ਪਰਦੇਸੀਆ ਈਦ ਆਈ (ਗੀਤ )

ਐਸ. ਸੁਰਿੰਦਰ   

Address:
Italy
ਐਸ. ਸੁਰਿੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਰਦੇਸੀਆ ਈਦ ਆਈ ਤੂੰ ਨਾ ਆਇਆ 
ਮੁੱਦਤ ਹੋ ਗਈ  ਤੂੰ ਨਾ ਮੁੱਖ  ਵਿਖਾਇਆ
ਆਜਾ   ਵਤਨੀਂ  ਤਰਲੇ  ਪਾਵਾਂ 
ਅਸੀਂ ਮਨ ਦਾ ਚੈਨ ਗੁਆਇਆ     
ਪਰਦੇਸੀਆ ਈਦ ਆਈ ਤੂੰ ਨਾ ਆਇਆ ।
 
ਕੀ  ਆਖਾਂ  ਮੈਂ   ਤੈਨੂੰ  ਅੜਿਆ
ਈਦ ਮੁਬਾਰਕ ਦਾ ਦਿਨ ਚੜਿਆ
ਤੂੰ  ਨਾ   ਗਲ   ਨਾਲ  ਲਾਇਆ
ਪਰਦੇਸੀਆ ਈਦ ਆਈ ਤੂੰ ਨਾ ਆਇਆ ।
 
ਤੇਰੇ  ਬਿਨ  ਕਿੰਝ  ਈਦ ਮਨਾਵਾਂ
ਕਿੱਦਾਂ   ਮੁੱਖੜੇ   ਨੂੰ  ਲਿਸ਼ਕਾਵਾਂ
ਅਸੀਂ ਦਰਦ  ਕਸੀਦਾ  ਗਾਇਆ
ਪਰਦੇਸੀਆ ਈਦ ਆਈ ਤੂੰ ਨਾ ਆਇਆ ।
 
ਸਾਰੇ   ਲੋਕੀਂ   ਈਦ  ਮਨਾਉਂਦੇ
ਇਕ ਦੂਜੇ ਨੂੰ ਗਲ ਨਾਲ ਲਾਉਂਦੇ
ਤੂੰ  ਨਾ   ਗਲ   ਨਾਲ  ਲਾਇਆ
ਪਰਦੇਸੀਆ ਈਦ ਆਈ ਤੂੰ ਨਾ ਆਇਆ ।
 
ਸੁਰਿੰਦਰ  ਘਰ  ਨੂੰ ਆਜਾ ਚੰਨਾ
ਸੋਹਣਾ  ਮੁੱਖ  ਵਿਖਾ  ਜਾ  ਚੰਨਾ
ਦਿਲ    ਕੱਲਾ     ਘਬਰਾਇਆ
ਪਰਦੇਸੀਆ ਈਦ ਆਈ ਤੂੰ ਨਾ ਆਇਆ ।