ਤੁਸੀਂ ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਕਵਿਤਾਵਾਂ

  •    ਗੋਲਕ ਬਾਬੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਨਸ਼ਿਆਂ ਵਿੱਚ ਜਵਾਨੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਵੀਰਾ ਵੇ ਤੇਰੇ ਬੰਨ੍ਹਾਂ ਰੱਖੜੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਛੜੇ ਭਰਾਵੋ ਛੜੇ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਟੱਪੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੀ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗੁਲਾਮ ਤੋਤੇ ਦੀ ਫਰਿਆਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੂਣੀਂ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗਰੀਬ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕੋਰਟ ਵਿਆਹ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਵਿੱਦਿਆ ਮੰਦਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਵਧਗੀ ਕੀਮਤ ਕੁੱਤੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਕਾਗਜ਼ਾਂ ਦੀ ਮਹਿਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਕਾਕੇ ਦੀ ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪਰਾਲੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਮਾਪਿਆਂ ਦਾ ਸ਼ਰਾਧ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਰਮਾਂ ਵਾਲੇ ਦਾਦੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਚੁੰਨੀ ਬਨਾਮ ਪੱਗ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਜੱਫੀ ਸਿੱਧੂ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਜਨਤਾ ਰਾਣੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  • ਸਭ ਰੰਗ

  •    ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਟੂ ਬੱਚ ਗਿਐ ? / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੋਨੇ ਦੀ ਮੁਰਗੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਵਰਤ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨਾਰੀ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਕੱਛੀ ਪਾਟ ਗਈ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪ੍ਰੇਤ ਦੀ ਨਬਜ਼ ਪਛਾਣੀਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦੀਆਂ ਖਰੀਆਂ-ਖਰੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਸੇਵਾਦਾਰ ਮੁਰਗਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਰਾਇਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬੇਸਬਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਕਬਜ਼ ਕੁਸ਼ਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਗੀਤਕਾਰੀ ਦਾ ਕੋਹਿਨੂਰ ਹੀਰਾ- ਯੋਧਾ ਲੰਗੇਆਣਾ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਤਾਈ ਨਿਹਾਲੀ ਦੇ ਉੱਡਣ ਖਟੋਲੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਲੀਟਰ ਸਿੰਹੁ ਦੀ ਲਾਟਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਤਾਇਆ ਕੰਡਕਟਰ ਲੱਗਿਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅਮਲੀਆਂ ਦਾ ਮੰਗ ਪੱਤਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚਿੱਟਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਂ ਮਾਸਟਰ ਨਈਂ ਲੱਗਣਾਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਸਵੀਰ ਸ਼ਰਮਾ ਦੱਦਾਹੂਰ ਨਾਲ ਵਿਸ਼ੇਸ਼ ਮੁਲਾਕਾਤ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    'ਰਿਸ਼ਤੇ ਹੀ ਰਿਸ਼ਤੇ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮਾਂ ਬੋਲੀ ਜੇ ਭੁੱਲ ਜਾਵੋਂਗੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    'ਤਾਈ ਨਿਹਾਲੀ' ਸ਼ਾਦੀ/ਬਰਬਾਦੀ ਸਮਾਜ ਸੇਵੀ ਸੈਂਟਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚੋਣ ਨਿਸ਼ਾਨ ਗੁੱਲੀ-ਡੰਡਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਦੀਵਾਲੀ ਬੰਪਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਠੇਕਾ ਤੇ ਸਕੂਲ ਦੀ ਵਾਰਤਲਾਪ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    ਨਕਲ ਦੀ ਪਕੜ੍ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬ੍ਰਿਖ ਵੀ ਚੜ੍ਹ ਜਾਂਦੇ ਹਨ ਅੰਧ-ਵਿਸ਼ਵਾਸ਼ ਦੀ ਭੇਟ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਭਿੱਟਭਿਟੀਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  • ਠੇਕਾ ਤੇ ਸਕੂਲ ਦੀ ਵਾਰਤਲਾਪ (ਵਿਅੰਗ )

    ਸਾਧੂ ਰਾਮ ਲੰਗਿਆਣਾ (ਡਾ.)   

    Email: dr.srlangiana@gmail.com
    Address: ਪਿੰਡ ਲੰਗੇਆਣਾ
    ਮੋਗਾ India
    ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਠੇਕਾ:-ਸਰਕਾਰੀ ਪ੍ਰਾਇਮਰੀ ਸਕੂਲ ਭਾਅ ਜੀ, ਕਿਵੇਂ ਅੱਜ ਉਦਾਸ ਜਿਹੇ ਲੱਗਦੇ ਹੋ, ਚਿਹਰੇ ਤੇ ਬੜੀ ਮਾਯੂਸੀ ਜਿਹੀ ਛਾਈ ਹੋਈ ਐ…ਸੁੱਖ ਤਾਂ ਹੈ…?
    ਸਕੂਲ: ਠੇਕਾ ਸ਼ਰਾਬ ਭਾਅ ਜੀ, ਸੁੱਖ ਸੁਖ ਕਾਹਦੀ ਹੋਣੀਂ ਐਂ, ਮੇਰੀ ਹਾਲਤ ਤਾਂ ਦਿਨੋ-ਦਿਨ ਪਤਲੀ ਪੈਂਦੀ ਜਾ ਰਹੀ ਐਂ, ਖੰਭਾਂ ਵਾਂਗ ਨਿੱਤ ਉਭਰ ਰਹੇ ਪ੍ਰਾਈਵੇਟ ਸਕੂਲਾਂ ਨੇ ਮੇਰੀਆਂ ਕਦਰਾਂ-ਕੀਮਤਾਂ ਨੂੰ ਬਦ ਤੋਂ ਬਦਤਰ ਕਰਦਿਆਂ ਗੁੱਠੇ ਲਗਾਇਆ ਜਾ ਰਿਹਾ ਐ… ਤੁਸੀਂ ਸੁਣਾਉ ਠੇਕਾ ਭਾਅ ਜੀ, ਤੁਹਾਡੇ ਕਿਵੇਂ ਦਿਨ ਗੁਜ਼ਰ ਰਹੇ ਹਨ।
    ਠੇਕਾ:- ਸਕੂਲ ਭਾਅ ਜੀ, ਆਏ ਦਿਨ ਕਾਟੋ ਫੁੱਲਾਂ 'ਤੇ ਖੇਡਦੀ ਐ, ਸਵੇਰੇ ਦਿਨ ਚੜ੍ਹਨ ਤੋਂ ਲੈ ਕੇ ਰਾਤੀਂ ਦੇਰ ਰਾਤ ਤੱਕ ਬੱਲੇ-ਬੱਲੇ ਐ…ਲੋਕ ਭੱਜੇ-ਭੱਜ ਮੇਰੇ ਵੱਲ ਨੂੰ ਆਉਂਦੇ ਐ…।
    ਸਕੂਲ: ਠੇਕਾ ਭਾਅ ਜੀ, ਸਾਡਾ ਤਾਂ ਟਾਈਮ ਸਵੇਰੇ ਗਰਮੀ-ਸਰਦੀ ਮਸਾਂ ਅੱਠ ਘੰਟੇ ਦੇ ਕਰੀਬ ਹੁੰਦਾ ਹੈ। ਪ੍ਰੰਤੂ ਸਾਡੇ ਮਿੰਨਤਾਂ ਤਰਲੇ ਕਰਨ ਦੇ ਬਾਵਜੂਦ ਵੀ ਸਾਨੂੰ ਕੋਈ ਤਵੱਜੋ ਨਹੀਂ ਮਿਲਦੀ…, ਬੱਚਿਆਂ ਦੀ ਜ਼ਿੰਦਗੀ ਨੂੰ ਪਾਰਸ ਬਣਾਉਣ ਲਈ ਤਨੋ-ਮਨੋ ਸੇਵਾ ਕਰਨ ਲਈ ਰੁੱਝੇ ਰਹਿੰਦੇ ਹਨ, ਜੋ ਮੇਰੇ ਪੈਰੋਕਾਰ ਸਾਡੀ ਮਾਤ ਭਾਸ਼ਾ ਪੰਜਾਬੀ ਦੇ ਨਾਲ-ਨਾਲ ਦੂਸਰੀਆਂ ਭਾਸ਼ਾਵਾਂ ਵੀ ਗ੍ਰਹਿਣ ਕਰਵਾਉਂਦੇ ਹਨ ਅਤੇ ਮੇਰੇ ਮੁੱਖ ਗੇਟ ਦੀਵਾਰ ਤੇ ਵੀ ਇਹੀ ਲਿਖਿਆ ਹੋਇਆ ਹੈ। ਕਿ ਪੜ੍ਹਨ ਲਈ ਆਵੋ, ਸੇਵਾ ਲਈ ਜਾਵੋ, ਉੱਚ ਮੰਜ਼ਿਲਾਂ ਪਾਵੋ ਅਤੇ ਦੋ ਸੌ ਦੇ ਕਰੀਬ ਬੱਚਿਆਂ ਦੀ ਜ਼ਿੰਦਗੀ ਲਈ ਮੈਂ ਫਿਕਰਮੰਦ ਹਾਂ…।
    ਠੇਕਾ:- ਸਕੂਲ ਭਾਅ ਜੀ, ਮੇਰੇ ਅੰਦਰ ਤਾਂ ਸਿਰਫ ਇੱਕ ਮਾਚੜ ਜਿਹਾ ਪ੍ਰਵਾਸੀ ਮਜ਼ਦੂਰ ਇਨਸਾਨ ਹੀ ਕੰਮਕਾਰ ਚਲਾਉਂਦਾ ਹੋਇਆ ਬੱਚਿਆਂ ਦੇ ਸਭ ਲੋੜਵੰਦ ਮਾਪਿਆਂ ਨੂੰ ਪੜ੍ਹਨੇ ਪਾ ਰਿਹਾ ਹੈ, ਨਾਲੇ ਭਾਅ ਜੀ ਬੋਤਲਾਂ ਤੇ ਚਿਤਾਵਨੀ ਲਿਖੀ ਹੁੰਦੀ ਹੈ। ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਤੇ ਫੇਰ ਵੀ ਅਨਪੜ੍ਹ ਤਾਂ ਛੱਡੋ। ਪੜ੍ਹੇ ਲਿਖੇ ਵੀ ਅੱਖਾਂ ਮੀਟ ਕੇ ਗਟ-ਗਟ ਕਰ ਜਾਂਦੇ ਹਨ, ਲੰਘਦੇ ਅਤੇ ਮੇਰੇ ਮੁਰੀਦ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਤੋਤੇ ਵਾਂਗੂੰ ਰਟਦੇ ਰਹਿੰਦੇ ਹਨ। 
    ਸਕੂਲ: ਭਾਅ ਜੀ, ਮੇਰਾ ਮਨ ਤਾਂ ਕੁਝ ਏਸ ਗੱਲੋਂ ਵੀ ਡਹਿਲਿਆ ਹੋਇਆ ਪਿਐ, ਕਿ ਮੇਰੇ ਅੰਦਰ ਬੱਚਿਆਂ ਲਈ ਠੰਡੇ ਪਾਣੀ ਵਾਸਤੇ ਵਾਟਰ ਫਿਲਟਰ, ਬਿਜਲੀ ਕੱਟ ਤੋਂ ਇਨਵੈਟਰ,ਜਰਨੇਟਰ ਅਤੇ ਹੋਰ ਕਾਫੀ ਬੁਨਿਆਦੀ ਸਹੂਲਤਾਂ ਦੀ ਕਮੀ ਕਾਫੀ ਦੇਰ ਤੋਂ ਲਟਕ ਰਹੀ ਹੈ। ਪਰ ਸਕੂਲ ਕਮੇਟੀ ਬਣਾ ਕੇ ਫੌਕੀ ਸ਼ੋਹਰਤ ਖੱਟਣ ਵਾਲੇ ਕੁਝ ਲੋਕ ਆਪਸੀ ਕਿੜਾ ਕੱਢਦੇ ਹੋਏ ਕਦੇ ਮੇਰੇ ਦੁਪਹਿਰ ਦੇ ਖਾਣੇ 'ਚ, ਕਦੇ ਸਿੱਖਿਆ ਮਿਆਰ, ਕਦੇ ਸਕੂਲੀ ਗਰਾਂਟ, ਕਦੇ ਸਾਫ ਸਫਾਈ ਨੂੰ ਮੁੱਖ ਰੱਖ ਛੋਟੀ ਮੋਟੀ ਗੱਲ ਨੂੰ ਤੂਲ ਦੇ ਕੇ ਅੰਬਰਾਂ ਤੱਕ ਢੋਲ ਵਜਾ ਦਿੰਦੇ ਹਨ। ਮੇਰੇ ਅੰਦਰ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਮੁਫਤ ਮੁਹੱਈਆ ਕਰਵਾਉਣ ਦੇ ਨਾਲ-ਨਾਲ ਅਧਿਆਪਕਾਂ ਦੇ ਰੋਟੀ ਵਾਲੇ ਡੱਬਿਆਂ ਨੂੰ ਵੀ ਜੰਗਾਲ ਲੱਗ ਗਿਆ ਹੈ। ਲੋੜ ਪੈਣ ਤੇ ਕੋਈ ਸਕੂਲ ਵੱਲ ਝਾਕਦਾ ਨਹੀਂ ਅਤੇ ਅਧਿਆਪਕਾਂ ਤੋਂ ਗੈਰ-ਵਿੱਦਿਅਕ ਕੰਮ ਵੀ ਲਏ ਜਾਂਦੇ ਹਨ।ਮੇਰੀ ਛੱਤ ਹੇਠ ੭੦ ਫੀਸਦੀ ਗਰੀਬ ਜਾਤੀਆਂ ਨਾਲ ਸਬੰਧਤ ਬੱਚੇ ਪੜਦੇ ਹਨ। ਅਤੇ ਅਧਿਆਪਕਾਂ ਦੇ ਬੱਚੇ ਵੀ ਮੈਨੂੰ ਛੱਡ ਪ੍ਰਾਈਵੇਟ ਸਕੂਲਾਂ ਨੂੰ ਪਹਿਲ ਦਿੰਦੇ ਹਨ।ਪ੍ਰੰਤੂ ਜੋ ਸਾਡਾ ਸਤਿਕਾਰ ਕਰਦਾ ਹੈ, ਉਹ ਉੱਚ ਬੁਲੰਦੀਆਂ ਛੂੰਹਦਾ ਹੈ।
    ਠੇਕਾ:- ਭਾਅ ਜੀ, ਤੁਸੀ ਘੋਗੜ ਸੋਚ ਦੀ ਨਿੱਕੀ-ਮੋਟੀ ਟੋਕ-ਟਕਾਈ ਕਾਰਨ ਐਨਾ ਮਾਨਸਿਕ ਪ੍ਰੇਸ਼ਾਨ ਨਾ ਹੋਇਆ ਕਰੋ, ਕਿਸੇ ਨੇ ਲੋੜ ਪੈਣ 'ਤੇ ਨਈ ਨਾਲ ਖੜਨਾਂ, ਸਭ ਚੌਧਰ  ਕਰਨ ਲਈ ਜ਼ੋਰ ਅਜ਼ਮਾਈ ਕਰਦੇ ਨੇ, ਨਾਲੇ ਤੁਸੀਂ ਬੱਚਿਆਂ ਨੂੰ ਮੁਫਤ ਖਾਣਾ ਦਿੰਦੇ ਹੋ, ਚੰਗੀ ਖਾਸੀਅਤ ਹੈ, ਪ੍ਰੰਤੂ ਸਾਡੀ ਵੀ ਇੱਕ ਖਾਸੀਅਤ ਇਹ ਹੈ। ਕਿ ਮੇਰੇ ਨਾਲ ਲੱਗਦਾ ਅਹਾਤਾ ਬੱਚਿਆਂ ਦੇ ਮਾਪਿਆਂ ਨੂੰ ਮੁਰਗ ਮਸਾਲੇ, ਅੰਡੇ ਅਤੇ ਬਾਕੀ ਪਦਾਰਥਾਂ ਨਾਲ ਭਰਪੂਰ ਕਰਦਾ ਹੋਇਆ ਡਾਹਢੀ ਕਮਾਈ ਕਰਦਾ ਹੈ। ਪਰ ਭਾਅ ਜੀ ਮੇਰੇ ਰਖਵਾਲੇ ਮੇਰੇ ਦਿਨ ਆਲੇ-ਦੁਆਲੇ ਦਿਨ ਰਾਤ ਘੁੰਮਦੇ ਰਹਿੰਦੇ ਹਨ ਤੇ ਮੇਰੇ ਅੰਦਰ ਫਰਿਜ਼ਰ ਦੀ ਸੁਵਿਧਾ ਉਪਲਬਧ ਹੈ। ਬੀਅਰ, ਠੰਡੀ ਕਰਵਾ ਕੇ ਪਿਲਾਈ ਦੀ ਐ…।ਮੇਰੇ ਅੰਦਰ ਸਭ ਜਾਤ-ਪਾਤ ਦਾ ਸਤਿਕਾਰ ਬਰਾਬਰ ਹੈ।ਆਮ ਹੀ ਦੇਖਣ ਨੂੰ ਮਿਲਦਾ ਹੈ। ਕਿ ਜੂਠ-ਮੂਠ ਨੂੰ ਪਹਿਲ ਦਿੰਦੇ ਹੋਏ ਕਈ-ਕਈ ਪਿਆਕੜ ਇੱਕ ਹੀ ਗਿਲਾਸ ਵਿੱਚ ਸਾਂਝ ਦੀ ਮਿਸਾਲ ਕਾਇਮ ਕਰਦੇ ਹਨ।ਅਤੇ ਜੋ ਮੇਰੇ ਮੁੱਖ ਦੀਵਾਰ ਤੇ ਅੱਠ ਇੰਚ ਦੀ ਜਾਲੀ ਵਾਲੀ ਮੋਰੀ ਹੈ।ਉਹ ਸਾਰਿਆਂ ਨੂੰ ਆਪਣੇ ਵਿਚਕਾਰ ਦੀ ਲਗਾਉਣ ਲਈ ਕਾਰਗਰ ਸਿੱਧ ਹੋ ਰਹੀ ਹੈ।   
    ਸਕੂਲ: ਠੇਕਾ ਭਾਅ ਜੀ, ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨਾ ਹੋਈਏ, ਤਾਂ ਕੀ ਕਰੀਏ ੫ ਸਾਲ ਹੋਗੇ ਕਿਸੇ ਦਿਖ ਸੰਵਾਰਨ ਲਈ ਨੇ ਰੰਗ-ਰੋਗਨ ਵੀ ਨਹੀਂ ਕਰਵਾਇਆ, ਅਸੀਂ ਹੋਣਹਾਰ ਬੱਚਿਆਂ ਦਾ ਹੌਂਸਲਾ ਅਫਜ਼ਾਈ ਵੀ ਕਰਦੇ ਹਾਂ, ਸਾਲ ਬਾਅਦ ਆਉਂਦੇ ੩੧ ਮਾਰਚ ਨੂੰ ਕਈਆਂ ਦਾ ਭਵਿੱਖ ਚੰਗਾ ਤੇ ਕਈਆਂ ਦਾ ਭਵਿੱਖ ਮਾੜਾ ਵੀ ਹੋ ਨਿੱਬੜਦਾ ਹੈ। ਕੀ ਕਦੇ ਤੁਹਾਡੇ ਨਾਲ ਵੀ ਚੰਗੀ-ਮਾੜੀ ਕਾਰਗੁਜ਼ਾਰੀ ਦੀਆਂ ਘਟਨਾਵਾਂ ਵਾਪਰਦੀਆਂ ਹਨ…?
    ਠੇਕਾ:- ਸਕੂਲ ਭਾਅ ਜੀ, ਸਾਡੇ ਲਈ ਤਾਂ ਸਭ ਘਟਨਾਵਾਂ ਜਾਂ ਇਛਾਵਾਂ ਸਦਾ ਚੰਗੀਆਂ ਹੀ ਹੋ ਨਿੱਬੜ ਦੀਆਂ ਹਨ। ਮੇਰੇ ਆਲੇ-ਦੁਆਲੇ ਨੂੰ ਪਰੀਆਂ ਵਾਂਗ ਹਾਰ-ਸ਼ਿੰਗਾਰ ਕੇ ਰੱਖਿਆ ਜਾਂਦਾ ਹੈ, ਅਸੀਂ ਕੁਝ ਮੁਫਤ ਤਾਂ ਨਹੀਂ,ਪ੍ਰੰਤੂ ੩੧ ਮਾਰਚ ਦਿਨ ਸਾਡਾ ਵੀ ਸ਼ੁੱਭ ਹੁੰਦਾ ਹੈ।ਅਸੀਂ ਸਸਤੇ ਭਾਅ ਦੇ ਪਿਆਕੜਾਂ ਨੂੰ ਮੌਜਾਂ ਲਗਾ ਕੇ ਫੇਰ ਵੀ ਚੋਖੀ ਕਮਾਈ ਕਰ ਜਾਂਦੇ ਹਾਂ…ਕਦੇ ਜ਼ਿਆਦਾ ਟੈਨਸ਼ਨ ਨਹੀਂ ਲਈ।
    ਸਕੂਲ:- ਠੇਕਾ ਭਾਅ ਜੀ, ਹੁਣ ਅਗਲੀ ਗੱਲ ਕਦੇ ਫੇਰ ਸਹੀ, ਪਰ ਇੱਕ ਗੱਲ ਕਰਨੀਂ ਭੁੱਲ ਗਿਆ ਸਾਂ, ਕਿ ਸਾਡੀ ਇੱਕ ਹੋਰ ਖਾਸ਼ੀਅਤ ਇਹ ਵੀ ਹੈ। ਕਿ ਅਸੀਂ ਹੋਣਹਾਰ ਬੱਚਿਆਂ ਨੂੰ ਵਜੀਫਾ ਵੀ ਮੁਹੱਈਆ ਕਰਦੇ ਹਾਂ।
    ਠੇਕਾ:- ਸਕੂਲ ਭਾਅ ਜੀ, ਵਜ਼ੀਫਾ ਮੁਹੱਈਆ ਕਰਨਾ ਤਾਂ ਤੁਹਾਡੀ ਸਿਰਫ ਫੋਕੀ ਸ਼ੋਹਰਤ ਹੈ। ਕਿਉਂਕਿ ਸ਼ਰਾਬ ਉੱਪਰ ਸਿੱਖਿਆ ਵਿਭਾਗ ਲਈ ਕੁਝ ਟੈਕਸ ਫੰਡ ਲਗਾਇਆ ਹੋਇਆ ਹੈ, ਜਿਸ ਕਰਕੇ ਪੈਸਾ ਸਾਡਾ, ਨਾਮ ਤੁਹਾਡਾ… ਚਲੋ ਚੰਗਾ ਫਿਰ ਸਕੂਲ ਭਾਅ ਜੀ, ਕਦੇ ਫੇਰ ਸਹੀ, ਬਾਏ…ਬਾਏ…ਟਾਟਾ…।