ਦੁਨੀਆਂ ਦਾ ਤਮਾਸ਼ਾ (ਕਵਿਤਾ)

ਗੁਰਦਰਸ਼ਨ ਸਿੰਘ ਮਾਵੀ   

Email: gurdarshansinghmavi@gmail.com
Cell: +91 98148 51298
Address: 1571 ਸੈਕਟਰ 51ਬੀ
ਚੰਡੀਗੜ੍ਹ India
ਗੁਰਦਰਸ਼ਨ ਸਿੰਘ ਮਾਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੁਨੀਆਂ ਇਹ ਤਮਾਸ਼ਾ ਵੇਖੀਏ
      ਬਹਿ ਲਈਏ ਇਕ ਪਾਸੇ
ਕਾਹਲੀ ਦੇ ਵਿਚ ਹਰ ਕੋਈ ਭੱਜਦਾ 
ਚਿਹਰੇ ਸਭ ਉਦਾਸੇ 
ਭਰੇ ਬਜ਼ਾਰ ਨਾ ਰੌਣਕ ਦਿਸਦੀ
ਤੁਰਦੇ ਸਭ ਨਿਰਾਸ਼ੇ
ਲੁੱਟੇ ਜਾਣ ਤੋਂ ਹਰ ਕੋਈ ਡਰਦਾ 
ਲੁਟੇਰੇ ਆਸੇ ਪਾਸੇ 
ਹਮਦਰਦੀ ਨਾ ਕਿਧਰੇ ਮਿਲਦੀ
ਦੇਵੇ ਨਾ ਕੋਈ ਦਿਲਾਸੇ 
ਵਿਸਵਾਸ਼ ਨਾ ਕੋਈ ਕਿਸੇ ਤੇ ਕਰਦਾ 
ਉੱਡ ਗਏ ਸਭ ਭਰਵਾਸੇ  
 ਉਮਰ ਨਹੀਂ, ਕੈਦ ਹਾਂ ਕੱਟਦੇ
ਜਿੰਦਗੀ ਪਈ ਬਨਵਾਸੇ
ਬੰਦੇ ਕੋਲੋਂ ਬੰਦਾ ਬਚਦਾ
ਲੰਘਦਾ ਹੋ ਕੇ ਪਾਸੇ 
ਤਰੱਕੀ ਅਸਾਂ ਬਥੇਰੀ ਕਰ ਲਈ 
ਉਡ ਗਏ ਮੂੰਹ ਤੋਂ ਹਾਸੇ
ਫਿਕਰਾਂ  ਨੇ ਸਭ ਬੁੱਤ ਬਣਾਏ 
ਨਾ ਜਿਓਣ ਦੇ ਰੰਗ ਤਮਾਸ਼ੇ
ਬੰਦੇ ਆਪ ਵਧਾਈਆਂ ਉਲਝਣਾਂ 
“ਮਾਵੀ “ ਕਿਸ ਨੂੰ ਆਖੇ