ਕਿਹਨੇ ਕਿਹਨੂੰ ਬਣਾਇਆ (ਕਵਿਤਾ)

ਊਸ਼ਾ ਰਾਣੀ   

Cell: +91 97809 56842
Address:
India
ਊਸ਼ਾ ਰਾਣੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਹਨੇ ਕਿਹਨੂੰ ਬਣਾਇਆ
ਇਕ ਅਹਿਸਾਸ ਜਾ ਮਨ `ਚ ਆਈ ਜਾਵੇ
ਅੱਖਾ `ਚ ਪਾਣੀ ਲਿਆਈ ਜਾਵੇ ।
ਕਿਸ ਦੀ ਕਰੀਏ ਖਿਦਮਤ ਰੱਬਾ
ਇਹੀ ਗੱਲ ਸਤਾਈ ਜਾਵੇ ।
ਜਦ ਛੁਪਾ ਲੈਦਂੇ ਕੋਈ ਗੱਲ
ਚੈਨ ਨਾ ਮਨ ਨੂੰ ਆਈ ਜਾਵੇ ।
ਅੰਦਰੋ ਅੰਦਰੀ ਸਾੜੀ ਜਾਵੇ
ਦੋਵਾਂ ਨੂੰ ਸਤਾਈ ਜਾਵੇ ।
ਹਰ ਗੱਲ ਦਾ ਪਤਾ ਉਹਨੂੰ ਰਹਿੰਦਾ
ਕਦੇ ਨਾ ਮੂੰਹੋ ਤਾਲਾ ਖੁਲਦਾ
ਸਭ ਝਿੜਕਾਂ ਤੋ ਬਚਾਈ ਜਾਵੇ 
ਘੂਟ ਹੰਝੂਆਂ ਦੇ ਲੰਘਾਈ ਪਾਵੇ
ਆਪਣੇ ਸੌLਕਂ ਨਾ ਪੁਗਾਵੇ ਪਾਵੇ
ਸਾਡੇ ਸਾਰੇ ਪੁਗਾਈ ਜਾਵੇ
ਕੰਨ ਪਿਛੇ ਲਾ ਕਾਲਾ ਟਿੱਕਾ
ਹਰ ਬੂਰੀ ਨਜਰ ਤੋ ਬਚਾਈ ਜਾਵੇ
ਆਪਣੀਆਂ ਖੁਸ਼ੀਆਂ ਵਾਰੀ ਜਾਵੇ 
ਉਹਨੇ ਤੈਨੂੰ ਬਣਾਇਆ ਰੱਬਾ
ਜਾ ਤੂੰਨੇ ਉਹਨੂੰ ਬਣਾਇਆ ਰੱਬਾ
ਕਿਹਨੇ ਕਿਹਨੂੰ ਬਣਾਇਆ ਰੱਬਾ
ਬੱਸ ਇਹੀ ਗੱਲ ਸਤਾਈ ਜਾਵੇ
ਇਸ ਮਾਂ ਨੂੰ ਕਿਹਨੇ ਬਣਾਇਆ ਰੱਬਾ