ਸਭ ਰੰਗ

 •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
 •    ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ / ਗੁਰਭਜਨ ਗਿੱਲ (ਲੇਖ )
 •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਕਹਾਣੀ ਸੰਗ੍ਰਹਿ -- ਦਿਨ ਢਲੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਹ ਹੈ ਸਮੇਂ ਦਾ ਹੇਰ ਫੇਰ / ਵਿਵੇਕ (ਲੇਖ )
 •    ਇਟਲੀ ਵਿੱਚ ਸਿੱਖ ਫੌਜੀ / ਪੰਜਾਬੀਮਾਂ ਬਿਓਰੋ (ਪੁਸਤਕ ਪੜਚੋਲ )
 •    ਘਿਓ ਬਣਾਵੇ ਤੋਰੀਆਂ / ਰਮੇਸ਼ ਸੇਠੀ ਬਾਦਲ (ਲੇਖ )
 •    ਕਰਮਾਂਵਾਲੀਆਂ / ਨਿਸ਼ਾਨ ਸਿੰਘ ਰਾਠੌਰ (ਲੇਖ )
 • ਰਾਜਵੰਤ ਰਾਜ ਦਾ ਸਨਮਾਨ (ਖ਼ਬਰਸਾਰ)


  ਟਰਾਂਟੋ:- ਪਿਛਲੇ ਦਿਨੀਂ ਟਰਾਂਟੋ ਫੇਰੀ 'ਤੇ ਆਏ ਵੈਨਕੂਵਰ ਵੱਸਦੇ ਪੰਜਾਬੀ ਸ਼ਾਇਰ, ਰਾਜਵੰਤ ਰਾਜ ਦਾ 'ਅਸੀਸ ਮੰਚ ਟਰਾਂਟੋ' ਵੱਲੋਂ ਇੱਕ ਭਰਵੀਂ ਬੈਠਕ ਵਿੱਚ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਜਿੱਥੇ ਰਾਜਵੰਤ ਰਾਜ ਨੇ ਆਪਣੀ ਉਮਦਾ ਸ਼ਾਇਰੀ ਪੇਸ਼ ਕੀਤੀ ਓਥੇ ਟਰਾਂਟੋ ਦੇ ਸਥਾਨਕ ਕਵੀਆਂ ਨੇ ਵੀ ਆਪਣੀ ਸ਼ਾਇਰੀ ਦਾ ਖ਼ੂਬ ਰੰਗ ਬੰਨ੍ਹਦਿਆਂ ਹੋਇਆਂ ਰਾਜਵੰਤ ਰਾਜ ਨੂੰ ਜੀਅ ਆਇਆਂ ਕਿਹਾ।

  ਉਸਤਾਦ ਗ਼ਜ਼ਲਗੋ ਕ੍ਰਿਸ਼ਨ ਭਨੋਟ ਦਾ ਸ਼ਾਗਿਰਦ ਰਾਜਵੰਤ ਰਾਜ ਪੰਜਾਬੀ ਦਾ ਉਭਰਦਾ ਹੋਇਆ ਗ਼ਜ਼ਲਗੋ ਹੈ ਜਿਸ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਪੰਜਾਬੀ ਸਾਹਿਤ ਵਿੱਚ ਸਤਿਕਾਰਯੋਗ ਸਥਾਨ ਹਾਸਲ ਕੀਤਾ ਹੈ ਤੇ ਹੁਣ ਤੱਕ ਗ਼ਜ਼ਲਾਂ ਦੀਆਂ ਦੋ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲ਼ੀ ਪਾ ਚੁੱਕਾ ਹੈ। ਉਨ੍ਹਾਂ ਨੂੰ ਜੀ ਆਇਆਂ ਕਹਿਣ ਲਈ ਪਰਮਜੀਤ ਦਿਓਲ ਦੇ ਪਰਵਾਰ ਵੱਲੋਂ ਇੱਕ ਸ਼ਾਨਦਾਰ ਸੰਗੀਤਕ ਸ਼ਾਮ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਜਿੱਥੇ ਸ਼ਿਵਰਾਜ ਸਨੀ ਅਤੇ ਰਿੰਟੂ ਭਾਟੀਆ ਜੀ ਨੇ ਤਰੰਨਮ ਵਿੱਚ ਰਾਜਵੰਤ ਦੀ ਸ਼ਾਇਰੀ ਨੂੰ ਚਾਰ-ਚੰਨ ਲਾਏ ਓਥੇ ਕੁਲਵਿੰਦਰ ਖਹਿਰਾ, ਭੁਪਿੰਦਰ ਦੁਲੈ, ਪਿਆਰਾ ਸਿੰਘ ਕੁੱਦੋਵਾਲ਼, ਪਰਮਜੀਤ ਢਿੱਲੋਂ, ਅਮਰਜੀਤ ਪੰਛੀ, ਸੁਰਿੰਦਰਜੀਤ ਕੌਰ, ਪਰਮਜੀਤ ਦਿਓਲ, ਤਲਵਿੰਦਰ ਮੰਡ, ਪਰਮ ਸਰਾਂ, ਤਰਸੇਮ ਸਿੰਘ, ਅਤੇ ਬਲਰਾਜ ਧਾਲੀਵਾਲ਼ ਨੇ ਆਪੋ-ਆਪਣਾ ਕਲਾਮ ਪੇਸ਼ ਕੀਤਾ। ਪੰਜਾਬੀ ਦੇ ਨਾਮਵਰ ਚਿੱਤਰਕਾਰ ਪ੍ਰਤੀਕ ਨੇ ਗੁਰਤੇਜ ਕੁਹਾਰਵਾਲ਼ਾ ਦੀ ਗ਼ਜ਼ਲ ਨੂੰ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ। ਕੁਲਜੀਤ ਜੰਜੂਆ ਹੁਰਾਂ ਨੇ ਚਰਨ ਸਿੰਘ ਸਫ਼ਰੀ ਦੀ ਗ਼ਜ਼ਲ ਨੂੰ ਖ਼ੂਬਸੂਰਤ ਤਰੰਨਮ ਵਿੱਚ ਪੇਸ਼ ਕੀਤਾ। ਇਸ ਤੋਂ ਇਲਾਵਾ ਸਮਾਗਮ ਵਿੱਚ ਰਾਜ ਘੁੰਮਣ, ਰਾਜ ਗਰੇਵਾਲ਼, ਰਮਿੰਦਰ ਵਾਲੀਆ, ਬਲਜੀਤ ਧਾਲੀਵਾਲ਼, ਸੁਰਿੰਦਰ ਸੰਧੂ, ਤੀਰਥ ਦਿਓਲ, ਜਤਿੰਦਰ ਰੰਧਾਵਾ, ਹਰਪਾਲ ਸਿੰਘ ਭਾਟੀਆ, ਚਮਕੌਰ ਧਾਰੀਵਾਲ਼, ਮਨੋਰੰਜਨ ਕੌਰ ਮਿਨਹਾਸ, ਨਵ ਭਾਰਤੀ, ਜੁਗਿੰਦਰਪਾਲ ਕੌਰ ਪਰਮਾਰ,ਜੱਸਾ ਲਾਲੀ,ਮਨਪ੍ਰੀਤ ਸਿੱਧੂ,ਆਦਿ ਦੋਸਤ ਵੀ ਸ਼ਾਮਲ ਸਨ। ਇਸ ਸਮੇਂ ਰਾਜ ਘੁੰਮਣ ਵੱਲੋਂ ਆਪਣੀ ਸੁਰੀਲੀ ਆਵਾਜ਼ ਵਿੱਚ ਲੋਹੜੀ ਦਾ ਗੀਤ ਵੀ ਪੇਸ਼ ਕੀਤਾ ਗਿਆ।