ਤੁਸੀਂ ਨੀਲ ਕਮਲ ਰਾਣਾ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

 •    ਸ਼ਹੀਦੀ ਸਮਾਗਮ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਇਨਸਾਨੀਅਤ / ਨੀਲ ਕਮਲ ਰਾਣਾ (ਕਹਾਣੀ)
 •    ਫਿਤਰਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਚਿੱਟਾ ਖੂਨ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਕਿਸ਼ਤਾਂ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਸਹਾਰਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਮੌਕਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਖੂੰਖਾਰ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਇੱਕ ਸੀ ਚਿੜੀ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਜਿੱਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਰੰਗਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਦੰਗ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਡਾਕਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਤੇ ਫਾਂਸੀ ਖੁਦ ਲਟਕ ਗਈ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਕਾਨੂੰਨਘਾੜੇ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਛਿੱਕਲੀ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 • ਫਿਤਰਤ (ਮਿੰਨੀ ਕਹਾਣੀ)

  ਨੀਲ ਕਮਲ ਰਾਣਾ   

  Email: nkranadirba@gmail.com
  Cell: +91 98151 71874
  Address: ਦਿੜ੍ਹਬਾ
  ਸੰਗਰੂਰ India 148035
  ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਆਖਰ ਅਜਿਹਾ ਕੀ ਹੋ ਗਿਆ ਜੋ ਅੱਜ ਦਿਨ ਚੜ੍ਹੇ ਤੱਕ ਵੀ ਕਿਸੇ ਦੋਸਤ ਜਾਂ ਰਿਸਤੇਦਾਰ ਨੇ ਨਵੇ ਂਸਾਲ ਦੀ ਵਧਾਈ ਨਾ ਦਿੱਤੀ ?* ਵਿਨੋਦ ਆਪਣੇ ਆਪ ਨਾਲ ਗੱਲਾਂ ਕਰਦਾ ਬੁੜ-ਬੁੜਾਇਆ| ਤਰ੍ਹਾਂ-ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਉਦਿਆਂ ਵਿਨੋਦ ਨੇ ਸੋਚਿਆ ਕਿਉ ਂਨਾ ਮੈ ਂਹੀ ਆਪਣੇ ਦੋਸਤਾਂ ਰਿਸਤੇਦਾਰਾਂ ਨੂੰ ਨਵੇ ਂਸਾਲ ਦੀ ਮੁਬਾਰਕ ਦੇ ਦੇਵਾਂ| ਵਿਨੋਦ ਨੇ ਆਪਣੇ ਕਈ ਦੋਸਤ ਰਿਸਤੇਦਾਰਾਂ ਨੂੰ ਫੋਨ ਕੀਤਾ ਪਰ ਕਿਸੇ ਨੇ ਵੀ ਫੋਨ ਨਾ ਚੁੱਕਿਆ| ਵਿਨੋਦ ਹੋਰ ਵੀ ਪਰੇਸ.ਾਨ ਹੋ ਗਿਆ| ਚਿੰਤਾ ਦੀਆਂ ਘੁੰਮਣ-ਘੇਰੀਆਂ *ਚ ਪਿਆ ਵਿਨੋਦ ਅਚਾਨਕ ਇੰਜ ਤ੍ਰਭਕਿਆ ਜਿਵੇ ਂਉਸਨੂੰ ਕੋਈ ਬਿਜਲੀ ਦਾ ਜਬਰਦਸਤ ਝਟਕਾ ਲੱਗਿਆ ਹੋਵੇ| ਅਗਲੇ ਹੀ ਪਲ ਉਹ ਨਿਢਾਲ ਜਿਹਾ ਹੋ ਕੇ ਬੈਠ ਗਿਆ ਕਿਉਕਿ ਉਸਦੇ ਦੋਸਤਾਂ ਰਿਸਤੇਦਾਰਾਂ ਵੱਲੋ ਂਉਸਦਾ ਫੋਨ ਨਾ ਚੁੱਕਣ ਦਾ ਕਾਰਨ ਸ.ੀਸ.ੇ ਦੀ ਤਰ੍ਹਾਂ ਸਾਫ ਹੋ ਚੁੱਕਾ ਸੀ| ਅਸਲ ਵਿੱਚ ਵਿਨੋਦ ਪਹਿਲਾਂ ਕਾਫੀ ਅਮੀਰ ਹੁੰਦਾ ਸੀ *ਤੇ ਆਪਣੇ ਦੋਸਤਾਂ, ਰਿਸਤੇਦਾਰਾਂ ਦੀ ਖੁੱਲ੍ਹੇ ਦਿਲ ਨਾਲ ਹਰ ਤਰਾਂ ਦੀ ਮਦਦ ਕਰਦਾ| ਇਸ ਲਈ ਸਾਰੇ ਉਸਦੇ ਅੱਗੇ ਪਿੱਛੇ ਫਿਰਦੇ ਸਨ| ਪਰ ਇਸ ਵਾਰ ਵਿਨੋਦ ਨੂੰ ਕਾਰੋਬਾਰ ਵਿੱਚ ਅਜਿਹਾ ਘਾਟਾ ਪਿਆ ਕਿ ਉਹ ਰੋਜੀ ਰੋਟੀ ਤੱਕ ਤੋ ਂਮੁਥਾਜ ਹੋ ਗਿਆ| ਇਸੇ ਕਰਕੇ ਹੀ ਉਸਦੇ ਦੋਸਤ ਰਿਸਤੇਦਾਰ ਉਸਤੋ ਂਟਾਲਾ ਵੱਟ ਰਹੇ ਨੇ ਕਿ ਕਿਤੇ ਵਿਨੋਦ ਉਨ੍ਹਾਂ ਨੂੰ ਕੋਈ ਸੁਆਲ ਹੀ ਨਾ ਪਾ ਦੇਵੇ| ਪਰ ਵਿਨੋਦ ਨੇ ਤਾਂ ਸਿਰਫ ਨਵੇ ਂਸਾਲ ਦੀਆਂ ਵਧਾਈਆਂ ਹੀ ਦੇਣੀਆਂ ਸਨ ਜੋ ਉਸਦੇ ਅਖੌਤੀ ਸੁੱਭਚਿੰਤਕ ਸਮਝ ਨਾ ਸਕੇ| ਇਨਸਾਨੀ ਫਿਤਰਤ ਦਾ ਅਚਾਨਕ ਬਦਲਿਆ ਮਿਜ.ਾਦ ਦੇਖ ਵਿਨੋਦ ਦੀਆਂ ਅੱਖਾਂ ਭਰ ਆਈਆਂ| ਦੁੱਖ ਸੁੱਖ ਵਿੱਚ ਉਸਦਾ ਸਾਥ ਦੇਣ ਦਾ ਦਮ ਭਰਨ ਵਾਲੇ ਖੁਦਗਰਜ ਦੋਸਤ ਰਿਸਤੇਦਾਰਾਂ ਦੇ ਇਸ ਰਵੱਈਏ ਤੋ ਂਵਿਨੋਦ ਦੁਖੀ ਤਾਂ ਬਹੁਤ ਹੋਇਆ ਪਰ ਉਸਨੇ ਹੌਸਲਾ ਨਾ ਛੱਡਿਆ| ਸਬਰ ਸੰਤੌਖ ਵਾਲਾ ਵਿਨੋਦ ਗੁਰਬਤ ਦੇ ਦਿਨ ਹੰਢਾਉਦਿਆਂ ਬਿਨਾ ਕਿਸੇ ਦੋਸਤ ਰਿਸਤੇਦਾਰ ਦਾ ਆਸਰਾ ਤੱਕੇ ਜੀ ਤੋੜ ਮਿਹਨਤ ਵਿੱਚ ਜੁਟ ਗਿਆ| ਅਣਖ.ੀ ਵਿਨੋਦ ਦੀ ਸੱਚੀ ਲਗਨ ਤੇ ਹਿੰਮਤ ਨੂੰ ਦੇਖ ਸਮੇ ਂਨੇ ਵੀ ਅਜਿਹੀ ਬਲਵਾਨੀ ਦਿਖਾਈ ਕਿ ਕੁੱਝ ਸਮੇ ਂਵਿੱਚ ਹੀ ਵਿਨੋਦ ਨੂੰ ਕਾਰੋਬਾਰ ਵਿੱਚ ਉਮੀਦ ਤੋ ਂਵੀ ਕਿਤੇ ਵੱਧ ਅੰਤਾਂ ਦਾ ਮੁਨਾਫਾ ਹੋ ਗਿਆ| ਵਿਨੋਦ ਦੇ ਵਾਰੇ-ਨਿਆਰੇ ਹੋ ਗਏ ਪਿਛਲਾ ਘਾਟਾ ਵੀ ਪੂਰਾ ਹੋ ਗਿਆ| ਸਾਲ ਭਰ ਕਿਵੇ ਂਲੰਘ ਗਿਆ ਵਿਨੋਦ ਨੂੰ ਪਤਾ ਹੀ ਨਾ ਚੱਲਿਆ| 
        ਅੱਜ ਨਵੇ ਂਸਾਲ ਦੇ ਪਹਿਲੇ ਦਿਨ ਪਹੁ-ਫੁਟਾਲੇ ਵੇਲੇ ਵਿਨੋਦ ਦਾ ਮੋਬਾਇਲ ਵੱਜਿਆ| ਮਿੱਠੀ ਨੀਦਂ ਦਾ ਅਨੰਦ ਮਾਣਦਾ ਵਿਨੋਦ ਅਵੇਸਲਾ ਹੋਇਆ ਪਿਆ ਰਿਹਾ| ਕੁੱਝ ਸਮੇ ਂਬਾਅਦ ਮੋਬਾਇਲ ਫਿਰ ਵੱਜਿਆ ਤੇ ਲਗਾਤਾਰ ਵੱਜਦਾ ਰਿਹਾ| ਵਿਨੋਦ ਪਰੇਸ.ਾਨ ਹੋ ਗਿਆ ਅੱਖਾਂ ਮਲਦਿਆਂ ਜਦੋ ਂਉਸਨੇ ਮੋਬਾਇਲ ਦੇਖਿਆ ਤਾਂ ਦੰਗ ਰਹਿ ਗਿਆ ਉਸਦੇ ਉਹੀ ਦੋਸਤਾਂ, ਰਿਸਤੇਦਾਰਾਂ ਦੇ ਫੋਨ ਲਗਾਤਾਰ ਆ ਰਹੇ ਹਨ ਜਿਨ੍ਹਾਂ ਪਿਛਲੇ ਸਾਲ ਉਸਨੂੰ ਨਵੇ ਂਸਾਲ ਤੇ ਫੋਨ ਕਰਨਾ ਤਾਂ ਦੂਰ ਉੁਸਦਾ ਫੋਨ ਚੁੱਕਣਾ ਵੀ ਮੁਨਾਸਿਬ ਨਾ ਸਮਝਿਆ| ਇੱਕ ਵਾਰ ਫਿਰ ਮੌਸਮ ਵਾਂਗ ਬਦਲੀ ਇਨਸਾਨੀ ਫਿਤਰਤ ਦੇਖ ਵਿਨੋਦ ਹਾਉਕਾ ਲੈ ਕੇ ਰਹਿ ਗਿਆ| ਵਿਨੋਦ ਨੇ ਮੋਬਾਇਲ ਇੱਕ ਪਾਸੇ ਰੱਖ ਦਿੱਤਾ *ਤੇ ਫਿਰ ਸੌਣ ਦੀ ਕੋਸਿਸ ਕਰਨ ਲੱਗਿਆ| ਨੀਦਂ ਉਸਦੀਆਂ ਅੱਖਾਂ ਤੋ ਂਕੋਹਾਂ ਦੂਰ ਸੀ| ਉਸਦਾ ਮੋਬਾਇਲ ਅਜੇ ਵੀ ਲਗਾਤਾਰ ਵੱਜ ਰਿਹਾ ਸੀ|