਾਸਲ ਦੇ ਮੈਂਬਰ ਕੁਲਜੀਤ ਸਿੰਘ, ਹਰਦੀਪ ਸਿੰਘ, ਪਿ੍ੰਸੀਪਲ ਪ੍ਰੇਮ ਸਿੰਘ ਬਜਾਜ, ਪਿ੍ੰਸੀਪਲ ਗੁਰਇਕਬਾਲ ਸਿੰਘ, ਬਲਕੌਰ ਸਿੰਘ, ਪ੍ਰੋ. ਮਨਜੀਤ ਸਿੰਘ ਛਾਬੜਾ ਅਤੇ ਇਸ ਕਾਲਜ ਦੇ ਵੱਖ-ਵੱਖ ਵਿਭਾਗਾਂ ਨਾਲ ਸੰਬੰਧਤ ਅਧਿਆਪਕਾਂ ਨੇ ਇਸ ਸਮਾਗਮ ਵਿਚ ਸਿਰਕਤ ਕੀਤੀ |