ਕਵਿਤਾਵਾਂ

  •    ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਲੋਕ ਤੱਥ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜੀਵਨ ਦੀ ਅਟੱਲ ਸਚਾਈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਭਗਤ ਸਿੰਘ ਜਿਹਾ ਸੂਰਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਹਕੀਕੀ ਗੱਲਾਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਕੁਦਰਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜ਼ਿੰਦਗੀ ਚਲਦੀ ਸਾਹ ਦੇ ਨਾਲ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਬੋਲੀਅਾਂ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਵੋਟ ਲੋਕਾਂ ਦਾ ਹਥਿਅਾਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਤਿਗੁਰ ਨਾਨਕ ਪ੍ਰਗਟਿਅਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਵੋਟਾਂ ਵਾਲੀ ਖੇਡ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਪੁਰਾਤਨ ਪੰਜਾਬ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਸ਼ੌਕ ਹੈ ਪੋਨੀ ਦਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਪਾਖੰਡਵਾਦ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਤੇਰੀ ਜਿੰਦ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਜੇ ਸਾਂਭਿਆ ਨਾ ਗਿਆ ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪਿਆਰ ਵਧਾਈਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਦਾ ਹੀ ਭੁਗਤਦਾ ਹੋਰ ਕੋਈ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਦਮ ਘੁਟਦਾ ਜਾਂਦਾ ਹੈ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਕਸਮ ਕਲਮ ਤੇ ਕਦਮ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਇਸ ਨੂੰ ਕਹਿੰਦੇ ਨੇ ਤਰੱਕੀ? / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੰਜਾਬੀ ਬੋਲੋ ਲਿਖੋ ਤੇ ਪੜ੍ਹੋ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਅਰਜੋਈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸੰਦੇਸ਼ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਵਰਗੀ ਘਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਵਰਗੀ ਘਰ ਦੋਸਤੋ ਤਾਂ ਬਣਦਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਗੱਲ ਇਹੇ ਲੋਕਾਂ ਨੇ ਸਲਾਹੀ ਹੈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੰਜਾਬੀ ਪੈਂਤੀ ਅੱਖਰੀ (ਦੋਹੇ) / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਮਾਜ ਸੁਧਾਰ ਦੀ ਗੱਲ ਲਿਖੀਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਕੀ ਇਹ ਸਚਾਈ ਨਹੀਂ? / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਗੁਲਾਮੀ ਨਾਰੀ ਦੀ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਬਾਬਾ ਜੀ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੈਂਤੀ ਅੱਖਰੀ ਚੌਕੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੰਜਾਬੀ ਪੈਂਤੀ ਅੱਖਰੀ ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਹਕੀਕੀ (ਕਾਵਿ-ਵਿਅੰਗ) / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਦਾਸ ਵਿਰਸੇ ਨੂੰ ਪ੍ਰਣਾਇਆ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੰਜਾਬੀ ਪੈਂਤੀ ਅਧਿਆਤਮਕ ਚੌਕੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਬੰਦੀ ਸਿੰਘਾਂ ਨੂੰ ਕਰੋ ਰਿਹਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਇਨਸਾਨ ਦੀ ਹੈਸੀਅਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਭਰੋਸੇ ਦੇ ਵਿੱਚ ਲੈ ਓਸਨੂੰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜੇ ਵਿੱਚ ਮਹਿਫ਼ਲ ਬੱਝੇ ਠਾਠ ਬੜੀ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਚਾਰ ਦਿਨਾਂ ਦਾ ਮੇਲਾ ਦੁਨੀਆਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਦਰੱਖਤ ਲਾਈਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਲੇਖਕ ਦੀ ਪਹਿਚਾਣ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਟੱਪੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੁਰਾਤਨ ਸਮੇਂ ਦੀਆਂ ਯਾਦਾਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਅਸਲੀ ਹੱਕਦਾਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਨਿਰਖੀਆਂ ਪਰਖੀਆਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜਾਣ ਪਹਿਚਾਣ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜ਼ਿੰਦਗੀ ਦੀ ਤਲਖ਼ ਹਕੀਕਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਨਸੀਹਤ ਭਰੀ ਵੰਗਾਰ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਮਿੱਠਾ ਬੋਲੋ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਜੀਭ ਦੇ ਗੁਣ ਤੇ ਔਗੁਣ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  • ਸਭ ਰੰਗ

  •    ਕਲੀਆਂ ਤੇ ਗੀਤਾਂ ਦਾ ਰਚੇਤਾ 'ਦੇਵ ਥਰੀਕੇ ਵਾਲਾ' / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਆਤਮ ਵਿਸ਼ਵਾਸ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਕੰਜੂਸ ਧੰਨ ਧੰਨ ਕਹਿਣ ਦੇ ਕਾਬਿਲ ਹਨ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
  •    ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ ਕੀਮਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਤੇਰੇ ਭਰੋਸੇ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਰਾਜੂ ਦੱਦਾਹੂਰ ਨੂੰ ਯਾਦ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇਨਸਾਨ ਇਨਸਾਨੀਅਤ ਨੂੰ ਭੁਲਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਆਤਮ ਬਲ ਨਾਲ ਬੁਲੰਦੀਆਂ ਨੂੰ ਛੋਹਿਆ ਜਾ ਸਕਦਾ ਹੈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਸਮੇਂ ਦੇ ਵੇਗ 'ਚ ਰੁੜ ਗਿਆ ਸਤਿਕਾਰ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਦੋਂ ਜੱਦੀ ਪਿੰਡ ਦੀ ਯੂਥ ਕਲੱਬ ਨੇ ਮਾਨ ਬਖ਼ਸ਼ਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇਕ ਚੰਗੀ ਆਦਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਸਮਾਂ ਸਮਾਂ ਸਮਰੱਥ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਮੇਰੀ ਮੌਤ ਤੇ ਨਾ ਰੋਇਓ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਘਰ ਨੂੰ ਅਬਾਦ ਰੱਖਣ ਲਈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਪੁਰਾਤਨ ਖੇਡਾਂ ਤੋਂ ਅਨਜਾਣ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
  •    ਜਿੰਦਗੀ ਜਿਉਣ ਲਈ ਹੱਥੀ ਕਿਰਤ ਕਰਨਾ ਜਰੂਰੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਦ੍ਰਿੜ ਇਰਾਦੇ ਤੇ ਵਿਸਵਾਸ਼ ਵਿੱਚ ਹੀ ਛੁਪੀ ਹੈ ਰਹਿਮਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਬਾਬਾ ਸ਼ੇਖ ਫ਼ਰੀਦ ਜੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਚੇਤਿਆਂ ਵਿੱਚ ਵਸੀਆਂ ਪੁਰਾਤਨ ਖੇਡਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਦੇਖਣਾ ਹੈ ਚੰਨ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਛੰਦ ਬਗੀਚਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਗ਼ਦਰ ਲਹਿਰ ਦੇ ਸ਼ਹੀਦ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਰੰਗ ਬਰੰਗੇ ਫੁੱਲ (ਬਾਲ ਗੀਤ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਚੋਣ ਨਿਸ਼ਾਨ ਗੁੱਲੀ ਡੰਡਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਸਾਉਣ ਮਹੀਨੇ ਦਾ ਤੋਹਫ਼ਾ - ਬਿਸਕੁਟ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਨਹੀਂ ਭੁੱਲਦਾ ਚੇਤਿਆਂ ਚੋਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਮੰਜਾ ਬੁਨਣਾ ਵੀ ਇਕ ਕਲਾ ਸੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਨਹੀਂ ਰੀਸਾਂ ਘਰ ਦੇ ਬਣੇ ਗੁੜ ਦੀਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਅਣਗੌਲਿਆ ਗੀਤਕਾਰ“ਮਨੋਹਰ ਸਿੰਘ ਸਿੱਧੂ“ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਅੱਜ ਲੋੜ ਹੈ ਤੁਹਾਡੀ ਇਨਸਾਨੀਅਤ ਨੂੰ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਪਿੰਡਾਂ ਵਿੱਚ ਰੱਬ ਵਸਦਾ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਬੰਦੇ ਦਾ ਬੰਦਾ ਹੀ ਦਾਰੂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਹਕ਼ੀਕ਼ਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਿੰਦਗੀ ਦਾ ਮਸੀਹਾ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  • ਬਾਬਾ ਸ਼ੇਖ ਫ਼ਰੀਦ ਜੀ (ਲੇਖ )

    ਜਸਵੀਰ ਸ਼ਰਮਾ ਦੱਦਾਹੂਰ   

    Email: jasveer.sharma123@gmail.com
    Cell: +91 94176 22046
    Address:
    ਸ੍ਰੀ ਮੁਕਤਸਰ ਸਾਹਿਬ India
    ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਬਾਬਾ ਸ਼ੇਖ ਫ਼ਰੀਦ ਜੀ ਗੁਰੂ ਖਵਾਜਾ ਕੁਤਬਦੀਨ ਬਖਤਾਰ ਕਾਕੀ ਦੇ ਸ਼ਗਿਰਦ ਤੇ ਚਿਸ਼ਤੀ ਖਾਨਦਾਨ ਮਹਾਨ 'ਚੋਂ ਮਹਾਨ ਸੂਫ਼ੀ ਮਤ ਦੇ ਪੈਰੋਕਾਰ ਹੋਏ ਹਨ। ਆਪ ਸ਼ੱਕਰਗੰਜ ਪੰਜਾਬੀ ਸੂਫੀ ਕਾਵਿ ਦੇ ਮਹਾਨ ਪ੍ਰਥਿਮ ਕਵੀ, ਸੂਫੀ ਸੰਤ ਹੋਏ ਸਨ ਜਿੰਨ੍ਹਾਂ ਨੇ ਆਪਣੀ ਬਾਣੀ ਨੂੰ ਸੂਫੀ ਕਾਵਿ ਵਿੱਚ ਲਿਖ ਹਰ ਪ੍ਰਾਣੀ ਦੀ ਜਬਾਨ 'ਤੇ ਚਾੜ੍ਹ ਦਿੱਤੀ। ਉਨ੍ਹਾਂ ਦੀ ਲਿਖੀ ਹੋਈ ਬਾਣੀ ਏਨੀ ਸਰਲ ਅਤੇ ਸਪੱਸ਼ਟ ਸ਼ਬਦਾਂ ਵਿੱਚ ਹੈ ਕਿ ਆਮ ਮਨੁੱਖ ਨੂੰ ਪੜ੍ਹਨ ਅਤੇ ਸੁਨਣ ਲੱਗਿਆਂ ਕੋਈ ਵੀ ਮੁਸ਼ਕਿਲ ਨਹੀਂ ਆਉਂਦੀ। 
    ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਸ਼ੇਖ ਫ਼ਰੀਦ ਜੀ ਦੇ 4 ਸ਼ਬਦ ਅਤੇ 130 ਸਲੋਕ ਦਰਜ ਹਨ ਜਿੰਨ੍ਹਾਂ ਵਿੱਚੋਂ 112 ਸਲੋਕ ਸ਼ੇਖ ਫ਼ਰੀਦ ਜੀ ਦੇ ਹਨ ਅਤੇ 18 ਸਲੋਕ ਗੁਰੂ ਸਾਹਿਬਾਨ ਜੀ ਦੇ  ਹਨ ਜੋ ਗੁਰੂ ਅਰਜਨ ਦੇਵ ਜੀ ਨੇ ਸੰਪਾਦਨ ਸਮੇਂ ਭਾਵ ਸਪਸ਼ਟਤਾ ਅਤੇ ਗੁਰਮਤਿ ਆਸ਼ੇ ਨੂੰ ਪ੍ਰਗਟਾਉਣ ਲਈ ਬਾਬਾ ਫ਼ਰੀਦ ਜੀ ਦੇ ਸਲੋਕਾਂ ਨਾਲ ਸੰਕਲਿਤ ਕੀਤੇ ਸਨ। 
    ਬਾਬਾ ਫ਼ਰੀਦ ਜੀ ਸਰਲ ਸੁਭਾਅ, ਤਪਸਵੀ ਅਤੇ ਮਿੱਠ-ਬੋਲੜੇ ਸਨ। ਆਪ ਜੀ ਨੇ ਮਨੁੱਖਾਂ ਨੂੰ ਚੰਗੇ ਅਮਲ ਕਰਨ ਲਈ ਪ੍ਰੇਰਿਤ ਕਰਦਿਆਂ ਸੱਚਾ ਸੁੱਚਾ ਨਸਾਨ ਬਨਣ ਦੀ ਪ੍ਰੇਰਣਾ ਦਿੱਤੀ ਹੈ। ਬਾਬਾ ਸ਼ੇਖ ਫ਼ਰੀਦ ਜੀ ਨੇ ਆਪਣੀ ਬਾਣੀ ਵਿੱਚ ਆਤਮਾ ਨੂੰ ਪਤਨੀ ਦਾ ਰੂਪ ਅਤੇ ਪ੍ਰਮਾਤਮਾ ਨੂੰ ਪਤੀ ਦਾ ਰੂਪ ਦੇ ਕੇ ਸੰਬੋਧਨ ਕੀਤਾ ਹੈ। ਸੋ ਏਸ ਤਰ੍ਹਾਂ ਸ਼ੇਖ ਫ਼ਰੀਦ ਜੀ ਦੀ ਬਾਣੀ ਆਤਮਾ ਦੀ ਪ੍ਰਮਾਤਮਾ ਨਾਲ ਅਤੇ ਪ੍ਰਮਾਤਮਾ ਦੀ ਆਤਮਾਂ ਨਾਲ ਗੱਲਬਾਤ ਨੂੰ ਲਿਖਿਆ ਹੈ। ਸ ਤਰ੍ਹਾਂ ਉਹ ਆਪਣੀ ਬਾਣੀ ਵਿੱਚ ਲਿਖਦੇ ਨੇ ਕਿ :-
    ''ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ£
    ਭਰ ਸਰਵਰੁ ਜਬ ਊਛਲੇ ਤਬੁ ਤਰਣੁ ਦੁਹੇਲਾ£ ੧£
    ਹੱਥ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ£੧ ਰਹਾਓ
    ਕ ਆਪੀਨੈ ਪਤਲੀ ਸਹ ਕੇਰੇ ਬੇਲਾ£
    ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ£੨£
    ਕਹੈ ਫਰੀਦੁ ਸਹੇਲੀ ਹੋ ਸਹੁ ਅਲਾਏਸੀ£
    ਹੰਸ ਚਲਸੀ ਡੁੰਮਣਾ ਆਹਿ ਤਨੁ ਢੇਰੀ ਥੀਸੀ£ ੩£੨£
    ਬਾਬਾ ਫ਼ਰੀਦ ਜੀ ਕਹਿੰਦੇ ਨੇ ਜਦ ਨਾਮ ਜਪਣ ਦਾ ਸਮਾਂ ਸੀ ਉਹ ਤੂੰ ਵਿਸ਼ਿਆਂ ਵਿਕਾਰਾਂ ਵਿੱਚ ਗਵਾ ਲਿਆ ਹੈ। ਜਦ ਵਾਸਨਾਵਾਂ ਦਾ ਹੜ ਰੂਪੀ ਸਰੋਵਰ ਉਛਲਣ ਲੱਗ ਜਾਂਦਾ ਹੈ ਤਾਂ ਤਰਨਾ ਔਖਾ ਹੋ ਜਾਂਦਾ ਹੈ। ਜਿਸ ਤਰ੍ਹਾਂ ਕਸੁੰਭ ਦੇ ਫੁੱਲ ਨੂੰ ਹੱਥ ਲਾਉਣ ਤੇ ਕਮਲਾ ਜਾਂਦਾ ਹੈ। ਏਸ ਤਰ੍ਹਾਂ ਹੀ ਮਾਇਆ ਹੈ ਜਿਹੜੀ ਕਿ ਬਹੁਤੀ ਦੇਰ ਨਹੀਂ ਰਹਿੰਦੀ। ਕਹਿੰਦੇ ਨੇ ਕਿ ਜੀਵ ਰੂਪੀ ਅਬਲਾ ਇਸਤਰੀ ਪ੍ਰਮਾਤਮਾ ਰੂਪੀ ਪਤੀ ਦਾ ਮਿਲਣਾ ਸੰਭਵ ਹੁੰਦਾ ਫੇਰ ਜਦ ਪ੍ਰਮਾਤਮਾ ਦਾ ਸੰਦੇਸ਼ ਆਉਂਦਾ ਹੈ ਤਾਂ ਆਤਮਾਂ ਨੂੰ ਜਾਣਾ ਪਵੇਗਾ ਅਤੇ ਸਰੀਰ ਪਲ ਵਿੱਚ ਹੀ ਮਿੱਟੀ ਦੀ ਢੇਰੀ ਹੋ ਜਾਵੇਗਾ। 
    ਬਾਬਾ ਫ਼ਰੀਦ ਜੀ ਨੇ ਹਮੇਸ਼ਾਂ ਰੁੱਖੀ ਸੁੱਖੀ ਖਾਣ ਦਾ ਸੰਦੇਸ਼ ਦਿੱਤਾ ਹੈ ਕਿ ਸਾਨੂੰ ਰੁੱਖੀ ਸੁੱਖੀ ਖਾ ਕੇ ਹੀ ਮਾਲਿਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। 
    ''ਰੁਖੀ ਸੁਖੀ ਖਾਇਕੈ, ਠੰਡਾ ਪਾਣੀ ਪੀਓ, ਫ਼ਰੀਦਾ ਦੇਖਿ ਪਰਾਈ ਚੋਪੜੀ, ਨਾ ਤਰਸਾਏ ਜੀਓ।
    ੇਸ ਦੇ ਨਾਲ ਹੀ ਫ਼ਰੀਦ ਜੀ ਫਰਮਾਉਂਦੇ ਨੇ :
    ਫ਼ਰੀਦਾ ਰੋਈ ਮੇਰੀ ਕਾਠ ਕੀ, ਲਾਵਣੁ ਮੇਰੀ ਭੁੱਖ। 
    ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ£
    ਭਾਵ ਕਿ ਜਿੰਨਾਂ ਵਿਅਕਤੀਆਂ ਨੇ ਪ੍ਰਭੂ ਦਾ ਨਾਮ ਵਿਸਾਰ ਕੇ ਮਨ ਮਾਇਆ ਰੂਪੀ ਰਸਾਂ ਵਿੱਚ ਮਸਤ ਹੋ ਕੇ ਵੱਖ-ਵੱਖ ਰਸ ਭੋਗੇ ਹਨ ਤਾਂ ਉਹਨਾਂ ਨੂੰ ਅੰਤ ਸਮੇਂ ਬਹੁਤ ਦੁੱਖ ਉਠਾਉਣੇ ਪੈਣਗੇ। ਸ਼ੇਖ ਫ਼ਰੀਦ ਜੀ ਨੇ ਜੀਵ ਰੂਪੀ ਆਤਮਾ ਨੂੰ ਪ੍ਰਮਾਤਮਾ ਦਾ ਨਾਮ ਜਪਣ ਲਈ ਕਿਤੇ ਕਿਤੇ ਡਰਾਵਾ ਵੀ ਦਿੱਤਾ ਹੈ ਅਤੇ ਕਿਤੇ ਕਿਤੇ ਪਿਆਰ ਨਾਲ ਵੀ ਸਮਝਾਇਆ ਹੈ ਅਤੇ ਉਹਨਾਂ ਨੇ ਜੀਵ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਇਸ ਸੰਸਾਰ ਵਿੱਚ ਮੋਹ ਨਾ ਪਾ ਕਿਉਂਕਿ ਏਸ ਸੰਸਾਰ ਤੋਂ ਇਕ ਦਿਨ ਜੀਵ ਨੂੰ ਰੁੱਖ ਸੁੱਤ ਹੋਣਾ ਪੈਣਾ ਹੈ ਅਤੇ ਜੀਵ ਦੇ ਨਾਲ ਕੇਵਲ ਚੰਗਿਆਈ ਚੰਗੇ ਕਰਮ, ਪ੍ਰਭੂ ਦੀ ਭਗਤੀ ਨੇ ਹੀ ਨਾਲ ਜਾਣਾ ਹੈ। ਮਨੁੱਖ ਨੂੰ ਭਗਤੀ ਕਰਨ ਦੇ ਲਈ ਕਿਤੇ ਜੰਗਲਾਂ, ਪਹਾੜਾਂ, ਉਜਾੜਾਂ ਆਦਿ ਵਿੱਚ ਨਹੀਂ ਜਾਣਾ ਪੈਂਦਾ। ਅੱਲ੍ਹਾ ਦੀ ਭਗਤੀ ਘਰ ਪਰਿਵਾਰ ਬਾਲ ਬੱਚਿਆਂ ਵਿੱਚ ਰਹਿ ਕੇ ਹੀ ਕੀਤੀ ਜਾ ਸਕਦੀ ਹੈ ਜਿਵੇਂ ਕਿ ਉਹਨਾਂ ਨੇ ਆਪਣੇ ਸਲੋਕਾਂ ਵਿੱਚ ਲਿਖਿਆ ਹੈ ਕਿ : 
    ''ਫ਼ਰੀਦਾ ਜੰਗਲੁ ਜੰਗਲੁ ਕਿਆ ਭਵਹਿ, ਵਣ ਕੰਡਾ ਮੋੜੇਹਿ।
    ਵਸੀ ਰਬੁ ਹਿਆਲੀਐ, ਜੰਗਲ ਕਿਆ ਢੂਢੇਹਿ£

    ਫ਼ਰੀਦਾ ਜੈ ਤੈ ਮਾਰਨਿ ਮੁਕੀਆਂ, ਤਿਨਾ ਨਾ ਮਾਰੇ ਘੁੰਮਿ।
    ਆਪਨੜੈ ਘਰਿ ਜਾਈਐ, ਪੈਰ ਤਿਨਾ ਦੇ ਚੁੰਮਿ£
    ਸਮਝਾਉਂਦੇ ਹੋਏ ਫ਼ਰੀਦ ਜੀ ਕਹਿੰਦੇ ਹਨ ਕਿ ਜੋ ਤੈਨੂੰ ਝਿੜਕ ਵੀ ਦਿੰਦੇ ਹਨ ਤੂੰ ਹਮੇਸ਼ਾਂ ਉਸ ਨਾਲ ਵੀ ਨਿਮਰਤਾ ਰੱਖ ਜੋ ਕਿ ਜੀਵਨ ਦਾ ਗਹਿਣਾ ਹੈ। 
    ਸੋ ਏਸ ਤਰ੍ਹਾਂ ਬਾਬਾ ਫ਼ਰੀਦ ਜੀ ਆਪਣੀ ਬਾਣੀ ਵਿੱਚ ਹਮੇਸ਼ਾਂ ਜੀਵ ਨੂੰ ਸਮਝਾਉਂਦਿਆਂ ਕਹਿੰਦੇ ਨੇ ਕਿ ਅੱਲ੍ਹਾ ਦੀ ਭਗਤੀ ਕਰਨ ਲਈ ਬਾਹਰੀ ਅਡੰਬਰਾਂ ਦੀ ਲੋੜ ਨਹੀਂ ਹੁੰਦੀ ਕੋਈ ਵੱਖਰਾ ਭੇਸ ਨਹੀਂ ਧਾਰਨ ਕਰਨਾ ਪੈਂਦਾ, ਸਾਦਗੀ, ਨਿਮਰਤਾ ਦਾ ਗਹਿਣਾ ਪਹਿਣ ਕੇ ਰੱਖਣਾ ਚਾਹੀਦਾ ਹੈ। 
    ''ਇਕ ਫਿਕਾ ਨਾ ਗਾਲਾਇ, ਸਭਨਾ ਐ ਸਚਾ ਧਣੀ।
    ਹਿਆਉ ਨਾ ਕੈਹੀ ਠਾਹਿ ਮਾਣਕ, ਸਭ ਅਮੋਲਵੇ£
    ਕਿ ਕਿਸੇ ਨੂੰ ਵੀ ਫਿੱਕਾ ਬਚਨ ਨਾ ਬੋਲੋ ਕਿਉਂਕਿ ਸਾਰਿਆਂ ਵਿੱਚ ਹੀ ਪ੍ਰਭੂ ਅੱਲ੍ਹਾ ਦਾ ਵਾਸਾ ਹੈ। 
    ਸ ਤਹਿਤ ਹੀ ਸ਼ੇਖ ਫ਼ਰੀਦ ਜੀ ਨੇ ਕਈ ਯਾਤਰਾਵਾਂ ਕੀਤੀਆਂ ਅਤੇ ਸੂਫ਼ੀ ਭਗਤੀ ਦਾ ਪ੍ਰਚਾਰ ਚਾਰੇ ਦਿਸ਼ਾਵਾਂ ਵਿੱਚ ਕੀਤਾ। ਏਸ ਲੜੀ ਤਹਿਤ ਹੀ ਆਪ ਦਿੱਲੀ ਤੋਂ ਪਾਕਿ-ਪਟਨ ਜਾਂ ਦਿਆ ਮੋਕਲਹਰ (ਫ਼ਰੀਦਕੋਟ) ਵਿਖੇ 23 ਸਤੰਬਰ 1215 ਨੂੰ ਪਹੁੰਚੇ ਸਨ ਤਾਂ ਉਸ ਸਮੇਂ ਫ਼ਰੀਦਕੋਟ ਦਾ ਰਾਜਾ ਮੋਕਲਸੀ ਆਪਣੇ ਸ਼ਹਿਰ ਮੋਕਲਹਰ ਵਿਖੇ ਕਿਲੇ ਦੀ ਉਸਾਰੀ ਕਰਵਾ ਰਿਹਾ ਸੀ ਤਾਂ ਉਥੇ ਰਾਜੇ ਵੱਲੋਂ ਕਈਆਂ ਨੂੰ ਜਬਰਦਸਤੀ ਵਗਾਰ ਵਜੋਂ ਫੜ੍ਹ ਕੇ ਕੰਮ ਤੇ ਲਾਇਆ ਜਾਂਦਾ ਸੀ ਅਤੇ ਉਸ ਸਮੇਂ ਰਾਜੇ ਦੇ ਸਿਪਾਹੀਆਂ ਨੇ ਸ਼ੇਖ ਫ਼ਰੀਦ ਜੀ ਨੂੰ ਵੀ ਆਮ ਵਿਅਕਤੀ ਸਮਝਦਿਆਂ ਹੋਇਆਂ ਜਬਰਦਸਤੀ ਫੜ ਕੇ ਵੰਗਾਰ ਵਜੋਂ ਕੰਮ ਤੇ ਲਾ ਲਿਆ। ਬਾਬਾ ਜੀ ਵੀ ਮਜ਼ਦੂਰਾਂ ਵਿੱਚ ਮਜ਼ਦੂਰੀ ਕਰਨ ਲੱਗ ਪਏ ਉਥੇ ਉਹਨਾਂ ਨੇ ਦੇਖਿਆ ਕਿ ਮਜਦੂਰ ਭੁੱਖੇ-ਤਿਹਾਏ ਰੋ-ਕੁਰਲਾ ਰਹੇ ਸਨ ਤੇ ਰਾਜੇ ਦੇ ਸਿਪਾਹੀ ਜਬਰਦਸਤੀ ਡੰਡੇ ਨਾਲ ਕੰਮ ਲੈ ਰਹੇ ਸਨ। ਸੋ ਬਾਬਾ ਜੀ ਵੀ ਉਹਨਾਂ ਮਜ਼ਦੂਰਾਂ ਵਿੱਚ ਗਾਰੇ ਦੀ ਭਰੀ ਟੋਕਰੀ ਚੁੱਕ ਕੇ ਲਿਆਉਣ ਲੱਗੇ ਤਾਂ ਉਥੇ ਮਜਦੂਰਾਂ ਅਤੇ ਸਿਪਾਹੀਆਂ ਨੇ ਇਕ ਕੌਤਕ ਵੇਖਿਆ ਕਿ ਸੂਫ਼ੀ ਫ਼ਕੀਰ ਦੇ ਸਿਰ ਤੇ ਟੋਕਰੀ ਨਹੀਂ ਟਿਕ ਰਹੀ ਉਹ ਹਵਾ ਵਿੱਚ ਉਡਦੀ ਹੀ ਨਾਲ-ਨਾਲ ਜਾ ਰਹੀ ਸੀ ਤਾਂ ਮਜ਼ਦੂਰਾਂ ਨੇ ਅਤੇ ਰਾਜੇ ਦੇ ਸਿਪਾਹੀਆਂ ਨੇ ਇਹ ਕੌਤਕ ਦੇਖ ਬਾਬਾ ਜੀ ਦੇ ਚਰਨੀ ਡਿੱਗ ਪਏ। ਏਸ ਦੀ ਖ਼ਬਰ ਰਾਜਾ ਮੋਕਲਸੀ ਕੋਲ ਵੀ ਪਹੁੰਚ ਗਈ ਤਾਂ ਰਾਜਾ ਖੁਦ ਬਾਬਾ ਜੀ ਦੇ ਦਰਸ਼ਨ ਕਰਨ ਲਈ ਮਜ਼ਦੂਰਾਂ ਵਿੱਚ ਜਿੱਥੇ ਬਾਬਾ ਜੀ ਮਜ਼ਦੂਰੀ ਕਰ ਰਹੇ ਸਨ ਆਏ ਅਤੇ ਆਪਣੀ ਗਲਤੀ ਲਈ ਖਿਮਾ ਮੰਗਣ ਲੱਗੇ। ਬਾਬਾ ਜੀ ਨੇ ਉਸ ਨੂੰ ਕਈ ਇਲਾਹੀ ਬਚਨ ਸੁਣਾਏ ਅਤੇ ਕਿਹਾ ਕਿ ਹਰ ਪ੍ਰਾਣੀ ਵਿੱਚ ਅੱਲ੍ਹਾ ਦਾ ਵਾਸਾ ਹੈ। ਏਸ ਲਈ ਕਿਸੇ ਵੀ ਪ੍ਰਾਣੀ ਤੇ ਜ਼ੁਲਮ ਨਾ ਕਰ। ਮਜ਼ਦੂਰਾਂ ਨੂੰ ਵੰਗਾਰ ਨਹੀਂ ਮਿਹਨਤ ਦੇ ਕੇ ਕੰਮ ਕਰਾ ਤਾਂ ਰਾਜਾ ਮੋਕਲਸੀ ਨੇ ਸਭ ਬਚਨਾਂ ਨੂੰ ਮੰਨਦਿਆਂ ਹੋਇਆਂ ਮਜ਼ਦੂਰਾਂ ਨੂੰ ਮੁਕਤ ਕਰ ਦਿੱਤਾ। 
    ਉਸ ਸਮੇਂ ਇਹ ਸ਼ਹਿਰ ਵਧਦਾ-ਫੁਲਦਾ ਨਹੀਂ ਸੀ ਕਿਉਂਕਿ ਉਸ ਸਮੇਂ ਸਤਲੁਜ ਦਰਿਆ ਮੋਕਲਹਰ ਦੇ ਲਹਿੰਦੇ-ਉੱਤਰ ਵੱਲ ਵਗਦਾ ਸੀ ਤੇ ਚੋਰ ਧਾੜਵੀ ਆਦਿ ਆ ਕੇ ਇਸ ਨੂੰ ਲੁੱਟ ਕੇ ਲੈ ਜਾਂਦੇ ਸਨ। ਬਾਬਾ ਜੀ ਨੇ ਕਿਹਾ ਕਿ ਤੁਸੀ ਸ਼ਹਿਰ ਦਾ ਨਾਮ ਬਦਲ ਦਿਓ ਤਾਂ ਰਾਜਾ ਮੋਕਲਸੀ ਨੇ ਝੱਟ ਮੋਕਲਹਰ ਸ਼ਹਿਰ ਦਾ ਨਾਮ ਬਦਲ ਕੇ ਸ਼ੇਖ ਫ਼ਰੀਦ ਜੀ ਦੇ ਨਾਮ ਤੇ ਫ਼ਰੀਦਕੋਟ ਰੱਖ ਦਿੱਤਾ। ਬਾਬਾ ਜੀ ਨੇ ਰਾਜੇ ਦੀ ਸੇਵਾ ਭਾਵਨਾ ਤੋਂ ਖੁਸ਼ ਹੁੰਦਿਆਂ ਅਨੇਕਾਂ ਵਰਦਾਨ ਦਿੱਤੇ ਅਤੇ ਅੱਗੇ ਚਲੇ ਗਏ। 
    ਸੋ, ਅੱਜ ਬਾਬਾ ਫ਼ਰੀਦ ਜੀ ਦੀ ਵਰਸੋਈ ਹੋਈ ਨਗਰੀ ਫ਼ਰੀਦਕੋਟ ਦਾ ਨਾਮ ਵਿਸ਼ਵ ਵਿੱਚ ਜਾਣਿਆ ਜਾਂਦਾ ਹੈ। ਇਹਨਾਂ ਦੀ ਮਿਹਰ ਸਦਕਾਂ ਹੀ ਫ਼ਰੀਦਕੋਟ ਵਿੱਦਿਆ ਦਾ ਧੁਰਾ ਬਣ ਚੁੱਕਿਆ ਹੈ। ਏਥੇ ਉਚ ਵਿੱਦਿਆ ਦੇ ਕਾਲਜਾਂ ਤੋਂ ਇਲਾਵਾ ਸਭ ਤੋਂ ਵੱਡੀ ਉੱਤਰੀ ਭਾਰਤ ਦੀ ਡਾਕਟਰੀ ਤੇ ਖੋਜ ਵਿੱਦਿਆ ਲਈ ਬਾਬਾ ਫ਼ਰੀਦ ਹੈਲਥ ਆਫ਼ ਸਾਇਸ ਯੂਨੀਵਰਸਿਟੀ ਬਣੀ ਹੋਈ ਹੈ ਜਿਹੜੀ ਕਿ ਇਲਾਕੇ ਦੀ ਆਪਣੀ ਵੱਖਰੀ ਪਹਿਚਾਣ ਹੈ। ਏਸ ਤੋਂ ਲਾਵਾ ਬੀ.ਐਡ ਕਾਲਜ, ਲਾਅ ਡੈਂਟਲਿਜ਼ ਕਾਲਜ, ਡਿਗਰੀ ਕਾਲਜ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਪੋਲਟੈਕਨੀਕਲ ਕਾਲਜ ਆਦਿ ਫ਼ਰੀਦਕੋਟ ਸ਼ਹਿਰ ਨੂੰ ਚਾਰ ਚੰਨ ਲਗਾ ਰਹੇ ਹਨ। 
    ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ ਅੰਤਰ ਰਾਸ਼ਟਰੀ ਪੱਧਰ ਤੇ ਪੁਰਾਤਨ ਵਿਰਾਸਤ ਤੇ ਸੱਭਿਆਚਾਰਕ ਵਿਭਾਗ ਵੱਲੋਂ, ਪੰਜਾਬ ਸਰਕਾਰ ਦੇ ਸਹਿਯੋਗ ਸਦਕਾਂ ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਇਦਰਜੀਤ ਸਿੰਘ ਸੇਖੋਂ ਦੀ ਯੋਗ ਅਗਵਾਈ ਸਦਕਾਂ 5 ਦਿਨਾਂ ਮੇਲਾ 19 ਤੋਂ 23 ਸਤੰਬਰ ਤੱਕ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। 5 ਦਿਨ ਗੁਰਬਾਣੀ ਦਾ ਇਲਾਹੀ ਕੀਰਤਨ ਸਾਰਾ ਦਿਨ ਚਲਦਾ ਰਹਿੰਦਾ ਹੈ। ਖੇਡਾਂ ਵਿੱਚ ਕਬੱਡੀ, ਹਾਕੀ, ਫੁੱਟਬਾਲ, ਕੁਸ਼ਤੀਆਂ, ਬਾਸਕਟਬਾਲ, ਕ੍ਰਿਕਟ ਆਦਿ ਦੇ ਆਲ ਇਡੀਆ ਗੋਲਡ ਕੱਪ ਮੈਚ ਹੁੰਦੇ ਹਨ। ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ਹੁੰਦੇ ਹਨ। ਇਹ ਮੇਲਾ ਕਿਸੇ ਇਕ ਫਿਰਕੇ ਤੱਕ ਸੀਮਿਤ ਨਹੀਂ ਹੁੰਦਾ ਸਗੋਂ ਸਾਰੇ ਧਰਮਾਂ ਦਾ ਸਾਂਝਾ ਮੇਲਾ ਹੁੰਦਾ ਹੈ। ਪ੍ਰਬੰਧਕੀ ਕਮੇਟੀ ਵੱਲੋਂ ਸਭ ਧਰਮਾਂ ਦੇ ਨੁਮਾਇਦਿਆਂ ਨੂੰ ਬਰਾਬਰ ਸਤਿਕਾਰ ਦਿੱਤਾ ਜਾਂਦਾ ਹੈ।