ਗ਼ਜ਼ਲ (ਗ਼ਜ਼ਲ )

ਹਰਚੰਦ ਸਿੰਘ ਬਾਸੀ   

Email: harchandsb@yahoo.ca
Cell: +1 905 793 9213
Address: 16 maldives cres
Brampton Ontario Canada
ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੂੰ ਝਿੜਕੇ ਮੈਂ ਚੁੱਪ ਹੋ ਜਾਂਦੀ ਤੇ ਮੁਸਕਾ ਕੇ ਬੁਲਾਉਂਦੀ ਰਹੀ
ਝਿੜਕ ਤੇਰੀ ਨਾ ਯਾਦ ਰੱਖੀ ਸੱਭ ਕੁੱਝ ਦਿਲੋਂ ਭੁਲਾਉਂਦੀ ਰਹੀ

ਜੇ ਮੁਹੱਬਤ ਦੀ ਇੱਕ ਬੂੰਦ ਮਿਲੀ ਸ਼ੁਕਰ ਮੈਂ ਉਹ ਪਲ ਦਾ ਕੀਤਾ  
ਸਮਝ ਕੇ ਮੀਂਹ ਕੋਈ ਨੂਰੀ ਦੇਰ ਤੱਕ ਉਸ ਚ ਨਹਾਉਂਦੀ ਰਹੀ।

ਗਿਲਾ ਨਾ ਮੈਨੂੰ ਕੋਈ ਜੇ ਤੂੰ ਕਈ ਵਾਰੀ ਦਿਲ ਜਲਾਇਆ
ਗਿਲਾ ਹੈ ਤੇਰੇ ਕਰਕੇ ਮੈਨੂੰ ਦੁਨੀਆਂ ਕਿਉਂ ਜਲਾਉਂਦੀ ਰਹੀ

ਮੈਂ ਚਾਵਾਂ ਸੰਗ ਬਣਾਏ ਸੀ ਮਹਿਲ ਮੇਲ ਦੀਆਂ ਸਧਰਾਂ ਦੇ
ਤੇਰੀ ਬੇਰੁਖੀ ਦੀ ਤੇਜ਼ ਬਾਰਸ਼  ਨਿੱਤ ਦਿਹਾੜੇ ਢਹਾਉਂਦੀ ਰਹੀ

ਬੜੇ ਜਲਜਲੇ ਡਰੌਦੇ ਰਹੇ ਬੇੜੀ ਕਿਸਮਤ ਦੀ ਡੋਬਣ ਲਈ
ਐਪਰ ਸਿਦਕ ਮੇਰੇ ਦੀ ਨਈਆ ਸਦਾ ਡੁਬਣ ਤੋਂ  ਬਚਾਉਂਦੀ ਹਰੀ

ਮੈਂ ਕਿੰਨੇ ਤਰਲੇ ਪਾਏ ਸੀ  ਤੇਰੇ ਸਾਹਵੇਂ ਦਿਨ ਤੇ ਰਾਤੀ
ਮੇਰੀ ਭੁੱਲ ਦੱਸ ਕੋਈ ਮੈਨੰ ਹੱਥ ਜੋੜ ਕੇ ਮੈਂ ਮਨਾਉਨਦੀ ਰਹੀ

ਤੂੰ ਹੀ ਤੂੰ ਹਰ ਤਰਫ ਮੈਨੂੰ ਨਜ਼ਰ ਆਇਆ ਦੀਪਕ ਬਣ ਕੇ
ਮੈ ਅਪਣਾ ਸਮਝ ਧੂੜ ਤੇਰੀ ਚੁੰਮ  ਕੇ ਮੱਥੇ ਨੂੰ ਲਾਉਦੀ ਰਹੀ

ਇਸਕ ਤੇਰੇ ਮੈਨੂੰ ਬਾਸੀ ਕੀਤਾ ਪਾਗਲ ਹੋਈ ਬੌਰੀ
ਮੇਰੀ ਸੁਰਤ ਲਗ ਤੇਰੇ ਵਿਚ ਸਦਾ ਗੀਤ ਹੈ ਗਾਂਉਂਦੀ ਰਹੀ