ਸਭ ਰੰਗ

  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
  •    ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ / ਗੁਰਭਜਨ ਗਿੱਲ (ਲੇਖ )
  •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਹਾਣੀ ਸੰਗ੍ਰਹਿ -- ਦਿਨ ਢਲੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
  •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇਹ ਹੈ ਸਮੇਂ ਦਾ ਹੇਰ ਫੇਰ / ਵਿਵੇਕ (ਲੇਖ )
  •    ਇਟਲੀ ਵਿੱਚ ਸਿੱਖ ਫੌਜੀ / ਪੰਜਾਬੀਮਾਂ ਬਿਓਰੋ (ਪੁਸਤਕ ਪੜਚੋਲ )
  •    ਘਿਓ ਬਣਾਵੇ ਤੋਰੀਆਂ / ਰਮੇਸ਼ ਸੇਠੀ ਬਾਦਲ (ਲੇਖ )
  •    ਕਰਮਾਂਵਾਲੀਆਂ / ਨਿਸ਼ਾਨ ਸਿੰਘ ਰਾਠੌਰ (ਲੇਖ )
  • ਸੁਖ ਦਾ ਸਿਰਨਾਵਾਂ (ਮਿੰਨੀ ਕਹਾਣੀ)

    ਸੁਖਵਿੰਦਰ ਕੌਰ 'ਹਰਿਆਓ'   

    Cell: +91 81464 47541
    Address: ਹਰਿਆਓ
    ਸੰਗਰੂਰ India
    ਸੁਖਵਿੰਦਰ ਕੌਰ 'ਹਰਿਆਓ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਨਸੀਬ ਕੌਰ ਦਾ ਇੱਕਲਾ-ਇੱਕਲਾ ਪੁੱਤਰ ਤੇਜੀ ਜਦੋਂ ਤੋਂ ਗੱਭਰੂ ਹੋਇਆ ਤਾਂ ਉਸ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ। ਸ਼ਰਾਬ ਪੀਂਦੇ ਰਹਿਣਾ, ਵਿਹਲਾ ਰਹਿ ਕੇ ਆਪਣੀ ਮਾਂ ਤੋਂ ਪੈਸੇ ਖੋਹ ਕੇ ਲੈ ਜਾਣਾ ਤੇ ਐਸ਼ਾਂ 'ਤੇ ਉੱਡਾ ਦੇਣਾ ਉਸ ਦਾ ਰੋਜ਼ ਦਾ ਕੰਮ ਹੋ ਗਿਆ ਸੀ। ਪੁੱਤਰ ਦੇ ਨਾ ਸੁਧਰਨ ਦੀ ਉਮੀਦ ਵਿੱਚ ਨਸੀਬ ਕੌਰ ਨੇ ਤੇਜੀ ਦਾ ਵਿਆਹ ਕਰ ਦਿੱਤਾ।
         ਹੁਣ ਨੂੰਹ ਕੋਲ ਤਿੰਨ ਕੁ ਮਹੀਨਿਆਂ ਦੀ ਛੋਟੀ ਜਿਹੀ ਬੱਚੀ ਸੀ। ਬਸ ਤੇਜੀ ਦੇ ਉਹੀ ਹਾਲ ਹਿਲੇ ਸਨ। ਕੱਲ੍ਹ ਨੂੰ ਲੋਹੜੀ ਸੀ। ਜੀ ਨੇ ਲੋਹੜੀ 'ਤੇ ਪੀਣ ਖਾਤਿਰ ਸ਼ਹਿਰੋਂ ਮਹਿੰਗੀ ਸ਼ਰਾਬ ਲਿਆਉਣ ਲਈ ਆਪਣੀ ਮਾਂ ਤੋਂ ਪੈਸੇ ਮੰਗੇ। ਨਸੀਬ ਕੌਰ ਨੇ ਬਥੇਰਾ ਸਮਝਾਇਆ ਪਰ ਤੇਜੀ ਮਾਂ ਨੂੰ ਧੱਕਾ ਦੇ ਕੇ ਪੈਸੇ ਚੁੱਕ ਕੇ ਲੈ ਗਿਆ। ਉਸ ਦੀ ਨੂੰਹ ਨੇ ਨਸੀਬ ਕੌਰ ਨੂੰ ਉੱਠਾ ਕੇ ਮੰਜੇ 'ਤੇ ਬਿਠਾਇਆ ਤੇ ਰੋਂਦੀ ਦੇ ਹੰਝੂ ਪੂੰਝਦੀ ਨੇ ਗਲ਼ ਨਾਲ ਲਾਇਆ।
         ਲੋਹੜੀ ਵਾਲੇ ਦਿਨ ਨਸੀਬ ਕੌਰ ਦੇ ਘਰੋਂ ਢੋਲ ਤੇ ਨੱਚਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਤੇਜੀ ਘਰ ਪਹੁੰਚਿਆ। "ਬੇਬੇ ਆ ਕੀ ਆ? ਹੁਣੇ ਤਾਂ ਕੁੜੀ ਨੇ ਜਨਮ ਲਿਆ ਫਿਰ ਲੋਹੜੀ ਕਾਹਦੀ!", ਤੇਜੀ ਨੇ ਹੈਰਾਨ ਹੋ ਕੇ ਕਿਹਾ।
        "ਲੋਹੜੀ ਤੇ ਖੁਸ਼ੀਆਂ ਤਾਂ ਪੁੱਤ ਮੈਂ ਤੇਰੇ ਜਨਮ 'ਤੇ ਵੀ ਬੜੀਆਂ ਮਨਾਈਆਂ ਸੀ। ਪਰ ਇੱਕ ਦਿਨ ਵੀ ਤੂੰ ਸੁੱਖ ਨਾ ਦੇਖਣ ਦਿੱਤਾ। ਤੇਰੇ ਨਾਲੋਂ ਆ ਬੇਗਾਨੀ ਧੀ ਚੰਗੀ ਏ, ਜਿਹੜੀ ਸਹਾਰਾ ਦਿੰਦੀ ਆ। ਇਹ ਤਾਂ ਫਿਰ ਵੀ ਮੇਰੀ ਆਪਣੀ ਪੋਤੀ ਏ। ਬਥੇਰਾ ਸੁੱਖ ਦੇਊਗੀ। ਤੇਰੇ ਵਰਗੇ ਨਲਾਇਕ ਪੁੱਤਾਂ ਨਾਲੋਂ ਧੀਆਂ ਸੌ ਗੁਣੀ ਚੰਗੀਆਂ, ਜਿਹੜੀਆਂ ਨਸ਼ੇ ਤੇ ਐਸ਼ਾਂ ਖਾਤਿਰ ਮਾਵਾਂ ਨੂੰ ਕੁੱਟ ਕੇ ਨਹੀਂ ਜਾਂਦੀਆਂ। ਰੱਬ ਨਾ ਕਰੇ ਕਿਸੇ ਮਾਂ ਦੀ ਕੁੱਖੋਂ ਤੇਰਾ ਜਿਹਾ ਤੇਜੀ ਜਨਮ ਲਵੇ। ਮੈਨੂੰ ਤਾਂ ਰੱਬ ਨੇ ਧੀ ਨਹੀਂ ਦਿੱਤੀ, ਮੇਰੇ ਨਾਲੋਂ ਤੂੰ ਕਿਸਮਤ ਵਾਲਾ ਐਂ ਕਿ ਤੇਰੇ ਘਰ ਕੋਈ ਤੇਜੀ ਨਹੀਂ ਜੰਮਿਆ। ਮੈਂ ਤਾਂ ਪੁੱਤਾਂ ਨਾਲੋਂ ਵੱਧ ਕੇ ਲੋਹੜੀ ਮਨਾਊਗੀ ਪੋਤੀ ਦੀ। ਧੀਆਂ ਤਾਂ ਸੁੱਖ ਦਾ ਸਿਰਨਾਵਾਂ ਹੁੰਦੀਆਂ ਨੇ", ਨਸੀਬ ਕੌਰ ਨੇ ਕਿਹਾ ਤੇ ਤੇਜੀ ਨੀਵੀਂ ਪਾ ਕੇ ਪਰ੍ਹਾਂ ਨੂੰ ਤੁਰ ਗਿਆ।