ਗ਼ਜ਼ਲ (ਗ਼ਜ਼ਲ )

ਹਰਚੰਦ ਸਿੰਘ ਬਾਸੀ   

Email: harchandsb@yahoo.ca
Cell: +1 905 793 9213
Address: 16 maldives cres
Brampton Ontario Canada
ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੱਥਰਾਂ ਦੀ   ਨਗਰੀ ਵਿੱਚ  ਨਾ ਹੱਸਦੀ  ਕੋਈ  ਤਸਵੀਰ ਮਿਲੀ    
ਭਟਕੇ ਹੋਏ ਮੁਸਾਫਰ ਵਾਗੂੰ ਰੂਹ ਸੱਭਨਾਂ ਦੀ ਦਿਲਗੀਰ ਮਿਲੀ           
                           
ਜੰਗਲ ਦੇ ਡਿੱਗਦੇ ਪੱਤਿਆਂ ਨੇ ਆਪਣੇ ਦਰਦ ਦੀ ਗੱਲ ਕਹੀ            
ਭੱਠੀਆਂ ਦਾ ਬਾਲਣ ਬਨਣਾ ਮੁੱਢ ਕਦੀਮੋਂ ਤਕਦੀਰ ਮਿਲੀ
                                                                            
ਸੌਂ ਗਈਆਂ ਗਰਜ਼ ਦੇ ਪਰਦੇ ਪਾ ਜ਼ਮੀਰਾਂ ਜਾ ਕਲਮ ਹੀ ਸੁੱਤੀ
ਟੁੰਬੇ  ਘਰ ਘਰ ਜਾ ਜ਼ਮੀਰਾਂ ਤਾਈਂ ਕਲਮ ਨਾ ਵਾਗ ਤੀਰ ਮਿਲੀ


ਹਾਲ ਵੀ ਇਸ ਨਗਰੀ ਦੇ ਵਿੱਚ ਲਾਰਿਆਂ ਦੀ ਬਰਸਾਤ ਵਰ੍ਹੇ
ਸਿਰ ਵਿਹੂਣੇ ਪੱਥਰਾਂ ਦੀ  ਉਸ Ḕਚ ਨਹਾਉਂਦੀ ਭੀੜ ਮਿਲੀ

ਆਦਮੀ ਦੇ ਸੱਭਿਆ ਹੋਣ ਦਾ ਉਸ ਵਕਤ ਖੁਲਾਸਾ ਹੋਇਆ            
ਭੀੜ ਕੋਲੋਂ ਬਦਨ ਤੋਂ ਬਾਸੀ ਆਖਰੀ ਲਹਿੰਦੀ ਲੀਰ ਮਿਲੀ