ਇਨਕਲਾਬ ਦਾ ਖੂਨ (ਕਵਿਤਾ)

ਹਰਦੀਪ ਬਿਰਦੀ   

Email: deepbirdi@yahoo.com
Cell: +91 90416 00900
Address:
Ludhiana India 141003
ਹਰਦੀਪ ਬਿਰਦੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੇਰਾ ਖੂਨ ਪੀਣ ਦੀ ਨਾ ਏਨੀ ਚਾਹ ਕਰੋ,
ਇਹ ਆਂਦਰਾਂ ਤੁਹਾਡੀਆਂ ਸਾੜ ਦੇਵੇਗਾ |
ਧੜਕਣਾਂ ਰੁੱਕ ਜਾਣਗੀਆਂ ਤੁਹਾਡੀਆਂ ,
ਬੁਝ ਦਿਲਾਂ ਜਿਹਾ ਸੀਨਾ ਵੀ ਪਾੜ ਦੇਵੇਗਾ |
ਭਾਲਦੇ ਹੋਵੋਗੇ ਕਿ ਮਿਲੇਗੀ ਠੰਡਕ ਪੀਕੇ,
ਯਕੀਨ ਮੰਨਿਓ ਇਹ ਤਪਦਾ ਹਾੜ ਦੇਵੇਗਾ |
ਇਹਦੇ ਪੀਤੇ ਨਹੀਂ ਆਉਣਾ ਟਿਕਾ ਤੁਹਾਨੂੰ,
ਡਰ ਵਾਲਾ ਪਾਰਾ ਸਿਰੇ ਚਾੜ੍ਹ ਦੇਵੇਗਾ |
ਕੁੜੱਤਣ ਮਿਲ ਗਈ ਜੇ ਤੁਹਾਡੇ ਅੰਦਰ ਇਸਦੀ,
ਗਰਾਫ਼ ਸਾਰੇ ਸੁਆਦਾਂ ਵਾਲੇ ਵਿਗਾੜ ਦੇਵੇਗਾ |
ਨਾ ਆਦਤ ਹੈ ਇਸਨੂੰ ਜ਼ੁਲਮ ਸਹਿਣ ਦੀ ,
ਆਜ਼ਾਦੀ ਲਈ ਜ਼ੁਲਮੀ ਨੂੰ ਲਤਾੜ  ਦੇਵੇਗਾ |
ਸਿੰਜੋਗੇ ਜੇ ਮੇਰੇ ਖੂਨ ਨਾਲ ਧਰਤੀ ਤੁਸੀਂ ,
ਬਗਾਵਤ ਦਾ ਭਰਵਾਂ ਇਹ ਝਾੜ ਦੇਵੇਗਾ |
ਇਹਦੇ ਵਿੱਚ ਹੈ ਬਗਾਵਤ ਨਿਰੀ ਘੁਲੀ ਹੋਈ,
ਪੀਉਗੇ ਤਾਂ ਆਨੇ ਤੁਹਾਡੇ ਚਾੜ ਦੇਵੇਗਾ |
ਜ਼ੁਲਮ ਦੇ ਤਜੁਰਬੇ ਨਾਲ ਜੋ ਹੋਏ ਚਿੱਟੇ,
ਛੋਹ ਗਿਆ ਜੇ ਕੀਤੇ ਸਭ ਝਾੜ ਦੇਵੇਗਾ |
ਇਹਦੇ ਰੰਗ ਦਾ ਹੋਣਾ ਤੇਜ਼ ਹੀ ਵੱਖਰਾ,
ਇੰਦਰ ਧਨੁਸ਼ ਤੁਹਾਡਾ ਸਾਰਾ ਵਿਗਾੜ ਦੇਵੇਗਾ |