ਸਭ ਰੰਗ

 •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
 •    ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ / ਗੁਰਭਜਨ ਗਿੱਲ (ਲੇਖ )
 •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਕਹਾਣੀ ਸੰਗ੍ਰਹਿ -- ਦਿਨ ਢਲੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਹ ਹੈ ਸਮੇਂ ਦਾ ਹੇਰ ਫੇਰ / ਵਿਵੇਕ (ਲੇਖ )
 •    ਇਟਲੀ ਵਿੱਚ ਸਿੱਖ ਫੌਜੀ / ਪੰਜਾਬੀਮਾਂ ਬਿਓਰੋ (ਪੁਸਤਕ ਪੜਚੋਲ )
 •    ਘਿਓ ਬਣਾਵੇ ਤੋਰੀਆਂ / ਰਮੇਸ਼ ਸੇਠੀ ਬਾਦਲ (ਲੇਖ )
 •    ਕਰਮਾਂਵਾਲੀਆਂ / ਨਿਸ਼ਾਨ ਸਿੰਘ ਰਾਠੌਰ (ਲੇਖ )
 • ਤੋਹਫ਼ਾ (ਮਿੰਨੀ ਕਹਾਣੀ)

  ਰਮਿੰਦਰ ਫਰੀਦਕੋਟੀਆ   

  Cell: +91 98159 53929
  Address:
  ਫਰੀਦਕੋਟ India
  ਰਮਿੰਦਰ ਫਰੀਦਕੋਟੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਹਰਮੇਲ ਤੇ ਗੁਰਮੇਲ ਦੋਵੇਂ ਹਰ ਰੋਜ਼ ਸਵੇਰੇ-ਸਵੇਰੇ ਗੁਰੂ ਘਰ ਕੱਠੇ ਮੱਥਾ ਟੇਕਣ ਜਾਇਆ ਕਰਦੇ ਸਨ। ਇਕ ਦਿਨ ਹਰਮੇਲ ਨੇ ਗੁਰਮੇਲ ਨੂੰ ਪੁੱਛਿਆ, 'ਯਾਰ ਤੂੰ ਕੀ ਮੰਗਦਾ  ਸੱਚੇ ਰੱਬ ਕੋਲੋਂ।' ਕਹਿਣ ਲੱਗਾ, 'ਮੈਂ ਤਾਂ ਜੇ ਸੌ ਰੁਪਏ ਦੀ ਮੰਗ ਰੱਖਦਾ ਹਾਂ ਤਾਂ ਲੱਖ ਦਾ ਫ਼ਾਇਦਾ ਕਰਵਾ ਦਿੰਦਾ ਹੈ ਪ੍ਰਮਾਤਮਾ।' ਤੂੰ ਕੀ ਮੰਗਦਾ ਪ੍ਰਭੂ ਤੋਂ ਹਰ ਰੋਜ਼? ਹਰਮੇਲ ਬੋਲਿਆ, 'ਮੈਂ ਤਾਂ ਤੰਦਰੁਸਤੀ ਤੇ ਸਬਰ ਹੀ ਮੰਗਦਾ ਹਾਂ।' ਸਮਾਂ ਬੀਤਦਾ ਗਿਆ। ਗੁਰਮੇਲ ਅਚਾਨਕ ਬਿਮਾਰ ਪੈ ਗਿਆ। ਡਾਕਟਰ ਨੇ ਕਿਹਾ ਇਸ ਬਿਮਾਰੀ ਦਾ ਕੋਈ ਲਾਜ ਨਹੀਂ ਭਾਂਵੇ ਜਿੰਨ੍ਹਾਂ ਮਰਜ਼ੀ ਪੈਸਾ ਖਰਚ ਕਰ ਲਵੋ। ਇਕ ਦਿਨ ਹਰਮੇਲ ਆਪਣੇ ਜਿਗਰੀ ਦੋਸਤ ਦਾ ਪਤਾ ਲੈਣ ਵਾਸਤੇ ਆਇਆ। ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ ਗੁਰਮੇਲ ਦੇ ਤੇ ਕਹਿਣ ਲੱਗਾ, 'ਤੰਦਰੁਸਤੀ ਹੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫ਼ਾ ਹੈ ਭਰਾਵਾ।'