ਸਹੁਰਾ ਦੇਵਤਾ ਨਣਦ ਦੇਵੀ (ਸਵੈ ਜੀਵਨੀ )

ਮਲਕੀਤ ਕੌਰ ਬਾਵਰਾ   

Email: malkitjagjit@gmail.com
Cell: +91 97794 31472
Address: ਮੋਗਾ ਰੋਡ ਬਾਘਾ ਪੱਤੀ ਬਾਘਾ ਪੁਰਾਣਾ
ਮੋਗਾ India
ਮਲਕੀਤ ਕੌਰ ਬਾਵਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਕਲ ਸ਼ਾਇਦ ਹੀ ਕੋਈ ਨਣਦਾਂ ਅਤੇ ਸਹੁਰੇ ਨੂੰ ਸਲਾਹੁਦਾ ਹੋਵੇ। ਜਦੋਂ ਕਿਸੇ ਨਣਦ ਨੇ ਪੇਕੀ ਆਉਣਾ ਹੁੰਦਾ ਹੈ ਤਾਂ ਭਰਜਾਈ ਜੀ ਪਹਿਲਾਂ ਹੀ ਪੇਕੇ ਤੁਰ ਜਾਂਦੀਆਂ ਹਨ । ਪਰ ਸਾਡੇ ਪੇਕੇ ਭਰਜਾਈਆਂ ਨੂੰ ਵੀ ਸਾਡੇ ਜਾਣ ਤੇ ਚਾਅ ਚੜ ਜਾਣਾ ਤੇ ਸਾਡੀਆਂ ਨਣਦਾਂ ਦੇ ਆਉਣ ਤੇ ਸਾਨੂੰ ਵੀ ਚਾਅ ਚੜ ਜਾਣਾ।
ਇੱਥੇ ਮੈਂਨੂੰ ਬਹੁਤ ਹੀ ਪ੍ਰਸ਼ਨ ਕਰਨਗੇ ਕਿ ਸੱਸ ਦਾ ਨਾਂ ਹੀ ਨਹੀਂ ਲਿਖਿਆ ਜਾਂ ਭੈੜੀ ਹੋਵੇਗੀ। ਨਹੀਂ ਇਹ ਗੱਲ ਨਹੀ ਕਿਉਂਕਿ ਸੱਸ ਮੈਂ ਆਪਦੀ ਦੇਖੀ ਹੀ ਨਹੀਂ ਮੈਂ ਤਾਂ ਚਲੋ ਦੇਖੀ ਹੀ ਨਹੀ ਮੇਰੀ ਸੱਸ ਮਾਂ ਜਿਸ ਦਾ ਨਾਮ ਭਾਗਵੰਤੀ ਸੀ ਛੋਟੇ ਬੱਚਿਆਂ ਨੂੰ ਹੀ ਛੱਡਕੇ ਇਸ ਦੁਨੀਆਂ ਤੋਂ ਚਲੇ ਗਏ ਸੀ ਜਿੰਨਾ ਦੀ ਕਿ ਮੈਂ ਸਭ ਦੇ ਮੂੰਹੋਂ ਸਲਾਹੁਤਾ ਹੀ ਸੁਣਦੀ ਆਈ ਹਾਂ ਮੈਂਨੂੰ ਕੋਈ ਵੀ ਔਰਤ ਮੇਰੀ ਸੱਸ ਮਾਂ ਦੇ ਹਾਣ ਦੀ ਸੀ  ਜੋ ਮਿਲਦੀ ਹੈ ਇਹੀ ਲਫਜ ਸੁਣਦੀ ਹਾ ਕਿ ਮੈਡਮ ਜੀ ਤੁਹਾਡੀ ਸੱਸ ਭਾਗਵੰਤੀ ਸੀ ?  ਮੇਰੇ ਹਾਂ ਜੀ ਕਹਿਣ ਤੇ ਉਨਾਂ ਦੱਸਣਾ ਕਿ ਭਾਗਵੰਤੀ ਤਾਂ ਬਹੁਤ ਸਿਆਣੀ ਤੇ ਸਮਝਦਾਰ ਔਰਤ ਸੀ। ਮੇਰੇ ਮਨ ਵਿੱਚ ਤਾਂ ਇਕ ਪਿਆਰੀ ਸੱਸ ਮਾਂ ਨੂੰ ਦੇਖਣ ਦਾ ਉਨਾਂ ਵੱਡਿਆਂ ਤੋਂ ਕੁਝ ਸਿਖਣ ਦਾ ਮਨ ਦਾ  ਸ਼ੌਕ ਅਧੂਰਾ ਹੀ ਰਹਿ ਗਿਆ । ਮੇਰੇ ਸਤਿਕਾਰ ਯੋਗ ਬਾਈ ਜੀ ਸਰਦਾਰ ਹਜੂਰਾ ਸਿੰਘ ਜੀ ਉਨਾਂ ਦੀ ਇਕ ਇੱਕ ਗੱਲ ਮੇਰੇ ਨਾਲ ਮਿਲਾਉਦੇ ਰਹਿੰਦੇ ਸੀ ਨਾਲ ਕਹਿਣਾ ਕਿ ਗੁਰਮੀਤ ਪੁੱਤ ਤੰੂ ਤਾਂ ਜਮਾਂ ਹੀ ਆਪਦੀ ਬੇਬੇ ਵਰਗੀ ਹੈਂ ਭਾਵ ਸੱਸ ਮਾਂ ਵਾਂਗ।
ਮੇਰੇ ਸਹੁਰਾ ਸਾਹਿਬ ਜੀ ਨੇ ਇਕ ਸਿਲਾਈ ਦੇ ਕੰਮ ਦੇ ਨਾਲ ਨਾਲ ਪੰਜ ਬੱਚਿਆਂ ਦਾ ਪਾਲਣ ਪੋਸ਼ਣ ਵੀ ਕੀਤਾ। ਐਸੇ ਸ਼ਰੀਫ ਦੇਵਤਾ ਤੇ ਸਹਿਣ ਸ਼ਕਤੀ ਵਾਲੇ ਸਨ ਕਿ ਨਿੱਕੇ ਨਿੱਕੇ ਪੰਜ ਬੱਚਿਆਂ  ਨੂੰ ਪਾਲਣਾ ਬਹੁਤ ਹੀ ਵੱਡੀ ਗੱਲ ਹੈ ਲੋਕਾਂ ਦਾ ਤਾਂ ਇਹੋ ਜਿਹੇ ਇਨਸਾਨ ਨੂੰ ਇਹੀ ਕਹਿਣਾ ਹੁੰਦਾ ਹੈ ਕਿ ਭਾਈ ਤੈਨੂੰ ਬੱਚੇ ਪਾਲਣੇ ਬਹੁਤ ਮੁਸ਼ਕਲ ਹੋਵੇਗਾ   ਤੂੰ ਦੂਸਰਾ ਵਿਆਹ ਕਰਵਾ ਲੈ । ਪਰ ਮੇਰੇ ਸਹੁਰਾ ਸਾਹਿਬ ਜਿੰਨਾ ਨੂੰ ਕਿ ਅਸੀਂ ਬਾਈ ਜੀ ਕਹਿ ਕੇ ਹੀ ਬੁਲਾਉਦੇ ਸੀ ਕਿ ਅਸੀ ਪੇਕੇ ਘਰ ਵੀ ਆਪਦੇ ਪਿਤਾ ਜੀ ਨੂੰ ਸਾਰਾ ਪਰਿਵਾਰ ਬਾਈ ਜੀ ਕਹਿਕੇ ਬੁਲਾਉਂਦੇ ਸੀ  ਅੱਗੇ ਸਾਹੁਰਾ ਪਰਿਵਾਰ ਵੀਬਾਈ ਜੀ ਕਹਿਕੇ ਹੀ ਬੁਲਾਂਉਦੇ ਸੀ ਜਿੰਨੀ ਉਨਾਂ ਵਿਚ ਸਹਿਣ ਸ਼ਕਤੀ ਸੀ ਉਸ ਸਹਿਣ ਸ਼ਕਤੀ ਨੇ ਹੀ ਬੱਚਿਆਂ ਦੀ ਪਾਲਣਾ ਕਰਵਾਈ ਤੇ ਬੱਚਿਆਂ ਨੂੰ ਸੈੱਟ ਕੀਤਾ। ਦੋ ਲੜਕਿਆਂ ਨੂੰ ਸਰਕਾਰੀ ਸਰਵਿਸ ਤੇ ਇਕ ਵੱਡਿਆਂ ਨੂੰ ਟੌਪ ਦਾ ਟੇਲਰ ਬਣਾ ਦਿੱਤਾ।ਲੜਕੀਆਂ ਨੂੰ ਪੜਾ ਨਹੀਂ ਸਕੇ ਕਿਉਂਕਿ ਉਨਾਂ ਨੂੰ ਘਰ ਦੇ ਕੰਮਾਂ ਵਿਚ ਮਾਹਰ ਕਰ ਦਿੱਤਾ ਸੀ
ਮੇਰੇ ਕਰਮਾਂ ਵਿੱਚ ਉਨਾਂ ਦੀ ਸੇਵਾ ਕਰਨੀ ਪੰਦਰਾਂ ਕੁ ਸਾਲ ਹੀ ਲਿਖੀ ਸੀ ਉਹ  ਵੀ ਜਦੋਂ ਉਹ ਸਿਲਾਈ ਦਾ ਕੰਮ ਕਰਨਾ ਛੱਡ ਗਏ ਸੀ ਉਸ ਸਮੇਂ ਅਸੀਂ ਉਨਾਂ ਨੂੰ ਆਪਦੇ ਕੋਲ ਲਿਜਾਣਾ ਠੀਕ ਸਮਝਿਆ ਕਿਉਕਿ ਇਕ ਤਾਂ ਅਸੀਂ ਉਨਾਂ ਨੂੰ ਘਰ ਦਾ ਜਿੰਦਰਾ ਸਮਝਦੇ ਸੀ ਦੂਸਰਾ ਮੈਂ ਵੱਡੇ ਪਰਿਵਾਰ ਵਿਚੋਂ ਆਉਣ ਕਰਕੇ ਮੇਰੇ ਮਨ ਵਿੱਚ ਉਨਾ ਪ੍ਰਤੀ ਸੇਵਾ ਭਾਵ ਸੀ ਮੇਰੇ ਮਨ ਵਿਚ ਇਹੀ ਹੁੰਦਾ ਸੀ ਕਿ ਮੈਂ ਬਾਈ ਜੀ ਦੀ ਸੇਵਾ ਕਰਾਂ। ਸੇਵਾ ਕੀ ਹੁੰਦੀ ਹੈ ਇਸ ਬਾਰੇ ਮੇਰਾ ਮਨ ਨਹੀਂ ਜਾਣ ਸਕਦਾ।ਪਰ ਮੈਂ ਆਪਦਾ ਫਰਜ ਸਮਝਦੀ ਸੀ ਕਿ ਸਵੇਰੇ ਬਾਈ ਜੀ ਲਈ ਪਾਣੀ ਨਹਾਉਣ ਲਈ ਰੱਖਾਂ ਸਮੇਂ ਸਿਰ ਚਾਹ ਬਣਾ ਕੇ ਦੇਵਾਂ ਸਮੇਂ ਸਿਰ ਰੋਟੀ ਬਣਾਕੇ ਦੇਵਾਂ। ਇਕ ਮੈਂ ਫਰਜ ਸਮਝਦੀ ਸੀ ਕਿ ਸਭ ਤੋਂ ਪਹਿਲੀ ਰੋਟੀ ਬਾਈ ਜੀ ਨੂੰ ਹੀ ਦੇਵਾਂ ਚਾਹ ਵੀ ਸਭ ਤੋਂ ਪਹਿਲਾਂ ਬਾਈ ਜੀ ਨੂੰ ਹੀ ਫੜਾਵਾਂ ਜੋ ਪਰਮਾਤਮਾਂ ਨੂੰ ਜੋ ਮਨਜੂਰ ਹੁੰਦਾ ਸੀ ਉਹ ਮੈਥੋਂ ਕਰਾ ਰਿਹਾ ਸੀ।
ਸਾਡੇ ਦੇਵਤੇ ਬਾਈ ਜੀ ਇਹੋ ਜਿਹੇ ਸੀ ਕਿ ਕਦੇ ਇਹ ਨਹੀਂ ਸੀ ਕਿਹਾ ਕਿ ਗੁਰਮੀਤ ਰੋਟੀ ਜਲਦੀ ਬਣਾ ਜਾਂ ਚਾਹ ਜਲਦੀ ਬਣਾ। ਜਦੋਂ ਬਣ ਜਾਣੀ ਫੜਾ ਦੇਣੀ।ਨਾ ਕਦੇ ਲੂਣ ਵੱਧ ਜਾਂ ਘੱਟ ਕਹਿਣਾ ਜਿਵੇਂ ਹੀ ਫੜਾ ਦੇਣੀ ਖਾ ਲੈਣੀ।
ਮੇਰੀ ਡਿਉਟੀ ਸਕੂਲ ਤੋਂ ਜਦੋਂ ਮੇਰਾ ਸਮਾਂ ਛੁਟੀ ਦਾ ਹੋ ਜਾਂਦਾ ਸੀ  ਬੂਹੇ ਵਿਚ ਆਕੇ ਬੈਠ ਜਾਂਦੇ ਸੀ ਭਾਂਵੇ ਗਰਮੀ ਹੋਣੀ ਭਾਂਵੇ ਸਰਦੀ। ਜੇ ਮੈਂ ਕੁਝ ਮਿੰਟ ਵੀ ਲੇਟ ਹੋ  ਜਾਣਾ ਤਾਂ ਗਲੀ। ਵਿਚ ਆ ਜਾਣਾ ਨਾਲ ਪੁਛਣਾ ਕਿ ਗੁਰਮੀਤ ਕੁਰੇ ਪੁਤਰ ਅੱਜ ਕੀ ਗੱਲ ਹੋ ਗਈ ਤੂੰ ਪੁੱਤ ਲੇਟ ਹੋ ਗਿਆ। ਵਾਹ ਲੱਗਦੀ ਮੈਂਨੂੰ ਪੁਤ ਕਹਿਣ ਤੋਂ ਬਿਨਾ  ਬਲਾਉਦੇ ਹੀ ਨਹੀ ਸੀ ।
   ਦੇਵਤਾ ਪੁਰਸ਼ ਮੈਂ ਇਸ ਕਰਕੇ ਸਾਰਿਆਂ ਕੋਲ ਕਹਿੰਦੀ ਸੀ ਿਕ ਉਨਾ ਨੇ ਕਦੇ ਸਾਡੀ ਗੱਲ ਵਿਚ ਦਖਲ ਨਹੀੰ ਦਿੱਤਾ ਸੀ ਜਦੋਂ ਮੈਂ ਪੇਕਿਆਂ ਤੋਂ ਆਉਣਾ ਉਹ ਮੇਰੀ ਸੁਖਸਾਂਦ ਬਾਦ ਵਿਚ ਪੁਛਦੇ ਸੀ ਪਹਿਲਾਂ ਮੇਰੇ ਪੇਕਿਆਂ ਦੇ ਇਕ ਇਕ ਜੀਅ ਦਾ ਹਾਲ ਪੁਛਦੇ ਸੀ ਮੈਨੂੰ ਸਪੈਸ਼ਲ ਕਹਿੰਦੇ ਹੁੰਦੇ ਸੀ ਕਿ ਗੁਰਮੀਤ ਪੁੱਤ ਕਿਸੇ ਦਿਨ ਚੜਿਕ(ਮੇਰੇ ਪੇਕਿਆਂ ਦਾ ਪਿੰਡ) ਜਾ ਆ ਮੈਂਨੂੰ ਸਪੈਸ਼ਲ ਕਹਿ ਕੇ ਭੇਜਣਾ ਪਰ ਮੈਂ ਕੋਈ ਕਿਸੇ ਤੋਂ ਸਹੁਰਾ ਜੀ ਬਾਬਤ ਇਹ ਨਹੀਂ ਸੁਣਿਆਂ ਸੀ ਕਿ ਸਾਡੇ ਬਜੁਰਗ ਚੰਗੇ ਹੈ ।
ਇਸੇ ਤਰਾਂ ਮੈਂ ਆਪਦੀ ਵੱਡੀ ਨਣਦ ਪੰਜਗਰਾਂਈ ਵਾਲੀ ਜੋ ਬੂਟਾ ਪੈਰਿਸ ਦੀ ਮਾਤਾ ਸੀ ਨੂੰ ਵੀ ਮੈਂ ਕਦੇ ਨਿੰਦ ਨਹੀਂ ਸਕਦੀ ਕਿਉਕਿ ਮੈਂ ਨੂੰ ਮੇਰੀ ਨਣਦ ਵੀ ਦੇਵਤਾ ਸੀ ਕਿੳਂੁਂਕਿ ਿੲਹੀ ਗੁਣ ਉਨਾ ਵਿਚ ਸੀ ਜਦੋਂ ਫੋਨ ਕਰਨਾ ਸਭ ਤੋਂ ਪਹਿਲਾਂ ਮੇਰੇ ਸਾਰੇ ਭਰਾ ਭਰਜਾਈਆਂ ਭੈਣਾ ਮਾਂ ਬਾਪ ਦੀ ਸੁਖ ਸਾਂਦ ਪੁਛਣੀ ਸਪੈਸ਼ਲ ਮੈਂਨੂੰ ਕਹਿਣਾ ਗੁਰਮੀਤ ਕੁਰੇ ਛੇਤੀ ਗੇੜਾ ਮਾਰ ਅਇਆ ਕਰ ਚੜਿਕ। ਉਨਾਂ ਨੂੰ ਕਿਸੇ ਗੱਲ ਦੀ ਕਮੀ ਨਹੀ ਸੀ ਜਦੋਂ ਅਸੀ ਮਿਲਣ ਜਾਣਾ ਆਮ ਦੁਨੀਆ ਦਾਰੀ ਵਾਂਗ ਅਸੀ ਜੇ ਕੋਈ ਪੈ ਦਿੰਦੇ ਸੀ ਤਾਂ ਉਹ ਇਹੀ ਲਫਜ ਬੋਲਦੇ ਸੀ ਕਿ ਨਹੀਂ ਏਨੇ ਨਹੀਂ ਤੁਸੀਂ ਤਾਂ ਮੈਂਨੂੰ ਕੁਝ ਦੇਣ ਤੋਂ ਛੱਡਿਆ ਹੀ ਨਹੀ ਤੁਸੀਂ ਤਾਂ ਮੈਂਨੂੰ ਮੇਰੀ ਮਾਂ ਯਾਦ ਨਹੀ ਆਉਣ ਦਿੱਤੀ ਤੁਸੀ ਮੈਂਨੂੰ ਪਿਆਰ ਿਦੱਤਾ ਭਾਂਵੇ ਅਸੀਂ ਕੁਝ ਵੀ ਨਹੀਂ ਦਿੰਦੇ ਸੀ ਪਰ ਉਹ ਰੱਜੀ ਰੂਹ ਵਾਲੇ ਉਹ ਪਿਆਰੀ ਨਣਦ ਮੇਰੀ ਮਾਂ ਤੋਂ ਵੱਧ ਪਿਆਰ ਕਰਨ ਵਾਲੀ ਅਸੀਸਾਂ ਦੀ ਝੜੀ ਲਾ ਦਿੰਦੇ ਸਨ  ਆਉਣ ਲਗਿਆਂ ਨੂੰ ਇਹ ਵੀ ਕਹਿਣਾ ਕਿ ਛੇਤੀ ਗੇੜਾ ਮਾਰ ਲਿਆ ਕਰੋ। ਏਨੀ ਸ਼ਰੀਫ ਔਰਤ ਦੀ ਅੱਗੋਂ ਨੂੰਹ ਰਾਣੀ ਜਸਵੀਰ ਕੌਰ ਅੱਗੋਂ ਉਸ ਦੀ ਪੋਤ ਨੂੰਹ ਡਿੰਪਲ ਵੀ ਮੇਰੀ ਨਣਦ ਵਰਗੀਆਂ ਹੀ  ਚੰਗੇ ਘਰਾਂ ਵਿਚੋਂ ਆਈਆਂ ਜਿੰਨਾ ਨੇ ਮੇਰੀ ਨਣਦ ਉਨਾ ਆਪਦੀ ਸੱਸ ਦੀ ਰੱਜਕੇ ਸੇਵਾ ਕੀਤੀ । ਮੇਰੇ ਮਨ ਵਿੱਚ ਹੈ ਕਿ ਸਭ ਦੀਆਂ ਨੂੰਹਾਂ ਗੱਲ ਸਮਝਣ ਵਾਲੀਆਂ ਹੀ ਆਉਣ। ਪਿਆਰ ਲੈਣ ਵਾਲੀਆ ਤੇ ਸਤਿਕਾਰ ਕਰਨ ਵਾਲੀਆਂ ਹੀ  ਮਾਂ ਬਾਪ ਇਹੀ ਹਰੇਕ ਲੜਕੀ ਨੂੰ ਸਿਖਿਆ ਦੇਣ।ਏਨਾ ਮੈਂਨੂੰ ਪਿਆਰ ਕਰਨ ਵਾਲੇ ਇਸ ਦੁਨੀਆ ਵਿਚ ਨਹੀਂ ਰਹੇ ਇਸ ਦੁਨੀਆਂ ਤੋਂ ਭਾਂਵੇ ਉਹ ਚਲੇ ਗਏ ਹਨ ਪਰ ਸਾਡੇ ਮਨਾਂ ਵਿੱਚ ਹਮੇਸ਼ਾਂ ਵਸਦੇ ਰਹਿਣਗੇ।