ਜੈਤੋ ਆਲੀ ਭੂਆ (ਲੇਖ )

ਰਮੇਸ਼ ਸੇਠੀ ਬਾਦਲ   

Email: rameshsethibadal@gmail.com
Cell: +9198766 27233
Address: Opp. Santoshi Mata Mandir, Shah Satnam Ji Street
Mandi Dabwali, Sirsa Haryana India 125104
ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੈਤੌ ਆਲੀ ਭੂਆ ਨੂੰ ਕੋਰੀਅਰ ਅਜ ਨੇ ਮਿਲਿਆ । ਅੱਜ ਹੀ ਫੋਨ ਆਇਆ ਸੀ।ਬਾਜਾਰ ਜ਼ਾਂਦੇ ਸਮੇ ਐਕਟਿਵਾ ਪਿੱਛੇ ਬੈਠੀ ਨੇ ਮੈਨੂੰ ਕਿਹਾ।
ਭੂਆ ਕਿਹੜਾ ਘਰੇ ਟਿਕਦੀ ਹੈ ਕਦੇ।ਇੱਕਲੀ ਹੈਗੀ ਫਿਰ ਵੀ ਰੋਜ਼ ਬਾਹਰ ਹੀ ਰਹਿੰਦੀ ਹੈ। ਮੇਰੇ ਮੂੰਹੋ ਸੁਭਾਇਕੀ ਹੀ ਨਿਕਲ ਗਿਆ। 
ਨਹੀ ਬਾਹਰ ਤਾਂ ਉਸਨੇ ਕਿੱਥੇ ਜਾਣਾ ਹੁੰਦਾ ਹੈ। ਉਹ ਤਾਂ ਪ੍ਰੀਤ ਭੂਆ ਜੀ ਦੀ ਐਨਕ ਬਣਵਾਉਣ ਆਈ ਸੀ ਬਠਿੰਡੇ। ਹਿੰਮਤ ਕੀਤੀ ਪੰਮੀ ਵੀਰ ਜੀ ਨੇ। ਜਿਸ ਨੇ ਕਈ ਦਿਨ ਭੱਜ ਨੱਸ ਕੀਤੀ ਭੂਆ ਜੀ ਨਾਲ। ਨਹੀ ਤਾਂ ਇਕੱਲੀ ਭੂਆ ਤੌ ਕੀ ਹੰਦਾ ਹੈ।ਇਹ ਸਾਰੇ ਹੀ ਸਾਰੀਆਂ ਭੂਆਂ ਦਾ ਖਿਆਲ ਰੱਖਦੇ ਹਨ।ਭੂਆ ਜੀ ਕਿਸੇ ਨੂੰ ਵੀ ਫੋਨ ਖੜਕਾ ਦੇਣ ਅਗਲਾ ਭੱਜਿਆ ਜਾਂਦਾ ਹੈ। ਪਤਾ ਹੈ ਬਈ ਭੂਆ ਦਾ ਕੋਈ ਨਹੀ। ਅਸੀ ਹੀ ਕਰਨਾ ਹੈ। ਪਿੱਛੇ ਜਿਹੇ  ਭੂਆ ਜੀ ਦਾ ਟੈਲੀਵਿਯਨ ਖਰਾਬ ਹੋ ਗਿਆ। ਮਿੰਟੂ ਉਥੋ ਚੁੱਕ ਲਿਆਇਆ ਤੇ ਠੀਕ ਕਰਵਾ ਕੇ ਦੇ ਆਇਆ ਜੈਤੋ।ਉਸ ਨੇ ਮੈਨੂੰ ਆਪਣੀਆਂ ਭੂਆ ਦੀ ਮਜਬੂਰੀਆਂ ਅਤੇ ਉਹਨਾ ਦੀ ਹੋ ਰਹੀ ਸੰਭ ਸੰਭਾਲ ਬਾਰੇ ਦੱਸਿਆ।ਮੈਨੂੰ ਚੰਗਾ ਲੱਗਿਆ। ਚਲੋ ਕੋਈ ਤਾਂ ਹੈ ਜ਼ੋ ਰਿਸ਼ਤਿਆਂ ਦੀ ਕਦਰ ਕਰਦਾ ਹੈ। ਨਹੀ ਤਾਂ ਲੋਕ ਪੈਸੇ ਪਿੱਛੇ ਹੀ ਮਰੂ ਮਰੂ ਕਰੀ ਜਾਂਦੇ ਹਨ।ਆਪਣੀ ਅੋਲਾਦ ਦਾ ਹੀ ਸੋਚਦੇ ਹਨ। ਭੈਣਾਂ ਭੂਆਂ ਲਈ ਕਿਸ ਕੋਲ ਟਾਇਮ ਹੁੰਦਾ ਹੈ।ਜਿਹੜੇ ਇਹਨਾਂ ਰਿਸ਼ਤਿਆਂ ਦਾ ਮਾਣ ਤਾਣ ਕਰਦੇ ਹਨ।ਉਹ ਲੋਕ ਹੀ ਚੰਗਾ ਸਮਾਜ ਸਿਰਜਦੇ ਹਨ। ਰਿਸ਼ਤੇ ਸਮਾਜ ਦਾ ਆਧਾਰ ਹੁੰਦੇ ਹਨ। 
ਜ਼ੈਤੋ ਆਲੀ ਭੂਆ ਦੇ ਅਜੇ ਹੱਡ ਗੋਡੇ ਕੁਝ ਚਲਦੇ ਹਨ। ਇਸੇ ਲਈ ਹੁਣ ਉਹ ਛੋਟੀ ਭੂਆ ਪ੍ਰੀਤ ਦੀ ਸੇਵਾ ਤੇ ਲੱਗੀ ਰਹਿੰਦੀ ਹੈ।ਪਤਾ ਨਹੀ ਕਿਉਂ ਪ੍ਰੀਤ ਭੂਆ ਜੀ ਜਲਦੀ ਹੀ  ਹਾਰ ਮੰਨ ਗਏ।ਹੁਣ ਜੈਤੋ ਆਲੀ ਭੂਆ ਹੀ ਉਸਨੂੰ  ਦਵਾਈ ਦਿਵਾਉਣ ਬਠਿੰਡੇ ਆਗਈ । ਕਦੇ ਅਖੇ ਐਨਕਾਂ ਬਣਵਾਉਣੀਆਂ ਹਨ।ਪਹਿਲਾਂ ਇਹ ਭੂਆ ਵੱਡੀ ਭੂਆ ਨੂੰ ਸੰਭਾਲਦੀ ਰਹੀ ਉਸਦੇ ਮਰਨ ਤੱਕ।  ਉਸ ਦੀ ਪੂਰੀ ਸੇਵਾ ਸੰਭਾਲ ਕੀਤੀ। ਖੈਰ ਬੁਢਾਪੇ ਵਿੱਚ ਭੈਣ ਭਰਾਵਾਂ ਦਾ ਹੇਜ਼ ਬਹੁਤ ਜਾਗਦਾ ਹੈ।ਭੈਣ ਭਰਾ ਬਹੁਤ ਚੰਗੇ ਲੱਗਦੇ ਹਨ। ਪਰ  ਜੇ ਅੋਲਾਦ ਠਿੱਬੀ ਨਾ ਲਾਵੇ ਤਾਂ।ਕਈ ਵਾਰੀ ਆਪਣੀ ਅੋਲਾਦ ਹੀ ਬੰਦੇ ਨੂੰ ਭੈਣ ਭਰਾਵਾਂ ਤੌ ਤੋੜ ਦਿੰਦੀ ਹੈ। 
ਉਸੇ ਵੇਲੇ ਹੀ ਮੇਰੇ ਦਿਮਾਗ ਵਿੱਚ ਵੱਡੇ ਮਾਮੇ ਕੁੰਦਨ ਦੀ ਗੱਲ ਚੇਤੇ ਆ ਗਈ। ਉਸਨੂੰ ਵੀ ਤਾਂ ਛੋਟਾ ਮਾਮਾ ਬਾਬੂ ਅੱਸੀ ਮਾਡਲ ਮੋਪਡ ਤੇ ਹੀ ਬਾਜਾਰ ਘੁੰਮਾਈ ਫਿਰਦਾ ਸੀ ਸਾਰਾ ਦਿਨ। ਆਵਦਾ ਸਰੀਰ ਤਾਂ ਸੰਭਾਲਿਆ ਨਹੀ ਜਾਂਦਾ ਸੀ। ਪਰ ਵੱਡੇ ਮਾਮੇ ਨੂੰ ਪਿੱਛੇ ਬਿਠਾ ਕੇ ਕਿਤੇ ਨਾ ਕਿਤੇ ਲੈ ਹੀ ਜਾਂਦਾ। ਵੱਡਾ ਮਾਮਾ ਆਪ ਤੇ ਤੁਰਨ ਜ਼ੋਗਾ ਨਹੀ ਸੀ ਪਰ ਇਹ ਮਾਮਾ ਬਾਬੂ ਹੀ ਉਸ ਨੂੰ ਕਿਸੇ ਜਾਣ ਪਹਿਚਾਣ ਵਾਲੇ, ਜਾ ਕਿਸੇ ਰਿਸ਼ਤੇਦਾਰ ਦੇ ਖੁਸ਼ੀ ਗਮੀ ਦੇ ਭੋਗ ਤੇ ਲੈ ਹੀ ਜਾਂਦਾ।  ਕਿਸੇ ਬੀਮਾਰ ਰਿਸ਼ਤੇਦਾਰ ਦਾ ਪਤਾ ਲੈਣ ਜਾਣਾ ਹੁੰਦਾ ਅਖੇ ਚੱਲ ਬਾਈ ਬੈਠ ਪਿੱਛੇ।ਕਹਿਕੇ ਉਸਨੂੰ ਪਿੱਛੇ ਬਿਠਾ ਲੈਦਾਂ ਤੇ ਉਹ ਵੀ ਝੱਟ ਬੈਠ ਜਾਂਦਾ । ਸ਼ਹਿਰ ਦਾ ਰੋਣਕ ਮੇਲਾ ਦੇਖ ਆਉਂਦਾ। ਨਹੀ ਤਾਂ ਅਜਿਹੇ ਬਜੁਰਗ ਮੰਜੇ ਤੇ ਪਏ ਹੀ ਗਲੀ ਦੀ ਰੋਣਕ ਦੇਖਣ ਨੂੰ ਵੀ ਤਰਸ ਜਾਂਦੇ ਹਨ। ਸਾਰੇ ਗੁੱਸੇ ਹੁੰਦੇ ,ਬਾਬੂ ਰਾਮਾਂ ਕੋਈ ਸੱਟ ਫੇਟ ਵੱਜਜੂਗੀ। ਪਰ ਬਾਬੂ ਮਾਮੇ ਨੂੰ ਬੱਸ ਆਪਣਾ ਵੱਡਾ ਬਾਈ ਹੀ ਦਿਸਦਾ। ਉਸ ਦਾ ਵੀ ਛੋਟੇ ਭਰਾ ਪਿੱਛੇ ਮੋਪਡ ਤੇ ਬੈਠ ਕੇ ਸੇਰ ਖੂਨ ਵੱਧ ਜਾਂਦਾ।ਅੱਜ ਕੱਲ ਅੋਲਾਦ ਕੋਲੇ ਸਮਾਂ ਕਿੱਥੇ? ਫਿਰ ਸਾਧਣ ਵੀ ਤਾਂ ਨਹੀ ਹੁੰਦੇ ਹਰ ਕੋਲ।
ਕਦੇ ਕਦੇ ਇਹ ਬਜੁਰਗਾਂ ਵਾਲਾ ਕੀੜਾ ਮੇਰੇ ਵੀ ਜਾਗ ਜਾਂਦਾ। Lਿੰeਕ ਦਿਨ ਮੇਰਾ ਬੀਮਾਰ ਪਏ ਜਵਾਹਰ ਨੂੰ ਮਿਲਣ ਨੂੰ ਜੀ ਕੀਤਾ। ਬਹੁਤ ਸਾਲ ਪਹਿਲਾ ਉਹ ਸਿੱਖਿਆ ਵਿਭਾਗ ਵਿੱਚੋ ਸਹਾਇਕ ਵਜੋ ਰਿਟਾਇਰ ਹੋਇਆ ਸੀ। ਉਹ ਕਿਸੇ ਗੰਭੀਰ ਬਿਮਾਰੀ ਤੋ ਪੀੜਤ ਸੀ। ਅਸੀ ਦੋਨੇ ਹੀ ਉਸਦਾ ਪਤਾ ਲੈਣ ਚਲੇ ਗਏ। ਉਹ ਬਹੁਤ ਹੀ ਖੁਸ਼ ਹੋਇਆ। ਆਪਣੇ ਮਨ  ਨੂੰ ਵੀ ਬਹੁਤ ਸਕੂਨ ਮਿਲਿਆ। ਤੇ ਫਿਰ ਇੱਕ ਦਿਨ ਮੈ ਆਖਿਆ ਚੱਲ ਫੁਫੜ ਜੀ ਦਾ ਪਤਾ ਹੀ ਲੈ ਆਈਏ।ਉਹ ਵੀ ਕਈ  ਦਿਨਾਂ ਤੌ ਕੁਝ ਢਿੱਲੇ ਹਨ। ਨਾਲੇ ਪਾਪਾ ਮਾਤਾ ਤਾਂ ਹੈਣੀ ਹੁਣ। ਆਪਾਂ ਨੂੰ ਹੀ ਜਾਣਾ ਚਾਹੀਦਾ ਹੈ। ਨਾਲੇ ਤੇਰੀ ਤਾਈ ਨਾਲ ਦੁੱਖ ਸੁੱਖ ਸਾਂਝਾ ਕਰ ਆਵਾਂਗੇ। ਉਸ ਦਾ ਘਰ ਵੀ ਤਾਂ ਲਾਗੇ ਹੀ ਹੈ। ਪਤਾ ਲੈਣ ਕੀ ਗਏ।ਫੁਫੜ ਜੀ ਦਾ ਚਿਹਰਾ ਖਿੜ੍ਹ ਗਿਆ ਵੇਖਕੇ। ਉੱਠਕੇ ਮੰਜੇ ਤੇ ਹੀ ਬੈਠ ਗਏ। ਵਾਹਵਾ ਚਿਰ ਗੱਲਾਂ ਕਰਦੇ ਰਹੇ ਪੁਰਾਣੀਆਂ।ਤੇ  ਤਾਈ ਜੀ ਤਾਂ ਆਪ ਬਾਹਲੇ ਖੁਸ਼ ਹੋਏ। ਦੋਹਾਂ ਹੱਥਾਂ ਨਾਲ ਸਿਰ ਪਲੂਸਿਆ।ਬੈਠਣ ਲਈ ਆਪ ਕੁਰਸੀ ਅੱਗੇ ਕੀਤੀ।  ਪਹਿਲਾ ਫੁਫੜ ਜੀ ਨੇ ਜ਼ੋਰ ਪਾਇਆ ਅਖੇ ਰੋਟੀ ਖਾਕੇ ਜਾਇਉ। ਫਿਰ ਤਾਈ ਜੀ ਨੇ ਤਾਂ ਜਿੱਦ ਹੀ ਫੜ੍ਹ ਲਈ। ਰੋਟੀ ਖਵਾਕੇ ਹੀ ਭੇਜਿਆ।ਕਿਸੇ ਦਾ ਪਤਾ ਲੈਣ ਨਾਲ ਉਸਦੀ ਬੀਮਾਰੀ ਖਤਮ ਨਹੀ ਹੁੰਦੀ ਪਰ ਭੈਣ ਭਰਾ ਦੇ ਹੋਸਲੇ ਨਾਲ ਉਸ ਵਿੱਚ ਬੀਮਾਰੀ ਨਾਲ ਲੜ੍ਹਣ ਦੀ ਤਾਕਤ ਵੱਧ ਜਾਂਦੀ ਹੈ। ਪ੍ਰੋਫੈਸਰ ਅਰੋੜਾ ਸਾਹਿਬ ਇਕੱਲੇ ਹੀ ਹੁੰਦੇ ਹਨ ਘਰੇ । ਕਈ ਵਾਰੀ ਮਿਲਣ ਨੂੰ ਦਿਲ ਕੀਤਾ ਪਰ ਕੋਈ ਸਬੱਬ ਈ ਨਾ ਬਣਿਆ। ਫਿਰ ਇLੱਕ ਦਿਨ ਕਿਤਾਬ ਦੇਣ ਦੇ ਬਹਾਨੇ ਨਾਲ ਚਲੇ ਗਏ। ਉਹ ਬਹੁਤ ਖੁਸ਼ ਹੋਏ ਤੇ ਖੁਦ ਨੂੰ ਵੀ ਚੰਗਾ ਲੱਗਿਆ। ਬਹੁਤ ਗੱਲਾਂ ਕੀਤੀਆਂ ਫਿਰ ਕਹਿੰਦੇ ਯਾਰ ਬੈਠੋ ਖਾਣਾ ਖਾ ਕੇ ਜਾਇਓ।ਫਿਰ ਗੇਟ ਤੱਕ ਛੱਡਣ ਆਏ।
ਉਸ ਦਿਨ ਕਹਿੰਦੀ ਚਲੋ ਜੈਤੋ ਆਲੀ ਭੂਆ ਨੂੰ ਮਿਲ ਆਈਏ।ਸੋਚਿਆ ਚੱਲ ਭਾਈ ਛੁੱਟੀਆਂ ਵੀ ਹਨ। ਨਾਲੇ ਉਹ ਭੂਆ ਸੁਭਾਅ ਦੀ  ਚੰਗੀ ਹੈ ਤੇ ਮੇਰ ਜਿਹੀ ਵੀ ਬਹੁਤ ਕਰਦੀ ਹੈ।। ਅਸੀ ਘਰੌL ਚੱਲ ਤਾਂ ਪਏ ਪਰ ਭੂਆ ਜੀ ਨੇ ਫੋਨ ਹੀ ਨਾ ਚੁੱਕਿਆ। ਬੜਾ ਫਸੇ। ਫਿਰ ਕਈ ਥਾਂ ਹੋਰ ਫੋਨ ਘੁੰਮਾਇਆ। ਤਾਂ ਪਤਾ ਲੱਗਿਆ ਕਿ ਭੂਆ ਜੀ ਤਾਂ ਬਠਿੰਡੇ ਹਨ ਪੰਮੀ ਘਰੇ, ਨਾਲ ਪ੍ਰੀਤ ਭੂਆ ਜੀ ਵੀ ਹਨ। ਤੁਸੀ ਕਿਤੇ ਹੋਰ ਨਾ ਜਾਇਓੁ। ਅਸੀ ਇੱਥੇ ਹੀ ਆਉੰਂਦੇ ਹਾਂ, ਕਹਿ ਕਿ ਇਸ ਨੇ ਫੋਨ ਕੱਟ ਦਿੱਤਾ।ਅਸੀ ਸਿੱਧੇ ਪੰਮੀ ਘਰੇ ਪਹੁੰਚ ਗਏ । ਉਹ ਆਪਣੇ ਭਤੀਜੇ ਕੋਲ ਆਈਆਂ ਸਨ ਤੇ ਪੰਮੀ ਘਰੇ ਇੱਕਲਾ ਹੀ ਸੀ। ਪੰਮੀ ਦੀ ਘਰਵਾਲੀ ਤੇ ਬੇਟੀ ਚੰਡੀਗੜ੍ਹ ਗਈਆਂ ਸਨ ਕਈ ਦਿਨਾਂ ਲਈ। ਦੋਨੇ ਭੂਆ ਦੇ ਨਾਲ ਪੰਮੀ ਦਾ ਚਿਹਰਾ ਵੀ ਭੈਣ ਨੂੰ ਵੇਖ ਕੇ ਖਿੜ੍ਹ ਗਿਆ।ਫਟਾਫਟ ਚਾਹ ਠੰਡਾ ਕੌਫੀ ਜੂਸ ਤੋ ਬਾਦ ਬਹਾਨੇ ਨਾਲ  ਬਾਜਾਰ ਗਿਆ ਪੰਮੀ ਸਬਜੀਆਂ ਲੈ ਆਇਆ ਹੋਟਲ ਤੌ। ਅਖੇ ਰੋਟੀ ਖਾਧੇ ਬਿਨਾ ਤਾਂ ਤੀਓੁਕਾਲ ਨਹੀ ਜਾਣ ਦੇਣਾ। ਜਦੋ ਮੇਜਬਾਨ ਦਾ ਦਿਲ ਹੋਵੇ ਤਾਂ ਨਾ ਨੁਕਰ ਕਰਨਾ ਅਖੋਤੀ ਮਹਿਮਾਨ ਦੇ ਵੱਸ ਨਹੀ ਹੁੰਦਾ।ਮਹਿਮਾਨ ਵੀ ਮੇਜਬਾਨ ਦਾ ਚਿਹਰਾ ਪੜ੍ਹ ਲੈਂਦਾ ਹੈ। ਫਿਰ ਉਹ ਆਪਣੇ ਆਪ ਨੂੰ ਮਹਿਮਾਨ ਨਹੀ ਉਸ ਘਰ ਦਾ ਹਿੱਸਾ ਸਮਝਦਾ ਹੈ।ਤੇ ਉਹ ਅਜਿਹੇ ਮੇਜਬਾਨ ਨੂੰ ਗੁੱਸੇ ਵੀ ਨਹੀ ਕਰਨਾ ਚਾਹੁੰਦਾ। 
                         ਕਈ ਵਾਰੀ ਲੱਗਦਾ ਹੈ ਇਹ ਦੁਨੀਆਂ ਆਪਣੇ ਆਪ ਵਿੱਚ ਹੀ ਸੁੰਗੜ ਗਈ ਹੈ।ਕਿਸੇ ਨੂੰ ਆਪਣੇ ਗੁਆਂਢੀ ਦੀ ਖਬਰ ਨਹੀ ਹੁੰਦੀ। ਰਿਸ਼ਤੇਦਾਰਾਂ ਬਾਰੇ ਕੀ ਪਤਾ ਹੋਣਾ ਹੈ।ਪਰ ਇੱਥੇ ਮਾਮੇ ਬਾਬੂ ਵਰਗੇ ਤੇ ਜੈਤੋ ਆਲੀ ਭੂਆ ਵਰਗੇ ਇਨਸਾਨ  ਵੀ ਹਨ। ਜਿੰਨਾ ਤੋ ਆਪਣੀ ਜਾਣ ਸੰਭਲਦੀ ਨਹੀ ਤੇ ਭੈਣ ਭਰਾਵਾਂ ਦਾ ਭਲਾ ਹੀ ਸੋਚਦੇ ਹਨ। ਪੁਰਾਣੀਆਂ ਪੀੜੀ੍ਹਆਂ ਦੀਆਂ ਮੋਹ ਦੀਆਂ ਤੰਦਾਂ ਅੱਜ ਦੇ ਸਮਾਰਟ ਫੋਨਾਂ ਨਾਲੋ ਕਿਤੇ ਤੇਜ਼ ਤੇ ਮਜਬੂਤ ਹੁੰਦੀਆਂ ਹਨ। ਖੁਲ੍ਹੇ ਦਿਮਾਗ ਤੇ ਬਿਨਾਂ ਵਲ ਫਰੇਬ ਦੇ ਮਿਲਣ ਦੀ ਚਾਹ ਹੁੰਦੀ ਹੈ ਉਹਨਾ ਵਿੱਚ।ਜੈਤੋ ਆਲੀ ਭੂਆ ਬਾਰੇ ਸੋਚਦੇ ਨੂੰ ਪਤਾ ਹੀ ਨਹੀ ਚੱਲਿਆ ਕਿ ਜਿਹੜੇ ਕੰਮ ਆਏ ਸੀ ਉਹ ਦੁਕਾਨ ਤਾਂ  ਪਿੱਛੇ ਹੀ ਰਹਿ ਗਈ।