ਗ਼ਜ਼ਲ (ਗ਼ਜ਼ਲ )

ਅਮਰਜੀਤ ਸਿੰਘ ਸਿਧੂ   

Email: amarjitsidhu55@hotmail.de
Phone: 004917664197996
Address: Ellmenreich str 26,20099
Hamburg Germany
ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦ ਸਾਉਣ ਮਹੀਨਾ ਆਇਆ ਹੈ ।
ਤੇਰੀ ਯਾਦ ਬੜਾ ਤੜਫਾਇਆ ਹੈ ।

ਚੱੜ ਬੱਦਲਾਂ ਨੇ ਅਸ਼ਮਾਨਾ ਵਿੱਚ ,
ਕੁੱਲੀਆਂ ਨੂੰ ਵਖਤ ਪਾਇਆ ਹੈ ।

ਵੇਖ ਚੜੀ ਘਟਾ ਘਨਘੋਰ ਮੋਰਾਂ ,
ਰਲ ਗੀਤ ਮੁਹੱਬਤ ਗਾਇਆ ਹੈ ।

ਤੀਆਂ ਵਿੱਚ ਹੋ ਕੱਠੀਆਂ ਕੁੜੀਆਂ ,
ਮਨ ਆਪਣੇ ਨੂੰ ਬਹਿਲਾਇਆ ਹੈ ।

ਕਈਆਂ ਸਾਲਾਂ ਤੋਂ ਵਿੱਛੜਿਆਂ ਨੂੰ ,
ਕਰ ਕ੍ਰਿਪਾ ਅੱਲਾ ਮਿਲਾਇਆ ਹੈ।

ਯਾਰਾ ਤੇਰੇ ਜਾਗ ਪਏ ਭਾਗ ,
ਗਵਾਚਿਆ ਰੱਬ ਥਿਆਇਆ ਹੈ।

ਵੇਖ ਸੁਹਾਵਣਾ ਮੌਸਮ ਸਿੱਧੂ ਨੇ ,
ਅੱਜ ਹੱਥ ਕਲਮ ਨੂੰ ਪਾਇਆ ਹੈ ।