ਪ੍ਰੋ: ਤਿਆਗੀ ਦੀ ਪੁਸਤਕ ਦਾ ਦੂਜਾ ਭਾਗ ਲੋਕ ਅਰਪਣ (ਖ਼ਬਰਸਾਰ)


ਮਾਲੇਰਕੋਟਲਾ --  ਇੰਗਲਿਸ਼ ਕਾਲਜ ਵੱਲੋਂ 'ਪੁਸਤਕ ਲੋਕ ਅਰਪਣ ਅਤੇ ਸਨਮਾਨ ਸਮਾਰੋਹ' ਕਰਵਾਇਆ ਗਿਆ।ਇਸ ਮੌਕੇ 'ਜ਼ਿੰਦਗੀ ਖ਼ੂਬਸੂਰਤ ਹੈ' ਮਿਸ਼ਨ ਦੇ ਸੰਚਾਲਕ ਅਤੇ ਬੁਲਾਰੇ ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ' ਦੀ ਪੁਸਤਕ 'ਸਫ਼ਲਤਾ ਦਾ ਮੰਤਰ' ਦਾ ਦੂਜਾ ਭਾਗ ਲੋਕ ਅਰਪਣ ਕੀਤਾ ਗਿਆ। ਸਿੱਖਿਆ ਸ਼ਾਸਤਰੀ ਡਾ: ਕਮਲਜੀਤ ਸਿੰਘ ਟਿੱਬਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਮੈਡਮ ਸਿਮਰਨ, ਡਾ: ਅਮਜ਼ਦ ਅਤੇ ਸ: ਦਵਿੰਦਰ ਸਿੰਘ ਹਾਜ਼ਰ ਸਨ।ਪੁਸਤਕ ਬਾਰੇ ਜਾਣਕਾਰੀ ਭਰਭੂਰ ਭਾਸ਼ਣ ਦਿੰਦਿਆਂ ਡਾ: ਕਮਲਜੀਤ ਸਿੰਘ ਟਿੱਬਾ ਨੇ ਕਿਹਾ ਕਿ ਪ੍ਰੋ: ਤਿਆਗੀ ਦੀ ਨੌਜਵਾਨਾਂ ਦੇ ਮਸਲਿਆਂ ਪ੍ਰਤੀ ਅੰਤਰ ਸੋਝੀ, ਵਿਸ਼ੇ ਦਾ ਗਿਆਨ ਤੇ ਵਿਚਾਰਾਂ ਵਿੱਚ ਤਰਕਸ਼ੀਲਤਾ ਉਸ ਦੀ ਹਰ ਲਿਖਤ ਨੂੰ ਵਿਲੱਖਣਤਾ ਪ੍ਰਦਾਨ ਕਰਦੀ ਹੈ। ਇਹ ਪੁਸਤਕ ਨੌਜਵਾਨਾਂ ਦੀਆਂ ਸ਼ਕਤੀਆਂ ਨੂੰ ਤਰਾਸ਼ ਕੇ ਉਨ੍ਹਾਂ ਨੂੰ ਸਫ਼ਲਤਾ ਦੇ ਮੰਤਰ ਦੱਸ ਕੇ ਜ਼ਿੰਦਗੀ 'ਚ ਅੱਗੇ ਵੱਧਣ ਲਈ ਪ੍ਰੇਰਦੀ ਹੈ। ਪੁਸਤਕ ਬਾਰੇ ਆਪਣੇ ਵਿਚਾਰ ਦਸਦਿਆਂ ਮੈਡਮ ਸਿਮਰਨ ਨੇ ਕਿਹਾ ਕਿ ਇਹ ਪੁਸਤਕ ਹਰੇਕ ਪਾਠਕ ਨੂੰ ਇਹ ਅਹਿਸਾਸ ਕਰਾਉਂਦੀ ਹੈ ਕਿ ਸਰੀਰਕ, ਸਮਾਜਿਕ ਅਤੇ ਆਰਥਿਕ ਸਥਿਤੀਆਂ ਭਾਵੇਂ ਵਿਪਰੀਤ ਹੋਣ ਤਾਂ ਵੀ ਸਾਕਰਾਤਮਕ ਸੋਚ ਨਾਲ ਇੱਕਚਿੱਤ ਹੋ ਕੇ ਹਰ ਮੰਜ਼ਿਲ ਫਤਿਹ ਕੀਤੀ ਜਾ ਸਕਦੀ ਹੈ।ਸਮਾਗਮ ਦੇ ਦੂਜੇ ਪੜਾਅ ਵਿੱਚ ਠੇਕੇਦਾਰ ਜਿੰਮੀ ਸ਼ਰਮਾਂ, ਸੰਦੀਪ ਕੌਰ, ਪ੍ਰਦੀਪ ਕੌਰ, ਲਵਲੀਨ ਕੌਰ, ਅਸ਼ਮਨਦੀਪ ਸਿੰਘ, ਨੈਨੀਤਾ, ਰਸ਼ਪਾਲ ਕੌਰ, ਵੀਰਪਾਲ ਕੌਰ, ਅੰਮ੍ਰਿਤ ਕੌਰ, ਮਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ਼ ਸਕੱਤਰ ਦੀ ਭੂਮੀਕਾ ਪ੍ਰੋਫੈਸਰ ਵਰਿੰਦਰ ਸਿੰਘ ਅਤੇ ਅਰਸ਼ਦੀਪ ਕੌਰ ਨੇ ਨਿਭਾਈ। ਇਸ ਮੋਕੇ ਰਜ਼ਨੀ, ਰਵਿੰਦਰ ਕੌਰ, ਅਜੇ ਕੁਮਾਰ, ਕਰਨਜੋਤ ਸਿੰਘ, ਬਲਦੀਪ ਸਿੰਘ, ਹਰਮਨ, ਮਨਦੀਪ ਕੌਰ, ਆਦਿ ਹਾਜ਼ਰ ਸਨ।ਪ੍ਰੋਗਰਾਮ ਦੇ ਅੰਤ ਵਿੱਚ ਸ੍ਰੀ ਤਿਆਗੀ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਾਅਦਾ ਕੀਤਾ ਕਿ ਉਹ ਭਵਿੱਖ ਵਿੱਚ ਵੀ ਉਸਾਰੂ ਸਾਹਿਤ ਲਿਖਣ ਲਈ ਯਤਨਸ਼ੀਲ ਰਹਿਣਗੇ।