ਗ਼ਜ਼ਲ (ਗ਼ਜ਼ਲ )

ਅਮਰਜੀਤ ਸਿੰਘ ਸਿਧੂ   

Email: amarjitsidhu55@hotmail.de
Phone: 004917664197996
Address: Ellmenreich str 26,20099
Hamburg Germany
ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੰਦੇ ਕੋਲੋ ਬੰਦਾਂ ਨਫਰਤ ਕਰਦਾ ਕਿਉਂ ।
ਆਪਣਿਆ ਤੋ ਗੈਰਾਂ ਵਾਗੂੰ ਡਰਦਾ ਕਿਉਂ ।

ਮੋਹ, ਮੁਹੱਬਤ ਛੱਡ ਕੇ ਰਿਸਤੇ ਦਾਰੀ ਨੂੰ ,
ਮਾਇਆ ਧਾਰੀ ਦਾ ਹੁੰਗਾਰਾ ਭਰਦਾ ਕਿਉਂ ।

ਰਾਖਾ ਬਣਕੇ ਰਹਿੰਦਾ ਜੇ ਕਰ ਲੋਕਾਂ ਦਾ ,
ਅੱਜ ਦੁਵਾਰਾ ਵੋਟਾ ਦੇ ਵਿੱਚ ਹਰਦਾ ਕਿਉਂ ।

ਜੇ ਸਿੱਖਾਂ ਦੀ ਹਿੰਦੂ ਹੀ ਬਾਂਹ ਸੱਜੀ ਨੇ ,
ਹਿੰਦੂ ਤੇ ਸਿੱਖ ਆਪਸ ਵਿੱਚ ਹੈ ਲੜਦਾ ਕਿਉਂ ।

ਰਾਖੀ ਕਰੇ ਅਦਾਲਤ ਹੱਕ ਤੇ ਸੱਚ ਦੀ ਜੇ ,
ਸ਼ਾਇਰ ਬੋਲਦਾ ਸੱਚ ਚਰਾਹੇ ਮਰਦਾ ਕਿਉਂ ।

ਅੱਗੋਂ ,ਪਿਛੋ ਨਿੰਦਿਆ ਜਿਸ ਦੀ ਕਰਨੀ ਹੈ ,
ਸਿੱਧੂ  ਮੂੰਹ ਤੇ ਕਹਿਣਾ ਉਸ ਨੂੰ ਘਰਦਾ ਕਿਉਂ ।