ਗ਼ਜ਼ਲ (ਗ਼ਜ਼ਲ )

ਹਰਚੰਦ ਸਿੰਘ ਬਾਸੀ   

Email: harchandsb@yahoo.ca
Cell: +1 905 793 9213
Address: 16 maldives cres
Brampton Ontario Canada
ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੋਧ ਤੋਂ ਜੇ ਦਾਸ ਬਣਿਆ ਕਿਸੇ ਨੂੰ ਇਤਰਾਜ਼ ਹੋਇਆ         
ਰਾਮ ਤੋਂ ਮਹੰਮਦ ਬਣਿਆ  ਮਜ਼ਬ ਨੂੰ ਸਲਾਬ ਹੋਇਆ

ਸਾਗਰ ਤੋਂ  ਪੈਦਾ ਹੋ ਕੇ ਬੱਦਲ ਜਮੀਨ ਤੇ ਆ ਵਰ੍ਹੇ
ਨੀਰ ਆਖਰ ਨੂੰ ਨੀਰ ਰਿਹਾ  ਝੀਲ ਜਾਂ ਤਲਾਬ ਹੋਇਆ

ਸੁੰਨਤ,ਬੋਦੀ ਕੇਸ ਰੱਖ ਕੇ  ਸੱਭ ਨੇ ਵੱਖਰਾ ਭੇਸ ਕੀਤਾ
ਥੋਹਰ ਨਾ ਗੁਲਦਾਉਦੀ ਨਾ ਲਾਲ ਗੁਲਾਬ ਹੋਇਆ

ਤਾਜ਼ਰ ਕਿਸੇ ਵੀ ਮਜ਼ਹਬ ਦੇ  ਕਾਮੇ ਦੇ ਮਹਿਰਮ ਨਾ ਬਣੇ
ਉਹਦੀ ਖਾਤਰ ਚਾਹੇ ਕਿਰਤੀ ਲੱਖ ਭੁੱਜ ਕੇ ਕਬਾਬ ਹੋਇਆ

ਰਾਜੇ ਤੋਂ ਨਿਆਂ ਮੰਗਣ ਦੀ  ਜਦ ਕਿਸੇ ਨੇ ਗੱਲ ਕੀਤੀ
ਖਫਾ ਹੋ ਕੇ ਹੱਕੀ ਗੱਲ ਤੋਂ ਰਾਜ ਪੀਲਾ ਲਾਲ ਹੋਇਆ              

ਜੀਹਨੇ ਰੰਗਾਂ ਦੇ ਪੁੱਛੇ ਭਾਅ ਉਤਰ ਵਿੱਚ ਬੇਰੰਗ ਕੀਤਾ  
ਇੱਕ ਤੋਂ ਦੂਜੀ ਥਾਂ ਤੇ ਰੁਲਣਾ ਬੰਦੇ ਦਾ ਭਾਗ ਹੋਇਆ

ਸਾਫਗੋਈ ਨਾਲ ਬਾਸੀ ਦੱਬ ਲੈਣ ਉਹ  ਆਪਣੇ ਦੋਸ਼
ਆਪਣੇ ਘੜੇ ਕਾਨੂੰਨਾਂ ਦਾ ਨਾ ਉਹ ਮੁਹਤਾਜ਼ ਹੋਇਆ