ਜਿੰਨ (ਨਜ਼ਮ) (ਕਵਿਤਾ)

ਲਾਭ ਸਿੰਘ ਖੀਵਾ (ਡਾ.)   

Email: kheevals@yahoo.in
Cell: +91 94171 78487
Address:
Chandigarh India
ਲਾਭ ਸਿੰਘ ਖੀਵਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇੱਕ ਵਾਰ ਮੁੱਹਲੇ’ਚੇ ਮਦਾਰੀ ਆਉਂਦਾ ਹੈ,
ਉਹ ਡੁਗਡੁਗੀ ਵਜਾਉਂਦਾ ਹੇ ਬਾਂਦਰ ਨਚਾਉਂਦਾ ਹੈ।
ਤਮਾਸ਼ਾ ਵਿਖਾਉਂਦਾ ਹੇ ਹੋਰ ਭੀੜ ਜਟਾਉਂਦਾ ਹੈ,
ਚੰਗਾ ਮਜਮਾ ਲਾਉਂਦਾ ਹੇ ਤੇ ਦਿਲ ਪਰਚਾਉਂਦਾ ਹੈ,
ਭੋਲਾ ਹਜੂਮ ਖੜੇ ਤਾੜੀ ਵਜਾਉਂਦਾ ਹੈ,
ਉਹ ਕਾਲੇ ਜਾਦੂ ਦੇ ਚਮਤਕਾਰ ਵਿਖਾਉਂਦਾ ਹੈ,
ਤੇ ਬੰਗਾਲੀ ਜਾਦੂ ਦੇ ਮਾਹਰ ਅਖਵਾਉਂਦਾ ਹੈ।
ਉਹ ਆਪਣੀ ਬਗਲੀ’ ਚੋਂ ਇੱਕ ਝੁਰਲੂ ਕੱਢਦਾ ਹੈ, 
----------------------------------------------
ਤੇ ਫੂਕ ਮਾਰਨ ਲਈੇ ਜਮੂਰੇ ਨੂੰੰ ਸੱਦਦਾ ਹੈ,
ਫਿਰ ਮੂੰਹੋਂ ਪਾਣੀ ਦੇ ਬੁਲਬੁਲੇ ਛੱਡਦਾ ਹੈ।
ਪਾਰਦਰਸ਼ੀ ਬੁਲਬੁਲਿਆਂ’ਚ ਕੀ ਕੌਤਕ ਵਿਖਾਉਂਦਾ ਹੈ ੈ
ਕਿ ਖੁੱਲ੍ਹੇ ਪਾਣੀਆਂ ਤੇਬੱਸਾਂ ਦੌੜਾਉਂਦਾ ਹੈ,
ਕਈ ਤੀਰਥ-ਧਾਮਾਂ ਦੇ ਦੀਦਾਰ ਕਰਾਉਂਦਾ ਹੈ,
ਬਿਨਾ ਤਾਰ ਦੇ ਖੇਤਾਂ’ਚੇ ਬੰਬੀਆਂ ਚਲਾਉਂਦਾ ਹੈ,
ਪੁੜੀ ਕੱਢਕੇ ਬਗਲੀ’ਚੋਂੇਚਿੱਟੀ ਜਿਹੀ ਬਿਭੂਤੀ ਦਾ ਸੁਆਦ ਚਖਾਉਂਦਾ ਹੈ।
ਫਿਰ ਮੁੰਡੇ-ਖੁੰਡਿਆਂ ਨੂੰ ਲੈਪਟੌਪ ਵਖਾਉਂਦਾ ਹੈ,
ਤੇ ਮੁਫ਼ਤੋ-ਮੁਫ਼ਤੀ ਦੇ ਹੋਕਾ ਲਾਉਂਦਾ ਹੈ।
ਗਲੀ ਦੇ ਲੋਕਾਂ ਨੂੰ ਖੂਬ ਭਰਮਾਉਂਦਾ ਹੈ,
ੌਹਰ ਘਰ ਰੁਜ਼ਗਾਰ ਲਈੇ ਹਰ ਖੇਤ ਬਹਾਰ ਲਈ,ੌ
ਝੁਰਲੂ ਦੇ ਭਰੋਸੇ ਦੇ ਗੁਹਾਰ ਲਗਾਉਂਦਾ ਹੈ।
--------------------------------------------
ਕਿਉਂਕਿ ਉਹ ਹੱਥਾਂ’ਤੇ ਸਰੋਂ ਜਮਾ ਸਕਦਾ,
ਅਜਿਹੇ ਮਦਾਰੀ’ਚੇ ਗਰੂਰ ਵੀ ਆ ਸਕਦਾ।
ਹੱਥ ਦੀ ਸਫ਼ਾਈ’ਤੇ ਹੁੰਦੀ ਕਮਾਈ ਦੇ,
ਢੇਰ ਵਾਧੇ ਦੀ ਖਾਤਰੇ ਮਨ ਵੀ ਲਲਚਾਅ ਸਕਦਾ। 
ਝੁਰਲੂ ਦੇ ਮੰਤਰ ਨਾਲੇ ਡੁਗਡੁਗੀ ਦੇ ਹੰਟਰੋ ਨਾਲ, 
ਸੱਤਾ ਹਥਿਆਉਣ ਲਈੇ ਅਜਿਹਾ ਜਿੰਨ ਪ੍ਰਗਟਾਅ ਸਕਦਾ,
ਜੋ ਇੱਕ ਇਸ਼ਾਰੇ’ਤੇ ਵਿਰੋਧੀ ਨੂੰ ਮਾਤ ਪਾਵੇ,
ਉਹ ਕਹੇ ਤਾਂ ਵੰਝ ਚੜ੍ਹੇੇ ਉਹ ਕਹੇ ਤਾਂ ਉਤਰ ਆਵੇ।
ਜਿੰਨ ਹਾਜ਼ਰ ਹੁੰਦਾ ਹੈ,ਕੀ ਹੁਕਮ ਮੇਰੇ ਆਕਾ 
ਕਿੱਥੇ ਚੋਰੀ ਕਰਨੀ ਹੈ ਕਿੱਥੇ ਮਾਰਨਾ ਹੈ ਡਾਕਾ 
ਕੋਣ ਮਿੱਤ ਬਣਾਉਣਾ ਹੈ ਕੋਣ ਚਿੱਤ ਕਰਾਉਣਾ ਹੈ 
ਮੈਂ ਤੇਰੀ ਜੈ ਜੈ ਦੇਪਰਚਮ ਲਹਿਰਾਉਣਾ ਹੈ,
ਤੇਰੀ ਹੀ ਤਾਕਤ ਦੇ ਡੰਕਾ ਵਜਾਉਣਾ ਹੈ।
--------------------------------------------
ਇਹ ਜਿੰਨ ਅਨੋਖਾ ਸੇਬੜਾ ਆਗਿਆਕਾਰੀ ਸੀ।
ਪਰ ਚੜ੍ਹਿਆ ਵੰਝ ਉਤੇ ਉਤਰਨ ਤੋਂ ਇਨਕਾਰੀ ਸੀ।
ਬੇਵੱਸ ਮਦਾਰੀ ਸੇਲਾਚਾਰ ਅਧਿਕਾਰੀ ਸੀ।
ਕਾਨੂੰਨ ਦੀਆਂ ਨਜ਼ਰਾਂ’ਚੇਜਿੰਨ ਅਵੱਗਿਆਕਾਰੀ ਸੀ।
ਆਖਰ ਫ਼ੌਜ ਬੁਲਾਉਣੀ ਪਈੇਵੰਝ ਤੋਂ ਉਤਾਰਨ ਲਈ,
ਲੈ ਹੁਕਮ ਅਦਾਲਤ ਤੋਂੇਕਿਸੇ ਜੇਲ੍ਹ’ਚ ਤਾੜਣ ਲਈ।
--------------------------------------------------
ਸੱਤਾ ਦੀ ਖੇਡ ਅੰਦਰੇਜਿੰਨ ਭਗਵਾਨ ਵੀ ਬਣ ਜਾਂਦੇ,
ੋਇਨਸਾਂੋ ਦੇ ਭੇਸ ਅੰਦਰੇਇਹ ਹੈਵਾਨ ਵੀ ਬਣ ਜਾਂਦੇ,
ਡੇਰਿਆਂ ਚ ਯੋਗੀ ਨੇਭੋਰਿਆਂ ਚ ਭੋਗੀ ਨੇ।
ਜੋ ਆਚਾਰ ਦੇ ਦਾਗੀ ਨੇਕਾਹਦੇ ਸੰਤ-ਤਿਆਗੀ ਨੇ