ਗ਼ਜ਼ਲ (ਗ਼ਜ਼ਲ )

ਸਤੀਸ਼ ਠੁਕਰਾਲ ਸੋਨੀ   

Email: thukral.satish@yahoo.in
Phone: +91 1682 270599
Cell: +91 94173 58393
Address: ਮਖੂ
ਫਿਰੋਜ਼ਪੁਰ India
ਸਤੀਸ਼ ਠੁਕਰਾਲ ਸੋਨੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਜ਼ਾਰਾਂ ਕੋਸ਼ਿਸ਼ਾਂ ਕਰਦਾ ਸਫਲ ਇਹ ਹੋਣ ਨਹੀਂ ਦੇਂਦਾ 

ਖਿਆਲਾਂ ਵਿਚ ਤੇਰਾ  ਚਿਹਰਾ  ਹੀ   ਨੀਂਦਰ ਆਉਣ ਨਹੀਂ ਦੇਂਦਾ

ਹੈ ਕੀਤੀ ਏਸ ਨੇ ਜਦ ਤੋਂ ਮੇਰੀ ਨਜ਼ਰਾਂ ਦੇ ਵਿਚ ਠਾਹਰ

ਕਰਾਂ ਬੇਸ਼ੱਕ  ਯਤਨ ਮੁੜ ਮੁੜ ਅੱਖ ਝਪਕਾਉਣ ਨਹੀਂ ਦੇਂਦਾ

 

 ਸਿਤਮਗਰ ਹੈ ਇਹ  ਸ਼ੀਸ਼ਾ  ਵੀ   ਤੇਰੇ    ਹੀ  ਨਕਸ਼  ਵਿਖਲਾਵੇ

ਅਕਸ ਤੇਰਾ ਮੇਰੇ ਚਿਹਰੇ  ਨੂੰ  ਸਾਹਵੇਂ  ਆਉਣ  ਨਹੀਂ ਦੇਂਦਾ

 

ਖਬਤ ਐਸਾ  ਕਿ  ਤੈਨੂੰ  ਡੀਕਲਾਂ ਇਕੋ ਹੀ ਸਾਹੇ ਮੈਂ

ਜਬਤ ਏਨਾ ਕਿ ਆਪਣਾ ਦਿਲ ਹੀ ਮੈਂ ਮਚਲਾਉਣ ਨਹੀਂ ਦੇਂਦਾ

 

ਇਹ ਚਿਰਦੇ ਰੁੱਖ ਵੀ ਇਨਸਾਨ ਦੀ ਹੋਣੀ ਤੇ ਝੁਰਦੇ ਨੇ

ਮੁਕਾਈ ਹੋਂਦ ਹੈ ਸਾਡੀ ਖੁਦ ਨੂੰ ਜਿਉਣ ਨਹੀਂ ਦੇਂਦਾ

 

ਕੀ ਹਾਕਮ ਦੇ ਨੇ ਮਨਸੂਬੇ ਪਤਾ ਛੇਤੀ ਹੀ  ਲੱਗੇਗਾ

ਕਿਉਂ ਸਾਰਾ ਦਿਨ ਬਿਠਾ ਰੱਖਦਾ ਕਿਰਤ ਕਮਾਉਣ ਨਹੀਂ ਦੇਂਦਾ

 

ਕਿ ਘਰ ਨੂੰ ਮੁੜਦੇ ਹਾਂ ਇਹ ਸੋਚ ਘਰ ਵੀ ਤਾਂਘਦਾ  ਹੋਣਾ

ਤੇ  ਖਾਲੀ ਜੇਬ ਦਾ ਹਉਆ ਕਦਮ ਵਧਾਉਣ ਨਹੀਂ ਦੇਂਦਾ |