ਫ਼ਰਜ਼ ਦਾ ਅਹਿਸਾਸ (ਮਿੰਨੀ ਕਹਾਣੀ)

ਸੁਖਜੀਤ ਕੌਰ   

Email: sonysukhjeet@gmail.com
Cell: +91 98148 78835
Address:
ਡਬਵਾਲੀ ਢਾਬ India
ਸੁਖਜੀਤ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਰਥਸ਼ਾਸ਼ਤਰ ਵਿਸ਼ੇ 'ਚ ਐੱਮ ਏ ਕਰਨ  ਤੋਂ ਬਾਅਦ ਜਦੋਂ ਮੈਂ ਬੀ ਐੱਡ 'ਚ ਦਾਖਲਾ ਲਿਆ ਤਾਂ ਐੱਮ ਏ ਕਰਦਿਆਂ ਕਾਲਜ ਵਿੱਚ ਮਾਣੇ ਖੁੱਲ੍ਹੇ ਮਾਹੌਲ ਤੋਂ ਬਾਅਦ ਬੀ ਐੱਡ  ਦੇ  ਅਨੁਸ਼ਾਸ਼ਤ ਮਾਹੌਲ 'ਚ ਪੜਦਿਆਂ ਸ਼ੁਰੂ ਵਿੱਚ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਦੁਬਾਰਾ ਕਿਸੇ ਸਕੂਲ 'ਚ ਦਾਖਲਾ ਲੈ ਲਿਆ ਹੋਵੇ । ਬੀ ਐੱਡ ਕਰਨ ਦੌਰਾਨ ਮੈਂ ਆਪਣੀ ਇੱਕ ਅਧਿਆਪਕਾ ਤੋਂ ਬਹੁਤ ਪ੍ਰਭਾਵਿਤ ਹੋਈ ਸੀ ਜੋ ਕਿ ਸਾਨੂੰ ਫਿਲਾਸਫੀ ਤੇ ਪੰਜਾਬੀ ਵਿਸ਼ੇ ਪੜਾਉਦੀ ਸੀ ।ਉਹ ਬਹੁਤ ਜਿਆਦਾ ਅਨੁਸ਼ਾਸ਼ਨ ਪਸੰਦ ਸੀ ।ਜਿਸ ਕਾਰਨ ਉਹ ਥੋੜ੍ਹਾ ਸਖਤ ਸੁਭਾਅ ਦੀ ਵੀ ਸੀ । ਇੱਕ ਦਿਨ ਲਗਾਤਾਰ ਪੀਰੀਅਡ ਲਗਾਉਣ ਤੋਂ ਬਾਅਦ ਸਭ ਦਾ ਮਨ ਪੜ੍ਹਨ ਤੋਂ ਅੱਕ ਚੁੱਕਿਆ ਸੀ ।ਅਗਲਾ ਪੀਰੀਅਡ ਵੀ ਉਸ ਮੈਡਮ ਦਾ ਸੀ।ਉਸ ਦਿਨ ਮੈਡਮ ਦਾ ਜਨਮ ਦਿਨ ਵੀ ਸੀ ।ਸਭ ਨੇ ਇਸ ਗੱਲ ਦਾ ਫਾਇਦਾ ਉਠਾਉਂਦੇ ਹੋਏ ਮੈਡਮ ਨੂੰ ਕਿਹਾ ਕਿ ਅੱਜ ਤੁਹਾਡਾ ਜਨਮ ਦਿਨ ਹੈ ਸਾਨੂੰ ਅੱਜ ਨਾ ਪੜਾਉ ।ਪਰ ਮੈਡਮ ਨੇ ਕਿਹਾ ਕਿ ਅੱਜ ਮੇਰਾ ਜਨਮ ਦਿਨ ਹੈ ਅਤੇ ਅੱਜ ਤਾਂ ਮੈਂ ਜ਼ਰੂਰ ਪੜਾਉਣਾ ਹੈ ਜੇਕਰ ਮੈਂ ਅੱਜ ਨਾ ਪੜਾਇਆ ਤਾਂ ਮੇਰੀ ਅੰਤਰ ਆਤਮਾ ਨੇ ਮੈਨੂੰ ਸਵਾਲ ਕਰਨਾ ਕਿ "ਕੀ ਮੈਂ ਆਪਣਾ ਫਰਜ਼ ਨਿਭਾ ਚੱਲੀ ਹਾਂ " ।ਅੱਜ ਖੁਦ ਅਧਿਆਪਕਾ ਬਣਨ ਤੋਂ ਬਾਅਦ ਮੈਨੂੰ ਮੈਡਮ ਜੀ ਦੇ ਕਹੇ ਉਸ ਵਾਕ ਦੇ ਅਸਲੀ ਅਰਥ ਸਮਝ ਆਏ ਹਨ । ਅੱਜ ਮੇਰੀ ਅੰਤਰ ਆਤਮਾ ਵੀ ਹਰ ਰੋਜ਼ ਸਕੂਲ ਸਮੇਂ ਤੋਂ ਬਾਅਦ ਇਹ ਸਵਾਲ ਕਰਦੀ ਹੈ ਕਿ "ਕੀ ਮੈਂ ਆਪਣਾ ਫ਼ਰਜ਼ ਨਿਭਾ ਚੱਲੀ ਹਾਂ " ।