ਦਿਲ ਡੂੰਘੇ (ਕਹਾਣੀ)

ਵਰਿੰਦਰ ਅਜ਼ਾਦ   

Email: azad.asr@gmail.com
Cell: +91 98150 21527
Address: 15, ਗੁਰਨਾਮ ਨਗਰ ਸੁਲਤਾਨਵਿੰਡ ਰੋਡ
ਅੰਮ੍ਰਿਤਸਰ India 143001
ਵਰਿੰਦਰ ਅਜ਼ਾਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸ਼ਾਮ ਵੇਲੇ ਰਾਜ ਕੁਮਾਰ ਕੰੰਮ ਤੋ ਆਇਆ ਟੇਬਲ aੁੱਪਰ ਪਏ ਲਫਾਫੇ ਤੇ ਨਜ਼ਰ ਪਈ ਉਹ ਕੁੱਝ ਬੋਲਦਾ ਉਸ ਦੀ ਛੋਟੀ ਬੇਟੀ ਬੋਲ ਪਈ "ਭਾਪਾ ਜੀ ਤੁਹਾਡੀ ਚਿੱਠੀ ਆਈ ਹੈ …..।" ਪੰਜ ਸਾਲਾ ਦੀ ਮਹਿਕ ਦੀ ਪਿਆਰੀ ਜਿਹੀ ਗੱਲ ਸੁਣ ਕੇ ਰਾਜ ਕੁਮਾਰ ਖੁਸ਼ ਹੁੰਦਾ ਬੌਲਿਆ । "ਕਿਹੜੀ ਚਿੱਠੀ ਆਈ ਹੈ ਪੁੱਤ ….?"
"ਆਹ ਲਉ ਭਾਪਾ ਜੀ ਤੁਹਾਡੀ ਚਿੱਠੀ…..।"
ਬੱਚੀ ਖੁਸ਼ ਹੁੰਦੀ ਰਾਜ ਕੁਮਾਰ ਨੂੰ ਮੈਗਜ਼ੀਨ ਦਿੰਦੀ ਬੋਲੀ ਤੇ ਜਬਰਦਸਤੀ ਰਾਜ ਕੁਮਾਰ ਨਾਲ ਚੁਬੜ ਗਈ। ਪਹਿਲੇ ਰਾਜ ਕੁਮਾਰ ਨੇ ਮਹਿਕ ਨੂੰ ਚੁੱਕਿਆ ਚੁੰਮਿਆ ਚੱਟਿਆ ਫਿਰ ਘੁੱਟ ਕੇ ਜੱਫੀ ਪਾਣ ਦੇ ਬਾਅਦ ਹੇਠਾਂ ਬੈਡ ਤੇ ਉਤਾਰ ਦਿੱਤਾ ਮੈਗਜ਼ੀਨ ਨੂੰ ਫੜ੍ਹਦਿਆ  ਪਿਆਰ ਨਾਲ ਬੋਲਿਆ "ਮੂਰਖਾ ਇਹ ਚਿੱਠੀ ਥੋੜੀ ਹੈ ਇਹ ਤਾਂ ਕਿਤਾਬ ਹੈ ਮੈਗਜ਼ੀਨ ਹੈ….।"ਅੱਛਾ ਭਾਪਾ ਜੀ ਕਿਤਾਬ ਹੈ…..।" ਉੱਚੀ ਉੱਚੀ ਹੱਸਣ ਲੱਗ ਪਈ ਕੋਲ ਖੜ੍ਹੀ ਰਾਜ ਕੁਮਾਰ ਦੀ ਪਤਨੀ ਮੁਸਕਰਾ ਰਹੀ ਸੀ ਪਿਉ ਧੀ ਦਾ ਪਿਆਰ ਵੇਖ ਕੇ ਖੁਸ਼ ਹੋ ਰਹੀ ਸੀ।
"ਇਹ ਮੈਗਜ਼ੀਨ ਕਿਥੋ ਆਇਆ ਹੈ…? ਕਿਸੇ ਨੇ ਭੇਜਿਆ ਪਹਿਲਾਂ ਤਾਂ ਇਹੋ ਜਿਹਾ ਮੈਗਜ਼ੀਨ ਵਗੈਰਾ ਨਹੀ ਆਇਆ ਸੀ…..।"
"ਕੰਚਨ ਇਹ ਮੈਗਜ਼ੀਨ ਪੰਜਾਬ 'ਚ ਪ੍ਰਕਾਸ਼ਤ ਹੁੰਦਾ ਹੈ ਇਸ ਦਾ ਮੁੱਖ ਦਫ਼ਤਰ ਇੰਗਲੈਡ ਵਿੱਚ ਹੈ ਇਹ ਮੈਗਜ਼ੀਨ ਅਮਰੀਕਾ ,ਟਰਟੋ. ਇੰਗਲੈਂਡ ਤੋ ਇਲਾਵਾ ਛੇ ਯੂਰਪੀਨ ਦੇਸ਼ਾ 'ਚ ਜਾਂਦਾ ਹੈ ਵਿਦੇਸ਼ਾਂ ਵਿੱਚ ਪੰਜਾਬੀ ਪਾਠਕ ਬਹੁਤ ਹਨ ਇਸ ਦੇ ਮੁੱਖ ਸੰਪਾਦਕ (ਚੀਫ ਐਡੀਟਰ) ਡਾਕਟਰ ਅਮਨਦੀਪ ਸਿੰਘ ਹੈ ਉਹ ਇਸ ਵਕੱਤ ਇੰਗਲੈਡ ਵਿੱਚ ਹੈ….।"
"ਤੁਹਾਡੇ ਨਾਲ ਸਬੰਧ ਕਿਵਂੇ ਕਾਇਮ ਹੌਇਆ…..?"
"ਤਿੰਨ ਕੁ ਮਹੀਨੇ ਪਹਿਲੇ ਇਕ ਪੋਸਟ ਕਾਰਡ ਛੱਪਿਆ ਹੋਇਆ ਆਇਆ ਸੀ ਨਾ ਪੰਜਾਬੀ ਭਾਸ਼ਾ ਵਿੱਚ …।"
"ਹਾਂ ਆਇਆ ਸੀ….।"
"ਉਹ ਪੋਸਟ ਕਾਰਡ ਇਨਾਂ੍ਹ ਨੇ ਹੀ ਪੋਸਟ ਕੀਤਾ ਸੀ। ਇਨਾਂ੍ਹ ਦਾ ਭਾਰਤ ਵਿੱਚ ਵੀ ਦਫ਼ਤਰ ਹੈ ਕੁੱਝ ਸਮੇਂ ਲਈ ਪੰਜਾਬ ਆਈ ਸੀ। ਇਸ ਮੈਗਜ਼ੀਨ ਲਈ ਇਨਾਂ੍ਹ ਨੇ ਬਹੁਤ ਸਾਰੇ ਸਤਿਕਾਰਾਂ ਨੂੰ ਚਿੱਠੀਆਂ ਲਿਖੀਆਂ  ਉਹਨਾਂ ਨੇ ਨਾਮ ਅਤੇ ਪਤੇ ਮੇਰਾ ਐਡਰਸ ਉਨਾਂ੍ਹ ਨੇ ਲਿਆ ਮੇਰੇ ਤੋ ਕਹਾਣੀਆਂ ਦੀ ਮੰਗ ਕੀਤੀ। ਫਿਰ ਚਿੱਠੀ ਆਈ ਕੇ ਮੇਰੇ ਨਾਲ ਮੋਬਾਈਲ ਤੇ ਗੱਲ ਕਰੋ।
"ਅੱਛਾ ਤੁਸੀ ਫਿਰ ਉਨਾਂ੍ਹ ਨਾਲ ਗੱਲ ਕੀਤੀ….।" "ਹਾਂ ਫੋਨ ਤਾਂ ਮੈ ਉਨ੍ਹਾਂ ਨੂੰ ਕੀਤਾ ਜਿਸ ਸਮਂੇ ਮਂੈ ਉਨ੍ਹਾਂ ਨੂੰ ਫੋਨ ਕੀਤਾ ਉਸ ਸਮਂੇ ਉਹ ਕਾਰ ਤੇ ਕਿਤੇ ਜਾ ਰਹੇ ਸਨ …..।"
"ਫਿਰ ਕੋਈ ਗੱਲ ਬਾਤ ਹੋਈ ਉਨ੍ਹਾਂ ਨਾਲ …।" ਕੰਚਨ ਨੇ ਰਾਜ ਕੁਮਾਰ ਕੋਲੋ ਉਤਸੁਕਤਾ ਨਾਲ ਪੁੱਛਿਆ" ਗੱਲਾਂ ਬਾਤਾਂ ਤਾਂ ਹੋਈਆ….।" "ਕੀ ਗੱਲਾਂ ਬਾਤਾਂ ਹੋਈਆ ….?"
"ਕਹਿੰਦੇ ਹੈ ਰੋਜ਼ਾਨਾਂ ਦੀਪਕ ਵਿੱਚ ਤੁਹਾਡੀਆ ਕਹਾਣੀਆਂ ਪੜ੍ਹੀਆ ਤੁਸੀਂ ਕਾਫੀ ਚੰਗਾ ਲਿਖ ਲੈਂਦੇ ਹੋ। ਮੈਨੂੰ ਤੁਹਾਡੇ 'ਚ ਸਫ਼ਲ ਸਾਹਿਤਕਾਰ ਦੀ ਗੱਲ ਨਜ਼ਰ ਆਈ। ਮੈਂ ਬਹੁਤ ਸਾਰੇ ਸਾਹਿਤਕਾਰਾ ਨੂੰ ਚਿੱਠੀਆਂ ਲਿਖੀਆਂ ।ਤੁਹਾਡੇ ਸ਼ਹਿਰ 'ਚ ਮੇਰੇ ਸਾਹਿਤਕਾਰ ਮਿੱਤਰ ਹਨ ਕਦੀ ਸਮਾਂ ਮਿਲਿਆਂ ਤਾਂ ਤੁਹਾਨੂੰ ਮਿਲਾਵਾਂਗਾ….।"
"ਅੱਛਾ ਇਹ ਬਹੁਤ ਚੰਗੀ ਗੱਲ ਸੱਚ ਹੀ ਤਾਂ! ਢਾਕਟਰ ਸਾਹਿਬ ਕਾਫੀ ਨੇਕ ਬੰਦੇ ਹਨ ਸਹਿਤਕਾਰਾਂ ਦੀ ਕਦਰ ਕਰਨ ਵਾਲੇ…..।" ਇਹ ਮੈਗਜ਼ੀਨ ਉਨ੍ਹਾਂ ਨੇ ਹੀ ਭੇਜਿਆ ਹੈ ….।" ਇਹ ਲਫ਼ਜ ਕਿਹਾ ਕੇ ਰਾਜ ਕੁਮਾਰ ਨੇ ਮੈਗਜ਼ੀਨ ਉਨ੍ਹਾਂ ਨੂੰ ਲਫਾਫੇ ਵਿੱਚੋ ਬਾਹਰ ਕੱਢਿਆ ਮੈਗਜ਼ੀਨ ਵੱਲ ਝਾਤੀ ਮਾਰਦੇ ਪੇਜ ਇਧਰ ਉਧਰ ਪਲਟਨ ਲੱਗਾ। ਰਾਜ ਦੀ ਨਜ਼ਰ ਆਪਣੀ ਛੱਪੀ ਹੋਈ ਕਹਾਣੀ "ਦਿਨ ਦੀ ਉਡੀਕ" ਤੇ ਪਈ। ਰਾਜ ਕੁਮਾਰ ਖੁਸ਼ੀ ਨਾਲ ਇਕ ਦਮ ਖਿੜ ਗਿਆ। ਰਾਜ ਕੁਮਾਰ ਆਪਣੀ ਪਤਨੀ ਕੰਚਨ ਨੂੰ ਕਹਿਣ ਲੱਗਾ ਦੇਖ ਕੰਚਨ ਮੈਂ ਪਿੱਛੇ ਜਿਹੇ ਇਸ ਮੈਗਜ਼ੀਨ ਨੂੰ ਲੰਬੀ ਕਹਾਣੀ ਭੇਜੀ ਸੀ ਇਹ ਪ੍ਰਕਾਸ਼ਤ ਹੋ ਗਈ ਹੈ…..।"
ਕੰਚਨ ਨੇ ਮੈਗਜ਼ੀਨ ਹੱਥ ਵਿੱਚ ਲਿਆ ਤੇ ਵਾਪਸ ਦੇਂਦੀ ਹੋਈ ਬੋਲੀ ।"ਜੀ ਬਹੁਤ ਚੰਗੀ ਗੱਲ ਪਰ ਮੈਨੂੰ ਵਿਖਾਉਣ ਦਾ ਕੀ ਫੈਦਾ ਮੈਨੂੰ ਕਿਹੜੀ ਪੰਜਾਬੀ ਪੜ੍ਹਨੀ ਆaੁਂਦੀ ਹੈ ਹਿੰਦੀ ਹੁੰਦੀ ਤਾਂ ਪੜ੍ਹ ਲੈਂਦੀ ਅਸੀਂ ਹਿੰਦੀ ਤੇ ਅਗਰੇਜ਼ੀ ਪੜ੍ਹੀ ਹੈ ਯੂਪੀ 'ਚ ਪੰਜਾਬੀ ਕਿੱਥੋ…..?"
"ਗੱਲ ਤਾਂ ਤੇਰੀ ਠੀਕ ਹੈ ਕੰਚਨ । ਇਹ ਲਫ਼ਜ ਕਿਹ ਕੇ ਰਾਜ ਕੁਮਾਰ ਆਪਣੀ ਕਹਾਣੀ ਨੂੰ ਬੜੇ ਚਾਅ ਨਾਲ ਪੜ੍ਹਨ ਲੱਗ ਪਿਆ।
ਸਾਹਿਤ ਅਤੇ ਇਤਿਹਾਸ ਪੜਨ ਵਿੱਚ ਰਾਜ ਕੁਮਾਰ ਦੀ ਸ਼ੁਰੂ ਤੋ ਹੀ ਬਹੁਤ ਦਿੱਲਚਸਪੀ ਸੀ। ਪੜ੍ਹਾਈ 'ਚ ਰਾਜ ਕੁਮਾਰ ਚਾਹੇ ਕਮਜ਼ੋਰ ਸੀ ਪਰ ਸਹਿਤ ਅਤੇ ਇਤਿਹਾਸ 'ਚ ਉਸ ਦੇ ਕਾਫ਼ੀ ਨੰਬਰ ਆ ਜਾਂਦੇ ਸਨ। ਸਕੂਲ ਦੇ ਸਲੇਬਸ ਦੀਆ ਕਹਾਣੀਆਂ ਲੇਖ ਉਸ ਦੇ ਦਿਮਾਗ ਵਿੱਚ ਇਕੋ ਵਾਰ ਪੜ੍ਹਨ ਤੇ ਬੈਠ ਜਾਂਦੇ। ਪੜ੍ਹਾਈ ਦੇ ਦੌਰਾਨ ਆਪਣੇ ਸਲੇਬਸ ਦਾ ਨਾਵਲ ਪੰਜਾਬੀ ਦੇ ਪ੍ਰਸਿੱਧ ਸਹਿਤ ਜਗਤ ਦੇ ਪਿਤਾਮਾ ਜੋਧ ਸਿੰਘ ਦੇ ਸਮਾਜਿਕ ਨਾਵਲ "ਦਿੱਲਾਂ ਦੀ ਡੂੰਘਾਈ " ਨੇ ਰਾਜ ਕੁਮਾਰ ਦੇ ਮਨ ਨੂੰ ਕਾਫ਼ੀ ਪ੍ਰਭਾਵਤ ਕੀਤਾ ਇਹ ਨਾਵਲ ਉਸ ਨੇ ਕਈ ਵਾਰ ਪੜ੍ਹਿਆ ਨਾਵਲ ਸਮਾਜਿਕ ਹੋਣ ਨਾਲ ਉਸ ਵਿਚਲੇ ਪਾਤਰਾਂ ਦੀਆ ਕੁਰਬਾਨੀਆਂ ਅਤੇ ਜ਼ੁਲਮਾ ਦੀ ਅੱਤ ਇਕ-ਇਕ ਅੱਖਰ ਦਾ ਮੁੱਲ ਸੀ। ਇਹ ਨਾਵਲ ਆਮ ਲੋਕਾਂ ਦੀਆ ਭਾਵਨਾਵਾਂ ਨਾਲ ਜੁੜਿਆ ਸੀ। ਪਾਤਰ ਦੀ ਜਿੰਦਗੀ ਜੋਧ ਸਿੰਘ ਨੇ ਆਪਣੇ ਪਿੰਡ ਤੇ ਹੰਢਾਈ ਸੀ ਬਹੁਤ ਕਰੜਾ ਸੰਘਰਸ਼ ਉਸ ਨੇ ਕੀਤਾ। ਨਾਵਲ ਕਾਰ ਨੇ ਸੱਚ ਬੜੀ ਹਿੰਮਤ ਅਤੇ ਇਮਾਨਦਾਰੀ ਨਾਲ ਬਗੈਰ ਕਿਸੇ ਪੱਖ ਪਾਤ ਅਤੇ ਡਰਦੇ ਪਾਤਰ ਉਸਾਰੀ ਕੀਤੀ ।ਜਿਸ ਵਕੱਤ ਇਹ ਨਾਵਲ ਰਾਜ ਕੁਮਾਰ ਦੇ ਹੱਥ ਲੱਗਿਆ ਕਾਫ਼ੀ ਸਾਲ ਪਹਿਲੇ ਜੋਧ ਸਿੰਘ ਇਸ ਸੰਸਾਰ ਨੂੰ ਤਿਆਗ ਚੁੱਕੇ ਸਨ। ਉਨਾਂ੍ਹ ਦੇ ਨਾਵਲ, ਕਹਾਣੀਆਂ, ਕਵਿਤਾਵਾਂ ਆਮ ਅਤੇ ਪਵਿੱਤਰ ਰਚਨਾਵਾਂ ਸਕੂਲਾਂ, ਕਾਲਜਾਂ ਦੇ ਸਲੇਬਸ ਲੱਗੀਆਂ  ਸਨ। ਰਾਜ ਕੁਮਾਰ ਅਕਸਰ ਅਖ਼ਬਾਰਾਂ 'ਚ ਕਹਾਣੀਆਂ ਪੜ੍ਹਦਾ ਜਾਸੂਸੀ ਸਮਾਜਿਕ ਨਾਵਲ ਰਾਜ ਕੁਮਾਰ ਦੀ ਦਿਲਚਸਪੀ ਧਾਰਮਿਕ ਪੁਸਤਕਾਂ ਪੜ੍ਹਨ ਵਿਚ ਵੀ ਸੀ ਰਾਜ ਕੁਮਾਰ ਨੂੰ ਫ਼ਿਲਮੀ ਮੈਟਰ ਵੀ ਪੜ੍ਹਦਾ। ਸੁੰਦਰ-ਸੁੰਦਰ ਹੀਰੋਇਨਾਂ ਦੀਆਂ ਤਸਵੀਰਾਂ ਰਾਜ ਕੁਮਾਰ ਨੂੰ ਕਾਫ਼ੀ ਪ੍ਰਭਾਵਤ ਕਰਦੀਆਂ। ਰਾਜ ਕੁਮਾਰ ਅੰਦਰ ਸਹਿਤਕਾਰ ਨੇ ਜਨਮ ਲੈ ਲਿਆ ਕੁੱਝ ਲਿਖਣ ਨੂੰ ਉਸ ਦਾ ਮਨ ਕਰਦਾ ਕਿ ਚੰਗਾ ਲਿਖਣ ਲਈ ਪੜ੍ਹਨਾ ਬਹੁਤ ਜਰੂਰੀ ਹੁੰਦਾ ਹੈ । ਛੋਟੀ ਉਮਰ ਹੋਣ ਕਰਕੇ ਉਸ ਨੂੰ ਆਪਣੇ ਲੇਖਕ ਹੋਣ ਦਾ ਅਹਿਸਾਸ ਨਹੀ ਸੀ ਰਾਜ ਕੁਮਾਰ ਦੀ ਕੋਈ ਯੋਗ ਅਗਵਾਈ ਕਰਨ ਵਾਲਾ ਚਾਹੀਦਾ ਸੀ । ਰਾਜ ਕੁਮਾਰ ਨੂੰ ਖੁਦ ਪਤਾ ਨਹੀ ਸੀ ਕੇ ਉਸ ਦੇ ਅੰਦਰ ਕੀ ਕਸ਼ਮਕਸ਼ ਚੱਲ ਰਹੀ ਹੈ । ਪੜਾ੍ਹਈ ਦੇ ਦੌਰਾਨ ਉਸੇ ਸਮੇ ਦੇ ਪ੍ਰਸਿੱਧ ਪੰਜਾਬੀ ਨਾਵਲਕਾਰ ਡਾਕਟਰ ਦਲੀਪ ਕੁਮਾਰ ਦਾ ਨਾਵਲ "ਸਾਧਨਾਂ ਅਤੇ ਮਨੁੱਖ ਦਾ ਦਰਦ" ਨਾਵਲਾਂ ਨੇ ਰਾਜ ਕੁਮਾਰ ਦੇ ਦਿਲ ਨੂੰ ਕਾਫ਼ੀ ਪ੍ਰਭਾਵਤ ਕੀਤਾ । ਇਹ ਨਾਵਲ ਨਵੇ ਜ਼ਮਾਨੇ ਦਾ ਲਿਖਿਆ ਹੋਇਆ ਸੀ ਇਸ ਨਾਵਲ ਵਿਚ ਮਜ਼ਦੂਰ ਬੰਦਿਆ ਦੀ ਮੁਸ਼ਕਲ ਉਨ੍ਹਾਂ ਦੇ ਜੀਵਨ ਭਰ ਦੇ ਸੰਘਰਸ਼ ਦੀ ਕਹਾਣੀ ਉਨ੍ਹਾਂ ਦੇ ਜੀਵਨ ਦੀਆ ਤੰਗੀਆ ਤੁਰਸ਼ੀਆ ਪ੍ਰਵਾਰ ਦੇ ਬੱਚਿਆ ਦੀਆਂ ਉਮੀਦਾ ਦਾ ਗਲਾਂ ਘੁੱਟਿਆ ਜਾਣਾ ਸਮਾਜ ਦੇ ਠੇਕੇਦਾਰ ਦਾ ਜ਼ੁਲਮ ਦੀ ਕਹਾਣੀ ਉਨ੍ਹਾਂ ਦੇ ਜ਼ੁਲਮ ਕਰਨ ਦੇ ਵੱਖ ਵੱਖ ਤਰੀਕੇ ਕੋਈ ਧੱਕੇ ਜਾਰੀ ਡਾਂਗਾ ਨਾਲ ਕਰਦੇ ਤੇ ਕੋਈ ਮਾਨਸਿਕ ਤੌਰ ਤੇ ਤੰਗ ਕਰਦਾ । ਸਮਾਜ ਦੇ ਠੇਕਦਾਰ ਦਾਰ ਉੱਚ-ਨੀਚ , ਜਾਤ-ਪਾਤ ਧਾਰਮਿਕ ਅਤੇ ਸਮਾਜ ਦੇ ਠੇਕੇਦਾਰ ਸਧਾਰਨ ਲੋਕਾਂ ਦਾ ਕਿਵੇ ਸ਼ੋਸ਼ਨ ਕਰ ਰਹੇ ਹੈ । ਇਹ ਸਭ ਮੈਟਰ ਡਾਕਟਰ ਦੀਪਕ ਕੁਮਾਰ ਦੇ ਨਾਵਲ ਦਾ ਸੀ ।
 ਰਾਜ ਕੁਮਾਰ ਕੰਮ ਕਾਰ ਕਰਨ ਲੱਗ ਗਿਆ ਪੜ੍ਹਾਈ ਖ਼ਤਮ ਕਰਨ ਦੇ ਬਾਅਦ ਕੁੱਝ ਸਮਂੇ ਬਾਅਦ ਰਾਜ ਕੁਮਾਰ ਦੀ ਤਨਖ਼ਾਹ ਲੱਗ ਗਈ । ਅਖ਼ਬਾਰਾਂ ਵਿਚ ਰਾਜ ਕੁਮਾਰ ਕਿਸ਼ਤਵਾਰ ਲੰਬੀਆ ਕਹਾਣੀਆਂ ਅਤੇ ਅਨੁਵਾਦ ਕੀਤੇ ਪਾਕਿਸਤਾਨ ਨਾਵਲਕਾਰਾਂ ਦੇ ਨਾਵਲ ਅਖ਼ਬਾਰ 'ਚ ਭਾਰਤੀ ਨਾਵਲਕਾਰ ਦੇ ਨਾਵਲ ਵੀ ਲੜੀਵਾਰ ਪ੍ਰਕਾਸ਼ਤ ਹੁੰਦੇ । ਰਾਜ ਕੁਮਾਰ ਦੇ ਪੜ੍ਹਨ ਦੀ ਭੁੱਖ ਦਿਨੋ ਦਿਨ ਵੱਧ ਰਹੀ ਸੀ ।
ਰਾਜ ਕੁਮਾਰ ਦਾ ਪਿਤਾ ਚੰਦਰ ਮੋਹਨ ਇਕ ਸਰਕਾਰੀ ਮੁਲਜ਼ਮ ਹੈ ਸਰਕਾਰੀ ਦਫ਼ਤਰ 'ਚ ਆਪਣੀਆਂ ਮੰਗਾਂ ਲਈ ਸੰਘਰਸ਼ ਯੂਨੀਅਨ ਦਾ ਮੈਂਬਰ ਕਿਸੇ ਰਾਜਨੀਤਕ ਪਾਰਟੀ ਜਾ ਕਿਸੇ ਸਮਾਜਿਕ ਜਥੇਬੰਦੀ ਨਾਲ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸਬੰਧ ਹੁੰਦੇ ਹੈ ।ਸਭ ਰਾਜਨੀਤਕ ਪਾਰਟੀਆ ਦੇ ਸੈਲ ਸਰਕਾਰੀ ਦਫ਼ਤਰਾਂ 'ਚ ਹੁੰਦੇ ਹੈ । ਮੌਕਾ ਮਿਲਣ ਤੇ ਹਰ ਇਕ ਰਾਜਨੀਤਕ ਪਾਰਟੀਆ ਦੇ ਸਰਕਾਰੀ ਅਹੁਦੇਦਾਰ ਦੇ ਅਹੁਦੇ ਦਾ ਜਾਇਜ ਨਜਾਇਜ ਫੈਦੇ ਲੈਦੇ । ਚੰਦਰ ਮੋਹਨ ਰਾਜਨੀਤਕ ਦਿਮਾਗ ਦਾ ਬੰਦਾ ਹੋਣ ਕਰਕੇ ਉਸ ਦੇ ਸਾਥੀਆ ਨੇ ਦਫ਼ਤਰ ਦੀ ਯੂਨੀਅਨ ਦਾ ਲੀਡਰ ਚੁਣ ਲਿਆ ਸੀ । ਚੰਦਰ ਮੋਹਨ ਆਪਣੇ ਸਹੀ ਅਧਿਕਾਰਾ ਦੀ ਗੱਲ ਕਰਦਾ ਦੌੜ ਭੱਜ ਕਰਕੇ ਕੰਮ ਕਰਵਾਉਂਦਾ । ਸਮਾਜ ਦੇ ਬਹਤ ਸਾਰੇ ਵਰਗ ਦੇ ਸਰਕਾਰੀ ਲੋਕ ਇੱਕਠੇ ਹੋਏ ਰਾਸ਼ਟਰੀ ਪੱਧਰ ਤੇ ਇਕ ਗੈਰ ਰਾਜਨੀਤਕ , ਸਮਾਜਿਕ , ਧਾਰਮਿਕ ਸਰਕਾਰੀ ਮੁਲਜ਼ਮ ਦੀ ਜਥੇਬੰਦੀ ਬਣਾਈ "ਜਿਵੇ ਮੇਰਾ ਭਾਰਤ ਦੇਸ਼ ਮਹਾਨ ।" ਇਸ ਸਰਕਾਰੀ ਜਥੇਬੰਦੀ ਦਾ ਨਿਸ਼ਾਨ ਸਮਾਜਿਕ ਨਾ ਬਰਬਾਦੀ ਜਾਤ-ਪਾਤ ਦਾ ਨਾਮ ਦੇਸ਼ ਵਿਚ ਸਭ ਨੂੰ ਬਰਾਬਰ ਦਾ ਅਧਿਕਾਰ ਮਿਲੇ ਇਸ ਦਾ ਬੀੜਾ ਇਸ ਜਥੇਬੰਦੀ ਨੇ ਚੁੱਕਿਆ। ਪੈਸੇ ਦੀ ਕਮੀ ਇਸ ਜਥੇਬੰਦੀ ਕੋਲ ਨਹੀ ਸੀ ਕਿਉਂਕਿ ਹਰ ਤਰ੍ਹਾਂ ਦੇ ਸਰਕਾਰੀ ਮੁਲਜ਼ਮ ਜੁੜੇ ਸਨ ਇਸ ਜਥੇਬੰਦੀ ਨਾਲ। ਇਸ ਸਰਕਾਰੀ ਜਥੇਬੰਦੀ ਨੇ ਇਕ ਸਮਾਜਿਕ ਜਥੇਬੰਦੀ ਬਣਾਈ ਇਸੇ ਸਮਾਜਿਕ ਜਥੇਬੰਦੀ ਨੇ ਸਫ਼ਕ ਰਾਜਨੀਤਕ ਪਾਰਟੀ ਨੂੰ ਜਨਮ ਦਿੱਤਾ। ਇਸ ਰਾਜਨੀਤਕ ਪਾਰਟੀ ਨੇ ਇਲੈਕਸ਼ਨ ਵੀ ਬੜੀ ਕੁੱਝ ਹੱਦ ਤੱਕ ਸਫ਼ਲ ਤੇ ਕੁੱਝ ਹੱਦ ਤੱਕ ਅਸਫ਼ਲ।ਜਾਗੋ ਭਾਰਤ ਇਸ ਰਾਸ਼ਟਰੀ ਰਾਜਨੀਤਕ ਪਾਰਟੀ ਦਾ ਨਾਂ ਰੱਖਿਆ। ਇਨਾਂ੍ਹ ਤਿੰਨੇ ਜਥੇਬੰਦੀਆ ਨੇ ਮਹਿਸੂਸ ਕੀਤਾ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਲਈ ਸਾਨੂੰ ਪ੍ਰੈਸ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਇਸੇ ਨਿਸ਼ਾਨੇ ਨੂੰ ਮੁੱਖ ਰੱਖਦਿਆਂ ਭਾਰਤ 'ਚ ਕਈ ਤਰ੍ਹਾਂ ਦੇ ਰੋਜ਼ਾਨਾਂ , ਮਾਸਿਕ , ਹਫਤਾਵਰ ,ਤੇ ਅਖਬਾਰਾਂ , ਰਸਾਲੇ ਪ੍ਰਕਾਸ਼ਤ ਕੀਤੇ। ਚੰਦਰ ਮੋਹਨ ਨੇ ਇਸ ਜਥੇਬੰਦੀ ਦੀ ਜਾਗੋ ਭਾਰਤ ਵੀਕਲੀ ਦਾ ਸਲਾਨਾ ਚੰਦਾ ਭਰਿਆ ਅਤੇ ਅਖਬਾਰ ਲਗਵਾ ਲਈ।ਇਹ ਅਖਬਾਰ ਰਾਜ ਕੁਮਾਰ ਦੇ ਹੱਥ ਲੱਗ ਗਈ । ਸਾਰੀ ਅਖਬਾਰ ਰਾਜ ਕੁਮਾਰ ਨੇ ਦਿਲ ਲਗਾ ਕੇ ਪੜ੍ਹ ਲਈ ਫਿਰ ਉਸ ਦੇ ਵਿਚ ਪ੍ਰਕਾਸ਼ਤ ਮੈਟਰ ਬਾਰ੍ਹੇ ਸੰਪਾਦਕ ਨੂੰ ਚਿੱਠੀ ਲਿਖੀ ਜਵਾਬ ਵਿਚ ਰਾਜ ਕੁਮਾਰ ਦੀ ਲਿਖੀ ਚਿੱਠੀ ਅਖਬਾਰ ਵਿਚ ਪ੍ਰਕਾਸ਼ਤ ਹੋਈ ਤੇ ਉਸ ਦੇ ਸਵਾਲਾਂ ਦਾ ਸਹੀ-ਸਹੀ ਜਵਾਬ ਦਿੱਤਾ ਗਿਆ ।ਇਸ ਅਖਬਾਰ ਰਾਹੀ ਚੰਦਰ ਮੋਹਨ ਨੂੰ ਪਤਾ ਲੱਗਿਆ ਕੀ ਉਸ ਦੇ ਬੇਟੇ ਅੰਦਰ ਲੇਖਕ ਜਨਮ ਲੈ ਚੁੱਕਿਆ ਹੈ । ਉਸ ਨੂੰ ਖੁਸ਼ ਤਾਂ ਹੋਈ ਪਰ ਦੁੱਖ ਵੀ ਕਾਫੀ ਮਹਿਸੂਸ ਹੋਇਆ ।ਲਿਖਣ ਲੁਖਣ ਨਾਲ ਮਿਲਦਾ ਤਾਂ ਕੁੱਝ ਵੀ ਨਹੀ ।
ਇਹ ਕੰੰਮ ਅਮੀਰ ਬੰਦਿਆ ਦਾ ਹੈ । ਆਮ ਆਦਮੀ ਇੱਡਾ ਵੱਡਾ ਮਹਿੰਗਾ ਸ਼ੌਕ ਨਹੀ ਪਾਲ ਸਕਦਾ । ਅਸੀਂ ਸਧਾਰਨ ਬੰਦੇ ਹਾਂ । ਚੰਦਰ ਮੋਹਨ ਨੂੰ ਹੋਰ ਵੀ ਫ਼ਿਕਰ ਪੈ ਗਿਆ । ਉਸ ਦਾ ਬੇਟਾ ਸਮਾਜਿਕ ਜਾਂ ਰਾਜਨੀਤਕ ਜਥੇਬੰਦੀ ਵਿਚ ਦਿਲਚਸਪੀ ਤਾਂ ਨਹੀ ਲੈ ਰਿਹਾ । ਉਸ ਵਿਚ ਸ਼ਾਮਲ ਨਾ ਹੋ ਜਾਵੇ ਅਗਰ ਇਹ ਸਭ ਹੋ ਗਿਆ ਤਾਂ ਉਸ ਲਈ ਅਤੇ ਉਸ ਦੇ ਪ੍ਰਵਾਰ ਲਈ ਕਾਫ਼ੀ ਘਾਤਕ ਸਿੱਧ ਹੋ ਸਕਦਾ ਹੈ । ਕਿਉਂਕਿ ਰਾਜਨੀਤੀ ਪੈਸੇ ਵਾਲਿਆ ਦੀ ਜਾਂ ਬਦਮਾਸ਼ ਬੰਦਿਆ ਦੀ ਗੇਮ ਹੈ ਜਾਂ ਅਸਰ ਰਸੂਖ ਵਾਲੇ ਬੰਦੇ ਸਫ਼ਲ ਹੁੰਦੇ ਹਨ ਬਾਕੀ ਸਭ ਤਾਂ ਸਾਰੀ ਜਿੰਦਗੀ ਨਾਅਰੇ ਲਗਾਉਂਦੇ ਰੈਲੀਆਂ 'ਚ ਜਾਂਦੇ ਮਰ ਖੱਪ ਜਾਂਦੇ ਹੈ ਪੱਲੇ ਉਨ੍ਹਾਂ ਦੇ ਕੁੱਝ ਨਹੀ ਪੈਂਦਾ ਹਾਂ ਇਕ ਝੂੱਠਾ ਭਰਮ ਜਰੂਰ ਪਾਲ ਲੈਂਦੇ ਹਾਂ । ਰਾਜ ਕੁਮਾਰ ਨੇ ਤਾਂ ਹਾਲੀ ਕੰੰਮ ਕਾਰ ਸਿੱਖਣਾ ਹੈ ਅਗਰ ਉਹ ਇਨਾਂ੍ਹ ਕੰਮਾਂ 'ਚ ਪੈ ਗਿਆ ਤਾਂ ਭੁੱਖਾ ਮਰੇਗਾ। ਅਸੀ ਲੋਕ ਤਾਂ ਮਸਾ ਮਿਹਨਤ ਕਰਕੇ ਰੋਟੀ ਕਮਾ ਕੇ ਖਾਂਦੇ ਹਾਂ ਨਾ ਸਾਡੇ ਕੋਲ ਫਾਲਤੂ ਸਮਾਂ ਅਤੇ ਨਾ ਹੀ ਪੈਸਾ। ਚੰਦਰ ਮੋਹਨ ਆਪਣੇ ਬੇਟੇ ਨੂੰ ਸਮਝਾਉਂਦਾ ਹੋਇਆ ਕਹਿਣ ਲੱਗਾ "ਦੇਖ ਬੇਟਾ ਤੂੰ ਜਿੰਦਗੀ ਵਿਚ ਹਾਲੀ ਬਹੁਤ ਕੁੱਝ ਸਿੱਖਣਾ ਤੇ ਕਰਨਾ ਹੈ । ਪਹਿਲਾ ਕੰਮ ਸਿੱਖਣ ਬਗੈਰ ਕੰਮ ਦੇ ਗੁਜ਼ਾਰਾ ਨਹੀ ਹੁੰਦਾ ਅਸੀਂ ਕਿਹੜੇ ਵਪਾਰੀ ਹਾਂ ਸਰਕਾਰੀ ਮੁਲਜ਼ਮ ਹਾਂ ਘਰ ਟੁੱਕ ਚੱਲਦਾ ਹੈ ਬੇਟਾ ਜਾਂ ਤਾਂ ਅਸੀਂ ਤੈਨੂੰ ਛੋਟੀ ਮੋਟੀ ਦੁਕਾਨ ਖੋਲ੍ਹ ਦੇਵਾਗੇ ਜਾਂ ਫਿਰ ਤੂੰ ਠੇਕਦਾਰੀ ਕਰ ਲਵੀ । ਇਹ ਲੀਡਰ ਸਮਾਜ ਸੇਵਾ ਸਭ ਅਖ਼ਬਾਰੀ ਕਿਤਾਬੀ ਗੱਲਾਂ ਹਨ ਇਹ ਵੱਡੇ ਲੋਕਾਂ ਦਾ ਕੰਮ ਹੈ ਸਾਡਾ ਨਹੀ । ਅਸੀਂ ਲੋਕ ਇਨਾਂ੍ਹ ਦੇ ਮਗਰ ਲੱਗਾਗੇ ਤਾਂ ਭੁੱਖੇ ਮਰਾਗੇ ਬੇਟਾ ਵੇਖ ਕੱਲ੍ਹ ਨੂੰ ਤੇਰਾ ਵਿਆਹ ਵੀ ਕਰਨਾ ਹੈ ਕੰਮ ਟਿੱਕ ਕੇ ਸਿੱਖ । ਸਾਰੀ ਉਮਰ ਅਸੀਂ ਤੇਰੇ ਸਿਰ ਤੇ ਬੈਠੇ ਨਹੀਂ ਰਹਿਣਾ ਵੇਖ ਬੇਟਾ ਪੱਲੇ ਨਾ ਪਏ ਰੋਟੀਆਂ ਸਭੇ ਗੱਲਾਂ ਖੋਟੀਆਂ ਇਹ ਲੋਕ ਪੈਸਾ ਦੇਂਦੇ ਨਹੀ ਇਹ ਪੈਸਾ ਮੰਗਦੇ ਹੈ ।ਅਸੀ ਲੋਕ ਸਰਕਾਰੀ ਮੁਲਜ਼ਮ ਹੈ ਅਗਰ ਕਿਤੇ ਜਾਣਾ ਹੁੰਦਾ ਹੈ ਆਪਣਾ ਪੈਸਾ ਖਰਚ ਕੇ ਜਾਂਦੇ ਹਾਂ । ਆਪਣੀ ਜੇਬ 'ਚ ਕੁੱਝ ਨਹੀ ਖਰਚ ਕਰਦੇ ਬੇਟਾ ਤੂੰ ਮੇਰੀਆ ਗੱਲਾਂ ਵੱਲ ਧਿਆਨ ਦੇਵੀ ਅਸੀਂ ਤੇਰੀ ਮਾਂ ਪਿਉ ਹਾਂ ਦੁਸ਼ਮਣ ਨਹੀ….।"
ਪਿਤਾ ਦੀਆ ਗੱਲਾਂ ਰਾਜ ਕੁਮਾਰ ਨੂੰ ਚੰਗੀਆ ਲੱਗੀਆ ਉਸ ਦੇ ਆਪਣੀ ਜਿੰਦਗੀ ਦੇ ਤਜੁਰਬੇ ਅਨੁਸਾਰ ਠੀਕ ਸੀ ਪਰ ਰਾਜ ਕੁਮਾਰ ਦੀ ਘੱਟ ਉਮਰ ਦੁਨੀਆ ਦੀ ਸਮਝ ਨਾ ਹੋਣ ਕਾਰਣ ਦੁਨੀਅਦਾਰ ਫਿਰ ਸਹਿਤ ਦੀ ਲਗਨ ਕਰਨ ਪਿਉ ਦੀਆ ਗੱਲਾਂ ਨੂੰ ਨਜ਼ਰ ਅੰਦਾਜ ਕਰ ਰਿਹਾ ਸੀ ਰਾਜ ਕੁਮਾਰ।
ਇਧਰੋ-ਉਧਰੋ ਉਸ ਨੂੰ ਕੁੱਝ ਕਿਤਾਬਾਂ ਪੜ੍ਹਨ ਨੂੰ ਮਿਲੀਆ ਕੁੱਝ ਫਿਲਮੀ ਪ੍ਰਭਾਵ ਕੁੱਝ ਨਾਵਲਾਂ ਦਾ ਅਸਰ ਕੁੱਝ ਕਹਾਣੀਆ ਪੜੀਆਂ ਹੈ ਤਾਂ ਹੈਰਾਨੀ ਵਾਲੀ ਗੱਲ ਪਰ ਬਿਲਕੁੱਲ ਸੱਚ ਕਾਫੀ ਮਿਹਨਤ ਕਰਨ ਦੇ ਬਾਅਦ ੧੦੦ ਕੁ ਪੇਜ ਦਾ ਇਕ ਨਾਵਲ ਦੀ ਰਚਨਾਂ ਕਰ ਦਿੱਤੀ । ਇਸ ਨਾਵਲ ਨੂੰ ਉਸ ਨੇ ਸਕੂਲ ਦੀਆ ਕਾਪੀਆ ਤੇ ਲਿਖਿਆ ਕਾਫੀ ਗੱਲਤੀਆ ਪੜ੍ਹਾਈ ਦੇ ਮੁਤਾਬਕ ਠੀਕ ਸੀ । ਰਾਜ ਦੀ ਪਹਿਲੀ ਰਚਨਾਂ ਨਾਵਲ ਹੀ ਸੀ ਨਾ ਸਮਾਜ ਦਾ ਵਿਸ਼ਾ ਸਮਾਜਿਕ ਬਰਾਈਆਂ ਜਿੰਮੀਦਾਰ ਆਪਣੇ ਮਜ਼ਦੂਰ ਤੇ ਘਟੀਆ ਤਰੀਕੇ ਨਾਲ ਕਿਸਾਨਾਂ ਤੇ ਜ਼ੁਲਮ ਕਰਦੇ, ਕਰਜਾ ਨਾ ਵਾਪਸ ਕਰਨ ਦੀ ਸੂਰਤ ਉਨ੍ਹਾਂ ਦੀ ਜ਼ਮੀਨ ਜਾਈਦਾਦ ਤੇ ਕਬਜ਼ਾ ਕਰ ਲੈਂਦਾ । ਹੋਰ ਬਹੁਤ ਸਾਰੀਆ ਸਮਾਜਿਕ ਬੂਰਾਈਆ ਦਾ ਜ਼ਿਕਰ ਕੀਤਾ ਸੀ ਰਾਜ ਕੁਮਾਰ ਨੇ ਇਸ ਨਾਵਲ ਵਿਚ ਇਸ ਤੋ ਬਾਅਦ ਕਈ ਕਹਾਣੀਆ ਰਾਜ ਕੁਮਾਰ ਨੇ ਲਿਖੀਆ । ਰਾਜਨੀਤਕ ਪਾਰਟੀ ਵੱਲ ਪ੍ਰਕਾਸ਼ਤ ਅਖ਼ਬਾਰ ਵਿਚ ਕਹਾਣੀ ਭੇਜੀ ਚਿੱਠੀ ਦਾ ਜਵਾਬ ਅਇਆ ਤੁਹਾਡੀ ਕਹਾਣੀ ਪ੍ਰਕਾਸ਼ਤ  ਕਰਨ ਲਈ ਚੁਣ ਲਈ ਗਈ ਹੈ ਕੁੱਝ ਇੰਤਜ਼ਾਰ ਕਰੋ ।
ਅਗਰ ਤੁਸੀਂ ਆਪਣੀਆ ਰਚਨਾਵਾਂ ਸਹੀ ਤਰੀਕੇ ਨਾਲ ਪੜ੍ਹਨਾ ਚਾਹੁੰਦੇ ਹੋ ਤਾਂ ਅਖ਼ਬਾਰ ਦਾ ਸਲਾਨਾਂ ਚੰਦਾ ਭੇਜ ਕੇ ਅਖ਼ਬਾਰ ਲਗਾਵਾ ਲਵੋ । ਰਾਜ ਕੁਮਾਰ ਨੇ ਅਖ਼ਬਾਰ ਦਾ ਚੰਦਾ ਭਰ ਦਿੱਤਾ ਕੁੱਝ ਹਫ਼ਤਿਆ ਪਿੱਛੋ ਰਾਜ ਕੁਮਾਰ ਦੀ ਰਚਨਾਂ ਪ੍ਰਕਾਸ਼ਤ ਹੋਈ ਜਦ ਅਖ਼ਬਾਰ ਉਸ ਦੇ ਹੱਥ 'ਚ ਆਈ ਮਨ ਲਉ ਜਿਵਂੇ ਰਾਜ ਕੁਮਾਰ ਨੂੰ ਰੱਬ ਮਿਲ ਗਿਆ ਹੋਵੇ । ਰਾਜ ਕੁਮਾਰ ਦੇ ਪੈਰ ਜ਼ਮੀਨ ਤੇ ਨਹੀ ਸਨ ਲੱਗ ਰਹੇ । ਆਪਣੇ ਦੋਸਤਾਂ ਮਿੱਤਰਾਂ ਭੈਣ-ਭਰਾ ਸਭ ਨੂੰ ਅਖ਼ਬਾਰ ਦਿਖਾਉਂਦਾ ਫਿਰ ਰਿਹਾ ਸੀ । ਪਿਤਾ ਖੁਸ਼ ਸੀ ਲੇਕਿਨ ਆਪਣੀ ਖੁਸ਼ੀ ਦਾ ਪ੍ਰਗਟਾਵਾ ਉਹ ਰਾਜ ਕੁਮਾਰ ਦੇ ਸਾਹਮਣੇ ਨਹੀ ਕਰ ਰਿਹਾ ਸੀ । ਉਸ ਨੂੰ ਡਰ ਸੀ ਕੇ ਕਿਤੇ ਰਾਜ ਕੁਮਾਰ ਦਾ ਧਿਆਨ ਕੰਮ ਵੱਲੋ ਹੱਟ ਕੇ ਸਹਿਤ ਵੱਲ ਹੀ ਨਾ ਹੋ ਜਾਵੇ ਜੋ ਉਸ ਲਈ ਮਾੜਾ ਹੋਵੇਗਾ । ਇਸ ਦੇ ਬਾਅਦ ਉਸ ਨੇ ਹਫਤਾਵਰ ਅਖ਼ਬਾਰ ਮਾਸਿਕ, ਤੇ ਮਾਸਿਕ ਮੈਗਜ਼ੀਨਾਂ ਵੱਲ ਰੁੱਖ ਕੀਤਾ । ਅਖ਼ਬਾਰ ਦੇ ਮੁਕਾਬਲਿਆ 'ਚ ਆਪਣੀਆ ਕਹਾਣੀਆ ਭੇਜਦਾ । ਕਈਆ ਦਾ ਜਵਾਬ ਨਾ ਆਉਂਦਾ ਕਈ ਕਹਿੰਦੇ ਤੁਹਾਨੂੰ ਹੋਰ ਮਿਹਨਤ ਦੀ ਲੋੜ ਹੈ ਸ਼ਬਦ ਜੋੜ ਠੀਕ ਕਰੋ । ਕਹਾਣੀ 'ਚ ਆਪਣੀ ਪਕੜ ਮਜਬੂਤ ਕਰੋ ਸਹਿਤ ਹੋਰ ਪੜੋ ਕੋਈ ਉਸਤਾਦ ਬਣਾਉ । ਸ਼ਹਿਰ ਦੇ ਕਈ ਅਖ਼ਬਾਰਾਂ ਦੇ ਸੰਪਾਦਕਾਂ ਨਾਲ ਮੇਲ ਕੀਤਾ ਉਸ ਦੀ ਲਗਨ ਬਹੁਤ ਸੀ । ਅਖ਼ਬਾਰ ਵਾਲਿਆ ਦੀ ਸ਼ਰਤ ਹੁੰਦੀ ਮੈਗਜ਼ੀਨ ਦੇ ਮੈਂਬਰ ਬਣੋ ਸਲਾਨਾ ਚੰਦਾ ਭਰੋ । ਰਾਜ ਕੁਮਾਰ ਆਪਣੀ ਜੇਬ ਖਰਚੀ ਅਤੇ ਇਧਰੋ-ਉਧਰੋ ਪੈਸੇ ਇੱਕਠੇ ਕਰਕੇ ਚੰਦਾ ਭਰ ਦੇਂਦਾ । ਛੋਟੇ-ਛੋਟੇ ਅਖ਼ਬਾਰ ਵਾਲੇ ਬਲਾਕ ਖਰਚੇ ਦੇ ਪੈਸੇ ਲੈਂਦੇ ਰਾਜ ਕੁਮਾਰ ਫੋਟੋ ਵੀ ਖਿਚਵਾਉਂਦਾ ਅਖ਼ਬਾਰਾਂ ਵਾਲੇ ਆਪਣੀ ਅਖ਼ਬਾਰ ਦੇ ਹਿਸਾਬ ਨਾਲ ਘੱਟੋ-ਘੱਟ ਲਫਜ਼ਾ ਵਾਲਾ ਮੈਟਰ ਮੰਗਦੇ ਸ਼ਹਿਰ ਦੇ ਕਈ ਛੋਟੇ-ਛੋਟੇ ਵੀਕਲੀ ਅਖ਼ਬਾਰ ਦੇ ਮੁੱਖ ਸੰਪਾਦਕਾਂ ਨਾਲ ਉਸ ਦੀ ਜਾਣ ਪਚਾਣ ਹੋ ਗਈ । ਰਾਜ ਕੁਮਾਰ ਕੰਮ ਤਾਂ ਕਰ ਹੀ ਰਿਹਾ ਸੀ ਨਾਲ ਹੀ ਉਸ ਦੀ ਸਹਿਤ ਪ੍ਰਤੀ ਲਗਨ ਦਿਨ ਪ੍ਰਤੀ ਦਿਨ ਵੱਧ ਰਹੀ ਸੀ ।
ਇਕ ਦਿਨ ਮਸ਼ਹੂਰ ਅਖ਼ਬਾਰ 'ਚ ਇਸ਼ਤਿਹਾਰ ਪੜ੍ਹਿਆ ਉਸ ਵਿਚ ਕਿਤਾਬਾਂ ਪ੍ਰਕਾਸ਼ਤ ਕਰਵਾਉਣ ਬਾਰ੍ਹੇ ਇਸ਼ਤਿਹਾਰ ਪ੍ਰਕਾਸ਼ਤ ਹੌਇਆ । ਰਾਜ ਕੁਮਾਰ ਨੇ ਸੰਪਾਦਕ ਪੈਦਾ ਕਰਨ ਲਈ ਪੱਤਰ ਲਿਖਿਆ । ਅੱਗੋ ਜਵਾਬ ਆਇਆ ਆਪਣੀ ਕਿਤਾਬ ਦਾ ਸੰਖੇਪ ਵੇਰਵਾ ਭੇਜ ਦਿਉ । ਰਾਜ ਕੁਮਾਰ ਨਾਵਲ ਦੀ ਸੰਖੇਪ ਕਹਾਣੀ ਭੇਜ ਦਿੱਤੀ । ਅੱਗੋ ਜਵਾਬ ਆਇਆ ਤੁਸੀਂ ਆਪਣਾ ਨਾਵਲ ਪਾਰਸਲ ਕਰਵਾ ਕੇ ਭੇਜ ਦਿਉ । ਰਾਜ ਕੁਮਾਰ ਨੇ ਆਪਣੀ ਮੰਮੀ ਨਾਲ ਗੱਲ ਕੀਤੀ ਉਸ ਦੀ ਭੈਣ ਨੇ ਨਾਵਲ ਨੂੰ ਸੁੰਦਰ-ਸੁੰਦਰ ਕਰ ਕੇ ਲਿਖ ਦਿੱਤਾ । ਉਸ ਸਮੇਂ ਉਸ ਨੇ ਨਾਵਲ ਪਾਰਸਲ ਕੀਤਾ ਤੇ ਨਾਲ ੨੦੦/=ਰੁਪਏ ਮਨੀਆਰਡਰ ਕੀਤੇ । ਕੁੱਝ ਸਮੇਂ ਬਾਅਦ ਉਹ ਮਨੀਆਰਡਰ ਵੀ ਅਤੇ ਪਾਰਸਲ ਵਾਪਿਸ ਆ ਗਿਆ ਲਿਖਿਆ ਸੀ ਜਿਸ ਨੂੰ ਇਹ ਪੈਸੇ ਅਤੇ ਪਾਰਸਲ ਭੇਜਿਆ ਹੈ ਉਹ ਆਪਣੇ ਨੌਕਰ ਸਮੇਤ ਦੌੜ ਗਿਆ । ਰਾਜ ਕੁਮਾਰ ਦਾ ਹਂੌਸਲਾ ਤਾਂ ਟੁੱਟਿਆ, ਮਾਂ ਅਤੇ ਭੈਣ ਨੇ ਹੌਂਸਲਾ ਦਿੱਤਾ । ਰਾਜਨੀਤਕ ਦੀ ਪਾਰਟੀ ਅਖਬਾਰ ਵਿੱਚ ਰਾਜ ਕੁਮਾਰ ਦੀਆ ਰਚਨਾਵਾਂ ਪ੍ਰਕਾਸ਼ਤ ਹੁੰਦੀਆਂ ਰਹਿੰਦੀਆਂ ਇਸ ਰਾਜਨੀਤਕ ਪਾਰਟੀ ਦੀ ਅਖ਼ਬਾਰ ਕਾਰਨ ਰਾਜ ਕੁਮਾਰ ਕਾਫ਼ੀ ਹੌਂਸਲਾ ਵਧਿਆ । 
ਕਿਰਨ ਵਕੀਲੀ ਪੇਪਰ ਰਾਜ ਕੁਮਾਰ ਨੂੰ ਪੜ੍ਹਨ ਨੂੰ ਮਿਲਿਆ ਉਸ ਦਾ ਐਡਰਸ ਪੜ੍ਹ ਕੇ ਰਾਜ ਕੁਮਾਰ ਉਸ ਅਖ਼ਬਾਰ ਦੇ ਦਫ਼ਤਰ ਗਿਆ ਅਖ਼ਬਾਰ ਦਾ ਦਫ਼ਤਰ ਘਰ ਵਿਚ ਹੀ ਸੀ । ਚੰਗੀ ਉਮਰ ਦਾ ਵਿਅਕਤੀ ਰਾਜ ਕੁਮਾਰ ਨੂੰ ਮਿਲਿਆ ਦਿਲਬਾਗ ਸਿੰਘ ਕਿਰਨ ਦਾ ਮੁੱਖ ਸੰਪਾਦਕ ਅਤੇ ਮਾਲਕ ਸੀ। ਰਾਜ ਕੁਮਾਰ ਨੂੰ ਬੈਠਣ ਵਾਸਤੇ ਕਿਹਾ ਰਾਜ ਕੁਮਾਰ ਬੈਠ ਗਿਆ ਐਡੀਟਰ ਦੀ ਪਤਨੀ ਪਾਣੀ ਲੈ ਕੇ ਆਈ । ਪਾਣੀ ਪੀਣ ਦੇ ਮਗਰੋ ਐਡੀਟਰ ਨੇ ਆਪਣੀ ਪਤਨੀ ਨੂੰ ਦੋ ਕੱਪ ਚਾਹ ਬਣਾਉਣ ਵਾਸਤੇ ਕਿਹਾ । ਅੱਛਾ ਕਹਿ ਕੇ ਪਤਨੀ ਚੱਲੀ ਗਈ ।"ਚਾਹ ਦੀ ਕੀ ਲੋੜ ਹੈ? ਰਾਜ ਕੁਮਾਰ ਨੇ ਕਿਹਾ ।" "ਕੋਈ ਗੱਲ ਨਹੀ ਚਾਹ ਤਾਂ ਇਕ ਬਹਾਨਾ ਹੈ ਕੁੱਝ ਸਮਾਂ ਗੱਲਾਂ ਬਾਤਾ ਕਰ ਲਵਾਂਗੇ।"
"ਸਰ ਜੀ ਮੈਂ ਇਕ ਲੇਖਕ ਹਾਂ ਮੈਂ ਕਹਾਣੀ ਵਗੈਰਾ ਲਿਖ ਲੈਂਦਾ ਹਾਂ ਮੈਂ ਇਕ ਨਾਵਲ ਵੀ ਲਿਖਿਆ ਹੈ…।" "ਬੜੀ ਖੁਸ਼ੀ ਦੀ ਗੱਲ ਹੈ ਲੇਖਕ ਹੋਣਾ ਇਕ ਮਾਣ ਵਾਲੀ ਗੱਲ ਹੈ ।ਸਾਡੀ ਹਮੇਸ਼ਾ ਤੋ ਇਹ ਕੋਸ਼ਿਸ਼ ਰਹੀ ਹੈ ਕਿ ਨਵੇ ਅਤੇ ਉਭਰਦੇ ਲੇਖਕਾਂ ਦੀਆ ਰਚਨਾਵਾਂ ਪ੍ਰਕਾਸ਼ਤ ਕਰੀਏ ਤੇ ਉਨਾਂ੍ਹ ਦੇ ਹੌਂਸਲੇ ਨੂੰ ਵਧਾਏ। ਰੌਸ਼ਨੀ ਅਤੇ ਆਵਾਜ਼ ਮੈਂ ਨਾਟਕ ਕੀਤੇ ਸਾਡੀ ਮੰਡਲੀ ਵੀ ਹੈ ਅਸੀਂ ਸਹਿਤ ਸਭ ਵੀ ਬਣਾਈ ਹੈ ।ਤੁਸੀਂ ਵੱਧ ਤੋ ਵੱਧ ਕਿਤਾਬਾਂ ਪੜੋ ਵੱਖ-ਵੱਖ ਅਖ਼ਬਾਰਾਂ ,ਰਸਾਲੇ ਪੜੋ ਚੰਗਾ ਅਤੇ ਜ਼ਿਆਦਾ ਪੜ੍ਹਨ ਨਾਲ ਵਧੀਆ ਲਿਖਿਆ ਜਾਂਦਾ ਹੈ ।ਇਹ ਤਾਂ ਗਿਆਨ ਦਾ ਸਮੁੰਦਰ ਹੈ ਇਸ ਵਿਚ ਜਿਨੇਂ੍ਹ ਗੋਤੇ ਲਗਾਉਗੇ ਉਨ੍ਹਾਂ ਹੀ ਗਿਆਨ ਵਿਚ ਵਾਧਾ ਹੋਵੇਗਾ…।" ਕੁੱਝ ਅਖ਼ਬਾਰਾਂ ਦੀਆ ਕਟਿੰਗਾਂ ਦਿਖਾਉਂਦਾ ਹੌਇਆ ਰਾਜ ਕੁਮਾਰ ਕਹਿਣ ਲੱਗਾ "ਇਹ ਦੇਖੋ ਜੀ ਮੇਰੀਆ ਰਚਨਾਵਾਂ ਪ੍ਰਕਾਸ਼ਤ ਹੋਈਆ…।"
ਅਖ਼ਬਾਰ ਨੂੰ ਦਿਲਬਾਗ ਸਿੰਘ ਨੇ ਧਿਆਨ ਨਾਲ ਵੇਖਿਆ ਰਚਨਾਵਾਂ ਧਿਆਨ ਨਾਲ ਪੜੀਆਂ । ਅਖ਼ਬਾਰ ਵਾਪਸ ਦੇਂਦਾ ਦਿਲਬਾਗ ਸਿੰਘ ਬੌਲਿਆ "ਤੁਹਾਡੀਆ ਰਚਨਾਵਾਂ ਪੜ੍ਹਨ ਤੋ ਪਤਾ ਲੱਗਦਾ ਹੈ ਹਾਲੀ ਤੁਹਾਨੂੰ ਕਾਫ਼ੀ ਮਿਹਨਤ ਦੀ ਲੋੜ ਹੈ । ਵਿਸ਼ੇ ਕਾਫ਼ੀ ਚੰਗੇ ਹਨ ਸਾਡੀ ਵਿਚਾਰ ਧਾਰਾ ਕਾਫ਼ੀ ਵਧੀਆ ਅਤੇ ਵਿਸ਼ਾਲ ਹੈ । ਵੱਧੀਆ ਸੋਚ ਹੋਣ ਦੇ ਨਾਲ ਹੀ ਫਾਇਦਾ ਹੈ ਅਸੀਂ ਆਪਣੀ ਸੋਚ ਨੂੰ ਸੁਚੱਜੇ ਢੰਗ ਨਾਲ ਲਿਖ ਕੇ ਲੋਕਾਂ ਤੱਕ ਪਹੁੰਚਾ ਸਕੀਏ ।ਅਸੀਂ ਤੁਹਾਨੂੰ ਛਾਪਾਂਗੇ ਇਸ ਅਖ਼ਬਾਰ ਵਿਚ ਬਹੁਤ ਵੱਡੇ-ਵੱਡੇ ਅਤੇ ਪੁਰਾਣੇ-ਪੁਰਾਣੇ ਪੱਤਰਕਾਰਾਂ ਅਤੇ ਲੇਖਕਾਂ ਨੇ ਕੰਮ ਕੀਤਾ ਹੁਣ ਕਈ ਵੱਡੀਆਂ-ਵੱਡੀਆਂ ਅਖ਼ਬਾਰਾਂ ਦੇ ਪੱਤਰਕਾਰ ਹਨ ਉਨ੍ਹਾਂ ਦਾ ਮੈਟਰ ਹੁਣ ਵੀ ਇਸ ਅਖ਼ਬਾਰ ਵਿਚ ਪ੍ਰਕਾਸ਼ਤ ਹੁੰਦਾ ਰਹਿੰਦਾ ਹੈ…।" ਇਸ ਅਖ਼ਬਾਰ ਦਾ ਚੰਦਾ ਕਿਨਾਂ੍ਹ …? ਰਾਜ ਕੁਮਾਰ ਜੀ ਤੁਹਾਨੂੰ ਮੈਂ ਇਕ ਗੱਲ ਦੱਸ ਦੇਂਦਾ ਹਾਂ ਅਸੀਂ ਲੇਖਕਾਂ ਦੀਆ ਰਚਨਾਵਾਂ ਚੰਦਾ ਲੈ ਕੇ ਪ੍ਰਕਾਸ਼ਤ ਨਹੀ ਕਰਦੇ । ਸਾਡੀ ਗੱਲ ਤੇ ਭਰੋਸਾ ਕਰੋ ਸਾਡੀ ਨਿਸ਼ਾਨਾ ਚੰਗੇ-ਚੰਗੇ ਲੇਖਕ ਪੈਦਾ ਕਰਨੇ । ਤੁਸੀਂ ਆਪਣੀਆ ਰਚਨਾਵਾਂ ਦੇ ਜਾਉ ਉਨਾਂ੍ਹ ਨੂੰ ਸੋਧ ਕੇ ਪ੍ਰਕਾਸ਼ਤ ਕੀਤਾ ਜਾਵੇਗਾ ਅਗਰ ਫੋਟੋ ਪ੍ਰਕਾਸ਼ਤ ਕਰਵਾਉਣੀ ਹੈ ਤਾਂ ਫੋਟੋ ਦਾ ਬਲਾਕ ਬਣਾ ਕੇ ਦੇ ਜਾਉ ।ਤੁਹਾਡੀ ਫੋਟੋ ਤੁਹਾਡੀ ਹਰ ਰਚਨਾ ਨਾਲ ਪ੍ਰਕਾਸ਼ਤ ਹੋਵੇਗੀ ।ਆਪਣਾ ਐਡਰਸ ਦੇ ਦਿਉ ਕੋਈ ਚੰਦੇ ਵਗੈਰੇ ਦੀ ਜਰੂਰਤ ਨਹੀਂ…।"
"ਤੁਹਾਡੀਆਂ ਗੱਲਾਂ ਤਾਂ ਠੀਕ ਜਿਹੜਾ ਕੰਮ ਪੈਸੇ ਨਾਲ ਹੋਣਾ ਉਹ ਕੰੰਮ ਪੈਸੇ ਹੀ ਹੋਣਾ ਤੁਸੀਂ ਆਪਣਾ ਸਲਾਨਾ ਚੰਦਾ ਦੱਸੋ ਕਿਨ੍ਹਾਂ ਹੈ….?" ਪੇਪਰ ਲੱਗ ਜਾਵੇਗਾ ਤਾਂ ਰਚਨਾਵਾਂ ਪੜ੍ਹਨ ਵਿਚ ਅਸਾਨੀ ਹੋਵੇਗੀ …।" "ਅਗਰ ਤੁਸੀਂ ਪੇਪਰ ਲਗਵਾਉਣਾ ਚਾਹੁੰਦੇ ਹੋ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ । ਇਕ ਗੱਲ ਫੇਰ ਅਸੀਂ ਤੁਹਾਨੂੰ ਦੱਸ ਦੇਂਦੇ ਹਾਂ । ਅਸੀਂ ਰਚਨਾਵਾਂ ਰਚਨਾਂ ਦੇ ਗੁਣ ਵੇਖ ਕੇ ਪ੍ਰਕਾਸ਼ਤ ਕਰਦੇ ਹਾਂ । ਮੈਂਬਰ ਸ਼ਿਪ ਚੰਦ ਦੇ ਲਾਲਚ ਕਾਰਨ ਨਹੀਂ । ਅਸੀਂ ਵੱਧ ਤੋ ਵੱਧ ਚੰਗੇ ਸਹਿਤਕਾਰ ਸਮਾਜ ਨੂੰ ਦੇਣ ਦਾ ਵਾਅਦਾ ਕੀਤਾ ਹੈ ਸਾਡਾ ਪਰਚਾ ਮਿਹਨਤੀ ਲੋਕਾਂ ਦਾ ਪਰਚਾ ਹੈ ਕਲਮਾਂ ਸਾਡਾ ਇਮਾਨ ਹੈ ਲਿਖਣਾ ਸਾਡਾ ਮਿਸ਼ਨ ਹੈ ਰੌਜ਼ੀ ਰੋਟੀ ਲਈ ਇਹ ਕੰਮ ਨਹੀਂ ਕਰਦੇ….।"
"ਭਾਅ ਜੀ ਤੁਹਾਡੀ ਸੋਚ ਤੁਹਾਡਾ ਵਿਚਾਰ ਸੁਣ ਕੇ ਮਨ ਬਹੁਤ ਖੁਸ਼ ਹੌਇਆ ਅੱਜ ਕੱਲ੍ਹ ਤਾਂ ਲੋਕ ਪੈਸੇ ਦੀ ਖਾਤਰ ਸਭ ਕੁੱਝ ਕਰਦੇ ਹਨ ਪਹਿਲਾਂ ਆਪਣਾ ਮਤਲੱਬ ਵੇਖਦੇ ਹੈ ਫਿਰ ਦੂਸਰੇ ਬਾਰ੍ਹੇ ਸੋਚਦੇ ਹੈ । ਤੁਹਾਡੇ ਵਰਗੇ ਬੰਦੇ ਘੱਟ ਹੀ ਵੇਖਣ ਨੂੰ ਮਿਲਦੇ ਹਨ …..।"
ਕਿਰਨ ਵੀਕਲੀ ਵਿਚ ਕਈ ਸਾਲ ਲਗਾਤਾਰ ਰਾਜ ਕੁਮਾਰ ਦੀਆ ਰਚਨਾਵਾਂ ਪ੍ਰਕਾਸ਼ਤ ਹੁੰਦੀਆ ਰਹੀਆਂ ।ਐਡੀਟਰ ਨਾਲ ਅਕਸਰ ਮੁਲਾਕਾਤਾਂ ਹੁੰਦੀਆ ਰਹੀਆ । ਦਿਲਬਾਗ ਸਿੰਘ ਪੂਰੇ ਸਹਿਤਕ ਜਗਤ 'ਚ ਇਮਾਨਦਾਰ ਰਹਿਮ ਦਿੱਲ ਮਿਹਨਤੀ ਬੰਦਾ ਸੀ ਸਭ ਦੇ ਕੰਮ ਆਉਣ ਵਾਲਾ ਸਦਾ ਰਹਿਣ ਵਾਲਾ ਸਲਾਨਾ ਸਮਾਗਮ ਕਰਵਾਉਂਦਾ ਲੇਖਕ ਅਤੇ ਪੱਤਰਕਾਰਾਂ ਦੇ ਹੌਂਸਲੇ ਨੂੰ ਵਧਾਉਣ ਦੀ ਖਾਤਰ ਮਾਨ ਸਨਮਾਨ ਕਰਦਾ ਮੁਕਾਬਲੇ ਕਰਵਾ ਕੇ ਮੁੱਖ ਮਹਿਮਾਨ ਦੇ ਹੱਥੀ ਸਮਾਗਮ 'ਚ ਇਨਾਮ ਦਵਾਉਂਦਾ…..।"
ਬੁਕ ਸਟਾਲਾਂ ਤੇ ਅਕਸਰ ਰਾਜ ਕੁਮਾਰ ਜਾਂਦਾ ਅਖ਼ਬਾਰਾਂ , ਰਸਾਲੇ ਉਥੋ ਨਵੇ ਅਖ਼ਬਾਰ ,ਰਸਾਲੇ ਵੇਖਦਾ ਰਹਿੰਦਾ । ਉਸ ਦੀ ਨਜ਼ਰ ਬੁਕ ਸਟਾਲ ਤੇ ਰਹਿੰਦੀ । ਵੀਕਲੀ ਪੇਪਰ ਸਫ਼ਰ ਉਸ ਵਿਚ ਮੈਟਰ ਅਕਸਰ ਤਸਵੀਰਾਂ , ਕਹਾਣੀਆ , ਗੀਤ , ਮੁਕਾਬਲੇ ਸਹਿਤ ਮਿਤਰਤਾ ਮੈਂਬਰ ਸ਼ਿਪ ਮੈਂਬਰ ਦੀਆ ਰਚਨਾਵਾਂ ਵੱਲ ਧਿਆਨ ਵੱਧ ਦਿੱਤਾ ਜਾਂਦਾ । ਮਨੀ ਆਰਡਰ ਰਹੀ ਮੈਂਬਰ ਸ਼ਿਪ ਲੈ ਲਈ ਰਾਜ ਦੀਆ ਰਚਨਾਵਾਂ ਤੇ ਫੋਟੋ ਵੀ ਉਸ ਵਿਚ ਪ੍ਰਕਾਸ਼ਤ ਹੋਈ ਉਸ ਵਿਚ ਬਲਬੀਰ ਨਿਰਦੋਸ਼ ਦੀਆ ਰਚਨਾਵਾਂ ਅਕਸਰ ਪ੍ਰਕਾਸ਼ਤ ਹੁੰਦੀਆ ਰਹਿੰਦੀਆਂ । ਰਾਜ ਕੁਮਾਰ ਨਿਰਦੋਸ਼ ਦੀਆਂ ਰਚਨਾਵਾਂ ਤੋ ਕਾਫੀ ਪ੍ਰਭਾਵਤ ਹੌਇਆ ਕਿਸੇ ਨਾ ਕਿਸੇ ਤਰੀਕੇ ਉਸ ਦਾ ਐਡਰਸ ਪਤਾ ਲਿਆ । ਪੱਤਰ ਵਿਹਾਰ ਰਾਹੀਂ ਸਬੰਧ ਕਾਇਮ ਕਰ ਲਿਆ । ਇਕ ਦਿਨ ਨਿਰਦੋਸ਼ ਦੀ ਚਿੱਠੀ ਰਾਜ ਕੁਮਾਰ ਨੂੰ ਆਈ "ਅਸੀਂ ਸ਼ਹਿਰ ਵਿਚ ਕਹਾਣੀ ਦਰਬਾਰ ਕਰ ਰਹੇ ਹਾਂ ਅਗਰ ਤੁਸੀਂ ਕਹਾਣੀ ਦਰਬਾਰ ਵਿਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ੫੦੦/- ਰੁਪਇਆ ਮਨੀਆਡਰ ਰਾਹੀ ਭੇਜ ਦਿਉ । ਤੁਹਾਨੂੰ ਸੱਦਾ ਪੱਤਰ ਦਿੱਤਾ ਜਾਵੇਗਾ ….।" ਰਾਜ ਕੁਮਾਰ ਨੇ ਚਿੱਠੀ ਵੱਲ ਧਿਆਨ ਦਿੱਤਾ, ਕੁ ਲੋਕਾਂ ਦੀ ਸਲਾਹ ਕੀਤੀ ਫਿਰ ਪੈਸੇ ਦਾ ਇੰਤਜ਼ਾਮ ਕੀਤਾ ਅਤੇ ਮਨੀਆਡਰ ਕਰ ਦਿੱਤਾ ੫੦੦/- ਰੁਪਇਆ ਕੁੱਝ ਸਮਾਂ ਵੇਖਿਆ ਕੁੱਝ ਮਹੀਨੇ ਲੰਘ ਗਏ ਪਰ ਕੋਈ ਉਤਰ ਨਾ ਆਇਆ ।ਰਾਜ ਕੁਮਾਰ ਦਾ ੫੦੦/- ਰੁਪਇਆ ਸਭ ਗਿਆ । ਰਾਜ ਕੁਮਾਰ ਨੂੰ ਇਹ ਬਿਲਕੁੱਲ ਉਮੀਦ ਨਹੀਂ ਸੀ ਕੇ ਇਨਾਂ੍ਹ ਵਧੀਆ ਲੇਖਕ ਇਨਾਂ੍ਹ ਘਟੀਆ ਇਨਸਾਨ ਨਿਕਲੇਗਾ । ਰਾਜ ਕੁਮਾਰ ਨੂੰ ਇਹ ਭਰੋਸਾ ਹੋ ਗਿਆ ਇਹ ਜ਼ਰੂਰੀ ਨਹੀ ਇਕ ਚੰਗਾ ਸਾਹਿਤਕਾਰ ਵਧੀਆ ਇਨਸਾਨ ਵੀ ਹੋਵੇ ਨਿਰਦੋਸ਼ ਦੀ ਮਿਸਾਲ ਸਾਹਮਣੇ ਸੀ ਉਸ ਦੇ ।
ਜਸਬੀਰ ਜੱਸੀ ਪੱਤਰਕਾਰ ਰੋਜ਼ਾਨਾਂ ……ਪੰਜਾਬੀ ਅਖ਼ਬਾਰ ਚਾਹੇ ਇਨਾਂ੍ਹ ਚੱਲਦਾ ਨਹੀਂ ਸੀ ।ਫਿਰ ਵੀ ਉਸ ਵਿਚ ਜੱਸੀ ਪੱਤਰਕਾਰ ਸੀ ।ਰਾਜ ਕੁਮਾਰ ਨੂੰ ਕਿਹਾ " ਜੱਸੀ ਕਾਫੀ ਹੁਸ਼ਿਆਰ ਬੰਦਾ ਹੈ ਇਸ ਤੋ ਦੂਰ ਰਹਿਣ ਠੀਕ ਹੈ । ਜੱਸੀ ਆਪਣਾ ਵੀਕਲੀ ਪੇਪਰ ਬਹਾਦਰ ਸਿਪਾਹੀ ਪ੍ਰਕਾਸ਼ਤ ਕਰਦਾ ਸੀ ।ਇਕ ਦਿਨ ਰਾਜ ਕੁਮਾਰ ਨੂੰ ਜੱਸੀ ਦੀ ਚਿੱਠੀ ਆਈ ।
"ਅਸੀਂ ਲੇਖਕਾਂ ਅਤੇ ਪੱਤਰਕਾਰ ਅਖ਼ਬਾਰ ਦੀ ਖੋਜ ਬਾਰ੍ਹੇ ਇਕ ਗ੍ਰੰਥ ਪ੍ਰਕਾਸ਼ਤ ਕਰ ਰਹੇ ਹਾਂ ਅਗਰ ਆਪ ਇਸ ਵਿਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ...। ਜਾਂ ਪੱਤਰ ਵਿਹਾਰ ਕਰੋ..।"  "ਰਾਜ ਕੁਮਾਰ ਨੇ ਪਤਾ ਨੋਟ ਕੀਤਾ ਚਿੱਠੀ ਸਮੇਤ ਰਾਜ ਕੁਮਾਰ ਦਾ ਦਫ਼ਤਰ ਚੱਲੇ ਗਿਆ ਜਾ ਕੇ ਕਾਲ ਬੈਲ ਖੜ੍ਹਕਾ ਦਿੱਤੀ ।ਅੰਦਰ ੧੭-੧੮ ਸਾਲ ਦੀ ਲੜਕੀ ਨਿਕਲੀ ਤੇ ਬੋਲੀ "ਕਿਸ ਨੂੰ ਮਿਲਣਾ ਹੈ….?" "ਜਸਬੀਰ ਜੱਸੀ ਨੂੰ …।" ਅੰਦਰ ਆਣ ਕੇ ਕੁੜੀ ਨੇ ਕਿਹਾ "ਭਾਪਾ ਜੀ ਬਾਹਰ ਕੋਈ ਆਇਆ ਹੈ ……।" ਅੰਦਰ ਭੇਜ ਦਿਉ ਬੇਟਾ ….।" ਜਸਬੀਰ ਜੱਸੀ ਅੰਦਰ ਗਿਆ ਅਤੇ ਰਾਜ ਕੁਮਾਰ ਨੂੰ ਬੈਠਣ ਨੂੰ ਇਸ਼ਾਰਾ ਕੀਤਾ । ਤਿੰਨ-ਚਾਰ ਬੰਦੇ ਬੈਠੇ ਹੋਏ ਸਨ ਟੇਬਲ ਤੇ ਅਖ਼ਬਾਰ ਪਈਆ ਹੌਈਆ ਸਨ ਚਾਹ ਪਾਣੀ ਚੱਲ ਰਿਹਾ ਸੀ 
"ਰਾਜ ਕੁਮਾਰ ਜੀ ਬਹਾਦਰ ਸਿਪਾਹੀ ਆਪਣੀਆ ਰਚਨਾਵਾਂ ਭੇਜ ਦਿਉ ,ਤੁਹਾਡੇ ਵਰਗੇ ਨੌਜਵਾਨ ਲੇਖਕਾਂ ਦੀਆਂ ਰਚਨਾਵਾਂ ਪ੍ਰਕਾਸ਼ਤ ਕਰਕੇ ਲੇਖਕ ਲੇਖਕਾਂ ਦਾ ਹੌਂਸਲਾਂ ਵਧਾਉਣ ਦਾ ਸਾਡਾ ਨਿਸ਼ਾਨ ਹੈ….।"
"ਰਚਨਾਵਾਂ ਤਾਂ ਲੈ ਕੇ ਆਇਆ ਹਾਂ ….।" ਲਫਾਫਾ ਜੱਸਬੀਰ ਨੂੰ ਫੜ੍ਹਾ ਦਿੱਤਾ ਛੋਟੀਆ ਕਹਾਣੀਆਂ ਸਨ । ਜਸਬੀਰ ਜੱਸ ਨੇ ਲਫਾਫਾ ਫੜ੍ਹਿਆਂ ਤੇ ਕਿਹਾ "ਹੋਰ ਸੇਵਾ ….?" ਇਨ੍ਹੇਂ ਸਮੇਂ ਨੂੰ ਚਾਹ ਆ ਗਈ "ਰਾਜ ਕੁਮਾਰ ਜੀ ਚਾਹ ਪਿਉ …..।" ਚਾਹ "ਚਾਹ ਦੀ ਲੋੜ …..?" "ਕਿਉਂ ਨਹੀ ਚਾਹ ਤਾਂ ਜਰੂਰੀ ਹੈ ਤੁਹਾਡੇ ਇਨ੍ਹਾਂ ਬਾਰ੍ਹੇ ਦੱਸ ਦੇਂਦੇ ਹਾਂ । ਇਹ ਨੇ ਜਸਬੀਰ ਦੀਵਾਨਾਂ ਪੱਤਰਕਾਰ ਰੋਜ਼ਾਨਾਂ ਦੀਪਕ ਦੇ ਨਾਲ ਦਲੀਪ ਸਿੰਘ ਜੁਨੇਜਾ ਸਨ ਐਡੀਟਰ ਬਹਾਦਰ ਸਿਪਾਹੀ ਦੇ ਵਿਜੈ ਕੁਮਾਰ ਐਰੋਟੈਜਰ ਮੈਨਜਰ ਹਨ ….।"ਸਭ ਮੁਲਾਕਾਤ ਕਰਵਾਉਂਦੇ ਜਸਬੀਰ ਜੱਸੀ ਨੇ ਕਿਹਾ "ਇਹ ਸਾਰੇ ਸੰਘਰਸ਼ ਸ਼ੀਲ ਸਿਰੜੀ ਲੇਖਕ ਰਾਜ ਕੁਮਾਰ ਜੀ ਹਨ ਬਹੁਤ ਵਧੀਆ ਰਚਨਾਵਾਂ ਲਿਖਦੇ ਹੈ ਇਨਾਂ੍ਹ ਦਾ ਇਹ ਗੁਣ ਹੈ ਇਹ ਸਭ ਤਰਾਂ੍ਹ ਦਾ ਮੈਟਰ ਤਿਆਰ ਕਰ ਸਕਦੇ ਹਨ । ਸਹਿਤ ਜਗਤ ਅਤੇ ਪੱਤਕਾਰੀ ਜਗਤ ਨੂੰ ਇਨਾਂ੍ਹ ਤੋ ਕਾਫੀ ਉਮੀਦ ਤਾਂ ਹੈ ……।"
"ਭਾਅ ਜੀ ਤੁਹਾਡੀ ਚਿੱਠੀ ਆਈ ਸੀ ।" ਹਾਂ ਰਾਜ ਕੁਮਾਰ ਜੀ ਪਾਈ ਸੀ । ਇਹ ਚਿੱਠੀਆ ਪੂਰੇ ਭਾਰਤ ਵਿਚ ਹੀ ਨਹੀ ਪੂਰੇ ਵਿਸ਼ਵ ਵਿਚ ਪੋਸਟ ਕੀਤੀਆ ਹੈ ਜਿੱਥੇ-ਜਿੱਥੇ ਪੰਜਾਬੀ ਬੈਠਾ ਹੈ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਚਾਹੁੰਦਾ ਹਾਂ ।ਪਰਾਣੇ ਅਤੇ ਸਫ਼ਲ ਅਖ਼ਬਾਰਾਂ ਰਸਾਲਿਆਂ ਬਾਰ੍ਹੇ ਜਾਣਕਾਰੀ ਲੈ ਕੇ ਸਹਿਤਕਾਰ ਪੱਤਰਕਾਰਾਂ ਬਾਰ੍ਹੇ ਵੀ ਪੂਰੀ-ਪੂਰੀ ਜਾਣਕਾਰੀ ਲੈ ਕੇ ਉਨ੍ਹਾਂ ਕਲਮ ਬੰਦ ਕਰਕੇ ਇਕ ਗ੍ਰੰਥ ਪ੍ਰਕਾਸ਼ਤ ਕਰਨਾ ਚਾਹੁੰਦਾ ਹਾਂ ਇਸ ਗੰ੍ਰਥ ਨੂੰ ਤਿਆਰ ਕਰਨ ਲਈ ਕਾਫ਼ੀ ਬੰਦੇ ਕੰਮ ਕਰ ਰਹੇ ਹੈ ਕਾਫ਼ੀ ਮਿਹਨਤ ਅਤੇ ਸਮਾਂ ਲੱਗੇਗਾ । ਬਾਕੀ ਫਿਰ ਇਸ ਵਿਸ਼ੇ ਤੇ ਗੱਲ ਕਰਾਂਗੇ ਕਿਉਂਕਿ ਮੈਂ ਦਫ਼ਤਰ ਵੀ ਜਾਣਾ ਹੈ … ਕਿਉਂਕਿ ਜਲੰਧਰ ਤੋ ਪ੍ਰਕਾਸ਼ਤ ਹੁੰਦੇ ਰੋਜ਼ਾਨਾ ਚਿਰਾਗ ਦੀ ਪੱਤਰਕਾਰੀ ਕਰਦਾ ਹਾਂ। ਅਖ਼ਬਾਰ ਦਾ ਮਾਲਿਕ ਮੇਰਾ ਰਿਸ਼ਤੇਦਾਰ ਹੈ …।"
ਉਸ ਤਾਂ ਰਾਜ ਕੁਮਾਰ ਉਥੋ ਆ ਗਿਆ ਫਿਰ ਤਿੰਨ ਕੁ ਦਿਨ ਬਾਅਦ ਰਾਜ ਕੁਮਾਰ ਨੂੰ ਮਿਲਿਆ ਉਸ ਗ੍ਰੰਥ ਬਾਰ੍ਹੇ ਗੱਲ ਬਾਤ ਹੌਈ ।
"ਭਾਅ ਜੀ ਆਪਣੇ ਬਾਰ੍ਹੇ ਇਸ ਗ੍ਰੰਥ ਵਿਚ ਪ੍ਰਕਾਸ਼ਤ ਕਰਵਾਉਣ ਚਾਹੁੰਦਾ ਹਾਂ ।"ਕਿਉਂ ਨਹੀਂ ਆਪਣੀ ਫੋਟੋ ਦਿਉ ਅਤੇ ਆਪਣੇ ਬਾਰ੍ਹੇ ਜਾਣਕਾਰੀ ਕੁੱਝ ਰਚਨਾਵਾਂ ।ਜੋ ਸੰਪਾਦਕੀ ਮੰਡਲ ਚੋਣ ਕਰੇਗਾ …..।"
"ਇਹ ਸਭ ਤਾਂ ਤੁਹਾਨੂੰ ਕੁੱਝ ਦਿਨ ਤਾਂ ਮਿਲ ਜਾਵੇਗਾ ….।"
"ਰਾਜ ਕੁਮਾਰ ਜੀ ਇਕ ਗੱਲ ਹੈ ਤੁਹਾਨੂੰ ਤਾਂ ਪਤਾ ਹੈ ਮਹਿੰਗਾਈ ਬਾਰ੍ਹੇ ਕਾਗਜ਼ ਦਾ ਖਰਚ ਪ੍ਰਕਾਸ਼ਤ ਫੋਟੋ ਦਾ ਖਰਚਾ ਇਸ ਤੋ ਇਲਾਵਾ ਹੋਰ ਬਹੁਤ ਸਾਰੇ ਖਰਚੇ । ਅਸੀਂ ਹਰ ਮੈਂਬਰ ਤੋ ੫੦੦-੫੦੦ ਰੁਪਇਆ ਖਰਚਾ ਮੰਗਿਆ ਹੈ । ਉਹ ਪੈਸੇ ਅਸੀਂ ਐਡਰਸ ਲੈਣੇ ਹੁੰਦੇ ਹੈ ….. । ਖਰਚੇ ਬਾਰ੍ਹੇ ਸੁਣ ਕੇ ਰਾਜ ਕੁਮਾਰ ਹੈਰਾਨ ਹੋ ਗਿਆ । ਚਿੱਠੀ ਵਿਚ ਤਾਂ ਇਸ ਦਾ ਜ਼ਿਕਰ ਨਹੀਂ ਕੀਤਾ ਪੰਜ ਸੋ ਰੁਪਇਆ ਬਹੁਤ ਰਾਜ ਕੁਮਾਰ ਤੇ ਛੱਪਣ ਤਾਂ ਜਾਨੂੰਨ ਸਵਾਰ ਸੀ ਉਸ ਨੇ ਪੰਜ ਸੋ ਰੁਪਏ …….ਅਤੇ ਇੰਤਜਾਮ ਕਰਕੇ ਪੰਜ ਸੋ ਰੁਪਇਆ ਰਾਜ ਕੁਮਾਰ ਨੇ ਜੱਸੀ ਨੂੰ ਦੇ ਦਿੱਤੇ ।ਤਿੰਨ ਕੁ ਮਹੀਨਿਆ ਮਗਰੋ ਜੱਸੀ ਰਾਜ ਕੁਮਾਰ ਨੂੰ ਬਾਜ਼ਾਰ ਵਿਚ ਮਿਲਿਆ ਉਸ ਦੇ ਰੰਗ ਢੰਗ ਹੀ ਬਦਲੇ ਹੋਏ ਸਨ ।ਪੇਪਰ ਬੰਦ ਹੌਇਆ ਪਿਆ ਸੀ ।ਪਿੱਛੇ ਅੰਕ ਪ੍ਰਕਾਸ਼ਤ ਹੋਏ ਪਏ ਸਨ ਗ੍ਰੰਥ ਬਾਰ੍ਹੇ ਗੱਲ ਕਰਨ ਤੇ ਆਲੇ ਟਾਲੇ ਕਰਨ ਲੱਗਾ ।ਰਾਜ ਕੁਮਾਰ ਉਸ ਸਮੇਂ ਤਾਂ ਚੁੱਪ ਹੋ ਗਿਆ ਕਿ ਕਿਹ ਰਿਹਾ ਹੈ ਜੱਸੀ ਕੁੱਝ ਮਹੀਨਿਆ ਮਗਰੋ ਜੱਸੀ ਇਕ ਵਾਰ ਫਿਰ ਰਾਜ ਕੁਮਾਰ ਨੂੰ ਮਿਲਿਆ ਰਾਜ ਕੁਮਾਰ ਨੇ ਪੁੱਛਿਆ ।"ਕੀ ਬਣਿਆ ਗ੍ਰੰਥ ਬਾਰ੍ਹੇ….?"
" ਕੁੱਝ ਮੈਂਬਰ ਤਾਂ ਇੱਕਠੇ ਹੋਏ ਖਰਚਾ ਜ਼ਿਆਦਾ ਆਉਂਦਾ ਹੈ ਮੈਂਬਰ ਕੋਲ ੨੦੦-੨੦੦ ਰੁਪਿਆ ਹੋਰ ਮੰਗਿਆ ਹੈ ਜਦ ਪੈਸੇ ਪੂਰੇ ਇੱਕਠੇ ਹੋ ਜਾਣਗੇ ਤੱਦ ਪ੍ਰਕਾਸ਼ਤ ਸ਼ੁਰੂ ਹੋ ਜਾਵੇਗਾ ਨਾਲੇ ਹਾਲੀ ਕਾਫੀ ਮੈਟਰ ਆ ਰਿਹਾ ਹੈ…..।" ਬੈਗ 'ਚ ਕੁੱਝ ਕਾਗਜ਼ ਕੱਢ ਕੇ ਜੱਸ ਨੇ ਰਾਜ ਕੁਮਾਰ ਨੂੰ ਦਿਖਾਏ ਰਾਜ ਕੁਮਾਰ ਨੂੰ ਕਾਗਜ਼ ਵੇਖ ਤਾਂ ਉਸ ਦਾ ਭਰੋਸਾ ਫਿਰ ਹੋ ਗਿਆ ।
"ਅੱਛਾ ਭਾਅ ਜੀ ੨੦੦ ਰੁਪਏ ਵੀ ਮੈਂ ਦੇ ਦੇਵਾਗਾ ……।" ਇਸ ਤਰ੍ਹਾਂ ਰਾਜ ਕੁਮਾਰ ਨੇ ੨੦੦ ਰੁਪਿਆ ਹੋਰ ਦੇ ਦਿੱਤਾ । ਇਸ ਤਰ੍ਹਾਂ ਮਾਲ ਲੰਘ ਗਿਆ ਜੱਸੀ ਬਹਾਨੇ ਬਣਾਉਣ ਲੱਗਾ ਫਿਰ ਪਤਾ ਲੱਗਾ ਜੱਸੀ ਨੇ ਕੋਈ ਗ੍ਰੰਥ ਵਗੈਰਾ ਪ੍ਰਕਾਸ਼ਤ ਨਹੀਂ ਕਰਨਾ ਸਭ ਪੈਸੇ ਠੱਗਣ ਦਾ ਬਹਾਨਾ ਸੀ ਲੋਕਾਂ ਕੋਲੋ । ਰਾਜ ਕੁਮਾਰ ਨੂੰ ਬਹੁਤ ਦੁੱਖ ਲੱਗਿਆ ਕਿ ਕਈਆਂ ਨਾਲ ਗੱਲ ਕੀਤੀ , ਸਭ ਕਿਹਾ ਇਹ ਬੰਦਾ ਹੀ ਥੋਖੇ ਬਾਜ ਹੈ ਇਸ ਦਾ ਤਾਂ ਕੰਮ ਹੀ ਹੇਰਾ- ਫੇਰੀ ਕਰਨਾ ਤੂੰ ਚੰਗਾ ਮੂਰਖ ਬਣਿਆ ਇਸ ਬੰਦੇ ਦੇ ਹੱਥੋ । ਰਾਜ ਕੁਮਾਰ ਨੂੰ ਦੁੱਖ ਤਾਂ ਬੜਾ ਲੱਗਿਆ ਪੱਤਰਕਾਰੀ ਦਾ ਇਹ ਰੂਪ ਵੀ ਰਾਜ ਕੁਮਾਰ ਨੂੰ ਨਜ਼ਰ ਆਇਆ ।
ਰਾਜ ਕੁਮਾਰ ਦਾ ਬਚਪਨ ਦਾ ਦੋਸਤ ਟੋਨੀ ਉਸ ਨੇ ਪੜ੍ਹਾਈ ਤਾਂ ਠੀਕ-ਠੀਕ ਕੀਤੀ ਪਿਤਾ ਪੁਰਖੀ ਲਕੜੀ ਦੇ ਕੰਮ 'ਚ ਪੈ ਗਿਆ ਸਮਾਂ ਪਾ ਕੇ ਚੰਗਾ ਕਾਰੀਗਰ ਬਣ ਗਿਆ ਘਰ ਵਿਚ ਹੀ ਲੜਕੀ ਦੇ ਕੰਮ ਦਾ ਖਰਾਦ ਲੱਗਿਆ ਹੌਇਆ ਸੀ ਲੇਬਰ ਦੇ ਕੰਮ ਕਰਦੇ ਸਨ ।ਉਸ ਨੂੰ ਕਹਾਣੀਆਂ ਪੜ੍ਹਨ ਫ਼ਿਲਮ ਵੇਖਣ ਦਾ ਖੂਬ ਸ਼ੌਕ ਸੀ ਐਤਵਾਰ ਅਖ਼ਬਾਰ ਵਿਚ ਕਹਾਣੀਆਂ ਸੰਪਾਦਕੀ ਅਤੇ ਹੋਰ ਮੈਟਰ ਪੜ੍ਹਦਾ ਇਧਰ-ਉਧਰ ਦੀਆਂ ਖ਼ਬਰਾਂ ਦਾ ਵੀ ਉਸ ਨੂੰ ਸ਼ੌਕ ਸੀ ਰਾਜ ਕੁਮਾਰ ਅਕਸਰ ਉਸ ਨਾਲ ਬੈਠਦਾ ਗੱਲਾਂ-ਗੱਲਾਂ ਵਿਚ ਉਸ ਨੇ ਕਿਹਾ "ਮੇਰੇ ਚਾਚੇ ਦਾ ਮੁੰਡਾ ਦਨੇਸ਼ ਪ੍ਰਵਾਨਾ ਬਹੁਤ ਵੱਡਾ ਲੇਖਕ ਹੈ ਅਫ਼ਸਰ ਹੈ ਉਸ ਦੀ ਜਾਣ ਪਚਾਣ ਬਹੁਤ ਵੱਡੇ-ਵੱਡੇ ਲੇਖਕਾਂ ਨਾਲ ਹੈ ਸ਼ਾਇਦ ਉਹ ਤੇਰੀ ਮਦਦ ਕਰੇ ।"
ਕੁੱਝ ਦਿਨਾਂ ਬਾਅਦ ਟੋਨੀ ਰਾਜ ਕੁਮਾਰ ਨੂੰ ਦਨੇਸ਼ ਪ੍ਰਵਾਨੇ ਦੇ ਘਰ ਲੈ ਗਿਆ ਜਾਂਦੇ ਟੋਨੀ ਨੇ ਕਿਹਾ "ਵੀਰ ਜੀ ਇਹ ਮੇਰਾ ਦੋਸਤ ਹੈ ਸਾਡੇ ਘਰ ਦੇ ਨੇੜੇ ਰਹਿੰਦਾ ਹੈ ਇਸ ਦਾ ਨਾਂ ਰਾਜ ਕੁਮਾਰ ਹੈ ਤੁਹਾਡੇ ਵਾਂਗ ਲਿਖ ਲੈਂਦਾ ਹੈ ਕਈ ਅਖ਼ਬਾਰਾਂ , ਰਸਾਲਿਆਂ'ਚ ਇਸ ਦੀਆ ਕਹਾਣੀਆਂ ਛੱਪਦੀਆਂ ਰਹਿੰਦੀਆਂ ਹੈ ਤੁਸੀਂ ਕੋਈ ਇਸ ਦੀ ਮਦਦ ਕਰੋ …..।" 
"ਅੱਛਾ ਇਹ ਤਾਂ ਸਾਡੀ ਬਰਾਦਰੀ ਦਾ ਹੌਇਆ ਨਾਂ ਕੀ ਲਿਖ ਲੈਂਦਾਹੈ ਨੌਜਵਾਨਾਂ ਤੈਨੂੰ ਵੇਖ ਕੇ ਬੜੀ ਖੁਸ਼ੀ ਹੋਈ …..।" "ਕੁੱਝ ਨਹੀਂ ਭਾਅ ਜੀ ਬੱਸ ਥੌੜ੍ਹਾ ਬਹੁਤ ਸ਼ੌਕ ਪੂਰਾ ਕਰ ਲਈ ਦਾ ਹੈ ….।" "ਚੰਗੀ ਗੱਲ ਹੈ ਇਹ ਸਿਰਫ਼ ਸ਼ੌਕ ਹੀ ਨਹੀਂ ਹੈ ਇਹ ….ਵੀ ਹੌਣਾ ਚਾਹੀਦਾ ਹੈ ਆਪਣੀ ਕਲਮ ਰਹੀ  ਇਨਸਾਨੀਅਤ ਦੀ ਸੇਵਾ ਕਰਨ ਦਾ । ਲਿਖਣ ਦਾ ਗੁਣ ਕੁਦਰਤ ਸਭ ਨੂੰ ਨਹੀਂ ਦੇਂਦੀ ਕਿਸੇ-ਕਿਸੇ ਨੂੰ ਦੇਂਦੀ ਹੈ ਇਸ ਦੀ ਸਹੀ ਵਰਤੋਂ ਕਰੋ । ਅਗਰ ਮੌਕਾ ਮਿਲਿਆ ਤਾਂ ਤੇਰੀਆਂ ਰਚਨਾਵਾਂ ਨੂੰ ਪੜ੍ਹਗਾ ਤੇ ਵਿਚਾਰ ਕੀਤਾ ਜਾਵੇਗਾ ….।"
"ਭਾਅ ਜੀ ਮੈਂ ਆਪਣੀਆ ਲਿਖੀਆ ਪ੍ਰਕਾਸ਼ਤ ਹੌਈਆਂ ਕਹਾਣੀਆ ਦੀ ਫੋਟੋ ਸਟੇਟ ਲੈ ਕੇ ਆਇਆ ਹਾਂ ਨਾਲੇ ਨਾਵਲ ਵੀ ਲਿਖਿਆ ਹੈ…..।"
"ਅੱਛਾ ਦੇ ਦੇਣਾ ਪੜ੍ਹ ਕੇ ਵਿਚਾਰ ਕਰਕੇ ਫਿਰ ਤੈਨੂੰ ਹੋਰ ਕੀ ਕਰਨਾ ਚਾਹੀਦਾ ਹੈ ਦੱਸਾਂਗੇ ਬੱਸ ਵੱਧ ਤੋ ਵੱਧ ਪੜੋ ਇਹ ਤਿੰਨ ਮੈਗਜ਼ੀਨ ਹੈ । ਇਸ ਸਲਾਨਾ ਚੰਦ ਭਰ ਕੇ ਲਗਾਵਾ ਲਉ ,ਇਸ ਨਾਲ ਗਿਆਨ ਵਿਚ ਵਾਧਾ ਹੋਵੇਗਾ…….।"
"ਵੈਸੇ ਭਾਅ ਜੀ ਮੈਂ ਜਿਲ੍ਹਾਂ ਦਾ ਲਾਈਬਰੇਰੀ ਦਾ ਮੈਂਬਰ ਵੀ ਹੈ ਮੇਰਾ ਕਾਟ ਵੀ ਬਣਿਆ ਹੈ ਲਾਈਬਰੇਰੀ 'ਚ ਮੈਂ ਪੁਸਤਕਾਂ ਅਖ਼ਬਾਰਾਂ , ਰਸਾਲੇ , ਅਕਸਰ ਪੜ੍ਹਦਾ ਰਹਿੰਦਾ ਹਾਂ ….।" "ਚੰਗੀ ਗੱਲ ਹੈ ਇਹ ਕਰਤ ਵਿਦਿਆ ਹੈ ਵੱਧ ਤੋ ਵੱਧ ਗਿਆਨ ਪ੍ਰਾਪਤ ਕਰੋ ਸਹਿਤ ਸਮੁੰਦਰ ਹੈ ਜਿਨ੍ਹਾਂ ਡੁੱਬੋਗੇ ਉਨ੍ਹਾਂ ਹੀ ਗਿਆਨ ਵਿਚ ਵਾਧਾ ਹੋਵੇਗਾ ….।" "ਚੰਗਾ ਵੀਰ ਜੀ ਚੱਲਦੇ ਹਾਂ ਕਾਫ਼ੀ ਸਮਾਂ ਹੋ ਚੁੱਕਿਆ ਹੈ ਟੋਨੀ …..।" ਟੋਨੀ ਨੇ ਦਨੇਸ਼ ਨੂੰ ਕਿਹਾ "ਟੋਨੀ ਰੋਟੀ ਪਾਣੀ ਖਾ ਕੇ ਜਾਣਾ ਤੇਰੀ ਭਰਜਾਈ ਆਉਣ ਵਾਲੀ ਹੈ ਬੱਚਿਆ ਦੀਆਂ ਕਿਤਾਬਾਂ ਲੈਣ ਗਈ ਹੈ ਘਰ ਦੀ ਸਾਰੀ ਜੁੰਮੇਵਾਰੀ ਮੈਡਮ ਦੀ ਹੈ ਬੱਸ ਅਸੀਂ ਤਾਂ ਨੌਕਰੀ ਕਰਦੇ ਹਾਂ ਜਾਂ ਸਹਿਤ ਦੀ ਸਰਿਜਨਾ ਕਰਦੇ ਹਾਂ …..।" "ਦੇਖ ਰਾਜ ਕੁਮਾਰ ਦਨੇਸ਼ ਵੀਰ ਜੀ ਨੇ ਆਪਣੀ ਜਿੰਦਗੀ ਵਿਚ ਬਹੁਤ ਸੰਘਰਸ਼ ਕੀਤਾ ਹੈ ਪਹਿਲੇ ਦੱਸਵੀਂ ਕੀਤੀ ਫਿਰ ਪ੍ਰਾਈਵੇਟ ਕੰਮ ਕੀਤਾ । ਚਾਚਾ ਸਾਡਾ ਰੱਜ ਕੇ ਸ਼ਰਾਬੀ ਛੋਟੇ ਭਰਾਵਾਂ ਦਾ ਬੋਝ ਵੀ ਦਨੇਸ਼ ਵੀਰ ਨੇ ਚੁੱਕਿਆ ਆਪਣੇ ਸਿਰ ਤੇ ਨੌਕਰੀ ਕੀਤੀ ਬੱਸ ਨੌਕਰੀ ਕਰ ਰਹੇ ਹੈ ਬੱਲੇ-ਬੱਲੇ ਹੈ……।"  
"ਟੋਨੀ ਵੀਰ ਬੰਦੇ ਨੂੰ ਸੰਘਰਸ਼ ਤਾਂ ਕਰਨਾ ਹੀ ਪੈਂਦਾ ਹੈ । ਕੁੱਝ ਬੰਦਿਆ ਨੂੰ ਵਿਰਸੇ ਵਿਚ ਸਭ ਕੁੱਝ ਮਿਲ ਜਾਂਦਾ ਹੈ ਬਾਕੀਆ ਨੂੰ ਖੁਦ ਹਾਸਲ ਕਰਨਾ ਪੈਂਦਾ ਹੈ ।ਸਹਿਤਕ ਖੇਤਰ ਵਿਚ ਵੀ ਮਿਹਨਤ ਕੀਤੀ ਤਾਂ ਕੋਈ ਪੁਜ਼ੀਸ਼ਨ ਬਣੀ …..।"
"ਚੰਗਾ ਵੀਰ ਜੀ ਅਸੀਂ ਚੱਲਦੇ ਹਾਂ …।"
"ਚੱਲੇ ਜਾਣਾ ਹੈ ਰੁਕਣਾ ਨਹੀਂ …।" 
"ਨਹੀਂ ਰੁਕਣਾ ਚੱਲੇ ਜਾਣਾ ਹੈ ਕਾਫ਼ੀ ਸਮਾਂ ਹੋ ਗਿਆ ਹੈ ।" ਦੋਵੇ ਚੱਲੇ ਗਏ ਕੁੱਝ ਦਿਨਾਂ ਬਾਅਦ ਦਨੇਸ਼ ਪਰਵਾਨਾ ਟੋਨੀ ਦੇ ਘਰ ਆਇਆ ਟੋਨੀ ਨੇ ਰਾਜ ਕੁਮਾਰ ਆਪਣੇ ਘਰ ਸੱਦਿਆ ।ਚਾਹ ਪਾਣੀ ਪੀਣ ਦੇ ਬਾਅਦ ਦਨੇਸ਼ ਪਰਵਾਨੇ ਨੇ ਬੈਗ ਵਿੱਚੋਂ ਕਾਗਜ਼ ਕੱਢੇ ਜਿਨ੍ਹਾਂ 'ਚ ਦਨੇਸ਼ ਦਾ ਮੈਟਰ ਲਿਖਿਆ ਸੀ । ਰਾਜ ਕੁਮਾਰ ਨੂੰ ਦੇਂਦਾ ਬੌਲਿਆ " ਦੇਖ ਰਾਜ ਕੁਮਾਰ ਲਿਖਣ ਨਾਲ ਬੰਦਾ ਲੇਖਕ ਨਹੀਂ ਬਣ ਜਾਂਦਾ ਠੀਕ ਹੈ ਵਿਸ਼ੇ ਚੰਗੇ ਹੈ ਬਹੁਤ ਜਰੂਰੀ ਹੁੰਦਾ ਹੈ ।ਲੇਕਿਨ ਰਚਨਾਂ ਦੀ ਤਕਨੀਕ ਦਾ ਸਹੀ ਹੋਣਾ ਬਹੁਤ ਜਰੂਰੀ ਹੁੰਦਾ ਹੈ ਨਾਲੇ ਹਰ ਘਟਨਾਂ ਕਹਾਣੀ ਨਹੀਂ ਬਣ ਸਕਦੀ ਤੇਰੀਆਂ ਰਚਨਾਵਾਂ 'ਚ ਕੱਚਾ ਪਨ ਕਾਫ਼ੀ ਹੈ । ਮੇਰੇ ਹਿਸਾਬ ਨਾਲ ਤੈਨੂੰ ਹੋਰ ਬਹੁਤ ਕੁੱਝ ਸਿੱਖਣਾ ਪਵੇਗਾ ਬਹੁਤ ਕੁੱਝ ਸਮਝਣ ਦੀ ਲੋੜ ਹੈ । ਛੰਗਾ ਸਹਿਤ ਪੜੋ ।ਜ਼ਿਆਦਾ ਲਿਖਣ ਨਾਲੋ ਜ਼ਿਆਦਾ ਪੜ੍ਹਨਾ ਬਹੁਤ ਜਰੂਰੀ ਹੈ ਤੁਹਾਡੀਆਂ ਕੁੱਝ ਰਚਨਾਵਾਂ ਨੂੰ ਸੋਧਿਆ ਹੈ ਰੂਪ ਹੈ ਇਸ ਨੂੰ ਦੇਖੋ । ਛੋਟੇ-ਛੋਟੇ ਅਖ਼ਬਾਰਾਂ , ਰਸਾਲਿਆਂ 'ਚ ਰਚਨਾਵਾਂ ਦਾ ਪ੍ਰਕਾਸ਼ਤ ਹੌਣਾ ਕੋਈ ਇੱਡੀ ਵੱਡੀ ਗੱਲ ਨਹੀਂ ਹੁੰਦੀ ਉੱਚ ਪੱਧਰੀ ਮੈਗਜ਼ੀਨ ਵਿਚ ਛੱਪੇ ਫਿਰ ਰਚਨਾਂ ਦੀ ਚਰਚਾ ਹੋਵੇ ਲੋਕਾਂ ਦੇ ਦਿਲੋ ਦਿਮਾਗ ਤੇ ਛਾਅ ਜਾਣੇ ਲੋਕਾਂ ਦਾ ਦਿਸ਼ਾ ਨਿਰਦੇਸ਼ ਕਰੇ ਉਹ ਰਚਨਾਂ ਸਾਰਥਕ ਹੁੰਦੀ ਹੈ । ਮੈਨੂੰ ਉਮੀਦ ਹੈ ਕੇ ਮੇਰੀਆ ਗੱਲਾਂ ਤੇਰੇ ਦਿਮਾਗ ਵਿਚ ਆ ਗਈਆ ਹੋਣਗੀਆ…।"
ਰਾਜ ਕੁਮਾਰ ਦੇ ਦਿਮਾਗ ਵਿਚ ਦਨੇਸ਼ ਦੀਆਂ ਗੱਲਾਂ ਬੈਠ ਗਈਆਂ । ਕੁੱਝ ਗੱਲਾਂ ਨਾਲ ਤਾਂ ਉਸ ਨੇ ਸਹਿਮਤੀ ਪ੍ਰਗਟ ਕੀਤੀ ।ਉਸ ਦੀਆਂ ਗੱਲਾਂ 'ਚ ਮੈਂ ਵੀ ਮਹਿਸੂਸ ਕੀਤਾ ਉਸ ਨੂੰ ਮਹਿਸੂਸ ਹੌਇਆ ਦਨੇਸ਼ ਪਰਵਾਨਾ ਉਸ ਦਾ ਹੌਂਸਲਾ ਘਟਾ ਰਿਹਾ ਹੈ ਆਪਣੀ ਮਰਜ਼ੀ ਉਸ ਉਪਰ ਧੋਪ ਰਿਹਾ ਹੈ ਉਸ ਨੂੰ ਪਿੱਛੇ ਉੱਲੂ ਬਣਾਉਣ ਦਾ ਯਤਨ ਕਰ ਰਿਹਾ ਹੈ ਫਿਰ ਵੀ ਦਨੇਸ਼ ਕੋਲ ਰਾਜ ਕੁਮਾਰ ਨੇ ਕਾਫ਼ੀ ਕੁੱਝ ਸਿੱਖਿਆ ਹੈ ਕਿਉਂਕਿ ਸੱਚ ਹੀ ਦੇਸ਼ ਦਨੇਸ਼ ਪ੍ਰਵਾਨਾ ਕਾਫ਼ੀ ਉੱਚ ਪੱਧਰ ਦਾ ਸਹਿਤਕਾਰ ਹੈ ਉਸ ਦੀਆ ਰਚਨਾਵਾਂ 'ਚ ਜਾਨ ਹੈ । 
" ਸੁਣਿਆ ਹੈ ਤੁਸੀਂ ਨਾਵਲ ਲਿਖਿਆ ਹੈ…… ।" 
"ਲਿਖਿਆ ਹੈ ਸਾਗਰ ਦੀਆ ਲਹਿਰਾ……।"
"ਉਸ ਕਾਪੀ ਦੀ ਕਿੰਨ੍ਹੀ ਕੀਮਤ ਹੈ …..।"
"ਇਕ ਕਾਪੀ ਪੰਜਾਹ ਰੁਪਏ ਹੈ…..?"
"ਆਹ ਲਉ ਪੰਜਾਹ ਰੁਪਏ ਕਿਤਾਬ ਦੀ ਕੀਮਤ……।"
"ਟੋਨੀ ਹੱਥ ਭੇਜ ਦੇਵਾਂਗਾ ਨਾਵਲ ।"
ਪ੍ਰਵਾਨੇ ਦਾ ਨਾਵਲ ਪ੍ਰਾਪਤ ਕਰਕੇ ਰਾਜ ਕੁਮਾਰ ਨੇ ਪੜ੍ਹਿਆ ।ਸੱਚ ਹੀ ਨਾਵਲ ਵਿਚ ਜਿੰਦਗੀ ਦੀ ਸੱਚਾਈ ਸੀ ਸਧਾਰਨ ਲੋਕਾਂ ਦੇ ਸੰਘਰਸ਼ ਦੀ ਕਹਾਣੀ ਜਿਉਂਦੇ ਰਹਿਣ ਲਈ ਪੈਰ-ਪੈਰ ਤੇ ਸੰਘਰਸ਼ ਕਰਨਾ ਪੈਂਦਾ ਹੈ ਉਨ੍ਹਾਂ ਨੂੰ ਤੇ ਕੁੱਝ ਲੋਕ ਆਪਣੀ ਫੋਕੀ ਹੈਕੜ ਨਿੱਜੀ ਸੁਖ ਅਰਾਮ ਦੀ ਖਾਤਰ ਸਧਾਰਨ ਵਰਗ ਦੇ ਲੋਕਾਂ ਦੇ ਰਸਤੇ 'ਚ ਮੁਸ਼ਕਲਾਂ ਪੈਦਾ ਕਰਦੇ ਹੈ।
ਦਨੇਸ਼ ਲੋਕਲ ਸਹਿਤ ਸਭ ਦਾ ਪ੍ਰਧਾਨ ਸਾਰੇ ਦੇ ਸਾਰੇ ਮੈਂਬਰ ਉੱਚ ਪੱਧਰੀ ਚੋਟੀ ਦੇ ਸਹਿਤ ਕਾਰ ਅਤੇ ਉੱਚ ਅਹੁਦਿਆਂ ਤੇ ਬੈਠੇ ਸਰਕਾਰੀ ਮੁਲਜ਼ਮ ਸਨ ਉਸ ਸਹਿਤ ਸਭਾ ਦਾ ਦਨੇਸ਼ ਮੈਂਬਰ ਬਣ ਗਿਆ । ਕਦੀ-ਕਦੀ ਸਹਿਤ ਸਭਾਂ 'ਚ ਭਾਗ ਲੈਂਦਾ ਉਸ ਨੂੰ ਖੁਦ ਰਚਨਾਂ ਪੇਸ਼ ਕਰਨ ਦਾ ਮੌਕਾ ਤਾਂ ਨਹੀਂ ਮਿਲਿਆ ਰਚਨਾਵਾਂ ਬਾਰ੍ਹੇ ਗਿਆਨ ਜਰੂਰ ਹੁੰਦਾ ਜਾਂ ਰਿਹਾ ਸੀ ।ਪੰਜਾਬੀ ਭਾਸ਼ਾ ਅਤੇ ਸਭਿਅਚਾਰ ਨੂੰ ਪ੍ਰੱਫਲਤ ਕਰਨ ਲਈ ਪੰਜਾਬੀ ਕੇਂਦਰੀ ਲੇਖਕ ਸਭਾ ਨਾਲ ਸਥਾਨਿਕ ਸਹਿਤ ਸਭਾਵਾਂ ਜੁੜੀਆਂ ਹੋਣ ਕਰਕੇ ਇਕ ਰਾਸ਼ਟਰੀ ਪੱਧਰ ਦੀ ਕੇਂਦਰੀ ਲੇਖਕ ਸਭਾ ਬਣਾਈ ਗਈ ।ਸਮੇਂ-ਸਮੇਂ ਅਨੁਸਾਰ ਸਹਿਤ ਸਭਾ ਸਮਾਗਮ ਕਹਾਣੀ ਗੋਸ਼ਟੀਆ ਕਵੀ ਦਰਬਾਰ ਰੌਸ਼ਨੀ ਅਤੇ ਆਵਾਜ਼ ਨਾਟਕ ਮੁਕਾਬਾਲੇ ਹੁੰਦੇ ਰਹਿੰਦੇ ਇਸੇ ਸਭਾ ਦੇ ਰਾਹੀਂ ।ਪੰਜਾਬ ਸਰਕਾਰ ਨੂੰ ਪੰਜਾਬੀ ਦੇ ਪ੍ਰਤੀ ਜ੍ਰਗਿਤ ਕਰਨ ਲਈ ਜਲਸੇ ਜਲੂਸ ਅਤੇ ਧਰਨੇ ਦਿੱਤੇ ਜਾਂਦੇ । ਇਸ ਸਭਾ ਦੀ ਮੈਂਬਰ ਸ਼ੀਪ ਉਹ ਲੇਖਕ ਲੈ ਸਕਦਾ ਸੀ ਜਿਸ ਦੀ ਕੋਈ ਕਿਤਾਬ ਪ੍ਰਕਾਸ਼ਤ ਹੋਈ ਹੋਵੇ ਜਾਂ ਉਹ ਉਘੈ ਅਖ਼ਬਾਰ ਰਸਾਲਿਆਂ 'ਚ ਪ੍ਰਕਾਸ਼ਤ ਹੁੰਦਾ ਹੋਵੇ ।ਇਸ ਦੀ ਪੁਸ਼ਟੀ ਸਥਾਨਿਕ ਸਹਿਤ ਜਰਨਲ ਸਕੱਤਰ ਕਰ ਸਕਦਾ ਸੀ ਹੋਰ ਕੋਈ ਨਹੀਂ । ਦਨੇਸ਼ ਪ੍ਰਵਾਨੇ ਨੇ ਰਾਜ ਕੁਮਾਰ ਨੂੰ ਆਪਣੀ ਸਹਿਤ ਸਭਾ ਰਹੀ ਮੈਂਬਰ ਸ਼ੀਪ ਕਰਵਾ ਦਿੱਤੀ । ਅਕਸਰ ਇਸ ਸਹਿਤ ਸਭਾ ਦੀ ਚਾਰ ਸਾਲ ਬਾਅਦ ਚੋਣ ਹੁੰਦੀ ਹੈ ।ਇਸ ਦਾ ਹੈਡ ਆਫਿਸ ਲੁਧਿਆਣੇ ।ਇਸ ਸਹਿਤ ਸਭਾ ਦੀ ਚੋਣ ਦਾ ਪ੍ਰਚਾਰ ਅਖ਼ਬਾਰ ਰਸਾਲਿਆਂ 'ਚ ਖੂਬ ਹੁੰਦਾ ਖੂਬ ਰਾਜਨੀਤੀ ਵਰਤੀਂ ਜਾਂਦੀ ਇਹ ਸਹਿਤ ਸਭਾ ਕਮਿਊਨਿਸ਼ਟ ਪਾਰਟੀਆ ਦੇ ਪ੍ਰਭਾਵਾਂ ਹੇਠਾਂ ਹੈ । ਇਸ ਦੀ ਚੋਣ ਸਮੇਂ ਆਪਣੇ-ਆਪਣੇ ਸ਼ਹਿਰ ਤੋ ਬੱਸਾ ਭਰ ਕੇ ਲੁਧਿਆਣੇ ਲੈ ਕੇ ਜਾਂਦੇ ਬੱਸਾ ਦਾ ਕਿਰਾਇਆ ਅਤੇ ਹੋਰ ਖਰਚਾ ਚੋਣ ਤੇ ਖੜੇ ਉਮੀਦਵਾਰ ਕਰਦੇ । ਅੱਜ ਚੋਣ ਲਈ ਲੁਧਿਆਣਾ ਜਾਣਾ ਸੀ ।ਦਿਨੇਸ਼ ਪ੍ਰਵਾਨੇ ਨੇ ਹੱਕ ਸੀ ਰਾਜ ਕੁਮਾਰ ਦੀ ਸੋਚ । ਰਾਜ ਕੁਮਾਰ ਬੱਸ ਦੀ ਉਡੀਕ ਕਰ ਰਿਹਾ ਸੀ ਕੇ ਉਸ ਦੇ ਨੇੜੇ ਇਕ ਵਿਅਕਤੀ ਆਇਆਂ ਉਮਰ 'ਚ ਕੁੱਝ ਜਿਆਦਾ ਰਾਜ ਕੁਮਾਰ ਨਾਲੋ ਸਰੀਰਕ ਪੱਖੋ ਤਕੜਾ ਕਰੀਬ ਆਉਂਦਾ ਬੌਲਿਆਂ " ਤੁਸੀਂ ਕੇਂਦਰੀ ਲੇਖਕ ਸਭਾ ਦੀ ਚੋਣ ਵਾਸਤੇ ਲੁਧਿਆਣੇ ਜਾਣਾ ਹੈ……।" " ਹਾਂ ਜਾਣਾ ਤਾਂ ਲੁਧਿਆਣਾ, ਹਾਂ ਮੈਂ ਵੀ ਕੇਂਦਰੀ ਲੇਖਕ ਸਭਾ ਦਾ ਮੈਂਬਰ ਹਾਂ ….।"
"ਮੈਂਬਰ ਤਾਂ ਮੈਂ ਵੀ ਹਾਂ ਮੈਂ ਇਕਾਲਾ ਹਾਂ ਮੈਨੂੰ ਵੀ ਮਹਿਸੂਸ ਹੋਰ ਰਿਹਾ ਸੀ ਸ਼ਾਇਦ ਤੁਸੀਂ ਵੀ ਇਸ ਸਮੇਂ ਇਕਲੇ ਹੋਵੇਗੇ ।ਲੰਬਾ ਸਫ਼ਰ ਹੈ ਸਾਥ ਹੋ ਜਾਵੇਗਾ ਤਾਂ ਗੱਲਾਂ ਬਾਤਾਂ 'ਚ ਸਮਾਂ ਬਤੀਤ ਹੋ ਜਾਵੇਗਾ ……।" "ਗੱਲ ਤਾਂ ਤੁਹਾਡੀ ਠੀਕ ਹੈ ਇਕਾਲਾ ਬੰਦਾ ਬੋਰ ਹੋ ਜਾਂਦਾ ਹੈ…..।" ਦੋਵੇ  ਆਪਸ ਵਿਚ ਗੱਲਾਂ ਕਰਦੇ ਹੀ ਪਏ ਸਨ ਕੇ ਬੱਸ ਵੀ ਆ ਗਈ ਦੋਵੇ ਬੱਸ ਦੀ ਮਗਰਲੀ ਸ਼ੀਟ ਤੇ ਬੈਠ ਗਏ ਤੇ ਬੱਸ ਆਪਣੀ ਮੰਜ਼ਲ ਵੱਲ ਤੁਰ ਪਈ ।
"ਤੁਹਾਡਾ ਕੀ ਨਾਮ ਹੈ ….?"
"ਮੇਰਾ ਨਾਂ ਬਲਦੇਵ ਦੀਵਾਨਾ ਹੈ….।"
"ਤੁਹਾਡਾ ਕੀਨਾ ਹੈ…..?"
"ਜੀ ਮੇਰਾ ਨਾ ਰਾਜ ਕੁਮਾਰ ….।"
"ਰਾਜ ਕੁਮਾਰ ਜੀ ਤੁਹਾਡਾ ਕੀ ਸ਼ੌਕ ਹੈ …..? ਤੁਸੀਂ ਕੇਂਦਰੀ ਸਭਾ ਨਾਲ ਕਿਸ ਨਾਲ ਸਬੰਧ ਹੋ ਮੇਰਾ ਮਤਲਬ ਕਿਸ ਰਾਹੀਂ ਤੁਸੀਂ ਕੇਂਦਰੀ ਲੇਖਕ ਸਭਾ ਦਾ ਮੈਂਬਰ ਸ਼ੀਪ ਲਈ…..।"
"ਜੀ ਮੈਂ ਦਨੇਸ਼ ਦੀਵਾਨਾ ਜੀ ਨਾਲ ਸਬੰਧ ਹਾਂ ਪ੍ਰਵਾਨਾ ਜੀ ਨਾਲ ਮੇਰੇ ਚੰਗੇ ਸਬੰਧ ਹੈ ਉਨ੍ਹਾਂ ਨੇ ਮੈਨੂੰ ਕੇਂਦਰੀ ਲੇਖਕ ਸਭਾ ਦੀ ਮੈਂਬਰ ਸ਼ੀਪ ਦਵਾਈ । ਮੈਂ ਕਹਾਣੀਆਂ, ਲੇਖ, ਨਾਵਲ ਲਿਖ ਲੈਂਦਾ ਹਾਂ ।ਮੇਰੀਆਂ ਰਚਨਾਵਾਂ ਅਕਸਰ ਪ੍ਰਕਾਸ਼ਤ ਹੁੰਦੀਆਂ ਰਹਿੰਦੀਆਂ ਹੈ…….।"
"ਬੜੀ ਖੁਸ਼ੀ ਹੌਈ ਤੁਹਾਨੂੰ ਮਿਲ ਕੇ ….।"
"ਦੀਵਾਨਾ ਸਹਿਬ ਤੁਸੀਂ ਕੀ ਲਿਖਦੇ ਹੋ…..?"
"ਮੈਂ ਤਾਂ ਸਿਰਫ਼ ਨਾਵਲ ਲਿਖਦਾ ਹਾਂ ਹੁਣ ਮੈਂ ਸਹਿਤਕ ਜਗਤ ਨੂੰ ਦੱਸ ਨਾਵਲ ਦਿੱਤੇ ਹੈ ਮੇਰੇ ਪਿਤਾ ਜੀ ਸਿਆਸਤ ਹੈ ਮੇਰਾ ਭਰਾ ਰਾਜਨੀਤਕ ਪਾਰਟੀ ਦਾ ਪ੍ਰਧਾਨ ਮੈਂ ਇਸ ਵਕੱਤ ਸੈਨਿਕ ਨਾਂ ਦਾ ਮਾਸਿਕ ਮੈਗਜ਼ੀਨ ਪ੍ਰਕਾਸ਼ਤ ਕਰ ਰਿਹਾ ਹਾਂ ।ਮੈਂ ਸਾਹਿਤਕ ਪੁਸਤਕਾਂ ਪ੍ਰਕਾਸ਼ਤ ਕਰਤ ਦਾ ਵੀ ਕੰਮ ਕਰਦਾ ਹਾਂ ।ਮੇਰੇ ਨਾਵਲ ਪੰਜਾਬੀ ਦੀਆਂ ਮੁਸ਼ਹੂਰ ਅਖ਼ਬਾਰਾਂ 'ਚ ਲੜੀਵਾਰ ਪ੍ਰਕਾਸ਼ਤ ਹੋ ਚੁੱਕੇ ਹਨ ।ਮੈਂ ਸਮਾਜ ਸੁਧਾਰਨ ਲੇਖਕ ਪੰਜਾਬੀ ਨਾਵਲ ਦੇ ਪਿਤਾਮਾ ਜੋਧ ਸਿੰਘ ਦੇ ਪ੍ਰਭਾਵ ਹੇਠਾਂ ਲਿਖਣ ਲੱਗਾ ।ਜੋਧ ਸਿੰਘ ਮੈਂ ਦਿੱਲ-ਦਿਮਾਗ 'ਚ ਵਾਸਿਆ ਹੌਇਆਂ ਹੈ ਉਹ ਪੰਜਾਬੀ ਸਹਿਤ ਦੀ ਜਿੰਦ ਜਾਨ ਹੈ ਉਨ੍ਹਾਂ ਵਰਗੇ ਸਹਿਤਕਾਰ ਸਦੀ 'ਚ ਇਕ ਵਾਰ ਪੈਦਾ ਹੁੰਦੇ ਹੈ ਉਹ ਤਾਂ ਸਮਾਜ ਦਾ ਸਰਮਾਇਆਂ ਹੁੰਦੇ ਹੈ । ਜੋਧ ਸਿੰਘ ਦਾ ਨਾਂ ਸੁਣਦੇ ਹੀ ਰਾਜ ਕੁਮਾਰ ਦਾ ਚਿਹਰਾ ਖਿੜ ਗਿਆ । ਬੜੇ ਜੋਸ਼ ਨਾਲ ਬੌਲਿਆ ।
" ਦੀਵਾਨਾ ਸਹਿਤ ਸਾਡੀ ਖੂਬ ਜੰਮੇਗੀ ਆਪਸ ਵਿਚ ਜੋਧ ਸਿੰਘ ਨੂੰ ਮੈਂ ਵੀ ਖੂਬ ਦਿੱਲੋ ਜਾਨ ਨਾਲ ਪੜ੍ਹਿਆ ।ਜੋਧ ਸਿੰਘ ਜੀ ਸੱਚ ਸਮਾਜ ਸੁਧਾਰਕ ਲੇਖਕ ਸਨ ਮੈਂ ਉਨ੍ਹਾਂ ਦੇ ਕਾਫ਼ੀ ਨਾਵਲ ਪੜ੍ਹੇ ਉਨ੍ਹਾਂ ਨੇ ਕਹਾਣੀਆਂ ਵੀ ਲਿਖੀਆਂ ਸਨ ਜਲੰਧਰ ਦੂਰਦਰਸ਼ਨ ਤੋ ਉਸ ਦੇ ਅਧਾਰ ਤੇ ਡਰਾਮੇ ਆਏ ਸਨ । ਸੱਚ ਹੀ ਜੋਧ ਸਿੰਘ ਸਿੰਘ ਜੀ ਸਮਾਜ ਸੁਧਾਰਕ ਆਗੂ ਸਨ ….।" 
ਗੱਲਾਂ ਕਰਦੇ-ਕਰਦੇ ਇਕ ਵਿਅਕਤੀ ਕੋਲ ਆਇਆਂ ਤੇ ਬੜੇ ਜੋਸ਼ ਨਾਲ ਬੌਲਿਆਂ ।" ਦੀਵਾਨਾ ਸਹਿਤ ਬੜੇ ਸਾਲਾਂ ਬਾਅਦ ਦੀ ਗੱਲ ਹੈ ਤੁਸੀਂ ਕਿੱਥੇ ਛੁੱਪ ਗਏ ਇਕ ਸਮਾਂ ਸੀ ਤੁਹਾਡੇ ਨਾਵਲਾਂ ਨੇ ਸਹਿਤਕ ਜਗਤ ਵਿਚ ਧੂਮ ਪਾ ਦਿੱਤੀ ਸੀ ।ਦੇਵਗਨ ਪਬਲੀਕੇਸ਼ਨ , ਰੌਸ਼ਨੀ ਪਬਲੀਕੇਸ਼ਨ ਅਤੇ ਸਮਾਰਟ ਪਬਲੀਕੇਸ਼ਨ ਤਾਂ ਤੁਹਾਡੇ ਨਾਵਲਾਂ ਦੇ ਦੀਵਾਨੇ ਸਨ । ਹਰ ਸਾਲ ਪ੍ਰਕਾਸ਼ਤ ਕਰਦੇ ਸਨ ਤੁਹਾਡੇ ਨਾਵਲ । 
" ਸਾਜਨ ਬੱਧਣ ਸਹਿਤ ਘਰੇਲੂ ਰੁਲਝੇ ਹੀ ਇਨ੍ਹਾਂ ਵੱਧ ਗਏ ਨਾਵਲ ਲਿਖਣ ਦਾ ਸਮਾਂ ਹੀ ਨਹੀਂ ਮਿਲਦਾ । ਪਿੱਛੇ ਜਿਹੇ ਮੈਂ ਖੁਦ ਪਬਲੀਕੇਸ਼ਨ ਖੋਲ੍ਹਿਆ ਸੀ । ਨਾਲੇ ਮੈਂ ਸਕੂਲਾਂ ਕਾਲਜਾਂ ਦੀ ਸਟੇਸ਼ਨਰੀ ਪ੍ਰਕਾਸ਼ਤ ਕਰਦਾ ਹਾਂ । ਆਪਣੀ ਨਿੱਜੀ ਪ੍ਰੈਟਿੰਗ ਪ੍ਰੈਸ ਵੀ ਲੱਗਾਈ ਸੀ । ਕੁੱਝ ਨਿੱਜੀ ਕਰਨਾ ਕਰਦੇ ਬੰਦ ਕਰਨੀ ਪਈ । ਨਾਲੇ ਫਿਰ ਸ਼ਹਿਰ ਛੱਡਣਾ ਪਿਆ ।ਤੁਹਾਨੂੰ ਤਾਂ ਪਤਾ ਹੈ ਪੰਜਾਬ ਦਾ ਮਾਹੌਲ ਪਿੱਛੇ ਜਿਹੇ ਕਿਹੋ ਜਿਹਾ ਰਿਹਾ ਦਿਨ ਦਿਹਾੜੇ ਬੰਦੇ ਮਾਰ ਦਿੱਤੇ ਜਾਂਦੇ ਸੀ ।ਲੀਡਰ ਪੁਲਿਸ ਸਭ ਦੀ ਆਪਸ 'ਚ ਮਾਰ ਗਾਠ ਸਮਾਜ ਵਿਰੋਧੀ ਅਫ਼ਸਰ ਵੀ ਇਨ੍ਹਾਂ ਦੇ ਨਾਲ ਹੀ ਰਲੇ ਹੁੰਦੇ ਹੈ ।ਗੰਦੀ –ਗੰਦੀ ਸਿਆਸਤ ਦਾ ਮੈਨੂੰ ਵੀ ਸ਼ਿਕਾਰ ਹੋਣਾ ਪਿਆ ਤੁਹਾਨੂੰ ਤਾ ਪਤਾ ਹੈ ਸਾਡੇ ਸਿਆਸਤ ਦਾਨ ਕਿਸ ਹੱਦ ਤੱਕ ਗਿਰ ਸਕਦੇ ਹਨ । ਤੁਹਾਨੂੰ ਇਹ ਵੀ ਪਤਾ ਹੈ ਪਿਤਾ ਜੀ ਕਿੰਨ੍ਹੇ ਸੁਲਝੇ ਹੋਏ ਸਿਆਸਤਦਾਨ ਹੈ ਮੈਨੂੰ ਸਿਆਸਤ ਵਿਚ ਦਿੱਲਚਸਪੀ ਨਹੀਂ ਹੈ ਮੈਨੂੰ ਉਨ੍ਹਾਂ ਦਾ ਸਾਥ ਛੱਡ ਕੇ ਅਮ੍ਰਿੰਤਸਰ ਆਉਣਾ ਪਿਆ । ਸੋ ਇਸੇ ਕਰਕੇ ਮੈਂ ਆਪਣਾ ਨਿੱਜੀ ਮਕਾਨ ਵੀ ਨਹੀਂ ਬਣਾ ਸਕਿਆ ….।"
" ਹੋਰ ਸੁਣਾਉ ਦੀਵਾਨਾ ਸਹਿਬ ਘਰ ਪ੍ਰਵਾਰ ਕਿਵੇਂ ਚੱਲ ਰਿਹਾ ਹੈ…..?" "ਠੀਕ ਠਾਕ ਚੱਲ ਰਹੀ ਹੈ ਜਿੰਦਗੀ ਦੀ ਗੱਡੀ ।ਦੋ ਬੇਟੇ ਇਕ ਬੇਟੀ, ਵੱਡਾ ਬੇਟਾ ਪਿਤਾ ਜੀ ਕੋਲ ਰਹਿੰਦਾ ਹੈ ਛੋਟਾ ਮੇਰੇ ਕੋਲ ,ਪਤਨੀ ਨੇ ਗਰੈਜੂਏਸ਼ਨ ਕੀਤੀ ਹੈ ਸਰਕਾਰੀ ਟੀਚਰ ਹੈ ਸਹਿਤ 'ਚ ਰੂਚੀ ਰੱਖਦੀ ਹੈ ਮੇਰੇ ਲਿਖਣ 'ਚ ਮੇਰੀ ਮਦਦ ਵੀ ਕਰਦੀ ਹੈ…..।" ਇਨ੍ਹੇਂ ਨੂੰ ਦਿਨੇਸ਼ ਪ੍ਰਵਾਨੇ ਦੀ ਨਜ਼ਰ ਦੀਵਾਨਾ ਸਹਿਬ ਤੇ ਪਈ ਆਪਣੀ ਸੀਟ ਤੇ ਉਠਦਾ ਹੌਇਆ ਦਿਨੇਸ਼ ਪ੍ਰਵਾਨਾ ਦੀਵਾਨ ਸਹਿਬ ਕੋਲ ਆਉਂਦਾ ਬੱੋਲਿਆਂ ।ਧੰਨ ਭਾਗ ਦੀਵਾਨਾ ਸਹਿਬ ਤੁਹਾਡੇ ਦਰਸ਼ਨ  ਕਰ ਲਏ ਤੁਸੀਂ ਤਾਂ ਨਾਵਲ ਜਗਤ ਦੇ ਬੋਹੜ ਹੋ …।
" ਮੈਂ ਕੋਈ ਬੋਹੜ ਵਗੈਰਾ ਨਹੀਂ ਇਕ ਇਨਸਾਨ ਹਾਂ ਨਾਵਲ ਜਗਤ ਦੇ ਪਿਤਾਮਾ , ਪਿਤਾਮਾ ਤਾਂ ਜੋਧ ਸਿੰਘ ਜੀ ਹਨ ।ਅਸੀਂ ਤਾਂ ਸਿਰਫ਼ ਨਾ ਮਾਤਰ ਸਹਿਤਕਾਰ ਹਾਂ ।ਐਤਕੀ ਸਹਿਤ ਸਭਾ ਦੀਆਂ ਦੀ ਗਤੀ ਵਿਧੀਆਂ ਹੈ…….।"
"ਸਹਿਤ ਸਭਾ ਦੇ ਪ੍ਰਧਾਨ ਦੀ ਚੋਣ ਤਾਂ ਸਰਬ ਸੰਮਤੀ ਨਾਲ ਹੋ ਗਈ ਹੈ ।ਜਰਨਲ ਸਕੱਤਰ ਅਤੇ ਹੋਰ ਅਹੁੱਦਦਾਰਾਂ ਦੀ ਚੋਣ ਹੋਣੀ ਹੈ ।ਤੁਸੀਂ ਇਮਾਨਦਾਰੀ ਨਾਲ ਵੋਟਾਂ ਪਾਉ ਸ਼ਾਮ ਤੱਕ ਪਤਾ ਲੱਗ ਜਾਵੇਗਾ ਕਿਹੜਾ ਕਾਬਲ ਉਮੀਦਵਾਰ ਤੁਹਾਡੀਆਂ ਉਮੀਦਾਂ ਲਈ ਖਰਾ ਉਤਰੇਗਾ । ਨਵੀ ਸਹਿਤ ਸਭ ਨੂੰ ਸਫਲਤਾ ਦੀਆਂ ਬੁਲੰਦੀਆਂ ਤੇ ਲੈ ਜਾਵੇਗਾ…..।"
ਸ਼ਹਿਤ ਸਭਾ ਦੀ ਚੋਣ ਹੋ ਗਈ ਨਵੀ ਸਹਿਤ ਸਭਾ ਚੁਣੀ ਗਈ । ਬਲਦੇਵ ਦੀਵਾਨਾ ਅਤੇ ਰਾਜ ਕੁਮਾਰ ਦੀ ਸਾਂਝ ਕਾਫ਼ੀ ਮਜਬੂਤ ਹੋ ਗਈ । ਇਕ ਦਿਨ ਰਾਜ ਕੁਮਾਰ ਬਲਦੇਵ ਸਿੰਘ ਦੀਵਾਨਾ ਦੇ ਘਰ ਗਿਆ । ਬਲਦੇਵ ਦੀਵਾਨਾ ਆਪਣੀ ਪਤਨੀ ਨਾਲ ਰਾਜ ਕੁਮਾਰ ਦੀ ਮੁਕਮਲ ਕਰਵਾਉਂਦਾ ਹੌਇਆ ਕਹਿਣ ਲੱਗਾ । " ਸਰੋਜ ਇਹ ਮੇਰੇ ਮਿੱਤਰ ਰਾਜ ਕੁਮਾਰ ਜੀ ਹਨ ਕੇਂਦਰੀ ਲੇਖਕ ਸਭਾ ਦੀ ਚੋਣ ਦੌਰਾਨ ਦੋਸਤ ਬਣੇ ।ਕਾਫ਼ੀ ਕੁੱਝ ਲਿਖਿਆ ਹੈ ਇਨ੍ਹਾਂ ਦੀ  ਇਕ ਗੱਲ ਹੈ ਇਨ੍ਹਾਂ ਦੀ ਦੋਸਤੀ ਦਾ ਦਾਇਆਰਾ ਬਹੁਤ ਵਿਸ਼ਾਲ ਹੈ ਲੁਧਿਆਣੇ 'ਚ ਹੈ ਮੈਨੂੰ ਮਾਸਿਕ ਜਗਤ ਵਿਚ ਪੈਰ੍ਹ ਰੱਖਦਿਆਂ ਇਨ੍ਹਾਂ ਨਾਲੋ ਕਾਫ਼ੀ ਸਮਾਂ ਹੋ ਚੁੱਕਿਆ ਹੈ ਪਰ ਮੇਰੇ ਨਾਲੋ ਵੀ ਵੱਧ ਇਨ੍ਹਾਂ ਦੇ ਸਹਿਤਕਾਰ ਸੱਜਣ ਹਨ । ਇਨ੍ਹਾਂ ਤੋ ਇਹ ਸਾਬਤ ਹੁੰਦਾ ਹੈ ਇਹ ਕਾਫ਼ੀ ਮਿਲਣ ਸਾਰ ਬੰਦੇ ਹਨ….।"
"ਇਹ ਤਾਂ ਚੰਗੀ ਗੱਲ ਹੈ ਬੰਦੇ ਨੂੰ ਮਿਲਣ ਸਾਰ ਹੀ ਹੋਣਾ ਚਾਹੀਦਾ ਹੈ ਪਿਆਰ ਮਹੁੱਬਤ ਹੀ ਇਸ ਦੁਨੀਆਂ 'ਚ ਬੰਦੇ ਨਾਲ ਜਾਣਾ ਹੈ …..।" ਰਾਜ ਕੁਮਾਰ ਕੁੱਝ ਸਮਾਂ ਬੈਠਾ ਚਾਹ ਪਾਣੀ ਪੀਤਾ ਗੱਲਾਂ ਬਾਤਾਂ ਚੱਲਦੀਆਂ ਰਹੀਆਂ । ਫਿਰ ਆਪਣੇ ਘਰ ਆ ਗਿਆ ਰਾਜ ਕੁਮਾਰ । ਪਿੱਛੇ ਜਿਹੇ ਬਲਦੇਵ ਦੀਵਾਨਾ ਮਾਸਿਕ ਮੈਗਜ਼ੀਨ "ਦਿਸ਼ਾ ਨਿਰਦੇਸ਼ ਕਰਦਾ ਸੀ ।ਬਲਦੇਵ ਦੀਵਾਨਾ ਉਸ ਮੈਗਜ਼ੀਨ ਬਾਰ੍ਹੇ ਅਕਸਰ ਰਾਜ ਕੁਮਾਰ ਨਾਲ ਗੱਲ ਕਰਦਾ ਰਹਿੰਦਾ ।ਰਾਜ ਕੁਮਾਰ ਹਮੇਸ਼ਾ ਦੀਨਾ ਦੀਵਾਨਾ ਸਹਿਬ ਨੂੰ ਕਹਿੰਦਾ ।
"ਭਾਅ ਜੀ ਤੁਸੀਂ ਦਿਸ਼ਾ ਨਿਰਦੇਸ਼ ਨੂੰ ਮੁੜ ਪ੍ਰਕਾਸ਼ਤ ਕਰੋ ਤੁਹਾਡੇ 'ਚ ਕਾਬੀਲਤ ਬਹੁਤ ਹੈ ਫਿਰ ਤੁਹਾਡੀ ਜਾਣ ਪਚਾਣ ਵੀ ਬਹੁਤ ਹੈ….।"
"ਰਾਜ ਕੁਮਾਰ ਜੀ ਕਾਅਿਤਬ ਅਤੇ ਜਾਣ ਪਚਾਣ ਨਾਲ ਕੁੱਝ ਨਹੀਂ ਹੁੰਦਾ ਮੈਗਜ਼ੀਨ ਪੈਸਾ ਮੰਗਦਾ ਹੈ ਤੁਹਾਨੂੰ ਪਤਾ ਹੈ ਸਹਿਤਕਾਰ ਮਿੱਤਰ ਤਾਂ ਮੁਫ਼ਤ ਸਹਿਤ ਭਰੋਸਾ ਰੱਖਦੇ ਹੈ ਪੈਸਾ ਕੋਈ ਦੇਂਦਾ ਨਹੀਂ ਨੁਕਤਾ ਚੀਨੀ ਕਰਨ ਨੂੰ ਸਭ ਖੜ੍ਹੇ ਹੋ ਜਾਂਦੇ ਹੈ….।"
"ਦੀਵਾਨਾ ਸਹਿਬ ਗੱਲ ਤਾ ਤੁਹਾਡੀ ਬਿਲਕੁਲ ਠੀਕ ਹੈ ਪੈਸੇ ਧੇਲੇ ਦੀ ਦਦ ਤਾਂ ਮੈਂ ਨਹੀਂ ਕਰ ਸਕਦਾ ਨੱਠ ਭੱਜ ਪੂਰੀ ਮਿਹਨਤ ਨਾਲ ਮੈਗਜ਼ੀਨ ਲਈ ਕੰਮ ਕਰਾਂਗਾ ਆਪੇ ਹੀ ਰੱਬ ਕਿਰਪਾ ਕਰੇਗਾ ….।" "ਠੀਕ ਹੈ ਅਗਰ ਤੁਸੀਂ ਕਹਿੰਦੇ ਹੋ ਤਾਂ ਠੀਕ ਹੈ ।ਵੈਸੇ ਤਾਂ ਕੋਈ ਅੱਗੇ ਨਹੀਂ ਆਉਂਦਾ ਸਭ ਨਾ ਚਾਹੁੰਦੇ ਹੈ ਜਦ ਸਮਾਂ ਆਉਂਦਾ ਹੈ ਤਾਂ ਪਿੱਠ ਵਿਖਾ ਦੇਂਦੇ ਹੈ । ਪਰ ਤੁਹਾਡੇ 'ਚ ਇਹੋ ਜਿਹੀ ਕੋਈ ਗੱਲ ਨਹੀਂ ਨਜ਼ਰ ਆਉਂਦੀ ਲੱਗਦੀ ਇਕ ਵਾਰ ਕਦਮ ਚੁੱਕ ਲਿਆ ਤਾਂ ਪਿੱਛੇ ਨਹੀਂ ਮੁੜਦਾ ….।" "ਦੀਵਾਨਾ ਸਹਿਬ ਪਿੱਛੇ ਮੁੜ ਕੇ ਕੀ ਜਰੂਰਤ ਹੈ ਕੋਸ਼ਿਸ਼ ਕਰੋ ਸਫ਼ਲਤਾਂ ਆਪਣੇ ਆਪ ਕਦਮ ਚੁੰਮੇਗੀ …….।"
ਕੁੱਝ ਦਿਨਾਂ ਬਾਅਦ ਦਿਸ਼ਾ ਨਿਰਦੇਸ਼ ਦੇ ਛੋਟੇ-ਛੋਟੇ ਇਸ਼ਤਿਹਾਰ ਪ੍ਰਕਾਸ਼ਤ ਕੀਤੇ ਗਏ ਵੇਰਣ ਵਾਸਤੇ ਚਿੱਠੀਆਂ ਪ੍ਰਕਾਸ਼ਤ ਕੀਤੀਆਂ । "ਦੇਖੋ ਰਾਜ ਕੁਮਾਰ ਜੀ ਇਹ ਮੈਟਰ ਸੰਪਾਦਕੀ ਮੰਡਲ ਹੈ ਸਾਡਾ …..।"ਰਾਜ ਕੁਮਾਰ ਨੂੰ ਇਸ ਮੈਗਜ਼ੀਨ ਦਾ ਉਪ ਸੰਪਾਦਕ ਬਣਾਇਆ ਗਿਆ ਬਾਕੀ ਸੰਪਾਦਕੀ ਮੰਡਲ ਵਿਚ ਦਨੇਸ਼ ਪ੍ਰਵਾਨੇ ਦਾ ਨਾਂ ਵੀ ਸੀ । " ਦੀਵਾਨਾ ਸਹਿਬ ਬਾਕੀ ਤਾਂ ਉਘੈ ਵਿਦਵਾਨ ਹੈ ਉਨ੍ਹਾਂ ਨੂੰ ਸੰਪਾਦਕੀ ਮੰਡਲ ਲੈਣ ਤਾਂ ਠੀਕ ਹੈ ਮੈਂ ਤਾਂ ਹਾਲੀ ਚੰਗੀ ਤਰ੍ਹਾਂ ਲੇਖਕ ਵੀ ਨਹੀਂ ਬਣ ਸਕਿਆ ਫਿਰ ਉਪ ਸੰਪਾਦਕ ਜੁੰਮੇਵਾਰੀ ਮੈਂ ਕਿਵਂੇ ਚੁੱਕ ਸਕਦਾ ਹਾਂ ….।" "ਇਹੋ ਜਿਹੀ ਕੋਈ ਗੱਲ ਨਹੀਂ ਰਾਜ ਕੁਮਾਰ ਜੀ ਤੁਸੀਂ ਮੇਰੇ ਸੱਚੇ ਮਿੱਤਰ ਹੋ ਤੁਹਾਡੇ 'ਚ ਸਹਿਤ ਸੇਵਾ ਦੀ ਭਾਵਨਾ ਹੈ ਤੁਸੀਂ ਸਭ ਦੇ ਬਰਾਬਰ ਹੋ ਕਿਸੇ ਨਾਲੋ ਘੱਟ ਨਹੀਂ …।"
ਫਿਰ ਬਲਦੇਵ ਦੀਵਾਨਾ ਅਤੇ ਰਾਜ ਕੁਮਾਰ ਦੀ ਦੌੜ ਭੱਜ ਸ਼ੁਰੂ ਹੋ ਗਈ ਦਰਵਾਜ਼ੇ ਤੋ ਦਰਵਾਜ਼ੇ ਸ਼ਹਿਰੋ ਬਾਹਰ ਵੀ ਗਏ ਪੱਤਰ ਵਿਹਾਰ ਰਹੀ ਸਹਿਤਕਾਰ ਅਤੇ ਗੈਰ ਸਹਿਤਕਾਰ ਨੂੰ ਇਸ ਮੈਗਜ਼ੀਨ ਬਾਰ੍ਹੇ ਦੱਸਿਆ ਗਿਆ ।ਰਾਜ ਕੁਮਾਰ ਦੇ ਸਹਿਤਕਾਰ ਦੋਸਤ ਦਾ ਵਿਸ਼ਾਲ ਘੇਰਾ ਹੋਣ ਕਰਕੇ ਚਿੱਠੀ ਪੱਤਰ ਰਾਹੀਂ ਮੈਗਜ਼ੀਨ ਦੀ ਕਾਫ਼ੀ ਮੁਸ਼ਹੂਰੀ ਹੋ ਗਈ । ਛੇ ਮਹੀਨੇ ਤੱਕ ਤਾਂ ਇਸ ਮੈਗਜ਼ੀਨ ਦੀ ਮੁਸ਼ਹੂਰੀ ਹੀ ਹੁੰਦੀ ਰਹੀ । ਚਾਹੇ ਇਹ ਮੈਗਜ਼ੀਨ ਪ੍ਰਕਾਸ਼ਤ ਹੌਇਆ, ਚਾਹੇ ਰਾਜ ਕੁਮਾਰ ਸੰਪਾਦਕੀ ਮੰਡਲ ਵਿਚ ਸੀ ਪਰ ਰਾਜ ਕੁਮਾਰ ਦੀ ਇਸ ਮੈਗਜ਼ੀਨ ਵਿਚ ਕੋਈ ਰਚਨਾਂ ਵੀ ਪ੍ਰਕਾਸ਼ਤ ਨਾ ਹੋਈ ।ਉਸ ਦੀ ਸਲਾਹ ਵੀ ਵਗੈਰਾ ਵੀ ਨਹੀਂ ਲਈ ਗਈ ਬਲਦੇਵ ਦੀਵਾਨੇ ਦਾ ਧਿਆਨ ਅਸਰ ਰਸੂਖ ਵਾਲੇ ਸਹਿਤਕਾਰ ਲੋਕਾਂ ਵੱਲ ਹੋ ਗਿਆ ਰਾਜ ਕੁਮਾਰ ਇਹ ਮਹਿਸੂਸ ਕਰਨ ਲੱਗ ਪਿਆ ਬਲਦੇਵ ਦੀਵਾਨੇ ਨੂੰ ਰਾਜ ਕੁਮਾਰ ਦੀ ਜਰੂਰਤ ਨਹੀਂ ਮਿੱਤਰਤਾਂ ਵੀ ਇਕ ਦਿਖਾਵਾ ਹੈ।ਰਾਜ ਕੁਮਾਰ ਨੂੰ ਬਲਦੇਵ ਦੀਵਾਨਾ ਖੁਦਗਰਜ ਬੰਦ ਨਜ਼ਰ ਆਇਆ ਸੋ ਉਹ ਪਿੱਛੇ ਹੱਟ ਗਿਆ ਸਾਲ ਕੁ ਮੈਗਜ਼ੀਨ ਪ੍ਰਕਾਸ਼ਤ ਹੌਇਆ ਤੇ ਫਿਰ ਮੈਗਜ਼ੀਨ ਦਾ ਪ੍ਰਕਾਸ਼ਤ ਹੋਣਾ ਬੰਦ ਹੋ ਗਿਆ ।ਫਿਰ ਦੂਸਰੀ ਵਾਰੀ ਮੈਗਜ਼ੀਨ ਫੇਰ ਸ਼ੁਰੂ ਕੀਤਾ ਗਿਆ । ਦੀਵਾਨੇ ਨਾਲ ਰਾਜ ਕੁਮਾਰ ਦੀ ਨਿੱਜੀ ਮੁਲਾਕਾਤ ਘੱਟ ਹੀ ਹੋ ਰਹੀ ਸੀ । ਇਕ ਦਿਨ ਦੀਵਾਨੇ ਦੀ ਚਿੱਠੀ ਰਾਜ ਕੁਮਾਰ ਨੂੰ ਆਈ "ਤੁਹਾਨੂੰ ਮੈਗਜ਼ੀਨ ਦਾ ਸਬ ਐਡੀਟਰ ਬਣਾਇਆ ਗਿਆ ਹੈ ਸੋ ਤੁਹਾਡਾ ਫ਼ਰਜ਼ ਬਣਦਾ ਹੈ ਤੁਸੀਂ ਮੈਗਜ਼ੀਨ ਲਈ ਕੁੱਝ ਕਰੋ ਮੈਗਜ਼ੀਨ ਦੀ ਮੈਂਬਰ ਸ਼ੀਪ ਕਰੋ ਇਸ਼ਤਿਹਾਰ ਇਕੱਠੇ ਕਰੋ ਅਗਰ ਤੁਹਾਨੂੰ ਇਸ ਮੈਗਜ਼ੀਨ 'ਚ ਦਿੱਲਚਸਪੀ ਨਹੀਂ ਤਾਂ ਅਸਤੀਫਾ ਦੇ ਦਿਉ …..।"
ਰਾਜ ਕੁਮਾਰ ਨੂੰ ਬਲਦੇਵ ਦੀਵਾਨੇ 'ਚ ਖੁਦਗਰਜੀ ਵੱਧ ਅਤੇ ਸਹਿਤ ਘੱਟ ਨਜ਼ਰ ਆਇਆ ਰਾਜ ਕੁਮਾਰ ਦੇ ਮਨ ਅੰਦਰ ਸਬ ਐਡੀਟਰ ਦਾ ਕੋਈ ਲਾਲਚ ਨਹੀਂ ਸੀ ਉਸ ਦੇ ਮਨ ਅੰਦਰ ਸਹਿਤ ਸੇਵਾ ਕਰਨ ਦਾ ਜ਼ਜਬਾ ਸੀ ਰਾਜ ਕੁਮਾਰ ਦੇ ਮਨ ਨੂੰ ਬਹੁਤ ਠੇਸ ਲੱਗੀ । ਬੰਦੇ ਨੂੰ ਸਮਝਣਾ ਸੱਚ ਹੀ ਬੜਾ ਔਖਾ ਹੈ ਕਦ ਕੋਈ ਕੀ ਰੰਗ ਵਿਖਾ ਦੇਵੇ ਇਸ ਬਾਰ੍ਹੇ ਕੁੱਝ ਕਹਿਣਾ ਮੁਸ਼ਕਲ ਹੈ । ਰਾਜ ਕੁਮਾਰ ਨੇ ਮਿੰਟੋ-ਮਿੰਟੀ ਬਗੈਰ ਸੋਚੇ ਸਮਝੇ ਸਬ ਐਡੀਟਰ ਤੇ ਅਸਤੀਫਾ ਦੇ ਦਿੱਤਾ ਅਤੇ ਬਲਦੇਵ ਦੀਵਾਨੇ ਦਾ ਸਾਥ ਵੀ ਛੱਡ ਦਿੱਤਾ ਕਈ ਸਾਲ ਬਲਦੇਵ ਦੀਵਾਨੇ ਨਾਲ ਮੇਲ ਨਾ ਹੌਇਆ।
ਦਿਲਬਾਗ ਸਿੰਘ ਜੀ ਕਾਫ਼ੀ ਬੰਦਾ ਲੱਗਿਆ ਉਸ ਨਾਲ ਮੁਲਕਾਤਾਂ ਚਾਹੇ ਘੱਟ ਹੁੰਦੀਆ ਸਨ ਉਹ ਖੁਦਗਰਜ ਬਿੱਲਕੁਲ ਨਹੀਂ ਉਸ ਨੇ ਤਾਂ ਦੂਸਰਿਆ ਦਾ ਸਾਥ ਬਗੈਰ ਮਤਲੱਬ ਦੇ ਦਿੱਤਾ ।ਅੱਜ ਵੀ ਉਹ ਦਿਲਬਾਗ ਸਿੰਘ ਕੋਲ ਬੈਠਾ ਅਖ਼ਬਾਰਾਂ ਬਾਰ੍ਹੇ ਗੱਲਾਂ ਕਰ ਰਿਹਾ ਸੀ ਕੇ ਹੇਠੋ ਬੈਲ ਦੀ ਅਵਾਜ਼ ਆਈ । ਦਿਲਬਾਗ ਸਿੰਘ ਨੇ ਉਪਰੋ ਵੇਖਿਆ ਅਤੇ ਆਵਾਜ਼ ਦਿੱਤੀ "ਲੰਘ ਆਉ ਜਖ਼ਮੀ ਸਹਿਬ ਉਪਰ ਹੀ ਆ ਜਾਉ …।"ਜਖ਼ਮੀ ਨੇ ਸਕੂਟਰ ਨੂੰ ਲੋਕ ਕੀਤਾ (ਤਾਲਾ ਮਾਰਿਆ) ਤੇ ਸਿੱਧਾ ਹੀ ਕੋਠੇ ਤੇ ਆ ਗਿਆ । ਆਉਂਦਿਆ ਹੀ "ਸਤ ਸ੍ਰੀ ਅਕਾਲ ਦਿਲਬਾਗ ਭਾਅ ਜੀ ….।" "ਸਤ ਸ੍ਰੀ ਅਕਾਲ ਜਖ਼ਮੀ ਸਹਿਬ ….।"
ਜਖ਼ਮੀ ਸਹਿਬ ਨਾਲ ਰਾਜ ਕੁਮਾਰ ਦੀ ਮੁਲਾਕਾਤ ਕਰਵਾਉਂਦੇ ਬੋਲੇ "ਇਹ ਰਾਜ ਕੁਮਾਰ ਜੀ ਹਨ ਪੰਜਾਬੀ ਦੇ ਲੇਖਕ ।ਰਾਜ ਕੁਮਾਰ ਜੀ ਇਹ ਹਨ ਸ੍ਰੀ ਪ੍ਰਕਾਸ਼ ਜਖ਼ਮੀ ਇਹ ਹੈ ਤਾਂ ਸਰਕਾਰੀ ਮੁਲਜ਼ਮ ਆਪਣੀ ਪਤਨੀ ਦੇ ਨਾਂ ਹੇਠਾਂ ਫ਼ਿਲਮੀ ਮੈਗਜ਼ੀਨ ਪ੍ਰਕਾਸ਼ਤ ਕਰਦੇ ਹੈ ।ਫ਼ਿਲਮੀ ਸਫ਼ਰ ਮਾਸਿਕ ਪ੍ਰਕਾਸ਼ ਜਖ਼ਮੀ ਜੀ ਬਹੁਤ ਮਿਹਨਤੀ ਅਤੇ ਹੌਂਸਲੇ ਵਾਲੇ ਸੰਪਾਦਕ ਹੈ ਫ਼ਿਲਮੀ ਜਗਤ ਦੀਆ ਕਈ ਕਲਾਕਾਰ ਨੂੰ ਇਨ੍ਹਾਂ ਕਾਫ਼ੀ ਉਚਾਈਆ ਤੇ ਪਹੁੰਚਾ ਦਿੱਤਾ । ਰੌਸ਼ਨੀ ਅਤੇ ਆਵਾਜ਼ ਨਾਲ ਇਨਾਂ੍ਹ ਦਾ ਸਬੰਧ ਹੈ ਇਹ ਐਕਟਰ ਨਿਰਦੇਸ਼ਕ ਅਤੇ ਲੇਖਕ ਹਨ ਸਹਿਤ ਜਗਤ ਅਤੇ ਫ਼ਿਲਮੀ ਜਗਤ ਨੂੰ ਇਨ੍ਹਾਂ ਕੋਲੋ ਕਾਫ਼ੀ ਉਮੀਦਾ ਹੈ….।"
"ਜਖ਼ਮੀ ਸਹਿਬ ਤੁਹਾਨੂੰ ਮਿਲ ਕੁ ਬਹਤ ਖੁਸ਼ੀ ਹੋਈ ….।" "ਰਾਜ ਕੁਮਾਰ ਜੀ ਮੈਂ ਵੀ ਤੁਹਾਨੂੰ ਮਿਲ ਕੇ ਬਹੁਤ ਖੁਸ਼ ਹਾਂ ਇਹ ਲਉ ਮੈਗਜ਼ੀਨ ਪੜ੍ਹਨ ਦਫ਼ਤਰ ਆaੋਣ ਜੇ ਘਰ ਵਿਚ ਹੈ ਬੈਠ ਕੇ ਚਾਹ ਪਾਣੀ ਪੀਵਾਂਗੇ ਅਤੇ ਵਿਚਾਰ ਸਾਂਝੇ ਕਰਾਂਗੇ ਤੁਹਾਡੇ ਵਰਗੇ ਸਹਿਤਕਾਰ ਸੱਜਣ ਦੀ ਸਾਨੂੰ ਹਮੇਸ਼ਾ ਜਰੂਰਤ ਰਹਿੰਦੀ ਹੈ……।" ਰਾਜ ਕੁਮਾਰ ਨੇ ਮੈਗਜ਼ੀਨ ਲਿਆ ਅਤੇ ਜਖ਼ਮੀ ਸਹਿਬ ਦਾ ਧੰਨਵਾਦ ਕੀਤਾ ਮੈਗਜ਼ੀਨ ਦੀ ਸ਼ਕਲ ਸੂਰਤ ਹਫਤਾਵਾਰ ਅਖ਼ਬਾਰ ਵਾਲੀ ਸੀ । ਕੁੱਝ ਦਿਨਾਂ ਬਾਅਦ ਰਾਜ ਕੁਮਾਰ ਪ੍ਰਕਾਸ਼ ਜਖ਼ਮੀ ਦੇ ਘਰ ਗਿਆ । ਦੋਵੇ ਦੋਸਤਾਂ ਮਿੱਤਰਾਂ ਵਾਂਗ ਬੈਠੇ ਤੇ ਗੱਲਾਂ ਬਾਤਾਂ ਕਰਨ ਲੱਗੇ । "ਆਉ ਰਾਜ ਕੁਮਾਰ ਜੀ ਕੀ ਹਾਲ ਚਾਲ ਹੈ ਤੁਹਾਡਾ …..?" "ਜਖ਼ਮੀ ਸਹਿਬ ਠੀਕ ਹੈ ਮੈਗਜ਼ੀਨ ਬਾਰ੍ਹੇ ਗੱਲ ਕਰਨੀ ਹੈ …?" " ਕਿਉਂ ਨਹੀਂ ਤੁਹਾਡਾ ਆਪਣਾ ਮੈਗਜ਼ੀਨ ਹੈ ਜੋ ਗੱਲ ਬਾਤ ਕਰਨੀ ਚਾਹੁੰਦੇ ਹੋ ਕਰੋ…।" ਤੁਹਾਡੇ ਵਰਗੇ ਲੇਖਕਾਂ ਦੀ ਮੈਗਜ਼ੀਨ ਨੂੰ ਜਰੂਰਤ ਹੈ । ਤੁਹਾਡੇ ਅੰਦਰ ਸਹਿਤ ਪ੍ਰਤੀ ਕਾਫ਼ੀ ਜਜ਼ਬਾ ਨਜਰ ਆ ਰਿਹਾ ਹੈ ਤਾਂ ਹੀ ਤਾਂ ਇਨ੍ਹੀਂ ਛੇਤੀ ਮੇਰੇ ਨਾਲ ਸੰਪਰਕ ਪੈਦਾ ਕਰ ਲਿਆ ਹੈ । ਵੈਸੇ ਤਾਂ ਦਿਲਬਾਗ ਸਿੰਘ ਜੀ ਵੀ ਕਾਫ਼ੀ ਨੇਕ ਇਨਸਾਨ ਹਨ ਸਹਿਤ ਪ੍ਰਤੀ ਹੀ ਪੂਰੀ ਇਨਸਾਨੀਅਤ ਪ੍ਰਤੀ ਉਨ੍ਹਾਂ ਦੀ ਸੋਚ ਬਹੁਤ ਚੰਗੀ ਹੈ ਇਹ ਮੈਗਜ਼ੀਨ ਵੀ ਉਨ੍ਹਾਂ ਦੀ ਹੀ ਦੇਣ ਹੈ ਸਹੀ ਮਾਰਗ ਦਰਸ਼ਨ ਕੀਤਾ ਉਨ੍ਹਾਂ ਨੇ ਮੇਰਾ …।"
"ਇਹ ਬਿੱਲਕੁਲ ਸੋਚ ਹੈ ਸੱਚ ਹੀ ਉਨ੍ਹਾਂ ਨੇ ਮੈਨੂੰ ਬਹੁਤ ਹੌਂਸਲਾ ਦਿੱਤਾ ਸਹਿਤ ਜਗਤ 'ਚ ਸਭ ਨਾਲੋ ਪਹਿਲਾਂ ਇਨ੍ਹਾਂ ਦੀ ਅਖ਼ਬਾਰ ਵਿਚ ਮੇਰੀ ਰਚਨਾਂ ਪ੍ਰਕਾਸ਼ਤ ਹੋਈ ਸੀ …..।" " ਰਾਜ ਕੁਮਾਰ ਜੀ ਸਾਡਾ ਇਹ ਮੈਗਜ਼ੀਨ ਸਹਿਤ ਘੱਟ ਅਤੇ ਫ਼ਿਲਮੀ ਜ਼ਿਆਦਾ ਹੈ ਕਿਉਂਕਿ ਮੇਰਾ ਸਬੰਧ ਫ਼ਿਲਮੀ ਜਗਤ ਅਤੇ ਸਟੇਜ ਨਾਲ ਹੈ । ਮੇਰੀ ਬੈਠ ਉਠ ਕਲਾਕਾਰ ਨਾਲ ਹੈ ਮੈਂ ਖੁਦ ਇਕ ਐਕਟਰ ਕਈ ਨਾਟਕ ਕੀਤੇ ਤੇ ਕੁੱਝ ਟੀ.ਵੀ ਸੀਰੀਅਲ ਵੀ ਕੀਤੇ । ਇਸ ਮੈਗਜ਼ੀਨ 'ਚ ਤੁਹਾਨੂੰ ਐਕਟਰਾਂ ਦੀਆਂ ਤਸਵੀਰਾਂ ਜ਼ਿਆਦਾ ਅਤੇ ਉਨ੍ਹਾਂ ਬਾਰ੍ਹੇ ਜਾਣਕਾਰੀ ਮਿਲੇਗੀ …..।" " ਜਖ਼ਮੀ ਸਹਿਬ ਫ਼ਿਲਮਾਂ ਵਿਚ ਤਾਂ ਮੈਨੂੰ ਵੀ ਬਹੁਤ ਦਿਲਚਸਪੀ ਹੈ ਮੈਂ ਵੀ ਕਾਫ਼ੀ ਫ਼ਿਲਮਾਂ ਵੇਖ ਲੈਂਦਾ ਹਾਂ ਐਕਟਰਾਂ ਬਾਰ੍ਹੇ ਮੈਂ ਵੀ ਕਾਫ਼ੀ ਕੁੱਝ ਲਿਖ ਸਕਦਾ ਹਾਂ….।" "ਕਿਉਂ ਨਹੀਂ ਲਿਖੋ ਤੁਸੀਂ ਜੋ ਵੀ ਲਿਖੋਗੇ ਅਸੀਂ ਪ੍ਰਕਾਸ਼ਤ ਆਪਣੇ ਮੈਗਜ਼ੀਨ ਵਿਚ । ਵੈਸੇ ਅਸੀਂ ਅਗਲੇ ਮਹੀਨੇ ਕਹਾਣੀ ਮੁਕਾਬਲਾ ਕਰਵਾ ਰਹੇ ਹਾਂ ਤੁਸੀਂ ਆਪਣੀ ਕਹਾਣੀ ਭੇਜੋ , ਜੇਤੂ ਲੇਖਕਾਂ ਨੂੰ ਪੈਸੇ ਨਹੀਂ ਦੇਂਦੇ । ਉਨ੍ਹਾਂ 'ਚ ਪਹਿਲਾਂ ਇਨਾਮ ਪੰਜ ਸਾਲ ਦਾ ਮੁਫ਼ਤ ਮੈਗਜ਼ੀਨ ਦੂਜਾ ਇਨਾਮ ਤਿੰਨ ਸਾਲਾਂ ਮੁਫ਼ਤ ਮੈਗਜ਼ੀਨ ਤੀਜਾ ਇਨਾਮ ਸਾਲ ਦਾ ਮੈਗਜ਼ੀਨ । ਮੁਫ਼ਤ ਭੇਜਦੇ ਹਾਂ ਬਗੈਰ ਕਿਸੇ ਪੈਸੇ ਦੇ …।" 
ਰਾਜ ਕੁਮਾਰ ਨੇ ਵੀ ਆਪਣੀ ਸਮਾਜਿਕ ਰਚਨਾਂ ਵਿਰੋਧੀ ਭੇਜੀ ਚੋਣ ਕਮੇਟੀ ਵੱਲੋ ਰਾਜ ਕੁਮਾਰ ਦੀ ਰਚਨਾਂ ਨੂੰ ਪਹਿਲਾਂ ਇਨਾਮ ਮਿਲਿਆ । ਰਾਜ ਕੁਮਾਰ ਦਾ ਮਨਬਹੁਤ ਖੁਸ਼ ਹੌਇਆਂ ਇਸ ਇਨਾਮ ਬਾਰ੍ਹੇ ਸਭ ਨੂੰ ਦੱਸਿਆ । ਹੌਲੀ-ਹੌਲੀ ਰਾਜ ਕੁਮਾਰ ਦੇ ਪ੍ਰਕਾਸ਼ ਜਖ਼ਮੀ ਨਾਲ ਸਬੰਧ ਹੋਰ ਵੀ ਡੂੰਘੈ ਹੋਣ ਲੱਗ ਪਏ । ਜਖ਼ਮੀ ਦੀ ਪਤਨੀ , ਬੱਚੇ ਸਭ ਰਾਜ ਕੁਮਾਰ ਨਾਲ ਬਹੁਤ ਪਿਆਰ ਕਰਨ ਕੱਗ ਪਏ । ਰਾਜ ਕੁਮਾਰ ਵੇਖਦੇ-ਵੇਖਦੇ ਰਾਜ ਕੁਮਾਰ ਅਤੇ ਜਖ਼ਮੀ ਦੇ ਸਬੰਧ ਭਰਾਵਾਂ ਵਾਲੇ ਬਣ ਗਏ । ਹੌਲੀ-ਹੌਲੀ ਜਖ਼ਮੀ ਤਰੱਕੀ ਰਨ ਲੱਗ ਪਿਆ । ਮੈਗਜ਼ੀਨ ਆਫ ਨੈਟ ਪ੍ਰੈਸ ਤੇ ਪ੍ਰਕਾਸ਼ਤ ਹੋਣ ਲੱਗ ਪਿਆ। ਮੈਗਜ਼ੀਨ ਦਾ ਸਾਇਜ਼ ਵੀ ਮੈਗਜ਼ੀਨਾਂ ਵਰਗਾ ਹੋ ਗਿਆ ।ਬਾਹਰਲੇ ਪੇਜ ਤੇ ਵਧੀਆ ਫੋਟੋ ਰੰਗੀਨ ਕਿਸੇ ਨਾ ਕਿਸੇ ਹੀਰੋਈਨ ਦੀ ਸੀ ।ਜਖ਼ਮੀ ਸਰਕਾਰੀ ਮੁਲਜ਼ਮ ਹੋਣ ਕਰਕੇ ਮੈਗਜ਼ੀਨ ਤਾਂ ਆਪਣੇ ਨਾਂ ਪ੍ਰਕਾਸ਼ਤ ਨਹੀਂ ਕਰ ਸਕਦਾ ਸੀ ਆਪਣੇ ਪਤਨੀ ਦੇ ਨਾਂ ਹੇਠਾਂ ਮੈਗਜ਼ੀਨਾਂ ਪ੍ਰਕਾਸ਼ਤ ਕਰਦਾ ਸੀ । ਜਿਨ੍ਹੇਂ ਵੀ ਪ੍ਰਕਾਸ਼ਤ ਸੀ ਸਭ ਆਰਤੀ ਪਬਲੀਕੇਸ਼ਨ ਦੇ ਨਾਂ ਹੇਠਾਂ ਹੁੰਦੇ ਸਨ ।ਰਾਜ ਕੁਮਾਰ ਦੀ ਤਾਂ ਸਹਿਤਕ ਜਗਤ 'ਚ ਕਾਫ਼ੀ ਜਾਣ ਪਹਿਚਾਣ ਸੀ । ਜਖ਼ਮੀ ਸਹਿਬ ਜੀ ਦੀ ਨਾਟਕ ਅਤੇ ਫ਼ਿਲਮੀ ਜਗਤ 'ਚ 'ਚ ਕਾਫ਼ੀ ਜਾਣ ਪਹਿਚਾਨ ਸੀ ।ਪਹਿਲੇ ਰਾਜ ਕੁਮਾਰ ਨੂੰ ਮੈਗਜ਼ੀਨ ਦਾ ਸਹਾਇਕ ਮੈਨਜਰ ਬਣਿਆ ਹੌਲੀ-ਹੌਲੀ ਮੈਨਜਰ ਬਣਾ ਦਿੱਤਾ ਗਿਆ । ਰਾਜ ਕੁਮਾਰ ਮੈਗਜ਼ੀਨ ਦਾ ਮੈਟਰ ਲਿਖਦਾ ਉਹ ਹੋਰ ਸਹਿਤਕਾਰ ਦੋਸਤਾ ਨੂੰ ਇਸ ਬਾਰ੍ਹੇ ਦੱਸਦਾ ਖੂਬ ਚਿੱਠੀ ਪੱਤਰ ਕਰਦਾ ਦੋਸਤਾ ਮਿੱਤਰਾਂ ਨਾਲ ਮੈਗਜ਼ੀਨ ਦੀ ਤਰੱਕੀ ਵਾਸਤੇ ਮੈਂਬਰ ਸ਼ੀਪ ਇਸ਼ਤਿਹਾਰ ਇੱਕਠੇ ਕਰਦਾ ਕਾਫ਼ੀ ਦੌੜ ਭੱਜ ਕਰਦਾ ਕੁੱਝ ਹੱਦ ਤੱਕ ਰਾਜ ਕੁਮਾਰ ਆਪਣੀ ਕੋਸ਼ਿਸ਼ 'ਚ ਸਫ਼ਲ ਵੀ ਹੌਇਆਂ।
"ਰਾਜ ਕੁਮਾਰ ਜੀ ਇਹ ਮੈਗਜ਼ੀਨ ਫ਼ਿਲਮੀ ਹੈ ਇਸ ਨੂੰ ਸਹਿਤ ਦਾ ਰੰਗ ਵੀ ਦਿੱਤਾ ਜਾਵੇ ।ਤੁਹਾਡੀ ਜਾਣ ਪਹਿਚਾਣ ਸਹਿਤ 'ਚ ਕਾਫ਼ੀ ਹੈ ਕਿਉਂਕਿ ਤੁਸੀਂ ਸਹਿਤ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਹੈ ਤੁਹਾਡੀ ਜਾਣ ਪਹਿਚਾਣ ਕਾਫ਼ੀ ਹੈ ।ਤੁਸੀਂ ਇਸ ਮੈਗਜ਼ੀਨ ਵਿਚ ਹੋਰ ਨਿਖ਼ਾਰ ਲਿਆਉ ਜਿਵੇ ਤੁਹਾਡੀ ਮਰਜ਼ੀ ਹੈ ਇਸ ਮੈਗਜ਼ੀਨ ਨੂੰ ਚਲਾਉ ਮੈਨੂੰ ਤੁਹਾਡੇ ਉੱਪਰ ਪੂਰਾ ਭਰੋਸਾ ਹੈ ….।" "ਜਖ਼ਮੀ ਸਹਿਬ ਅੱਜ ਮਿੰਨੀ ਕਹਾਣੀ ਲਿਖੀ ਜਾ ਰਹੀ ਹੈ ਅਖ਼ਬਾਰ ਰਸਾਲੇ ਮਿੰਨੀ ਕਹਾਣੀ ਸੰਗ੍ਰਹਿ ਦੀ ਸੀਮਿਖਿਆਂ ਪ੍ਰਕਾਸ਼ਤ ਕਰ ਰਹੈ ਹੈ ।ਮਿੰਨੀ ਕਹਾਣੀਆਂ ਮਿੰਨੀ ਕਹਾਣੀ ਮੁਕਾਬਲੇ ਕਰਵਾ ਰਹੈ ਹੈ । ਅਗਰ ਆਪਾ ਵੀ ਮਿੰਨੀ ਕਹਾਣੀ ਅੰਕ ਪ੍ਰਕਾਸ਼ਤ ਕਰਦਾ ਹਾਂ ਤਾਂ ਸਾਡੇ ਨਾਲ ਬਹੁਤ ਸਾਰੇ ਮਿੰਨੀਕਾਰ ਜੁੜ ਸਕਦੇ ਹਨ ਮੈਗਜ਼ੀਨ ਦੀ ਵਿਕਰੀ ਆਪਣੇ ਆਪ ਹੀ ਵੱਧ ਜਾਵੇਗੀ । ਕੁੱਝ ਪੇਜ ਪੱਕੇ ਹੀ ਮਿੰਨੀ ਕਹਾਣੀਆਂ ਵਾਸਤੇ ਰੱਖੇ ਜਾਣ……।" "ਗੱਲ ਤਾਂ ਤੁਹਾਡੀ ਠੀਕ ਹੈ ਰਾਜ ਕੁਮਾਰ ਜੀ ਇਹ ਮੈਗਜ਼ੀਨ ਸਹਿਤਕ ਮੈਗਜ਼ੀਨ ਤਾਂ ਹੈ ਨਹੀਂ ਇਸ ਦੇ ਬਹੁਤ ਸਾਰੇ ਪਾਠਕ ਫ਼ਿਲਮੀ ਹਨ ਸੋ ਇਸ ਦਾ ਮਿੰਨੀ ਕਹਾਣੀ ਅੰਕ ਨਹੀਂ ਪ੍ਰਕਾਸ਼ਤ ਹੋ ਸਕਦਾ ਹਾਂ ਕੁੱਝ ਪੰਨੇ ਮਿੰਨੀ ਕਹਾਣੀ ਵਾਸਤੇ ਰੱਖੇ ਤਾਂ ਜਰੂਰ ਜਾ ਸਕਦੇ ਹਨ । ਇਕ ਸਲਾਹ ਮੇਰੀ ਹੋਰ ਹੈ ਰਾਜ ਕੁਮਾਰ ਜੀ …..।" "ਕਿਹੜੀ ਜਖ਼ਮੀ ਸਹਿਬ …..?" "ਕਿਉਂ ਨਾ ਅਸੀਂ ਪੰਜਾਬ ਪੱਧਰ ਤੇ ਇਕ ਸਹਿਤ ਸਭ ਤਿਆਰ ਕਰਦੇ ਹਾਂ ਜਿਸ ਚੋਣ ਉਸ ਸਹਿਤ ਸਭਾ ਹੇਠਾਂ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਜਾਣ ਅਤੇ ਸਰਪ੍ਰਸਤੀ ਮੈਗਜ਼ੀਨ ਦੀ ਹੋਵੇ……..।" "ਠੀਕ ਜਖ਼ਮੀ ਸਹਿਬ ਤੁਹਾਡੀ ਸਲਾਹ……।"
"ਰਾਜ ਕੁਮਾਰ ਜੀ ਮਿੰਨੀ ਕਹਾਣੀਆਂ ਲੇਖਕਾ ਕੋਲੋ ਇੱਕਠੀਆਂ ਕਰਕੇ ਇਕ ਸਾਂਝਾ ਮਿੰਨੀ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਕਰਦੇ ਹਾਂ। ਮੈਟਰ ਤਾਂ ਤੁਸੀਂ ਇੱਕਠਾ ਕਰ ਹੀ ਲੈਣਾ ਹੈ…..।" "ਜਖ਼ਮੀ ਸਹਿਬ ਕਿਤਾਬ ਬਾਰ੍ਹੇ ਸੋਚਣਾ ਪਵੇਗਾ ਇਹ ਕੰਮ ਬਹੁਤ ਔਖਾ ਹੈ ਸਹਿਤਕ ਪ੍ਰਕਾਸ਼ਤ ਕਰਨਾ ਕਿਉਂਕਿ ਇਕ ਪੰਜਾਬੀ ਸਹਿਤ ਦੇ ਪਾਠਕਾਂ ਦੀ ਘਾਟ ਹੈ । ਦੂਸਰਾ ਪੰਜਾਬੀ ਸਹਿਤਕ ਆਪਣੇ ਸਾਥੀ ਸਹਿਤਕਾਰ ਦੀ ਲੱਤਾ ਖਿੱਚਣ 'ਚ ਭਰੋਸਾ ਰੱਖਦਾ ਹੈ ਫਿਰ ਪੈਸੇ ਦੀ ਘਾਟ ਸਹਿਤਕਾਰ ਜ਼ਿਆਦਾ ਤੌਰ ਤੇ ਸਹਿਤਕ ਪੁਸਤਕਾਂ ਮੁਫ਼ਤ ਪੜ੍ਹਨ 'ਚ ਯਕੀਨ ਰੱਖਦਾ ਹੈ। ਤੁਹਾਨੂੰ ਪਤਾ ਹੈ ਸਧਾਰਨ ਪਾਠਕ ਤਾਂ ਹੈ ਨਹੀਂ ਸਹਿਤ ਦਾ ਕੋਈ ਫਿਰ ਕਿਤਾਬ ਤੇ ਖਰਚਾ ਵੀ ਬਹੁਤ ਆ ਜਾਵੇਗਾ । ਮੇਰੇ ਖ਼ਿਆਲ ਅਨੁਸਾਰ ਕਿਤਾਬ ਦਾ ਵਿਚਾਰ ਛੱਡ ਹੀ ਦਿਉ ……।"
"ਰਾਜ ਕੁਮਾਰ ਜੀ ਜੋ ਵੀ ਹੋਵੇਗਾ ਵੇਖਿਆ ਜਾਵੇਗਾ । ਇਹ ਸਭ ਇਕ ਠੀਕ ਕਰਨਾ ਹੀ ਪੈਣਾ ਹੈ ਕਿਸੇ ਨਾ ਕਿਸੇ ਨੂੰ ਤਾਂ ਰਿਸਕ ਲੈਣਾ ਹੀ ਪੈਣਾ ਹੈ । ਹੋਰ ਤਾ ਘੱਟੋ-ਘੱਟ ਆਪਣੇ ਪੈਸੇ ਤਾ ਪੂਰੇ ਹੋਣਗੇ । ਦੱਸ-ਵੀਹ ਪ੍ਰਸੈਟ ਘੱਟ ਵੀ ਗਏ ਤਾਂ ਕਿਹੜੀ ਆਫ਼ਤ ਆ ਜਾਵੇਗੀ । ਮੇਰੀ ਤਾਂ ਸਲਾਹ ਬਣ ਗਈ ਹੈ । ਤੁਹਾਡੀ ਕੀ ਸਲਾਹ ਹੈ……?" " ਤੁਸੀਨ ਕੰਮ ਕਰਦੇ ਇਸ ਤੋ ਪਹਿਲਾਂ ਮੈਂ ਸਭ ਕੁੱਝ ਦੱਸਣਾ ਆਪਣਾ ਫ਼ਰਜ਼ ਸਮਝਦਾ ਜੋ ਤੁਹਾਡਾ ਫੈਸਲਾ ਮੇਰੇ ਸਿਰ ਮੱਥੇ …….।" " ਰਾਜ ਕੁਮਾਰ ਜੀ ਤੁਹਾਡੀ ਗੱਲ ਤਾਂ ਮੈਨੂਮ ਰੱਬ ਜਿਨ੍ਹਾਂ ਭਰੋਸਾ ਹੈ ਤੁਸੀਂ ਇਕ ਨੇਕ ਅਤੇ ਸੱਚ-ਸੁੱਚੇ ਬੰਦੇ ਹੋ ਤੁਹਾਡੀ ਮਿਹਨਤ ਅੱਗੇ ਬਹੁਤ ਵੱਡੇ-ਵੱਡੇ ਕੰਮ ਹੋ ਜਾਂਦੇ ਹਨ……।" "ਜਖ਼ਮੀ ਸਜਿਬ ਇਕ ਗੱਲ ਸੁਣੋ ਕਾਫ਼ੀ ਸਾਲ ਪਹਿਲਾਂ ਮੈਨੂੰ ਇਕ ਚਿੱਠੀ ਫਿਰੋਜ਼ਪੁਰ ਸ਼ਹਿਰ ਤੋ ਨੌਜਵਾਨ ਮੁੰਡਾ ਹਰਦੀਪ ਸਿੰਘ ਦੀ ਆਈ ਸੀ ਉਹ ਡਾਕਟਰੀ ਦੀ ਉੱਚ ਸਿੱਖਿਆ ਲੈ ਰਿਹਾ ਸੀ ਸਹਿਤ ਪ੍ਰਤੀ ਉਸ ਦਾ ਕਾਫ਼ੀ ਰੁਝਾਣ ਸੀ ਘਰੋਂ ਪੈਸੇ ਦੇ ਮਾਮਲੇ 'ਚ ਸੌਖਾ ਮਾਂ ਪਿਉ ਦਾ ਇਕੋ ਇਕ ਹੋਣਹਾਰ ਪੁੱਤਰ ਮਾਂ ਪਿਉ ਨੂੰ ਉਸ ਦੀ ਹਰ ਗੱਲ ਤੇ ਭਰੋਸਾ ਸੀ । ਸੋ ਉਸ ਨੇ ਮਿੰਨੀ ਕਹਾਣੀ ਸੰਗ੍ਰਹਿ ਜੰਗ ਦੇ ਸਿਪਾਹੀ ਪ੍ਰਕਾਸ਼ਤ ਕਰਨ ਲਈ ਵੱਖ-ਵੱਖ ਸ਼ਹਿਰਾਂ ਤੋ ਪੰਜਾਬੀ ਦੇ ਮਿੰਨੀ ਕਹਾਣੀ ਕਾਰਾਂ ਦੀਆਂ ਕਹਾਣੀਆਂ ਪ੍ਰਾਪਤ ਕੀਤੀਆਂ । ਸਾਰੇ ਪੈਸੇ ਉਸ ਨੇ ਆਪਣੀ ਜੇਬ ਵਿਚ ਖਰਚ ਕੀਤੇ ।ਸਹਿਤਕਾਰਾਂ ਨੇ ਉਸ ਦਾ ਸਾਥ ਤਾਂ ਕੀ ਦੇਣਾ ਸੀ ਉਸ ਨੁੰ ਪਿੱਛੋ aੁੱਲੂ ਬਣਾਉਣ ਦੀ ਕੋਸ਼ਿਸ਼ ਕੀਤੀ । ਉਸ ਨੇ ਆਪਣੀ ਮਰਜ਼ੀ ਕੀਤੀ ਨਤੀਜਾ ਉਸ ਨੇ ਇਸ ਮਿੰਨੀ ਕਹਣੀ ਨੂੰ ਅਨਗੋਲਿਆ ਕਰ ਦਿੱਤਾ ਨਾ ਮਾਤਰ ਅਖ਼ਬਾਰਾਂ ਵਿਚ ਉਸ ਦੀ ਚਰਚਾ ਹੋਈ ,ਜਖ਼ਮੀ ਸਹਿਤ ਜਗਤ ਵਿਚ ਵੀ ਸਿਆਸੀ ਗੁੱਟ ਬੰਦੀ ਅਤੇ ਗਰੀਆਂ ਪਾਲੀਆਂ ਜਾਂਦੀਆਂ ਹਨ ਅਲੋਚਨਾਂ ਤਾਂ ਘੱਟ ਕਰਦੇ ਹਨ ਨੁਕਤਾ ਚੀਨੀ ਵੱਧ ਕਰਦੇ ਹਨ ………।" "ਠੀਕ ਹੈ ਰਾਜ ਕੁਮਾਰ ਜੀ ਇਹ ਹਾਲਤ ਸਿਰਫ਼ ਸਹਿਤ ਜਗਤ ਦੀ ਨਹੀਂ ਸਭ ਪਾਸੇ ਇਹੋ ਹਾਲ ਹੈ ਇਨਸਾਨੀ ਫਿਤਰਤ ਹੀ ਖੁਦਗਰਜ਼ੀ ਇਰਖਾ ਨਾਲ ਭਰਪੂਰ ਹੈ ਤਾਂ ਹੀ ਬਹੁਤ ਸਾਰੇ ਕਾਬਲ ਬੰਦੇ ਨੌਕਰ ਲੱਗੇ ਹੌਏ ਹਨ ਹੁਣ ਤੱਕ ……।" ਅਗਰ ਅਸੀਂ ਪਿੱਛੇ ਹੱਟ ਗਏ ਸਾਡੀ ਤਰ੍ਹਾਂ ਹੋਰ ਵੀ ਪਿੱਛੇ ਹੱਟ ਜਾਣਗੇ ਫਿਰ ਪੰਜਾਬੀ ਸਹਿਤ ਦਾ ਕੀ ਬਣੇਗਾ ……?" "ਠੀਕ ਹੈ ਜਖ਼ਮੀ ਸਹਿਬ ਜਿਵੇਂ ਤੁਹਾਡੀ ਮਰਜ਼ੀ ਅਗਰ ਤੁਸੀਂ ਘਰ ਫੂਕ ਤਮਾਸ਼ਾ ਵੇਖਣਾ ਹੈ ਤਾਂ ਤੁਹਾਡੀ ਮਰਜ਼ੀ ਫਿਰ ਮੇਰੀ ਕੋਸ਼ਿਸ਼ ਰਹੇਗੀ ਕੀ ਅਸੀਂ ਆਪਣੇ ਮਿਸ਼ਨ 'ਚ ਸਫ਼ਲ ਹੋ ਜਾਈਏ….।" "ਰਾਜ ਕੁਮਾਰ ਜੀ ਮੇਰੀ ਤਾਂ ਸਲਾਹ ਇਕ ਮਿੰਨੀ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਕਰੀਏ ਫਿਰ ਦੂਸਰਾ ਭਾਗ ਇਸ ਬਾਅਦ ਕਈ ਭਾਗ ਅੰਤ ਮਿੰਨੀ ਕਹਾਣੀ ਗੰ੍ਰਥ ਪ੍ਰਕਾਸ਼ਤ ਕਰਨ ਦਾ ਵਿਚਾਰ ਹੈ ਮੇਰਾ ਰਾਸ਼ਟਰੀ ਪੱਧਰ ਦਾ …..।" ਪੂਰੇ ਪੰਜਾਬ ਵਿਚ ਵੱਖ-ਵੱਖ ਬੁੱਧੀਜੀਵਾਂ ਨੂੰ ਚਿੱਠੀਆਂ ਲਿਖੀਆਂ ਕਈਆਂ ਦਾ ਜਵਾਬ ਆਇਆਂ ਕਾਫ਼ੀ ਸਹਿਤਕਾਰਾਂ ਦਾ ਸਹਿਯੋਗ ਵੀ ਮਿਲਿਆਂ । ਸਹਿਤ ਸਭਾ ਲਈ ਪੰਜਾਬ ਦੀ ਬਾਡੀ ਵਾਸਤੇ ਲੇਖਕ ਨੇ ਅਧਿਕਾਰ ਦੇ ਦਿੱਤੇ ਕਿਤਾਬ ਲਈ ਕਾਫ਼ੀ ਮੈਟਰ ਆਇਆਂ ਚੋਣ ਕਰਨ ਦੇ ਬਾਅਦ ਮਿੰਨੀ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਕੀਤਾ ਗਿਆ । ਇਸ ਮਿੰਨੀ ਕਹਾਣੀ ਸੰਗ੍ਰਹਿ ਦੀ ਹਾਲਤ ਹੱਦੋ ਲਾਹਨਤ ਵਾਲੀ ਹੋਈ । ਕਈ ਸਹਿਤਕਾਰ ਤੱਕ ਦਰਵਾਜ਼ੇ ਤੋ ਦਰਵਾਜ਼ੇ ਤੱਕ ਪਹੁੰਚ ਕੀਤੀ ਨਤੀਜਾ ਸਿਰਫ਼ ਨਿਕਲਿਆ ਸਾਰੀ ਦੀ ਰਕਮ ਮਿੱਟੀ 'ਚ ਮਿਲ ਗਈ ਕਹਾਣੀ ਸੰਗ੍ਰਹਿ ਰੱਦੀ ਦਾ ਸ਼ਿਗਾਰ ਬਣ ਗਿਆ ।
ਰਾਜ ਕੁਮਾਰ ਮੈਗਜ਼ੀਨ ਦੇ ਪ੍ਰਤੀ ਕਾਫ਼ੀ ਹੀ ਗੰਭੀਰ ਸੀ ਸਭ ਨੂੰ ਪਤਾ ਸੀ ਰਾਜ ਕੁਮਾਰ ਜਖ਼ਮੀ ਦਾ ਸੱਜਾ ਹਥ ਬਣ ਚੁੱਕਿਆ ਹੈ ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਮੈਗਜ਼ੀਨ ਨੂੰ ਚਲਾਉਣਾ ਤਲਵਾਰ ਦ ਿਧਾਰ ਤੇ ਤੁਰਨ ਦੇ ਬਰਾਬਰ ਹੈ । ਇਕ ਤਾਂ ਪਾਠਕਾਂ ਦੀ ਘਾਟ ਇਸ ਮੁਕਾਬਲੇ ਦਾ ਯੁੱਧ ਵਿਚ ਵਧੀਆ ਅਤੇ ਸਸਤੇ ਰੇਟ ਅਖਬਾਰਾਂ ਰਸਾਲੇ ਦੂਸਰਾ ਲੋਕਾਂ ਦਾ ਝੁਕਾਅ ਪ੍ਰੀਵਿੰਡ ਮਿਡਿਆ ਨਾਲੋ ਇਲੈਕਟਰੋਨਿਕ ਮੀਡੀਆ ਵੱਲ ਲੋਕਾਂ ਦਾ ਧਿਆਨ ਵੱਧ ਗਿਆ ਹੈ । ਪ੍ਰਾਈਵੇਟ ਚੈਨਲ ਭੜਕਾਉ ਪ੍ਰਗੋਰਾਮ ਪੇਸ਼ ਕਰ ਰਹੇ ਸਨ । ਸਰਕਾਰ ਵੀ ਛੋਟੇ ਅਖ਼ਬਾਰ ਰਸਾਲਿਆਂ ਵੱਲੋ ਧਿਆਨ ਨਹੀਂ ਦੇ ਰਹੇ ਸਰਕਾਰ ਨੇ ਵੀ ਸਰਕਾਰੀ ਇਸ਼ਤਿਹਾਰ ਬੰਦ ਕਰ ਦਿੱਤੇ । ਇਕ ਤਾਂ ਸ਼ਹਿਰ ਵਿਚ ਅਨੇਕ ਛੋਟੇ-ਛੋਟੇ ਅਖ਼ਬਾਰਾਂ ,ਰਸਾਲੇ ਖੰਬਾ ਵਾਂਗ ਨਜ਼ਰ ਪਏ ਪੇਪਰ ਨੂੰ ਚਲਾਉਣ ਦੀ ਖਾਤਰ ਕਈ ਤਰੀਕੇ ਸੰਪਾਦਕ ਅਪਨਾ ਰਹੇ ਹਨ । ਇਕ ਦੂਜੇ ਅਖ਼ਬਾਰ , ਰਸਾਲਿਆਂ ਦੀਆਂ ਲੱਤਾ ਖਿੱਚਣ 'ਚ ਕੋਈ ਪਿੱਛੇ ਨਹੀਂ । ਸਿਆਸਤਦਾਨ ਦੀ ਤਰ੍ਹਾਂ ਇਕ ਦੂਜੇ ਉੱਪਰ ਚਿੱਕੜ ਸੁਟਣ ਤੋ ਪਿੱਛੇ ਨਹੀਂ ਸੀ ।ਇਨਕਲਾਬ aਤੇ ਸਮਾਜ ਸੁਧਾਰ ਦੀ ਗੱਲ ਕਰਣ ਵਾਲੇ ਖੁਦ ਨਿੱਜੀ ਸਵਾਰਥ ਤੋ ਉੱਪਰ ਨਹੀਂ ਉੱਠ ਰਹੇ ਸਨ ।ਅਖ਼ਬਾਰ ਦੇ ਮੁੱਖ ਸੰਪਾਦਕ ਪੈਸੇ ਵਾਲਿਆ ਦੇ ਮਗਰ ਮਗਰ ਫਿਰ ਰਹੇ …..ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ ।ਸਰਪ੍ਰਸਤ 'ਚ ਕਿਸੇ ਨੂੰ ਚੇਅਰਮੇਨ ਬਣਾ ਰਹੇ ਹਨ । ਨਵੇ ਲੇਖਕਾਂ ਦੀਆਂ ਰਚਨਾਵਾਂ ਪ੍ਰਕਾਸ਼ਤ ਕਰਨ ਦੇ ਬਦਲੇ 'ਚ ਉਨ੍ਹਾਂ ਕੋਲੋ ਪੈਸੇ ਲੈਂਦੇ ਇਸ਼ਤਿਹਾਰਦੀ ਮੰਗ ਕਰਦੇ । ਅਗਰ ਕੋਈ ਵੱਧ ਤੋ ਵੱਧ ਮੈਂਬਰ ਸ਼ੀਪ ਕਰਦਾ ਉਸ ਦੇ ਗਲੇ 'ਚ ਮੁਸੀਬਤ ਪੈ ਜਾਂਦੀ ਇਕ ਦੋ ਅੰਕਾਂ ਦੇ ਬਾਅਦ ਅੰਕ ਪੇਪਰ ਲੋਕਾਂ ਪਹੁੰਚੇ ਹੀ ਨਹੀਂ ਜਾਂ ਬੰਦ ਹੋ ਜਾਂਦੇ ਜਾਂ ਛੱਪਦੇ ਘੱਟ ਪੈਸੇ ਲੈ ਕੇ ਪ੍ਰੈੱਸ ਦੀ ਦੇ ਐਡੀਟਰ ਬਣ ਰਹੇ ਸਨ । ਛੋਟੇ ਅਖ਼ਬਾਰ ,ਰਸਾਲਿਆਂ ਦੀ ਹਾਲਤ ਹੱਦੋ ਲਾਹਨਤ ਵਾਲੀ ਹੋਈ ਪਈ ਸੀ। ਜਖ਼ਮੀ ਸਹਿਬ ਦੇ ਪੇਪਰ ਚੱਲਣਾ ਔਖਾ ਤਾਂ ਹੌਇਆਂ ਪਿਆ ਸੀ ਕਦੀ ਅੰਕ ਛੱਪਦਾ ਕਦੀ ਨਹੀਂ ਫਿਰ ਜਖ਼ਮੀ ਦੀ ਹਿੰਮਤ ਕਾਰਨ ਮੈਗਜ਼ੀਨ ਪ੍ਰਕਾਸ਼ਤ ਹੁੰਦਾ ਹੀ ਰਿਹਾ । ਕਿਉਂਕਿ ਜਖ਼ਮੀ ਦੀ ਇਕ ਸਰਕਾਰੀ ਚੰਗੀ ਨੌਕਰੀ ਅਤੇ ਹੋਰ ਵੀ ਕਾਰੋਬਾਰ ਸਨ ਇਸ ਕਰਕੇ ਜਖ਼ਮੀ ਖਿਚੀ ਫਿਰ ਰਿਹਾ ਸੀ ਮੈਗਜ਼ੀਨ ਨੂੰ ।ਕੁੱਝ ਦੂਸਰੇ ਸ਼ਹਿਰ ਜਾਣਾ ਪਿਆ । ਜਿਸ ਸ਼ਹਿਰ ਵਿਚ ਰਾਜ ਕੁਮਾਰ ਗਿਆ ਉਸੇ ਸ਼ਹਿਰ ਵਿਚ ਰਾਜ ਕੁਮਾਰ ਦੇ ਕਈ ਸਹਿਤਕ ਦੋਸਤ ਸਨ ।ਰਮਨ ਕੁਮਾਰ ਇਕ ਉੱਚ ਪੱਧਰੀ ਸਰਕਾਰੀ ਮੁਲਜ਼ਮ ਹੋਣ ਕਰਕੇ ਨਾਲ-ਨਾਲ ਚੰਗਾ ਸਹਿਤਕਾਰ ਐਕਟਰ, ਗੀਤਕਾਰ , ਗਾਇਕ ਅਤੇ ਪੱਤਰਕਾਰੀ 'ਚ ਮਾਹਰ ਵੀ ਹੈ ਇਕ ਵਧਿਆ ਇਨਸਾਨ ਵੀ ਅੱਤ ਦੀ ਗਰੀਬੀ ਵਿਚ ਉੱਠ ਕੇ ਉਹ ਅਕਾਸ਼ ਦੀਆਂ ਬੁਲੰਦੀਆਂ ਤੇ ਪੁਹੰਚਿਆ ਸੀ । ਰਾਜ ਨੂੰ ਕੰਪਨੀ ਨੇ ਆਪਣੀ ਸਹੀ ਵਿਕਰੀ ਵਾਸਤੇ ਇਸ ਸ਼ਹਿਰ ਵਿਚ ਨਿਯੁਕਤ ਕੀਤਾ ਸੀਰਾਜ ਕੁਮਾਰ ਇਸ ਨਿਯੁਕਤੀ ਤੇ ਕਾਬਲ ਸੀ ।ਰਮਨ ਰਾਜ ਕੁਮਾਰ ਦੇ ਆਉਣ ਨਾਲ ਖੁਸ਼ ਹੁੰਦਾ ਰਾਜ ਕੁਮਾਰ ਨੂੰ ਕਹਿਣ ਲੱਗਾ ।"ਰਾਜ ਕੁਮਾਰ ਜੀ ਤੁਸੀਂ ਸਾਡੇ ਸ਼ਹਿਰ ਵਿਚ ਆਏ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲਕੇ ਸਹਿਤਕ ਗਤੀਵਿਧੀਆਂ ਬਹੁਤ ਢੰਗ-ਢੰਗ ਨਾਲ ਚੱਲਣਗੀਆਂ ਸ਼ਹਿਰ ਪੱਧਰ ਤੇ ਸਹਿਤ ਸਭਾ ਬਣੀ ਹੈ ਸਾਡੀ ਸਹਿਤ ਸਭਾ ਕੇਂਦਰੀ ਲੇਖਕ ਸਭਾ ਨਾਲ ਸਬੰਧਤ ਹੈ। ਜਗਦੀਸ਼ ਰਾਣਾ ਚੰਗਾ ਲੇਖਕ ਹੈ ਸਟੇਜ ਦਾ ਕਾਫ਼ੀ ਸਫ਼ਲ ਕਲਾਕਾਰ ਹੈ ਫ਼ਿਲਮੀ ਪੱਤਰਕਾਰੀ ਉਸ ਦਾ ਸ਼ੌਕ ਹੈ ਇਥੇ ਐਫ.ਸੀ.ਆਈ ਵਿਚ ਕਲਰਕ ਹੈ ਮਕਾਨ ਉਸ ਦਾ ਕਿਰਾਏ ਦਾ ਹੈ ਇਥੇ ਵਿਆਹ ਵਗੈਰਾ ਨਹੀਂ ਹੌਇਆਂ…..।" 
"ਰਮਨ ਭਾਅ ਜੀ ਕਮਰੇ ਵਗੈਰਾ ਦੀ ਤਾਂ ਮੈਨੂੰ ਜਰੂਰਤ ਨਹੀਂ ਉਥੇ ਨੇੜੇ ਹੀ ਕਮਰਾ ਲਿਆ ਹੈ । ਇਕ ਸਹਿਤਕਾਰ ਦੂਸਰੇ ਸਹਿਤਕਾਰ ਨੂੰ ਮਿਲ ਕੇ ਆਪਣੇ ਗਿਆਨ ਵਿਚ ਵਾਧਾ ਕਰਦਾ ਹੈ…..।"
ਰਾਜ ਕੁਮਾਰ ਦੀ ਕੰਪਨੀ ਦਾਂ ਕੰਮ ਠੀਕ ਠਾਕ ਚੱਲ ਰਿਹਾ ਸੀ ਆਮਦਨ ਵੀ ਠੀਕ ਠਾਕ ਸੀ ਨੇੜੇ ਹੀ ਕੁੱਝ ਗਲੀਆਂ ਛੱਡ ਕੇ ਵਿਕਾਸ ਰਹਿੰਦਾ ਸੀ ਪੜ੍ਹਾਈ ਉਸ ਦੀ ਡਬਲ ਐਮ.ਏ ।ਪਿਛਲੇ ਕਾਫ਼ੀ ਸਮੇਂ ਤੋ ਸ਼ਹਿਰ ਦੀਆਂ ਛੋਟੀਆਂ-ਛੋਟੀਆਂ ਫੈਕਟਰੀਆਂ ਵਿਚ ਸੁਪਰਵਾਇਜਰ ਦੀ ਨੌਕਰੀ ਕਰਦਾ ਸੀ ।ਕਿਸੇ-ਕਿਸੇ ਥਾਂ ਵੀ ਉਸ ਪਿਉ ਦੇ ਪੁੱਤ ਨੇ ਨਹੀਂ ਕੀਤਾ।ਪੱਤਰਕਾਰੀ ਉਸ ਦਾ ਸ਼ੌਕ ਜਨੂੰਨ ਬਣ ਚੁੱਕਿਆ ਸੀ ਸ਼ਾਦੀ ਹੋ ਚੁੱਕੀ ਬਾਲ ਬੱਚੇਦਾਰ ਸੀ ।ਕਈ ਰੋਜ਼ਾਨਾਂ 'ਚ ਅਖ਼ਬਾਰਾਂ ਦੀ ਪੱਤਰਕਾਰੀ ਉਸ ਕੋਲ ਸੀ ਖ਼ਬਰਾਂ ਇੱਕਠੀਆਂ ਕਰਦਾ ਇਸ਼ਤਿਹਾਰ ਵਗੈਰਾ ਇੱਕਠੇ ਕਰਦਾ ਸੈਪਲੀਮੈਟ ਕੱਢਦਾ ਲੋਕਾਂ ਦੀਆਂ ਤਸਵੀਰਾਂ ਅਖ਼ਬਾਰਾਂ 'ਚ ਪ੍ਰਕਾਸ਼ਤ ਕਰਦਾ । ਇਸ਼ਤਿਹਾਰ ਦੇ ਬਹਾਨੇ ਲੋਕਾਂ ਕੋਲੋ ਪੈਸੇ ਲੈਂਦਾ ਕਦੀ ਕਿਸੇ ਨੂੰ ਪੱਤਰਕਾਰੀ ਬਣਾaਣ ਦਾ ਵਾਅਦਾ ਕਰਦਾ ਕੁੱਝ ਮਿਲਕੇ ਵਿਕਾਸ  ਬਈਮਾਨ ਆਦਮੀ ਸਾਬਤ ਹੌਇਆਂ ।ਹੌਲੀ-ਹੌਲੀ ਲੋਕਾਂ ਵਿਚ ਵਿਕਾਸ ਦੀ ਮਾਰਕੀਟ ਖ਼ਰਾਬ ਹੋ ਗਈ ਲੋਕ ਉਸ ਨੂੰ ਘੱਟ ਹੀ ਮੂੰਹ ਲਗਾਉਂਦੇ । ਰਾਜ ਕੁਮਾਰ ਦੀ ਵਿਕਾਸ ਨਾਲ ਕਾਫ਼ੀ ਡੂੰਘੀ ਸਾਂਝ ਪੈ ਗਈ ਸੀ । ਰਮਨ ਨੇ ਵਿਕਾਸ ਬਾਰ੍ਹੇ ਦੱਸਿਆ ਸੀ ਕਿਹੋ ਜਿਹਾ ਬੰਦਾ ਹੈ ਵਿਕਾਸ ਪਰ ਰਾਜ ਕੁਮਾਰ ਤੇ ਘੱਟ ਹੀ ਅਸਰ ਹੌਇਆਂ ਸੀ ਰਮਨ ਦੀਆਂ ਗੱਲਾਂ ਦਾ ।
ਵਿਕਾਸ ਨੇ ਰਾਜ ਕੁਮਾਰ ਦੀ ਜਾਣ ਪਹਿਚਾਨ ਪਵਨ ਨਾਲ ਕਰਵਾਈ ।ਪਵਨ ਨੇ ਵਿਕਾਸ ਦੀ ਬੂਰਾਈ ਕੀਤੀ। ਰਾਜ ਕੁਮਾਰ ਪਵਨ ਨੂੰ ਆਪਣੇ ਘਰ ਲੈ ਗਿਆ । ਚਾਹ ਪਾਣੀ ਪੀਣ ਮਗਰੋਂ ਉਸ ਨੇ ਰਾਜ ਕੁਮਾਰ ਨੂੰ ਪਵਨ ਕੁਮਾਰ ਨੇ ਫੀਲਡ ਵਿਚ ਘੁੰਮ ਫਿਰ ਕੇ ਪੱਤਰਕਾਰੀ ਕਰਨ ਨੂੰ ਕਿਹਾ ।ਮੇਰੇ ਨਾਲ ਕੰਮ ਕਰੋ ਤੁਹਾਡੀ ਮੁਲਾਕਾਤ ਵੱਡੇ-ਵੱਡੇ ਇੰਡਸਟੀ ਲੋਕਾਂ ਨਾਲ ਕਰਵਾਂਗਾ ਇਸ਼ਤਿਹਾਰ ਇੱਕਠੇ ਕਰੋ ਛੁੱਟੀ ਵਾਲੇ ਦਿਨ । ਰਾਜ ਕੁਮਾਰ ਛੁੱਟੀਆਂ ਕਰਕੇ ਪਵਨ ਨਾਲ ਪਟਿਆਲੇ , ਚੰਡੀਗੜ੍ਹ ਗਿਆ । ਰਾਜ ਕੁਮਾਰ ਦਾ ਮੈਟਰ ਵੀ ਅਖ਼ਬਾਰ ਵਿਚ ਪਵਨ ਨੂੰ ਪ੍ਰਕਾਸ਼ਤ ਕਰਵਾਇਆ । ਇਸ਼ਤਿਹਾਰ ਦੀ ਜਿਹੜੀ ਕਮਿਸ਼ਨ ਮਿਲੀ ਉਹ ਪਵਨ ਇੱਕਠਾ ਹੀ ਛੱਕ ਗਿਆ ।ਰਾਜ ਕੁਮਾਰ ਨੂੰ ਝੂਠੇ ਹੀ ਸਬਜ ਬਾਗ ਵਿਖਾਏ ਰਾਜ ਕੁਮਾਰ ਪਵਨ ਬਾਰ੍ਹੇ ਕਾਫ਼ੀ ਚੋਕਸ ਹੋ ਗਿਆ ਪਵਨ ਕੁਮਾਰ ਪੱਕਾ ਸ਼ਰਾਬੀ ਨਿਕਲਿਆ ਉਹ ਕਹਿੰਦਾ ਮੈਨੂੰ ਤਾਂ ਸ਼ਰਾਬ ਨੇ ਬਚਾ ਲਿਆ ਰਾਜ ਕੁਮਾਰ ਨੂੰ ਉਸ ਨੇ ਕਿਹਾ ਰਾਜ ਕੁਮਾਰ ਹੈਰਾਨ ਹੁੰਦਾ ਬੌਲਿਆ ਉਹ ਕਿਵੇਂ । " ਮੈਂ ਪਹਿਲੇ ਰਾਜਨੀਤਕ ਪਾਰਟੀ ਦੇ ਲੀਡਰ ਦਾ ਡਰਾਇਵਰ ਸੀ ਉਹ ਲਡੀਰ ਪੱਤਰਕਾਰ ਵੀ ਸੀ ਮੇਰੀ ਸ਼ਰਾਬ ਪੀਣ ਦੀ ਆਦਤ ਉਸ ਨੂੰ ਪਤਾ ਸੀ ਸ਼ਰਾਬ ਮੇਰੀ ਕਮਜ਼ੋਰੀ ਹੈ । ਉਹ ਰਾਜਨੀਤਕ ਪ੍ਰੋਗਰਾਮ ਜਾ ਰਿਹਾ ਸੀ ਉਸ ਨੇ ਮੈਨੂੰ ਆਪਣੇ ਨਾਲ ਨਹੀਂ ਲਿਆ ਕਿਉਂਕਿ ਉਹ ਕਹਿੰਦੇ ਸਨ ਅੱਜ ਤੂੰ ਬਹੁਤ ਸ਼ਰਾਬ ਪੀਤੀ ਦੂਸਰਾ ਡਰਾਇਵਰ ਲੈ ਕੇ ਜਾਣਾ ਹੈ ਤੈਨੂੰ ਨਹੀਂ ਲੈ ਕੇ ਜਾਣਾ ਅਗਲੇ ਦਿਨ ਅਖ਼ਬਾਰ ਵਿਚ ਖ਼ਬਰ ਪ੍ਰਕਾਸ਼ਤ ਹੋਈ ਸਾਨੂੰ ਪ੍ਰਤਾਪ ਰਾਜਨੀਤਕ ਅਤੇ ਪੱਤਰਕਾਰ ਨੂੰ ਕੁੱਝ ਲੋਕਾਂ ਨੂੰ ਗੋਲੀਆਂ ਮਾਰਕੇ ਮਾਰ ਦਿੱਤਾ ਡਰਾਵਿਰ ਵੀ ਉਸ ਨਾਲ ਹੀ ਮਰ ਗਿਆ…….।" "ਇਹ ਤਾਂ ਇਤਫਾਕ ਸੀ ਇਸ ਦਾ ਮਤਲੱਬ ਇਹ ਨਹੀਂ ਕੇ ਤੂੰ ਦਿਨ ਰਾਤ ਸ਼ਰਾਬ ਪੀ ਜਾਵੇ ……।" ਫਿਰ ਤਿੰਨ ਚਾਰ ਦਿਨ ਹੋਰ ਵੱਖ-ਵੱਖ ਸ਼ਹਿਰਾਂ ਵਿਚ ਥੱਕੇ ਖਾਂਦੇ ਰਾਜ ਕੁਮਾਰ ਨੇ ਪਵਨ ਕੁਮਾਰ ਨਾਲ ਰਾਤ ਬਰਾਤ ਵੀ ਰਾਜ ਕੁਮਾਰ ਦੇ ਘਰ ਆਉਣ ਲੱਗਾ ਪਵਨ ਕੁਮਾਰ । ਰਾਜ ਕੁਮਾਰ ਨੇ ਪਵਨ ਨੂੰ ਇਕ ਦਿਨ ਕਿਹਾ ਹੀ ਦਿੱਤਾ ।
" ਦੇਖੋ ਪਵਨ ਭਾਅ ਜੀ ਮੈਂ ਕਿਰਾਏ ਤੇ ਰਹਿੰਦਾ ਹਾਂ ।ਤੁਸੀਂ ਰਾਤ ਬਰਾਤੇ ਆਉਂਦੇ ਹੋ ਉਹ ਵੀ ਸ਼ਰਾਬੀ ਹੋਏ ਗੱਲ ਸਾਫ਼ ਹੈ ਅੱਗੇ ਤੋ ਸਾਡੇ ਘਰ ਨਾ ਆਣਾ ….।" ਉਸ ਦੇ ਬਾਅਦ ਪਵਨ ਨਾ ਆਇਆ ਰਾਜ ਕਮਾਰ ਕੋਲ । ਦੋ ਕੁ ਸਾਲ ਰਾਜ ਕੁਮਾਰ ਦੂਸਰੇ ਸ਼ਹਿਰ ਰਿਹਾ ਅਤੇ ਫਿਰ ਕੰਪਨੀ ਨੇ ਆਪਣੀ ਸ਼ਹਿਰ ਵਿਚ ਹੀ ਰਾਜ ਕੁਮਾਰ ਨੂੰ ਸੱਦ ਲਿਆ । ਰਾਜ ਕੁਮਾਰ ਦੀ ਤਰੱਕੀ ਹ ਗਈ । ਹਫਤਾ ਕੁ ਹੌਇਆ ਸੀ ਆਪਣੇ ਸ਼ਹਿਰ ਵਿਚ ਆਏ ਰਾਜ ਕੁਮਾਰ ਨੂੰ । ਪਤਾ ਲੱਗਿਆ ਜਖ਼ਮੀ ਸਹਿਬ ਨੇ ਬੜੀ ਤਰੱਕੀ ਕੀਤੀ ਹੈ ਦੋ ਪੰਜਾਬੀ ਫ਼ਿਲਮ ਦਾ ਨਿਰਦੇਸ਼ਨ ਕੀਤਾ ।ਆਪਣੀ ਨਿੱਜੀ ਰਿਕਾਊਡਿੰਗ ਕੰਪਨੀ ਖੋਲ੍ਹ ਲਈ । ਅਚਾਨਕ ਇਕ ਦਿਨ ਦਿਲਬਾਗ ਰਾਜ ਕੁਮਾਰ ਨੂੰ ਮਿਲਿਆ ਦਿਲਬਾਗ ਵੀ ਕਾਫ਼ੀ ਸਮੇਂ ਬਾਅਦ ਮਿਲਿਆ ਰਾਜ ਕੁਮਾਰ ਨੂੰ । "ਰਾਜ ਕੁਮਾਰ ਜੀ ਤੁਹਾਨੂੰ ਕੁੱਝ ਪਤਾ ਲੱਗਿਆ …….?" ਬਹੁਤ ਮਾੜਾ ਕੰਮ ਹੌਇਆ …..।"ਕੀ ਮਾੜਾ ਕੰਮ ਹੌਇਆ ……?" "ਸੱਚ ਤੁਹਾਨੂੰ ਕੁੱਝ ਨਹੀਂ ਪਤਾ…….?" "ਦਿਲਬਾਗ ਜੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ …..?" "ਜਖ਼ਮੀ ਸਹਿਬ ਬਾਰ੍ਹੇ …..?" "ਕੀ ਹੌਇਆ ਜਖ਼ਮੀ ਸਹਿਬ ਨੂੰ …..?" " ਇਹ ਕਿਵੇਂ ਹੋ ਸਕਦਾ ਹੈ ਜਖ਼ਮੀ ਸਹਿਬ ਨਾਲ ਤਾਂ ਤੁਹਾਡੀ ਬਹੁਤ ਸਾਂਝ ਸੀ ਫਿਰ ਤੁਹਾਡੇ ਬਾਰ੍ਹੇ ਪਤਾ ਕਿਉਂ ਨਹੀਂ ….।" "ਬੈਠਣ ਉਠਣ ਤਾਂ ਬਹੁਤ ਸੀ ਜਖ਼ਮੀ ਤਾਂ ਨੇਰਾ ਭਰਾ ਨਾਲੋ ਵੀ ਵੱਧ ਹੈ । ਮੈਂ ਪਿੱਛਲੇ ਦੋ ਕੁ ਸਾਲਾਂ ਹੋ ਕੰਪਨੀ ਦੇ ਕੰਮ ਲਈ ਸ਼ਹਿਰੋ ਬਾਹਰ ਗਿਆ ਸੀ ਨਵੀ ਬਰਾਚ ਤੇ ਡਿਊਟੀ ਲੱਗੀ ਸੀ ਕੰਮ ਕਾਫ਼ੀ ਹੋਣ ਕਰਕੇ ਸ਼ਹਿਰ ਚੱਕਰ ਬਹੁਤ ਘੱਟ ਲੱਗਦਾ ਸੀ ਰਾਤ ਬਰਾਤ ਆਉਣਾ ਹੁੰਦਾ ਸੀ ……..।"
"ਅੱਛਾ ………. ਰਾਜ ਕੁਮਾਰ ਦਾਂ ਮੂੰਹ ਖੁੱਲ੍ਹੇ ਦਾ ਖੁਲਾ ਰਿਹ ਗਿਆ ਉਸ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ । ਕੁੱਝ ਦਿਨ ਬਾਅਦ ਰਾਜ ਕੁਮਾਰ ਜਖ਼ਮੀ ਦੇ ਘਰ ਗਿਆ ।ਜਖ਼ਮੀ ਦੇ ਘਰ ਦੀ ਹਾਲਤ ਬਹੁਤ ਮਾੜੀ ਹੌਈ ਪਈ ਸੀ ਜਿੰਦਗੀ ਤਾਂ ਬੱਸ ਜਿਵੇਂ ਰੁੱਕ ਗਈ ਹੋਵੇ ਮੌਤ ਦੀ ਚੁੱਪ ਸਭ ਪਾਸੇ ਪੱਸਰੀ ਹੌਈ ਸੀ । ਜਖ਼ਮੀ ਦੀ ਪਤਨੀ ਨੂੰ ਰਾਜ ਕੁਮਾਰ ਅਕਸਰ ਭੈਣ ਜੀ ਕਰਕੇ ਸੱਦਦਾ ਹੁੰਦਾ ਹੈ ।" "ਭੈਣ ਜੀ ਇਹ ਕਿਵੇਂ ਹੋ ਗਿਆ ਮੈਂ ਤਾਂ ਸ਼ਹਿਰੋ ਬਾਹਰ ਗਿਆ ਸੀ ਦੋ ਸਾਲਾਂ ਬਾਅਦ ਆਇਆ ਜਖ਼ਮੀ ਸਹਿਬ ਨਾਲ ਤਾਂ ਕੋਈ ਮੇਲ ਹੀ ਨਹੀਂ ਹੌਇਆਂ ……।" "ਭਾਅ ਜੀ ਸਭ ਖ਼ਤਮ ਹੋ ਗਿਆ ਦੁਨੀਆਂ ਹੀ ਉੱਜੜ ਗਈ ਪਿੱਛੇ ਜਿਹੇ ਭਰਾ ਦਾ ਐਕਸੀਡੈਂਟ ਹੌਇਆਂ ਸੀ ਤੇ ਉਸ ਦੀ ਮੌਤ ਹੋ ਗਈ ਹੁਣ ਤਾਂ ਸਭ ਠੀਕ-ਠੀਕ ਚੱਲ ਰਿਹਾ ਸੀ ਇਹ ਹੁਣ ਭਾਣਾ ਵਰਤ ਗਿਆ ……।" "ਭੈਣ ਜੀ ਰੱਬ ਦੀ ਜੋ ਮਰਜ਼ੀ ਉਸ ਅੱਗੇ ਭਲਾ ਕੀ ਜ਼ੋਰ ਚੱਲਣਾ ਉਸ ਨੂੰ ਤਰਸ ਵੀ ਨਾ ਆਇਆ ਕਿ ਨਿੱਕੇ ਬੱਚੇ ਕਿਵੇਂ ਕੱਟਣਗੇ ਪਿਤਾ ਬਗੈਰ ਜਿੰਦਗੀ ਦੇ ਬਾਕੀ ਦਿਨ …..।" "ਢੇਰ ਸਾਰੇ ਕੰਮ ਖਿਲਾਰੇ ਹੋਏ ਹੈ ਮੈਨੂੰ ਕੀ ਸਮਝ ਸੁੱਖ ਨਾਲ ਸੰਘਰਸ਼ ਕੀਤਾ ਜਦ ਸਫ਼ਲਤਾ ਮਿਲੀ ਤਾਂ ਖੁਦ ਚੱਲ ਵਸੇ…..। " ਇਸ ਬੁੱਢੀ ਉੱਪਰ ਵੀ ਰੱਬ ਨੇ ਭੋਰਾ ਤਰਸ ਨਾ ਕੀਤਾ ਪਹਿਲੇ ਪਤੀ ਖੋਹ ਲਿਆ ਫਿਰ ਛੋਟਾ ਜਵਾਈ ਮਰ ਮੁੱਕ ਗਿਆ ਫਿਰ ਛੋਟਾ ਪੁੱਤ ਤੇ ਹੁਣ ਇਹ ਵੱਡਾ ਲਾਲ ਚੱਲ ਵੱਸਿਆ ਮੇਰੀ ਸਾਰੀ ਉਮਰ ਦੁੱਖ ਵੇਖੇ ਹੀ ਲੰਘ ਗਈ ਪਹਿਲੇ ਇਨਾਂ੍ਹ ਦੇ ਪਿਤਾ ਨੂੰ ਰੱਬ ਨੇ ਦੁੱਖ ਵਖਾਏ ਤੇ ਸਾਡੇ ਕੋਲੋ ਖੋਹ ਲਿਆ। ਪਹਿਲੋ ਮੇਰੇ ਪੁੱਤ, ਪਿਉ ਤੋ ਤਰਸ ਦੇ ਰਹੇ ਤੇ ਹੁਣ ਮੇਰੇ ਪੋਤੀ-ਪੋਤੀਆਂ ਬਗੈਰ ਪਿਉ ਦੇ ਰਿਹ ਗਏ। ਰੱਬ ਨੇ ਤਾਂ ਮੇਰਾ ਜਹਾਨ ਹੀ ਲੁੱਟ ਲਿਆ ……।"
ਜਖ਼ਮੀ ਸਹਿਬ ਦੀ ਮੌਤ ਨੇ ਰਾਜ ਕੁਮਾਰ ਦਾ ਲੱਕ ਤੌੜ ਦਿੱਤਾ। ਤਿੰਨ ਸਾਲ ਰਾਜ ਕੁਮਾਰ ਦੀ ਕਲਮ ਖ਼ਮੋਸ਼ ਰਹੀ। ਫਿਰ ਸਹਿਤਕਾਰ ਦੋਸਤਾਂ ਦੇ ਜ਼ੋਰ ਪਾਣ ਤੇ ਹੋਂਸਲਾ ਦੇਣ ਤੇ ਫਿਰ ਮੁੜ ਸਮਾਜਿਕ ਗਤੀ ਵਿਧੀਆਂ ਸ਼ੁਰੂ ਕਰ ਦਿੱਤੀਆਂ । ਅੱਜ ਫਿਰ ਰਾਜ ਕੁਮਾਰ ਦੀ ਰਚਨਾਂ ਵਿਦੇਸ਼ੀ ਮੈਗਜ਼ੀਨ 'ਚ ਪ੍ਰਕਾਸ਼ਤ ਹੌਈ ਤੇ ਮੁੜ ਸਹਿਤਕ ਜੀਵਨ ਸ਼ੁਰੂ ਹੋ ਗਿਆ ।