ਹਥਿਆਰ (ਮਿੰਨੀ ਕਹਾਣੀ)

ਹਰਮਨ ਗਿੱਲ   

Email: imgill79@ymail.com
Address:
India
ਹਰਮਨ ਗਿੱਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਤੁਰਨ ਤੋਂ ਪਹਿਲਾਂ ਕਿਤਾਬ ਨੂੰ ਹੱਥ ਪਾਉਣ ਲੱਗਾ ਤਾਂ ਨਾਲ ਦੇ ਨੇ ਪੁੱਛ ਲਿਆ ਕਿ ਇਹ ਕਿਤਾਬ ਕੀ ਕਰਨੀ ਐ ..? ਜਾਣਾ ਤਾਂ ਕੌਫੀ ਲੈਣ ਐ ਤੇ ਵੈਸੇ ਵੀ ਆਉਣ ਜਾਣ ਹੀ ਕਰਨਾ ਹੈ! ਮੈਂ ਕਿਹਾ ਕਿਤਾਬ ਹੱਥ ਵਿੱਚ ਹੋਣ ਨਾਲ ਫਰਕ ਪੈਂਦਾ ਹੈ। ਕਹਿੰਦਾ ਕੀ ਫਰਕ ਪੈਂਦਾ ਹੈ ..? ਪੜ੍ਹ ਲੈਣ ਨਾਲ ਤਾਂ ਫਰਕ ਪੈ ਸਕਦਾ ਹੈ ਪਰ ਹੱਥ ਵਿੱਚ ਕਿਤਾਬ ਲੈ ਕੇ ਤੁਰਨ ਨਾਲ ਕੀ ਫਰਕ ਪੈ ਸਕਦਾ ਹੈ.? ਮੇਰਾ ਜਵਾਬ ਸੀ "ਉਹੀ ਫਰਕ ਪੈਂਦਾ ਹੈ ਜੋ ਹੱਥ ਵਿੱਚ ਹਥਿਆਰ ਲੈ ਕੇ ਤੁਰਨ ਨਾਲ ਪੈਂਦਾ ਹੈ''।