ਜੇਨਮ ਬਾਲੜੀ (ਕਵਿਤਾ)

ਬਲਜਿੰਦਰ ਸਿੰਘ   

Email: baljinderbali68@gmail.com
Address:
India
ਬਲਜਿੰਦਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ੳੁਠ ਜੇਨਮ...ੳੁਠ..!!
ੳੁਠ ਧੀੲੇ ਨੀ ੳੁਠ ਤੂੰ ਪੰਜਾਬ ਦੀੲੇ !!!
ਨਾ ਮਿੱਟੀ ਕਬਰਾਂ ਦੀ ਹੋ ਕੇ ਰਹਿਜੀਂ
ਬਣ ਤੂੰ ਵੰਗਾਰ ਨਦੀੲੇ ਅਜਾਬ ਦੀੲੇ
ੳੁਠ ਜੇਨਮ......!!

ਲ਼ਾਡੋ! ਤੂੰ ਪੱਗ ਪੰਜ ਦਰਿਅਾਵਾਂ ਦੀ ਹੈਂ
ਅਣਖੀ ਭਾਗੋ ਜਿਹੀਅਾਂ  ਮਾਵਾਂ ਦੀ ਹੈਂ
ਖੁੰਡੀ ਹੋਵੀਂ ਨਾ ਤਲਵਾਰੇ ਅਾਬ ਦੀੲੇ
ੳੁਠ ਧੀੲੇ.... .......!!

ਲ਼ਾਹਨਤ ਦਰਿੰਦਿਅਾਂ ਕਮੀਨਿਅਾਂ ਦੀ ਸੋਚ ਦੇ
ਸ਼ੀਹਣੀ ਜਿੳੁਂ ਨਾਲ਼ ਨਹੁੰਦਰਾਂ ਦੇ  ਨੋਚ ਦੇ
ਲ਼ਲਕਾਰ ਬਣੀ ਪੱਤੀੲੇ ਗੁਲਾਬ ਦੀੲੇ
ੳੁਠ ਧੀੲੇ...... ......!!

ਪਾੳੁਂਦੇ ਵੈਣ ਜੇਹਲਮ੍ਹ ਰਾਵੀ ਜੁਬਾਨੀ ਨੇ
ਸਤਲੁਜ ਬਿਅਾਸ ਅਰਥੀ ਦੇ ਕਾਨ੍ਹੀ ਨੇ
ਰੋਣ ਲਹਿੰਦੇ-ਚੜ੍ਹਦੇ ਗੁੱਡੀੲੇ ਝਨਾਬ ਦੀੲੇ
ੳੁਠ ਧੀੲੇ..........!!

ਕਿਰਨਾਂ ਸਾਥੋਂ ਪਹਿਲਾਂ ਹੀ ੲਿੱਕ ਖੋਹ ਲੲੀ
ਕਰਦੀ ਸਿਅਾਪੇ ਮਾਂ ਵੀ ਤਾਂ ੲਿੱਕ ਰੋ ਲੲੀ
ਬਾਲੀ ਰੇਤਗੜ੍ਹ ਚਿੜੀੲੇ ਧੀੲੇ ੳੁਕਾਬ ਦੀੲੇ
ੳੁਠ ਧੀੲੇ........... !!