ਜਦੋਂ ਸਵੇਰੇ ਉੱਠਦਾ ਹਾਂ (ਕਵਿਤਾ)

ਮਨਪ੍ਰੀਤ ਸਿੰਘ ਲੈਹੜੀਅਾਂ   

Email: khadrajgiri@gmail.com
Cell: +91 94638 23962
Address: ਪਿੰਡ ਲੈਹੜੀਅਾਂ, ਡਾਕ - ਭਾੳੁਵਾਲ
ਰੂਪਨਗਰ India
ਮਨਪ੍ਰੀਤ ਸਿੰਘ ਲੈਹੜੀਅਾਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਜਦੋਂ ਸਵੇਰੇ ਉੱਠਦਾ ਹਾਂ,
ਅਖਬਾਂਰਾਂ ਪੜ੍ਹ ਕੇ ਟੁੱਟਦਾ ਹਾਂ,
ਕਿਤੇ ਚੋਰੀ,ਕਿਤੇ ਡਕੈਤੀ,
ਕਿਤੇ ਮੁਲਾਜ਼ਮ ਫੜਿਆ ਸ਼ਕਾਇਤੀ,
ਲਿਖਿਆ ਆਤਮ-ਹੱਤਿਆ ਹੋ ਗਈ,
ਕਿਤੇ ਲਿਖਿਆ ਹੱਤਿਆ ਹੋ ਗਈ,
ਕੋਈ ਦੁਰਘਟਨਾ ਨਾਲ ਮਰਿਆ,
ਕਿਤੇ ਭੁੱਕੀ ਦਾ ਟਰੱਕ ਹੈ ਫੜਿਆ,
ਕਿਤੇ ਬਦਫੈਲੀ ਫੈਲਾਅ ਗਿਆ ਕੋਈ,
ਨਸ਼ਿਆ ਦਾ ਗਿਰੋਹ ਹੱਥ ਆ ਗਿਆ ਕੋਈ,
ਕਿਤੇ ਲਿਖਿਆ ਭਰਤੀ ਤੇ ਰਿੱਟ ਪੈ ਗਈ,
ਕਿਤੇ ਲਿਖਿਆ ਭਰਤੀ ਹੁੰਦੀ-ਹੁੰਦੀ ਰਹਿ ਗਈ,
ਕਿਤੇ ਲਿਖਿਆ ਅੱਜ ਧਰਨਾ ਰੈਲੀ,
ਕਿਤੇ ਲਿਖਿਆ ਬਾਬੇ ਨੇ ਰੱਖੀ ਚੇਲੀ,
ਕਿਤੇ ਲਿਖਿਆ ਜਵਾਨ ਸ਼ਹੀਦ ਹੋ ਗਿਆ,
ਕਿਸੇ ਮਾਂ ਦਾ ਧੀ-ਪੁੱਤ ਖੋ ਗਿਆ,
ਕੋਈ ਚੰਗੀ ਖਬਰ ਨਾ ਮਿਲਦੀ,
ਪੁੱਛੋ ਨਾ ਜੀ ਹਾਲਤ ਦਿਲ ਦੀ,
ਮੈਂ ਕਿੰਨਾ ਅੰਦਰੋ ਅੰਦਰੀ ਘੁੱਟਦਾ ਹਾਂ,
ਮੈਂ ਜਦੋਂ ਸਵੇਰੇ ਉੱਠਦਾ ਹਾਂ,
ਅਖਬਾਂਰਾਂ ਪੜ੍ ਕੇ ਟੁੱਟਦਾ ਹਾਂ,
ਮੈਂ ਜਦੋਂ ਸਵੇਰੇ ਉੱਠਦਾ ਹਾਂ।।