ਕਾਲੇ ਦਿਨਾਂ ਦੀ ਸਫੇਦ ਦਾਸਤਾਂ (ਲੇਖ )

ਰਮੇਸ਼ ਸੇਠੀ ਬਾਦਲ   

Email: rameshsethibadal@gmail.com
Cell: +9198766 27233
Address: Opp. Santoshi Mata Mandir, Shah Satnam Ji Street
Mandi Dabwali, Sirsa Haryana India 125104
ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਜਾਬ ਸੂਬਾ ਆਪਣੀ ਉੱਚੀ ਤੇ ਸੁੱਚੀ ਵਿਰਾਸਤ ਕਰਕੇ ਸਭ ਤੋ ਅਮੀਰ ਸੂਬਾ ਗਿਣਿਆਂ ਜਾਂਦਾ ਹੈ।ਆਪਸੀ ਭਾਈਚਾਰਾਂ ਅਤੇ  ਪਿਆਰ ਮਿਲਵਰਤਨ ਪੰਜਾਬੀਆਂ ਦਾ ਗਹਿਣਾ ਹੈ। ਮਹਿਮਾਨ ਨੂੰ ਦੇਵਤੇ ਦਾ ਦਰਜਾ ਦੇਣ ਵਾਲਾ ਸਾਡਾ ਪੰਜਾਬੀ ਸਭਿਆਚਾਰ ਹੀ ਹੈ। ਸਦੀਆਂ ਤੌ ਆਪਣੀ ਵੱਖਰੀ ਸ਼ਾਨ ਬਰਕਰਾਰ ਰੱਖਣ ਵਾਲੇ ਪੰਜਾਬ ਨੂੰ  ਬਹੁਤ ਵਾਰੀ ਦੁੱਖਾਂ ਦੀ ਹਨੇਰੀ ਵਿੱਚੋ ਲੰਘਣਾ ਪਿਆ ਹੈ।  ਹਰ ਵਾਰੀ ਕੱਖੋ ਹੋਲੇ ਹੋਕੇ ਵੀ ਪੰਜਾਬੀ ਹੋਰ ਜਿਆਦਾ  ਨਿੱਖਰੇ ਹਨ। ਇਤਿਹਾਸ ਸਦਾ ਪੰਜਾਬੀਆਂ ਦੀ ਇਸ ਅਨੋਖੀ  ਪ੍ਰLੰਮਪਰਾ ਦਾ ਕਰਜਈ ਰਹੇਗਾ ਅਤੇ ਸਦੀਆਂ ਤੱਕ ਇਸੇ ਵਿਲੱਖਣਤਾ ਕਰਕੇ ਪੰਜਾਬੀਆਂ ਦਾ ਨਾਮ ਚਮਕਦਾ ਰਹੇਗਾ। ਦੇਸ਼ ਦੀ ਵੰਡ ਵੇਲੇ ਸਭ ਤੋ ਜਿਆਦਾ ਨੁਕਸਾਨ ਪੰਜਾਬ ਨੇ ਉਠਾਇਆ। ਘੁੱਗ ਵਸਦੇ ਪੰਜਾਬ ਨੂੰ ਵਿਚਾਲੋ ਚੀਰਾ ਲਾਕੇ ਇਸਦੇ ਦੋ ਹਿੱਸੇ ਕਰ ਦਿੱਤੇ ਗਏ। ਉਜਾੜੇ ਦੀ ਮਾਰ ਬੜੀ ਭਿਆਨਕ ਸੀ ਹਿੰਦੂ ਸਿੱਖ ਅਤੇ ਮੁਸਲਮਾਨਾਂ ਦੇ ਆਪਸੀ ਰਿਸ਼ਤੇ ਪਲਾਂ ਵਿੱਚ ਟੁੱਟ ਗਏ ਹਜਾਰਾਂ ਪਰਿਵਾਰ ਉੱਜੜ ਗਏ। ਲੱਖਾਂ ਲੋਕ ਮਾਰੇ ਗਏ। ਧੀਆਂ ਭੈਣਾਂ ਦੀਆਂ ਇਜੱਤਾਂ ਲੁੱਟੀਆਂ ਗਈਆਂ। ਪੰਜਾਬ ਬੁਰੀ ਤਰਾਂ ਨਾਲ ਜਖਮੀ ਹੋਇਆ। ਮਰਨ ਵਾਲੇ ਵੀ ਪੰਜਾਬੀ ਸਨ ਤੇ ਮਾਰਨ ਵਾਲੇ ਵੀ। ਹਾਂ ਹਿੰਦੂ ਸਿੱਖ ਮੁਸਲਮਾਨਾਂ ਦੀਆਂ ਸੈਕੜੇ ਉਦਾਰਣਾ ਸਾਹਮਣੇ ਆਈਆਂ। ਜਿੱਥੇ ਇਹਨਾ ਨੇ Lਿੰeੱਕ ਦੂਜੇ ਦੀ ਹਿਫਾਜਤ  ਕੀਤੀ। ਧੀਆਂ ਭੈਣਾਂ ਦੀ ਇੱਜਤ ਬਚਾਈ ਤੇ ਆਪਸੀ ਭਾਈਚਾਰੇ ਨੂੰ ਆਂਚ ਨਹੀ ਆਉਣ ਦਿੱਤੀ।ਉਜੜੇ ਲੋਕ ਫਿਰ ਤੌ ਆਬਾਦ ਹੋ  ਗਏ। ਪੁਰਾਣੇ ਜਖ੍ਹਮ ਸਮੇਂ ਨੇ ਭਰ ਦਿੱਤੇ। ਪੰਜਾਬ ਵਿਚਲੇ ਪੰਜਾਬੀ ਫਿਰ ਆਪਣੀ ਪੁਰਾਣੀ ਰੌਅ ਵਿੱਚ ਆ ਗਏ। ਖੁਸ਼ਹਾਲੀ ਕਦਮਾਂ ਚ ਸੀ। ਦੇਸ਼ ਦਾ ਅੰਨਦਾਤਾ ਹੋਣ ਦਾ ਖਿਤਾਬ ਪੰਜਾਬੀਆਂ ਦੀ ਝੋਲੀ ਪਿਆ।
ਅੱਸੀ ਦੇ ਦਹਾਕੇ ਦੀ ਹਨੇਰੀ ਨੇ ਪੰਜਾਬ ਨੂੰ ਫਿਰ ਜ਼ਖਮੀ ਕਰਨਾ ਸੁਰੂ ਕਰ ਦਿੱਤਾ।  ਭਟਕੇ ਹੋਏ ਨੋਜਵਾਨਾਂ ਅਤੇ ਸਰਕਾਰੀ ਏਜੰਸੀਆਂ ਦੇ ਕਰਿੰਦਿਆਂ, ਵਿਦੇਸ਼ੀ ਸ਼ਹਿ ਪ੍ਰਪਾਤ ਚੰਦ ਕੁ ਲੋਕਾਂ ਨੇ ਗਲਤ ਕਾਰਨਾਮੇ ਕਰਨੇ ਸੁਰੂ ਕਰ ਦਿੱਤੇ। ਇਸ ਜੁਲਮ ਦੀ ਚੱਕੀ ਵਿੱਚ ਮਜਲੂਮ ਅਤੇ ਨਿਰਦੋਸ਼ ਲੋਕ ਪੀਸੇ ਗਏ। ਹਿੰਦੂ ਸਿੱਖਾਂ ਵਿੱਚ ਨਫਰਤ ਪੈਦਾ ਕਰਨ ਦੇ ਮਨਸੂਬੇ ਬਨਾਏ ਗਏ। ਬਹੁਤ ਸਾਰੀਆਂ ਹਿੰਸਕ ਕਾਰਵਾਈਆਂ ਕੀਤੀਆਂ ਗਈਆਂ ।ਜਿੰਨਾ ਸਦਕਾ ਆਪਸ ਵਿੱਚ ਨਫਰਤ ਤੇ ਅਵਿਸ਼ਵਾਸ਼ ਦਾ ਬੀਅ ਬੀਜੀਆ ਗਿਆ। । Lਿੰeਕ ਪਾਸੇ ਬੱਸਾਂ ਤੌ ਉਤਾਰਕੇ ਹਿੰਦੂਆਂ ਨੂੰ ਮਾਰਿਆ ਗਿਆ। ਦੂਜੇ ਪਾਸੇ  ਰਾਸ਼ਟਰਵਾਦੀ ਅਤੇ ਸੱਚ ਬੋਲਣ ਵਾਲੇ ਸਿੱਖਾਂ ਨੂੰ ਵੀ ਨਹੀ ਬਖਸ਼ਿਆ ਗਿਆ। ਅਪਹਰਣ ਫਿਰੋਤੀਆਂ ਕਤਲਾਂ ਦਾ ਦੌਰ ਸੁਰੂ ਹੋ ਗਿਆ। ਇਸ ਦਾ ਅਸਲ ਕਾਰਨ ਸਾਹਮਣੇ ਨਹੀ ਆਇਆ । ਪੰਜਾਬ ਨੂੰ ਫਿਰ ਤੋ ਜਖਮੀ ਕਰ ਦਿੱਤਾ ਗਿਆ। ਆਪਸੀ ਪ੍ਰੇਮ ਪਿਆਰ ਨੂੰ ਢਾਹ ਲਾਉਣ ਚ ਕੋਈ ਕਸਰ ਨਹੀ ਛੱਡੀ ਗਈ। ਬਹੁਤ ਸਾਰੇ ਪੰਜਾਬੀ ਵੀ ਗੁਮਰਾਹ ਹੋ ਗਏ। ਡਰ ਅਤੇ ਦਹਿਸ਼ਤ ਨਾਲ ਆਪਸੀ ਵਿਸ਼ਵਾਸ ਖਤਮ ਹੋ ਗਿਆ। ਲੋਕ ਸੁਰਖਿਅੱਤ ਥਾਂਵਾਂ ਵੱਲ ਪਲਾਣ ਕਰਨ ਲੱਗੇ । ਬਹੁਤ ਭਾਰੀ ਸੰਖਿਆ ਵਿੱਚ ਲੋਕ ਪੰਜਾਬ ਤੋ ਹਿਜਰਤ ਕਰਕੇ ਦੂਜੇ ਸੂਬਿਆਂ ਨੂੰ ਚਲੇ ਗਏ। ਇਸੇ ਤਰਾਂ ਦੂਜੇ ਸੂਬਿਆਂ ਚ ਵੱਸਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਪੰਜਾਬ ਵੱਲ ਮੂੰਹ ਕਰ ਲਿਆ। 
ਪੰਜਾਬ ਹਰਿਆਣਾ ਦੀ ਹੱਦ ਤੇ ਵੱਸਦੇ ਇੱਕ  ਹਿੰਦੂ ਪਰਿਵਾਰ ਨੇ ਵੀ ਡਰ ਦੇ ਸਾਏ ਵਿੱਚ ਰਹਿਣ ਦੀ ਥਾਂ ਹਰਿਆਣੇ ਵੱਲ ਜਾਣ ਦਾ ਫੈਸਲਾ ਕਰ ਲਿਆ। ਮੂੰਹ ਹਨੇਰੇ ਹੀ ਟਰਾਲੀ ਲਿਆਕੇ ਸਮਾਨ ਲੱਦਣਾ ਸੁਰੂ ਕਰ ਦਿੱਤਾ। ਦਹਿਸ਼ਤਗਰਦੀ ਦੇ ਦਿਨ ਸਨ। ਰਾਤ ਨੂੰ ਕੋਈ ਬਾਹਰ ਨਹੀ ਸੀ ਨਿਕਲਦਾ। ਪਰ ਟਰਾਲੀ ਵਿੱਚ ਸਮਾਨ ਲੱਦਣ ਦੀ  ਗੁਆਂਢੀਆਂ ਨੂੰ ਭਿਣਕ ਲੱਗ ਗਈ। ਹੋਲੀ ਹੋਲੀ ਗੱਲ ਕਈ ਘਰਾਂ ਤੱਕ ਪਹੰਚ ਗਈ। ਜਿਸ ਨੂੰ ਵੀ ਪਤਾ ਲੱਗਿਆ ਉਹ ਟਰਾਲੀ ਲਾਗੇ ਪਹੰਚ ਗਿਆ।
ਦੇਖ ਸੇਠਾ ਤੂੰ ਮੈਨੂੰ ਚਾਚਾ ਆਖਦਾ ਹੈ। ਮੈ ਤੈਨੂੰ ਆਪਣੇ ਪੁੱਤਾਂ ਸਮਾਨ ਸਮਝਦਾ ਹਾਂ। ਜਿੰਨਾ ਚਿਰ ਮੈ ਜਿਉਂਦਾ ਹਾਂ ਤੇਰੇ ਵੱਲ ਕੋਈ ਅੱਖ ਚੁੱਕ ਕੇ ਨਹੀ ਵੇਖ ਸਕਦਾ। ਸਰਪੰਚ ਦੇ ਹੱਥ ਜੁੜੇ ਸਨ ਅਤੇ ਜੁਬਾਨ ਵਿੱਚ ਤਰਲਾ ਸੀ। ਪਰ ਸੇਠ ਚੁੱਪ ਸੀ।
ਚਾਚਾ ਤੂੰ ਮੇਰੇ ਪਿਉ ਵਰਗਾ ਹੈ। ਸਾਡੀ ਲਾਸ਼ ਉੱਤੌ ਲੰਘ ਕੇ ਹੀ ਕੋਈ ਤੇਰਾ ਨੁਕਸਾਨ ਕਰੇਗਾ।ਨਾਲਦੇ ਘਰ ਦਾ ਨੋਜਵਾਨ ਮੰਡਾ ਸੇਠ ਦੀ ਮਿੰਨਤ  ਕਰ ਰਿਹਾ ਸੀ। ਰੋਦੇ ਹੋਏ ਦੀ ਦਾੜ੍ਹੀ ਹੰਝੂਆਂ ਨਾਲ ਭਿੱਜ ਗਈ ਸੀ। ਉਹ ਸੇਠ ਦੇ ਪੈਰਾਂ ਵਿੱਚ ਬੈਠਾ ਸੀ। ਸੇਠ ਨੂੰ ਹੋਸਲਾ ਤਾਂ ਹੋ ਰਿਹਾ ਸੀ ਪਰ ਗੁਆਢੀ ਪਿੰਡ ਵਿੱਚ ਹੋਈਆਂ ਵਾਰਦਾਤਾਂ ਨੇ ਉਸ ਨੂੰ ਹਿਲਾ ਰੱਖਿਆ ਸੀ। 
ਚੰਗਾ ਤਾਇਆ ਜੇ ਤੁਸੀ ਜਾਣਾ ਹੀ ਹੈ ਤਾਂ ਰਾਤ ਦੇ ਹਨੇਰੇ ਵਿੱਚ ਸਾਨੂੰ ਸ਼ਰਮਸਾਰ ਕਰਕੇ ਨਾ ਜਾਉ। ਦਿਨ ਦੇ ਉਜਾਲੇ ਵਿੱਚ ਅਸੀ ਖੁੱਦ ਤੁਹਾਨੂੰ ਸਹਿਰ ਛੱਡ ਆਵਾਂਗੇ। ਪਰਲੇ ਵਿਹੜੇ ਵਾਲਿਆਂ ਦੇ ਮੰਡੇ ਦੀ ਗੱਲ ਸਾਰਿਆਂ ਨੂੰ ਜੱਚ ਗਈ ਤੇ ਸਾਰੇ ਆਹ ਠੀਕ ਹੈ ਆਹ ਨੀਕ ਹੈ ਕਰਨ ਲੱਗੇ। 
ਦੇਖੋ ਜੀ ਜਿੱਥੇ ਇੰਨੇ ਆਪਣੇ ਰਹਿੰਦੇ ਹੋਣ  ਉਥੇ ਜੇ ਮੋਤ ਵੀ ਆ ਜਾਏ ਤਾਂ ਕੋਈ ਦੁੱਖ  ਨਹੀ। ਸਹਿਰਾਂ ਵਿੱਚ ਤਾਂ ਨਿਰਮੋਹੇ ਲੋਕ ਵੱਸਦੇ ਹਨ।ਉਥੇ ਗੁਆਂਢੀ ਗੁਆਂਢੀ ਦਾ ਖਿਆਲ ਨਹੀ ਰੱਖਦਾ। ਇੱਥੇ ਤਾਂ ਸੁੱਖ ਨਾਲ ਸਾਰੇ ਹੀ ਆਪਣੇ ਹਨ। ਆਂਪਾਂ ਨਹੀ ਜਾਂਦੇ ਸ਼ਹਿਰ ਹੁਣ। ਕੋਲ ਖੜ੍ਹੀ ਸੇਠਾਣੀ ਤੌ ਬੋਲੇ ਬਿਨਾ ਰਿਹਾ ਨਹੀ ਗਿਆ। ਸੇਠਾਣੀ ਦਾ ਫੈਸਲਾ ਸੁਣਕੇ ਸਾਰਿਆਂ ਦੇ ਚਿਹਰੇ ਤੇ ਰੋਣਕ ਪਰਤ ਆਈ। ਲੋਕ ਟਰਾਲੀ ਵਿੱਚੋ ਫਟਾਫਟ ਸਮਾਨ ਲਹਾਉਣ ਲੱਗੇ। ਸਮਾਨ ਲਾਹਕੇ ਸੇਠਾਂ ਦਾ ਪਰਿਵਾਰ ਫਿਰ ਤੌ ਬੇਫਿਕਰ ਹੋਕੇ  ਘੂਕ ਸੌ ਗਿਆ। ਆਪਣਿਆਂ ਦੀ ਛੱਤਰੀ ਵਿੱਚ ਹੁਣ ਉਸਨੂੰ ਮੋਤ ਤੌ ਵੀ ਡਰ ਨਹੀ ਸੀ ਲੱਗਦਾ।