ਤੁਸੀਂ ਨੀਲ ਕਮਲ ਰਾਣਾ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

 •    ਸ਼ਹੀਦੀ ਸਮਾਗਮ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਇਨਸਾਨੀਅਤ / ਨੀਲ ਕਮਲ ਰਾਣਾ (ਕਹਾਣੀ)
 •    ਫਿਤਰਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਚਿੱਟਾ ਖੂਨ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਕਿਸ਼ਤਾਂ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਸਹਾਰਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਮੌਕਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਖੂੰਖਾਰ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਇੱਕ ਸੀ ਚਿੜੀ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਜਿੱਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਰੰਗਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਦੰਗ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਡਾਕਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਤੇ ਫਾਂਸੀ ਖੁਦ ਲਟਕ ਗਈ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਕਾਨੂੰਨਘਾੜੇ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਛਿੱਕਲੀ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 • ਇਨਸਾਨੀਅਤ (ਕਹਾਣੀ)

  ਨੀਲ ਕਮਲ ਰਾਣਾ   

  Email: nkranadirba@gmail.com
  Cell: +91 98151 71874
  Address: ਦਿੜ੍ਹਬਾ
  ਸੰਗਰੂਰ India 148035
  ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਕਾਫੀ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਜਦੋ ਂ ਰਵੀ ਨੂੰ ਕੋਈ ਨੌਕਰੀ ਨਾ ਮਿਲੀ ਤਾਂ ਉਸਨੇ ਜਿਵੇ ਂਕਿਵੇ ਂਕਰਕੇ ਇੱਕ ਰਿਕਸ਼ਾ ਖਰੀਦ ਲਿਆ। ਦਿਨ ਭਰ ਸਖ਼ਤ ਮਿਹਨਤ ਕਰਕੇ ਜਿੱਥੇ ਰਵੀ ਦੇ ਘਰ ਦਾ ਗੁਜਾਰਾ ਤਾਂ ਚੱਲਣ ਹੀ ਲੱਗਿਆ ਉੱਥੇ ਉਸਦੀ ਬਿਮਾਰ ਮਾਂ ਦੀ ਦਵਾਈ ਵੀ ਹੁਣ ਸਮੇ ਂਸਿਰ ਆਉਣਂ ਲੱਗੀ। ਦੋ ਵਿਆਹੁਣਯੋਗ ਭੈਣ ਲਈ ਵੀ ਰਵੀ ਰੋਜ਼ਾਨਾਂ ਦੀ ਕਮਾਈ ਵਿਚੋ ਂਕੁੱਝ ਨਾ ਕੁੱਝ ਬਚਾ ਲੈਦਾਂ। ਵੱਡੀ ਹੈਸੀਅਤ ਵਾਲੇ ਰਵੀ ਦੇ ਕਈ ਰਿਸ਼ਤੇਦਾਰ ਜਦੋ ਂਉਸਨੂੰ ਕੋਈ ਹੋਰ ਕੰਮ ਕਰਨ ਬਾਰੇ ਕਹਿੰਦੇ ਤਾਂ ਰਵੀ ਬੜੀ ਨਿਮਰਤਾ ਨਾਲ ਕਹਿੰਦਾ ਕਿ ਮੈਨੂੰ ਮਿਹਨਤ ਕਰਕੇ ਖਾਣ ਵਿੱਚ ਕੋਈ ਸ਼ਰਮ ਨਹੀ ਂ। ਹਰ ਸਮੇ ਂਰੱਬ ਦਾ ਧੰਨਵਾਦ ਕਰਦਾ ਰਵੀ ਆਪਣੇ ਸੀਮਤ ਲੋੜਾਂ ਵਾਲੇ ਪ੍ਰੀਵਾਰ ਵਿੱਚ ਖੁਸ਼ ਤੇ ਸੰਤੁਸ਼ਟ ਸੀ। 
          ਅੱਜ ਸਵੇਰੇ ਰੋਜ਼ਾਨਾਂ ਦੀ ਤਰ੍ਹਾਂ ਰਵੀ ਬੱਸ ਸਟੈਡਂ ਤੇ ਰਿਕਸ਼ਾ ਲਈ ਸਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ। ਕਾਲਜ ਪੜ੍ਹਨ ਜਾਂਦੇ ਮੁੰਡਿਆਂ ਨੂੰ ਦੇਖ ਰਵੀ ਨੂੰ ਆਪਣੇ ਕਾਲਜ ਦੇ ਦਿਨ ਚੇਤੇ ਆਏ ਤਾਂ ਉਸਦੇ ਬੁੱਲ੍ਹਾਂ ਤੇ ਮੁਸਕੁਰਾਹਟ ਤੈਰ ਗਈ। ਪਰ ਅਗਲੇ ਹੀ ਪਲ ਰਵੀ ਇਹ ਸੋਚ ਕੇ ਗੰਭੀਰ ਹੋ ਗਿਆ ਕਿ ਜੇਕਰ ਇੰਨ੍ਹਾਂ ਨੂੰ ਵੀ ਪੜ੍ਹ ਲਿਖ ਕੇ ਨੌਕਰੀਆਂ ਨਾ ਮਿਲੀਆਂ ਤਾਂ ਇਹ ਕੀ ਕਰਨਗੇ ? ਕੀ ਇਹ ਵੀ ਮੇਰੀ ਤਰ੍ਹਾਂ ਹੀ ਰਿਕਸ਼ਾ .....? ਸੋਚਕੇ ਰਵੀ ਦਾ ਹੌਕਾ ਜਿਹਾ ਨਿਕਲ ਗਿਆ। ਉਸ ਦੀਆਂ ਸੋਚਾਂ ਦੀ ਲੜੀ ਉਦੋ ਂਟੁੱਟੀ ਜਦੋ ਂਉਸ ਕੋਲੋ ਂਲੰਘਦਾ ਇੱਕ ਬੇਹੱਦ ਗਰੀਬ ਜਾਪਦਾ ਮਾੜਚੂ ਜਿਹਾ ਅਜਨਬੀ ਵਿਆਕਤੀ ਅਚਾਨਕ ਚੱਕਰ ਖਾ ਕੇ ਡਿੱਗ ਪਿਆ। ਗਹਿਮਾÙਗਹਿਮੀ ਦੇ ਮਹੌਲ ਵਿੱਚ ਕੋਲ ਖੜ੍ਹੇ ਸਾਰੇ ਲੋਕੀ ਂਉਸਦੀ ਮਦਦ ਕਰਨ ਦੀ ਵਜਾਏ ਪਰ੍ਹਾਂÙਪਰ੍ਹਾਂ ਸਰਕ ਗਏ। ਰਵੀ ਨੇ ਆਲੇ ਦੁਆਲੇ ਨਿਗਾ ਦੌੜਾਈ ਕਿ ਇਸ ਅਜਨਬੀ ਨਾਲ ਕੋਈ ਹੋਰ ਹੋਵੇਗਾ ਪਰ ਉਸ ਨਾਲ ਕੋਈ ਨਹੀ ਂਸੀ। ਰਵੀ ਨੇ ਹਿੰਮਤ ਜਿਹੀ ਕਰਕੇ ਬੇਹੋਸ਼ ਹੋ ਚੁੱਕੇ ਅਜਨਬੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਅਜਨਬੀ ਦੇ ਸਰੀਰ ਵਿੱਚ ਕੋਈ ਹਰਕਤ ਨਾ ਹੁੰਦੇ ਦੇਖ ਰਵੀ ਘਬਰਾ ਗਿਆ ਤੇ ਉਸਨੇ ਕੋਲ ਖੜ੍ਹੇ ਲੋਕਾਂ ਤੋ ਂਅਜਨਬੀ ਨੂੰ ਕਿਸੇ ਹਸਪਤਾਲ ਪਹੁੰਚਾਉਣ ਵਿੱਚ ਮਦਦ ਮੰਗੀ। ਪਰ ਤਮਾਸ਼ਬੀਨ ਬਣੇ ਖੜ੍ਹੇ ਸੈਕਂੜੇ ਲੋਕਾਂ `ਚੋ ਂਕੋਈ ਅੱਗੇ ਨਾ ਆਇਆ। ਰਵੀ ਅਜਨਬੀ ਦੀ ਮਦਦ ਕਰਨ ਲਈ ਚੀਕਦਾ ਰਿਹਾ। ਲੋਕਾਂ ਦਾ `ਕੱਠ ਵਧਦਾ ਗਿਆ ਪਰ ਕਿਸੇ ਨੇ ਮਦਦ ਲਈ ਹੱਥ ਨਾ ਵਧਾਇਆ। ਇਨਸਾਨੀਅਤ ਪੱਖੋ ਂਊਣੇ ਹੋਏ ਇਨਸਾਨਾਂ ਦੀ ਭੀੜ ਦੇਖ ਰਵੀ ਨੂੰ ਬਹੁਤ ਗੁੱਸਾ ਆਇਆ। ਪਰ ਸਮੇ ਂਦੀ ਨਜਾਕਤ ਤੇ ਅਜਨਬੀ ਦਾ ਹਾਲਤ ਦੇਖ ਉਹ ਕੁੱਝ ਨਾ ਬੋਲਿਆ। ਮੂਕਦਰਸ਼ਕ ਬਣੇ ਖੜ੍ਹੇ ਲੋਕਾਂ ਨੂੰ ਮਨ ਹੀ ਮਨ ਲਾਹਨਤਾਂ ਪਾਉਦਿਆਂ ਬੜੀ ਮੁਸ਼ਕਿਲ ਨਾਲ `ਕੱਲੇ ਰਵੀ ਨੇ ਬੇਸੁੱਧ ਹੋਏ ਅਜਨਬੀ ਨੂੰ ਚੁੱਕ ਕੇ ਆਪਣੇ ਰਿਕਸ਼ੇ `ਚ ਪਾਇਆ ਤੇ ਨੇੜਲੇ ਇੱਕ ਪ੍ਰਾਈਵੇਟ ਹਸਪਤਾਲ ਅੱਪੜ ਗਿਆ। ਹਸਪਤਾਲ ਅੱਗੇ ਰਿਕਸ਼ਾ ਰੋਕ ਰਵੀ ਜੋਰÙਜੋਰ ਨਾਲ ਡਾਕਟਰ ਨੂੰ ਬੁਲਾਉਣ ਲੱਗਿਆ। ਹਸਪਤਾਲ ਦੇ ਸਟਾਫ ਨੇ ਐਮਰਜੈਸਂੀ ਕੇਸ ਸਮਝਦਿਆਂ ਜਲਦੀ ਜਲਦੀ ਅਜਨਬੀ ਨੂੰ ਸਟਰੇਚਰ `ਤੇ ਪਾ ਕੇ ਡਾਕਟਰ ਨੂੰ ਸੂਚਿਤ ਕੀਤਾ। ਡਾਕਟਰ ਤੁਰੰਤ ਆ ਗਿਆ। ਰਵੀ ਨੇ ਰੱਬ ਤੋ ਂਅਜਨਬੀ ਦੀ ਜਾਨ ਦੀ ਖੈਰ ਮੰਗੀ। ਮੁਢਲਾ ਚੈਕਅੱਪ ਕਰਦਿਆਂ ਡਾਕਟਰ ਨੇ ਰਵੀ ਤੋ ਂਅਜਨਬੀ ਬਾਰੇ ਪੁੱਛਿਆ। ਰਵੀ ਨੇ ਦੱਸਿਆ ਕਿ ਉਹ ਉਸ ਬਾਰੇ ਕੁੱਝ ਨਹੀ ਂਜਾਣਦਾ। ਡਾਕਟਰ ਹੈਰਾਨ ਹੁੰਦਿਆਂ ਬੋਲਿਆ, ` ਜਦੋ ਂਤੇਰਾ ਇਹ ਕੁੱਝ ਲਗਦਾ ਹੀ ਨਹੀ ਂਤਾਂ ਫਿਰ ਤੂੰ ਇਸਨੂੰ ਕਿਉ ਂਲੈ ਕੇ ਆਇਆ ?` ਰਵੀ ਭਾਬੂਕ ਜਿਹਾ ਹੁੰਦਿਆਂ ਬੋਲਿਆ, ` ਕੀ ਗੱਲਾਂ ਕਰਦੇ ਹੋ ਡਾਕਟਰ ਸਾਹਿਬ। ਕਿਸੇ ਮਜਬੂਰ, ਲੋੜਬੰਦ ਵਿਆਕਤੀ ਨਾਲ ਕੋਈ ਰਿਸ਼ਤਾ ਨਾਤਾ ਹੋਣਾ ਜਰੂਰੀ ਥੋੜ੍ਹੀ ਐ ? ਇਨਸਾਨੀਅਤ ਵੀ ਤਾਂ ਕੋਈ ਚੀਜ਼ ਐੈ ?` ਉਹ ਤਾਂ ਠੀਕ ਐ ਪਰ ਇਸਦੇ ਇਲਾਜ ਦਾ ਖਰਚਾ ਕੌਣ ਕਰੂ ? ` ਡਾਕਟਰ ਨੇ ਆਪਣੀ ਚਿੰਤਾ ਦੀ ਅਸਲ ਵਜਾਹ ਦੱਸੀ। ` ਖਰਚਾ ..? ` ਨਾÙਚਾਹੁੰਦਿਆਂ ਵੀ ਰਵੀ ਦੇ ਮੂੰਹੋ ਂਨਿਕਲ ਗਿਆ ਤੇ ਉਸਦੇ ਚਿਹਰੇ ਤੇ ਚਿੰਤਾਂ ਦੀਆਂ ਲਕੀਰਾਂ ਉਘੜ ਆਈਆਂ। ਪਤਾ ਹੋਣ ਦੇ ਬਾਵਜੂਦ ਵੀ ਰਵੀ ਨੇ ਆਪਣੀ ਖਾਲ੍ਹੀ ਜੇਬ ਟੋਹੀ। ਜੇਬ `ਚ ਮਾਂ ਦੀ ਦਵਾਈ ਵਾਲੀ ਪਰਚੀ ਤੋ ਂਸਿਵਾਏ ਕੁੱਝ ਨਹੀ ਂਸੀ। ਰਵੀ ਨੀਵੀ ਂਜਿਹੀ ਪਾ ਡਾਕਟਰ ਨੂੰ ਬੋਲਿਆ, ` ਡਾਕਟਰ ਸਾਹਿਬ, ਇਸ ਵੇਲ਼ੇ ਤਾਂ ਮੇਰੇ ਕੋਲ ਕੁੱਝ ਨਹੀ ਂਬਲਕਿ ਸੱਚ ਤਾਂ ਇਹ ਹੈ ਕਿ ਮੈ ਂਤਾਂ ਆਪ ਹੀ ਬਹੁਤ ਔਖੇ ਦੌਰ `ਚੋ ਂਲੰਘ ਰਿਹਾਂ। ਤੁਸੀ ਇਸ ਬੇਚਾਰੇ ਦਾ ਇਲਾਜ਼ ਤਾਂ ਸੁਰੂ ਕਰੋ ਖੌਰੇ ਇਸਦੇ ਪ੍ਰੀਵਾਰ ਵਾਲੇ ਆ ਜਾਣ।`  `ਨਹੀ ਂਮੈ ਂਇੰਝ ਇਲਾਜ ਨਹੀ ਂਕਰਾਂਗਾ। ਪਹਿਲਾਂ ਪੈਸੇ ਜਮਾਂ ਕਰੋ।` ਡਾਕਟਰ ਖਿਝੇ ਲਹਿਜੇ `ਚ ਬੋਲਿਆ ਤੇ ਚੈਕਅੱਪ ਅੱਧਵਾਟੇ ਛੱਡ ਦਿੱਤਾ। ਰਵੀ ਕੁੱਝ ਕਹਿੰਦਾ ਉਸਤੋ ਂਪਹਿਲਾਂ ਹੀ ਡਾਕਟਰ ਬੋਲਿਆ, ` ਹਾਂ ਇੱਕ ਹੱਲ ਹੈ।` ਰਵੀ ਦੀਆਂ ਅੱਖਾਂ `ਚ ਚਮਕ ਆ ਗਈ ਉਹ ਖੁਸ਼ ਹੁੰਦਾ ਬੋਲਿਆ, ` ਉਹ ਕੀ ਡਾਕਟਰ ਸਾਹਿਬ ?` ਤੂੰ ਇਸਨੂੰ ਛੇਤੀ ਕਿਸੇ ਸਰਕਾਰੀ ਹਸਪਤਾਲ ਲੈ ਜਾਹ, ਉੱਥੇ ਇਸਦਾ ਇਲਾਜ ਮੁਫਤ ਵਿੱਚ ਹੋ ਜਾਵੇਗਾ।` ਕਹਿਕੇ ਡਾਕਟਰ ਜਾਣ ਲੱਗਿਆ ਰਵੀ ਨੇ ਡਾਕਟਰ ਦੇ ਦੋਵੇ ਂਹੱਥ ਆਪਣੇ ਹੱਥਾਂ `ਚ ਫੜ੍ਹ ਤਰਲਾ ਜਿਹਾ ਕੀਤਾ, ` ਡਾਕਟਰ ਸਾਹਿਬ। ਇਸਤੇ ਰਹਿਮ ਕਰੋ, ਸਰਕਾਰੀ ਹਸਪਤਾਲ ਤਾਂ ਇੱਥੋ ਂਬਹੁਤ ਦੂਰ ਹੈ ਕੀ ਪਤਾ ਉੱਥੇ ਪਹੁੰਚਣ ਤੋ ਂਪਹਿਲਾਂ ਹੀ ਇਹ ........। ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਐ। ਇਸਦੇ ਘਰ ਇਸਦੀ ਮੌਤ ਦੀ ਖ਼ਬਰ ਪਹੁੰਚਣ ਨਾਲੋ ਂਇਹ ਖੁਦ ਸਹੀ ਸਲਾਮਤ ਪਹੁੰਚ ਜਾਵੇ ਤਾਂ ਕਿੰਨਾ ਚੰਗਾ ਹੋਵੇ। ਇਹ ਸਿਰਫ ਤੁਹਾਡੀ ਕ੍ਰਿਪਾ ਨਾਲ ਹੀ ਸੰਭਵ ਹੋ ਸਕਦੈ। ਇਸਦੀ ਜਿੰLਦਗੀ `ਤੇ ਮੌਤ ਤੁਹਾਡੇ ਹੱਥ ਹੈ। ਇਨਸਾਨੀਅਤ ਦੇ ਨਾਤੇ ਹੀ ਸਹੀ ਇਸਨੂੰ ਬਚਾ ਲਵੋ। ਇਸਦੇ ਪ੍ਰੀਵਾਰ ਵਾਲੇ ਤੁਹਾਨੂੰ ਤਾਉਮਰ ਦੁਆਵਾਂ ਦੇਣਗੇ। ਬਾਕੀ ਜਿੱਥੋ ਂਤੱਕ ਪੈਸਿਆਂ ਦੀ ਗੱਲ ਐ ਉਹ ਤੁਹਾਨੂੰ ਜਰੂਰ ਮਿਲਣਗੇ। ਭਾਵੇ ਂਮੈਨੂੰ ... ਮੇਰਾ ਰਿਕਸ਼ਾ ... ਹੀ ਕਿਉ ਂਨਾ ਵੇਚਣਾ ਪਵੇ। ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ। ਪਰ ਮਿਹਰਬਾਨੀ ਕਰਕੇ ਹੋਰ ਦੇਰ ਨਾ ਲਗਾਓ ਇਸਦਾ ਇਲਾਜ ਕਰੋ। ` ਬੋਲਦਿਆਂ ਰਵੀ ਦਾ ਗਲ ਭਰ ਆਇਆ ਪਲਕਾਂ ਬੰਦ ਕਰਦਿਆਂ ਉਸਦੀਆਂ ਅੱਖਾਂ `ਚੋ ਂਨਿਕਲੇ ਦੋ ਹੰਝੂ ਡਾਕਟਰ ਦੇ ਹੱਥਾਂ ਤੇ ਡਿੱਗ ਪਏ। `ਬਿਲਕੁਲ ਨਹੀ ਂ।` ਡਾਕਟਰ ਨੇ ਝਟਕੇ ਨਾਲ ਆਪਣੇ ਹੱਥ ਛੁੜਾਏ ਤੇ ਤੇਜ ਕਦਮੀ ਂਆਪਣੇ ਕੈਬਿਨ ਵਿੱਚ ਚਲਾ ਗਿਆ। ਸ਼ਾਂਤ ਪਏ ਅਜਨਬੀ ਵੱਲ ਟਿਕ ਟਿਕੀ ਲਗਾਈ ਦੇਖਦੇ ਰਵੀ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆ ਰਹੇ ਸਨ ਕਦੇ ਰਵੀ ਨੂੰ ਜਾਪਦਾ ਕਿ ਇਸ ਬੇਚਾਰੇ ਦੇ ਛੋਟੇ ਛੋਟੇ ਬੱਚੇ ਹੋਣਗੇ ਜੇ ਇਹ ਮਰ ਗਿਆ ਤਾਂ ਉਨ੍ਹਾਂ ਦਾ ਕੀ ਬਣੇਗਾ ? ਤੇ ਇਸਦਾ ਘਰ ਇੰਤਜਾਰ ਕਰਦੇ ਬਿਰਧ ਮਾਪੇ ਤਾਂ ਜਿਉਦਂੇ ਜੀਅ ਹੀ .......। ਡੂੰਘੇਰੀ ਚਿੰਤਾਂ `ਚ ਡੁਬਿਆ ਕਿਸੇ ਬੱਚੇ ਵਾਂਗ ਹਟਕੋਰੇ ਲੈਦਾਂ ਰਵੀ ਨੇ ਕੁੱਝ ਸੋਚ ਫਿਰ ਹਿੰਮਤ ਜਿਹੀ ਇਕੱਠੀ ਕੀਤੀ ਤੇ ਡਾਕਟਰ ਦੇ ਕੈਬਿਨ ਵਿੱਚ ਚਲਾ ਗਿਆ। ਡਾਕਟਰ ਅੱਗੇ ਹੱਥ ਜੋੜ ਫਿਰ ਉਸ ਅਜਨਬੀ ਦੇ ਇਲਾਜ ਦੀ ਗੁਹਾਰ ਲਗਾਈ। ਡਾਕਟਰ ਰਵੀ ਨੂੰ ਦੇਖ ਆਪੇ ਤੋ ਂਬਾਹਰ ਹੋ ਗਿਆ ਤੇ ਰਵੀ ਨੂੰ ਬੁਰਾ ਭਲਾ ਕਹਿੰਦਾ ਹਸਪਤਾਲੋ ਂਧੱਕੇ ਮਾਰ ਕੱਢਣ ਦੀਆਂ ਧਮਕੀਆਂ ਦੇਣ ਲੱਗਿਆ। ਰਵੀ ਮਿੰਨਤਾਂ, ਤਰਲ੍ਹੇ ਕਰਦਾ ਅਜਨਬੀ ਦੀ ਜਾਨ ਦੀ ਖੈਰ ਮੰਗਦਾ ਡਾਕਟਰ ਦੇ ਪੈਰ੍ਹੀ ਂਤੱਕ ਵੀ ਪੈ ਗਿਆ। ਪਰ ਪੱਥਰ ਦਿਲ ਡਾਕਟਰ ਟੱਸ ਤੋ ਂਮੱਸ ਨਾ ਹੋਇਆ। ਮਿੰਨਤਾ ਤਰਲੇ ਕਰ ਥੱਕ ਹਾਰ ਚੁੱਕੇ ਰਵੀ ਨੂੰ ਜਦੋ ਂਕੋਈ ਆਸ ਦੀ ਕਿਰਨਾ ਨਾ ਦਿਖਾਈ ਦਿੱਤੀ ਤਾਂ ਉਹ ਪੈਰ ਘੜੀਸਦਾ ਵਾਪਸ ਜਾਣ ਲੱਗਾ। ਰਵੀ ਠੰਠਬਰ ਕੇ ਇਸ ਆਸ ਨਾਲ ਫਿਰ ਰੁਕ ਗਿਆ ਕਿ ਇੱਕ ਆਖ਼ਰੀ ਕੋਸ਼ਿਸ਼ ਕਰਕੇ ਦੇਖੀ ਜਾਵੇ ਕੀ ਪਤਾ ਡਾਕਟਰ ਦਾ ਦਿਲ ਪਸੀਜਿਆ ਜਾਵੇ ਤੇ ਵਿਚਾਰਾ ਅਜਨਬੀ ਬਚ ਜਾਵੇ। ਜਿਵੇ ਂਹੀ ਰਵੀ ਮੁੜਿਆ ਤਾਂ ਉਸਦੀ ਨਿਗ੍ਹਾ ਅਚਾਨਕ ਡਾਕਟਰ ਕੋਲ ਟੰਗੇ ਇੱਕ ਬੋਰਡ ਤੇ ਪਈ ਜਿਸਤੇ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਦੱਸਕੇ ਡਾਕਟਰ ਦੀ ਤੁਲਨਾ ਰੱਬ ਨਾਲ ਕੀਤੀ ਸੀ। ਬੋਰਡ ਨੀਚੇ ਡਾਕਟਰ ਵੱਲੋ ਂਲੋੜਬੰਦਾਂ ਦੀ ਨਿਸਵਾਰਥ ਸੇਵਾ ਕਰਕੇ ਆਪਣਾ ਫ਼ਰਜ਼ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦਾ ਅਹਿਦ ਵੀ ਕੀਤਾ ਸੀ। ਬੋਰਡ ਪੜ੍ਹ ਰਵੀ ਅਣਮੰਨੇ ਮਨ ਨਾਲ ਮੁਸਕੁਰਾਇਆ। ਚਿੰਤਾਗ੍ਰਸਤ ਰਵੀ ਦੇ ਚਿਹਰੇ ਤੇ ਅਚਾਨਕ ਰਹੱਸਮਈ ਮੁਸਕਾਨ ਦੇਖ ਡਾਕਟਰ ਦੰਗ ਰਹਿ ਗਿਆ। ਉਹ ਕੁੱਝ ਸਮਝਦਾ ਉਸਤੋ ਂਪਹਿਲਾਂ ਹੀ ਰਵੀ ਥਿੜਕਵੀ ਂਅਵਾਜ਼ `ਚ ਬੋਲਿਆ `ਡਾਕਟਰ ਸਾਹਿਬ, ਮੰਨ ਜਾਓ।` `ਗੈਟ ਆਉਟ` ਡਾਕਟਰ ਚੀਕਿਆ। `ਠੀਕ ਐ ਡਾਕਟਰ ਸਾਹਿਬ, ਤੁਸੀ ਂਉਸ ਕਿਸਮਤ ਦੇ ਮਾਰੇ ਦਾ ਇਲਾਜ ਬਿਲਕੁਲ ਨਾ ਕਰੋ, ਮਰਨ ਦਿਓ ਉਸਨੂੰ। ਆਖ਼ਰ ਆਪਣਾਂ ਲਗਦਾ ਹੀ ਕੀ ਐ ਉਹ ? ਮੈ ਂਵੀ ਤੁਹਾਨੂੰ ਹੋਰ ਮਜਬੂਰ ਨਹੀ ਂਕਰਾਂਗਾ। ਪਰ ਮਿਹਰਬਾਨੀ ਕਰਕੇ ਇੱਕ ਕੰਮ ਜਰੂਰ ਕਰੋ। ਤੁਹਾਨੂੰ ਰੱਬ ਦਾ ਵਾਸਤਾ ਆਹ ਬੋਰਡ ਇੱਥੋ ਂਉਤਾਰ ਦੇਵੋ।` ਇਹ ਸ਼ਾਇਦ ਗਲਤ ਥਾਂ ਤੇ ਲਗਾ ਦਿੱਤੈ।` ਰਵੀ ਠਰੰ੍ਹਮੇ ਨਾਲ ਬੋਲਿਆ। ਛਿੱਬੇ ਪੈ ਚੁੱਕੇ ਡਾਕਟਰ ਦਾ ਸਿਰ ਸ਼ਰਮ ਨਾਲ ਝੁਕ ਗਿਆ।